ਪੰਨਾ:ਅਰਸ਼ੀ ਝਲਕਾਂ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਓਹ ਚਲੇ ਗਏ

ਆਇ ਤੇ ਆਉਂਦੇ ਨਜ਼ਰਾਂ ਮਿਲਾ ਕੇ ਚਲੇ ਗਏ।
ਇਕ ਕੁਤ-ਕੁਤੀ ਕਲੇਜੇ ਨੂੰ ਲਾ ਕੇ ਚਲੇ ਗਏ।
ਸਿਰ ਚੁਕੇ ਹੀ ਸੀ ਹਾਲੇ, ਉਮੰਗਾਂ ਦੀਆਂ ਕਲੀਆਂ।
ਪੁੰਗਰਦੀਆਂ ਤੇ ਬਿਜਲੀਆਂ, ਪਾ ਕੇ ਚਲੇ ਗਏ।

ਚਿਰ ਬਾਹਦ ਆਠਰੇ ਸੀ, ਜ਼ਖਮ ਦਰਦ ਹਿਜਰ ਦੇ।
ਮੁੜ ਕੇ ਓਹਨਾਂ ਤੇ, ਲੂਣ ਲਗਾ ਕੇ ਚਲੇ ਗਏ।
ਦਿਲ ਨੂੰ ਵਿਲਾਇਆ ਸੀਗਾ, ਅਜੇ ਹੁਣ ਮਸਾਂ ਮਸਾਂ।
ਸੁਤੇ ਪਏ ਨੂੰ ਫੇਰ, ਹਵਾ ਕੇ ਚਲੇ ਗਏ।

ਆਏ ਤੇ ਇਹ ਖਿਆਲ ਸੀ, ਬਖਸ਼ਨ ਗੇ ਸ਼ਾਂਤੀ।
ਓਹ ਤੜਫਨਾਂ ਨੂੰ ਹੋਰ ਵਧਾ ਕੇ ਚਲੇ ਗਏ।
ਮੂੰਹ ਵੇਖਨੇ ਨੂੰ 'ਚਮਕ' ਚਿਰੋਕਾ ਸਾਂ ਤਾਂਘ ਦਾ।
ਪਰ ਹਾਏ ਸਗੋਂ ਅੱਖਾਂ, ਵਿਖਾ ਕੇ ਚਲੇ ਗਏ।

੧੦੦.