ਪ੍ਰੀਤ ਕਹਾਣੀਆਂ/ਪ੍ਰਿਥੀ ਰਾਜ ਤੇ ਸੰਜੋਗਤਾ ਦੀ ਪ੍ਰੇਮ ਕਥਾ

52318ਪ੍ਰੀਤ ਕਹਾਣੀਆਂ — ਪ੍ਰਿਥੀ ਰਾਜ ਤੇ ਸੰਜੋਗਤਾ ਦੀ ਪ੍ਰੇਮ ਕਥਾਇੰਦਰਾ ਪ੍ਰੇਮੀ

ਦੇਸ

ਪ੍ਰਿਥੀ ਤੇ ਸੰਜੋਗਤਾ ਦੀ ਪ੍ਰੇਮ ਕਥਾ

ਇਕ ਅਤਿ ਘਣੇ ਜੰਗਲ ਵਿਚ ਇਕ ਹੁਸੀਨਾ ਘੋੜ-ਸਵਾਰ ਕੁੜੀ ਸਰਪਟ ਘੋੜਾ ਦੌੜਾਈ ਚਲੀ ਜਾ ਰਹੀ ਸੀ। ਸ਼ਾਇਦ ਉਸਦੇ ਸਾਥੀ ਕਿਸੇ ਸ਼ਿਕਾਰ ਦੀ ਦੌੜ ਭਜ ਵਿਚ ਉਸਤੋਂ ਅਲਗ ਹੋ ਗਏ ਹੋਣ? ਜਦੋਂ ਉਹ ਬ੍ਰਿਛਾਂ ਦੇ ਇਕ ਝੁੰਡ ਪਾਸੋਂ ਲੰਘ ਰਹੀ ਸੀ, ਤਾਂ ਕੁਝ ਹਥਿਆ ਬੰਦ ਛੁਪੇ ਹੋਏ ਡਾਕੂਆਂ ਨੇ ਉਸ ਪੁਰ ਅਚਾਨਕ ਹਲਾ ਬੋਲ ਦਿਤਾ। ਉਹ ਹਾਲੀਂ ਇਸ ਸੁੰਦਰੀ ਨੂੰ ਕਾਬੂ ਵੀ ਨਹੀਂ ਸਨ ਕਰ ਸਕੇ, ਕਿ ਦੂਰੋਂ ਇਕ ਲੰਮਾ ਤਕੜਾ ਨੌਜਵਾਨ ਘੋੜਾ ਦੌੜਾਂਦਾ ਆਇਆ। ਉਸਨੇ ਆਉਂਦਿਆਂ ਸਾਰ ਭਰਵੇਂ ਹਥ ਨਾਲ ਅਜਿਹਾ ਵਾਰ ਕੀਤਾ ਕਿ ਦੋਵੇਂ ਡਾਕੂ ਥਾਂ ਰਹੇ, ਤੇ ਉਨ੍ਹਾਂ ਦੇ ਸਾਥੀ ਨਠ ਗਏ। ਸੁੰਦਰੀ ਅਚਾਨਕ ਹਲੇ ਤੋਂ ਘਬਰਾ ਕੇ ਡਿਗ ਪਈ ਸੀ। ਨੌਜਵਾਨ ਨੇ ਉਸਨੂੰ ਉਠਾਇਆ ਤੇ ਹੌਂਸਲਾ ਦੇਂਦਿਆਂ ਹੋਇਆਂ ਉਹ "ਸੁੰਦਰੀ! ਤੁਸੀਂ ਕੌਣ ਹੋ; ਤੇ ਇਥੇ ਕਿਸ ਤਰ੍ਹਾਂ ਇਕੱਲਿਆਂ ਆਏ ਹੋ?"

"ਮੈਂ ਮਹਾਰਾਜ ਜੈ ਚੰਦ ਕਨੌਜ ਦੀ ਪੁਤਰੀ ਹਾਂ, ਤੇ ਮੇਰਾ ਨਾਂਂ ਸੰਜੋਗਤਾ ਹੈ। ਮੈਂ ਆਪ ਦੀ ਬੜੀ ਧੰਨਵਾਦੀ ਹਾਂ, ਜਿਨ੍ਹਾਂ ਆਪਣੀ ਜਾਨ ਖਤਰੇ ਵਿਚ ਪਾ ਕੇ ਮੇਰੀ ਸਹਾਇਤਾ ਕੀਤੀ ਹੈ। ਕੀ ਮੈਂ ਆਪਣੇ ਸਹਾਇਕ ਬਾਰੇ ਕੁਝ ਜਾਣ ਸਕਦੀ ਹਾਂ?"

