ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂਦੀ ਹੈ। ਇਸ ਤੋਂ ਬਾਅਦ ਸ਼ਰਾਬੀਪਣ (30 ਪ੍ਰਤੀਸ਼ਤ) ਤੇ ਪਰਸਨੈਲਿਟੀ ਡਿਸਆਰਡਰਜ਼ (29 ਪ੍ਰਤੀਸਤ) ਦਾ ਨੰਬਰ ਆਉਂਦਾ ਹੈ। ਹੋ ਸਕਦਾ ਹੈ ਕਿ ਮਾਨਸਿਕ ਪੀੜਾਂ (ਖਾਸ ਕਰ ਕੇ ਉਦਾਸੀ) ਨੂੰ ਦਬਾਉਣ ਲਈ ਹੀ ਇਨ੍ਹਾਂ ਨਸ਼ਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੋਵੇ। 8. ਪਰੀਵਾਰ ਨਾਲ ਸੰਬੰਧਤ ਤੱਥ : ਅਮਰੀਕਣ ਸਰਵੇਖਣਾਂ ਮੁਤਾਬਕ ਸ਼ਹਿਰੀ ਰਿਹਾਇਸ਼ ਵਾਲੇ ਹੀਰੋਇਨ 'ਤੇ ਨਿਰਭਰ ਵਿਅਕਤੀਆਂ ਵਿੱਚੌ 50 ਪ੍ਰਤੀਸਤ ਟੁੱਟੇ ਹੋਏ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ (ਉਨ੍ਹਾਂ ਦੇ ਮਾਂ-ਬਾਪ ਅਲੱਗ-ਅਲੱਗ ਰਹਿੰਦੇ ਹਨ)। ਜਿਥੇ ਮਾਂ-ਬਾਪ ਇੱਕਠੇ ਵੀ ਰਹਿੰਦੇ ਹਨ, ਉਨ੍ਹਾਂ ਦੇ ਰਿਸ਼ਤਿਆਂ ਵਿੱਚ ਦੂਰੀ ਅਤੇ ਕੜਵਾਹਟ ਹੁੰਦੀ ਹੈ। ਨਰ ਮਰੀਜ਼ਾਂ ਦੇ ਬਾਪ ਦੀ ਗ਼ੈਰ-ਮੌਜੂਦਗੀ ਜਾਂ ਉਸ ਨਾਲ ਦੂਰੀ ਅਤੇ ਮਾਂ ਨਾਲ ਲੋੜੋਂ ਵੱਧ ਨੇੜਤਾ ਇੱਕ ਆਮ ਵਰਤਾਰਾ ਹੈ। ਸ਼ਰਾਬ ਅਤੇ ਅਫ਼ੀਮ ਵਰਗੇ ਨਸ਼ਿਆਂ ਦਾ ਅਜਿਹੇ ਪਰੀਵਾਰਾਂ ਵਿੱਚ ਇਸਤੇਮਾਲ ਵੀ ਆਮ ਹੈ। ਅਜਿਹੇ ਮਰੀਜ਼ ਦੀਆਂ ਨਸ਼ੇ ਨਾਲ ਸਬੰਧਤ ਸਮੱਸਿਆਵਾਂ ਹੀ ਕਈ ਵਾਰ ਪਰਿਵਾਰ ਨੂੰ ਇਕੱਠਾ ਰੱਖਣ ਦਾ ਇੱਕੌ ਇੱਕ ਕਾਰਨ ਹੁੰਦੀਆਂ ਹਨ ਅਤੇ ਅਜਿਹੇ ਕੇਸਾਂ ਵਿੱਚ ਮਰੀਜ਼ ਦਾ ਠੀਕ ਹੋ ਜਾਣਾ ਪਰਿਵਾਰ ਦੀ ਇੱਕਮੁੱਕਠਤਾ ਲਈ ਖਤਰਾ ਬਣ ਜਾਂਦਾ ਹੈ। ਬੇਸ਼ੱਕ ਅਫ਼ੀਮ ਵਰਗੇ ਨਸ਼ਿਆਂ ਦੇ ਆਦੀ ਮਰੀਜ਼ ਸ਼ਖਸੀ ਆਜਾਦੀ ਨੂੰ ਬਹੁਤ ਅਹਿਮੀਅਤ ਦਿੰਦੇ ਹਨ ਅਤੇ ਕਈ ਵਾਰ ਇਸੇ ਕਰ ਕੇ ਬਾਗ਼ੀ ਮਾਨਸਿਕਤਾ ਵਾਲੇ ਬਣ ਜਾਂਦੇ ਹਨ, ਪਰ ਫਿਰ ਵੀ ਉਨ੍ਹਾਂ ਦੀ ਆਪਣੇ ਪਰਿਵਾਰ 'ਤੇ ਨਿਰਭਰਤਾ ਬਣੀ ਰਹਿੰਦੀ ਹੈ ਅਤੇ ਮੁਸੀਬਤ ਦੇ ਸਮੇਂ ਉਹ ਪਰਿਵਾਰ ਤੋਂ ਹੀ ਮਦਦ ਦੀ ਉਮੀਦ ਰੱਖਦੇ ਹਨ। ਕਈ ਲੋਕ ਕਦੇ ਕਦੇ ਅਫ਼ੀਮ (ਜਾਂ ਇਸ ਵਰਗਾ ਕੋਈ ਦੂਸਰਾ ਨਸ਼ਾ) ਖਾ ਲੈਂਦੇ ਹਨ। ਮਹੀਨੇ 'ਚ ਕਈ ਵਾਰ, ਜਾਂ ਫਿਰ ਕਈ ਮਹੀਨੇ ਜਾਂ ਸਾਲ ਪਰ ਫਿਰ ਵੀ ਇਸਦੇ ਆਦੀ ਨਹੀਂ ਬਣਦੇ। ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦਾ ਸਵੈ ਕਾਬੂ, ਜਾਂ ਕੁਝ ਅੰਦਰੂਨੀ ਜੈਵਿਕ ਕਾਰਨ, ਬਚਾਉਣ ਲਈ ਜਿੰਮੇਵਾਰ ਹੋ ਸਕਦੇ ਹਨ, ਪਰ ਫਿਰ ਵੀ ਉਨ੍ਹਾਂ