ਪੰਜਾਬੀ ਸਭਿਆਚਾਰ ਦੀ ਆਰਸੀ/ਲੋਕ ਸਾਹਿਤ

ਪੰਜਾਬੀ ਬੁਝਾਰਤਾਂ

ਬੁਝਾਰਤਾਂ ਸਾਡੇ ਲੋਕ ਜੀਵਨ ਦਾ ਵਿਸ਼ੇਸ਼ ਤੇ ਅਨਿਖੜਵਾਂ ਅੰਗ ਰਹੀਆਂ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰਾ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਨ੍ਹਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਉਥੇ ਸਾਡੇ ਵਸਤੂ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ।

ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲੱਬਧ ਹਨ। ਬੁਝਾਰਤਾਂ ਨੂੰ ਅੰਗਰੇਜ਼ੀ ਤੇ ਲਾਤੀਨੀ ਵਿੱਚ ਰਿਡਲ (Riddle) ਯੂਨਾਨੀ ਵਿੱਚ ਐਨੀਗਮਾ (Anigma) ਫਾਰਸੀ ਵਿੱਚ ਚੀਸਤਾਂ ਅਤੇ ਸੰਸਕ੍ਰਿਤ ਵਿੱਚ ਪਹੇਲਕਾ ਆਖਦੇ ਹਨ। ਪਹੇਲੀ, ਮੁਦਾਵਣੀ, ਬੁਝੋਵਲ, ਬੁਝੱਕਾ, ਬੁਝਾਣੀ, ਬਤੌਲੀ ਤੇ ਬਾਤਾਂ ਆਦਿ ਬੁਝਾਰਤਾਂ ਦੇ ਹੋਰ ਨਾਂ ਪ੍ਰਚੱਲਤ ਹਨ।

ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉੱਨੀ ਹੀ ਪੁਰਾਤਨ ਹੈ ਜਿੰਨਾਂ ਕਿ ਮਨੁੱਖ ਆਪ ਹੈ। ਇੰਜ ਜਾਪਦਾ ਹੈ ਮਨੁੱਖ ਦੇ ਜਨਮ ਦੇ ਨਾਲ ਹੀ ਇਨ੍ਹਾਂ ਦਾ ਜਨਮ ਹੋਇਆ ਹੋਵੇਗਾ। ਜਦੋਂ ਮਨੁੱਖ ਮਾਤਰ ਨੇ ਹੋਸ਼ ਸੰਭਾਲੀ ਹੋਵੇਗੀ ਤਾਂ ਉਸ ਨੇ ਆਪਣੀਆਂ ਦੋ ਪ੍ਰਮੁੱਖ ਮਨੋਵਿਰਤੀਆਂ ਰਾਗ ਅਤੇ ਕੌਤਕ ਪ੍ਰਿਯਤਾ ਦੇ ਅਧੀਨ ਇਹਨਾਂ ਨੂੰ ਵੀ ਸਿਰਜਿਆ ਹੋਵੇਗਾ ਤੇ ਫਿਰ ਇਹ ਧਾਰਾ ਫੁਟ ਤੁਰੀ ਹੋਵੇਗੀ।

ਬੁਝਾਰਤਾਂ ਕੀਹਨੇ ਬਣਾਈਆਂ ਅਤੇ ਕਦੋਂ ਬਣਾਈਆਂ? ਇਹ ਦੱਸਣਾ ਬੜਾ ਔਖਾ ਹੈ। ਇਹ ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਸਾਡੇ ਪਾਸ ਪੀੜ੍ਹੀਓ ਪੀੜ੍ਹੀ ਪੁੱਜੀਆਂ ਹਨ। ਇਹਨਾਂ ਦੇ ਰਚਣਹਾਰਿਆਂ ਦੇ ਨਾਵਾਂ ਦਾ ਕਿਸੇ ਨੂੰ ਵੀ ਪਤਾ ਨਹੀਂ। ਜਿੱਥੋਂ ਤੱਕ ਲਿਖਤੀ ਸਾਹਿਤ ਵਿੱਚ ਬੁਝਾਰਤਾਂ ਪਾਣ ਦੀ ਪਰੰਪਰਾ ਦਾ ਸਵਾਲ ਹੈ, ਵੈਦਿਕ ਸਾਹਿਤ ਵਿੱਚ ਇਹ ਪਰੰਪਰਾ ਵਿਖਾਈ ਦੇਂਦੀ ਹੈ। ਰਿਗਵੇਦ ਵਿੱਚ ਆਤਮਾ ਪਰਮਾਤਮਾ ਦੇ ਸਰੂਪ ਸਬੰਧੀ ਵਿਸ਼ਲੇਸ਼ਣ ਕਰਨ ਵਾਲੇ ਕਈ ਰੂਪਆਤਮਕ ਢੰਗ ਨਾਲ ਆਏ ਮੰਤਰ ਬੁਝਾਰਤਾਂ ਨਾਲੋਂ ਘੱਟ ਕੌਤਕ-ਪੂਰਨ ਨਹੀਂ। ਸ੍ਰੀ ਰਾਮ ਨਰੋਸ਼ ਤ੍ਰਿਪਾਠੀ ਨੇ ਤਾਂ 'ਗ੍ਰਾਮ ਸਾਹਿਤ' ਵਿੱਚ ਏਥੋਂ ਤੱਕ ਕਿਹਾ ਹੈ ਕਿ 'ਰਿਗਵੇਦ' ਨੂੰ ਬੁਝਾਰਤਾਂ ਦਾ ਵੇਦ ਕਿਹਾ ਜਾਵੇ ਤਾਂ ਗਲਤ ਨਹੀਂ।[1]

ਪੰਜਾਬੀ ਦੇ ਲਿਖਤੀ ਸਾਹਿਤ ਵਿੱਚ ਬੁਝਾਰਤਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ। ਇੱਕ ਬੁਝਾਰਤ-ਮੁਦਾਵਣੀ (ਪੋਠੋਹਾਰੀ ਵੱਲ ਬੁਝਾਰਤ ਨੂੰ ਮੁਦਾਵਣੀ ਆਖਦੇ ਹਨ) ਸੋਰਠਿ ਵਾਰ ਵਿੱਚ ਗੁਰੂ ਅਮਰਦਾਸ ਜੀ ਨੇ ਲਿਖੀ ਹੈ:


  1. *“ਲੋਕ ਬੁਝਾਰਤਾਂ” ਪੰਨਾ 13-14 (1956), ਲਾਹੌਰ ਬੁੱਕ ਸ਼ਾਪ ਲੁਧਿਆਣਾ।

ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭਜਨੁ ਅੰਮ੍ਰਿਤ ਸਾਰੁ।
ਜਿਤੁ ਖਾਧੈ ਮਨੁ ਤ੍ਰਿਪਤੀਆ, ਪਾਈਐ ਮੋਖ ਦੁਆਰ।
ਇਹੁ ਭੋਜਨ ਅਲਭੁ ਹੈ ਸੰਤਹੁ, ਲਭੇ ਗੁਰ ਵੀਚਾਰਿ।
ਇਹ ਮੁਦਾਵਣੀ ਕਿਉ ਵਿੱਚਹੁ ਕਢੀਐ, ਸਦਾ ਰਖੀਐ ਉਰਿ ਧਾਰਿ!
ਏਹ ਮੁਦਾਵਣੀ ਸਤਿਗੁਰ ਪਾਈ, ਗੁਰ ਸਿਖਾ ਲਧੀ ਭਾਲਿ।
ਨਾਨਕ ਜਿਸ ਬੁਝਾਏ ਸੁ ਬੁਝਸੀ, ਹਰਿ ਪਾਇਆ ਗੁਰਮੁਖਿ ਘਾਲਿ।

ਸ੍ਰੀ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਵਿੱਚ ਕਿਹਾ ਹੈ:

ਕਹਾ ਬੁਝਾਰਤਿ ਬੁਝੈ ਭੌਰਾ
ਨਿਸਿ ਕਹੀਐ ਤਉ ਸਮਝੈ ਭੋਰਾ।

ਬਾਈਬਲ ਵਿੱਚ ਵੀ ਬੁਝਾਰਤਾਂ ਪਾਉਣ ਦਾ ਵਰਨਣ ਮਿਲਦਾ ਹੈ। ਪੁਰਾਣੇ ਕਬੀਲਿਆਂ ਵਿੱਚ ਹੁਣ ਤੱਕ ਬਾਤਾਂ ਪਾਉਣ ਦਾ ਰਿਵਾਜ ਚਲਿਆ ਆ ਰਿਹਾ ਹੈ। ਸਰ ਜੇਮਜ਼ ਫਰੇਜ਼ਰ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਕਈ ਕਬੀਲਿਆਂ ਵਿੱਚ ਖ਼ਾਸ ਮੌਕਿਆਂ ਤੇ ਖ਼ਾਸਖ਼ਾਸ ਉਤਸਵਾਂ ਤੇ ਹੀ ਬੁਝਾਰਤਾਂ ਪੁੱਛੀਆਂ ਜਾਂਦੀਆਂ ਹਨ। ਹਿੰਦ ਦੇ ਆਦਿ ਵਾਸੀਆਂ ਵਿੱਚੋਂ ਗੋੰਡ, ਪਰਧਾਨ ਤੇ ਬਿਰਹੋਰ ਜਾਤੀਆਂ ਦੇ ਵਿਆਹਾਂ ਸਮੇਂ ਪਹੇਲੀ ਪੁੱਛਣੀ ਇਕ ਲਾਜ਼ਮੀਂ ਰਸਮ ਹੈ ਅਫ਼ਰੀਕਾ ਦੇ ਬੰਤੋ ਕਬੀਲੇ ਦੀਆਂ ਤੀਵੀਆਂ ਨਾਚ ਨਚਦੀਆਂ ਆਦਮੀ ਤੋਂ ਬੁਝਾਰਤਾਂ ਪੁੱਛਦੀਆਂ ਹਨ ਜੇ ਉਹ ਨਾ ਬੁਝ ਸਕੇ ਤਾਂ ਮਾਰਦੀਆਂ ਹਨ। ਤੁਰਕੀ ਕੁੜੀਆਂ ਸ਼ਾਦੀ ਹਿਤ ਮਨੁੱਖ ਦੀ ਪ੍ਰੀਖਿਆ ਲਈ ਬੁਝਾਰਤਾਂ ਪੁੱਛਦੀਆਂ ਹਨ।[1]

ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਬੁਝਾਰਤਾਂ ਬੁਝਣਾ ਬੁੱਧੀ ਦੀ ਪ੍ਰੀਖਿਆ ਕਰਨਾ ਹੁੰਦਾ ਹੈ। ਕਲਪਿਤ ਕਥਾਵਾਂ ਅਨੁਸਾਰ ਇਸ ਪ੍ਰੀਖਿਆ ਵਿੱਚ ਪੂਰਾ ਨਾ ਉਤਰਨ ਵਾਲ਼ੇ ਨੂੰ ਡੂੰਨ ਦਿੱਤਾ ਜਾਂਦਾ ਸੀ, ਏਥੋਂ ਤੀਕ ਕਿ ਕਈ ਵਾਰ ਕਈਆਂ ਨੂੰ ਬੁਝਾਰਤਾਂ ਦੇ ਸਹੀ ਉੱਤਰ ਨਾ ਦੇ ਸਕਣ ਕਾਰਨ ਆਪਣੀ ਜਾਨ ਵੀ ਗਵਾਉਣੀ ਪੈਂਦੀ ਸੀ।

ਮਹਾਂਭਾਰਤ ਵਿੱਚ ਇੱਕ ਕਥਾ ਆਉਂਦੀ ਹੈ:

ਬਨਵਾਸ ਦੇ ਦਿਨੀਂ ਪੰਜੇ ਪਾਂਡੋ ਜਦੋਂ ਜੰਗਲ ਵਿੱਚ ਵਾਸ ਕਰ ਰਹੇ ਸਨ ਤਾਂ ਇੱਕ ਯਖਸ਼ ਨੇ ਪਰੀਖਿਆ ਲੈਣ ਲਈ ਹਿਨ੍ਹਾਂ ਤੋਂ ਕੁਝ ਬੁਝਾਰਤਾਂ ਦੇ ਉੱਤਰ ਪੁੱਛੇ ਯਖਸ਼ ਸਾਰਸ ਦਾ ਰੂਪ ਧਾਰ ਕੇ ਇੱਕ ਝੀਲ ਵਿੱਚ ਜਾ ਖੜਾ ਹੋਇਆ। ਕੁਝ ਚਿਰ ਪਿੱਛੋਂ ਪਾਣੀ ਭਰਨ ਲਈ ਨਕੁਲ ਆਇਆ ਤਾਂ ਸਾਰਸ ਨੇ ਕਿਹਾ, “ਇਸ ਝੀਲ ਵਿੱਚੋਂ ਕੇਵਲ ਬੁੱਧੀਮਾਨ ਹੀ ਪਾਣੀ ਭਰ ਸਕਦੇ ਹਨ। ਜੇ ਤੂੰ ਬੁੱਧੀਮਾਨ ਹੈਂ ਤਾਂ ਪਹਿਲਾਂ ਮੇਰੀ ਬੁਝਾਰਤ ਦਾ ਉੱਤਰ ਦੇ।”

ਨਕੁਲ ਤੋਂ ਬੁਝਾਰਤ ਨਾ ਬੁਝੀ ਗਈ ਤੇ ਸਾਰਸ ਨੇ ਉਸ ਨੂੰ ਚੁੰਝਾਂ ਮਾਰ-ਮਾਰ ਝੀਲ ਵਿੱਚ ਡੋਬ ਦਿੱਤਾ। ਪਿੱਛੋਂ ਵਾਰੋ-ਵਾਰੀ ਸਹਿਦੇਵ, ਅਰਜਨ ਤੇ ਭੀਮ ਪਾਣੀ ਲੈਣ ਆਏ ਤਾਂ ਉਹਨਾਂ ਨੂੰ ਵੀ ਸਾਰਸ ਨੇ ਬੁਝਾਰਤਾਂ ਦਾ ਉੱਤਰ ਨਾ ਦੇ ਸਕਣ ਕਾਰਨ ਪਾਣੀ ਵਿੱਚ ਡੋਬ ਦਿੱਤਾ। ਅਖ਼ੀਰ ਯੁਧਿਸ਼ਟਰ ਖ਼ੁਦ ਗਿਆ ਤੇ ਉਸ ਨੇ ਯਖਸ਼ ਦੀਆਂ ਸਭ ਬੁਝਾਰਤਾਂ ਦੇ ਠੀਕ


  1. *ਪਿਆਰਾ ਸਿੰਘ ਪਦਮ, ‘ਲੋਕ ਬੁਝਾਰਤਾਂ’, ਪੰਨਾ 15
ਉੱਤਰ ਦਿੱਤੇ।[1] ਬੁਝਾਰਤਾਂ ਤੇ ਉਹਨਾਂ ਦੇ ਉੱਤਰ ਇਹ ਸਨ:

ਪ੍ਰਸ਼ਨ- ਧਰਤੀ ਤੋਂ ਭਾਰੀ ਕੌਣ ਹੈ?
ਯੁਧਿਸ਼ਟਰ ਦਾ ਉੱਤਰ- ਮਾਤਾ।
ਪ੍ਰਸ਼ਨ- ਹਵਾ ਤੋਂ ਵੀ ਤੇਜ਼ ਰਫਤਾਰ ਕਿਸ ਦੀ ਹੈ?
ਯੁਧਿਸ਼ਟਰ ਦਾ ਉੱਤਰ- ਮਨ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਤੇਜ਼ ਹੈ।
ਪ੍ਰਸ਼ਨ- ਦੁਨੀਆ ਦਾ ਸਭ ਤੋਂ ਵੱਡਾ ਅਜੂਬਾ ਕੀ ਹੈ?
ਯੁਧਿਸ਼ਟਰ ਦਾ ਉੱਤਰ- ਲੋਕੀ ਰੋਜ਼ ਦੇਖਦੇ ਹਨ ਕਿ ਲੋਕ ਮਰ ਰਹੇ ਹਨ ਤੇ ਉਹਨਾਂ ਦੀਆਂ ਅਰਥੀਆਂ ਸ਼ਮਸ਼ਾਨ ਘਾਟ ਲਿਜਾਈਆਂ ਜਾ ਰਹੀਆ ਹਨ। ਪਰੰਤੂ ਫਿਰ ਵੀ ਉਹ ਸਮਝਦੇ ਹਨ ਕਿ ਉਹਨਾਂ ਦੀ ਵਾਰੀ ਕਦੇ ਨਹੀਂ ਆਵੇਗੀ।
ਪ੍ਰਸ਼ਨ- ਮੌਤ ਤੋਂ ਬਾਅਦ ਆਦਮੀ ਨਾਲ਼ ਕੌਣ ਜਾਂਦਾ ਹੈ?
ਯੁਧਿਸ਼ਟਰ ਦਾ ਉੱਤਰ- ਉਸ ਦਾ ਧਰਮ।
ਪ੍ਰਸ਼ਨ- ਕਿਸ ਦੇ ਵਿੱਚ ਦਿਲ ਨਹੀਂ ਹੁੰਦਾ?
ਯੁਧਿਸ਼ਟਰ ਦਾ ਉੱਤਰ-ਪੱਥਰ ਵਿੱਚ ਦਿਲ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਅਸੀਂ ਬੇਰਹਿਮ ਵਿਅਕਤੀ ਨੂੰ ਪੱਥਰ ਦਿਲ ਕਹਿੰਦੇ ਹਾਂ।

ਯਖਸ਼ ਯੁਧਿਸ਼ਟਰ ਦੀ ਸੁਘੜਤਾ ਉੱਤੇ ਇਤਨਾ ਪ੍ਰਸੰਨ ਹੋਇਆ ਕਿ ਉਸ ਨੇ ਚੌਹਾਂ ਪਾਡਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ।

ਇੱਕ ਯੂਨਾਨੀ ਲੋਕ ਕਥਾ ਵੀ ਪ੍ਰਚੱਲਤ ਹੈ:
ਕਿਹਾ ਜਾਂਦਾ ਹੈ ਕਿ ਯੂਨਾਨ ਦੇ ਪ੍ਰਾਚੀਨ ਸ਼ਹਿਰ ਫੀਵ ਦੇ ਵਿੱਚਕਾਰ ਸੜਕ ਤੇ ਇੱਕ ਡਰਾਉਣਾ ਦਿਓ ਸਫਿੰਕਸ ਆ ਵਸਿਆ। ਉਸ ਸੜਕ ਰਾਹੀਂ ਜੋ ਵੀ ਰਾਹੀ ਇਸ ਸ਼ਹਿਰ ਨੂੰ ਆਉਂਦਾ ਸਫਿੰਕਸ ਉਸ ਨੂੰ ਰੋਕ ਲੈਂਦਾ ਅਤੇ ਬੁਝਾਰਤਾਂ ਪੁੱਛਦਾ। ਜਿਹੜਾ ਬੁਝਾਰਤਾਂ ਨਾ ਬੁੱਝ ਸਕਦਾ ਉਸ ਨੂੰ ਉਹ ਮਾਰ ਕੇ ਖਾ ਲੈਂਦਾ। ਇਸ ਤਰ੍ਹਾਂ ਉਸ ਨੇ ਬੁਝਾਰਤਾਂ ਨਾ ਬੁੱਝਣ ਕਰਕੇ ਹਜ਼ਾਰਾਂ ਪਰਾਣੀਆਂ ਨੂੰ ਮਾਰ ਮੁਕਾਇਆ। ਉਸ ਦੇ ਪੈਰਾਂ ਥੱਲੇ ਦੀ ਪਹਾੜੀ ਹੱਡੀਆਂ ਨਾਲ ਭਰੀ ਪਈ ਸੀ। ਸਾਰੇ ਦੇਸ਼ ਵਿੱਚ ਮਾਤਮ ਛਾਇਆ ਹੋਇਆ ਸੀ। ਸਾਰੀ ਜਨਤਾ ਦੁਖੀ ਸੀ ਤੇ ਮਰਨ ਵਾਲਿਆਂ ਲਈ ਵਿਰਲਾਪ ਕਰ ਰਹੀ ਸੀ। ਆਖ਼ਰ ਏਡਿਪ ਨਾਮੀ ਇੱਕ ਬੁੱਧੀਮਾਨ ਗਭਰੂ ਸਫਿੰਕਸ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਉਸ ਨੇ ਆਪਣੇ ਆਪ ਨੂੰ ਬੁਝਾਰਤਾਂ ਬੁੱਝਣ ਲਈ ਪੇਸ਼ ਕੀਤਾ। ਸਵਿੰਕਸ ਨੇ ਉਸ ਪਾਸੋਂ ਇਹ ਬੁਝਾਰਤ ਪੁੱਛੀ, “ਸਵੇਰ ਨੂੰ ਚਾਰ, ਦਿਨ ਨੂੰ ਦੋ ਅਤੇ ਰਾਤ ਨੂੰ ਤਿੰਨ ਟੰਗਾਂ ’ਤੇ ਕੌਣ ਤੁਰਦਾ ਹੈ?"

ਏਡਿਪ ਨੇ ਝੱਟ ਉੱਤਰ ਦਿੱਤਾ, “ਮਨੁੱਖ, ਬਚਪਨ ਵਿੱਚ ਉਹ ਚਾਰ ਟੰਗਾਂ ਤੇ ਤੁਰਦਾ ਹੈ, ਜਵਾਨ ਅਵਸਥਾ ਵਿੱਚ ਦੋ ਟੰਗਾਂ ਤੇ ਅਤੇ ਬੁਢਾਪੇ ਵਿੱਚ ਲਾਠੀ ਦਾ ਸਹਾਰਾ ਲੈ ਕੇ ਤਿੰਨ ਟੰਗਾਂ ਤੇ ਤੁਰਦਾ ਹੈ।"

ਬੁਝਾਰਤ ਦਾ ਠੀਕ ਉੱਤਰ ਸੁਣ ਦੇ ਸਫਿੰਕਸ ਉਸ ਪਹਾੜੀ ਤੋਂ ਚਲਿਆ ਗਿਆ ਤੇ ਸਾਗਰ ਵਿੱਚ ਜਾ ਕੇ ਡੁੱਬ ਗਿਆ।[2]


  1. *ਸੋਹਿੰਦਰ ਸਿੰਘ ਬੇਦੀ, ‘ਪੰਜਾਬ ਦੀ ਲੋਕਧਾਰਾ’, ਪੰਨਾ 184
  2. ** Standard Dictionary of Folklore Mythology and Legend', V.2, 1950: New York, P 934-44
ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਵਿੱਚ ਸ਼ਾਹਿਜ਼ਾਦੀਆਂ ਆਪਣੇ ਸ਼ਹਿਜ਼ਾਦਿਆਂ ਪਾਸੋਂ ਉਹਨਾਂ ਦੀ ਬੁੱਧੀ ਪ੍ਰੀਖਿਆ ਲਈ ਬੁਝਾਰਤਾਂ ਪੁੱਛਦੀਆਂ ਹਨ ਜੋ ਬੁਝ ਲਵੇ ਉਹਦੇ ਨਾਲ ਵਿਆਹ ਕਰਵਾ ਲੈਂਦੀਆਂ ਹਨ ਜਿਹੜਾ ਨਾ ਬੁੱਝ ਸਕੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਰਾਜਕੁਮਾਰੀ ਕੌਲਾਂ ਬਾਰੇ ਪ੍ਰਚਲਤ ਹੈ ਕਿ ਉਸ ਨੇ ਆਪਣੇ ਧੌਲਰ ਵਿੱਚ ਇੱਕ ਵੱਡਾ ਸਾਰਾ ਤਲਾਅ ਬਣਵਾਇਆ ਹੋਇਆ ਸੀ, ਜੋ ਕੰਵਲ ਫੁੱਲਾਂ ਨਾਲ ਖਿੜਿਆ ਰਹਿੰਦਾ। ਉਸ ਨੇ ਆਪਣੇ ਵਿਆਹ ਲਈ ਇਹ ਸ਼ਰਤ ਰੱਖੀ ਹੋਈ ਸੀ ਕਿ ਜਿਹੜਾ ਸ਼ਹਿਜ਼ਾਦਾ ਤਲਾਅ ਵਿੱਚੋਂ ਫੁੱਲ ਤੋੜ ਕੇ ਲਿਆਵੇਗਾ ਉਸੇ ਨਾਲ਼ ਉਹ ਵਿਆਹ ਰਚਾਏਗੀ। ਇਸ ਤਲਾਅ ਨੂੰ 360 ਪੌੜੀਆਂ ਜਾਂਦੀਆਂ ਸਨ ਤੇ ਹਰ ਪੌੜੀ ਉੱਤੇ ਇੱਕ ਸੁੰਦਰੀ ਤਲਵਾਰ ਹੱਥ ਵਿੱਚ ਫੜ ਕੇ ਸੁਚੇਤ ਖੜੀ ਰਹਿੰਦੀ ਸੀ ਉਹ ਉਦੋਂ ਤੱਕ ਆਪਣੀ ਪੌੜੀ ਉੱਤੇ ਪੈਰ ਨਹੀਂ ਸੀ ਧਰਨ ਦੇਂਦੀ ਜਦੋਂ ਤੱਕ ਕੋਈ ਸ਼ਹਿਜ਼ਾਦਾ ਉਸ ਦੀ ਬੁਝਾਰਤ ਨਾ ਬੁੱਝ ਲੈਂਦਾ।ਸੁਝਾਓ ਦੇਣ ਲਈ ਕੌਲਾਂ ਨੇ ਤਲਾਅ ਦੇ ਤਿੰਨੇ ਪਾਸੇ 360 ਵੰਨਗੀਆਂ ਦੇ ਫਲਾਂ ਤੇ ਫੁੱਲਾਂ ਦੇ ਪੌਦੇ ਲਗਾਏ ਹੋਏ ਸਨ, ਜਿਹਨਾਂ ਦੇ ਪ੍ਰਸੰਗ ਵਿੱਚ ਹੀ ਉਸ ਨੇ 360 ਬੁਝਾਰਤਾਂ ਜੋੜੀਆਂ ਹੋਈਆਂ ਸਨ।[1]

