ਪੰਨਾ:ਅਨੋਖੀ ਭੁੱਖ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਓਹੀ ਮਨੁਖ ਹੈ।'
'ਜੀ ਹਾਂ।'
ਲਾਹੌਰ ਪਹੁੰਚ ਕੇ ਸ਼ੁਕਲਾ ਦੇ ਦਸੇ ਪਤੇ ਤੇ ਮੈਂ ਉਹਨੂੰ ਕਾਂਸ਼ੀ ਰਾਮ ਪਾਸ ਪਹੁੰਚਾ ਦਿਤਾ।
ਮੈਨੂੰ ਮਿਲ ਕੇ ਕਾਂਸ਼ੀ ਰਾਮ ਬੜਾ ਹੀ ਪ੍ਰਸੰਨ ਹੋਇਆ ਤੇ ਮੈਥੋਂ ਸ਼ੁਕਲਾ ਦੀ ਕਹਾਣੀ ਸੁਣ ਕੇ ਉਹ ਮੇਰਾ ਅਹਿਸਾਨਮੰਦ ਵੀ ਹੋਇਆ।
ਇਕਾਂਤ ਵਿਚ ਲਿਜਾ ਕੇ ਮੈਂ ਕਾਂਸ਼ੀ ਰਾਮ ਤੋਂ ਪੁਛਿਆ-'ਤੇਰੀ ਲੜਕੀ ਘਰ ਛੱਡ ਕੇ ਕਿਉਂ ਨਿਕਲੀ ਸੀ?'
ਕਾਂਸ਼ੀ- 'ਮੈਨੂੰ ਆਪ ਅਜੇ ਤਕ ਕੁਝ ਪਤਾ ਨਹੀਂ ਲਗਾ।'
ਮੈਂ-'ਕਿਸ ਦੁਖ ਨਾਲ ਦੁਖੀ ਹੋ ਕੇ ਉਹ ਡੁਬ ਮਰਨ ਗਈ ਸੀ, ਕੀ ਜਾਨਦੇ ਹੋ?'
ਕਾਂਸ਼ੀ ਰਾਮ ਹੈਰਾਨ ਜਿਹਾ ਹੋ ਗਿਆ। ਬਹੁਤ ਦੇਰ ਪਿਛੋਂ ਬੋਲਿਆ-'ਕੁਝ ਸਮਝ ਵਿਚ ਨਹੀਂ ਆਉਂਦਾ ਕਿ ਉਹ ਕਿਉਂ ਦੁਖੀ ਹੈ। ਏਨਾ ਦੁਖ ਤਾਂ ਜ਼ਰੂਰ ਹੈ ਕਿ ਉਹ ਅੰਨ੍ਹੀ ਹੈ ਪਰ ਏਨੇ ਵਰਿਆਂ ਪਿਛੋਂ ਉਹਨੂੰ ਡੁਬਣਾ ਯਾਦ ਆਇਆ। ਇਕ ਵਡਾ ਦੁਖ ਉਸਦੇ ਵਿਆਹ ਦਾ ਸੀ ਸੋ ਉਸ ਵਿਚ ਇਕ ਰਾਤ ਬਾਕੀ ਸੀ ਜੁ ਉਹ ਚਲੀ ਗਈ।'
‘ਕੀ ਉਹ ਤੁਹਾਡੀ ਆਗਿਆ ਤੋਂ ਬਿਨਾਂ ਗਈ ਸੀ?'
ਕਾਂਸ਼ੀ ਰਾਮ- 'ਹਾਂ।'
ਮੈਂ-'ਵਿਆਹ ਦੀ ਗਲ ਬਾਤ ਕਿਸਦੇ ਨਾਲ ਹੋਈ ਸੀ?'
ਕਾਂਸ਼ੀ ਰਾਮ-'ਹਰੀ ਚੰਦ ਨਾਲ'
ਮੈਂ-'ਕੇਹੜਾ ਹਰੀ ਚੰਦ, ਕ੍ਰਿਸ਼ਨਾ ਦਾ ਸਵਾਮੀ?'
ਕਾਂਸ਼ੀ ਰਾਮ-'ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ, ਹਾਂ ਓਹੋ ਹੀ।'
ਹੁਣ ਮੈਂ ਸਮਝ ਗਿਆ ਜੋ ਸੌਕਣ ਦੇ ਦੁਖ ਤੋਂ ਬਚਣ ਲਈ

੩੭.