ਸਜੀਲੇ ਰਾਜਪੂਤ ਨੌਜਵਾਨ ਨੇ ਕੁੜੀ ਨੂੰ ਵੇਖਿਆ। ਗ਼ਜ਼ਬ ਦੀ ਸੁੰਦਰ, ਦਿਲ-ਲੁਭਾਣੇ ਨਕਸ਼, ਸਿਆਹ ਲੰਮੀਆਂ ਜ਼ੁਲਫ਼ਾਂ ਕਮਰ ਤੀਕ ਨਾਗਾਂ ਵਾਂਗ ਲਟਕ ਰਹੀਆਂ ਸਨ। ਮਧ-ਭਰੀਆਂ ਨਸ਼ੀਲੀਆਂ ਅਖਾਂ, ਸਡੋਲ ਸਰੀਰ, ਤੇ ਫਬਵੀਂ ਸ਼ਿਕਾਰੀ ਪੋਸ਼ਾਕ ਵੇਖ ਕੇ ਉਹ ਕੁਝ ਪਲਾਂ ਲਈ ਆਪਣੇ ਆਪ ਵਿਚ ਹੀ ਨਾ ਰਿਹਾ। ਫਿਰ ਕੁਝ ਸੰਭਿਲਆ, ਘੋੜੇ ਨੂੰ ਥਾਪੀ ਦਿਤੀ ਤੇ ਉਸ ਤੇ ਸਵਾਰ ਹੋ ਕੇ ਕਹਿਣ ਲਗਾ—"ਸੁੰਦਰੀ! ਮੈਂ ਤੁਹਾਡਾ ਉਹੀ ਚੋਹਾਨ ਦੁਸ਼ਮਣ ਹਾਂ, ਜਿਸਦੀ ਤੁਸੀਂ ਸ਼ਕਲ ਵੇਖਣਾ ਵੀ ਨਹੀਂ ਚਾਹੁੰਦੇ।"

ਇਹ ਆਖ ਕੇ ਉਹ ਬਿਨਾਂ ਯੁਵਤੀ ਦਾ ਜਵਾਬ ਸੁਣਿਆ ਘੋੜੇ ਨੂੰ ਅਡੀ ਲਾ ਕੇ ਹਵਾ ਹੋ ਗਿਆ।

ਪ੍ਰਿਥੀ ਰਾਜ ਚੋਹਾਨ, ਖਾਨਦਾਨ ਦਾ ਬੜਾ ਬਹਾਦਰ ਤੇ ਦਲੇਰ ਰਾਜਾ ਸੀ। ਘਰ ਘਰ ਲੋਕੀ ਉਸ ਬਹਾਦਰ ਦੀਆਂ ਕਹਾਣੀਆਂਂ ਕਰਦੇ ਸਨ। ਉਸਦੀ ਬਹਾਦਰੀ ਦੀਆਂ ਵਾਰਾਂ ਆਮ ਭਟਾਂ ਦੇ ਮੂੰਹ ਤੇ ਸਨ। ਉਹ ਜਿੰਨਾਂ ਖੁਬਸੂਰਤ ਤੇ ਬਹਾਦਰ ਸੀ, ਓਨਾਂ ਹੀ ਚਾਲ ਚਲਨ ਦਾ ਪਵਿਤ੍ਰ ਸੀ। ਉਸ ਦੀਆਂ ਨੌਜਵਾਨ ਮੰਜ਼ਲਾਂ ਤੇ ਕਰਨ ਤੀਕ ਕੋਈ ਯੁਵਤੀ ਉਸਦਾ ਦਿਲ ਨਹੀਂ ਸੀ ਜਿਤ ਸਕੀ, ਪਰ ਅਜ ਜਿਸ ਸੁੰਦਰੀ ਨੂੰ ਉਸਨੇ ਜੰਗਲ ਵਿਚ ਵੇਖਿਆ ਸੀ, ਉਸਦੀ ਤਸਵੀਰ ਅੱਖਾਂ ਅਗੋਂ ਨਹੀਂ ਸੀ ਹਟਦੀ। ਉਸਨੇ ਆਪਣੇ ਆਪ ਨੂੰ ਬੜਾ ਸਮਝਾਇਆ, ਪਰ:

