ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
29648ਪੰਜਾਬੀ ਕੈਦਾ — ੜਾੜਾਚਰਨ ਪੁਆਧੀ

ੜਾੜਾ

ੜਾੜਾ-ੜੰਭਦੀ ਮੱਝ ਉੱਐਂਅ।
ਓ ਪਾਲ਼ੀ! ਨਹੀਂ ਚੋਣਾ ਤੈਂ?

ਤੜਕੇ ਦਾ ਕਿੱਥੇ ਟਿਕਿਐਂ?
ਪੱਠੇ ਪਾਉਂਦਾ ਮਸਤ ਰਿਹੈਂ।

ਪੁੱਛੀ ਨਾ ਤੂੰ ਬੋਤੀ ਗੈਂ।
ਕਰਦੇ ਜੋ ਕੜਬੈਂਅ ਕੜਬੈਂਅ।

ਕਰਕੇ ਮੇਰੀ ਸੇਵਾ ਹੈਂਅ?
ਕੀ ਗੱਲ ਮੈਨੂੰ ਭੁੱਲ ਗਿਐਂ।

ਉੱਐਂ-ਉੱਐਂ, ਉੱਐਂ-ਉੱਐਂ।