ਪੰਨਾ:ਅਰਸ਼ੀ ਝਲਕਾਂ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਸ਼ਹਿਨਸ਼ਾਹ ਦੇ ਝਾੜ੍ਹ ਦੇਣ ਵਾਲੇ,
ਸਾਰੇ ਜਗ ਉਤੇ ਹੁਕਮਰਾਨ ਹੋ ਗਏ!

ਫੁੱਲਾ ਭਟਕਿਆ ਪਵੇ ਜੇ ਆਣ ਸ਼ਰਨੀ,
ਉਹਦਾ ਡੋਲਦਾ ਚਿਤ ਖਲੋ ਜਾਵੇ!
ਕੰਨਾਂ ਰਾਹ ਦੀ ਸ਼ਬਦ ਦੀ ਧੁਨੀ ਵੜਕੇ,
ਅੰਦਰ ਕਰ ਗਿਆਨ ਦੀ ਲੋ ਜਾਵੇ।
ਬਾਣੀ ਏਸ ਦੀ ਠਗਾਂ ਨੂੰ ਕਰੇ ਸੱਜਣ,
ਮੈਲ ਕਪਟ ਹੰਕਾਰ ਦੀ ਧੋ ਜਾਵੇ।
ਏਹਦੇ ਸੇਵਕ ਦੇ ਸਿਰ ਤੇ ਚੌਰ ਝੁਲੇ,
ਜੀਵਨ ਮੁਕਤ ਜਹਾਨ ਤੇ ਹੋ ਜਾਵੇ।

ਮੁੜੇ ਮੰਗਤਾ ‘ਚਮਕ’ ਨਾ ਕੋਈ ਦਰ ਤੋਂ,
ਦਾਤਾ ਬਖਸ਼ਸ਼ਾਂ ਮਟੀ ਦੇ ਮਟ ਦੇਵੇ।
ਬਣੇ ਆਸਰਾ ਜਗਤ ਦੀ ਯਾਤਰਾ ਦਾ,
ਅਤੇ ਗੇੜ ਚੁਰਾਸੀ ਦਾ ਕੱਟ ਦੇਵੇ।

੧੯