ਪੰਨਾ:ਅਰਸ਼ੀ ਝਲਕਾਂ.pdf/114

ਇਹ ਸਫ਼ਾ ਪ੍ਰਮਾਣਿਤ ਹੈ



ਆਇਆ ਸ਼ਾਂਤੀ ਪੁੰਜ ਤਲਵਾਰ ਫੜਕੇ,
ਸਿੱਕਾਂ ਸਿੱਕਦੇ ਦਿਲਾਂ ਦੀ ਲੋੜ ਬਣਿਆ।
ਦੁਨੀਆ ਫਸੀ ਹੋਈ ਜ਼ੁਲਮ ਦੇ ਵਲਗਨਾਂ ਵਿਚ,
ਕਢਨ ਲਈ ਮਾਹੀ ਬੰਦੀ ਛੋੜ ਬਣਿਆ।

ਮਾਰਵਾੜੀ:——
ਨੱਈਆ ਕੌਮ ਕੀ ਥੀ ਮੰਝਧਾਰ ਮਾਹਿਂ,
ਜਗਤ ਬਿਪਤ ਸਾਗੈ ਗ਼ਮ ਖਾ ਰਿਹੋ ਥੋ।
ਬਾਈ ਦੀਨ ਦੁਹਾਈ ਸਹਾਈ ਧੋਰੇ,
ਛੋਰਾ ਗੀਗਲੀ ਗੈਲ ਚਿਚਲਾ ਰਿਹੋ ਥੋ।
ਥਾਡੈ ਕੇ ਬੇਰੋ ਨਿਰਬਲ ਜਾਨ ਊਪਰ,
ਨਾੜੀ ਟੂਟਾ ਜੋ ਜ਼ੁਲਮ ਕਮਾ ਰਿਹੋ ਥੋ।
ਜ਼ਾਲਮ ਚੋਖਾ ਗਰੀਬ ਸਤਾ ਰਿਹਾ ਥੋ,
ਸਹਿੰਸੈ ਬੀਚ ਸੰਸਾਰ ਘਬਰਾ ਰਿਹੋ ਥੋ।

ਦੁਨੀਆ ਦੁਬਧਾ ਦੀ ਭਠੀ ਵਿਚ ਸੜ ਰਹੀ ਸੀ,
ਪ੍ਰੀਤਮ ਏਸ ਦੇ ਦੁਖ ਦਾ ਤੋੜ ਬਣਿਆ।
ਬੀੜਾ ਜਗਤ ਉਧਾਰ ਦਾ ਚੁਕ ਸਿਰਤੇ,
'ਚਮਕ' ਮਾਹੀ ਮੇਰਾ ਬੰਦੀ ਛੋੜ ਥਣਿਆ।

੧੧੨.