ਪੰਨਾ:ਅਨੋਖੀ ਭੁੱਖ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪.

ਅਸਾਂ ਸ਼ੁਕਲਾ ਦੀ ਸੰਪਤੀ ਨੂੰ ਮਾਤ੍ਰ ਹੀ ਛੱਡ ਦਿਤਾ ਪਰ ਅਸਾਂ ਉਹਨੂੰ ਦਖਲ ਨਾ ਦਿੱਤਾ ਕਿਉਂਕਿ ਅਸੀਂ ਉਥੇ ਹੀ ਰਹਿੰਦੇ ਸਾਂ। ਇਕ ਦਿਨ ਕਾਂਸ਼ੀ ਰਾਮ ਮਿਲਿਆ। ਪੁਛਣ ਤੇ ਪਤਾ ਲੱਗਾ ਕਿ ਉਹ ਹੁਣ ਸ਼ਿਮਲੇ ਰਹਿੰਦੇ ਹਨ। ਇਹ ਵੀ ਪਤਾ ਲਗਾ ਕਿ ਸਾਰਾ ਖਰਚ ਬਲਬੀਰ ਦਾ ਹੀ ਹੁੰਦਾ ਹੈ।

ਮੈਂ ਪੁਛਿਆ, 'ਤੁਸੀਂ ਜਾਇਦਾਦ ਨੂੰ ਸੰਭਾਲਦੇ ਕਿਉਂ ਨਹੀਂ?'

ਉਹਨੇ ਕਿਹਾ, 'ਇਹਦੀ ਬਾਬਤ ਬਲਬੀਰ ਹੀ ਜਾਣਦਾ ਹੈ।'

ਮੈਂ-'ਕੀ ਬਲਬੀਰ ਸ਼ੁਕਲਾ ਨਾਲ ਵਿਆਹ ਕਰੇਗਾ?'

ਉਹ-'ਨਹੀਂ।'

ਮੈਂ-'ਤੁਸੀਂ ਏਨਾ ਸਮਾਂ ਮੈਨੂੰ ਮਿਲੇ ਕਿਉਂ ਨਹੀਂ?'

ਉਹ- 'ਅਸੀਂ ਬਲਬੀਰ ਦੇ ਕਹਿਣ ਤੇ ਇਹ ਮਕਾਨ ਛਡ ਦਿਤਾ ਸੀ।' ਇਸਦਾ ਕਾਰਨ ਉਸ ਇਹ ਦਸਿਆ ਹੈ ਕਿ ਅਜੇ ਜਾਇਦਾਦ ਦੇ ਮਾਮਲੇ ਵਿਚ ਪੂਰੀ ਤਰਾਂ ਫੈਸਲਾ ਨਹੀਂ ਹੋਇਆ।'

ਮੈਂ-'ਕੀ ਤੁਸੀਂ ਇਸ ਗਲੋਂ ਡਰਦੇ ਸਾਉ ਕਿ ਅਸੀਂ ਜਾਇਦਾਦ ਛਡਣ ਵਿਚ ਹੀਲ ਹੁਜਤ ਕਰਾਂਗੇ । ਬਲਬੀਰ ਬਾਬੂ ਬੜੇ ਹੀ ਬੁਧੀਵਾਨ ਜਾਪਦੇ ਹਨ। ਖੈਰ ਰਹਿਣ ਦਿਉ, ਹੁਣ ਦਸੋ ਆਪਦਾ ਆਉਣਾ ਕਿਸ ਤਰਾਂ ਹੋਇਆ ਹੈ?'

ਕਾਂਸ਼ੀ ਰਾਮ-'ਤੁਹਾਡੇ ਭਰਾ ਨੇ ਮੈਨੂੰ ਬੁਲਾਇਆ ਹੈ।'

੫੧.