ਇਸ਼ਕ ਪੁਰ ਜ਼ੋਰ ਨਹੀਂ, ਇਹ ਉਹ ਆਤਸ਼ ਹੈ 'ਗ਼ਾਲਬ'
ਜੋ ਲਗਾਇਆਂ ਨਾ ਲਗੇ, ਤੇ ਬੁਝਾਇਆਂ ਨਾ ਬੁਝੇ।

ਉਧਰ ਜੈ ਚੰਦ ਇਸਦੇ ਖੂਨ ਦਾ ਪਿਆਸਾ, ਇਸ ਬਹਾਦਰ ਰਾਜਪੂਤ ਨਾਲ ਇਜ਼ਤ ਜੋੜਨਾ ਤਾਂ ਦੂਰ ਰਿਹਾ, ਉਸਦਾ ਨਾਂ ਲੈਣਾ ਵੀ ਪਾਪ ਸਮਝਦਾ ਸੀ। ਇਸੇ ਕਰ ਕੇ ਪ੍ਰਿਥੀ ਰਾਜ, ਦੁਸ਼ਮਣ ਦੀ ਬੇਟੀ ਨੂੰ ਭੁਲ ਜਾਣਾ ਚਾਹੁੰਦਾ ਸੀ, ਪਰ ਇਹ ਅੱਗ ਜੇ ਇਕੋ ਪਾਸੇ ਲਗੀ ਹੁੰਦੀ ਤਾਂ ਸ਼ਾਇਦ ਕੁਝ ਠੰਡੀ ਵੀ ਪੈ ਜਾਂਦੀ। ਜਿਸ ਇਸ਼ਕ-ਭਠੀ ਵਿਚ ਪ੍ਰਿਥੀ ਰਾਜ ਪਿਆ ਤੜਪ ਰਿਹਾ ਸੀ ਉਸੇ ਵਿਚ ਸੰਜੋਗਤਾ ਸੜਦੀ ਜਾ ਰਹੀ ਸੀ। ਅਖੀਰ ਚਿੱਠੀ ਪੱਤਰ ਦਾ ਇਕ ਢੰਗ ਕਢ ਲਿਆ ਗਿਆ। ਰਾਜਪੂਤ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਦੇ ਪਹਿਲੇ ਪੱਤ੍ਰ ਨੇ ਹੀ ਯਕੀਨ ਦੁਆ ਦਿਤਾ, ਕਿ ਸੰਜੋਗਤਾ ਨੂੰ ਉਸ ਤੋਂ ਘਟ ਵਿਛੋੜੇ ਦੀ ਪੀੜ ਨਹੀਂ ਤੜਪਾ ਰਹੀ। ਪ੍ਰੀਤਮ ਨੇ ਜਵਾਬ ਦਿਤਾ:—

"ਪਿਆਰੀ ਮ੍ਰਿਤਮਾ! ਮੈਂ ਪਹਿਲੀ ਨਜ਼ਰੇਂ ਹੀ ਆਪਣੀ ਦੇਵੀ ਦੀ ਭੇਟ ਆਪਣਾ ਦਿਲ ਚੜ੍ਹਾ ਚੁਕਾ ਹਾਂ। ਮੈਂ ਜਿਸ ਦੇਵੀ ਦੀ ਚੌਵੀ ਘੰਟੇ ਪੂਜਾ ਕਰਦਾ ਹਾਂ, ਉਸਨੂੰ ਅਪਨਾਣ ਲਈ ਕਿਸੇ ਕੁਰਬਾਨੀ ਤੋਂ ਪਿਛੇ ਨਹੀਂ ਹਟਾਂਗਾ।

ਤੁਹਾਡਾ ਪ੍ਰੇਮੀ—
ਪ੍ਰਿਥੀ ਰਾਜ"

