ਪੰਨਾ:ਅਰਸ਼ੀ ਝਲਕਾਂ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੀਰੀ ਤੇ ਪੀਰੀ

ਵਿਸਰੀ ਖੁਦਾਈ ਜਦੋਂ ਖੁਦੀ ਦੇ ਘੁਮੰਡ ਵਿਚ,
ਧੁਮਾਂ ਪਾਈਆਂ ਜਗ ਉਤੇ ਰਾਜ ਜਹਾਂਗੀਰੀ ਨੇ।
ਚਿੱਟੇ ਦਿਨ ਹੁੰਦੇ ਜਦੋਂ ਪੈ ਗਿਆ ਹਨੇਰ ਘੁੁਪ,
ਰੱਜ ਕੇ ਮਚਾਈਆਂ ਜਦੋਂ ਅੰਨੀਆਂ ਅਮੀਰੀ ਨੇ ।

ਭੁਬਾਂ ਮਾਰ ਮਾਰ ਕੇ ਮਾਸੂਮ ਤੇ ਯਤੀਮ ਰੋਏ,
ਨੱਪ ਲਏ ਨਮਾਨੇ ਜਦੋਂ ਸਹਿਮ ਦਲਗੀਰੀ ਨੇ ।
ਬਹਿ ਗਈ ਇਕ ਨੁਕਰੇ ਲੁਕਾਕੇ ਸਿਰ ਪਾਨ ਪੱਤ,
ਚੁਕ ਲਿਆ ਸਿਰੇ ਅਸਮਾਨ ਜਾਂ ਟੱਟੀਰੀ ਨੇ।

ਫੈਲ ਗਈ ਚੁਗਲੀ ਬਖੀਲੀ ਜਦੋਂ ਦੱਭ ਵਾਂਗ,
ਦਬ ਲੀਤਾ ਸਚ ਜਦੋਂ ਪਾਪ ਦੀ ਪਨੀਰੀ ਨੇ ।
ਫੜ ਇਨਸਾਫ ਕਰਨ ਵਾਸਤੇ ਮੈਦਾਨ ਸਾਫ,
ਨਿਕਲਕੇ ਮਿਆਨ ਵਿਚ ਲਿਸ਼ਕ ਮਾਰੀ ਮੀਰੀ ਨੇ।

ਲੱਕ ਬੰਨ ਖੜੇ ਹੋਏ ਬਹੁਤਿਆਂ ਦੇ ਟਾਕਰੇ ਤੇ,
ਚਕਰੀ ਭੁਆਈ ਦਿਲੋਂ ਜੋਸ਼ ਖਾ ਕੇ ਥੋੜਿਆਂ ।
ਵੱਜ ਵੱਜ ਤੀਰਾਂ ਉਹ ਸਰੀਰਾਂ ਚੋਂ ਫੁਆਰੇ ਕਢੇ,
ਛੱਡੀਆਂ ਤਤੀਰੀਆਂ ਜਿਉਂ ਰਿਸੇ ਹੋਏ ਫੋੜਿਆਂ ।

੧੫.