ਪੰਨਾ:ਅਰਸ਼ੀ ਝਲਕਾਂ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੇਰਾਂ ਵਾਲੀਆਂ ਚਾਲਾਂ ਗਈਆਂ।
ਕ੍ਰਿਪਾਨਾਂ ਜੰਗਾਲੀਆਂ ਗਈਆਂ ।

ਗਈ ਬੀਰਤਾ ਭੱਲਾਂ ਰਹੀਆਂ,
ਅਣਖ ਗੁਵਾਚੀ ਗੱਲਾਂ ਰਹੀਆਂ,
ਪ੍ਰੇਮ ਗਿਆ ਰਹਿ ਗਿਆ ਵਿਤਕਰਾ,
ਫੁਲ ਖੁਸ ਗਏ ਵਲਾਂ ਰਹੀਆਂ,
ਵੇਹਲੇ ਬਹਿ ਗਏ ਮਲ ਸਰਦਾਰੀ।
ਹੱਤਕ ਸਮਝਣ ਸੇਵਾਦਾਰੀ।

ਪੈ ਗਏ ਦੁਖ ਦਰੇੜਾਂ ਆਈਆਂ,
ਕੌਮ ਕਿਲੇ ਨੂੰ ਤੇੜਾਂ ਆਈਆਂ,
ਖੁਸ਼ੀਆਂ ਦੇ ਦਿਨ ਸੁਫਨਾ ਹੋ ਗਏ,
ਗ਼ਮੀਆਂ ਬੰਨ ਮਹੇੜਾਂ ਆਈਆਂ,
ਧੜੇ ਬਨਾ ਕੇ ਬਹਿਣ ਲਗ ਪਏ ।
ਆਪੋ ਦੇ ਵਿਚ ਖਹਿਣ ਲਗ ਪਏ।

ਬਾਹੂਬਲ ਦੇ ਡੌਲੇ ਭੱਜ ਗਏ,
ਸੱਚ ਦੇ ਮੂੰਹ ਤੇ ਜੰਦਰੇ ਵੱਜ ਗਏ,
ਮਿੱਟੀ ਰੁਲੀ ਅਣਖ ਖੁਦ-ਦਾਰੀ,
ਉੱਚ ਕੂੜ ਕਪਟ ਕੁਰਸੀ ਤੇ ਸੱਜ ਗਏ,
‘ਚਮਕ’ ਵਿਚਾਰਾ ਕੀ ਸਮਝਾਵੇ।
ਸਤਿਗੁਰ ਆਪ ਸੁਮੱਤੇ ਲਾਵੇ।

੩੫