ਇਸ ਚਿੱਠੀ ਦਾ ਜੈ ਚੰਦ ਨੂੰ ਪਤਾ ਲਗ ਗਿਆ। ਉਹ ਸੁਣਦਿਆਂ ਸਾਰ ਤੜਫ ਉਠਿਆ। ਜਿਹੜਾ ਦੁਸ਼ਮਣ ਉਸਦੇ ਖੂਨ ਦਾ ਪਿਆਸਾ ਹੋਵੇ, ਉਸ ਨਾਲ ਉਸਦੀ ਬੇਟੀ ਪ੍ਰੇਮ ਕਰੇ, ਇਹ ਕਦੀ ਨਹੀਂ ਹੋ ਸਕਦਾ। ਉਸ ਨੇ ਸੰਜੋਗਤਾ ਨੂੰ ਕਿਲ੍ਹੇ ਵਿਚ ਕੈਦ ਕਰ ਦਿਤਾ। ਸਿਵਾਏ ਉਸਦੀ ਨਿਜੀ ਸਖੀ ਕਰਨਾਟਕੀ ਦੇ ਚਿੜੀ ਤਕ ਵੀ ਕਿਲ੍ਹੇ ਵਿਚ ਪਰ ਨਹੀਂ ਸੀ ਮਾਰ ਸਕਦੀ। ਕਰਨਾਟਕੀ ਉਸਨੂੰ ਪ੍ਰਸੰਨ ਰਖਣ ਲਈ ਹਰ ਹੀਲਾ ਕਰ ਗੁਜ਼ਰਣ ਲਈ ਤਿਆਰ ਸੀ। ਉਸਨੇ ਬੜੇ ਯਤਨਾਂ ਨਾਲ ਇਸ ਕੜੀ ਨਿਗਰਾਨੀ ਹੇਠਾਂ ਵੀ ਦੋਹਾਂ ਪ੍ਰੇਮੀਆਂ ਦੇ ਮੇਲ ਦਾ ਰਾਹ ਕੱਢ ਲਿਆ। ਬਾਕਾਇਦਾ ਪਿਆਰ ਡੁਬੀਆਂ ਚਿਠੀਆਂ ਆਂਂਦੀਆਂ ਜਾਂਦੀਆਂ, ਪਰ ਜੈੈੈੈ ਚੰਦ ਨੂੰ ਇਸਦਾ ਕੁਝ ਪਤਾ ਨਾ ਲਗਦਾ।

ਜੈ ਚੰਦ ਛੇਤੀ ਤੋਂ ਛੇਤੀ ਸੰਜੋਗਤਾ ਦੀ ਸ਼ਾਦੀ ਕਰ ਦੇਣੀ ਚਾਹੁੰਦਾ ਸੀ ਤਾਂ ਜੋ ਉਸਦੀ ਪੁਤਰੀ ਆਪਣੇ ਪ੍ਰੇਮੀ ਨੂੰ ਭੁਲ ਜਾਵੇ। ਪਰ ਕੀ ਇਸ਼ਕ ਦੀ ਅੱਗ ਇਕ ਵਾਰੀ ਲਗ ਕੇ ਬੁਝ ਸਕਦੀ ਹੈ? ਇਸ ਦਾ ਉਸਨੂੰ ਪਤਾ ਨਹੀਂ ਸੀ। ਉਸਨੇ ਸੰਜੋਗਤਾ ਦੇ ਸੁਯੰਬਰ ਦਾ ਹੁਕਮ ਦਿਤਾ। ਦੂਰ ਨੇੜੇ ਦੇ ਸਾਰੇ ਬਹਾਦਰ ਸ਼ਹਿਜ਼ਾਦਿਆਂ ਨੂੰ ਆਪਣੀ ਕਿਸਮਤ ਅਜ਼ਮਾਈ ਲਈ ਸਦਾ-ਪਤ੍ਰ ਘਲਿਆ ਗਿਆ। ਇਕ ਆਲੀਸ਼ਾਨ ਦਰਬਾਰ ਸਜਾਣ ਦਾ ਹੁਕਮਦੇ ਦਿਤਾ ਗਿਆ, ਤੇ ਉਸ ਦਰਵਾਜ਼ੇ ਅਗੇ ਜਿਸ ਰਾਹੀਂ ਸਾਰਿਆਂ ਨੇ ਦਰਬਾਰ ਵਿਚ ਦਾਖਲ ਹੋਣਾ ਸੀ, ਪ੍ਰਿਥੀ ਰਾਜ ਦਾ ਬੁਤ ਬਣਵਾ ਕੇ ਰਖ ਦਿਤਾ ਗਿਆ, ਤਾਂ ਜੋ ਉਸਨੂੰ ਸਾਰੀ ਦੁਨੀਆਂ ਸਾਹਮਣੇ ਜ਼ਲੀਲ ਕੀਤਾ ਜਾ ਸਕੇ, ਤੇ ਉਸਨੂੰ ਪਤਾ ਲਗ ਸਕੇ, ਕਿ ਪ੍ਰਿਥੀ ਰਾਜ ਦਾ ਦਰਜਾ ਇਕ ਦਰਬਾਨ ਤੋਂ ਵਧ ਨਹੀਂ ਹੋ ਸਕਦਾਂ, ਤੇ ਦਰਬਾਨ ਨੂੰ ਆਪਣੀ ਪੁਤ੍ਰੀ ਜੈ ਚੰਦ ਦੇਣ ਲਈ ਤਿਆਰ ਨਹੀਂ ਸੀ।