ਪੰਜਾਬ ਦੇ ਪ੍ਰਸਿੱਧ ਲੋਕ ਰੁਮਾਂਸ ਰਾਜਾ ਰਸਾਲੂ ਦੇ ਕਿੱਸੇ ਵਿੱਚ ਮੀਆਂ ਕਾਦਰ ਯਾਰ ਰਾਜਾ ਹੋਡੀ ਨੂੰ ਰਾਣੀ ਕੋਕਲਾਂ ਦੀ ਸੇਜ ਚੜ੍ਹਾਉਣ ਤੋਂ ਪਹਿਲਾਂ ਹਾਸੇ ਠੱਠੇ ਦਾ ਮਾਹੌਲ ਪੈਦਾ ਕਰਨ ਲਈ ਚੋਹਲ ਕਰਾਉਂਦਾ ਹੈ। ਰਾਣੀ ਕੋਕਲਾਂ ਹੋਡੀ ਪਾਸੋਂ ਬੁਝਾਰਤਾਂ ਦੇ ਉੱਤਰ ਪੁੱਛਦੀ ਹੈ:

ਕੋਕਲਾਂ:

ਸਾਵਣ ਵਰਸੇ ਮੇਘਲਾ
ਵਰਸੇ ਝਿੰਬਰ ਲਾ
ਰੁੱਖ ਡੁੱਬੇ ਸਣ ਕੁੰਬਲੀਂ
ਹਾਥੀ ਮਲ ਮਲ ਨ੍ਹਾ
ਘੜਾ ਡੁੱਬਾ ਸਣ ਚੱਪਣੀ
ਚਿੜੀ ਤਿਹਾਈ ਜਾ
ਬਾਣੀਆਂ ਸੀ ਮੱਟ ਕੁੱਟਿਆ
ਕੱਪੜੇ ਲਿਤੇ ਲਾਹ
ਇਹ ਪਹੇਲੀ ਬੁਝ ਲੈ
ਮੇਰੀ ਸੇਜ ਪਰ ਆ।

ਹੋਡੀ:

ਇਹ ਪਹੇਲੀ ਓਸ ਦੀ
ਹੋਰ ਨਵੀਂ ਕੋਈ ਪਾ
ਜੇ ਤੇਰੇ ਵਿੱਚ ਧਰਮ ਹੈ
ਸੇਜ ਆਪਣੀ ਚੜ੍ਹਾ


  1. *‘ਪੰਜਾਬ ਦੀ ਲੋਕ ਧਾਰਾ’, ਪੰਨਾ 184-185
ਕੋਕਲਾਂ ਇੱਕ ਹੋਰ ਬੁਝਾਰਤ ਪਾਉਂਦੀ ਹੈ:

ਜੰਮੀ ਸੀ ਸਠ ਗਜ਼
ਭਰ ਜੋਬਨ ਗਜ਼ ਚਾਰ
ਬਾਪ ਬੇਟੇ ਰਮ ਲਈ
ਕਰਕੇ ਇੱਕੋ ਨਾਰ

ਹੋਡੀ:

ਇਹ ਪਹੇਲੀ ਛਾਉਂ ਦੀ
ਹੋਰ ਨਵੀਂ ਕੋਈ ਪਾ
ਜੇ ਤੇਰੇ ਵਿੱਚ ਧਰਮ ਹੈ।
ਸੇਜ ਆਪਣੀ ਚੜ੍ਹਾ

ਹਾਫ਼ਜ਼ ਮੀਆਂ ਅਲਾਹ ਬਖਸ਼ ਪਿਆਰਾ (1799-1860) ਉਸਤਾਦ ਕਵੀ ਸਨ ਜਿਹਨਾਂ ਨੇ ਲਾਹੌਰ ਵਿੱਚ ਇੱਕ ਮਕਤਬ ਖੋਲ੍ਹਿਆ ਹੋਇਆ ਸੀ। ਇਹ ਸਕੂਲ ਕਵਿਤਾ ਸਿਖਾਉਣ ਦਾ ਸੀ। ਉਹ ਆਪਣੇ ਸ਼ਾਗਿਰਦਾਂ ਨਾਲ਼ ਸਵਾਲ ਜਵਾਬ ਕਰਿਆ ਕਰਦੇ ਸਨ। ਇਹ ਸਵਾਲ ਜਵਾਬ ਕਵਿਤਾ ਵਿੱਚ ਇੱਕ ਤਰ੍ਹਾਂ ਦੀਆਂ ਬੁਝਾਰਤਾਂ ਹੁੰਦੀਆਂ ਸਨ। ਇਸ ਪ੍ਰਕਾਰ ਉਹ ਹਾਜ਼ਰ ਜਵਾਬੀ ਦਾ ਅਭਿਆਸ ਕਰਾਉਂਦੇ ਸਨ। ਅੱਕ ਬਾਰੇ ਬੁਝਾਰਤ ਦਾ ਪ੍ਰਸ਼ਨ ਉੱਤਰ ਹੈ:

ਅਲਫ ਅਸਾਂ ਦਿੱਤਾ ਤੇਰੇ ਹੱਥ ਪੈਸਾ
ਏਹਦੀਆਂ ਲਿਆ ਖਾਂ ਚੀਜ਼ਾਂ ਤੂੰ ਚਾਰ ਮੀਆਂ।
ਕਾਨ ਫੂਲ ਤੇ ਖਖੜੀ, ਪਾਨ ਬੀੜਾ,
ਨਾਲ਼ੇ ਲਿਆਵੀਂ ਖਾਂ ਫੁੱਲਾਂ ਦੇ ਹਾਰ ਮੀਆਂ
ਪੈਸਾ ਮੋੜ ਲਿਆਵੀਂ ਨਾਲ਼ੇ ਦੁੱਧ ਲਿਆਵੀਂ
ਅਤੇ ਕਰੀਂ ਨਾ ਮੂਲ ਉਧਾਰ ਮੀਆਂ
ਪਿਆਰੇ ਯਾਰ ਤੂੰ ਦੇਵੀਂ ਜਵਾਬ ਇਸ ਦਾ
ਨਹੀਂ ਤੇ ਨਿਕਲ ਜਾਈਂ ਪਿੜੋਂ ਬਾਹਰ ਮੀਆਂ

ਉੱਤਰ ਸ਼ਾਦੀ ਕਵੀ ਵੱਲੋਂ:

ਦਾਲ ਦੁਸ਼ਮਣਾਂ ਨੇ ਦਿੱਤਾ ਹੱਥ ਪੈਸਾ
ਜਾ ਕੇ ਲੱਭ ਦਿੱਤੀ ਜੂਹ ਵੱਖਰੀ ਮੈਂ।
ਇੱਕ ਅਜਬ ਅਜਾਇਬ ਥੀਂ ਅੱਕ ਡਿੱਠਾ
ਉਹਦੀ ਤੋੜ ਲਿੱਤੀ ਸੁੱਕੀ ਲੱਕੜੀ ਮੈਂ।
ਪਹਿਲੇ ਫੁਲ ਤੋੜੇ ਫੇਰ ਦੁੱਧ ਚੋਇਆ
ਨਾਲ ਤੋੜ ਲਿਤੀ ਉਹਦੀ ਕੱਕੜੀ ਮੈਂ
ਸ਼ਾਦੀ ਯਾਰ ਨੇ ਤੈਨੂੰ ਜਵਾਬ ਦਿੱਤਾ
ਗਲ ਖੋਲ੍ਹ ਦਿੱਤੀ ਵੱਖੋ ਵੱਖਰੀ ਮੈਂ।[1]*</poem>


ਪੰਜਾਬੀ ਲੋਕ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਪੰਜਾਬੀ ਲੋਕ ਬੁਝਾਰਤਾਂ ਪਾ ਕੇ ਆਤੇ ਬੁੱਝ ਕੇ ਸਦਾ ਹੀ ਸੁਆਦ ਮਾਣਦੇ ਰਹੇ ਹਨ। ਇਹਨਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਆਖਦੇ ਹਨ। ਕੇਵਲ ਬਾਲਕ ਹੀ ਬਾਤ ਪਾਉਣ ਅਤੇ ਬੁੱਝਣ ਦੀ ਖੁਸ਼ੀ ਹਾਸਲ ਨਹੀਂ ਸਨ ਕਰਦੇ ਬਲਕਿ ਸਿਆਣੇ ਵੀ ਇਸ ਵਿੱਚ ਦਿਲਚਸਪੀ ਲੈਂਦੇ ਰਹੇ ਹਨ। ਇਹ ਨਿਆਣਿਆਂ ਸਿਆਣੀਆਂ ਦੇ ਬੁੱਧੀ ਸੰਗਰਾਮ ਦਾ ਸਾਂਝਾ ਕੇਂਦਰ ਰਹੀਆਂ ਹਨ ਜਿਸ ਵਿੱਚ ਵੱਡੇ-ਵੱਡੇ ਸਿਆਣਿਆਂ ਨੂੰ ਵੀ ਮਿੱਠੀਆਂ ਹਾਰਾਂ ਸਹਿਣੀਆਂ ਪੈਂਦੀਆਂ ਸਨ।

ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ। ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ਼ ਵਿਖਾਈ ਦੇਂਦਾ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ। ਮਨੁੱਖੀ ਸਰੀਰ ਦੇ ਅੰਗਾਂ, ਬਨਸਪਤੀ, ਫਸਲਾਂ, ਜੀਵ-ਜੰਤੂਆਂ, ਘਰੇਲੂ ਵਸਤਾਂ ਆਦਿ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ। ਅੱਖਾਂ ਦਾ ਬੁਝਾਰਤੀ ਵਰਨਣ ਹੈ:

ਦੋ ਕਬੂਤਰ ਜੱਕਾ ਜੋੜੀ
ਰੰਗ ਉਹਨਾਂ ਦੇ ਕਾਲੇ
ਨਾ ਕੁਝ ਖਾਵਣ
ਨਾ ਕੁਝ ਪੀਵਣ
ਰਬ ਉਹਨਾਂ ਨੂੰ ਪਾਲੇ

ਗੂੜ੍ਹੀ ਨੀਂਦ ਦਾ ਆਪਣਾ ਮਿੱਠਾ ਸੁਆਦ ਹੈ।

ਹਰੀ ਹਰੀ ਗੰਦਲ ਬੜੀਓ ਮਿੱਠੀ
ਆਉਂਦੀ ਹੈ ਪਰ ਕਿਸੇ ਨਾ ਡਿੱਠੀ

ਕਪਾਹ ਬਾਰੇ ਬੁਝਾਰਤ ਬੁੱਧੀਮਾਨਾਂ ਨੂੰ ਚਕਰਾ ਦੇਂਦੀ ਹੈ:

ਮਾਂ ਜੰਮੀ ਪਹਿਲਾਂ
ਬਾਪੁ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ।
ਵਿੱਚੋਂ ਦਾਦੀ ਨਿਕਲ ਆਈ

ਲਾਲ ਮਿਰਚਾਂ ਦਾ ਸੁਆਦ ਤੁਸੀਂ ਜ਼ਰੂਰ ਚਖਿਆ ਹੋਵੇਗਾ:

ਲਾਲ ਸੂਹੀ ਪੋਟਲੀ
ਮੈਂ ਵੇਖ ਵੇਖ ਖੁਸ਼ ਹੋਈ
ਹੱਥ ਲੱਗਾ ਤੇ ਪਿੱਟਣ ਲੱਗੀ
ਨੀ ਅੰਮਾਂ ਮੈਂ ਮੋਈ

ਗੋਲ ਗੋਲ ਸੰਗਤਰੇ ਨੂੰ ਵੇਖ ਕੇ ਕੀਹਦੇ ਮੂੰਹ ਵਿੱਚ ਪਾਣੀ ਨਹੀਂ ਭਰ ਆਉਂਦਾ:

ਇੱਕ ਖੂਹ ਵਿੱਚ ਨੌ ਦਸ ਪਰੀਆਂ
ਜਦ ਤਕ ਸਿਰ ਜੋੜੀ ਖੜੀਆਂ
 ਜਦੋਂ ਖੋਹਲਿਆ ਖੂਹ ਦਾ ਪਾਟ
 ਦਿਲ ਕਰਦੈ ਸਭ ਕਰਜਾਂ ਚਾਟ

ਦੀਵਾ ਸਲਾਈ ਵੀ ਹਾਸਾ ਉਪਜਾ ਦੇਂਦੀ ਹੈ:

ਹਨੇਰ ਘੁੱਪ ਹਨੇਰ ਘੁੱਪ
ਹਨੇਰ ਘੁੱਪ ਥੰਮਿਆ
ਨੂੰਹ ਨੇ ਮਾਰੀ ਲੱਤ
ਸਹੁਰਾ ਜੰਮਿਆ

ਜੁੱਤੀ ਦਾ ਵਰਨਣ ਭਾਰਤੀ ਇਸਤਰੀ ਦੀ ਬੇਕਦਰੀ ਦੀ ਦਿਲਚੀਰਵੀਂ ਗਾਥਾ ਨੂੰ ਬਿਆਨਦਾ ਹੈ:

ਪੇਕੇ ਸੀ ਮੈਂ ਲਾਡ ਲਡਿੱਕੀ
ਸਹੁਰੀਂ ਆ ਕੇ ਪੈ ਗਈ ਫਿੱਕੀ
ਜਿਸ ਦੇ ਨਾਲ ਲਈਆਂ ਸੀ ਲਾਵਾਂ
ਉਹਦੇ ਹੁਣ ਪਸੰਦ ਨਾ ਆਵਾਂ
ਉਹਨੇ ਕੀਤਾ ਹੋਰ ਵਿਆਹ
ਮੈਨੂੰ ਦਿੱਤਾ ਮਗਰੋਂ ਲਾਹ

ਜਦੋਂ ਅਸੀਂ ਪੰਜਾਬੀ ਬੁਝਾਰਤਾਂ ਦਾ ਤੁਲਨਾਤਮਕ ਅਧਿਐਨ ਆਪਣੇ ਗੁਆਂਢੀ ਰਾਜਾਂ ਦੀਆਂ ਬੁਝਾਰਤਾਂ ਨਾਲ ਕਰਦੇ ਹਾਂ ਤਾਂ ਇੱਕ ਗੱਲ ਵਿਸ਼ੇਸ਼ ਕਰਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੇ ਵਿਚਾਰਾਂ ਅਤੇ ਵਿਚਾਰ ਢੰਗਾਂ ਵਿੱਚ ਕਾਫੀ ਸਾਂਝ ਹੈ। ਲੋਕ ਇੱਕ ਤਰ੍ਹਾਂ ਸੋਚਦੇ ਹਨ, ਵਿੱਚਰਦੇ ਹਨ ਤੇ ਬੁਝਾਰਤਾਂ ਘੜਦੇ ਹਨ। ਕਈ ਬੁਝਾਰਤਾਂ ਤਾਂ ਬਿਲਕੁਲ ਨਾਲ ਮਿਲਦੀਆਂ ਹਨ, ਫਰਕ ਹੈ ਤਾਂ ਕੇਵਲ ਉਚਾਰਨ ਦਾ।

ਪੰਜਾਬੀ:

ਇੱਕ ਸਮੁੰਦ ਮੈਂ ਦੇਖਿਆ
ਹਾਥੀ ਮਲ਼ ਮਲ਼ ਨ੍ਹਾਇ
ਘੜਾ ਡੋਬਿਆ ਨਾ ਡੁੱਬੇ
ਚਿੜੀ ਤਿਹਾਈ ਜਾਇ

(ਤ੍ਰੇਲ, ਓਸ)

ਜਾਂ

ਸੁਥਣ ਭਿੱਜੀ ਸਣ ਚੂੜੀਆਂ ਜੁੱਤੀ ਖੋਤਾ ਖਾ
ਰੁੱਖ ਭਿੱਜੇ ਸਣ ਕੁਮਲੀ ਚਿੜੀ ਤਿਹਾਈ ਜਾ

ਯੂ.ਪੀ:

ਬਰਖਾ ਬਰਸੀ ਰਾਤ ਮੇਂ
ਭੀਜੇ ਸਭ ਬਨਰਾਇ
ਘੜਾ ਨਾ ਡੂਬੇ ਲੋਟੀਆ
ਪੰਛੀ ਪਿਆਸੀ ਜਾਇ।

(ਤ੍ਰੇਲ, ਓਸ)

ਕਾਂਗੜਾ:

ਘੜਾ ਨਾ ਡੁੱਬੇ
ਸਣੇ ਓਡੀਏ
ਹਾਥੀ ਦਲ ਮਲ ਨਹਾਏ
ਪਿਪਲ ਡੁੱਬੇ ਸਣੇ ਚੂੰਡੀਏ
ਚਿੜੀਆਂ ਪਿਆਸੀ ਧਾਏ

(ਤ੍ਰੇਲ, ਓਸ)

________________

ਪੰਜਾਬੀ: ਕਟੋਰੇ ਵਿੱਚ ਕਟੋਰਾ ਪੁੱਤਰ ਪਿਉ ਤੋਂ ਵੀ ਗੋਰਾ (ਨਾਰੀਅਲ) ਯੂ.ਪੀ: ਕਟੋਰੇ ਪਰ ਕਟੋਰਾ ਬੇਟਾ ਬਾਪ ਸੇ ਵੀ ਗੋਰਾ (ਨਾਰੀਅਲ) ਕਾਂਗੜਾ: ਕਟੋਰੇ ’ਚ ਕਟੋਰਾ ਮੰਨੂ ਬੱਚੇ ਤੇ ਵੀ ਗੋਰਾ (ਨਾਰੀਅਲ) ਪੰਜਾਬੀ: ਚੜ ਚੌਂਕੇ ਪਰ ਬੈਠੀ ਰਾਣੀ ਸਿਰ ਤੇ ਅੱਗ ਪਿੱਠ ਤੇ ਪਾਣੀ (ਪੁੱਕਾ) ਯੂ.ਪੀ: ਨੀਚੇ ਪਾਣੀਊਪਰ ਆਗ ਬਾਜੀ ਬਾਂਸਰੀ ਨਿਕਯੋ ਨਾਗ (ਪੁੱਕਾ) ਕਾਂਗੜਾ : ਸਿਰ ਧੁਖੇ ਪੇਟ ਗਰੜਾਏ ਬਾਂਹ ’ਚ ਫੂਕ ਜਾਏ ਹੁੱਕਾ) ਪੰਜਾਬੀ: ਇੱਕ ਆਦਮੀ ਦੇ ਸੱਠ ਝੱਗੇ (ਪਿਆਜ਼) ਕਾਂਗੜਾ: ਛੋਟਾ ਮੋਟਾ ਰਗੁਦਾਸ ਕੱਪੜੇ ਪਹਿਨੇ ਸੌ ਪਚਾਸ (ਪਿਆਜ਼) ਪੰਜਾਬੀ: ਪਾਲੋਂ ਪਾਲ ਬੱਛੇ ਬੰਨ੍ਹੇ ਇੱਕ ਬੱਛਾ ਬਲਾਹਾ ਜਿਹੜਾ ਮੇਰੀ ਬਾਤ ਨਾ ਬੁਝ ਉਹਦਾ ਪਿਉ ਜੁਲਾਹਾ (ਦੰਦਾ ਟੁੱਟੇ ਵਾਲੀ ਦਾਤੀ) ਕਾਂਗੜਾ | ਪਾਲੀਆ ਪਾਲੀਆ ਬੱਛੂ ਬੰਨ੍ਹੇ ਇੱਕ ਬੱਛੂ ਬਰਨਾ ਜਿਹੜਾ ਮੇਰੀ ਬਾਤ ਨਾ ਬੁੱਝੇ ਉਹਦਾ ਬਾਪ ਜੁਲਾਹਾ (ਦੰਦਾ ਟੁੱਟੇ ਵਾਲੀ ਦਾਤੀ) ਪੰਜਾਬੀ: ਇੱਕ ਨਾਰ ਪਰਦੇਸੋਂ ਆਈ ਜਲ ਵਿੱਚ ਬੈਠੀ ਨਾਵੇ ਹੱਡੀਆਂ ਚੁਣੇ ਚੁਣ ਚੁਣ ਢੇਰ ਲਗਾਵੇ ਚਮੜੀ ਸ਼ਹਿਰ ਵਿਕਾਵੇ (ਸ ) ਯੂ.ਪੀ. ਮੁਡ ਕਾਟ ਭੁਇੰ ਮਾ ਧਰੀ ਲੋਥੀ ਗੰਗ ਨਹਾਇ ਹਾਡਲ ਕਾ ਕੋਇਲਾ ਭਯਾ ਖਾਲੈ ਗਈ ਵਿਕਾਇ (ਸ ) 18 | ਪੰਜਾਬੀ ਸਭਿਆਚਾਰ ਦੀ ਆਰਸੀ ________________

ਹਲ) (ਹਲ) (ਬੈਂਗਣ, ਬਤਾਉਂ) (ਬੈਂਗਣ, ਬਤਾਉਂ) ਪੰਜਾਬੀ: ਠੀਕ ਠਾਕ ਚੈਂਪੂ ਧਰਤ ਪਟੈਂਪੂ ਤਿੰਨ ਸਿਰੀਆਂ ਦਸ ਪੈਰ ਪਟੈਂਪੂ ਕਾਂਗੜਾ: ਟਕ ਟਕ ਟੈਂਪੂ ਧਰਤ ਪਟੈਂਚੂ ਤਿੰਨ ਮੁੰਡਿਆ ਦਸ ਪੈਰ ਚਲੇਂਜੂ ਪੰਜਾਬੀ: ਬੀਜੀ ਕੰਗਣੀ ਉਗ ਪਏ ਤਿਲ ਫੁੱਲ ਲੱਗੇ ਅਨਾਰਾਂ ਦੇ ਲਮਕ ਪਏ ਦਿਲ ਕਾਂਗੜਾ : ਬਾਹੇ ਤਿਲ ਜੰਮੇ ਝਿਲ ਲੱਗੇ ਵਿੱਲ ਪੰਜਾਬੀ: ਕਾਲੀ ਕੁੜੀ ਭੜਾ ਭੜ ਬੋਲੇ ਆਉਂਦੇ ਜਾਂਦੇ ਦਾ ਕਾਲਜਾ ਡੋਲੇ ਕਾਂਗੜਾ: ਧਾਰਾ ਤੇ ਮੈਂਹ ਗੜਗੜਾਈ ਬਾਝੀ ਵੰਦੇ ਮਾਆਂ ਖਾਦੀ ਪੰਜਾਬੀ: ਨਿੱਕੀ ਜਿਹੀ ਕੌਲੀ ਅੰਬਾਲੇ ਜਾ ਕੇ ਬੋਲੀ ਕਾਂਗੜਾ : ਛੋਟੀ ਜਿਹੀ ਕੌਲੀ ਜਾਈ ਲਾਹੌਰ ਬੋਲੀ ਪੰਜਾਬੀ: ਚਲ ਮੈਂ ਆਇਆ ਯੂ.ਪੀ. ਮੈਂ ਆਇਆ ਤੂੰ ਹਟ ਪੰਜਾਬੀ: ਦੋ ਅਲਣ ਬਲਣ ਦੋ ਦੀਵੇ ਜਲਣ ਦੋ ਪੱਖੇ ਝਲਣ ਸਪ ਮੇਲ੍ਹਦਾ ਫਿਰੇ ਜਗ ਵੇਖਦਾ ਫਿਰੇ ਯੂ.ਪੀ. ਚਾਰ ਚਾਕ ਚਲੋਂ ਦੋ ਸੂਪ ਚਲੋਂ (ਅਸਮਾਨੀ ਬਿਜਲੀ) ਅਸਮਾਨੀ ਬਿਜਲੀ (ਟੈਲੀਫੋਨ) (ਟੈਲੀਫੋਨ) (ਤਖਤਾ) ਤਖਤਾ) (ਹਾਥੀ) 19 | ਪੰਜਾਬੀ ਸਭਿਆਚਾਰ ਦੀ ਆਰਸੀ ________________

