ਪੰਨਾ:ਅਰਸ਼ੀ ਝਲਕਾਂ.pdf/127

ਇਹ ਸਫ਼ਾ ਪ੍ਰਮਾਣਿਤ ਹੈ



ਸੂਚਨਾ

ਛਡ ਧਿਆਨ ਜੱਗ ਦਾ ਮੂਰਖ,
ਓਹਦੇ ਬੋਲ ਤਰਾਨੇ,
ਪਾਲ ਯਰਾਨੇ।

ਓੜਕ ਤੇਰਾ ਇਕੋ ਆਹਾ,
ਬਾਕੀ ਕੂੜ ਬਹਾਨੇ,
ਸਭ ਬੇਗਾਨੇ।

ਰਾਤ ਰੱਖਣ ਵੀ ਖੇਚਲ ਜਾਨਣ,
ਜਦ ਰੂਹ ਕਰੇ ਚਲਾਣੇ,
ਦੁਨੀਆ ਜਾਣੇ।

ਲਿਖ ਗਏ 'ਚਮਕ' ਸਿਆਣੇ ਏਹ,
ਵੇਦ ਗਰੰਥ ਕੁਰਾਨੇ,
ਸਮਝ ਅੰਞਾਨੇ।

੧੨੫.