ਜਦ ਸੰਜੋਗਤਾ ਨੂੰ ਇਸ ਸਾਰੀ ਗਲ ਦਾ ਪਤਾ ਲਗਾ ਤਾਂ ਉਸਨੂੰ ਬੜਾ ਖੇਦ ਹੋਇਆ, ਪਰ ਉਸਨੇ ਸਿਰ ਧੜ ਦੀ ਬਾਜ਼ੀ ਲਾ ਦੇਣ ਦਾ ਫੈਸਲਾ ਕਰ ਲਿਆ ਸੀ, ਕਿ ਉਹ ਸ਼ਾਦੀ ਕਰੇਗੀ ਤਾਂ ਪ੍ਰਿਥੀ ਰਾਜ ਨਾਲ, ਵਰਨਾ ਉਹ ਇਕ ਸਤੀ ਦੇਵੀ ਵਾਂਗ ਜਾਨ ਦੇ ਦੇਵੇਗੀ। ਉਸਨੇ ਇਹ ਸਭ ਕੁਝ ਆਪਣੇ ਪ੍ਰੇਮੀ ਨੂੰ ਲਿਖ ਘਲਿਆ, ਕਿ ਜੇ ਉਹ ਆਪਣੀ ਪ੍ਰਿਤਮਾ ਦਾ ਸਚਾ ਆਸ਼ਕ ਹੈ, ਤਾਂ ਜਾਨ ਤਲੀ ਤੇ ਰਖ ਕੇ ਸੁਅੰਬਰ ਵਿਚ ਆ ਜਾਵੇ, ਤੇ ਬਹਾਦਰਾਂ ਵਾਂਗ ਉਸਨੂੰ ਪਰਨਾ ਕੇ ਲੈ ਜਾਵੇ।

ਸੁਅੰਬਰ ਤੋਂ ਗਿਣਤੀ ਦੇ ਕੁਝ ਦਿਨ ਪਹਿਲਾਂ ਰਾਤ ਸਮੇਂ ਸੰਜੋਗਤਾ, ਕਰਨਾਟਕੀ ਨਾਲ ਗਲ ਬਾਤ ਕਰ ਰਹੀ ਸੀ। ਉਹ ਹੌਲੀ ਜਿਹੀ ਕੰਬਦੀ ਆਵਾਜ਼ ਵਿਚ ਕਹਿਣ ਲਗੀ—"ਕਰਨਾਟਕੀ! ਕੀ ਪਤਾ, ਪ੍ਰਿਥੀ ਰਾਜ ਨੂੰ ਵਕਤ ਸਿਰ ਚਿਠੀ ਨਾ ਮਿਲ ਸਕੇ ਤੇ ਜਾਂ ਉਹ ਇੰਨੇ ਬਿਖੜੇ ਰਾਹ ਤੇ ਕਦਮ ਰਖਣਾ ਸਿਆਣਪ ਨਾ ਸਮਝੇ?"