ਆਗੇ ਨਾਗ ਚਲੇ ਪੀਛੇ ਗੋਹ ਚਲੇ (ਹਾਥੀ) ਪੰਜਾਬੀ : ਜਦ ਸਾਂ ਮੈਂ ਭੋਲੀ ਭਾਲੀ ਤਦ ਸਹਿੰਦੀ ਸਾਂ ਮਾਰ ਜਦੋਂ ਮੈਂ ਪਾ ਲਏ ਲਾਲ ਕੱਪੜੇ ਹੁਣ ਨਾ ਸਹਿੰਦੀ ਗਾਲ (ਮਿੱਟੀ ਦਾ ਪੱਕਾ ਭਾਂਡਾ) ਯੂ ਪੀ: ਜਬ ਰਹੀ ਮੈਂ ਬਾਰੀ ਭੌਰੀ ਤਬ ਸਹੀ ਥੀ ਮਾਰ ਅਬ ਤੋ ਪਹਿਨੀ ਲਾਲ ਘਚਾਰੀਆ ਅਬ ਨਾ ਸਹਿਰੋਂ ਮਾਰ (ਮਿੱਟੀ ਦਾ ਪੱਕਾ ਭਾਂਡਾ ਹੋਰ ਵੀ ਬਹੁਤ ਸਾਰੀਆਂ ਬੁਝਾਰਤਾਂ ਹਨ ਜਿਹੜੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਬੁਝਾਰਤਾਂ ਨਾਲ ਮੇਲ ਖਾਂਦੀਆਂ ਹਨ। ਇਹਨਾਂ ਦੇ ਅਧਿਐਨ ਤੋਂ ਲੋਕ ਜੀਵਨ ਦੀ ਏਕਤਾ ਅਤੇ ਸਾਂਝ ਦਾ ਪਤਾ ਲੱਗਦਾ ਹੈ । ਭਾਰਤ ਦੀ ਲੋਕ ਧਾਰਾ ਇੱਕ ਹੈ- ਇਹ ਭਾਰਤੀ ਸੰਸਕ੍ਰਿਤੀ ਅਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹਨ। ਵਿਗਿਆਨ ਦੀ ਪ੍ਰਗਤੀ ਦੇ ਕਾਰਨ ਮਨੋਰੰਜਨ ਦੇ ਸਾਧਨ ਵਧ ਗਏ ਹਨ ਜਿਸ ਕਰਕੇ ਬੁਝਾਰਤਾਂ ਪਾਉਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਇਸ ਲਈ ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੁਖਦੇਵ ਮਾਦਪੁਰੀ ਦਾ ਸੰਗ੍ਰਹਿ “ਪੰਜਾਬੀ ਬੁਝਾਰਤਾਂ) 1979 ਵਿੱਚ ਪ੍ਰਕਾਸ਼ਿਤ ਕੀਤਾ ਸੀ, 2007 ਵਿੱਚ ਉਸ ਦਾ “ਪੰਜਾਬੀ ਬੁਝਾਰਤ ਕੋਸ਼’’ ਛਪਿਆ ਹੈ ਜਿਸ ਵਿੱਚ ਢਾਈ ਹਜ਼ਾਰ ਦੇ ਕਰੀਬ ਬੁਝਾਰਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਪਾਸੇ ਹੋਰ ਯਤਨ ਕਰਨ ਦੀ ਲੋੜ ਹੈ ਤਾਂ ਜੋ ਬੁਝਾਰਤਾਂ ਦੇ ਵਿਖਰੇ ਮੋਤੀ ਸਾਂਭੇ ਜਾ ਸਕਣ। 20 / ਪੰਜਾਬੀ ਸਭਿਆਚਾਰ ਦੀ ਆਰਸੀ 

ਲੋਕ ਅਖਾਣ

ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ : ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ।ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁੱਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਧਾਰਾ ਦੇ ਅਨਿਖੜਵੇਂ ਅੰਗ ਹਨ।

| ਜਿੱਥੇ ਲੋਕ ਗੀਤ ਜਨ ਸਧਾਰਨ ਦੇ ਮਨੋਭਾਵ ਪ੍ਰਗਟਾਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ। ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।

ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧ ਕੇ ਜੀਵਨ ਪਰਵਾਹ ਵਿੱਚ ਰਲ ਜਾਂਦੇ ਹਨ।
ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਊਬਵੈੱਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਰਿਹਾ ਹੈ| ਘਰ-ਘਰ ਰੇਡੀਓ ਤੇ ਟੈਲੀਵਿਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰਾਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ ਬੈਠਦੇ ਹਨ, ਨਾ ਕਿਧਰੇ ਤਿੰਜਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ| ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖਤਮ ਹੋ ਰਹੀ ਹੈ। ਪਰਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ...ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ

21 ' ਪੰਜਾਬੀ ਸਭਿਆਚਾਰ ਦੀ ਆਰਸੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ,ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।

ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਆਮ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸਬੰਧਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ,ਜ਼ਮੀਨ ਦੀ ਚੋਣ,ਪਸ਼ੂ ਧਨ,ਸੰਜਾਈ,ਗੋਡੀ,ਬਜਾਈ,ਗਹਾਈ, ਵਾਢੀ,ਫਸਲਾਂ,ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਅਦ਼ਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸਬੰਧਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।

ਬਹੁਤ ਪੁਰਾਣੇ ਸਮੇਂ ਤੋਂ ਹੀ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ'ਤੇ ਹੀ ਨਿਰਭਰ ਕਰਦੇ ਰਹੇ ਹਨ। ਪਾਣੀ ਦੇ ਕੁਦਰਤੀ ਸਾਧਨ ਹੀ ਉਹਨਾਂ ਦੇ ਮੁੱਖ ਸੰਜਾਈ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ਤੇ ਟੇਕ ਰੱਖਣੀ ਪੈਂਦੀ ਸੀ ਉੱਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਅੱਜ ਕਲ੍ਹ ਰੇਡੀਓ,ਟੈਲੀਵਿਜ਼ਨ ਤੇ ਅਖ਼ਬਾਰਾਂ ਰਾਹੀਂ,ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਰੰਤੂ ਪਹਿਲੇ ਸਮਿਆਂ ਵਿੱਚ ਕਿਸਾਨ ਕੋਲ ਕੇਵਲ ਅਖਾਣ ਹੀ ਮੌਸਮ ਦੀ ਅਗਵਾਈ ਦੇਣ ਵਾਲੇ ਸਾਧਨ ਸਨ।

ਮੀਂਹ ਬਾਰੇ ਭਵਿੱਖ ਬਾਣੀ ਕਰਨ ਵਾਲੇ ਅਨੇਕਾਂ ਅਖਾਣ ਹਨ :

ਤਿੱਤਰ ਖੰਭੀ ਬੱਦਲੀ
ਰੰਡੀ ਸੁਰਮਾ ਪਾਏ
ਉਹ ਵੱਸੇ ਉਹ ਉਜੜੇ
ਕਦੇ ਨਾ ਖਾਲੀ ਜਾਏ

ਦੱਖਣੋਂ ਚੜੀ ਬ਼ੱਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ


ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇੱਕ ਪਕਾਵੇ


ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ
ਹੋਰ

ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਵਰਖਾ ਰੁੱਤ ਆਈ

ਹੋਰ


ਟਿੱਲੇ ਉੱਤੇ ਇੱਲ੍ਹ ਜੋ ਬੋਲੇ
ਗਲੀ ਗਲੀ ਵਿੱਚ ਪਾਣੀ ਡੋਲ੍ਹੇ

ਸਮੇਂ ਸਿਰ ਪਿਆ ਮੀਂਹ ਲਾਹੇਵੰਦ ਹੁੰਦਾ ਹੈ-


ਮੀਂਹ ਪੈਂਦਿਆਂ ਕਾਲ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ

ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ

ਵੱਸੇ ਹਾੜ੍ਹ ਸਾਵਣ
ਸਾਰੇ ਰੱਜ ਰੱਜ ਖਾਵਣ

ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ ਪਿਛੋਕੜ ਬਹਿਕੇ ਰੋਵੇ

ਪਿਛੇਤੇ ਮੀਂਹ ਦਾ ਕੋਈ ਲਾਹਾ ਨਹੀਂ-


ਮੀਂਹ ਪਿਆ ਚੇਤ
ਨਾ ਘਰ ਨਾ ਖੇਤ

ਲੱਗੇ ਔੜ
ਖੇਤੀ ਚੌੜ

ਵਾਹੀ ਦੇ ਮਹੱਤਵ ਬਾਰੇ ਅਨੇਕਾਂ ਅਖਾਣ ਹਨ-


ਵਾਹੀ ਪਾਤਸ਼ਾਹੀ
ਨਾ ਜੰਮੇਂ ਤਾਂ ਫਾਹੀ

ਵਾਹੀ ਓਹਦੀ
ਜੀਹਦੇ ਘਰਦੇ ਢੱਗੇ

ਬੁੱਢਿਆਂ ਢੱਗਿਆ ਦੀ ਵਾਹੀ
ਉੱਗੇ ਦਿਲ ਤੇ ਕਾਹੀ

ਘਰ ਵੱਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹੁੰਦਿਆਂ ਦੇ

ਲੇਖਕ:ਹਾੜ ਨਾ ਵਸਿਆ
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
ਤਿੰਨੇ ਗੱਲਾਂ ਖੋਟੀਆਂ
ਖਾਦ ਪਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ -
ਕਣਕ ਕਮਾਦੀ ਛੱਲੀਆਂ
 ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
 ਤੂੰ ਨਾ ਜਾਈਂ ਭੁੱਲ

ਖਾਦ ਪਏ ਤਾਂ ਖੇਤ
ਨਹੀ ਤਾਂ ਬਾਲੂ ਰੇਤ
ਨਹੀਂ ਤਾਂ ਫ਼ਸਲ ਦਾ ਚੰਗਾਰਾ ਝਾੜ ਲੈਣ ਲਈ ਬੀਜ ਦੀ ਚੋਣ ਬਹੁਤ ਜ਼ਰੂਰੀ ਹੈ
ਬੀਜ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ
ਪਾਣੀ ਪੀਓ ਪੁਣ ਕੇ
ਬੀਅ ਪਾਓ ਚੁਣ ਕੇ
 ਵਾਹੀ ਉਸ ਦੀ
ਜਿਸ ਦਾ ਅਪਣਾ ਬੀਅ
 ਵੱਖ-ਵੱਖ ਫਸਲਾਂ ਦੀ ਬਿਜਾਈ, ਸੰਜਾਈ, ਗੋਡੀ ਅਤੇ ਵਾਢੀ ਬਾਰੇ ਵੀ ਅਖਾਣ ਪ੍ਰਾਪਤ ਹਨ -
ਅਗੇਤਾ ਝਾੜ
ਪਛੇਤੀ ਸੱਥਰੀ
ਪਹਿਲਾਂ ਬੀਜੇ
ਪਹਿਲਾਂ ਵੱਢੇ
ਖੇਤੋਂ ਮੁਫ਼ਤੀ ਮਾਮਲਾ ਕੱਢੇ
ਓਹ ਜ਼ਮੀਨ ਰਾਣੀ
ਜੀਹਦੇ ਸਿਰ ਤੇ ਪਾਣੀ
ਜਿਸ ਦਾ ਵੱਗੇ ਖਾਲ
ਕੀ ਕਰੂਗਾ ਉਹਨੂੰ ਕਾਲ
ਕਿਸਾਨਾਂ ਲਈ ਪਸ਼ੂ ਧਨ ਦਾ ਬਹੁਤ ਮਹੱਤਵ ਰਿਹਾ ਹੈ। ਪਸ਼ੂਆਂ ਦੀ ਪਰਖ ਤੇ ਚੋਣ ਲਈ ਅਨੇਕਾਂ ਅਖਾਣ ਪ੍ਰਚਲਤ ਹਨ -
ਜਿਸ ਦੇ ਢੱਗੇ ਮਾੜੇ
ਉਸ ਦੇ ਕਰਮ ਵੀ ਮਾੜੀ
24; ਪੰਜਾਬੀ ਸਭਿਆਚਾਰ ਦੀ ਆਰਸੀ
|

ਬਲਦ ਲਾਣੇ ਦਾ
ਧੀ ਘਰਾਣੇ ਦੀ
ਮਾੜਾ ਢੱਗਾ
ਛੱਤੀ ਰੋਗ
ਲੋਹੇ ਲਾਖੇ ਹੱਥ ਨਾ ਪਾਈਂ
ਬੱਗਾ ਚਿੱਟਾ ਢੰਡ ਲਿਆਈਂ
ਭੇਡ ਭਰੀ ਮਹਿੰ ਡੱਬੀ
ਦਾੜ੍ਹੀ ਵਾਲੀ ਰੰਨ
ਤਿੰਨੇ ਚੀਜ਼ਾਂ ਛੋਡ ਕੇ
ਸੌਦਾ ਕਰੀਂ ਨਿਸੰਗ
ਸਿੰਗ ਬਾਂਕੇ ਮੈਸ ਸੋਹੇ
ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ
ਬੁਰੀ ਮੱਝ ਤੇ ਮੱਖਣ ਰੋਲਣਾ
ਇਹ ਦੇਵੇ ਕਰਤਾਰ ਤਾਂ ਫਿਰ ਕੀ ਬੋਲਣਾ

ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਅਤੇ ਪੰਜਾਬ ਵਿੱਚ ਵਸਦੀਆਂ ਹੋਰ ਉਪ ਜਾਤੀਆਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੌਰ'ਤੇ ਜਾਣ ਸਕਦੇ ਹਾਂ।

ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲ਼ੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਵਣਜਾਰਾ ਬੇਦੀ ਦੁਆਰਾ ਸੰਪਾਦਿਤ “ਲੋਕ ਆਖਦੇ ਹਨ, ਡਾ. ਤਾਰਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ ਦੁਆਰਾ ਸੰਪਾਦਿਤ “ਮੁਹਾਵਰਾ ਅਤੇ ਅਖਾਣ ਕੋਸ਼" ਅਤੇ ਸੁਖਦੇਵ ਮਾਦਪੁਰੀ ਦੀ "ਲੋਕ ਸਿਆਣਪਾਂ" ਪੰਜਾਬੀ ਦੇ ਚਰਚਿਤ ਅਖਾਣ ਕੋਸ਼ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ। ਲੋਕ-ਕਹਾਣੀਆਂ

ਲੋਕ ਕਹਾਣੀਆਂ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀਆਂ ਹੋਈਆਂ ਹਨ। ਇਹ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਲੋਕ ਕਹਾਣੀਆਂ ਦੇ ਮਾਖਿਓਂ ਦਾ ਸੁਆਦ ਨਾ ਰੱਖਿਆ ਹੋਵੇ।
ਮੁੱਢ ਕਦੀਮ ਤੋਂ ਹੀ ਲੋਕ ਕਹਾਣੀਆਂ ਜਨ ਸਾਧਾਰਨ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ।ਲੋਕ ਕਹਾਣੀ ਦੇ ਬੋਹੜ ਦੀਆਂ ਜੜ੍ਹਾਂ ਸਾਰੇ ਸੰਸਾਰ ਵਿੱਚ ਫੈਲੀਆਂ ਹੋਈਆਂ ਹਨ। ਸਾਰੇ ਸੰਸਾਰ ਦੇ ਲੋਕ, ਬੱਚੇ ਤੋਂ ਬੁੱਢੇ ਤੱਕ ਇਹਨਾਂ ਕਹਾਣੀਆਂ ਦਾ ਰਸ ਮਾਣਦੇ ਹਨ। ਇਹ ਕਹਾਣੀਆਂਐਨੀਆਂ ਕੰਨ ਰਸ ਭਰਪੂਰ ਹੁੰਦੀਆਂ ਹਨ ਕਿ ਇੱਕ ਕਹਾਣੀ ਬੱਚੇ ਤੋਂ ਲੈ ਕੇ ਬੁੱਢੇ ਤੱਕ ਇੱਕੋ ਜਿਹਾ ਅਨੰਦ ਪਰਦਾਨ ਕਰਦੀ ਹੈ। ਇਹ ਲੋਕ ਕਹਾਣੀ ਦੀ ਵਿਸ਼ੇਸ਼ਤਾ ਹੈ।
ਲੋਕ ਧਾਰਾ ਦੇ ਕਈ ਵਿਦਵਾਨ ਇਸ ਮੱਤ ਦੇ ਧਾਰਨੀ ਹਨ ਕਿ ਲੋਕ ਕਹਾਣੀਆਂ ਮਨੁੱਖੀ ਇਤਿਹਾਸ ਜਿੰਨੀਆਂ ਹੀ ਪੁਰਾਣੀਆਂ ਹਨ। ਇਹ ਕਿਸੇ ਆਦਿ ਮਨੁੱਖ ਨਾਲ ਵਾਪਰੀਆਂ ਘਟਨਾਵਾਂ ਹੀ ਹਨ ਜਿਸ ਨੂੰ ਉਸ ਨੇ ਰਚਨਾ-ਬੱਧ ਕੀਤਾ ਹੈ। ਇਹਨਾਂ ਦਾ ਰਚਣਹਾਰਾ ਚਾਹੇ ਕੋਈ ਵੀ ਕਿਉਂ ਨਾ ਹੋਵੇ ਪਰੰਤੂ ਸੱਚ ਤਾਂ ਇਹ ਹੈ ਕਿ ਇਹਨਾਂ ਨੂੰ ਮਨੁੱਖੀ ਸਮਾਜ ਨੇ ਆਪਣੇ ਵਿੱਚ ਇਸ ਪ੍ਰਕਾਰ ਸਮੋ ਲਿਆ ਹੈ ਕਿ ਇਸ ਗੱਲ ਦਾ ਕਦੀ ਨਖੇੜਾ ਹੀ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਕਹਾਣੀ ਦਾ ਅਸਲ ਕਰਤਾ ਕੌਣ ਹੈ। ਇਹ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਇਹ ਤਾਂ ਸਮੁੱਚੇ ਸਮਾਜ ਦੀ ਹੀ ਦੇਣ ਹਨ।
ਜੇਕਰ ਪੰਜਾਬ ਦੀ ਧਰਤੀ ਨੂੰ ਲੋਕ ਕਹਾਣੀਆਂ ਅਥਵਾ ਨੀਤੀ ਕਹਾਣੀਆਂ ਦੀ ਜਨਮ ਭੂਮੀ ਆਖ ਲਿਆ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਮਹਾਂਭਾਰਤ ਵਿੱਚ ਅਜਿਹੀਆਂ ਕਹਾਣੀਆਂ ਪ੍ਰਚਲਤ ਹਨ, ਵੇਦ ਸਾਹਿਤ ਵਿੱਚ ਵੀ ਇਹਨਾਂ ਦਾ ਕੋਈ ਘਾਟਾ ‘ ਨਹੀਂ । ਪ੍ਰਤੀਤ ਹੁੰਦਾ ਹੈ ਕਿ ਭਾਰਤੀ ਵਿਦਵਾਨਾਂ ਨੇ ਜਨ ਸਾਧਾਰਨ ਲਈ ਇਹਨਾਂ ਲੋਕ ਕਹਾਣੀਆਂ ਦੀ ਰਚਨਾ ਕੀਤੀ ਹੋਵੇਗੀ।
ਲੋਕਧਾਰਾ ਦੇ ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਵਣਜਕਰਨ ਆਏਬਿਓਪਾਰੀਆਂ ਦੇ ਕਾਫਲਿਆਂ ਦੇ ਰਾਹੀਂ ਇਹ ਲੋਕ ਕਹਾਣੀਆਂ ਭਾਰਤ ਤੋਂ ਅਰਬ ਅਤੇ ਈਰਾਨ ਆਦਿ ਹੁੰਦੀਆਂ ਹੋਈਆਂ ਯੂਨਾਨ ਪੁੱਜੀਆਂ ਤੇ ਉੱਥੋਂ ਯੂਰਪ ਦੇ ਵੱਖ-ਵੱਖ ਦੇਸਾਂ ਵਿੱਚ ਪ੍ਰਚਲਤ ਹੋ ਗਈਆਂ। “ਈਸਪ ਫੇਲਜ਼` ਨਾਂ ਦਾ ਇੱਕ ਯੂਰਪੀਅਨ ਲੋਕ ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਸੰਗ੍ਰਹਿ ਵਿੱਚਲੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਸਾਡੀਆਂ ਕਹਾਣੀਆਂ ਨਾਲ ਮੇਲ ਖਾਂਦੀਆਂ ਹਨ।ਇਸ ਸੰਕਲਨ ਦੀਆਂ ਕੁਝ ਕਹਾਣੀਆਂ ਬੋਧ ਜਾਤਕ ਕਥਾਵਾਂ ਵਿੱਚ ਵੀ ਮਿਲਦੀਆਂ ਹਨ। ਇਹ ਇੱਕ ਮੰਨੀ ਪਰਮੰਨੀ ਸੱਚਾਈ ਹੈ ਕਿ ਬੋਧ ਜਾਤਕ ਕਥਾਵਾਂ “ਈਸਪ ਫੇਵਲਜ਼’’ ਤੋਂ ਪੂਰਬ ਪ੍ਰਲਡ ਸਨ।

