ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਿਰ ਵੀ ਕਈ ਲੋਕ ਜੋ ‘ਸ਼ੀਘਰ-ਪਤਨ' ਦਾ ਸ਼ਿਕਾਰ ਹੁੰਦੇ ਹਨ, ਇਲਾਜ ਲਈ (ਪ੍ਰੀਮਚਿਓਰ ਇਜੈਕੂਲੇਸ਼ਨ) ਅਫ਼ੀਮ ਦਾ ਇਸਤੇਮਾਲ ਸ਼ੁਰੂ ਕਰ ਦਿੰਦੇ ਹਨ ਜੋ ਕੁਝ ਸਮੇਂ ਬਾਅਦ ਆਪਣੇ ਆਪ ਵਿੱਚ ਹੀ ਇੱਕ ਬੀਮਾਰੀ ਬਣ ਜਾਂਦੀ ਹੈ। 4. ਡਾਕਟਰਾਂ ਵਲੋਂ ਦਿੱਤੇ ਨੁਸਖੇ ਕਾਰਨ : ਕਈ ਮਰੀਜ਼ਾਂ ਨੂੰ ਐਕਸੀਡੈਂਟ ਜਾਂ ਅਪ੍ਰੇਸ਼ਨ ਉਪਰੰਤ ਮੋਰਫ਼ੀਨ ਜਾਂ ਕੋਈ ਦੂਸਰੀ ਅਜਿਹੀ ਦਵਾਈ ਦਰਦ ਵਾਸਤੇ ਦਿੱਤੀ ਜਾਂਦੀ ਹੈ। ਕੁਝ ਸਮੇਂ ਬਾਅਦ ਮਰੀਜ਼ ਉਸ 'ਤੇ ਨਿਰਭਰ ਹੋ ਜਾਂਦਾ ਹੈ। ਕਈ ਮਰੀਜ਼ ਆਪਣੇ ਆਪ ਪੇਟ ਦਰਦ ਜਾਂ ਸਿਰਦਰਦ ਲਈ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕਰਨ ਲੱਗ ਪੈਂਦੇ ਹਨ ਅਤੇ ਅੰਤ ਵਿੱਚ ਇਨ੍ਹਾਂ ਦੇ ਆਦੀ ਬਣ ਜਾਂਦੇ ਹਨ। ਕੋਡੀਨ ਵਾਲੇ ਕਫ਼-ਸਿਰਪ (ਖਾਸੀ ਦੀਆਂ ਦਵਾਈਆਂ) ਵੀ ਨਸ਼ੇ ਦੇ ਤੌਰ 'ਤੇ ਇਸਤੇਮਾਲ ਹੁੰਦੇ ਹਨ। ਇਹ ਖਾਸ ਕਰਕੇ ਨਵ-ਯੁਵਕ ਵਰਗ ਵਿੱਚ ਜ਼ਿਆਦਾ ਪ੍ਰਚਲਤ ਹਨ। i 5. ਵੋਟਾਂ ਦੌਰਾਨ ਅੱਜਕੱਲ੍ਹ ਇਹ ਨਵਾਂ ਚਲਨ ਸੁਣਨ 'ਚ ਆਇਆ ਹੈ ਕਿ ਰਾਜਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੋਟਰਾਂ ਨੂੰ ਸ਼ਰਾਬ ਅਤੇ ਪੈਸੇ ਦੇ ਨਾਲ-ਨਾਲ ਅਫ਼ੀਮ ਅਤੇ ਭੁੱਕੀ ਵੀ ਸਪਲਾਈ ਕਰ ਰਹੀਆਂ ਹਨ। ਇਹ ਅਫ਼ੀਮ/ਭੁੱਕੀ ਇਸਤੇਮਾਲ ਕਰਨ ਵਾਲੇ ਸਾਰੇ ਦੇ ਸਾਰੇ ਪੁਰਾਣੇ ਅਮਲੀ ਨਹੀਂ ਹੁੰਦੇ – ਕਈ ਨਵੇਂ ਮੁੰਡੇ ਵੀ ਸਵਾਦ ਦੇਖਣ ਲਈ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਵਿੱਚੋ ਕਈ ਇਸਦੇ ਆਦੀ ਹੋ ਜਾਂਦੇ ਹਨ। - ਇਨ੍ਹਾਂ ਸਾਰੇ ਨਸ਼ਿਆਂ ਦੀ ਵਿਕਰੀ ਤੇ ਹਾਲਾਂਕਿ ਕਾਨੂੰਨੀ ਪਾਬੰਦੀ ਹੈ, ਪਰ ਫਿਰ ਵੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਸ਼ਰਾਬ ਤੋਂ ਬਾਅਦ ਦੂਜੀ ਵੱਡੀ ਗਿਣਤੀ ਇਸ ਨਸ਼ੇ ਵਾਲੇ ਮਰੀਜ਼ਾਂ ਦੀ ਹੀ ਹੁੰਦੀ ਹੈ। ਕਾਨੂੰਨ ਮੁਤਾਬਕ ਤਾਂ ਅਫ਼ੀਮ ਵਰਗੀ ਕੋਈ ਵੀ ਦਵਾਈ ਬਿਨਾ ਡਾਕਟਰੀ ਨੁਸਖੇ ਦੇ ਨਹੀਂ ਵੇਚੀ ਜਾ ਸਕਦੀ, ਪਰ ਬਾਜ਼ਾਰ ਵਿੱਚ ਇਹ ਦਵਾਈਆਂ ਧੜਾ- ਧੜ ਵਿੱਕ ਰਹੀਆਂ ਹਨ। NDPS ਐਕਟ ਮੁਤਾਬਕ ਇਨ੍ਹਾਂ ਨਸ਼ਿਆਂ ਦਾ