ਪੰਨਾ:ਅਰਸ਼ੀ ਝਲਕਾਂ.pdf/105

ਇਹ ਸਫ਼ਾ ਪ੍ਰਮਾਣਿਤ ਹੈ

ਮਤਲਬੀ ਯਾਰ

ਮਿਲੇ ਐਹੋ ਜਹੇ ਮਤਲਬੀ ਯਾਰ ਸਾਨੂੰ,
ਦਸ ਵੀਹ ਨਹੀਂ ਕਈ ਕਰੋੜ ਲੈ ਗਏ।
ਪੱਕੀ ਕਣਕ ਦੀ ਖੇਤੀ ਤੇ ਪਏ ਵੈਰੀ,
ਨਾੜ ਛਡ ਗਏ ਤੇ ਸਿਟੇ ਤੋੜ ਲੈ ਗਏ।
ਮੰਗਣ ਛਾਹ ਆਏ ਸੈਂਤ ਗਏ ਮਖਨ,
ਲਗਦੇ ਹਥ ਚਾਟੀ ਵੀ ਘਰੋੜ ਲੈ ਗਏ।
ਕਰ ਗਏ ਪਛੀਆਂ ਵਾਂਗਰਾਂ ਧੁਖਨ ਜੋਗੇ,
ਵਾਂਗ ਵੇਲਣੇ ਰਸਾ ਨਚੋੜ ਲੈ ਗਏ।

੧੦੧