ਪੰਨਾ:ਅਰਸ਼ੀ ਝਲਕਾਂ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਠੀੰਂ ਪੈ ਬਾਲਨ ਹੋ ਜਾਵੇ,
ਦੇਗਾਂ ਅੰਦਰ ਗੜਕੇ ਖਾਵੇ,
ਸ਼ੌਂਕ ਨਾਲ ਖੋਪਰ ਚਿਰਵਾਵੇ,
ਤੂੰਬਾ ਤੂੰਬਾ ਤਨ ਉਡਵਾਵੇ,

ਪਰਬਤ ਦੇ ਨਾਲ ਲਾਵੇ ਮੱਥਾ।
ਖੰਡਾ ਫੜ ਵਾਹਵੇ ਸਿਰਲੱਥਾ।

ਨੇਜ਼ਿਆਂ ਨੁਕੇ ਕੇ ਵਿਧਾ ਜਾਵੇ,
ਇੰਜਨਾਂ ਹੇਠਾਂ ਮਿੱਧਾ ਜਾਵੇ,
ਮੌਤ ਵਲ ਪਾ ਗਿੱਧਾ ਜਾਵੇ,
ਗੋਲੀ ਸ਼ਿਸਤੇ ਸਿੱਧਾ ਜਾਵੇ,

ਬੀਟੀ ਦੀਆਂ ਡਾਗਾਂ ਡੱਕੇ,
ਤੋਪਾਂ ਦੀਆਂ ਪਲਾਂਘਾਂ ਡੱਕੇ।

ਹੱਲਾ ਬੋਲੇ ਮਾਰ ਜੈਕਾਰਾ,
ਦਿਲ ਕੱਢੇ ਏਹਦਾ ਲਲਕਾਰਾ,
ਕਰ ਅਰਦਾਸ ਫੜੇ ਦੋਧਾਰਾ,
ਲਸ਼ਕਰ ਕਰਦੇ ਪਾਰਾ ਪਾਰਾ।

ਏਹਨੂੰ ਵੇਖ ਜਹਾਨ ਕੰਬ ਜਾਏ।
ਭੌਂ ਧੜਕੇ ਅਸਮਾਨ ਕੰਬ ਜਾਏ

ਪਰ ਅੱਜ ਹੋ ਗਏ ਹੋਰ ਪੁਆੜੇ,
ਜੁੜੇ ਦਿਲਾਂ ਵਿਚ ਪੈ ਗਏ ਪਾੜੇ,
ਵੈਰ ਵਿਤਕਰੇ ਜਾਗ ਖਲੋਤੇ,
ਪਿਆਰ ਭਰੱਪਨ ਗਏ ਲਤਾੜੇ,

੨੪