267 ਪੰਜਾਬੀ ਸਭਿਆਚਾਰ ਦੀ ਆਰਸੀ ________________

“ਪੰਚ ਤੰਤਰ’ ਨੂੰ ਨੀਤੀ ਕਥਾਵਾਂ ਦਾ ਭਾਰਤ ਦਾ ਪਹਿਲਾ ਅਤੇ ਸੰਸਾਰ ਪ੍ਰਸਿੱਧ ਸੰਗਿ੍ਹ ਮੰਨਿਆ ਜਾਂਦਾ ਹੈ। ਇਸ ਦੀ ਰਚਨਾ ਵੀ ਪੰਜਾਬ ਵਿੱਚ ਹੀ ਹੋਈ ਹੈ। ਇਸਦਾ ਰਚਨਾਕਾਲ ਈਸਾ ਤੋਂ ਡੇਢ ਸੌ ਵਰੇ ਪੁਰਬ ਮੰਨਿਆ ਜਾਂਦਾ ਹੈ।‘ਰਿਗਵੇਦ` ਜਿਸ ਵਿੱਚ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲੋਕ ਕਹਾਣੀਆਂ ਮਿਲਦੀਆਂ ਹਨ, ਉਸ ਦੀਆਂ ਮੁੱਢਲੀਆਂ ਰਿਚਾਵਾਂ ਵੀ ਪੰਜਾਬ ਵਿੱਚ ਹੀ ਰਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ਹਿੱਤ ਉਪਦੇਸ਼’ ਜੋ ਲੋਕ ਕਥਾਵਾਂ ਦਾ ਜਗਤ ਪ੍ਰਸਿੱਧ ਇੱਕ ਹੋਰ ਸੰਹਿ ਹੈ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਇਸ ਤੋਂ ਉਪਰੰਤ ਸੰਸਾਰ ਦਾ ਸਭ ਤੋਂ ਵੱਡਾ ਲੋਕ ਕਥਾਵਾਂ ਦਾ ਗੰਥ ‘ਵੱਡ ਕਹਾਂ ਜੋ ਗਣਾਡੇ ਰਿਸ਼ੀ ਦੀ ਕ੍ਰਿਤ ਹੈ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਇਹ ਗ੍ਰੰਥ ਭਾਵੇਂ ਹੁਣ ਉਪਲੱਬਧ ਨਹੀਂ ਪਰੰਤੂ ਇਸ ਤੇ ਆਧਾਰਤ ਮਹਾਂਕਵੀ ਸੋਮਦੇਵ ਭਟ ਰਚਿਤ ਗ੍ਰੰਥ “ਕਥਾ ਸੁਰਤ ਸਾਗਰਾ ਅੰਗ੍ਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਮਿਲਦਾ ਹੈ। 
ਪੰਜਾਬ ਵਿੱਚ ਲੋਕ ਕਹਾਣੀਆਂ ਸੁਣਨ ਅਤੇ ਪਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹਨਾਂ ਨੂੰ “ਸੁਣਨ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ । ਇਹ ਪੰਜਾਬੀਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੀਆਂ ਹਨ। ਗਰਮੀਆਂ ਦੀ ਰੁੱਤੇ ਬਰੋਟਿਆਂ ਦੀ ਸੰਘਣੀ ਛਾਂ ਥੱਲੇ ਦੁਪਹਿਰਾਂ ਨੂੰ ਅਤੇ ਰਾਤ ਸਮੇਂ ਘਰਾਂ ਦੀਆਂ ਛੱਤਾਂ ਉੱਤੇ, ਸਰਦੀਆਂ ਵਿੱਚ ਆਪਣੇ-ਆਪਣੇ ਮੰਜਿਆਂ ਉੱਤੇ ਰਜਾਈਆਂ ਦੀਆਂ ਬੁੱਕਲਾਂ ਮਾਰ, ਸਰੋਤੇ ਕਿਸੇ ਵਡਾਰੂ ਪਾਸੋਂ ਕੋਈ ਨਾ ਕੋਈ ਕਹਾਣੀ ਸੁਣਨ ਲਈ ਜੁੜ ਬੈਠਦੇ ਸਨ। ਡੂੰਘੀ ਰਾਤ ਤੱਕ ਕਹਾਣੀਆਂ ਸੁਣੀ ਜਾਣੀਆਂ, ਹੁੰਗਾਰੇ ਭਰੀ ਜਾਣੇ।ਦਾਦੀਆਂ-ਨਾਨੀਆਂ ਵੀ ਕਹਾਣੀਆਂ ਸੁਣਾਉਣ ਵਿੱਚ ਪੂਰਾ ਯੋਗਦਾਨ ਪਾਉਂਦੀਆਂ ਸਨ। ਬਾਤ ਪਾਉਣ ਦਾ ਹਰ ਵਿਅਕਤੀ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਸੀ। ਇਹ ਬਾਤਾਂ ਬਜ਼ੁਰਗਾਂ ਰਾਹੀਂ ਪੀੜ੍ਹੀਓਂ ਪੀੜ੍ਹੀ ਅੱਗੇ ਟੁਰਦੀਆਂ ਜਾਂਦੀਆਂ ਸਨ। ਬਾਤਾਂ ਪਾਉਣ ਦੀ ਇਹ ਪਰੰਪਰਾ ਅੱਜ ਕਲ੍ਹ ਸਮਾਪਤ ਹੀ ਹੋ ਗਈ ਹੈ।
ਲੋਕ ਕਹਾਣੀਆਂ ਕੇਵਲ ਸਾਡੇ ਮਨੋਰੰਜਨ ਦਾ ਇੱਕ ਸਾਧਨ ਹੀ ਨਹੀਂ ਬਲਕਿ ਇਹ ਸਾਡੇ ਜੀਵਨ ਦੀ ਅਗਵਾਈ ਵੀ ਕਰਦੀਆਂ ਹਨ ਇਹਨਾਂ ਰਾਹੀਂ ਮਨੁੱਖ ਮਾਤਰ ਨੂੰ ਕਹਾਣੀ ਦੇ ਢੰਗ ਨਾਲ਼ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ। ਇਹਨਾਂ ਕਹਾਣੀਆਂ ਦੀ ਵਰਤੋਂ ਸਿਆਣੇ ਆਪਣੀ ਦਲੀਲ ਜਾਂ ਪਰਮਾਣ ਵਜੋਂ ਆਪਣੀ ਗੱਲ ਦੀ ਪੁਸ਼ਟੀ ਕਰਨ ਲਈ ਵੀ ਕਰਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਪਰਮਾਣ ਤੋਂ ਵੱਧ ਕੇ ਪਰਤੱਖ ਵਰਗੀ ਥਾਂ ਪਰਾਪਤ ਹੈ। ਇਹਨਾਂ ਵਿੱਚ ਜੀਵਨ ਦੇ ਤੱਤ ਸਮੋਏ ਹੋਏ ਹਨ। ਪਤ੍ਰਿਆ ਵਿੱਚ ਬੈਠੇ ਪੁਰਾਣੇ ਲੋਕ ਆਪਣੀਆਂ ਕਹਾਣੀਆਂ ਪਿੱਛੇ ਵਸਦੇ ਸੱਚ ਨੂੰ ਉਘਾੜਨ ਲਈ ਕੋਈ ਨਾ ਕੋਈ ਬਾਤ ਸੁਣਾਉਂਦੇ ਹਨ।
ਲੋਕ ਕਹਾਣੀਆਂ ਦੇ ਪਾਤਰ ਕੇਵਲ ਮਰਦ ਇਸਤਰੀਆਂ ਹੀ ਨਹੀਂ ਹੁੰਦੇ ਸਗੋਂ ਪਸ਼ ਪੰਛੀ ਵੀ ਹੁੰਦੇ ਹਨ ਜਿਹੜੇ ਮਨੁੱਖਾਂ ਵਾਂਗ ਬੋਲਦੇ ਹਨ ਅਤੇ ਮਨੁੱਖੀ ਬੋਲੀ ਨੂੰ ਸਮਝਦੇ ਹਨ। ਮਰਦ ਇਸਤਰੀ ਪਾਤਰ ਵੀ ਇਹਨਾਂ ਪਸ਼ੂਆਂ ਅਤੇ ਜਨੌਰਾਂ ਦੀ ਬੋਲੀ ਸਮਝਦੇ ਹਨ। ਇਹ ਪਸ਼ੂ-ਪੰਛੀ ਮਨੁੱਖਾਂ ਵਾਂਗ ਕਾਰਜ ਕਰਦੇ ਹਨ। ਇਹ ਆਪਣੇ ਜੀਵਨ ਦੀ ਕੋਈ ਘਟਨਾ ਜਾਂ ਵਾਰਤਾਲਾਪ ਰਾਹੀਂ ਮਨੁੱਖ ਨੂੰ ਕਈ ਪ੍ਰਕਾਰ ਦੀ ਸਿੱਖਿਆ ਦੇ ਦਿੰਦੇ ਹਨ। ਇਹੋ ਸਿੱਖਿਆ ਕਥਾਵਾਂ, ਅਖਾਣਾਂ ਅਤੇ ਲੋਕੋਕਤੀਆਂ ਵਾਂਗੂੰ ਪ੍ਰਸਿੱਧ ਹੋ ਜਾਂਦੀਆਂ ਹਨ ਅਤੇ ਛੇਤੀ ਹੀ ਹਰ ਉਮਰ ਦੇ ਪਾਣੀ ਦੇ ਮੂੰਹ ਚੜ੍ਹ ਜਾਂਦੀਆਂ ਹਨ ਤੇ ਸੀਨਾ ਬਸੀਨਾ ਅਗਾਂਹ ਤੁਰ ਜਾਂਦੀਆਂ ਹਨ ਤੇ ਕਹਾਣੀਆਂ ਦੀ ਧਾਰਾ ਵਹਿ ਤੁਰਦੀ ਹੈ। ਕੁਦਰਤ ਦੀਆਂ ਮਹਾਨ ਸ਼ਕਤੀਆਂ ਸੂਰਜ, ਚ ਤਾਰੇ, ਹਵਾ, ਪਾਣੀ, ਅੱਗ, ਬਿਰਛ, ਧਰਤੀ ਤੇ ਬੱਦਲਾਂ ਆਦਿ ਨੂੰ ਵੀ ਇਹਨਾਂ ਕਹਾਣੀਆਂ ਦੇ ਪਾਤਰ ਬਣਾਇਆ ਗਿਆ ਹੈ।

ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਇਹਨਾਂ ਕਹਾਣੀਆਂ ਵਿੱਚ ਵਿਦਮਾਨ ਹੈ। ਸਦਾ ਨੇਕੀ ਦੀ ਜੈ ਹੁੰਦੀ ਹੈ, ਝੂਠ ਹਾਰਦਾ ਹੈ, ਹੱਕ ਸੱਚ ਲਈ ਜੂਝਣ ਵਾਲੇ ਸਨਮਾਨੇ ਜਾਂਦੇ ਹਨ, ਹਿੰਮਤੀ ਤੇ ਸਾਹਸੀ ਜਨ ਸਾਧਾਰਨ ਤੋਂ ਸ਼ਾਬਾਸ਼ ਪ੍ਰਾਪਤ ਕਰਦੇ ਹਨ।

ਕਰੁਣਾ ਰਸ ਅਤੇ ਹਾਸ ਰਸ ਦੀ ਚਾਸ਼ਨੀ ਨਾਲ ਗਲੇਫੀਆਂ ਇਹ ਕਹਾਣੀਆਂ ਸ੍ਰੋਤੇ ਨੂੰ ਇੱਕ ਅਨੂਠਾ ਰਸ ਪ੍ਰਦਾਨ ਕਰਦੀਆਂ ਹਨ। ਜਿਸ ਸਕਦਾ ਉਹ ਇਨ੍ਹਾਂ ਦਾ ਕੀਲਿਆ ਹੋਇਆ ਆਪਣੇ ਕਰਨ ਵਾਲੇ ਕੰਮਾਂ ਕਾਰਾਂ ਤੋਂ ਵੀ ਅਵਸੇਲਾ ਹੋ ਜਾਂਦਾ ਹੈ ਤਦੇ ਤਾਂ ਸਿਆਣੀਆਂ ਦਾਦੀਆਂ ਦਿਨੇ ਕਹਾਣੀ ਸੁਣਾਉਣ ਦੀ ਮਨਾਹੀ ਕਰਦੀਆਂ ਹਨ। “ਨਾ ਭਾਈ ਦਿਨੇ ਬਾਤ ਨਹੀਂ ਪਾਈ ਦੀ — ਮਾਮੇ ਰਾਹ ਭੁੱਲ ਜਾਂਦੇ ਨੇ!" ਲੋਕ ਕਹਾਣੀਆਂ ਵਿੱਚ ਹਾਸ ਰਸ ਦੀ ਚਾਸ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।

"ਇਕ ਵਾਰ ਇਕ ਪਿਓ ਤੇ ਪੁੱਤ ਘੜੀ ਲਈ ਜਾਂਦੇ ਸਨ। ਪਿਉ ਬੁੱਢਾ ਸੀ ਤੇ ਪੁੱਤ ਰਤੀ ਅਲੂਆਂ। ਪਿਓ ਘੋੜੀ ਉੱਤੇ ਬੈਠਾ ਸੀ ਤੇ ਪੁੱਤ ਨਾਲੋ ਨਾਲ ਤੁਰ ਰਿਹਾ ਸੀ। ਇਕ ਪਾਸੇ ਖੇਤ ਵਿੱਚ ਗੁਡਾਵੇਂ ਕਪਾਹ ਗੁਡਦੇ ਸਨ। ਤਾਂ ਵਾਜ ਆਈ, “ਦੇਖੋ ਉਏ ਬੁੱਢੇ ਦੀ ਕੀ ਮੱਤ ਮਾਰੀ ਐ-ਆਪ ਘੋੜੀ ਉੱਤੇ ਚੜਿਆ ਜਾਂਦੈ ਤੇ ਮੁੰਡਾ ਵਿੱਚਾਰਾ ਜਿਹੜਾ ਨਿਆਣਾ ਏ, ਉਹਨੂੰ ਪੈਦਲ ਤੋਰਿਐ ..."

ਏਨੀ ਗੱਲ ਸੁਣ ਕੇ ਪਿਓ ਘੋੜੀ ਉੱਤੋਂ ਉਤਰ ਪਿਆ ਤੇ ਮੁੰਡਾ ਚੜ੍ਹਾ ਦਿੱਤਾ। ਜਦੋਂ ਕੁਝ ਕਦਮ ਗਏ ਤਾਂ ਪਹੇ ਵਿੱਚ ਕੁਝ ਰਾਹੀ ਤੁਰੇ ਆਉਂਦੇ ਸਨ। ਕੋਲੋਂ ਲੰਘਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਨੇ ਆਖਿਆ, “ਦੇਖ ਲਓ ਅੱਜ ਕਲ੍ਹ ਦਾ ਜ਼ਮਾਨਾ ਆਪ ਤਾਂ ਡੰਡੇ ਵਰਗਾ ਹੋ ਕੇ ਘੋੜੀ ਉੱਤੇ ਚੜਿਆ ਜਾਂਦੈ, ਬੁੱਢੇ ਵਿੱਚਾਰੇ ਨੂੰ ਪੈਦਲ ਤੋਰਿਐ-" ਏਨੀ ਗੱਲ ਸੁਣ ਕੇ ਦੋਹਾਂ ਨੇ ਸੋਚਿਆ ਕਹਿੰਦੇ ਤਾਂ ਲੋਕੀ ਠੀਕ ਨੇ। ਪਰ ਉਨ੍ਹਾਂ ਸੋਚਿਆ ਆਖ਼ਰ ਕਰੀਏ ਕੀ? ਤੇ ਫਿਰ ਉਨ੍ਹਾਂ ਨੂੰ ਝੱਟ ਹੀ ਸੁਣਿਆ ਕਿ ਕਿਉਂ ਨਾ ਦੋਵੇਂ ਹੀ ਘੋੜੀ ਉੱਤੇ ਚੜ੍ਹ ਬੈਠੀਏ।

ਦੋਵੇਂ ਘੋੜੀ ਉੱਤੇ ਚੜ੍ਹ ਗਏ। ਘੋੜੀ ਜ਼ਰਾ ਨਰਮ ਸੀ ਭਾਰ ਨਾਲ ਢਿੱਡ ਉਹਦਾ ਝੁਕਿਆ ਜਾਂਦਾ ਸੀ। ਅੱਗੋਂ ਕੁਝ ਹੋਰ ਆਦਮੀ ਮਿਲੇ।ਉਹਨਾਂ ਨੇ ਘਿਰਣਾ ਨਾਲ ਨਿੰਦ ਕੇ ਆਖਿਆ, “ਦੇਖ ਓਏ ਕਸਾਈਆਂ ਨੇ ਕਿਵੇਂ ਬੇ-ਜ਼ਬਾਨ ਪਸ਼ੂ ਨੂੰ ਮਾਰਨਾ ਲਿਐ ...ਦੋਵੇਂ ਸਾਨਾਂ ਵਰਗੇ ਉੱਤੇ ਚੜ੍ਹੇ ਬੈਠੇ ਨੇ.."

ਉਹ ਵਿੱਚਾਰੇ ਨਿਠ ਜਿਹੇ ਹੋ ਕੇ ਉੱਤਰ ਪਏ ਅਤੇ ਲਗਾਮ ਫੜ ਕੇ ਅੱਗੇ-ਅੱਗੇ ਤੁਰ ਪਏ ਕੋਈ ਵੀ ਹੁਣ ਘੋੜੀ ਉੱਤੇ ਚੜ੍ਹਿਆ ਹੋਇਆ ਨਹੀਂ ਸੀ ਕਿਉਂਕਿ ਲੋਕ ਕਿਵੇਂ ਵੀ ਚੈਨ ਨਹੀਂ ਸੀ ਲੈਣ ਦਿੰਦੇ।

ਜਦੋਂ ਕੁਝ ਕਦਮ ਗਏ ਤਾਂ ਫੇਰ ਕੁਝ ਰਾਹੀ ਮਿਲ ਗਏ। ਰਾਹੀਆਂ ਨੂੰ ਘੋੜੀ ਕੋਲ ਹੁੰਦੇ ਸੁੰਦੇ ਪੈਦਲ ਤੁਰੇ ਜਾਂਦਿਆਂ ਨੂੰ ਦੇਖ ਕੇ ਆਖਿਆ, “ਦੇਖ ਲੋ ਬਈ, ਇਹਨਾਂ ਨੂੰ ਕਹਿੰਦੇ ਨੇ ਅਸਲੀ ਮੂਰਖ-ਸੁਆਰੀ ਕੋਲ ਐ ਫਿਰ ਵੀ ਪੈਦਲ ਤੁਰੇ ਜਾਂਦੇ ਨੇ ...ਭਲੇ ਮਾਣਸੋ ਜੋ ਦੋਵੇਂ ਨਹੀਂ ਬਹਿ ਸਕਦੇ ਤਾਂ ਇਕ ਤਾਂ ਬੈਠ ਜਾਓ.."

ਦੁਨੀਆ ਦਾ ਮੂੰਹ ਭਲਾ ਕੌਣ ਫੜੇ-

ਇੱਕ ਕੁੜੀ ਮੁਕਲਾਵਿਉਂ ਨਵੀਂ-ਨਵੀਂ ਮੁੜ ਕੇ ਆਈ ਸੀ। ਪਰ੍ਹਾ ਜੁੜੀ ਬੈਠੀ ਸੀ ਚੌਂਤਰੇ ਉੱਤੇ, ਪਿੰਡ ਦੇ ਦਰਵਾਜ਼ੇ ਬਾਹਰ ਜਾਣ ਲਈ ਕੁੜੀ ਪਰਾ ਕੋਲੋਂ ਸੰਗਦੀ ਕਰਕੇ ਹੌਲੀ ਹੌਲੀ ਤੁਰਦੀ ਸੀ। ਦੇਖ ਕੇ ਝਟ ਕਿਸੇ ਨੇ ਵਿੱਚੋਂ ਸੁਣਾ ਕੇ ਆਖਿਆ,“ਦੇਖ ਲਓ ਪਖੰਡ, ਜਾਣੀ ਸਚੀਓਂ ਨੀ ਤੁਰ ਹੁੰਦਾ...ਨਖਰੇ ਕਿੰਨੇ ਆਉਂਦੇ ਨੇ ਦੁਨੀਆ ਨੂੰ।"

ਅਗਲੇ ਦਿਨ ਜਦੋਂ ਕੁੜੀ ਉਥੋਂ ਫੇਰ ਲੰਘੀ ਤਾਂ ਦੜ ਦੜਾਂਦੀ ਲੰਘੀ ਜਿਵੇਂ ਕੋਈ ਸ਼ਰਮ ਨੇੜੇ ਤੇੜੇ ਨਾ ਹੋਵੇ। ਤਾਂ ਝਟ ਕਿਸੇ ਨੇ ਆਖਿਆ,“ਦੇਖ ਲਓ ਅੱਜ ਕਲ੍ਹ ਦਾ ਜ਼ਮਾਨਾ! ਹੈ ਕਿਸੇ ਨੂੰ ਸ਼ਰਮ। ਅੱਗੇ ਮੁਕਲਾਵੇ ਆਈਆਂ ਕੁੜੀਆਂ ਬਾਹਰ ਨਾ ਸੀ ਨਿਕਲਦੀਆਂ ਛੇ ਛੇ ਮਹੀਨੇ। ਹੁਣ ਬਛੇਰੀਆਂ ਵਾਂਗ ਕੁੱਦਦੀਆਂ ਫਿਰਦੀਆਂ ਨੇ। ਨਾ ਪਿਉ ਦੀ ਨਾ ਭਰਾ ਦੀ...)।

ਕੁੜੀ ਵਿਚਾਰੀ ਤੀਜੇ ਦਿਨ ਜਦੋਂ ਆਈ ਤਾਂ ਨਾ ਉਹ ਬਹੁਤਾ ਹੌਲੀ ਤੁਰੇ ,ਨਾ ਤੇਜ਼ ਬਸ ਸਹਿਜ ਸੁਭਾ ਵਿੱਚਕਾਰਲੀ ਜਿਹੀ ਤੋਰ ਤੁਰਦੀ ਜਾਵੇ। ਇਸ ਉੱਤੇ ਵੀ ਝਟ ਕਿਸੇ ਨੇ ਫੇਰ ਪਰ੍ਹਾਂ 'ਚੋਂ ਸੁਣਾ ਮਾਰਿਆ। "ਬਸ, ਫੁਟ ਗਈ ਸਾਰੀ ਆਕੜ। ਏਨਾ ਈ ਕਣ ਸੀ ਸਾਰਾ?"

ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚ ਪੰਜਾਬ ਦੇ ਜਨ ਜੀਵਨ ਦੇ ਦਰਸ਼ਨ ਹੁੰਦੇ ਹਨ। ਹਰ ਜਾਤੀ ਤੇ ਕਬੀਲੇ ਦੀਆਂ ਆਪਣੀਆਂ ਕਹਾਣੀਆਂ ਹਨ ਜਿਹੜੀਆਂ ਉਹਨਾਂ ਦੇ ਜੀਵਨ ਪਰਵਾਹ ਨੂੰ ਬਿਆਨ ਕਰਦੀਆਂ ਹਨ । ਜਨ ਸਾਧਾਰਨ ਦੇ ਦੁੱਖਾਂ-ਸੁੱਖਾਂ, ਉਦਗਾਰਾਂ, ਆਸ਼ਾਵਾਂ, ਰਹਿਣ-ਸਹਿਣ, ਰੀਤੀ-ਰਿਵਾਜ਼ਾਂ ਅਤੇ ਅਖਲਾਕੀ ਕਦਰਾਂ-ਕੀਮਤਾਂ ਦੀ ਝਲਕ ਇਹਨਾਂ ਕਹਾਣੀਆਂ ਵਿੱਚੋਂ ਸਾਫ ਦਿਸ ਆਉਂਦੀ ਹੈ। ਅਨੂਠਾ ਸੁਆਦ ਹੈ ਇਹਨਾਂ ਲੋਕ ਕਹਾਣੀਆਂ ਦਾ ਕੱਚੇ ਦੁੱਧ ਦੀਆਂ ਧਾਰਾਂ ਵਰਗਾ...ਮੱਕੀ ਦੀ ਛੱਲੀ ਦੇ ਦੋਧੇ ਦਾਣਿਆਂ ਵਰਗਾ।

ਲੋਕ ਕਹਾਣੀਆਂ ਪੰਜਾਬੀ ਕਥਾ ਸਾਹਿਤ ਦਾ ਮੁੱਢਲਾ ਰੂਪ ਹਨ। ਪੰਜਾਬ ਦੇ ਪਿੰਡਾਂ ਵਿੱਚ ਇਨ੍ਹਾਂ ਕਹਾਣੀਆਂ ਦਾ ਬਹੁਮੁੱਲਾ ਸਰਮਾਇਆ ਅਣ ਸਾਂਭਿਆ ਪਿਆ ਹੈ ਜੋ ਸੀਨਾ ਬਸੀਨਾ ਜ਼ਬਾਨੀ ਤੁਰਿਆ ਆ ਰਿਹਾ ਹੈ। ਇਸ ਨੂੰ ਵਿਗਿਆਨਕ ਢੰਗ ਨਾਲ ਸਾਂਭਣ ਦੀ ਲੋੜ ਹੈ। ਇਹਨਾਂ ਵਿੱਚ ਪੰਜਾਬੀ ਸਭਿਆਚਾਰ ਦੇ ਅੰਸ਼ ਸਮੋਏ ਹੋਏ ਹਨ। ਇਹ ਪੰਜਾਬੀਆਂ ਦਾ ਬੇਸ਼ਕੀਮਤ ਵਿਰਸਾ ਹਨ।

ਦੇਸ ਆਜਾਦ ਹੋਣ ਉਪਰੰਤ ਭਾਰਤੀ ਵਿਦਵਾਨਾਂ ਨੇ ਲੋਕ ਕਲਾਵਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਫਲਸਰੂਪ ਲੋਕ ਸਾਹਿਤ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਸੰਕਲਨ ਦਾ ਕਾਰਜ ਆਰੰਭ ਹੋਇਆ। ਪੰਜਾਬੀ ਵਿੱਚ ਵੀ ਵਿਦਵਾਨਾਂ ਨੇ ਲੋਕ ਗੀਤ ਸੰਗ੍ਰਹਿ ਕਰਨੇ ਸ਼ੁਰੂ ਕਰ ਦਿੱਤੇ। ਲੋਕ ਕਹਾਣੀਆਂ ਵੱਲ ਪੱਛੜ ਕੇ ਧਿਆਨ ਦਿੱਤਾ ਗਿਆ। ਉਂਜ ਵੀ ਲੋਕ ਕਹਾਣੀਆਂ ਨੂੰ ਇਕੱਤਰ ਕਰਨਾ ਸਿਰੜ ਦਾ ਕਾਰਜ ਹੈ। ਟੇਪ ਰਿਕਾਰਡਾਂ ਦੀ ਕਾਢ ਤੋਂ ਪਹਿਲਾਂ ਤਾਂ ਲੋਕ ਕਹਾਣੀ ਉਂਜ ਹੀ ਸੁਣ ਕੇ ਕਾਨੀ ਬਧ ਕੀਤੀ ਜਾਂਦੀ ਸੀ ਜਿਸ ਦੇ ਲਈ ਸਬਰ ਤੇ ਸਮੇਂ ਦੀ ਲੋੜ ਸੀ। ਲੋਕ ਗੀਤ ਕਾਵਿ ਮਈ ਹੋਣ ਕਾਰਨ ਯਾਦ ਰੱਖਣੇ ਸੌਖੇ ਸਨ।

ਲੋਕ ਕਹਾਣੀਆਂ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਪੰਜਾਬੀ ਵਿੱਚ ਡਾ. ਵਣਜਾਰਾ ਬੇਦੀ, ਗਿਆਨੀ ਗੁਰਦਿੱਤ ਸਿੰਘ, ਸੰਤੋਖ ਸਿੰਘ ਧੀਰ ਅਤੇ ਸੁਖਦੇਵ ਮਾਦਪੁਰੀ ਨੇ ਇਹਨਾਂ ਦੀ ਸੰਭਾਲ ਵੱਲ ਕਾਫੀ ਕੰਮ ਕੀਤਾ ਹੈ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵੀ ਲੋਕ ਕਹਾਣੀਆਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਇਨ੍ਹਾਂ ਲੋਕ ਕਹਾਣੀਆਂ ਦਾ ਬਹੁਮੁੱਲਾ ਸਰਮਾਇਆ ਅਣਸਾਂਭਿਆ ਪਿਆ ਹੈ ਜੋ ਸੀਨਾ ਬਸੀਨਾ ਜ਼ੁਬਾਨੀ ਤੁਰਿਆ ਆ ਰਿਹਾ ਹੈ। ਜੇਕਰ ਇਸ ਨੂੰ ਵਿਗਿਆਨਕ ਢੰਗ ਨਾਲ ਸਾਂਭ ਲਿਆ ਜਾਵੇ ਤਾਂ ਇਹ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਸੇਵਾ ਹੀ ਨਹੀਂ ਹੋਵੇਗੀ ਸਗੋਂ ਸਾਨੂੰ ਆਪਣੇ ਏਸ ਮਹਾਨ ਵਿਰਸੇ ਉੱਤੇ ਮਾਣ ਵੀ ਹੋਵੇਗਾ।

