ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੌਤ ਹੋਣ ਦਾ ਕਾਰਨ ਇਹੀ ਹੁੰਦਾ ਹੈ। ਖੂਨ ਦੇ ਦਬਾਅ ਵਿੱਚ ਗਿਰਾਵਟ। ਸਰੀਰ ਵਿੱਚ ਗਰਮੀ ਮਹਿਸੂਸ ਕਰਨ। ਕਬਜ਼, ਕਿਉਂਕਿ ਅੰਤੜੀਆਂ ਦੀ ਹਲਚਲ ਧੀਮੀ ਹੋ ਜਾਂਦੀ ਹੈ। ‘ਕਛ ਰਿਫ਼ਲੈਕਸ' ਦਬ ਜਾਂਦਾ ਹੈ, ਇਸੇ ਕਰ ਕੇ ਕੋਡੀਨ ਸੁੱਕੀ ਖਾਸੀ ਨੂੰ ਦਬਾਉਣ ਲਈ ਵਰਤੀ ਜਾਂਦੀ ਹੈ। ਅੱਖਾ ਦੀਆ ਪੁਤਲੀਆ ਸੁੰਗੜ ਜਾਂਦੀਆ ਹਨ। ਵੀਰਜ ਨੂੰ ਖਾਰਜ ਹੋਣ ਲਈ ਵੱਧ ਸਮਾਂ ਲੱਗਦਾ ਹੈ। ਨਸ ਵਿੱਚ ਟੀਕਾ ਲਗਾਉਣ ਨਾਲ ਦਵਾਈ ਸਿੱਧੀ ਖੂਨ ਵਿੱਚ ਦਾਖਲ ਹੋ ਕੇ ਤੁਰੰਤ ਅਸਰ ਕਰਦੀ ਹੈ। ਮੈਰਫ਼ੀਨ ਜਾਂ ਹੈਰੋਈਨ ਦੇ ਟੀਕੇ ਨਾਲ ਕੁਝ ਲੋਕ ਯਕਦਮ ਆਨੰਦਮਈ ਅਵਸਥਾ ਮਹਿਸੂਸ ਕਰਦੇ ਹਨ, ਜਿਸਨੂੰ 'ਕਿੱਕ' ਕਿਹਾ ਜਾਦਾ ਹੈ। ਇਸ ਥੋੜ੍ਹ-ਚਿਰੀ ਅਵਸਥਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਕੁਝ ਲੋਕ ਇਸਦੀ ਤੁਲਣਾ ਸੰਭੋਗ ਦੀ ਚਰਮ ਸੀਮਾ (ਔਰਗੰਜਮ) ਨਾਲ ਕਰਦੇ ਹਨ ਅਤੇ ਟੀਕੇ ਰਾਹੀਂ ਨਸ਼ਾ ਲੈਣ ਦਾ ਮੁੱਖ ਕਾਰਨ ਮੰਨਦੇ ਹਨ। ਮੌਰਫ਼ੀਨ ਦੇ ਅਸਰ ਅਧੀਨ ਇਨਸਾਨ ਬਾਹਰੀ ਵਾਤਾਵਰਣ ਪ੍ਰਤੀ ਉਦਾਸੀਨ ਹੋ ਜਾਂਦਾ ਹੈ। ਇਸੇ ਉਦਾਸੀਨਤਾ ਦੀ ਚਰਮ ਸੀਮਾ ਨੂੰ ‘ਪੀਨਕ ਲੱਗਣਾ' ਕਿਹਾ ਜਾਦਾ ਹੈ। ● ਮੋਰਫ਼ੀਨ ਦੇ ਨਸ਼ੇ 'ਤੇ ਨਿਰਭਰ ਹੋਣ ਦੀ ਪ੍ਰਕਿਰਿਆ ਨਸ਼ੇ 'ਤੇ ਨਿਰਭਰ ਹੋਣ ਦਾ ਮਤਲਬ ਹੈ ਕਿ ਨਸ਼ੇ ਦਾ ਇਸਤੇਮਾਲ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਅਤੇ ਉਸਦੀ ਗ਼ੈਰ ਹਾਜ਼ਰੀ ਵਿੱਚ ਖਾਸ ਤਰ੍ਹਾਂ ਦੀ ਤੋੜ ਲੱਗਦੀ ਹੈ। ਅਜਿਹਾ ਹੋਣ ਲਈ ਕਈ ਮਹੀਨੇ ਜਾ ਕਈ ਵਾਰ ਕਈ ਸਾਲਾਂ ਦਾ ਵਕਤ ਲੱਗ ਜਾਂਦਾ ਹੈ। ਨਸਾ ਸ਼ੁਰੂ ਕਰਨ ਦੇ ਕਾਰਨ ਕਈ ਹੋ ਸਕਦੇ ਹਨ ਜਿਵੇਂ ਕਿ :