ਪੰਨਾ:ਅਰਸ਼ੀ ਝਲਕਾਂ.pdf/111

ਇਹ ਸਫ਼ਾ ਪ੍ਰਮਾਣਿਤ ਹੈ



ਨਵੀਂ ਤਹਿਜ਼ੀਬ

ਮਿਟੀ ਵਿਚ ਮਿਲ ਗਏ ਸਾਡੇ ਕਾਰਨਾਮੇ,
ਚੜ੍ਹੀਆਂ ਗੁੱਡੀਆਂ ਸਿਖਰ ਰਕੀਬ ਦੀਆਂ।
ਬਾਜ਼ੀ ਬਖਤ ਸ਼ਤਰੰਜ ਦੀ ਮਾਤ ਪੈ ਗਈ,
ਹੋਈਆਂ ਪੁਠੀਆਂ ਚਾਲਾਂ ਨਸੀਬ ਦੀਆਂ।
ਸਾਡੀ ਸੂਰਤ ਤੇ ਜਗ ਮਖੌਲ ਕੀਤਾ,
ਉਕਾ ਉਡੀਆਂ ਮਿੱਠਤਾਂ ਜੀਭ ਦੀਆਂ।
'ਚਮਕ' ਧਰਮ ਦਾ ਬੇੜਾ ਤਬਾਹ ਹੋਇਆ,
ਮਿਲੀਆਂ ਬਰਕਤਾਂ ਨਵੀਂ ਤਹਿਜ਼ੀਬ ਦੀਆਂ।

੧੦੮.