ਪੰਨਾ:ਅਰਸ਼ੀ ਝਲਕਾਂ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਥ ਦੀ ਸ਼ਾਨ

ਸਿੰਘ ਨਾਂ ਡਰੇ ਅਜ਼ਾਰਾਂ ਕੋਲੋਂ,
ਤ੍ਰ੍ਕਸ਼ ਤੇ ਤਲਵਾਰਾਂ ਕੋਲੋਂ,
ਨੇਜ਼ਿਆਂ ਦੀਆਂ ਕਤਾਰਾਂ ਕੋਲੋਂ,
ਸੰਗੀਨਾਂ ਦੀਆਂ ਮਾਰਾਂ ਕੋਲੋਂ,

ਫਾਂਸੀ ਦੇ ਫੰਧਿਆਂ ਤੇ ਨੱਚੇ।
ਆਰੇ ਦੇ ਦੰਦਿਆਂ ਤੇ ਨੱਚੇ।

ਰਹੇ ਰਹਿਤ ਦੀਆਂ ਲੀਹਾਂ ਅੰਦਰ,
ਬੇ-ਡਰ ਬੁਕੇ ਸ਼ੀਹਾਂ ਅੰਦਰ,
ਕਾਰਤੂਸਾਂ ਦੇ ਮੀਂਹਾਂ ਅੰਦਰ,
ਡਟ ਖਲੋਵੇ ਨੀਂਹਾਂ ਅੰਦਰ,

ਪੋਟਾ ਪੈਰ ਪਿਛਾਂਹ ਨਾ ਸੁਟੇ।
ਸ਼ੇਰ ਬੱਬਰ ਦੀਆਂ ਮੁਛਾਂ ਪੁਟੇ।

੨੩.