ਲੋਕ ਗਾਥਾਵਾਂ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ। ਇਸ ਦੀ ਧਰਤੀ ਤੇ ਪਰਵਾਨ ਚੜੀਆਂ ਮੂੰਹ ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖਤੀ ’ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਤੇ ਹਰ ਕਿਸੇ ਨਾਲ ਘੁਲ-ਮਿਲੁ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਅਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ...ਇਸ਼ਕ ਓਪਰਿਆਂ ਨੂੰ ਵੀ ਅਪਣਾ ਲੈਂਦਾ ਹੈ। ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰ ਜ਼ਾਦਾ ਇਜ਼ਤ ਬੇਗ ਗੁਜਰਾਤ ਦੇ ਘੁਮਾਰ ਤੁਲੇ ਦੀ ਧੀ ਸੋਹਣੀ ਨੂੰ ਵੇਖ ਉਸ ਤੇ ਫਿਦਾ ਹੋ ਜਾਂਦਾ ਹੈ ਤੇ ਸੋਹਣੀ ਉਹਨੂੰ ਮਹੀਂਵਾਲ ਦੇ ਰੂਪ ਵਿੱਚ ਅਪਣਾ ਲੈਂਦੀ ਹੈ ਤੇ ਦੋਨੋਂ ਦੇਸਾਂ ਦੇਸ਼ਾਂਤਰਾਂ ਦੀਆਂ ਹੱਦਾਂ ਮਿਟਾ ਕੇ ਇੱਕ ਦੂਜੇ ਤੋਂ ਜਿੰਦੜੀ ਘੋਲ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਕਰਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੋਰ 'ਚ ਧੋਬੀਆਂ ਦੇ ਘਰ ਪਲੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਅਪਣਾ ਆਪ ਸੱਸੀ ਤੇ ਨਿਛਾਵਰ ਕਰ ਦੇਂਦਾ ਹੈ। ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦੇਂਦੀ ਹੈ। ਬਲੋਚ ਪੁੰਨੂੰ ਅਤੇ ਸੋਹਣੀ ਦਾ ਇਜ਼ਤ ਬੇਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ ਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ ਪੁੰਨੂੰ, ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਤੇ ਕੀਮਾ ਮਲਕੀ ਆਦਿ ਅਜਿਹੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ 'ਤੇ ਉੱਕਰੀ ਹੋਈ ਹੈ ਜਿਨ੍ਹਾਂ ਬਾਰੇ ਪੰਜਾਬ ਦੀ ਗੋਰੀ ਨੇ ਸੈਆਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ। ਇਹ ਚਸ਼ਮੇ ਦੇ ਪਾਣੀ ਵਾਂਗ ਅੱਜ ਵੀ ਸੱਜਰੀਆਂ ਹਨ।

ਇਹ ਸਾਰੀਆਂ ਕਹਾਣੀਆਂ ਮੱਧਕਾਲ ਵਿੱਚ ਵਾਪਰਦੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ ’ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਸੁਣ ਕੇ ਮੱਧਕਾਲ ਦੇ ਕਿੱਸਾਕਾਰਾਂ ਨੇ ਇਹਨਾਂ ਨੂੰ ਆਪਣੇ ਕਿੱਸਿਆਂ ਵਿੱਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਫਜ਼ਲ ਸ਼ਾਹ ਦੀ ਸੋਹਦੀ ਅਤੇ ਹਾਸ਼ਮ ਦੀ ਸੱਸੀ ਪੰਜਾਬੀ ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ ਦਿਸ ਆਉਂਦੀ ਹੈ। ਪੰਜਾਬ ਦਾ ਲੋਕ ਸਭਿਆਚਾਰ ਇਹਨਾਂ ਵਿੱਚ ਵਿਦਮਾਨ ਹੈ।

ਇਹਨਾਂ ਪਰਮੁਖ ਪ੍ਰੀਤ ਕਥਾਵਾਂ ਤੇ ਬਿਨਾਂ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਲੀ, ਸੋਹਣਾ ਜ਼ੈਨੀ, ਕਾਕਾ ਪਰਤਾਪੀ ਅਤੇ ਇੰਦਰ ਬੇਗੋ ਪੰਜਾਬ ਦੇ ਲੋਕ ਮਾਨਸ 30 / ਪੰਜਾਬੀ ਸਭਿਆਚਾਰ ਦੀ ਆਰਸੀ ਦੀਆਂ ਹਰਮਨ ਪਿਆਰੀਆਂ ਪੀੜਾਂ ਹਨ ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਆਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਅਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ- ਨਾ ਕੋਈ ਧਰਮ, ਨਾ ਜਾਤ ਨਾ ਗੋਤ ਉਹਨਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਹਨਾਂ ਸਮਾਜੀ ਬੰਦਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿੱਚ ਉਹਨਾਂ ਨੇ ਆਪਣੇ ਤੌਰ 'ਤੇ ਸਖਸ਼ੀ ਆਜ਼ਾਦੀ ਦੀ ਲੜਾਈ ਲੜਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਹਨਾਂ ਨੂੰ ਆਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ ‘ਮਾਈ ਹੀਰ' ਤੇ ਰਾਂਝੇ ਨੂੰ ‘ਮੀਆਂ ਰਾਂਝੇ' ਦੇ ਲਕਬ ਨਾਲ ਯਾਦ ਕਰਦੇ ਹਨ।

ਪੁਰਾਤਨ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਲਈ ਮੁੱਖ ਦੁਆਰ ਰਿਹਾ ਹੈ ਜਿਸ ਕਰਕੇ ਆਏ ਦਿਨ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬ ਭਾਰਤ ਦੀ ਖੜਗ ਭੁਜਾ ਰਿਹਾ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖੂਨ ਵਿੱਚ ਸੂਰਮਤਾਈ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ, ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ, ਉੱਥੇ ਉਹ ਉਹਨਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਧਾਰਨ ਲਈ ਇੱਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜਿਆਂ ਲਟਕਾਂ ਨਾਲ ਬਿਆਨ ਕਰਦੇ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਮਿਰਜ਼ਾ, ਜੀਊਣਾ ਮੌੜ, ਸੁੱਚਾ ਸਿੰਘ ਸੂਰਮਾ, ਜੱਗਾ ਡਾਕੂ, ਸੁੰਦਰ ਸਿੰਘ ਧਾੜਵੀ ਅਤੇ ਹਰਫੂਲ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।

ਮੱਧਕਾਲ ਵਿੱਚ ਕਿੱਸਾ ਸਾਹਿਤ ਪੰਜਾਬੀ ਜਨ ਸਾਧਾਰਨ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਕਵੀਸ਼ਰ ਅਤੇ ਢੱਡ ਸਾਰੰਗੀ ਵਾਲੇ ਗੁਮੰਤਰੀ ਅਖਾੜੇ ਲਾ ਕੇ ਪੰਜਾਬੀ ਲੋਕ ਨਾਇਕਾਂ ਦੇ ਜੀਵਨ ਵੇਰਵਿਆਂ ਅਤੇ ਉਹਨਾਂ ਦੇ ਕਾਰਨਾਮਿਆਂ ਨੂੰ ਆਮ ਲੋਕਾਂ ਵਿੱਚ ਪੇਸ਼ ਕਰਕੇ ਉਹਨਾਂ ਲਈ ਮਨੋਰੰਜਨ ਹੀ ਪ੍ਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਵਿੱਚ ਭਾਈਚਾਰਕ ਅਤੇ ਸਦਾਚਾਰਕ ਕੀਮਤਾਂ ਦਾ ਸੰਚਾਰ ਵੀ ਕਰਦੇ ਸਨ। ਮੇਲੇ ਮਥਾਵਿਆਂ ਤੇ ਇਹ ਅਖਾੜੇ ਆਮ ਲੱਗਦੇ ਸਨ। ਲੋਕੀ ਹੁੰਮ ਹੁਮਾ ਕੇ ਇਹਨਾਂ ਕਵੀਸ਼ਰਾਂ ਅਤੇ ਗੁਮੰਤਰੀਆਂ ਦੇ ਗਾਉਣ ਸੁਨਣ ਜਾਂਦੇ ਸਨ ਪਰੰਤੂ ਅੱਜ ਕਲ੍ਹ ਇਹ ਅਖਾੜੇ ਲਾਉਣ ਦੀ ਪਰੰਪਰਾ ਸਮਾਪਤ ਹੋ ਗਈ ਹੈ। ਕਿੱਸੇ ਪੜ੍ਹਨ ਦਾ ਰਿਵਾਜ ਵੀ ਖ਼ਤਮ ਹੋ ਗਿਆ ਹੈ। ਕਿੱਸਾ ਸਾਹਿਤ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਪੰਜਾਬ ਦੀ ਨਵੀਂ ਪੀੜ੍ਹੀ ਅਪਣੀ ਮੁੱਲਵਾਨ ਵਿਰਾਸਤ ਤੋਂ ਅਵੇਸਲੀ ਹੋ ਰਹੀ ਹੈ, ਸਮੇਂ ਦੀ ਲੋੜ ਹੈ ਕਿ ਉਹਨਾਂ ਨੂੰ ਅਪਣੀ ਵਿਰਾਸਤ ਨਾਲ ਜੋੜਿਆ ਜਾਵੇ। ਪੰਜਾਬ ਦੇ ਲੋਕ ਨਾਇਕ ਪੰਜਾਬ ਦੇ ਲੋਕ ਵਿਰਸੇ ਦੇ ਅਣਵਿੱਧ ਮੋਤੀ ਹਨ। ਇਹਨਾਂ ਦਾ ਸਮਾਜ ਵਿਗਿਆਨ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਅਧਿਐਨ ਕਰਨਾ ਅਤਿਅੰਤ ਜ਼ਰੂਰੀ ਹੈ।

ਲੋਕ-ਦੋਹੇ

ਲੋਕ ਦੋਹਾ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿੱਚ ਹੋਇਆ ਹੈ। ਭਾਰਤੀ ਸਾਹਿਤ ਵਿੱਚ ਦਾਰਸ਼ਨਿਕ ਅਤੇ ਸਦਾਚਾਰਕ ਵਿਚਾਰਾਂ ਦੇ ਪ੍ਰਗਟਾਅ ਲਈ ਇਸ ਕਾਵਿ ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਕਬੀਰ, ਸ਼ੇਖ ਫਰੀਦ ਅਤੇ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਮਾਤਰਾ ਵਿੱਚ ਦੋਹਰਿਆਂ ਦੇ ਰੂਪ ਵਿੱਚ ਉਪਲਬਧ ਹੈ। ਦੋਹਾ, ਲੋਕ ਪਰੰਪਰਾ ਦਾ ਅਨਿੱਖੜਵਾਂ ਅੰਗ ਹੋਣ ਕਰਕੇ ਪੰਜਾਬ ਦੇ ਮੱਧਕਾਲੀਨ ਕਿੱਸਾ ਕਾਰਾਂ ਅਤੇ ਕਵੀਸ਼ਰਾਂ ਨੇ ਵੀ ਦੋਹਰੇ ਨੂੰ ਆਪਣੀਆਂ ਕਾਵਿ ਰਚਨਾਵਾਂ ਵਿੱਚ ਵਰਤਿਆ ਹੈ।

ਦੋਹਰਾ ਅਥਵਾ ਦੋਹਾ ਇੱਕ ਮਾਤ੍ਰਿਕ ਛੰਦ ਹੈ ਜਿਸ ਦੇ ਦੋ ਚਰਨ (ਤੁਕਾਂ) ਤੇ 24 ਮਾਤਰਾਂ ਹੁੰਦੀਆਂ ਹਨ, ਪਹਿਲਾ ਵਿਸ਼ਰਾਮ 13 ਪਰ ਦੂਜਾ 11 ਪਰ ਅੰਤ ਗੁਰੂ ਲਘੂ। ਇੱਕ-ਇੱਕ ਤੁਕ ਦੋ ਦੋ-ਦੋ ਚਰਨ ਮੰਨ ਕੇ ਪਹਿਲੇ ਅਤੇ ਤੀਜੇ ਚਰਨ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਨ ਦੀਆਂ ਗਿਆਰਾਂ-ਗਿਆਰਾਂ ਮਾਤਰਾਂ ਹੁੰਦੀਆਂ ਹਨ।*

ਦੋਹਰਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ ਕਾਵਿ ਰੂਪ ਹੈ। ਪੰਜਾਬ ਦੇ ਲੋਕ ਮਾਨਸ ਨੇ ਇਸ ਕਾਵਿ ਰੂਪ ਨੂੰ ਆਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਬੜੀ ਸ਼ਿੱਦਤ ਨਾਲ ਵਰਤਿਆ ਹੈ। ਲੋਕ ਦੋਹੇ ਅਤੇ ਲੋਕ ਦੋਹੜੇ ਦੇ ਰੂਪ ਵਿੱਚ ਇਹ ਪੰਜਾਬ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ। ਲੋਕ ਦੋਹਿਆਂ ਦੇ ਰਚਣਹਾਰਿਆਂ ਦੇ ਨਾਵਾਂ-ਥਾਵਾਂ ਦਾ ਵੀ ਕੋਈ ਅਤਾ-ਪਤਾ ਨਹੀਂ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਇਹ ਵੀ ਜਨ ਸਮੂਹ ਦੀ ਦੇਣ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਮਨੋਭਾਵਾਂ, ਉਦਗਾਰਾਂ, ਖੁਸ਼ੀਆਂ, ਗ਼ਮੀਆਂ, ਵਿਛੋੜੇ ਦੇ ਬੁੱਲਾਂ ਅਤੇ ਵੈਰਾਗ ਦੀਆਂ ਕੁਲਾਂ ਵਹਿ ਰਹੀਆਂ ਹਨ। ਇਹ ਮੁਹੱਬਤਾਂ ਦੇ ਗੀਤ ਹਨ, ਇਸ਼ਕ ਮਜ਼ਾਜੀ ਦੀ ਬਾਤ ਪਾਉਂਦੇ ਹਨ, ਦਾਰਸ਼ਨਿਕ ਤੇ ਸਦਾਚਾਰ ਦੀ ਗੁੜ੍ਹਤੀ ਦੇਂਦੇ ਹਨ, ਇਹਨਾਂ ਵਿੱਚ ਪੰਜਾਬ ਦੀ ਲੋਕ ਚੇਤਨਾ ਵਿਦਮਾਨ ਹੈ। ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਕ ਜ਼ਿੰਦਗੀ ਧੜਕਦੀ ਹੈ। ਇਹ ਤਾਂ ਪੰਜਾਬ ਦੇ ਸਾਦੇ ਮੁਰਾਦੇ ‘ਗੁਣੀਆਂ’ ਦੀ ਬਹੁਮੁੱਲੀ ਤੇ ਬਹੁਭਾਂਤੀ ਦੇਣ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਆਤਮਾ ਦੇ ਖੁੱਲ੍ਹੇ ਦੀਦਾਰੇ ਹੁੰਦੇ ਹਨ।

ਦੋਹਾ ਲੰਬੀ ਹੇਕ ਅਤੇ ਠਰੂ ਨਾਲ ਗਾਉਣ ਵਾਲਾ ਕਾਵਿ ਰੂਪ ਹੈ। ਇਸ ਨੂੰ ਗਾਉਣ ਦਾ ਅਤੇ ਸੁਨਣ ਦਾ ਅਨੂਠਾ ਤੇ ਅਗੰਮੀ ਸੁਆਦ ਰਿਹਾ ਹੈ। ਆਮ ਤੌਰ 'ਤੇ ਟਿਕੀ ਹੋਈ ਰਾਤ


  • ਭਾਈ ਕਾਨ੍ਹ ਸਿੰਘ, 'ਮਹਾਨ ਕੋਸ਼', ਤੀਜਾ ਸੰਸਕਰਣ,ਪੰਨਾ 652 ਵਿੱਚ ਦੋਹੇ ਲਾਏ ਜਾਂਦੇ ਸਨ। ਦੋਹੇ ਗਾਉਣ ਨੂੰ ਦੋਹੇ ਲਾਉਣਾ ਆਖਿਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਗਾਉਣ ਦੀ ਆਮ ਪਰੰਪਰਾ ਸੀ।ਤੜਕਸਾਰ ਔਰਤਾਂ ਨੂੰ ਚੱਕੀਆਂ ਦੇਣੀਆਂ, ਕੋਈ ਦੁੱਧ ਰਿੜਕਦੀ, ਮਰਦ ਤਾਰਿਆਂ ਦੀ ਛਾਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਰਟ ਚਲਦੇ! ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇੱਕ ਅਨੂਠਾ ਰਾਗ ਉਤਪਨ ਹੋ ਜਾਣਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ-ਟਕ ਨਾਲ ਤਾਲ ਦੇਂਦੇ ਹਾਲੀ ਅਤੇ ਨਾਕੀ ਵਜਦ ਵਿੱਚ ਆ ਕੇ ਦੋਹੇ ਲਾਉਣ ਲੱਗ ਜਾਂਦੇ।ਟਿਕੀ ਹੋਈ ਰਾਤ ’ਚ ਦੋਹਿਆਂ ਦੇ ਦਰਦੀਲੇ ਬੋਲਾਂ ਨਾਲ ਵਿਸਮਾਦ ਭਰਪੂਰ ਸਮਾਂ ਬੰਨਿਆਂ ਜਾਣਾ। ਦੂਰੋਂ ਕਿਸੇ ਹੋਰ ਨਾਕੀ ਨੇ ਦੋਹੇ ਦਾ ਉੱਤਰ ਦੋਹੇ ਵਿੱਚ ਮੋੜਨਾ। ਸ਼ਾਂਤ ਵਾਤਾਵਰਨ ਵਿੱਚ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੂਰਨੀਆਂ।

ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਖੇਤੀ ਦੇ ਰੰਗ-ਢੰਗ ਬਦਲ ਗਏ ਹਨ। ਨਾ ਖੂਹ ਰਹੇ ਹਨ ਨਾ ਬਲਦਾਂ ਦੀਆਂ ਟੱਲੀਆਂ, ਨਾ ਦੋਹੇ ਲਾਉਣ ਦੀ ਪਰੰਪਰਾ ਹੁਣ ਖੇਤਾਂ ਵਿੱਚ ਟਰੈਕਟਰ ਧੁਕ-ਝੁਕ ਕਰ ਰਹੇ ਹਨ ਤੇ ਖੂਹਾਂ ਦੀ ਥਾਂ ਟਿਊਬਵੈਲਾਂ ਨੇ ਮਲ ਲਈ ਹੈ। ਹੁਣ ਕੋਈ ਕਿਸਾਨ ਰਾਤਾਂ ਨੂੰ ਖੇਤਾਂ ਵਿੱਚ ਕੰਮ ਨਹੀਂ ਕਰਦਾ, ਨਾ ਹੀ ਦੋਹੇ ਲਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚੋਂ ਦੋਹੇ ਲਾਉਣ ਦੀ ਪਰੰਪਰਾ ਦੇ ਸਮਾਪਤ ਹੋਣ ਕਾਰਨ ਇਸ ਦੀ ਸਿਰਜਣ ਕਿਰਿਆ ਵੀ ਸਮਾਪਤ ਹੋ ਗਈ ਹੈ। ਅਜੇ ਵੀ ਪੰਜਾਬ ਦੇ ਪਿੰਡਾਂ ਵਿੱਚ ਸੈਂਕੜੇ ਅਜਿਹੇ ਹਾਲੀ ਪਾਲੀ ਮੌਜੂਦ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਦੋਹਿਆਂ ਨੂੰ ਆਪਣੀ ਹਿੱਕੜੀ ਵਿੱਚ ਸਾਂਭਿਆ ਹੋਇਆ ਹੈ। ਜੇਕਰ ਸਮੇਂ ਸਿਰ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਇਹ ਵੀ ਬੀਤੇ ਦੀ ਧੂੜ ਵਿੱਚ ਗੁਆਚ ਜਾਣਗੇ। ਇਹਨਾਂ ਬੇਸ਼ਕੀਮਤ ਹੀਰਿਆਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਮੁਲਵਾਨ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।
ਪਾਠਕਾਂ ਦੀ ਦਿਲਚਸਪੀ ਲਈ ਕੁਝ ਹੋ ਹਾਜ਼ਰ ਹਨ -

(1)
ਉੱਚਾ ਬੁਰਜ ਲਾਹੌਰ ਦਾ
ਕੋਈ ਵਿੱਚ ਤੋੜੇ ਦੀ ਖੇਡ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ ਲੋੜ
(2)
ਤੈਨੂੰ ਰੂਪ ਦਿੱਤਾ ਕਰਤਾਰ ਨੇ
ਨੀ ਕੋਈ ਕਾਹਦਾ ਕਰੇਂ ਗੁਮਾਨ
ਦੋਹਾ ਗੀਤ ਗਿਆਨ ਦਾ
ਜੀਹਨੂੰ ਗਾਵੇ ਕੁਲ ਜਹਾਨ
(3)
ਨੀਂਦ ਨਾ ਭਾਲਦੀ ਬਿਸਤਰੇ
ਭੁੱਖ ਨਾ ਭਾਲਦੀ ਰਾਤ
ਮੌਤ ਨਾ ਪੁੱਛਦੀ ਉਮਰ ਨੂੰ
ਇਸ਼ਕ ਨਾ ਪੁੱਛਦਾ ਜਾਤ

(4)


ਚਸ਼ਮ ਚਰਾਗ ਜਿਨ੍ਹਾਂ ਦੇ ਦੀਦੇ
ਕਾਹਨੂੰ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਥੀਂ ਰਚਿਆ
ਬਾਝ ਸ਼ਰਾਬਾਂ ਖੀਵੇ

(5)


ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ

(6)


ਪੁੱਛ ਕੇ ਨਾ ਪੈਂਦੇ ਮਾਮਲੇ
ਨਹੁੰ ਨਾ ਲਗਦਾ ਜ਼ੋਰ
ਗੱਲਾਂ ਕਰਨ ਸੁਖਾਲੀਆਂ
ਔਖੇ ਪਾਲਣੇ ਬੋਲ

(7)


ਇਸ਼ਕ ਲਤਾੜੇ ਆਦਮੀ
ਬਰਫ਼ ਲਤਾੜੇ ਰੁੱਖ
ਨੀਂਦ ਨਾ ਆਉਂਦੀ ਚੋਰ ਨੂੰ
ਆਸ਼ਕ ਨਾ ਲੱਗਦੀ ਭੁੱਖ

(8)


ਲੱਗੀ ਨਾਲੋਂ ਟੁੱਟੀ ਚੰਗੀ
ਬੇਕਦਰਾਂ ਦੀ ਯਾਰੀ
ਭਲਾ ਹੋਇਆ ਲੜ ਪਹਿਲਾਂ ਛੁੱਟਿਆ
ਉਮਰ ਨਾ ਬੀਤੀ ਸਾਰੀ

(9)


ਯਾਰ ਬਣਾਈਏ ਦੋ ਜਣੇ
ਮਾਲੀ ਤੇ ਵਣਜਾਰ
ਵਣਜਾਰ ਚੜ੍ਹਾਵੇ ਚੂੜੀਆਂ
ਮਾਲੀ ਫੁੱਲਾਂ ਦੇ ਹਾਰ

(10)


ਪਾਪੀ ਲੋਕ ਪਹਾੜ ਦੇ
ਪੱਥਰ ਜਿਨ੍ਹਾਂ ਦੇ ਚਿੱਤ
ਅੰਗ ਮਲਾਉਂਦੇ ਮੂਲ ਨਾ
ਨੈਣ ਮਿਲਾਉਂਦੇ ਨਿੱਤ

(11)


ਨਾਲ ਪਰਦੇਸੀ ਨਿਹੁੰ ਨਾ ਲਾਈਏ
ਭਾਵੇਂ ਲੱਖ ਸੋਨੇ ਦਾ ਹੋਵੇ
ਇੱਕ ਗੱਲੋਂ ਪਰਦੇਸੀ ਚੰਗਾ
ਜਦ ਯਾਦ ਕਰੇ ਤਾਂ ਰੋਵੇ

(12)


ਯਾਰ ਮੇਰੇ ਨੇ ਭਾਜੀ ਭੇਜੀ
ਵਿੱਚ ਭੇਜੀ ਕਸਤੂਰੀ
ਜਦ ਦੇਖਾਂ ਤਾਂ ਥੋੜੀ ਲੱਗਦੀ
ਜਦ ਜੋਖਾਂ ਤਾਂ ਪੂਰੀ

(13)


ਮਿੱਤਰ ਆਪਣੇ ਮੀਤ ਕੋ
ਤੁਰਤ ਨਾ ਦਈਏ ਗਾਲ
ਹੌਲੀ ਹੌਲੀ ਛੋਡੀਏ
ਜਿਉਂ ਜਲ ਛੋਡੇ ਤਾਲ

(14)


ਬੇਰੀ ਹੇਠ ਖੜੋਤੀਏ
ਝੜ ਝੜ ਪੈਂਦਾ ਬੁਰ
ਯਾਰ ਨਾ ਦਿਲੋਂ ਵਿਸਾਰੀਏ
ਕੀ ਨੇੜੇ ਕੀ ਦੂਰ

(15)


ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣ ਕੇ ਆ

(16)


ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਤਪੇ ਤੰਦੂਰ
ਗਿਣ ਗਿਣ ਲਾਹਾਂ ਰੋਟੀਆਂ
ਕੋਈ ਖਾਵਣ ਵਾਲਾ ਦੂਰ

(17)


ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਸ਼ੱਕਰ ਹੋਵੇ ਤਾਂ ਵੰਡ ਲਾਂ
ਦਰਦ ਨਾ ਵੰਡਿਆ ਜਾ

(18)


