ਪੰਨਾ:ਅਨੋਖੀ ਭੁੱਖ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਰ ਕਰ ਜਾਏਗੀ, ਸਚਮੁਚ ਹੀ ਇਸਤ੍ਰੀ ਦਾ ਸੁਭਾਅ ਬੜਾ ਚੰਚਲ ਹੁੰਦਾ ਹੈ । ਅਜੇਹੀ ਮਤ ਦੇ ਆਉਣ ਤੋਂ ਪਹਿਲਾਂ ਹੀ ਮੈਂ ਮਰ ਕਿਉਂ ਨਾ ਗਈ ? ਹੁਣ ਵੀ ਚਿਤ ਮਰਨ ਨੂੰ ਤਾਂ ਲੋਚਦਾ ਹੈ, ਪਰ ਕਿਸ਼ੋਰ ਨੂੰ ਅਰੋਗ ਵੇਖੇ ਬਿਨਾਂ ਮਰ ਨਹੀਂ ਸਕਦੀ।

ਬਹੁਤ ਦਿਨਾਂ ਪਿਛੋਂ, ਸਾਡੇ ਭਲੇ ਕਰਮਾਂ ਨੂੰ ਕਿਸੇ ਪਾਸਿਓਂ ਸੰਨਿਆਸੀ ਬਾਬਾ ਆ ਗਏ। ਉਹਨਾਂ ਕਿਹਾ ਕਿ ਕਿਸ਼ੋਰ ਦੀ ਬੀਮਾਰੀ ਦਾ ਹਾਲ ਸੁਣਕੇ ਉਹ ਖ਼ਬਰ ਲੈਣ ਆਏ ਹਨ। ਕਿਸ ਨੇ ਉਹਨਾਂ ਨੂੰ ਕਿਸ਼ੋਰ ਦੀ ਪੀੜਾ ਦਾ ਹਾਲ ਦਸਿਆ, ਇਹ ਪਤਾ ਨਹੀਂ ।

ਕਿਸ਼ੋਰ ਦੀ ਬੀਮਾਰੀ ਦਾ ਹਾਲ ਉਹਨਾਂ ਆਦਿ ਤੋਂ ਅੰਤ ਤਕ ਸਾਰਾ ਸੁਣਿਆ । ਫੇਰ ਕਿਸ਼ੋਰ ਚੰਦ ੫ਾਸ ਬਹਿ ਕੇ ਕਈ ਪ੍ਰਕਾਰ ਦੀਆਂ ਗਲਾਂ ਕਰਨ ਲਗ ਪਏ । ਜਦ ਮੈਨੂੰ ਉਹਨਾਂ ਦੇ ਆਉਣ ਦਾ ਪਤਾ ਲਗਾ ਤਾਂ ਮੈਂ ਮੱਥਾ ਟੇਕਣ ਲਈ ਉਹਨਾਂ ਨੂੰ ਬੁਲਾ ਭੇਜਿਆ, ਅਰ ਸੁਖ ਸਾਂਦ ਪੁਛਣ ਦੇ ਉਪਰੰਤ ਕਿਹਾ- 'ਮਹਾਰਾਜ! ਤੁਸੀਂ ਜਾਨੀਜਾਣ ਹੋ - ਅਜੇਹੀ ਕੋਈ ਵਸਤੂ ਨਹੀਂ ਜਿਸਨੂੰ ਤੁਸੀਂ ਨਾ ਜਾਣਦੇ ਹੋਵੋ, ਕਿਸ਼ੋਰ ਨੂੰ ਜੋ ਰੋਗ ਹੈ, ਉਹ ਵੀ ਤੁਸੀਂ ਜਾਣਦੇ ਹੀ ਹੋਵੋਗੇ !'

ਉਹਨਾਂ ਕਿਹਾ-'ਇਹ ਵਾਯੂ ਰੋਗ ਹੈ ਅਰ ਬੜਾ ਪ੍ਰਬਲ ਹੈ।'

ਮੈਂ ਕਿਹਾ-'ਤਦ ਕਿਸ਼ੋਰ ਸਦਾ ਸ਼ੁਕਲਾ ਦਾ ਨਾਮ ਕਿਉਂ ਲੈਂਦਾ ਹੈ ?'

ਸੰਨਿਆਸੀ-ਕੁਸਮਲਤਾ ! ਤੂੰ ਅਜੇ ਅੰਞਾਣੀ ਹੈਂ, ਅਰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ । ਤੈਨੂੰ ਪਤਾ ਨਹੀਂ, ਇਕ ਦਿਨ ਕਿਸ਼ੋਰ ਦੇ ਕਹਿਣ ਤੇ ਕਿ ਉਹ ਸਭ ਤੋਂ ਵਧ ਪਿਆਰ ਕਿਸਨੂੰ ਕਰਦਾ ਹੈ, ਉਸਨੂੰ ਸੁਪਨੇ ਵਿਚ ਸ਼ੁਕਲਾ ਦੇ ਦਰਸ਼ਨ ਹੋਏ ਸਨ ।'

ਸੰਸਾਰ ਦਾ ਨਿਯਮ ਹੈ ਕਿ ਜੇਹੜਾ ਤੁਹਾਨੂੰ ਪਿਆਰ ਕਰਦਾ ਹੈ, ਅਰ ਜਿਸ ਦੀ ਰੁਚੀ ਸੱਚੇ ਦਿਲੋਂ ਤੁਹਾਡੇ ਵਲ ਖਿੱਚੀ ਰਹਿੰਦੀ ਹੈ, ਅਵੱਸ਼ ਹੀ ਤੁਸੀਂ ਵੀ ਉਸਨੂੰ ਪਿਆਰ ਕਰੋਗੇ । ਸੋ ਉਸ ਰਾਤ


੮੪.