ਉਚਿਤ ਨਹੀਂ ਹੈ। ਮੇਰੇ ਨਾਲ ਲੜਦੇ ਕਿਉਂ ਹੋ? (ਪਰ ਲੜਨ ਦੀ ਮੇਰੀ ਪ੍ਰਬਲ ਇੱਛਾ ਸੀ )
ਬਲਬੀਰ-ਮੈਂ ਕੋਈ ਝਗੜਾ ਨਹੀਂ ਕਰਦਾ, ਜਿਸ ਤਰਾਂ ਤੂੰ ਬੁੱਢੇ ਨੂੰ ਪ੍ਰੇਮ ਕਰਦੀ ਹੈਂ ਉਸੇ ਤਰਾਂ ਮੈਂ ਸ਼ੁਕਲਾ ਨੂੰ ਚਾਹੁੰਦਾ ਹਾਂ।
ਮੈਂ-ਉਹਦੀਆਂ ਅੱਖਾਂ ਵਲ ਨਹੀਂ ਵੇਖਦੇ?
ਬਲਬੀਰ-ਨਹੀਂ ਅਖਾਂ ਦੇ ਨਾ ਹੋਣ ਕਰਕੇ। ਜੇ ਕਦੀ ਤੂੰ ਅੰਨ੍ਹੀ ਹੋਂਦੀ ਤਾਂ ਇਸ ਤੋਂ ਵੀ ਵਧੇਰੀ ਸੋਹਣੀ ਲਗਦੀ।
ਮੈਂ-ਇਹ ਗਲ ਤਾਂ ਆਪਣੇ ਪਤੀ ਪਾਸੋਂ ਪੁਛਾਂਗੀ। ਜਿਸ ਪ੍ਰਕਾਰ ਤੁਸੀਂ ਸ਼ਕਲਾਂ ਨੂੰ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਮੈਂ ਵੀ ਸ਼ਕਲ ਨੂੰ ਚਾਹੁੰਦੀ ਹਾਂ।
ਬਲਬੀਰ-ਤੂੰ ਵੀ ਸ਼ੁਕਲਾ ਨਾਲ ਵਿਆਹ ਕਰਨਾ ਚਾਹੁੰਦੀ ਹੈਂ?
ਮੈਂ-ਹੋ ਸਕਦਾ ਹੈ। ਭਾਵੇਂ ਮੈਂ ਅਪ ਉਹਦੇ ਨਾਲ ਵਿਆਹ ਨਾ ਕਰਾਂ, ਪਰ ਉਹਦਾ ਇਕ ਚੰਗੀ ਥਾਂ ਵਿਆਹ ਕਰ ਦੇਣ ਚਾਹੁੰਦੀ ਹਾਂ। ਤੁਹਾਡੇ ਨਾਲ ਉਹਦਾ ਵਿਆਹ ਕਦੀ ਵੀ ਨਹੀਂ ਹੋਣ ਦਿਆਂਗੀ।
ਬਲਬੀਰ-ਮੈਂ ਵੀ ਤਾਂ ਯੋਗ ਵਰ ਹਾਂ। ਮੇਰੇ ਵਰਗਾ ਵਰ ਹੋਰ ਕਿਥੇ ਮਿਲੇਗਾ?
ਮੈਂ-ਤੁਸੀਂ ਅਯੋਗ ਹੋ, ਮੈਂ ਯੋਗ ਵਰ ਆਪੇ ਲਭ ਲਵਾਂਗੀ।
ਬਲਬੀਰ-ਮੈਂ ਅਯੋਗ ਕਿਸ ਤਰ੍ਹਾਂ?
ਮੈਂ-ਕਮੀਜ਼ ਲਾਹ ਕੇ ਆਪਣੀ ਪਿੱਠ ਤਾਂ ਵਖਾਓ।
ਇਹ ਸੁਣ ਕੇ ਬਲਬੀਰ ਦਾ ਰੰਗ ਫੱਕ ਹੋ ਗਿਆ ਤੇ ਬੜੇ ਹੀ ਦੁਖਿਤ ਭਾਵ ਨਾਲ ਉਸਨੇ ਹਾਉਕਾ ਲੈ ਕੇ ਕਿਹਾ-'ਹਾਇ! ਕੁਸਮ!!' ਮੈਨੂੰ ਵੀ ਇਹ ਦੇਖਕੇ ਬੜਾ ਦੁੱਖ ਹੋਇਆ ਪਰ ਮੈਂ ਆਪਣੀ ਗੱਲਬਾਤ ਨੂੰ ਬੰਦ ਨਾ ਕੀਤਾ ਤੇ ਕਹਿਣ ਲਗੀ-'ਮੈਂ ਤੁਹਾਨੂੰ ਇਕ ਕਹਾਣੀ ਸੁਨਾਉਂਦੀ ਹਾਂ, ਕੀ ਤੁਸੀਂ ਸੁਣੋਗੇ?
੭੫.