ਕਰਨਾਟਕੀ ਨੇ ਆਪਣੀ ਪਿਆਰੀ ਸਖੀ ਦੇ ਗਲ ਵਿਚ ਬਾਹੀਂ ਪਾਕੇ ਪਿਆਰਦਿਆਂ ਹੋਇਆ ਕਿਹਾ, 'ਸੰਜੋਗਤਾ! ਤੂੰ ਕਿਉਂ ਹੌਂਸਲਾ ਛਡੀ ਜਾ ਰਹੀ ਹੈਂ, ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਆਵੇਗਾ। ਉਸ ਰਾਜਪੂਤ ਨੂੰ ਤੂੰ ਚੰਗੀ ਤਰਾਂ ਨਹੀਂ ਸਮਝੀ। ਉਹ ਵਗਦੀਆਂ ਤਲਵਾਰਾਂ ਵਿਚ ਆਵੇਗਾ ਤੇ ਬਹਾਦਰਾਂ ਵਾਂਗ ਤੈਨੂੰ ਅਪਣਾ ਕੇ ਲੈ ਜਾਵੇਗਾ।"

ਇਨੀਂ ਦੇਰ ਨੂੰ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਕਰਨਾਟਕੀ ਨੇ ਦਰਵਾਜ਼ਾ ਖੋਹਲਿਆ ਤਾਂ ਸਾਹਮਣੇ ਪ੍ਰਿਥੀ ਰਾਜ ਖੜੋਤਾ ਸੀ। ਉਹ ਫੌਰਨ ਸਮਝ ਗਈ ਕਿ ਇਨੀਂਂ ਗਈ ਰਾਤ ਨੂੰ ਇਤਨੀਂ ਖਤਰਨਾਕ ਥਾਂ ਤੇੇ ਉਹ ਕਿੰਨੀਆਂ ਮੁਸੀਬਤਾਂ ਝਾਗ ਕੇ ਪੁਜਾ ਹੋਵੇਗਾ। ਉਹ ਦੌੜੀ ਤੇ ਅੰਦਰ ਜਾਕੇ ਸੰਜੋਗਤਾ ਨੂੰ ਸਾਵਧਨ ਕਰਦਿਆਂ ਹੋਇਆ ਕਹਿਣ ਲਗੀ "ਵੇਖ ਪਗਲੀ! ਤੇਰੇ ਪ੍ਰੀਤਮ ਆ ਗਏ ਹਨ। ਤੂੰ ਐਵੇਂ ਹੀ ਅਧੀਰ ਹੁੰਦੀ ਜਾ ਰਹੀ ਸੈਂ।"

ਸੰਜੋਗਤਾ ਪਾਗਲਾਂ ਵਾਂਗ ਉਠੀ ਤੇ ਆਪਣੇ ਪ੍ਰੇਮੀ ਨੂੰ ਲਿਪਟ ਗਈ। ਉਸਦੀ ਛਾਤੀ ਨਾਲ ਆਪਣਾ ਸਿਰ ਲਾਕੇ ਰੋਣ ਲਗ ਗਈ। ਪ੍ਰਿਥੀ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਘੁਟਦਿਆਂ ਤੇ ਪਿਆਰ ਚੁੰਮਣ ਦੇੇਂਂਦਿਆਂ ਹੋਇਆਂ ਕਿਹਾ-"ਪ੍ਰਿਤਮਾ! ਤੁਸੀਂ ਕਿਸੇ ਗਲ ਦਾ ਫਿਕਰ ਨ ਕਰੋ, ਜੇ ਪ੍ਰਿਥੀ ਚੰਦ ਨੇ ਰਾਜਪੂਤ ਮਾਂ ਦਾ ਦੁਧ ਪੀਤਾ ਹੋਇਆ ਹੈ, ਤਾਂ ਉਹ ਤੁਹਾਨੂੰ ਹਾਸਲ ਕਰਕੇ ਰਹੇਗਾ।"

