ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੜਾਅ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਸਕਦਾ ਹੈ। ਇਸਦੇ ਅੰਦਰ ਮਰੀਜ਼ ਦੇ ਪੁਨਰ ਵਸੇਬੇ (ਮਾਨਸਕ, ਸਮਾਜਕ, ਆਰਥਕ ਅਤੇ ਕਾਰੋਬਾਰੀ ਪੱਧਰ 'ਤੇ) ਤੋਂ ਇਲਾਵਾ ਕੁਝ ਦਵਾਈਆਂ ਵੀ ਅਸਰਦਾਇਕ ਹੁੰਦੀਆਂ ਹਨ। ਹੁਣ ਵਿਸ਼ਵ ਪੱਧਰ 'ਤੇ ਇਹ ਮੰਨਿਆ ਜਾ ਚੁੱਕਾ ਹੈ ਕਿ ਕੁਝ ਮਰੀਜ਼ਾ ਦੀ ਅਫ਼ੀਮ ਨੂੰ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ, ਜਿਨ੍ਹਾਂ ਲਈ ਇਹ ਜਿਊਂਦੇ ਰਹਿਣ ਦਾ ਮੁੱਖ ਸਹਾਰਾ ਬਣ ਚੁੱਕੀ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਅਜਿਹੇ ਮਰੀਜਾ ਵਿੱਚ ਅਫ਼ੀਮ ਵਰਗੇ ਅੰਦਰੂਨੀ ਪਦਾਰਥਾਂ ਦੀ ਘਾਟ ਹੁੰਦੀ ਹੈ - ਜਿਵੇਂ ਸ਼ੂਗਰ ਦੇ ਮਰੀਜ਼ਾਂ ਵਿੱਚ ਇੰਸੁਲਿਨ ਦੀ ਘਾਟ ਜਾਂ ਹਾਈਪੋਥਾਇਰਾਇਡ (ਘੋਗਾ) ਦੇ ਮਰੀਜਾ ਵਿੱਚ ਥਾਈਰੌਕਸਿਨ ਦੀ ਘਾਟ। ਅਜਿਹੇ ਮਰੀਜਾ ਨੂੰ ਅਜਿਹੀਆਂ ਦਵਾਈਆ ਲਗਾਤਾਰ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਉਨ੍ਹਾ ਦੀ ਅਫ਼ੀਮ ਦੀ ਭੁੱਖ ਨੂੰ ਸ਼ਾਂਤ ਕਰਦੀਆਂ ਹਨ ਅਤੇ ਆਪਣੇ ਆਪ ਵਿੱਚ ਜ਼ਿਆਦਾ ਨਸ਼ੇ ਵਾਲੀਆਂ ਜਾਂ 'ਜ਼ਹਿਰੀਲੀਆਂ' ਨਹੀਂ ਹੁੰਦੀਆਂ। ਮੈਥਾਡੋਨ (ਜੋ ਭਾਰਤ ਵਿੱਚ ਨਹੀਂ ਮਿਲਦੀ) ਅਤੇ ਬੁਪਰੀਨੌਰਫਿਨ ਅਜਿਹੀਆਂ ਦਵਾਈਆ ਹਨ ਜਿਨ੍ਹਾਂ ਦਾ ਇਸਤੇਮਾਲ ਦੁਨੀਆ ਭਰ ਵਿੱਚ ਕੀਤਾ ਜਾਂਦਾ ਹੈ। ਇਲਾਜ ਦੀ ਇਸ ਪੱਧਤੀ ਦਾ ਮੁੱਖ ਮਕਸਦ ਮਰੀਜ਼ ਨੂੰ ਟੀਕੇ ਰਾਹੀਂ ਨਸ਼ਾ ਲੈਣ ਅਤੇ ਅਪਰਾਧੀ ਪ੍ਰਵਿਰਤੀ ਤੋਂ ਦੂਰ ਰੱਖਣਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਉਸਾਰੂ ਢੰਗ ਨਾਲ ਜੀਉਂ ਸਕਣ ਅਤੇ ਇਸ ਮਕਸਦ ਵਿੱਚ ਇਹ ਇਲਾਜ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੁੰਦਾ ਹੈ। ਅਫ਼ੀਮ-ਵਿਰੋਧੀ ਦਵਾਈਆਂ ਕੁਝ ਅਫ਼ੀਮ ਵਿਰੋਧੀ ਦਵਾਈਆਂ ਵੀ ਸੋਫ਼ੀਪਣ ਨੂੰ ਬਰਕਰਾਰ ਰੱਖਣ ਲਈ ਇਸਤੇਮਾਲ ਕੀਤੀਆ ਜਾਂਦੀਆ ਹਨ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਸਰੀਰ ਨੂੰ ਅਜਿਹਾ ਬਣਾ ਦਿੰਦੀਆਂ ਹਨ ਕਿ ਜੇ ਅਫ਼ੀਮ ਲਈ ਵੀ ਜਾਵੇ ਤਾਂ ਉਸਦਾ ਅਸਰ ਨਹੀਂ ਹੁੰਦਾ ਕਿਉਂਕਿ ਦਿਮਾਗ ਦੇ ਜਿਨ੍ਹਾਂ ਹਿੱਸਿਆਂ 'ਤੇ ਅਸਰ ਕਰ ਕੇ ਅਫ਼ੀਮ ਦਾ ਨਸ਼ਾ ਹੋਣਾ 19