ਪੰਨਾ:ਅਰਸ਼ੀ ਝਲਕਾਂ.pdf/118

ਇਹ ਸਫ਼ਾ ਪ੍ਰਮਾਣਿਤ ਹੈ

ਮਾਨ-ਮਤੇ ਨੂੰ ਝਿੜਕ

ਕੇਹੜੇ ਕੰਮ ਆਇਓਂ ਪਿਆ ਕੀ ਕਰਨੈਂ,
ਬੰਦੇ ਦਿਲ ਦੇ ਵਿਚ ਵਿਚਾਰਿਆ ਕਰ।
ਕੋਈ ਘੜੀ ਮਹਿਮਾਨ ਸਰਾਂ ਅੰਦ੍ਰ,
ਜਾਨ ਬੁਝ ਨਾ ਪੈਰ ਪਸਾਰਿਆ ਕਰ।
ਮਾਲਕ ਮੁਲਕ ਬਗਾਨੇ ਦਾ ਫਿਰੇਂ ਬਣਿਆ,
ਦਾਵੇ ਕੂੜ ਦੇ ਨਾ ਦਿਲੇ ਧਾਰਿਆ ਕਰ।
ਜਿਨ੍ਹੇ ਬੂੰਦ ਤੋਂ ਬੁਤ ਬਣਾ ਦਿਤਾ,
ਓਸ ਰੱਬ ਦਾ ਸ਼ੁਕਰ ਗੁਜ਼ਾਰਿਆ ਕਰ।

ਬਖਸ਼ੀ ਜਿਸ ਜਹਾਨ ਤੇ ਉਚ ਪਦਵੀ,
ਗੁਣ ਓਸ ਕਰਤੇ ਦਾ ਗਵਾ ਛਡਿਆ।
ਨਿਕਲ ਬੰਦੀਓਂ ਖੁਦ ਮੁਖਤਿਆਰ ਹੋਇਓਂ,
ਕੀਤਾ ਕੌਲ ਕਰਾਰ ਭੁਲਾ ਛਡਿਆ।

ਜ਼ਬਰਦਸਤ ਬਣਕੇ ਕਈ ਜਬਰ ਕੀਤੇ,
ਰਿਹੋਂ ਮਾੜੇ ਗਰੀਬ ਦਬੱਲਦਾ ਤੂੰ।
ਪਾਪ ਜ਼ੁਲਮ ਦਾ ਬਣ ਖਰਾਸ ਗਿਓਂ,
ਰਿਹੋਂ ਕਈ ਬੇਦੋਸਿਆਂ ਦਲ ਦਾ ਤੂੰ।

੧੧੬.