ਪੰਨਾ:ਅਰਸ਼ੀ ਝਲਕਾਂ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਵੀ ਦੀ ਮੌਤ ਤੇ

ਉਜੜ ਗਈ ਖੁਸ਼ੀਆਂ ਦੀ ਮਹਿਫਲ,
ਸੰਞ ਮਸਾਨ ਹੋਯਾ ਮੈ-ਖਾਨਾ।
ਦਰਦ ਫ਼ਿਰਾਕ ਿਚ ਰੋਂਦਾ ਰੋਂਦਾ,
ਬੁਲ ਸੁਕਾ ਬੈਠਾ ਪੈਮਾਨਾ।

ਟੁਟਨ ਲਗੀ ਨਬਜ਼ ਸ਼ਮਾਂ ਦੀ,
ਹੋਏ ਪਰਵਾਨੇ ਲਟ-ਬੌਰੇ।
ਮੰੂਹ ਅੱਡੀ ਸਿਰ ਸੁੱਟੇ ਫੁਲਾਂ,
ਛੱਡ ਪਕਰਮਾਂ ਬਹਿ ਗਏ ਭੌਰੇ।

ਛੇੜਾਂ, ਚੌੜਾਂ, ਚੋਲ ਭੁਲਾ ਕੇ,
ਬੁਲਬੁਲ ਬਹਿ ਗਈ ਫੁੱਲ ਤੋਂ ਲਾਂਭੇ।
ਮੀਟੀ ਚੁੰਜ ਨਿਮਾਣੀ ਕੋਇਲ,
ਦਿਲ ਦੇ ਅੰਦਰ ਘੁਟ ਉਲਾਂਭੇ।

੨੬