ਕੀ ਕੱਲਿਆਂ ਦਾ ਜੀਵਣਾ
ਕੀ ਕੱਲਿਆਂ ਦੀ ਕਾਰ
ਚੜੀ ਜਵਾਨੀ ਕੂਕਦੀ
ਦੂਜਾ ਹੈ ਦਰਕਾਰ

(19)


ਫੁੱਲ ਖਿੜੇ ਸਭ ਬਾਗ ਦੇ
ਆਈ ਰੁੱਤ ਬਹਾਰ
ਪਤਝੜ ਮੇਰੇ ਵਾਸਤੇ
ਲੋਕਾਂ ਲਈ ਬਹਾਰ

(20)


ਸੁਪਨਿਆਂ ਨੂੰ ਸੁਲਤਾਨ ਹੈਂ
ਉੱਤਮ ਤੇਰੀ ਜਾਤ
ਸੈ ਵਰਸਾਂ ਦੇ ਵਿਛੜੇ
ਆਣ ਮਲਾਵੇ ਰਾਤ

(21)


ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇੱਕ

(22)


ਉੱਚਾ ਬੁਰਜ ਲਾਹੌਰ ਦਾ
ਵਿੱਚ ਤੋਤੇ ਦੀ ਖੋੜ
ਰੰਨਾਂ ਜਿਨ੍ਹਾਂ ਦੀਆਂ ਗੋਰੀਆਂ
ਉਨ੍ਹਾਂ ਝਾਕ ਨਾ ਹੋਰ

(23)


ਉੱਚਾ ਬੁਰਜ ਲਾਹੌਰ ਦਾ
ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰ ਕੇ ਭਗਵਾਂ ਭੇਸ

(24)


ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਵਿੱਚੇ ਬੇੜੀ ਵਿੱਚੇ ਚੱਪੂ
ਵਿੱਚੇ ਮੰਝ ਮੁਹਾਣੇ

(25)


ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰ ਕੇ ਕੁੱਟ
ਭਰੇ ਖ਼ਜ਼ਾਨੇ ਨੂਰ ਦੇ
ਲਾੜਾ ਬਣ ਬਣ ਲੁੱਟ

(26)


ਅਕਲ ਬਿਨ ਰੂਪ ਖ਼ਰਾਬ ਹੈ।
ਜਿਉਂ ਗੇਂਦੇ ਦੇ ਫੁੱਲ
ਬਾਲ ਚਲੀ ਝੜ ਜਾਣਗੇ
ਕਿਸੇ ਨੀ ਲੈਣੇ ਮੁੱਲ

(27)


ਸੁੱਕਾ ਫੁਲ ਗੁਲਾਬ ਦਾ
ਮੇਰੀ ਝੋਲੀ ਆਣ ਪਿਆ
ਚੰਗੀ ਭਲੀ ਮੇਰੀ ਜਾਨ ਨੂੰ
ਝੋਰਾ ਲੱਗ ਗਿਆ

(28)


ਲਾਲ ਵੀ ਕੱਚ ਦਾ ਮਣਕਾ ਵੀ ਕੱਚ ਦਾ
ਰੰਗ ਇੱਕੋ ਹੈ ਦੋਹਾਂ ਦਾ
ਜੌਹਰੀ ਕੋਲੋਂ ਪਰਖ ਕਰਾਈਏ
ਫ਼ਰਕ ਸੈਂਕੜੇ ਕੋਹਾਂ ਦਾ

(29)


ਜਿਸ ਪੱਤਣ ਅੱਜ ਪਾਣੀ ਵਗਦਾ
ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ
ਸਦਾ ਨਾ ਬੈਠਣ ਰਲਕੇ

(30)


ਖਾਲ ਹੋਵੇ ਤਾਂ ਟੱਪੀਏ
ਖੂਹ ਨਾ ਟੱਪਿਆ ਜਾ
ਸ਼ੱਕਰ ਹੋਵੇ ਤਾਂ ਵੰਡ ਦੇਈਏ
ਰੂਪ ਨਾ ਵੰਡਿਆ ਜਾ

(31)


ਜੇ ਸੁਖ ਪਾਵਣਾ ਜਗਤ ਮੇਂ
ਚੀਜ਼ਾਂ ਛੱਡ ਦੇ ਚਾਰ
ਚੋਰੀ, ਯਾਰੀ,ਜਾਮਨੀ
ਚੌਥੀ ਪਰਾਈ ਨਾਰ

 

(32)


ਜੇ ਜਾਣਦੀ ਮਰ ਜਾਵਣਾ
ਮਿੱਠਾ ਬੋਲਦੀ ਜਗ
ਐਵੇਂ ਜਨਮ ਗਵਾ ਲਿਆ
ਕੂੜੇ ਲਾਲਚ ਲਗ

(33)


ਜਦ ਜੁੜਨੇ ਸੀ ਜੋਬਨ ਸੀ
ਲਾਗੂ ਸੀ ਸਭ ਕੋ
ਜਤਨ ਜੋਵਨ ਗਵਾ ਕੇ
ਗਈ ਮੁਸਾਫ਼ਰ ਹੋ

(34)


ਹੁਸਨ ਜਵਾਨੀ ਰੰਗ ਫੁੱਲਾਂ ਦਾ
ਮੁੱਦੜ ਰਹਿੰਦੇ ਨਾਹੀਂ
ਲੱਖਾਂ ਖ਼ਰਚਣ ਹੱਥ ਨਾ ਆਵਣ
ਮੁੱਲ ਵਕੇਂਦੇ ਨਾਹੀਂ

(35)


ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ
ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ

(36)


ਨਦੀ ਕਿਨਾਰੇ ਰੁਖੜਾ
ਖੜਾ ਸੀ ਅਮਨ ਅਮਾਨ
ਡਿਗਦਾ ਹੋਇਆ ਬੋਲਿਆ
ਜੀ ਦੇ ਨਾਲ ਜਹਾਨ

(37)


ਕੜਕ ਨਾ ਜਾਂਦੀ ਕੁੱਪਿਓ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੋਣ ਕਰੇ

(38)


ਹੰਸਾ ਸਰ ਨਾ ਛੋੜੀਏ
ਜੇ ਜਲ ਗਹਿਰਾ ਹੋਏ
ਹੰਸ ਬੈਠਗੇ ਛੱਪੜੀਏਂ
ਤਾਂ ਹੰਸ ਨਾ ਆਖੇ ਕੋਏ

(39)


ਚਾਨਣ ਸਾਰਾ ਲੰਘ ਗਿਆ
ਮੂਹਰੇ ਆ ਗਿਆ ਨ੍ਹੇਰ
ਇੱਕ ਦਿਨ ਮੁੱਕ ਜਾਵਣਾ
ਤੈਂ ਮੁੜ ਨਾ ਜੰਮਣਾ ਫੇਰ

(40)


ਮਾਲਾ ਤੇਰੀ ਕਾਠ ਦੀ
ਧਾਗੇ ਲਈ ਪਰੋ
ਮਨ ਵਿੱਚ ਘੁੰਡੀ ਪਾਪ ਦੀ
ਭਜਨ ਕਰੇ ਕੀ ਉਹ

(41)


ਲੱਗਣ ਲੱਗੀ ਦੋਸਤੀ
ਘੋੜੀ ਅੰਦਰ ਬੰਨ੍ਹ
ਟੁੱਟਣ ਲੱਗੀ ਦੋਸਤੀ
ਛੱਪਰ ਸੂਈ ਨਾ ਟੰਗ

(42)


ਦੂਜੇ ਕੋਲੋਂ ਮੰਗਣਾ
ਸਿਰ ਦੁੱਖਾਂ ਦੇ ਦੁੱਖ
ਦੇ ਨਾਮ ਸੰਤੋਖੀਆ
ਮੇਰੀ ਉਤਰੇ ਮਨ ਦੀ ਭੁੱਖ

(43)


ਭੁੱਲ ਗਏ ਰਾਗ ਰੰਗ
ਭੁੱਲ ਗਈਆਂ ਜਕੜੀਆਂ
ਤਿੰਨ ਕੰਮ ਯਾਦ ਰਹਿ ਗਏ
ਨੂਣ ਤੇਲ ਲੱਕੜੀਆਂ

(44)


ਬੁਰਾ ਗਰੀਬ ਦਾ ਮਾਰਨਾ
ਬੁਰੀ ਗਰੀਬ ਦੀ ਹਾ
ਗਲੇ ਬੱਕਰੇ ਦੀ ਖਲ ਨਾ
ਲੋਹਾ ਭਸਮ ਹੋ ਜਾ

(45)


ਮੁੱਲਾਂ ਮਿਸਰ ਮਸ਼ਾਲਚੀ
ਤਿੰਨੋਂ ਇੱਕ ਸਮਾਨ
ਹੋਰਨਾਂ ਨੂੰ ਚਾਨਣ ਕਰਨ
ਆਪ ਹਨ੍ਹੇਰੇ ਜਾਣ

(46)


ਪੱਲੇ ਖ਼ਰਚ ਨਾ ਬੰਨ੍ਹਦੇ
ਪੰਛੀ ਤੇ ਦਰਵੇਸ਼
ਜਿੰਨ੍ਹਾਂ ਤਕਵਾ ਰੱਬ ਦਾ
ਤਿਨ੍ਹਾਂ ਰਿਜ਼ਕ ਹਮੇਸ਼

(47)


ਔਖੀ ਰਮਜ਼ ਫ਼ਕੀਰੀ ਵਾਲੀ
ਚੜ੍ਹ ਸੂਲੀ ਤੇ ਬਹਿਣਾ
ਦਰ ਦਰ ਤੇ ਟੁਕੜੇ ਮੰਗਣੇ
ਮਾਈਏ, ਭੈਣੇ ਕਹਿਣਾ

ਮਾਹੀਆ

‘ਮਾਹੀਆ’ ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ ਆਕਾਰ ਦਾ ਲੋਕ-ਕਾਵਿ ਰੂਪ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ ਭਾਸ਼ਾਵਾਂ ਵਿੱਚ ਰਚਿਆ ਹੋਇਆ ਮਿਲਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਤਨ ਕਾਲ ਤੋਂ ਹੀ ਲੋਕ ਪਿਆ ਰਿਹਾ ਹੈ। ਇਹਨਾਂ ਸਾਰੇ ਖੇਤਰਾਂ ਵਿੱਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕ ਸਾਰ ਹੈ।
ਮਾਹੀ ਦੇ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲਾ ਹਨ। ਰਾਂਝਾ ਬਾਰਾਂ ਵਰੇ ਹੀਰ ਲਈ ਮੱਝਾਂ ਚਰਾਉਂਦਾ ਰਿਹਾ ਹੈ ਜਿਸ ਕਰਕੇ ਹੀ ਉਸ ਨੂੰ ਮਾਹੀ ਆਖਕੇ ਬੁਲਾਉਂਦੀ ਸੀ। ਹੀਰਰਾਂਝੇ ਦੀ ਕਹਾਣੀ ਦਾ ਪੰਜਾਬ ਦੇ ਜਨ ਜੀਵਨ ’ਤੇ ਅਮਿਟ ਪ੍ਰਭਾਵ ਪਿਆ ਹੈ ਜਿਸ ਕਰਕੇ ਮਾਹੀ ਸ਼ਬਦ ਦਾ ਪਦਨਾਮ ਮਹਿਬੂਬ ਅਤੇ ਪਤੀ ਲਈ ਚੱਲਤ ਹੋ ਗਿਆ। ਪੰਜਾਬ ਦੀ ਮੁਟਿਆਰ ਆਪਣੇ ਮਹਿਬੂਬ ਨੂੰ ਬੜੇ ਚਾਅ ਨਾਲ ਮਾਹੀਆ ਆਖ ਕੇ ਸੱਦਦੀ ਹੈ।
‘ਮਾਹੀਆ’ ਕਾਵਿ ਰੂਪ ਬਹੁਤ ਪੁਰਾਣਾ ਹੈ। ਇਸ ਦੇ ਨਾਮਕਰਣ ਬਾਰੇ ਡਾ. ਵਣਜਾਰਾ ਬੇਦੀ ਦਾ ਮੱਤ ਹੈ: ‘ਮਾਹੀਆ’ ਕਾਵਿ ਰੂਪ ਬੜਾ ਪੁਰਾਣਾ ਹੈ ਤੇ ਮੌਜੂਦਾ ਰੂਪ ਵਿੱਚ ਸ਼ਾਹ ਹੁਸੈਨ ਦੇ ਸਮੇਂ ਤੋਂ ਪਹਿਲਾਂ ਪੂਰੀ ਤਰ੍ਹਾਂ ਵਿਗਸ ਚੁੱਕਾ ਸੀ। ਇਸ ਰੂਪ ਨੂੰ ਮਾਹੀਏ ਦਾ ਨਾਂ ਇਸੇ ਸਮੇਂ ਹੀ ਦਿੱਤਾ ਗਿਆ। ਟੱਪੇ ਇਸ ਦਾ ਪੁਰਾਣਾ ਨਾਂ ਜਾਪਦਾ ਹੈ। ਸ਼ਾਹ ਹੁਸੈਨ ਦੇ ਸਮੇਂ ਹੀਰ-ਰਾਂਝੇ ਦੀ ਪ੍ਰੀਤ ਕਥਾ ਇਕ ਆਮ ਪ੍ਰੀਤ ਕਥਾ ਨਾ ਰਹਿ ਕੇ ਪਿਆਰ ਦਾ ਆਦਰਸ਼ ਬਣ ਚੁੱਕੀ ਸੀ ਅਤੇ ਅਧਿਆਤਮਕ ਪ੍ਰਤੀਕ ਜਾਂ ਰਹਿਸ ਲਈ ਚਿੰਨ੍ਹਾਤਮਕ ਤੌਰ ਉੱਤੇ ਵਰਤੀਣ ਲੱਗ ਪਈ ਸੀ। ਇਸੇ ਸਮੇਂ ‘ਮਾਹੀ’ ਸ਼ਬਦ ਇਕ ਅਨੌਖੇ ਸਵਾਦ ਤੇ ਮਨੋਭਾਵ ਦਾ ਅਨੁਭਵ ਕਰਵਾਉਣ ਲੱਗਾ। ਇਸੇ ਸਮੇਂ ਟੱਪਿਆਂ ਦੀਆਂ ਇਹਨਾਂ ਕਲੀਆਂ ਨੂੰ 'ਮਾਹੀਆ' ਦਾ ਨਾਂ ਦੇਣ ਦੀ ਸੰਭਾਵਨਾ ਹੈ।[2]
‘ਮਾਹੀਆ’' ਗੀਤ-ਰੂਪ ਦਾ ਆਪਣਾ ਰੂਪ ਵਿਧਾਨ ਹੈ। ਕਰਤਾਰ ਸਿੰਘ ਸ਼ਮਸ਼ੇਰ ਅਨੁਸਾਰ ਇਸ ਦੀਆਂ ਤਿੰਨ ਤੁਕਾਂ ਹੁੰਦੀਆਂ ਹਨ ਪਰੰਤੂ ਡਾ. ਵਣਜਾਰਾ ਬੇਦੀ ਅਨੁਸਾਰ ਇਹ ਛੋਟੇ ਆਕਾਰ ਦਾ ਦੋ ਸਤਰਾਂ ਦਾ ਗੀਤ ਹੈ। ਪਹਿਲੀ ਸਤਰ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ। ਦੂਜੀ ਸਤਰ ਦੇ ਦੋ ਤੁਕਾਂਗ ਹੁੰਦੇ ਹਨ। ਇਹਨਾਂ ਦੋ ਤੁਕਾਗਾਂ ਨੂੰ ਕਈ ਦੋ ਸਤਰਾਂ ਮਨ ਕੇ ਮਾਹੀਏ ਦੀਆਂ ਤਿੰਨ ਤੁਕਾਂ ਗਿਣਦੇ ਹਨ।”* ਕਰਤਾਰ ਸਿੰਘ ਸ਼ਮਸ਼ੇਰ ਦੇ ਸ਼ਬਦਾਂ ਵਿੱਚ ਮਾਹੀਏ ਦਾ ਰੂਪ ਵਿਧਾਨ ਇਸ ਤਰ੍ਹਾਂ ਹੈ: ਸਾਧਾਰਣਤ ਇਸ ਦੀਆਂ ਤਿੰਨ ਤੁਕਾਂ ਹਨ। ਪਹਿਲੀ ਤੁਕ ਵਿੱਚ ਕੋਈ ਦ੍ਰਿਸ਼ਟਾਂਤ ਹੁੰਦਾ ਹੈ। ਕਲਾ ਦੇ ਪੱਖ ਤੋਂ ਉੱਤਮ ਪ੍ਰਕਾਰ ਦੇ ਮਾਹੀਆ ਲੋਕ ਗੀਤਾਂ


  1. ਬਾਵਾ ਬੁੱਧ ਸਿੰਘ, ‘ਬੰਬੀਹਾ ਬੋਲ', ਪੰਨਾ 272-273
  2. * ‘ਪੰਜਾਬ ਦਾ ਲੋਕ ਸਾਹਿਤ’-ਪੰਨਾ 385
ਵਿੱਚ ਪਹਿਲੀ ਤੁਕ ਵੀ ਉੱਨੀ ਹੀ ਭਾਵ-ਪੂਰਤ ਹੁੰਦੀ ਹੈ ਜਿੰਨੀਆਂ ਕਿ ਬਾਕੀ ਦੀਆਂ ਤੁਕਾਂ। ਪਰੰਤੂ ਕਈਆਂ ਵਿੱਚ ਇਹ ਤੁਕ ਨਿਰਾਰਥਕ ਹੀ ਹੁੰਦੀ ਹੈ ਅਤੇ ਅਨੁਪਰਾਸ ਮੇਲਣ ਲਈ ਹੀ ਵਰਤੀ ਜਾਂਦੀ ਹੈ। ਜਜ਼ਬੇ ਦੀ ਤਸਵੀਰ ਹੇਠਲੀਆਂ ਦੋ ਤੁਕਾਂ ਵਿੱਚ ਖਿੱਚੀ ਹੁੰਦੀ ਹੈ। ਪਹਿਲੀ ਅਤੇ ਤੀਸਰੀ ਤੁਕ ਦਾ ਅਨੁਪਰਾਸ ਅਤੇ ਤੋਲ ਮਿਲਦਾ ਹੈ। ਵਿੱਚਲੀ ਤੁਕ ਕੁਝ ਛੋਟੀ ਹੁੰਦੀ ਹੈ। ਇਹਨਾਂ ਦੋ ਤੁਕਾਂ ਵਿੱਚ ਜਜ਼ਬਿਆਂ ਨੂੰ ਠੋਸ ਚਿੱਤਰਾਂ ਵਿੱਚ ਸਾਕਾਰ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁੱਜੇ ਵਿੱਚ ਦਰਿਆ ਨੂੰ ਬੰਦ ਕਰਨਾ ਇਹਨਾਂ ਲੋਕ ਕਲਾਕਾਰਾਂ ਦੀ ਪ੍ਰਤਿਭਾ ਹੈ। ਜਜ਼ਬਿਆਂ ਨੂੰ ਸਾਕਾਰ ਕਰਨ ਲਈ ਜਿਹੜੇ ਚਿੱਤਰ ਖਿੱਚੇ ਜਾਂਦੇ ਹਨ ਉਹਨਾਂ ਵਿੱਚਲੀ ਘਟਨਾ ਦੀ ਚੋਣ ਤਿਭਾ ਦੀ ਅਸਲ ਕਸੌਟੀ ਹੈ।[1]

ਪੰਜਾਬ ਵਿਸ਼ੇਸ਼ ਕਰਕੇ ਧਨ ਪੋਠੋਹਾਰ ਵਿੱਚ ਮਾਹੀਏ ਦਾ ਇਕ ਹੋਰ ਰੂਪ ਵੀ ਮਿਲਦਾ ਹੈ ਜਿਸ ਨੂੰ ‘ਬਾਲੂ ਮਾਹੀਏ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਰੂਪ ਕਿਸੇ ਸਮੇਂ ਬੜਾ ਪ੍ਰਚੱਲਤ ਹੋਇਆ ਸੀ। ਬਾਲ਼ ਗੁਜਰਾਂਵਾਲੇ ਦੀ ਰਹਿਣ ਵਾਲੀ ਇੱਕ ਸੁੰਦਰ ਮੁਟਿਆਰ ਸੀ ਜਿਸ ਦਾ ਪਿਆਰ ਮੁਹੰਮਦ ਅਲੀ ਨਾਂ ਦੇ ਯੁਵਕ ਨਾਲ ਸੀ ਤੇ ਜਿਸ ਨੂੰ ਉਹ ਪਿਆਰ ਨਾਲ ਮਾਹੀਆ ਸੱਦਿਆ ਕਰਦੀ ਸੀ। ਦੋਹਾਂ ਦਾ ਆਪੋ ਵਿੱਚ ਅਮੁਕ ਪਿਆਰ ਸੀ ਤੇ ਰੱਬ ਨੇ ਇਹਨਾਂ ਦੋਹਾਂ ਨੂੰ ਹੁਸਨ ਦੇ ਨਾਲ ਆਵਾਜ਼ ਵੀ ਸੁਰੀਲੀ ਬਖਸ਼ੀ ਸੀ। ਇਹਨਾਂ ਦੋਹਾਂ ਨੇ ਮਾਹੀਏ ਦੀਆਂ ਨਵੀਆਂ ਧੁਨਾਂ ਪ੍ਰਚੱਲਤ ਕੀਤੀਆਂ ਜੋ ਸਵਾਲਾਂ ਜਵਾਬਾਂ ਵਿੱਚ ਹਨ। ਇਕ ਟੱਪੇ ਵਿੱਚ ਬਾਲ਼ੇ ਦਾ ਨਾਂ ਆਉਂਦਾ ਹੈ ਤੇ ਦੂਜੇ ਵਿੱਚ ਮਾਹੀਆ ਸ਼ਬਦ ਆਉਂਦਾ ਹੈ। ਇਸ ਵਿੱਚ ਹੁਸਨ ਇਸ਼ਕ ਦੀ ਚਰਚਾ ਹੁੰਦੀ ਹੈ। ਜਿਵੇਂ :

ਹੱਟੀਆਂ ਤੇ ਫੀਤਾ ਈ
ਸੱਚ ਦਸ ਨੀ ਬਾਲ੍ਹੋ
ਕਦੇ ਯਾਦ ਵੀ ਕੀਤਾ ਈ

ਮੈਂ ਖੜੀਆਂ ਵਿੱਚ ਬੇਲੇ
ਕਸਮੇ ਖੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ

ਇਹ ਸਵਾਲਾਂ ਜਵਾਬਾਂ ਵਾਲਾ ਮਾਹੀਆ ਅੱਜ ਵੀ ‘ਮਾਹੀਆ ਬਾਝੋਂ’ ਦੇ ਨਾਂ ਨਾਲ ਪ੍ਰਸਿੱਧ ਹੈ।[2] ਅਸਲ ਵਿੱਚ ‘ਮਾਹੀਆ ਜਜ਼ਬਿਆਂ ਭਰਪੂਰ ਕਾਵਿ ਰੂਪ ਹੈ ਜਿਸ ਵਿੱਚ ਮੁੱਖ ਤੌਰ ਤੇ ਰੁਮਾਂਚਿਕ ਵਿਸ਼ਿਆਂ ਨੂੰ ਹੀ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਮੁਹੱਬਤ ਦੀਆਂ ਕੂਲਾਂ ਵਹਿ ਰਹੀਆਂ ਹਨ। ਇਹਨਾਂ ਗੀਤਾਂ ਵਿੱਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ-ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਹੋਰਿਆਂ ਦੇ ਵਾਣਾਂ ਅਤੇ ਵਿਛੋੜੇ ਦੇ ਸੱਲਾਂ ਦਾ ਵਰਨਣ ਵੀ ਬੜੇ ਅਨੁਠੇ ਦੇ ਦਰਦੀਲੇ ਬੋਲਾਂ ਵਿੱਚ ਕਰਦੀ ਹੈ। ਗੀਤ ਦੇ ਬੋਲ ਸਰੋਤੇ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਉਹ ਇਕ ਅਨੂਠਾ ਤੇ ਅਗੰਮੀ ਸੁਆਦ ਮਾਣਦਾ ਹੋਇਆ ਆਪਣੇ ਆਪ ਵਿੱਚ ਲੀਨ ਹੋ ਜਾਂਦਾ ਹੈ।


  1. *ਕਰਤਾਰ ਸਿੰਘ ਸ਼ਮਸ਼ੇਰ, ‘ਨੀਲੀ ਤੇ ਰਾਵੀ’, ਪੰਨਾ 222-223
  2. **‘ਪੰਜਾਬ ਦਾ ਲੋਕ ਸਾਹਿਤ’-ਪੰਨਾ 385, 386, 387