ਸੰਜੋਗਤਾ ਨੇਂ ਪ੍ਰੇਮੀ ਦੇ ਗਲ ਵਿਚ ਪਿਆਰ ਮਾਲਾ ਪਾਂਦਿਆਂ ਕਿਹਾ-"ਮੈਂ ਅਜ ਤੋਂ ਤੁਹਾਡੀ ਹੋ ਚੁਕੀ। ਦੁਨੀਆਂ ਦੀ ਕੋਈ ਤਾਕਤ ਮੈਨੂੰ ਆਪਣੇ ਪ੍ਰੇਮੀ ਦੇ ਚਰਨਾਂ ਚੋਂ ਹਟਾ ਨਹੀਂ ਸਕਦੀ।"

ਦੋਹਾਂ ਦੀਆਂ ਅਖਾਂ ਵਿਚ ਅਥਰੂ ਸਨ। ਉਹ ਫਿਰ ਇਕ ਵਾਰ ਘੁਟ ਕੇ ਮਿਲ, ਤੇ ਕਲੇਜਾ ਫੜ ਕੇ ਵਖ ਹੋ ਗਏ।

ਸੁਅੰਬਰ ਦੇ ਦਿਨ ਹਜ਼ਾਰਾਂ ਨੌਜਵਾਨ ਆਪਣੇ ਦਿਲ ਇਸ ਹੁਸੀਨਾ ਦੀ ਭੇਟ ਚਾੜ੍ਹਨ ਆ ਗਏ। ਸੀਨੇ ਧੜਕ ਰਹੇ ਸਨ ਤੇ ਹਰ ਕੋਈ ਇਹੋ ਚਾਹੁੰਦਾ ਸੀ, ਕਿ ਵਿਆਹ ਮਾਲਾ ਉਸਦੇ ਗਲ ਵਿੱਚ ਪਾਈ ਜਾਵੇ।

ਸੰਜੋਗਤਾ ਹਥ ਵਿਚ ਮਾਲਾ ਲਈ ਦਰਬਾਰ ਵਿਚ ਆਈ। ਉਹ ਬੜੇ ਬੜੇ ਬਹਾਦਰ ਨਾਮਵਰ ਤੇ ਸੁੰਦਰ ਰਾਜਪੂਤ ਨੌਜਵਾਨਾਂ ਪਾਸੋੋਂਂ ਲੰਘ ਕੇ ਦਰਵਾਜ਼ੇ ਅਗੇ ਜਾ ਪੁਜੀ, ਤੇ ਚਹੁੰ ਪਾਸੀਂ ਵੇਖ ਕੇ ਪ੍ਰਿਥੀ ਰਾਜ ਦੇ ਬੁਤ ਦੇ ਪੈਰਾਂ ਨੂੰ ਛੂਹ ਕੇ ਮਾਲਾ ਉਸਦੇ ਗਲ ਪਾ ਦਿਤੀ। ਸਾਰੇ ਦਰਬਾਰ ਵਿਚ ਕੁਹਰਾਮ ਮਚ ਗਿਆ। ਪਰ ਗੁਸੇ ਚਿ ਭੜਕੇ ਹੋਏ ਜੈ ਚੰਦ ਦੇ ਸੰਜੋਗਤਾ ਪਾਸ ਪਹੁੰਚਣ ਤੋਂ ਪਹਿਲਾਂ ਹੀ ਪ੍ਰਿਥੀ ਰਾਜ, ਜਿਹੜਾ ਬੁੁਤ ਪਾਸ ਹੀ ਭੇਸ ਬਦਲੀ ਛੁਪਿਆ ਹੋਇਆ ਸੀ-ਅਗੇ ਵਧਿਆ ਤੇ ਆਪਣੀਆਂਂ ਤਾਕਤਵਰ ਬਾਹਵਾਂ ਵਿਚ ਸੰਜੋਗਤਾ ਨੂੰ ਲੈ ਕੇ ਘੋੜੇ ਪੁਰ ਬਿਠਾ ਹਵਾ ਹੋੋ ਗਿਆ। ਜੈ ਚੰਦ ਦੇ ਸਿਪਾਹੀਆਂ ਦੇ ਸੰਭਲਦਿਆਂ ਸੰਭਲਦਿਆਂ ਦੋਵੇਂ ਪ੍ਰੇਮੀ ਕਨੌਜ ਦੀ ਹਦੋਂ ਬਾਹਰ ਨਿਕਲ ਚੁਕੇ ਸਨ।

{{{2}}} {{{2}}}