ਪੰਨਾ:ਅਰਸ਼ੀ ਝਲਕਾਂ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਤੁਰਿਆ ਮਾਂਦਰੀ ਛੱਡ ਪਟਾਰੀਆਂ ਨੂੰ,
ਕਿਸੇ ਹੋਰ ਤੋਂ ਕੀਲੇ ਨਹੀਂ ਨਾਗ ਰਹਿਣੇ।

ਅਜ ਤੀਕ ਸੀ ਪਰ ਉਪਕਾਰ ਜਿਥੇ,
(ਕਲ) ਖੁਦ-ਗ਼ਰਜ਼ੀਆਂ ਦੇ ਭਾਂਬੜ ਭੜਕਨੇ ਨੇ।
ਹੱਥੀ ਲਾਈ ਪਨੀਰੀ ਤੇ ਰੜਕ ਖਾ ਖਾ,
ਬਦਲ ਗੜੇ ਵਾਲੇ ਬਿਦ ਬਦ ਕੜਕਨੇ ਨੇ।
ਭੱਖਨ ਵਾਲੜੇ ਵੈਰੀ ਦੇ ਕਾਲਜੇ ਨੂੰ,
ਤੀਰ ਅਪਣੀ ਆਂਦਰੀ ਰੜਕਨੇ ਨੇ।
ਲਗੇ ਹੋਏ ਸਾਣਾਂ ਉਤੇ ਓਪਰੇ ਲਈ,
ਖੰਡੇ ਜਿਗਰ ਦੀ ਸਾਂਝ ਤੇ ਖੜਕਨੇ ਨੇ।

'ਚਮਕ' ਪਤਾ ਨਹੀਂ ਜੌਹਰੀ ਦੀ ਹੋਂਦ ਬਾਝੋਂ,
ਕੀ ਵਿਚਾਰੇ ਕੋਹਨੂਰ ਦਾ ਹਾਲ ਹੋਵੇ।
ਕੇਹੜੇ ਪਤਨਾਂ ਤੇ ਅੰਨ-ਜਲ ਫਿਰੇ ਧਕੀ,
ਕੀਹ ਮਾਸੂਮ ਦਲੀਪ ਦੇ ਨਾਲ ਹੋਵੇ।

੧੪.