ਪੰਨਾ:ਅਰਸ਼ੀ ਝਲਕਾਂ.pdf/109

ਇਹ ਸਫ਼ਾ ਪ੍ਰਮਾਣਿਤ ਹੈ

ਫੁਟ ਨੂੰ

ਫੁਟੇ ਕਈ ਘਰਾਨੇ ਲੁਟੇ,
ਕਰ ਕਰ ਅਤਿਆਚਾਰ ਜਫ਼ਾ।
ਦੇਸ਼ ਮੇਰਾ ਬਰਬਾਦ ਕੀਤਾ ਈ,
ਅਜੇ ਨਾ ਲੱਥਾ ਤੇਰਾ ਚਾ।

ਆਪੋ ਵਿਚ ਦੇ ਪਿਆਰ ਗਵਾਏ,
ਸਾਂਝੇ ਕਾਰ ਵਿਹਾਰ ਗਵਾਏ।

ਵਖੋ ਵਖਰੇ ਪਾੜ ਦਿਤੇ ਈ,
ਹਿੰਦੂ ਮੁਸਲਮਾਨ ਭਰਾ।
ਇਕ ਦੂਜੇ ਦੇ ਵੈਰੀ ਬਣ ਗਏ,
ਅਜੇ ਨਾ ਲੱਥਾ ਤੇਰਾ ਹਾਂ।

ਜਾ ਵੜੀਓਂ ਬੰਗਾਲ ਦੇ ਅੰਦਰ,
ਲਿਆ ਕੇ ਟੇਢੀ ਚਾਲ ਦੇ ਅੰਦਰ।

੧੦੭.