ਪੰਨਾ:ਅਰਸ਼ੀ ਝਲਕਾਂ.pdf/121

ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਰ ਨੂੰ

ਹਿੰਮਤ ਕਰਕੇ ਸ਼ਾਇਰਾ,
ਕੋਈ ਰੰਗ ਵਟਾ ਦੇ।
ਸੁੱਤੀ ਹੋਈ ਕੌਮ ਨੂੰ,
ਦੇ ਟੁੰਬ ਜਗਾ ਦੇ।

ਜ਼ੁਲਫ ਜੰਜ਼ੀਰੋਂ ਕੱਢ ਕੇ,
ਰਾਹ ਰਣ ਦੇ ਪਾ ਦੇ।
ਚਸਟਰ ਲਾਹਕੇ ਸੁਟ ਪਾ,
ਸੰਜੋਆ ਸਜਾ ਦੇ।

ਸਿਨਮੇ ਦੀ ਥਾਂ ਸੂਰਿਆਂ,
ਦੀ ਰਾਸ ਰਚਾ ਦੇ।
ਗਿਟ ਮਿਟ ਵਿਚੋਂ ਛਾਂਟਕੇ,
ਬੋਲੀ ਬਦਲਾ ਦੇ।

ਛਿੱਕੇ ਵਾਲੇ ਹੱਥ ਨੂੰ,
ਤਲਵਾਰ ਫੜਾ ਦੇ।
ਨਵੇਂ ਸਿਰੇ ਮੁੜ ਹਿੰਦ ਦਾ,
ਇਤਿਹਾਸ ਬਣਾ ਦੇ।

੧੧੯.