ਪੰਨਾ:ਅਰਸ਼ੀ ਝਲਕਾਂ.pdf/123

ਇਹ ਸਫ਼ਾ ਪ੍ਰਮਾਣਿਤ ਹੈ

ਕੱਜਲ ਭਿੰਨੀ ਅੱਖ ਚੋਂ,
ਅੰਗਿਆਰ ਸੁੱਟਾ ਦੇ।
ਮਹਿੰਦੀ ਵਾਲੇ ਹੱਥ ਤੋਂ,
ਚੰਡੀ ਚਮਕਾ ਦੇ।

ਸੁੱਤੀ ਹੋਈ ਸੱਪਣੀ,
ਮੁੜ ਛੇੜ ਉਠਾ ਦੇ।
ਮੁਢੋਂ ਪਿਛਲੀਆਂ ਬੀਤੀਆਂ,
ਚੇਤੇ ਕਰਵਾ ਦੇ।

ਮੁੜਕੇ ਕਿਸਮਤ ਕੌਮ ਦੀ,
ਨੂੰ ਸਿਰੇ ਚੜ੍ਹਾ ਦੇ।
ਨਵੇ ਸਿਰੇ ਤੋਂ ਹਿੰਦ ਦਾ,
ਇਤਿਹਾਸ ਬਣਾ ਦੇ।

੧੨੧.