ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰੀਰ ਉੱਪਰ ਬੁਰੇ ਅਸਰ ਅਫ਼ੀਮ, ਜਾਂ ਮੂੰਹ ਰਸਤੇ ਲਏ ਜਾਣ ਵਾਲੇ ਦੂਸਰੇ ਇਸ ਵਰਗੇ ਨਸ਼ਿਆਂ ਦੇ, ਸਰੀਰ ਉਪਰ ਕੋਈਖਾਸ ਲੰਮੇ ਅਰਸੇ ਵਾਲੇ ਬੁਰੇ ਪ੍ਰਭਾਵ ਨਹੀਂ ਹੁੰਦੇ। ਭੁੱਖ ਘਟਣੀ, ਕਬਜ਼, ਕਾਮਵਾਸਨਾ ਘਟਣੀ ਜਾ ਲਿੰਗੀ ਕਮਜ਼ੋਰੀ ਕੁਝ ਮਰੀਜਾ ਵਿੱਚ ਦੇਖੀ ਜਾ ਸਕਦੀ ਹੈ। ਬਹੁਤੇ ਬੁਰੇ ਅਸਰ ਅਫ਼ੀਮ ਵਿੱਚ ਦੂਸਰੇ ਪਦਾਰਥਾਂ, ਜਿਵੇਂ ਸਟ੍ਰਿਕਨੀਨ ਜਾਂ ਆਰਸੈਨਿਕ (ਸੰਖੀਆ) ਆਦਿ, ਦੀ ਮਿਲਾਵਟ ਕਰਕੇ ਹੁੰਦੇ ਹਨ। ਨਸ ਵਿੱਚ ਟੀਕਾ ਲਗਾ ਕੇ ਲਏ ਜਾਣ ਵਾਲੇ ਨਸ਼ੇ ਦਾ ਇਸਤੇਮਾਲ ਸਭ ਤੋਂ ਵੱਧ ਖਤਰਨਾਕ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਅਤੇ ਕਈ ਵਾਰ ਮੌਤ ਦਾ ਕਾਰਨ ਵੀ ਬਣਦਾ ਹੈ। ਗੰਦੀਆਂ ਅਤੇ ਪਹਿਲਾਂ ਇਸਤੇਮਾਲ ਕੀਤੀਆਂ ਹੋਈਆਂ ਸਰਿੰਜਾਂ ਅਤੇ ਸੂਈਆਂ ਦਾ ਇਸਤੇਮਾਲ ਇਨਫ਼ੈਕਸ਼ਨ, ਸੋਜ ਅਤੇ ਜਿਗਰ, ਦਿਲ ਅਤੇ ਨਾੜੀਆਂ ਦੀਆਂ ਬੀਮਾਰੀਆਂ ਲਈ ਜਿੰਮੇ ਵਾਰ ਹੁੰਦਾ ਹੈ। ਹਿੰਦੁਸਤਾਨ ਵਿੱਚ ਟੀਕੇ ਦੁਆਰਾ ਨਸ਼ੇ ਲੈਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਉੱਤਰ-ਪੂਰਬ (ਖਾਸ ਕਰ ਕੇ ਮੀਜ਼ੋਰਮ) ਵਿੱਚ ਹੈ ਅਤੇ ਇਨ੍ਹਾਂ ਮਰੀਜ਼ਾਂ ਵਿੱਚੋ ਬਹੁਤ ਸਾਰੇ ਏਡਜ਼ ਦੇ ਮਰੀਜ਼ ਵੀ ਹਨ। ਇਸ ਤੋਂ ਇਲਾਵਾ ਟੀ.ਬੀ., ਨਿਮੋਨੀਆ, ਮੈਨਿੰਜਾਈਟਸ (ਦਿਮਾਗ ਦੀਆਂ ਬਾਹਰੀ ਪਰਤਾਂ ਦੀ ਸੋਜ) ਅਤੇ ਦਿਲ ਦੀ ਅੰਦਰਲੀ ਝਿੱਲੀ ਦੀ ਇਨਫ਼ੈਕਸ਼ਨ (ਇਨਫ਼ੈਕਟਿਵ ਐਡੌਕਾਰਡਾਈਟਸ) ਇਨ੍ਹਾਂ ਮਰੀਜ਼ਾਂ ਵਿੱਚ ਆਮ ਹੈ। ਬਹੁਤ ਸਾਰੇ ਮਰੀਜ਼ਾਂ ਦੀ ਮੌਤ ਨਸ਼ੇ ਦੀ ਵਧੀਕ ਮਾਤਰਾ (ਓਵਰਡੋਜ਼) ਲੈਣ ਕਰਕੇ ਵੀ ਹੋ ਜਾਂਦੀ ਹੈ। ਇਹ ਹਾਦਸੇ-ਵੱਸ ਵੀ ਹੋ