ਪਾਠਕਾਂ ਦੀ ਜਾਣਕਾਰੀ ਲਈ ਕੁਝ ਮਾਹੀਏ ਦੇ ਟੱਪੇ ਪੇਸ਼ ਹਨ :-


ਚਿੱਟਾ ਕੁਕੜ ਬਨੇਰੇ ਤੇ
ਚਿੱਟੀਏ ਨੀ ਦੁੱਧ ਕੁੜੀਏ

ਮੈਂ ਆਸ਼ਕ ਤੇਰੇ 'ਤੇ

ਚਾਨਣੀਆਂ ਰਾਤਾਂ ਨੇ
ਦੁਨੀਆਂ 'ਚ ਸਭ ਸੋਹਣੇ

ਦਿਲ ਮਿਲੇ ਦੀਆਂ ਬਾਤਾਂ ਨੇ

ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀ ਯਾਰੀ ਤੇਰੀ ਦੋ ਦਿਨ ਦੀ

ਮਿਹਣੇ ਖੱਟ ਲਏ ਉਮਰਾਂ ਦੇ

ਦੋ ਪੱਤਰ ਅਨਾਰਾਂ ਦੇ
ਸਾਡੀ ਗਲੀ ਲੰਘ ਮਾਹੀਆ

ਦੁੱਖ ਟੁੱਟਣ ਬਿਮਾਰਾਂ ਦੇ

ਮੈਂ ਖੜੀ ਆਂ ਬਨੇਰੇ 'ਤੇ
ਬੁੱਤ ਸਾਡਾ ਏਥੇ ਵਸਦਾ

ਦਿਲ ਸਜਨਾਂ ਦੇ ਡੇਰੇ `ਤੇ

ਗਲ ਕੁੜਤਾ ਨਰਮੇ ਦਾ
ਰੱਬ ਤੈਨੂੰ ਹੁਸਨ ਦਿੱਤਾ

ਪਤਾ ਦਸਿਆ ਨਾ ਮਰਨੇ ਦਾ

ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ ਲਾਵਾਂ

ਮੇਰੇ ਮਾਹੀਏ ਦੇ ਬਾਗ ਦਿਆ

ਬਾਗੇ ਵਿੱਚ ਆ ਮਾਹੀਆ
ਨਾਲੇ ਸਾਡੀ ਗੱਲ ਸੁਣ ਜਾ

ਨਾਲੇ ਘੜਾ ਵੇ ਚੁਕਾ ਮਾਹੀਆ

ਸੜਕੇ ਤੇ ਰੋੜੀ ਏ
ਨਾਲੇ ਮੇਰਾ ਛੱਲਾ ਲੈ ਗਿਆ
ਨਾਲੇ ਉਂਗਲ ਮਰੋੜੀ ਏ

ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ

ਰੋਟੀ ਇਸ਼ਕੇ ਦੀ ਲਾਈ ਹੋਈ ਆ

ਸੱਪ ਚੜ੍ਹ ਗਿਆ ਕਿੱਕਰੀ ਤੇ
ਬਾਲੋ ਹੋਰੀਂ ਦੋ ਭੈਣਾਂ

ਮੈਂ ਆਸ਼ਕ ਨਿੱਕਰੀ ਤੇ

ਛਤਰੀ ਦੀ ਛਾਂ ਕਰ ਲੈ
ਜਿੱਥੇ ਮਾਹੀਆ ਆਪ ਵਸੇਂ

ਓਥੇ ਸਾਡੀ ਵੀ ਥਾਂ ਕਰ ਲੈ

ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ

ਬਸ ਤੇਰੇ ’ਚੋਂ ਦਿਸਦਾ ਏ

ਮੈਂ ਔਸੀਆਂ ਪਾਨੀ ਆਂ
ਉਹ ਕਦੋਂ ਘਰ ਆਵੇ

ਬੈਠੀ ਕਾਗ ਉਡਾਨੀ ਆਂ

ਲੰਬੀਆਂ ਰਾਤਾਂ ਨੇ
ਉਮਰਾਂ ਮੁੱਕ ਜਾਣੀਆਂ

ਨਹੀਂਓ ਮੁੱਕਣੀਆਂ ਬਾਤਾਂ ਨੇ

ਕੋਠੇ 'ਤੇ ਕਿਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ

ਸਾਡਾ ਰੋਂਦਾ ਏ ਦਿਲ ਮਾਹੀਆ

ਕੋਠੇ 'ਤੇ ਇੱਲ੍ਹ ਮਾਹੀਆ
ਪਈ ਪਛਤਾਉਨੀ ਆਂ

ਤੈਨੂੰ ਦੇ ਕੇ ਦਿਲ ਮਾਹੀਆ

ਅੱਗ ਬਾਲ ਕੇ ਸੇਕਣ ਦੇ
ਰੱਬ ਤੈਨੂੰ ਹੁਸਨ ਦਿੱਤਾ
ਸਾਨੂੰ ਰੱਜ ਕੇ ਦੇਖਣ ਦੇ

ਦੋ ਪੱਤਰ ਅਨਾਰਾਂ ਦੇ
ਸਾਡਾ ਦੁੱਖ ਸੁਣ ਕੇ

ਰੋਂਦੇ ਪੱਥਰ ਪਹਾੜਾਂ ਦੇ

ਕਾਈ ਚੜ੍ਹਿਆ ਈ ਚੰਨ ਮਾਹੀਆ
ਇਸ਼ਕੇ ਦੀ ਕਸਕ ਬੁਰੀ ਵੇ

ਪਿੰਜਰ ਛੋਡਿਆ ਈ ਭੰਨ ਮਾਹੀਆ

ਖੰਭ ਕਾਲੇ ਤਿੱਤਰਾਂ ਦੇ
ਇਕ ਵਾਰੀ ਮੇਲ ਵੇ ਰੱਬਾ

ਫੇਰ ਕਦੀ ਵੀ ਨਾ ਵਿਛੜਾਂਗੇ

ਸੋਟੀ ਦੇ ਬੰਦ ਕਾਲੇ
ਆਖੀਂ ਮੈਂਡੇ ਮਾਹੀ ਨੂੰ

ਪੱਲੂ ਲੱਗੀ ਦੀ ਲੱਜ ਪਾਲੇ

ਚਿੱਟਾ ਵੇ ਗਦਾਮ ਹੋਸੀ
ਜੀਂਦਿਆਂ ਨੌਕਰ ਤੋਰੀ ਵੇ

ਮੋਇਆਂ ਮਿੱਟੀ ਵੀ ਗੁਲਾਮ ਹੋਸੀ

ਰੰਗ ਖੁਰ ਗਿਆ ਖੇਸੀ ਦਾ
ਅਸਾਂ ਏਥੋਂ ਟੁਰ ਜਾਣਾ

ਕੀ ਮਾਣ ਪਰਦੇਸੀ ਦਾ

ਘੜੇ ਘੜਵੰਜੀਆਂ ਤੇ
ਮਾਹੀ ਮੇਰਾ ਤੁਰ ਵੀ ਗਿਆ

ਹੱਥ ਮਾਰਾਂ ਪਈ ਮੰਜੀਆਂ ਤੇ

ਕੋਠੇ ਤੇ ਖੇਸ ਪਿਆ
ਇਕ ਜਿੰਦ ਮਾਹੀਏ ਦੀ

ਉਹ ਵੀ ਟੂਰ ਪ੍ਰਦੇਸ ਗਿਆ

ਕੰਨੀਂ ਬੰਦੇ ਪਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ
ਜਿਹੜੇ ਹਿੱਕ ਨਾਲ ਲਾਏ ਹੋਏ ਨੇ

ਮੈਂ ਖੜੀ ਆਂ ਦਲੀਜਾਂ ’ਤੇ
ਜਦੋਂ ਮਾਹੀ ਟੂਰ ਨੀ ਗਿਆ

ਹੰਝੂ ਵਹਿਣ ਕਮੀਜ਼ਾਂ ’ਤੇ

ਦੋ ਪੱਤਰ ਸ਼ਹਿਤੂਤਾਂ ਦੇ
ਟੁਰ ਪਰਦੇਸ ਗਿਓਂ

ਮੰਦੇ ਹਾਲ ਮਸ਼ੂਕਾਂ ਦੇ

ਮੇਰੇ ਗਲ ਪਾਣੀ ਆਂ
ਅਜੇ ਤੱਕ ਤੂੰ ਮਾਹੀਆ

ਮੇਰੀ ਕਦਰ ਨਾ ਜਾਣੀ ਆਂ

ਛੱਪੜੀ ਤੇ ਅੰਬ ਤਰਦਾ
ਐਸੀ ਜੁਦਾਈ ਨਾਲੋਂ

ਰੱਬ ਪੈਦਾ ਹੀ ਨਾ ਕਰਦਾ

ਕਿੱਥੇ ਲਾਏ ਨੇ ਸੱਜਣਾ ਡੇਰੇ ਹੋ
ਫੁੱਲ ਕੁਮਲਾ ਜਾਣਗੇ

ਕਦੇ ਪਾ ਵਤਨਾਂ ਵੱਲ ਫੇਰੋ ਹੋ

ਦੋ ਤਾਰਾਂ ਪਿੱਤਲ ਦੀਆਂ
ਜਦੋਂ ਮਾਹੀ ਯਾਦ ਆਵੇ

ਧਾਹੀਂ ਬਲ ਬਲ ਨਿਕਲਦੀਆਂ

ਗਲੀਆਂ 'ਚੋਂ ਲੰਘ ਮਾਹੀਆ
ਛੱਲਾ ਤੈਂਡੇ ਪਿਆਰਾਂ ਦਾ

ਮੇਰੇ ਇਸ਼ਕੇ ਦੀ ਵੰਗ ਮਾਹੀਆ

ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ

ਹਿਜ਼ਰੇ ਮਾਰ ਫ਼ਨਾਹ ਕੀਤੀ

ਦੋਏ ਪੱਤਰ ਸ਼ਹਿਤੂਤਾਂ ਦੇ
ਅੱਖ ਮਸਤਾਨੀ ਚੰਨਾ ਵੇ
ਪਤਲੇ ਹੋਂਠ ਮਸ਼ੂਕਾਂ ਦੇ

ਦੋ ਪੱਤਰ ਅਨਾਰਾਂ ਦੇ
ਤੇਰੇ ਕੰਨੀਂ ਬੀਰ ਬਲੀਆਂ

ਸਾਡੇ ਬੁੰਦੇ ਹਜ਼ਾਰਾਂ ਦੇ

ਦੋ ਤੀਲਾਂ ਡੱਬੀ ਦੀਆਂ
ਕਾਲੀਆਂ ਵਾਸਕਟਾਂ ’ਤੇ

ਚੁੰਨੀਆਂ ਛੱਬੀ ਦੀਆਂ

ਲਾਡਾਂ ਨਾਲ ਪਲੀਏ ਨੀ
ਮਿੱਠੀ ਮਿੱਠੀ ਗੱਲ ਕਰ ਜਾ

ਮਿਸ਼ਰੀ ਦੀਏ ਡਲੀਏ ਨੀ

ਇਕ ਸ਼ੱਕਰ ਦੀ ਡਲੀ ਡਲੀ
ਤੁਸਾਂ ਕੱਲ੍ਹ ਤੁਰ ਵੰਝਣਾ
ਅਸਾਂ ਰੁਲਣਾ ਗਲੀ ਗਲੀ

ਕੋਠੇ ਤੇ ਖਲੋ ਮਾਹੀਆ

ਤੂੰ ਫੁੱਲ ਮੋਤੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ

ਸਿੱਠਣੀਆਂ

ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ। ਲੋਰੀਆਂ, ਗਿੱਧੇ ਦੀਆਂ ਬੋਲੀਆਂ, ਸਾਵੇਂ ਤੇ ਤਿੰਜਣ ਦੇ ਲੰਮੇ ਗਾਉਣ, ਘੋੜੀਆਂ, ਸੁਹਾਗ, ਹੇਰੇ, ਸਿੱਠਣੀਆਂ ਤੇ ਦੋਹੇ ਆਦਿ ਪੰਜਾਬੀ ਲੋਕ ਗੀਤਾਂ ਦੇ ਭਿੰਨ ਭਿੰਨ ਰੂਪ ਹਨ।
ਹੇਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸਬੰਧ ਰੱਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ। ਮੰਗਣੇ ਅਤੇ ਵਿਆਹ ਦੇ ਅਵਸਰ ’ਤੇ ਨਾਨਕਿਆਂ-ਦਾਦਕਿਆਂ ਵੱਲੋਂ ਇਕ ਦੂਜੇ ਨੂੰ ਦਿੱਤੀਆਂ ਸਿੱਠਣੀਆਂ ਅਤੇ ਜੰਵ ਅਥਵਾ ਬਰਾਤ ਦਾ ਹੇਰਿਆਂ ਸਿੱਠਣੀਆਂ ਨਾਲ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।
ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਸਿੱਠਣੀ ਦਾ ਭਾਵ ਅਰਥ ਵਿਅੰਗ ਨਾਲ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ ਮਲਾ ਕੇ ਗੀਤ ਗਾਉਂਦੀਆਂ ਹਨ, ਉਹਨਾਂ ਦੀ ਸਿੱਠਣੀ ਸੰਗਯਾ ਹੈ।[1] ਮਨੋਰੰਜਨ ਦੇ ਮਨੋਰਥ ਨਾਲ ਸਿੱਠਣੀਆਂ ਰਾਹੀਂ ਇੱਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦ ਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ।
ਜਿਵੇਂ ਕਿ ਪਹਿਲਾਂ ਵਰਨਣ ਕੀਤਾ ਗਿਆ ਹੈ ਵਿਆਹ ਦੇ ਗੀਤਾਂ ਨੂੰ ਅਸੀਂ ਚਾਰ ਰੂਪਾਂ ਵਿੱਚ ਵੰਡਦੇ ਹਾਂ-ਘੋੜੀਆਂ, ਸੁਹਾਗ, ਸਿੱਠਣੀਆਂ ਤੇ ਹੇਰੇ। ਘੋੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਹਨ, ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਆਖਦੇ ਹਨ। ਹੋਰੇ ਅਤੇ ਸਿੱਠਣੀਆਂ ਮੁੰਡੇ-ਕੁੜੀ ਦੇ ਵਿਆਹ ਸਮੇਂ ਇਕੱਠੇ ਹੀ ਗਾਏ ਜਾਂਦੇ ਹਨ।
ਵਿਆਹ ਦਾ ਸਮਾਂ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ’ਤੇ ਪੰਜਾਬੀ ਆਪਣੇ ਖਿੜਵੇਂ ਰੌਂ ਵਿੱਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿੱਚ ਪ੍ਰਗਟ ਹੁੰਦਾ ਹੈ। ਸਿੱਠਣੀਆਂ ਰਾਹੀਂ ਔਰਤਾਂ ਆਪਣੇ ਮਨਾਂ ਦੇ ਗੁਭ ਗੁਵਾੜ ਕੱਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦਿੰਦਾ ਹੈ। ਮਰਦ ਉਸ ’ਤੇ ਸਦਾ ਜ਼ੁਲਮ ਕਰਦਾ ਆਇਆ ਹੈ। ਉਹ ਉਸ ਨੂੰ ਮਾਰਦਾ ਕੁਟਦਾ ਹੈ, ਗੰਦੀਆਂ ਤੋਂ ਗੰਦੀਆਂ ਗਾਲੀਆਂ ਕੱਢਦਾ ਹੈ। ਬੱਸ, ਸਹੁਰੇ


  1. * ਭਾਈ ਕਾਨ੍ਹ ਸਿੰਘ, ‘ਮਹਾਨ ਕੋਸ਼’ ਪੰਨਾ 195
ਦਾ ਦਾਬਾ ਵੱਖਰਾ। ਪੰਜਾਬਣ ਸਦਾ ਸੁੰਗੜੀ-ਸੁੰਗੜੀ ਰਹੀ ਹੈ। ਸਿਰਫ਼ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕੱਢਦੀ ਹੈ। ਉਹ ਸਿੱਠਣੀਆਂ ਦੇ ਰੂਪ ਵਿੱਚ ਲਾੜੇ ਨੂੰ, ਉਸ ਦੀ ਮਾਂ, ਬਾਪ, ਭੈਣਾਂ ਨੂੰ ਖੂਬ ਪੁਣਦੀ ਹੈ, ਉਹਨਾਂ ਦੀਆਂ ਕਮਜ਼ੋਰੀਆਂ ਦਾ ਮਖੌਲ ਉਡਾਉਂਦੀ ਹੈ। ਹਰ ਪਾਸੇ ਮਖੌਲ ਹੀ ਮਖੌਲ। ਕੋਈ ਗੁੱਸਾ ਨਹੀਂ, ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾ ਉਠਾਵੇ।

ਨਾਨਕਿਆਂ ਦੇ ਮੇਲ ਦਾ ਵਿਆਹ ਵਿੱਚ ਵਿਸ਼ੇਸ਼ ਹੱਥ ਹੁੰਦਾ ਹੈ। ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਤਾਂ ਅੱਧਾ ਵਿਆਹ ਹੁੰਦਾ ਹੈ ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ ਸਿੱਠਣੀਆਂ ਦੇ ਪਿੜ ਵਿੱਚ ਮੁੱਖ ਨਿਸ਼ਾਨਾ ਬਣਿਆ ਹੁੰਦਾ ਹੈ।

ਜਦੋਂ ਨਾਨਕਾ ਮੇਲ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਨ੍ਹਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁੱਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿੱਠਣੀਆਂ ਨਾਲ ਕਰਦੀਆਂ ਹਨ:- ਹੁਣ ਕਿਧਰ ਗਈਆਂ

ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ

ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਹੁਣ ਕਿਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ

ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿੱਧਰ ਗਈਆਂ ਬੀਬੀ ਤੇਰੀਆਂ ਨਾਨਕੀਆਂ

ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿੱਧਰ ਗਈਆਂ ਬੀਬੀ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ, ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਸਿਰਾਂ 'ਤੇ ਟਰੰਕ ਤੇ ਹੱਥਾ 'ਚ ਝੋਲੇ ਫੜੀ ਨਾਨਕਾ ਮੇਲ ਦੇ ਗਲੀ ਵਿੱਚ ਪ੍ਰਵੇਸ਼ ਕਰਨ 'ਤੇ ਗਲੀ ਦੀਆਂ ਔਰਤਾਂ ਹਾਸਿਆਂ ਨਾਲ ਉਹਨਾਂ ਦਾ ਸੁਆਗਤ ਕਰਦੀਆਂ ਹਨ। ਸਿੱਠਣੀਆਂ ਤੋ ਹੇਰਿਆਂ ਦੀ ਛਹਿਬਰ ਲੱਗ ਜਾਂਦੀ ਹੈ ਤੇ ਇਕ ਸਮਾਂ ਬੰਨ੍ਹਿਆ ਜਾਂਦਾ ਹੈ। ਵਿਆਹ ਵਾਲੇ ਘਰ ਪੁੱਜਣ 'ਤੇ ਲੱਡੂਆਂ ਨਾਲ ਉਹਨਾਂ ਦਾ ਸੁਆਗਤ ਹੁੰਦਾ ਹੈ ਤੇ ਨਾਲੇ ਸਿੱਠਣੀਆਂ ਦੀ ਬੁਛਾੜ ਸ਼ੁਰੂ ਹੋ ਜਾਂਦੀ ਹੈ:

ਛੱਜ ਓਹਲੇ ਛਾਨਣੀ
ਪਰਾਤ ਉਹਲੇ ਤਵਾ ਓਏ
ਨਾਨਕਿਆਂ ਦਾ ਮੇਲ ਆਇਆ

ਸੂਰੀਆਂ ਦਾ ਰਵਾ ਓਏ

ਛੱਜ ਉਹਲੇ ਛਾਨਣੀ
ਪਰਾਤ ਉਹਲੇ ਗੁੱਛੀਆਂ
ਨਾਨਕਿਆਂ ਦਾ ਮੇਲ ਆਇਆ

ਸੱਭੇ ਰੰਨਾਂ ਲੁੱਚੀਆਂ

ਛੱਜ ਉਹਲੇ ਛਾਨਣੀ
ਪਰਾਤ ਉਹਲੇ ਛੱਜ ਓਏ
ਨਾਨਕਿਆਂ ਦਾ ਮੇਲ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਵਾਲੇ ਘਰ ਹਾਸੇ ਠੱਠੇ ਦਾ ਮਾਹੌਲ ਬਣਿਆਂ ਹੁੰਦਾ ਹੈ। ਇਸੇ ਰੌਲੇ ਰੱਪੇ ਵਿੱਚ ਮਾਸੀ ਜਾਂ ਭੂਆ ਦਾ ਪਰਿਵਾਰ ਅਤੇ ਨਾਨਕਾ ਮੇਲ ਘਰ ਵਿੱਚ ਪ੍ਰਵੇਸ਼ ਕਰਦਾ ਹੈ। ਉਹ ਆਪਣੀ ਪਹੁੰਚ ਸਿੱਠਣੀ ਦੇ ਰੂਪ ਵਿੱਚ ਦੇਂਦੇ ਹਨ:-

ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜ੍ਹੇ
ਸਾਨੂੰ ਚਾਹ ਦੀ ਘੁੱਟ ਪਲਾ ਦੇ
ਫੱਕਰ ਨੀ ਤੇਰੇ ਬਾਹਰ ਖੜ੍ਹੇ

ਸਾਨੂੰ ਆਈਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚੱਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈ ਨੀ
ਚੱਲੋ ਭੈਣੋਂ ਮੁੜ ਚੱਲੀਏ

ਨਾਨਕਾ ਮੇਲ਼ ਦਾ ਗ੍ਰਹਿ-ਪ੍ਰਵੇਸ਼ ਸ਼ਗਨਾਂ ਨਾਲ ਕੀਤਾ ਜਾਂਦਾ ਹੈ। ਵਿਆਂਦੜ ਮੁੰਡੇ-ਕੁੜੀ ਦੀ ਮਾਂ ਜਾਂ ਲਾਗਣ ਬੂਹੇ ਉੱਤੇ ਤੇਲ ਚੋ ਕੇ ਉਹਨਾਂ ਦਾ ਆਦਰ ਮਾਣ ਨਾਲ ਸੁਆਗਤ ਕਰਦੀ ਹੈ।

ਐਨੇ ਨੂੰ ਬਰਾਤ ਆਉਣ ਦਾ ਸਮਾਂ ਨੇੜੇ ਢੁੱਕ ਜਾਂਦਾ ਹੈ...ਰੱਥਾਂ, ਗੱਡੀਆਂ, ਊਠਾਂ ਅਤੇ ਘੋੜੀਆਂ ਦੀ ਧੂੜ ਪਿੰਡ ਦੀਆਂ ਬਰੂਹਾਂ ਤੱਕ ਪੁੱਜ ਜਾਂਦੀ ਹੈ ਤੇ ਸਾਰੀਆਂ ਮੇਲਣਾਂ ਇਕੱਠੀਆਂ ਹੋ ਕੇ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਖੜ ਕੇ ਸੁਆਗਤੀ ਗੀਤ ਗਾਉਂਦੀਆਂ ਹਨ:

ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ

ਜੀ ਜਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ

ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਚਾਚਿਆਂ ਨੂੰ ਖ਼ਬਰ ਕਰੋ

ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬਰਾਤ ਦੇ ਢੁਕਾਅ ਤੇ ਕੁੜਮਾਂ ਤੇ ਮਾਪਿਆਂ ਦੀ ਮਿਲਣੀ ਕਰਵਾਈ ਜਾਂਦੀ ਹੈ। ਮਿਲਣੀ ਉਪਰੰਤ ਸਾਰੇ ਵਾਤਾਵਰਣ ਵਿੱਚ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਟੁਰਦੀਆਂ ਹਨ ਤੇ ਸਾਰਾ ਮਾਹੌਲ ਖੁੱਲ੍ਹਾ ਖੁਲਾਸਾ ਬਣ ਜਾਂਦਾ ਹੈ। ਇਸੇ ਮਾਹੌਲ ਦਾ ਲਾਹਾ ਲੈਂਦਿਆਂ ਮੇਲਣਾਂ ਪਹਿਲਾਂ ਘੱਟ ਕਰਾਰੀਆਂ ਤੇ ਮਗਰੋਂ ਸਲੂਣੀਆਂ ਸਿੱਠਣੀਆਂ ਦੇਂਦੀਆਂ ਹਨ:

ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀਂ ਕਰਤੂਤੀ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਂਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਆਏ ਬਰਾਤੀਆਂ ਤੇ ਵਿਅੰਗ ਕਸੇ ਜਾਂਦੇ ਹਨ। ਨਾ ਉਹਨਾਂ ਵੱਲੋਂ ਲਿਆਂਦੀ ਵਰੀ ਉਹਨਾਂ ਦੇ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਹਨਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖੌਲ ਉਡਾਉਂਦੀਆਂ ਹਨ : -

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਢਲ ਆਏ

ਪਹਿਲੇ ਸਮਿਆਂ ਵਿੱਚ ਬਰਾਤਾਂ ਤਿੰਨ ਦਿਨ ਠਹਿਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇੱਕ ਦਿਨ ਵਿਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅੱਜ ਕਲ੍ਹ ਤਾਂ ਇਕ ਦਿਨ ਵਿੱਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।

