ਪ੍ਰੀਤ ਕਹਾਣੀਆਂ/ਕਲੋਪਟਰਾ ਦਾ ਖੌਫਨਾਕ ਅੰਤ

ਈਨ ਮੰਨਣ ਲਈ ਤਿਆਰ ਹਾਂ।"
ਜੂਲੀਅਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ। ਅਜ ਮਿਸਰ ਦਾ ਬਾਦਸ਼ਾਹ-ਜਿਸ ਨੇ ਆਪਣੀ ਜਵਾਨੀ ਵਿਚ ਨਾਲ ਦੀਆਂ ਸਰਹਦਾਂ ਦੀ ਇਟ ਨਾਲ ਇਟ ਖੜਕਾਈ ਸੀ-ਉਸ ਦੇ ਕਦਮਾਂ ਵਿਚ ਤਾਜ ਰਖਕੇ ਜਾਨ-ਬਖਸ਼ੀ ਲਈ ਤਰਲੇ ਲੈ ਰਿਹਾ ਸੀ।
ਮਿਸਰ ਦੇ ਹਾਰੇ ਹੋਏ ਬਾਦਸ਼ਾਹ ਨੇ ਜ਼ਾਲਮ ਜੂਲੀਅਸ ਨੂੰ ਖੁਸ਼ ਕਰਨ ਲਈ ਇਕ ਵਡੀ ਭਾਰੀ ਦਾਹਵਤ ਕੀਤੀ। ਦਰਿਆ ਨੀਲ ਦੇ ਕੰਢੇ ਇਕ ਖ਼ੂਬਸੂਰਤ ਬਾ਼ਗ ਵਿਚ ਇਹ ਇਕਠ ਸੀ। ਮਿਸਰ ਦੀਆਂ ਸੁੰਦਰ ਤੇ ਰੰਗੀਨ ਨਾਚੀਆਂ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਸੀ। ਉਨ੍ਹਾਂ ਆਪਣੇ ਹੁਸੀਨ ਨਗ਼ਮਿਆਂ ਨਾਲ ਹਾਜ਼ਰ ਲੋਕਾਂ ਨੂੰ ਮਸਤ ਕਰ ਦਿਤਾ। ਅਚਾਨਕ ਲੋਕਾਂ ਦੀਆਂ ਨਿਗਾਹਾਂ ਇਕ ਪਾਸੇ ਖਿਚੀਆਂ ਗਈਆਂ। ਬੁਢੇ ਮਿਸਰੀ ਸ਼ਾਹ ਦੀ ਸਤਾਰਾਂ ਸਾਲ ਦੀ ਖੂਬਸੂਰਤ ਸ਼ਾਹਜ਼ਾਦੀ ਵੇਖਣ ਵਾਲਿਆਂ ਦੇ ਦਿਲਾਂ ਤੇ ਬਿਜਲੀਆਂ ਢਾਹੁੰਦੀ ਦਰਬਾਰ ਵਿਚ ਦਾਖ਼ਲ ਹੋਈ। ਉਸ ਦੇ ਹੁਸਨ ਦਾ ਦਰਿਆ ਪੂਰੇ ਜੋਬਨ ਵਿੱਚ ਠਾਠਾਂ ਮਾਰ ਰਿਹਾ ਸੀ। ਜ਼ਾਲਮ ਤੇ ਮਿਸਰੀਆਂ ਦੇ ਖੂਨ ਦਾ ਪਿਆਸਾ ਜੁਲੀਅਸ ਸੀਜ਼ਰ ਕਲੇਜਾ ਪਕੜ ਕੇ ਰਹਿ ਗਿਆ। ਸੁੰਦਰੀ ਤੇਜ਼ ਤੇਜ਼ ਕਦਮ ਉਠਾਂਦੀ ਹੋਈ ਰੋਮਨ ਜੇਤੂ ਦੇ ਪਾਸ ਜਾ ਬੈਠੀ।
ਜੂਲੀਅਸ ਤੇ ਮਿਸਰੀ ਨਾਚੀਆਂ ਦੇ ਰਾਗ ਰੰਗ ਦੀ ਚੜ੍ਹੀ ਮਸਤੀ ਇਕ ਦਮ ਕਾਫੂਰ ਹੋ ਗਈ। ਜਿਸ ਵੇਲੇ ਕਲੋਪੀਟਰਾ ਨੇ ਆਪਣੀਆਂ ਟੇਢੀਆਂ ਨਿਗਾਹਾਂ ਨਾਲ ਇਸ ਰੋਮਨ ਪਹਿਲਵਾਨ ਨੂੰ ਵੇਖਿਆ, ਤਾਂ ਇਹ ਘੁਲਾਟੀਆਂ ਪਿਠ ਪਰਨੇ ਡਿਗ ਕੇ ਹੁਸਨ ਪਾਸੋਂ ਪੂਰੀ ਤਰ੍ਹਾਂ ਹਾਰ ਖਾ ਚੁਕਾ ਸੀ। ਦੋਹਾਂ ਦੀਆਂ ਅਖਾਂ ਮਿਲੀਆਂ ਤੇ ਇਸ਼ਾਰਿਆਂ ਵਿਚ ਹੀ ਪਿਆਰ ਮੁਹੱਬਤ ਦੇ ਸੁਨੇਹੇ ਦਿਤੇ ਲਏ ਗਏ।
