ਪੰਨਾ:ਅਰਸ਼ੀ ਝਲਕਾਂ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰੇਬੀ ਲੀਡਰ

ਭਰਾਵਾਂ ਦੇ ਲਹੂ ਵਿਚ ਨਾਹੌਣ ਜੋਗੇ,
ਆਵਾਨਾਂ ਨੂੰ ਚੁੱਕਨ ਭੜਕੌਣ ਜੋਗੇ,
ਪਰਾਏ ਜੇਹਲ ਦੇ ਮੁੰਹ ਡੋਣ ਜੋਗੇ,
ਤੇ ਖੁਦ ਘਰ ਬੈਠ ਗਾਸ਼ੇ ਲੌਣ ਜੋਗੇ,
ਤੂੰ ਆਪਣੀ ਲੀਡਰੀ ਤੇ ਮਰ ਰਿਹਾ ਏਂ।
ਡੋਬ ਕੇ ਕੌਮ ਨੂੰ ਖੁਦ ਤਰ ਰਿਹਾ ਏ।

ਸਮਝ ਲੀਤਾ ਤੇਰਾ ਆਚਾਰ ਕੀ ਏ,
ਤੇਰਾ ਆਦਰਸ਼ · ਕੀ ਆਧਰ ਕੀ ਏ,
ਤੇਰਾ ਮਤਲਬ ਤੇਰਾ ਵੀਚਾਰ ਕੀ ਏ,
ਤੇਰਾ ਇਖਲਾਕ ਕੀ ਪ੍ਰਚਾਰ ਕੀ ਏ,
ਜਿਨ੍ਹਾਂ ਦੇ ਨਾਲ ਹਮਦਰਦੀ ਜਿਤੌਣੀ।
ਓਹਨਾਂ ਦੀ ਬੇੜੀ ਅਧਵਾਟੇ ਡੁਬੌਣੀ।

ਤੂੰ ਏਂ ਤਲਵਾਰ, ਮਜ਼੍ਹਬ ਢਾਲ ਤੇਰੀ,
ਵਿਖਾਵੇ ਦੇ ਯਤਨ ਤੇ ਘਾਲ ਤੇਰੀ,
ਹਰ ਇਕ ਨੁਕਤੇ ਚਿ ਲੰਮੀ ਚਾਲ ਤੇਰੀ,
ਤੇ ਚਾਲਾਂ ਵਿਚ ਰੋਟੀ ਦਾਲ ਤੇਰੀ,
ਤੂੰ ਮੁਸ ਜਾਨੈਂ ਜਿਧਰ ਨੂੰ ਕੋਈ ਮੋਸੇ।
ਤੇਰਾ ਮੰਤਵ ਕਚੌਰੀ ਤੇ ਸਮੋਸੇ।

32