ਪੰਨਾ:ਅਰਸ਼ੀ ਝਲਕਾਂ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਦਾ ਵਲਵਲਾ

ਆਪਣੇ ਖਾਲਸਾ ਪੰਥ ਦੀ ਸ਼ਾਨ ਬਦਲੇ,
ਆਪਾ ਕੋੜਮੇ ਸਣੇ ਘੁਮਾ ਦਿਆਂਗਾ।
ਧੂ ਕੇ ਚੰਡਕਾ ਮਿਆਨ ਚੋਂ ਮੌਤ ਨੂੰ ਵੀ,
ਇਕ ਵਾਰ ਤਾਂ ਕਾਂਬਾ ਛਿੜਾ ਦਿਆਂਗਾ।
ਚੜ੍ਹੀ ਹੋਈ ਏ ਅੰਮ੍ਰਿਤੀ ਪਾਣ ਮੈਨੂੰ,
ਤੇਗਾਂ ਬਰਛੀਆਂ ਦੇ ਮੂੰਹ ਭੁਵਾ ਦਿਆਂਗਾ।
'ਚਮਕ' ਮੈਂ ਭਾਵੇਂ ਮਿੱਟੀ ਵਿਚ ਮਿਲਜਾਂ,
ਗੁੱਡੀ ਪੰਥ ਦੀ ਸਿਖਰ ਚੜ੍ਹਾ ਦਿਆਂਗਾ।

੧੦੧.