ਬੁਢਾ ਟਾਲਮੀ ਇਹ ਸਭ ਕੁਝ ਵੇਖ ਰਿਹਾ ਸੀ। ਉਸਦਾ ਮੁਰਝਾਇਆ ਚੇਹਰਾ ਖਿੜ ਗਿਆ। ਉਹ ਹਾਰਕੇ ਵੀ ਜਿਤ ਗਿਆ ਸੀ। 

ਜੂਲੀਅਸ ਸੀਜ਼ਰ ਨੂੰ ਆਪਣਾ ਵਤਨ ਤੇ ਤਾਜ ਤਖ਼ਤ ਹੀ ਨਹੀਂ, ਸਗੋਂ ਆਪਣਾ ਆਪ ਵੀ ਭੁਲ ਗਿਆ। ਉਹ ਮਿਸਰ ਵੀ ਹੁਸੀਨ ਵਾਦੀ ਵਿਚ ਆਪਣਾ ਆਪ ਗਵਾ ਬੈਠਾ। ਉਹ ਆਪਣਾ ਸਭ ਕੁਝ ਮਿਸ਼ਰੀ ਹਸੀਨਾ ਦੇ ਕਦਮਾਂ ਵਿਚ ਨਿਛਾਵਰ ਕਰ ਦੇਣਾ ਚਾਹੁੰਦਾ ਸੀ। ਪਰ ਅਖੀਰ ਇਕ ਦਿਨ ਆਪਣੇ ਮੁਲਕ ਵਲੋਂ ਇ ਬੇਪਰਵਾਹੀ ਰੰਗ ਲਿਆਈ-ਰੋਮ ਵਿਚ ਬਗਾਵਤ ਉਠ ਖੜੋਤੀ, ਤੇ ਮਜਬੂਰਨ ਉਸਨੂੰ ਸਭ ਰੰਗ ਤਮਾਸ਼ੇ ਵਿਚੇ ਛਡਕੇ ਵਾਪਸ ਪਰਤਣਾ ਪਿਆ।
ਬੁਢੇ ਟਾਲਮੀ ਅਲਟੈਸ ਦੇ ਵੀ ਆਖ਼ਰੀ ਦਿਨ ਆ ਪੁਜੇ। ਉਸ ਨੇ ਮਰਨ ਸਮੇਂ ਕਲੋਪੀਟਰਾ ਤੇ ਆਪਣੇ ਛੋਟੇ ਸ਼ਾਹਜ਼ਾਦੇ ਨੂੰ ਆਪਣੇ ਪਾਸ ਬੁਲਾਕੇ ਕਿਹਾ ਕਿ, ਉਹ ਦੋਵੇਂ ਆਪਸ ਵਿਚ ਸ਼ਾਦੀ ਕਰਕੇ ਉਸਦੇ ਬਜ਼ੁਰਗਾਂ ਦੇ ਖੂਨ ਨਾਲ ਸਿੰਜੇ ਤਖਤ ਦੀ ਹਿਫਾਜ਼ਤ ਕਰਨ। ਦੋਹਾ ਨੇ ਪਿਤਾ ਦੀ ਆਖ਼ਰੀ ਖਾਹਿਸ਼ ਪੂਰੀ ਕਰਨ ਦਾ ਇਕਰਾਰ ਕੀਤਾ। ਪਰ ਭਰਾ ਨੇ ਤਖ਼ਤ ਤੇ ਬੈਠਦਿਆਂ ਹੀ ਕਲੋਪੀਟਰਾ ਨੂੰ ਮੁਲਕ ਛੱਡਕੇ ਜਾਨ ਬਚਾਣ ਲਈ ਨਠ ਜਾਣ ਤੇ ਮਜਬੂਰ ਕਰ ਦਿਤਾ। ਉਹ ਮਿਸਰ ਛਡਕੇ ਰੋਮ ਜਾ ਪੁਜੀ। ਸੀਜ਼ਰ ਨੂੰ ਉਸ ਦੀ ਆਮਦ ਨੇ ਮੁੜ ਪਾਗਲ ਬਣਾ ਦਿਤਾ। ਉਸਨੇ ਆਪਣੀ ਪ੍ਰੇਮਕਾ ਦਾ ਸਵਾਗਤ ਕੀਤਾ ਤੇ ਮਿਸਰ ਤੋਂ ਵਡੀ ਸਲਤਨਤ ਦਾ ਮਾਲਕ ਬਣਾ ਦਿਤਾ। ਪਰ ਕਲੋਪੀਟਰਾ ਸਭ ਤੋਂ ਪਹਿਲਾਂ ਆਪਣੇ ਧੋਖੇਬਾਜ਼ ਭਰਾ ਪਾਸੋਂ ਬਦਲਾ ਲੈਣਾ ਚਾਹੁੰਦੀ ਸੀ।
