ਪੰਜਾਬੀ ਕੈਦਾ/ਠਾਕੁਰਦੁਆਰਾ
ਠਾਕੁਰਦੁਆਰਾ
ਠੱਠਾ- ਠਾਕੁਰਦੁਆਰਾ ਨਿਆਰਾ ਹੈ।
ਭਗਤਾਂ ਜਨਾਂ ਨੂੰ ਪਿਆਰਾ ਹੈ।
ਸੰਗਤ ਜਦ ਉਠ ਖੜ੍ਹਦੀ ਹੈ।
ਧਿਆਨ ਏਸ ਦਾ ਧਰਦੀ ਹੈ।
ਚਾਲੇ ਇਸ ਵੱਲ ਪਾਉਂਦੀ ਹੈ।
ਰਾਮ ਨਾਮ ਗੁਣ ਗਾਉਂਦੀ ਹੈ।
ਸਭ ਦੇ ਲਈ ਸਹਾਰਾ ਹੈ।
ਸ਼ਾਂਤੀ ਦਾ ਇਹ ਦੁਆਰਾ ਹੈ।