ਪੰਨਾ:ਅਰਸ਼ੀ ਝਲਕਾਂ.pdf/115

ਇਹ ਸਫ਼ਾ ਪ੍ਰਮਾਣਿਤ ਹੈ



ਜਟ ਤੇ ਬਾਬੂ

ਇਕ ਜੱਟ ਸੀ ਮੋਟਰ ਵਿਚ ਬੈਹਣ ਲਗਾ,
ਜਰਾ ਬਾਊ ਦੇ ਗੋਡੇ ਨਾਲ ਖੈਹ ਗਿਆ।
ਨਿਰਾ ਭੂੰਡ ਪਟਾਕਾ ਸੀ ਬਾਉ ਕੀ ਸੀ,
ਕਾਹਲੀ ਕਲਮ ਦੇ ਵਾਂਗਰਾਂ ਵੈਹ ਗਿਆ।
ਜਟ ਵੇਖਕੇ ਮਥੇ ਦੇ ਵਟ ਓਹਦੇ,
ਝਟ ਵਾਂਗ ਕਬੂਤਰ ਦੇ ਛੈਹ ਗਿਆ।
ਸਿਧ-ਪਧਰਾ ਵੇਖਕੇ ਚੁਪ ਕੀਤਾ,
ਬਾਊ ਸਗੋਂ ਗਿਟਮਿਟ ਮਾਰਨ ਡੈਹ ਗਿਆ।

ਓੜਕ ਜਟ ਨੇ ਕੜਕ ਜੁਵਾਬ ਦਿਤਾ,
ਠਾਂਹ ਠਪਿਆ ਰਹੁ ਮੂੰਹ ਪਾਟਿਆ ਓਇ।
ਸਾਡੇ ਵਿਚ ਜੰਮਿਆ ਪਲਿਆ ਜਾਪਦਾ ਏਂ,
ਬੋਲੀ ਕਹੀ ਬੋਲੇਂ ਉਲੂ ਬਾਟਿਆ ਓਇ।

੧੧੩.