ਪੰਨਾ:ਅਨੋਖੀ ਭੁੱਖ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲਿਆ- 'ਗੱਲ ਤਾਂ ਸਚ ਮੁਚ ਹੀ ਅਸਚਰਜ ਦੀ ਹੈ ਪਰ ਕੇਹੜਾ ਕੰਮ ਹੈ ਜਿਹੜਾ ਈਸ਼ਵਰ ਦੀ ਕ੍ਰਿਪਾ ਨਾਲ ਨਹੀਂ ਹੋ ਸਕਦਾ । ਅਸਾਡੇ ਦੇਸ਼ ਦੀ ਵੈਦਕ ਵਿਦ੍ਯਾ ਹੁਣ ਮਰ ਚੁਕੀ ਹੈ । ਕਦੀ ਸਮਾਂ ਸੀ ਕਿ ਅਸਾਡੇ ਧਨੰਤਰ ਵਰਗੇ ਵੈਦ ਮੁਰਦਿਆਂ ਨੂੰ ਵੀ ਜਿੰਦਾ ਕਰ ਲੈਂਦੇ ਸਨ। ਫੇਰ ਵੀ ਕਿਸੇ ਗਲ ਦਾ ਬੀਜ ਨਾਸ ਨਹੀਂ ਹੁੰਦਾ ਤੇ ਆਮ ਸੁਣਿਆ ਜਾਂਦਾ ਹੈ ਕਿ ਕਿਤੇ ਕਿਤੇ ਸੰਨਿਆਸੀਆਂ ਪਾਸ ਅਜਿਹੇ ਟੋਟਕੇ ਜ਼ਰੂਰ ਹੀ ਹੁੰਦੇ ਹਨ। ਅਜੇਹੇ ਇਕ ਸੰਨਿਆਸੀ ਮਹਾਤਮਾਂ ਅਸਾਡੇ ਘਰ ਆਇਆ ਜਾਇਆ ਕਰਦੇ ਸਨ। ਉਨ੍ਹਾਂ ਦੀ ਕ੍ਰਿਪਾ ਦ੍ਰਿਸ਼ਟੀ ਮੇਰੇ ਉਪਰ ਬਹੁਤ ਕਰਕੇ ਸੀ । ਜਦ ਉਨ੍ਹਾਂ ਸੁਣਿਆਂ ਕਿ ਮੈਂ ਸ਼ੁਕਲਾ ਨਾਲ ਵਿਆਹ ਕਰ ਰਹਿਆ ਹਾਂ, ਤਾਂ ਉਨ੍ਹਾਂ ਇਕ ਦਿਨ ਸੁਭਾਵਕ ਹੀ ਕਥਨ ਕੀਤਾ, 'ਕੰਨਿਆ ਤਾਂ ਅੰਨ੍ਹੀ ਹੈ, ਤੁਹਾਡੀ ਗੁਜਰਾਨ ਕਿਸ ਤਰ੍ਹਾਂ ਹੋਵੇਗੀ ?'

ਮੈਂ ਕਿਹਾ, 'ਅਪ ਅੰਨ੍ਹੇਪਨ ਨੂੰ ਹਟਾ ਦੇਵੋ ।'

ਉਹਨਾਂ ਕਿਹਾ-'ਹਟਾ ਸਕਦਾ ਹਾਂ, ਪਰ ਇਕ ਮਹੀਨਾ ਲਗੇਗਾ।'

ਦਵਾ ਦੇ ਕੇ ਉਨ੍ਹਾਂ ਸ਼ੁਕਲਾ ਨੂੰ ਸੁਜਾਖੀ ਕਰ ਦਿਤਾ। ਹੁਣ ਉਹ ਵੇਖ ਸਕਦੀ ਹੈ।'

ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਵਰ੍ਹੇ ਕੁ ਦਾ ਬਚਾ ਰਿੜ੍ਹਦਾ ਖਿੜਦਾ, ਡਿਗਦਾ ਢਹਿੰਦਾ ਮੇਰੇ ਪਾਸ ਆ ਪਹੁੰਚਾ।

ਸ਼ੁਕਲਾ ਦੇ ਪੈਰਾਂ ਪਾਸ ਆ ਕੇ ਉਹ ਇਕ ਦੋ ਵਾਰੀ ਡਿਗਿਆ ਆਖਰ ਉਸ ਦੀ ਕੰਨੀ ਫੜ ਖੜਾ ਹੋ ਗਿਆ, ਸ਼ਕਲਾ ਨੇ ਉਸ ਵਲ ਨਿੰਮੀ ਜਿਹੀ ਮੁਸਕਰਾਹਟ ਨਾਲ ਤਕਿਆ, ਉਹ ਖਿੜਾ ਕੇ ਹੱਸ ਪਿਆ ! ਫੇਰ ਮੇਰੀ ਵਲੇ ਨਿੱਕੀ ਜਿਹੀ ਉਂਗਲ ਕਰਕੇ ਆਖਣ ਲੱਗਾ:

'ਪਾ'

੧੦੦.