ਪੰਨਾ:ਅਰਸ਼ੀ ਝਲਕਾਂ.pdf/112

ਇਹ ਸਫ਼ਾ ਪ੍ਰਮਾਣਿਤ ਹੈ



ਬੰਦੀ ਛੋੜ

ਪੰਜਾਬੀ:——

ਜਦੋਂ ਧਰਮ ਨੂੰ ਜ਼ੁਲਮ ਮਿਟਾਨ ਲਗਾ,
ਆਇਆ ਸਮੇ ਤੇ ਸਮਾ ਦਿਲਗੀਰੀ ਵਾਲਾ।
ਜਦੋਂ ਭਗਤਾਂ ਦੇ ਭਾ ਦੀ ਬਣੀ ਭੀੜਾ,
ਚੜ੍ਹਿਆ ਪਾਪ ਤੂਫ਼ਾਨ ਅਖੀਰੀ ਵਾਲਾ।
ਉਠੀ ਅਗ ਸਮੁੰਦਰ ਦੀ ਹਿੱਕ ਵਿਚੋਂ।
ਆਇਆ ਰੋਹ ਵਿਚ ਬਾਣਾ ਫਕੀਰੀ ਵਾਲਾ,
ਗੋਤੇ ਫਿਕਰ ਅੰਦੇਸ਼ੇ ਵਿਚ ਖਾਂਦਿਆਂ ਦੀ,
ਬਾਂਹ ਫੜਨ ਆਇਆ ਮੀਰੀ ਪੀਰੀ ਵਾਲਾ।

ਬਣਿਆ ਮੇਘ ਵਰਖਾ ਤਪਦੇ ਹਿਰਦਿਆਂ ਲਈ,
ਦੁਖ ਦੇਸ਼ ਦੇ ਦਾ ਓੜ੍ਹ ਪੋੜ੍ਹ ਬਣਿਆ।
ਕਢਨ ਵਾਸਤੇ ਜਬਰ ਦੀ ਜੇਹਲ ਵਿਚੋਂ,
ਦਰਦੀ ਮਾੜ੍ਹਿਆਂ ਦਾ ਬੰਦੀ ਛੋੜ ਬਣਿਆ।

੧੧੦.