ਜੰਞ ਦਾ ਉਤਾਰਾ ਜੰਞ ਘਰ ਜਾਂ ਧਰਮਸ਼ਾਲਾ ਵਿੱਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ਕਰ ਨਾਲ ਦਿੱਤੀ ਜਾਂਦੀ ਸੀ। ਇਸ ਨੂੰ “ਕੁਆਰੀ ਰੋਟੀ" ਜਾਂ "ਮਿੱਠੀ ਰੋਟੀ” ਆਖਦੇ ਸਨ। ਗੈਸਾਂ ਅਤੇ ਲਾਲਟੈਨਾਂ ਦੇ ਚਾਨਣ ਵਿੱਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਭੋਜਨ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿੱਚ ਪਰੀਹੇਂ ਆਖਿਆ ਜਾਂਦਾ ਹੈ ਇਕੱਲੀ ਇਕੱਲੀ ਲਾਈਨ ਵਿੱਚ ਜਾ ਕੇ ਸ਼ੱਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ 'ਤੇ ਬੈਠੀਆਂ ਸੁਆਣੀਆਂ ਨੇ ਸਿੱਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਣਾਉਣਾ:

ਕੁੜਮ ਚੱਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ
ਹਰ ਗੰਗਾ ਨਰੈਣ ਗੰਗਾ
ਏਥੇ ਫੇਰ ਨਹੀਂ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਏਥੇ ਕਰਦੂੰ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

ਕੁੜਮ ਸਿੱਠਣੀਆਂ ਦਾ ਸ਼ਿਕਾਰ ਬਣਿਆਂ ਭਮੱਤਰ ਜਾਂਦਾ ਹੈ। ਕੋਈ ਉਸ ਦੇ ਸਰੀਰਕ ਨੁਕਸ ਲੱਭਦੀ ਹੈ ਕੋਈ ਉਹਦੀ ਜ਼ੋਰੋ ਦੇ ਤਾਅਨੇ ਮਾਰਦੀ ਹੈ, ਬਰਾਤੀ ਮੁੱਛਾਂ ਵਿੱਚ ਮੁਸਕਰਾਉਂਦੇ ਹੋਏ ਅਨੂਠਾ ਆਨੰਦ ਮਾਣਦੇ ਹਨ। ਬਨੇਰੇ ਤੋਂ ਸਿੱਠਣੀਆਂ ਦੀਆਂ ਫੁਹਾਰਾਂ ਪੈ ਰਹੀਆਂ ਹਨ:-

ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ

ਵਿੱਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿੱਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ

ਕੁੜਮ ਦੀ ਜ਼ੋਰੂ ਬਾਰੇ ਅਨੇਕਾਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ, ਉਸ ’ਤੇ ਚਰਿੱਤਰਹੀਣ ਹੋਣ ਦੇ ਦੂਸ਼ਣ ਲਾਏ ਜਾਂਦੇ ਹਨ। ਭਲਾ ਕੌਣ ਮਸਤੀ ਦੀ ਮੌਜ ਵਿੱਚ ਗਾ ਰਹੀਆਂ ਸੁਆਣੀਆਂ ਦੇ ਮੂੰਹ ਫੜ ਸਕਦਾ ਹੈ : -

ਵੇ ਜ਼ੋਰੋ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁਕਗੇ ਨਖ਼ਰੋ
ਕਿੱਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿੱਚ ਰਾਹਾਂ ਦੇ ਪਾਣੀ
ਵੇ ਜ਼ੋਰੋ ਤੇਰੀ ਕੁੜਮਾਂ
ਕਰਦੀ ਡੇਲੇ ਡੋਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁਕਗੇ ਨਖ਼ਰੋ
ਕਿੱਥੋਂ ਲਿਆਵਾਂ ਡੇਲੇ

ਕੁੜਮਣੀ ’ਤੇ ਕਈ ਪ੍ਰਕਾਰ ਦੇ ਦੋਸ਼ ਲਗਾਏ ਜਾਂਦੇ ਹਨ, ਮੇਲਣਾਂ ਵਿਦ-ਵਿਦ ਕੇ ਸਿਠਣੀਆਂ ਦੇਂਦੀਆਂ ਹਨ :

ਨਿੱਕੀ ਜਿਹੀ ਕੋਠੜੀਏ
ਤੋਂ ਵਿੱਚ ਮੇਰਾ ਆਟਾ

ਕੁੜਮਾਂ ਜ਼ੋਰੋ ਉਧਲ ਚੱਲੀ

ਲੈ ਕੇ ਧੌਲਾ ਝਾਟਾ

ਨਿੱਕੀ ਜਿਹੀ ਕੋਠੜੀਏ
ਤੈਂ ਵਿੱਚ ਮੇਰੇ ਦਾਣੇ
ਕੁੜਮਾਂ ਜ਼ੋਰੋ ਉਧਲ ਚੱਲੀ

ਲੈ ਕੇ ਨਿੱਕੇ ਨਿਆਣੇ

ਨਿੱਕੀ ਜਿਹੀ ਕੋਠੜੀਏ
ਤੈਂ ਵਿੱਚ ਮੇਰੀ ਭੇਲੀ
ਕੁੜਮਾਂ ਜ਼ੋਰੋ ਉਧਲ ਚੱਲੀ
ਲੈ ਕੇ ਫੱਤੂ ਤੇਲੀ

ਕੁੜਮ ਵਿੱਚਾਰਾ ਪਾਣੀਓਂ ਪਾਣੀ ਹੋਇਆ ਇਕ ਹੋਰ ਤੱਤੀ-ਤੱਤੀ ਸਿੱਠਣੀ ਸੁਣਦਾ ਹੈ, ਮੁਟਿਆਰਾਂ ਦਾ ਜਲੌਅ ਝੱਲਿਆ ਨੀ ਜਾਂਦਾ :-

ਕੁੜਮਾਂ ਜ਼ੋਰੋ ਸਾਡੇ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ

ਸਮਾ ਲੈ ਨੀ

ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ

ਸਮਾ ਲੈ ਯਾਰਾਂ ਪਾਟੀ

ਛੜੇ ਜੋ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

ਦੂਜੀ ਭਲਕ, ਫੇਰਿਆਂ ਤੋਂ ਮਗਰੋਂ, ਗੱਭਲੀ ਰੋਟੀ, ਜਿਸ ਨੂੰ “ਖੱਟੀ ਰੋਟੀ ਵੀ ਆਖਦੇ ਹਨ ਸਮੇਂ ਲਾੜਾ ਬਰਾਤ ਵਿੱਚ ਸ਼ਾਮਲ ਹੋ ਕੇ ਰੋਟੀ ਖਾਣ ਜਾਂਦਾ ਹੈ। ਜਾਨੀ ਪੂਰੀ ਟੌਹਰ ਵਿੱਚ ਹੁੰਦੇ ਹਨ ਉਧਰ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਤੇ ਔਰਤਾਂ ਲਾੜੇ ਨੂੰ ਆਪਣੀਆਂ ਸਿੱਠਣੀਆਂ ਦਾ ਨਿਸ਼ਾਨਾ ਬਣਾਉਂਦੀਆ ਹਨ :-

ਲਾੜਿਆ ਪਗ ਟੇਢੀ ਨਾ ਬੰਨ੍ਹ ਕੇ
ਸਾਨੂੰ ਹੀਣਤ ਆਵੇ



ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੌਕਾਂ ਦੇ ਲਾਵੇ
ਇਕ ਜੌਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛੱਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿੱਤ ਘਰ ਆਵੇ

ਲਾੜੇ ਦੇ ਕੌੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿੱਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿੱਠਣੀਆਂ ਦੇਣ ਤੋਂ ਵਰਜਣ ਲੱਗਦਾ ਹੈ ਤਾਂ ਅੱਗੋਂ ਕੋਈ ਰਸੀਆ ਆਖ ਦੇਂਦਾ ਹੈ, “ਦੇ ਲੋ ਭਾਈ ਦੇ ਲੋ ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।” ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:-

ਲਾੜਿਆ ਵੇ ਮੇਰਾ ਨੌਕਰ ਲੱਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ

ਟਕਾ ਮਜੂਰੀ ਦਵਾ ਦਿੰਨੀ ਆਂ

ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲੇ ਦੀ ਜਾਕਟ ਧੋ ਲਿਆਈਂ ਵੇ

ਟਕਾ ਮਜੂਰੀ ਦਵਾ ਦਿੰਨੀ ਆਂ

ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲੇ ਦਾ ਘੋੜਾ ਨਲ੍ਹਾ ਲਿਆਵੀਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੱਕ ਕੇ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਵੱਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਦੇਖਦਾ ਹੈ ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:

ਲਾੜਿਆ ਆਪਣੀਆਂ ਵੱਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਮਾਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵੱਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿੱਠਣੀਆਂ ਦੇਣ ਦਾ ਰਿਵਾਜ ਹੁਣ ਖਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਜ ਪੈਲੇਸਾਂ ਵਿੱਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਸਿੱਠਣੀਆਂ ਉਪਲਬਧ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਸਭਿਆਚਾਰਕ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

ਲੋਕ ਗੀਤ

ਮੁੱਢ ਕਦੀਮ ਤੋਂ ਹੀ ਲੋਕ ਸਾਹਿਤ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਰਿਹਾ ਹੈ। ਸੱਭਿਆ ਸਮਾਜ ਦੇ ਵਿਕਾਸ ਦੀ ਕਹਾਣੀ ਦਾ ਇਤਹਾਸ ਇਸ ਵਿੱਚ ਸਾਂਭਿਆ ਪਿਆ ਹੈ। ਆਦਿ ਮਨੁੱਖ ਇਸ ਦੁਆਰਾ ਆਪਣੀਆਂ ਖੁਸ਼ੀਆਂ ਗਮੀਆਂ, ਮਨੋਭਾਵਾਂ ਅਤੇ ਆਸ਼ਾਵਾਂ ਦਾ ਪ੍ਰਗਟਾਵਾ ਕਰਦਾ ਆਇਆ ਹੈ। ਲੋਕ ਸਾਹਿਤ ਵਿੱਚ ਕਿਸੇ ਸਮਾਜ ਅਥਵਾ ਜਾਤੀ ਦੇ ਸੰਸਕ੍ਰਿਤਕ ਤੇ ਸਭਿਆਚਾਰਕ ਅੰਸ਼ ਸਮੋਏ ਹੁੰਦੇ ਹਨ।

ਪੰਜਾਬੀ ਲੋਕ ਸਾਹਿਤ, ਸੰਸਾਰ ਦੇ ਲੋਕ ਸਾਹਿਤ ਵਾਂਗ ਪੰਜਾਬੀ ਲੋਕ ਜੀਵਨ ਦਾ ਦਰਪਨ ਹੈ ਜਿਸ ਵਿੱਚ ਪੰਜਾਬ ਦੀ ਨੱਚਦੀ, ਗਾਉਂਦੀ ਤੇ ਜੁਝਦੀ ਸੰਸਕ੍ਰਿਤੀ ਸਾਫ਼ ਨਜ਼ਰ ਆਉਂਦੀ ਹੈ। ਲੋਕ ਕਹਾਣੀਆਂ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਨਾਚ, ਅਖਾਣ ਅਤੇ ਲੋਕ ਵਿਸ਼ਵਾਸ ਪੰਜਾਬੀ ਲੋਕ ਸਾਹਿਤ ਦੇ ਅਜਿਹੇ ਰੁਪ ਹਨ ਜਿਨ੍ਹਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮਨੋਰੰਜਨ ਪ੍ਰਾਪਤ ਕਰਦੇ ਰਹੇ ਹਨ।

ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਨ੍ਹਾਂ ਵਿੱਚ ਧੜਕਦਾ ਸਾਫ਼ ਦਿਸ ਆਉਂਦਾ ਹੈ। ਇਹਨਾਂ ਵਿੱਚ ਐਨੀ ਵੰਨ ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਲੋਕ ਗੀਤ ਨਾ ਮਿਲਦਾ ਹੋਵੇ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਨੇ ਇਸੇ ਕਰਕੇ ਹਰ ਪੰਜਾਬੀ ਤੁਹਾਨੂੰ ਖ਼ੁਸ਼ੀਆਂ ਵੰਡਦਾ ਖਿੜੇ ਮੱਥੇ ਮਿਲੇਗਾ-ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਰਸਮਾਂ ਨਾਲ ਸਬੰਧਤ ਗੀਤ ਪੰਜਾਬੀਆਂ ਨੇ ਜੋੜੇ ਹੋਏ ਹਨ।

ਪੰਜਾਬੀ ਬਾਲ ਦੇ ਜਨਮ ਦੇ ਨਾਲ ਹੀ ਪੰਜਾਬੀ ਮਾਂ ਲੋਰੀਆਂ ਦੀ ਸਿਰਜਣਾ ਕਰਦੀ ਹੈ। ਮਾਂ ਦੇ ਮਮਤਾ ਭਰੇ ਥਾਪੜੇ ਅਤੇ ਲੋਰੀ ਦੀ ਮਿੱਠੀ ਸੁਰ ਨਾਲ ਬੱਚਾ ਮਾਂ ਦੀ ਗੋਦ ਵਿੱਚ ਗੂਹੜੀ ਨੀਂਦਰ ਦੇ ਹੂਟੇ ਲੈਣ ਲੱਗ ਜਾਂਦਾ ਹੈ:-

ਹੂੰ ਵੇ ਮੱਲਾ ਹੂੰ ਵੇ,
ਤੇਰੀ ਬੋਦੀ ’ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇਕ ਤੂੰ ਵੇ
ਕੱਢਣ ਵਾਲਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ

ਬਾਲਪਨ ਦੇ ਆਪਣੇ ਗੀਤ ਨੇ। ਬੱਚੇ ਖੇਡਾਂ ਖੇਡਦੇ ਹੋਏ ਅਨੇਕਾਂ ਗੀਤ ਗਾਉਂਦੇ ਹਨ। ਪੁੱਗਣ ਸਮੇਂ ਇਹ ਗੀਤ ਗਾਇਆ ਜਾਂਦਾ ਹੈ:

ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਪੱਤਰਾਂ
ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤਾੜੀ
ਨਿਕਲ ਬਾਲਿਆ ਤੇਰੀ ਬਾਰੀ

ਸਕੂਲਾਂ ਵਿੱਚ ਪੜ੍ਹਦੇ ਬੱਚੇ ਫੱਟੀਆਂ ਸੁਕਾਉਂਦੇ ਹੋਏ ਗਾਉਂਦੇ ਹਨ :

ਸੂਰਜਾ ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ ਗੰਗਾ ਜਾ
ਗੰਗਾ ਜਾ ਕੇ ਪਿੰਨੀਆਂ ਲਿਆ
ਇੱਕ ਪਿੰਨੀ ਫੁਟਗੀ
ਮੇਰੀ ਫੱਟੀ ਸੁੱਕ ਗੀ

ਨਿੱਕੀਆਂ ਬੱਚੀਆਂ ਥਾਲ ਤੇ ਕਿੱਕਲੀ ਪਾਉਂਦੀਆਂ ਹੋਈਆਂ ਗੀਤਾਂ ਦੀ ਝੜੀ ਲਾ ਦਿੰਦੀਆਂ ਹਨ: ਇੱਕ ਕਿਕਲੀ ਦਾ ਗੀਤ ਹੈ:-

ਅੰਬੇ ਨੀ ਮਾਏਂ ਅੰਬੇ
ਮੇਰੇ ਸਤ ਭਰਾ ਮੰਗੇ
ਮੇਰਾ ਇੱਕ ਭਰਾ ਕੁਆਰਾ
ਉਹ ਚੌਪਟ ਖੇਡਣ ਵਾਲਾ
ਚੌਪਟ ਕਿੱਥੇ ਖੇਡੇ
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿੱਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ

ਪੰਜਾਬੀ ਲੋਕ ਗੀਤਾਂ ਦੇ ਅਧਿਐਨ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਮੁਟਿਆਰ ਨੇ ਸਭ ਤੋਂ ਵੱਧ ਗੀਤਾਂ ਦੀ ਸਿਰਜਨਾ ਕੀਤੀ ਹੈ, ਗਭਰੂਆਂ ਦਾ ਆਪਣਾ ਯੋਗਦਾਨ ਹੈ ਪਰੰਤੂ ਜੋ ਸੂਖਮਤਾ ਤੇ ਸਰਲਤਾ ਮੁਟਿਆਰਾਂ ਦੇ ਗੀਤਾਂ ਵਿੱਚ ਹੈ ਉਹ ਗਭਰੂਆਂ ਦੇ ਗੀਤਾਂ ਵਿੱਚ ਨਜ਼ਰ ਨਹੀਂ ਆਉਂਦੀ। ਲੋਕ ਗੀਤ ਕਿਸੇ ਇੱਕ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਸਮੂਹਿਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹੁੰਦੇ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਏ ਹਨ ਤੇ ਸਦੀਆਂ ਦਾ ਪੈਂਡਾ ਝਾਗ ਕੇ ਸਾਡੇ ਤੀਕ ਮੂੰਹੋਂ ਮੂੰਹੀਂ ਪੁੱਜੇ ਹਨ। ਇਹ ਕਿਸ ਨੇ ਰਚੇ ਤੇ ਕਦੋਂ ਰਚੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹ ਤਾਂ ਜਨ ਸਮੂਹ ਦੀ ਆਤਮਾ ਹਨ ਜਿਸ ਵਿੱਚ ਉਹਨਾਂ ਦੀਆਂ ਗ਼ਮੀਆਂ, ਖੁਸ਼ੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪੰਜਾਬੀ ਜੀਵਨ ਨਾਲ ਜੁੜੀਆਂ ਰਸਮਾਂ ਅਤੇ ਤਿਉਹਾਰ ਉਹ ਅਖਾੜੇ ਹਨ ਜਿੱਥੇ ਪੰਜਾਬੀ ਮੁਟਿਆਰਾਂ ਤੇ ਗੱਭਰੂ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੇ ਹਨ। ਲੋਹੜੀ ਅਤੇ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਉਮਾਹ ਲੈ ਕੇ ਆਉਂਦਾ ਹੈ। ਇਹਨਾਂ ਤਿਉਹਾਰਾਂ ਨਾਲ ਸਬੰਧ ਰੱਖਦੇ ਅਨੇਕਾਂ ਲੋਕ ਗੀਤ ਪੰਜਾਬੀਆਂ ਦਾ ਮਨੋਰੰਜਨ ਕਰਦੇ ਹਨ।

ਤੀਆਂ ਦਾ ਤਿਉਹਾਰ ਵਿਆਹੀਆਂ ਅਤੇ ਕੁਆਰੀਆਂ ਮੁਟਿਆਰਾਂ ਲਈ ਚਾਵਾਂ ਮੱਤਾ ਹੁੰਦਾ ਹੈ ਜਿੱਥੇ ਉਹ ਅਨੇਕਾਂ ਗੀਤ ਗਾ ਕੇ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਕੁੜੀਆਂ ਜਿੱਥੇ ਆਪਣੇ ਪੇਕੇ ਪਰਿਵਾਰ ਦੇ ਜੀਆਂ ਦੀ ਸੁਖ ਮੰਗਦੀਆਂ ਹੋਈਆਂ ਆਪਣੇ ਬਾਬਲ, ਮਾਂ ਅਤੇ ਵੀਰੇ ਨੂੰ ਯਾਦ ਕਰਦੀਆਂ ਹਨ ਉਥੇ ਉਹ ਆਪਣੇ ਸੱਸ-ਸਹੁਰੇ, ਜੇਠ-ਜਠਾਣੀ, ਨਣਦ, ਦਿਉਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾ ਕੇ ਆਪਣੇ ਮਨ ਦੀ ਭੜਾਸ ਕੱਢਦੀਆਂ ਹਨ।

ਤ੍ਰਿੰਜਣ ਪੰਜਾਬੀ ਸਭਿਆਚਾਰ ਦਾ ਵਿਸ਼ੇਸ਼ ਭਾਗ ਰਿਹਾ ਹੈ। ਸਿਆਲ ਦੀਆਂ ਲੰਬੀਆਂ ਰਾਤਾਂ ਨੂੰ ਗਲੀ-ਗੁਆਂਢ ਦੀਆਂ ਕੁੜੀਆਂ ਨੇ ਕੱਠੀਆਂ ਹੋ ਕੇ ਛੋਪ ਕੱਤਣੇ। ਸਾਰੀ-ਸਾਰੀ ਰਾਤ ਚਰਖੇ ਦੀ ਘੂਕਰ ਨਾਲ ਲੰਮੀਆਂ ਹੇਕਾਂ ਵਾਲੇ ਗੀਤੇ ਗਾਉਣੇ। ਤ੍ਰਿੰਜਣ ਦੇ ਗੀਤਾਂ ਵਿੱਚ ਲਾਮ ਤੇ ਗਏ ਮਾਹੀ ਦਾ ਵਿਛੋੜਾ, ਸੱਸ ਨਣਦ ਤੇ ਜਠਾਣੀ ਦੇ ਰੜਕਵੇਂ ਬੋਲਾਂ ਦਾ ਵਰਨਣ, ਵੀਰ ਦਾ ਪਿਆਰ ਅਤੇ ਦਿਲ ਦੇ ਮਹਿਰਮ ਦਾ ਜ਼ਿਕਰ ਵਧੇਰੇ ਹੁੰਦਾ ਸੀ। ਕਿਸੇ ਬਿਰਹੋਂ ਕੁਠੀ ਨੇ ਪੁੰਨੂੰ ਦੀ ਕਹਾਣੀ ਛੁਹ ਦੇਣੀ, ਕਿਸੇ ਜੋਗੀ ਬਣੇ ਰਾਂਝੇ ਦਾ ਗੀਤ ਦਰਦੀਲੇ ਬੋਲਾਂ ਨਾਲ ਗਾਉਣਾ। ਤ੍ਰਿੰਜਣ ਦਾ ਇਕ ਗੀਤ ਹੈ:-

ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਇੱਕ ਰਾਤ ਦੇ ਹਨੇਰੀ

ਦੂਜਾ ਦੇਸ ਵੇ ਪਰਾਇਆ

ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ

ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ

ਸੁਣ ਊਠਾਂ ਵਾਲਿਓ ਵੇ
ਕੀ ਲਦਲੇ ਸੀ ਰੜਕੇ
ਉਹ ਦਿਨ ਭੁੱਲ ਗਏ ਵੇ

ਜਦੋਂ ਉਠ ਗਏ ਸੀ ਤੜਕੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ

ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ

ਸੁਣੋ ਊਠਾਂ ਵਾਲਿਓ ਵੇ ਕੀ ਲੱਦ ਲਈਆਂ ਸੀ ਬਾਹੀਆਂ
ਜੇ ਤੂੰ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ

ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਦੇਸ਼ ਭਗਤਾਂ, ਗੁਰੂਆਂ ਅਤੇ ਪੀਰਾਂ-ਫ਼ਕੀਰਾਂ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਆਉਂਦਾ ਹੈ। ਪੰਜਾਬ ਦੀਆਂ ਪ੍ਰੀਤ ਕਹਾਣੀਆਂ ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ,ਸੱਸੀ ਪੁੰਨੂੰ, ਰੋਡਾ ਜਲਾਲੀ, ਇੰਦਰ ਬੇਗੋ, ਸੋਹਣਾ ਜੈਨੀ ਅਤੇ ਕਾਕਾ ਪ੍ਰਤਾਪੀ ਦੀ ਦਿਲ ਹੂਲਵੀਂ ਮੁਹੱਬਤ ਨੂੰ ਵੀ ਪੰਜਾਬੀ ਮੁਟਿਆਰਾਂ ਨੇ ਬੜੀਆਂ ਲਟਕਾਂ ਨਾਲ਼ ਗਾਂਵਿਆ ਹੈ।

ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ।ਲੋਰੀਆਂ, ਇਕ ਲੜੀਆਂ ਬੋਲੀਆਂ, ਲੰਬੀਆਂ ਬੋਲੀਆਂ, ਘੋੜੀਆਂ, ਵੈਣ, ਸੁਹਾਗ, ਹੇਰੇ, ਸਿੱਠਣੀਆਂ, ਦੋਹੇ, ਮਾਹੀਆ ਅਤੇ ਕਲੀਆਂ ਪੰਜਾਬੀ ਲੋਕ ਗੀਤਾਂ ਦੇ ਵਿਭਿੰਨ ਰੂਪ ਹਨ।

ਗਿੱਧਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜਿਸ ਵਿੱਚ ਅਨੇਕ ਪ੍ਰਕਾਰ ਦੀਆਂ ਇੱਕ ਲੜੀਆਂ ਤੇ ਲੰਬੀਆਂ ਬੋਲੀਆਂ ਪਾ ਕੇ ਨੱਚਿਆ ਜਾਂਦਾ ਹੈ। ਇੱਕ ਲੜੀਆਂ ਬੋਲੀਆਂ ਦੇ ਨਮੂਨੇ ਹਾਜ਼ਰ ਹਨ:-

ਵੀਰਾ ਵੇ ਬੁਲਾ ਸੋਹਣਿਆਂ

ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ

ਵੀਰ ਮੇਰਾ ਪਟ ਦਾ ਲੱਛਾ

ਭਾਬੋ ਸੋਨੇ ਦੀ ਝੂਲਦੀ ਆਵੇ

ਮੇਰਾ ਵੀਰ ਨੀ ਜਮਾਈ ਠਾਣੇਦਾਰ ਦਾ

ਸੰਮਾਂ ਵਾਲੀ ਡਾਂਗ ਰੱਖਦਾ

ਵੇ ਮੈਂ ਤੇਰੀਆਂ ਮਲਾਹਜ਼ੇਦਾਰਾ

ਜੁੱਤੀ ਉੱਤੋਂ ਜਗ ਵਾਰਿਆ

ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