ਪੰਨਾ:ਅਨੋਖੀ ਭੁੱਖ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਮੈਂ-ਹੁਣ ਤਾਂ ਤੂੰ ਮੈਨੂੰ ਰੋਕਣ ਲਈ ਅਗੇ ਹੁੰਦੀ ਹੈਂ, ਪਰ ਪਿਛਲੀ ਗਲ ਵੀ ਕੁਝ ਯਾਦ ਹੈ ਕਿ ਨਹੀਂ ? ਜੇ ਯਾਦ ਨਾ ਆਉਂਦਾ ਹੋਵੇ ਤਾਂ ਮੇਰੀ ਪਿੱਠ ਉਤੇ ਲਿਖੇ ਅੱਖਰਾਂ ਵੱਲ ਹੀ ਧਿਆਨ ਮਾਰ ਲੈ।

ਇਹ ਗੱਲ ਸੁਣ ਕੇ ਕੁਸਮਲਤਾ ਸ਼ਰਮਿੰਦੀ ਜੇਹੀ ਹੋ ਕੇ ਬਹਿ ਗਈ, ਅਰ ਬੋਲੀ-'ਤੁਸੀਂ ਵੀ ਚੋਰੀ ਕੀਤੀ ਸੀ, ਅਰ ਮੈਥੋਂ ਵੀ ਲੜਕ-ਪਨ ਦੇ ਕਾਰਨ ਇਹ ਦੋਸ਼ ਹੋ ਗਿਆ। ਹੁਣ ਮੈਂ ਤੁਹਾਥੋਂ ਖਿਮਾਂ ਮੰਗਦੀ ਹੋਈ ਬੇਨਤੀ ਕਰਦੀ ਹਾਂ ਕਿ ਹੁਣ ਪੁਰਾਣੀਆਂ ਗੱਲਾਂ ਨੂੰ ਢਕੀਆਂ ਹੀ ਰਹਿਣ ਦੇਵੋ।'

ਮੈਂ-ਤੇਰੇ ਕਹਿਣ ਤੋਂ ਬਿਨਾਂ ਹੀ ਮੈਂ ਤੈਨੂੰ ਖਿਮਾਂ ਕਰ ਚੁਕਾ ਹਾਂ, ਅਰ ਮੇਰੇ ਖ਼ਿਆਲ ਵਿਚ ਤਾਂ ਮੈਂ ਆਪਣਾ ਉਚਿਤ ਦੰਡ ਪਾਇਆ ਸੀ, ਇਸ ਵਿਚ ਕਿਸੇ ਦਾ ਕੀ ਦੋਸ਼ ਹੋ ਸਕਦਾ ਹੈ? ਮੈਂ ਹੁਣ ਇਥੇ ਨਹੀਂ ਆਵਾਂਗਾ, ਅਰ ਮੇਰਾ ਤੁਹਾਡਾ ਮਿਲਾਪ ਹੁਣ ਨਹੀਂ ਹੋਵੇਗਾ, ਪਰ ਫੇਰ ਵੀ ਜੇ ਕਦੀ ਸੁਣੋਂ ਕਿ ਬਲਬੀਰ ਹੁਣ ਇਸ ਧਰਤੀ ਉਤੇ ਨਹੀਂ ਰਿਹਾ ਤਾਂ ਕਦੀ ਨਾ ਕਦੀ ਜ਼ਰੂਰ ਹੀ ਇਸ ਗਏ ਗਵਾਤੇ ਨੂੰ ਯਾਦ ਕਰਨ ਦੀ ਖੇਚਲ ਕਰ ਲੈਣੀ, ਕਿਉਂਕਿ ਸਵਾਏ ਇਕ ਤੁਹਾਡੇ ਬਲਬੀਰ ਨੂੰ ਸਾਰਾ ਸੰਸਾਰ ਨਹੀਂ ਜਾਣਦਾ।

ਕੁਸਮਲਤਾ-ਤੁਹਾਡੇ ਲਈ ਹੁਣ ਅਜੇਹਾ ਪ੍ਰੇਮ ਕਰਨ ਨਾਲ ਮੈਂ ਆਪਣੇ ਪਿਆਰੇ ਪਤੀ ਵਲੋਂ ਬੇ-ਮੁਖ ਹੋ ਜਾਵਾਂਗੀ।

ਮੈਂ-ਕੀ ਪੁਰਾਣੇ ਸਮੇਂ ਦੀ ਯਾਦ ਦਾ ਸਦਕਾ, ਤੁਹਾਡੇ ਸਮੁੰਦਰ ਜਿਡੇ ਦਿਲ ਵਿਚ ਇਕ ਤਿਨਕੇ ਸਮਾਨ ਥਾਂ ਵੀ ਨਹੀਂ ਹੈ?

ਕੁਸਮਲਤਾ-ਨਹੀਂ, ਅਰ ਉੱਕਾ ਹੀ ਨਹੀਂ, ਮੈਂ ਇਕ ਪਤੀ ਨੂੰ ਅੰਗੀਕਾਰ ਕਰ ਚੁੱਕੀ ਹਾਂ, ਹੁਣ ਭਾਵੇਂ ਮਹਾਂ ਦੇਵ ਵੀ ਚਲ ਕੇ ਆ ਜਾਵੇ, ਮੈਂ ਉਸ ਲਈ ਤਿਨਕਾ ਮਾਤ੍ਰ ਸਨੇਹ ਵੀ ਨਹੀਂ ਕਰ ਸਕਦੀ। ਪਾਲਤੂ ਪੰਛੀ ਉਤੇ ਜਿੱਨਾ ਕਿਸੇ ਦਾ ਸਨੇਹ ਹੁੰਦਾ ਹੈ, ਓਨਾ ਵੀ ਇਸ ਲੋਕ ਵਿਚ ਤੁਹਾਡੇ ਲਈ ਮੈਂ ਨਹੀਂ ਕਰ ਸਕਦੀ ।

'ਮੈਂ ਨਹੀਂ ਕਰ ਸਕਦੀ !' ਕੁਸਮਲਤਾ ਦੀ ਗੱਲ ਮੈਂ

੬੬.