ਪੰਨਾ:ਅਰਸ਼ੀ ਝਲਕਾਂ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਵੇਖ ਕਿੰਬਰ ਹੰਕਾਰ ਦੀ ਪੱਤ ਲਹਿੰਦੀ,
ਜਿਗਰਾ ਬਦੀ ਬਖੀਲੀ ਦਾ ਢਹਿ ਜਾਵੇ।
ਚੁਗਲ ਖੇਰ ਨਿੰਦਕ ਦਾ ਨਾ ਮੂੰਹ ਖੁਲ੍ਹੇ,
ਦੰਦਾਂ ਹੇਠ ਦੱਭੀ ਜੀਭ ਰਹਿ ਜਾਵੇ।

ਪਾਪ ਕੰਨੀ ਖਿਸਕਾ ਕੇ ਪਰ੍ਹਾਂ ਤਿਲਕੇ,
ਜਿਉਂ ਜਿਉਂ ਸਤ ਅਗੇ ਪੈਰ ਧਰਨ ਲੱਗੇ।
ਜੁਸੇ ਰਹਿਣ ਓਹੋ ਐਪਰ ਦਿਲ ਬਦਲਨ,
ਨਾਸਤਕ ਵੀ ਆਰਤੀ ਕਰਨ ਲੱਗੇ।

ਫੇਰ ਗੱਲ ਕੀ ਰੇੜਕੇ ਸਭ ਮੁਕਣ,
ਕੂੜ ਕਪਟ ਦੀ ਉਕੀ ਸਫਾਈ ਹੋਵੇ।
ਹਨੇਰਾ ਘੁਪ ਜਹਾਨ ਦਾ ਦੂਰ ਹੋਵੇ,
ਸਰਦ ਪੁੰਨਿਆ ਵਾਂਗ ਰੁਸ਼ਨਾਈ ਹੋਵੇ।
ਸ਼ਾਂਤਮਈ ਵਰਤੇ ਤਪਦੇ ਦਿਲਾਂ ਅੰਦਰ,
ਦੂਰ ਕਲਪਣਾ ਹਾਲ ਦੁਹਾਈ ਹੋਵੇ।
ਪਾੜੇ ਮਿਲਣ ਤੇ ਵਿਤਕਰੇ ਪਰ੍ਹਾਂ ਨੱਸਣ,
ਦੂਈ ਦਿਲਾਂ ਦੇ ਵਿਚੋਂ ਹਵਾਈ ਹੋਵੇ।

ਬਦੀ ਨਾਂ ਮਾਤਰ ਵੀ ਨਾ ਨਜ਼ਰ ਆਵੇ,
ਸਚ ਸਰੇ ਦਰਬਾਰ ਪ੍ਰਧਾਨ ਹੋਵੇ।
ਹਿੱਕਾਂ ਆਵੀਆਂ ਤੇ ਪਵੇ ਨਾਮ ਵਰਖਾ,
'ਚਮਕ' ਸਵਰਗ ਦਾ ਨਕਸ਼ਾ ਜਹਾਨ ਹੋਵੇ।

੯੯.