ਪੰਨਾ:ਅਰਸ਼ੀ ਝਲਕਾਂ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰਾ ਪਹਿਰਾਵਾ ਤੇ ਤਸਵੀਰ ਵੇਖੀ,
ਅਰਸ਼ ਪਾਤੁ ਤੇਰੀ ਤਕਰੀਰ ਵੇਖੀ,
ਵਧੀਕ ਅਕਸੀਰ ਤੋਂ ਤਾਸੀਰ ਵੇਥੀ,
ਦਿਲੀ ਖੁਭਵੀਂ ਤੇਰੀ ਤਹਿਰੀਰ ਵੇਖੀ,
ਸਟੇਜਾਂ ਤੇ ਦਬਾ ਦਬ ਕਿਲਨਾ ਏਂ।
ਵਕਤ ਸਿਰ ਮੰਜਿਓ ਨਾ ਹਿਲਨਾ ਏਂ ।

ਤੇਰੇ ਸੀਨੇ ਚ ਨਫਰਤ ਤੇ ਹਕਾਰਤ,
ਤੇਰੇ ਨੈਣਾਂ ਚ ਬੇਫੈਜ਼ੀ ਸ਼ਰਾਰਤ,
ਤੇਰੇ ਲਫਜ਼ਾਂ ਚਿ ਛੁਰੀਆਂ ਕਤਲ ਗਾਰਤ,
ਨਾ ਤੈਨੂੰ ਕੌਮ ਪਿਆਰੀ ਤੇ ਨਾ ਭਾਰਤ,
ਤੇਰੇ ਲਈ ਗੁਜ਼ਰ ਮੇਂਹਗੀ,ਕੌਮ ਸਸਤੀ।
ਤੇਰਾ ਮਤਲੱਬ ਸਿਰਫ ਮਤਲਬ ਪ੍ਰਸਤੀ।

ਤੇਰੀ ਕਿਰਪਾ ਏ ਤੇੜਾਂ ਫੁਟਾਂ ਪਾੜੇ,
ਆਰਤੀ, ਬਾਂਗ, ਵਾਜੇ, ਦੇ ਪੁਆੜੇ,
ਲੜਾਈਆਂ, ਵਿਤਕਰੇ, ਲੁਟਾਂ ਤੇ ਧਾੜੇ,
ਕਹਿਤ,ਬਰਬਾਦੀਆਂ,ਅੱਗਾਂ,ਉਜਾੜੇ,
ਤੇਰਾ ਦਿਲ ਚੰਦਰਾ ਤੇ ਨੀਤ ਖੋਟੀ ।
ਤੇਰਾ ਮਜ਼ਬ ਪਰੌਂਠਾ ਸ਼ੇਰਾ ਬੋਟੀ ।

ਮਗਰ ਲੌਦੇ ਕਿਸੇ ਦਾ ਮਾਲ ਤੈਨੂੰ,
ਚੁਕਦੀ ਏ ਕਿਸੇ ਦੀ ਚਾਲ ਤੈਨੂੰ,
ਡੰਗਦੇ ਨਹੀਂ ਤੁਰੀ ਘੜਿਆਲ ਤੈਨੂੰ,
ਨਚਾਉਂਦਾ ਹੈ ਕਿਸੇ ਦਾ ਤਾਲ ਤੈਨੂੰ,

੩੩