ਰੋਮ ਵਿਚ ਕਲੋਪੀਟਰਾ ਦੇ ਸੈਂਕੜੇ ਆਸ਼ਕ ਪੈਦਾ ਹੋ ਗਈ ਕੋਈ ਵੀ ਇਸ ਨੀਲ ਦੀ ਹੁਸੀਨ ਪਰੀ ਨੂੰ ਕਿਸੇ ਹੋਰ ਦੀ ਬਗ਼ਲ ਵਿੱਚ ਵੇਖਣਾ ਨਹੀਂ ਸੀ ਚਾਹੁੰਦਾ। ਉਸ ਦੇ ਇਸ਼ਕ ਵਿਚ ਪਾਗ਼ਲ ਹੋ ਪ੍ਰੇਮੀ ਆਪਣੀਆਂ ਜਾਨਾਂ ਗਵਾਂ ਰਹੇ ਸਨ, ਪਰ ਜਦ ਉਹਨਾਂ ਨੂੰ ਜੂਲੀਅਸ ਦੀ ਕਾਮਯਾਬੀ ਦਾ ਪਤਾ ਲਗਾ, ਤਾਂ ਸਾਰਿਆਂ ਆਪਸ

ਵਿਚ ਸਮਝੌਤਾ ਕਰ ਕੇ ਜੂਲੀਅਸ ਦੇ ਖਿਲਾਫ਼ ਐਲਾਨੇ-ਜੰਗ ਕਰ ਦਿੱਤਾ। ਇਹ ਖੂਨੀ ਹੋਲੀ ਰੋਮ ਦੇ ਬਾਜ਼ਾਰਾਂ ਵਿਚ ਕਿਨੇ ਸਾਲ ਖੇਡੀ। ਜਾਂਦੀ ਰਹੀ, ਤੋਂ ਹਜ਼ਾਰਾਂ ਪਰਵਾਨੇ ਇਸ ਸ਼ਮਾਂ ਦੀ ਅੱਗ ਵਿਚ ਸੜ ਕੇ ਸੁਆਹ ਹੋ ਗਏ। ਓਧਰ ਕਲੋਪੀਟਰਾ ਮਹੱਲ ਚੋਂ ਇਸ ਨਜ਼ਾਰੇ ਨੂੰ ਵੇਖ ਵੇਖ ਕੇ ਖੁਸ਼ ਹੋ ਰਹੀ ਸੀ, ਉਸ ਨੂੰ ਆਪਣੇ ਆਸ਼ਕਾਂ ਦੀ ਮੌਤ ਤੇ ਦਿਲੀ ਖੁਸ਼ੀ ਹੁੰਦੀ ਸੀ। ਉਹ ਆਪਣੇ ਪਰਵਾਨਿਆਂ ਦੇ ਖੂਨ ਨਾਲ ਨਹਾਕੇ ਬੜਾ ਸਵਾਦ ਲਿਆ ਕਰਦੀ ਸੀ। ਜੂਲੀਅਸਸੀਜ਼ਰ ਪਾਗਲ ਤੇ ਖੂਨੀ ਭਗਿਆੜ ਬਣ ਗਿਆ ਸੀ। ਉਸ ਨੇ ਕਲੋਪੀਟਰਾਂ ਦੇ ਆਸ਼ਕਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ, ਤੇ ਇਹ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦੁਖ ਦੇਕੇ ਮਰਦਿਆਂ ਵੇਖ ਖੁਸ਼ ਹੋਇਆ ਕਰਦੀ ਸੀ। ਜੂਲੀਅਸ ਲੜਾਈ ਵਿਚ ਰੁੱਝਾ ਰਹਿੰਦਾ, ਤੇ ਇਹ ਮਹੱਲ ਵਿਚ ਐਸ਼ ਕਰ ਰਹੀ ਹੁੰਦੀ। ਉਹ ਜੂਲੀਅਸ ਨੂੰ ਕੇਵਲ ਇਕੋ ਸ਼ਮਾ ਦਾ ਪਰਵਾਨਾ ਦੇਖਣਾ ਚਾਹੁੰਦੀ ਸੀ, ਜਿਸ ਕਾਰਣ ਉਸਨੇ ਆਪਣੇ ਪਾਗਲ ਪ੍ਰੇਮੀ ਦੀਆਂ ਰਾਣੀਆਂ ਨੂੰ ਜੀਂਦਿਆਂ ਸੜਵਾ ਦਿਤਾ। ਜਿਸ ਵੇਲੇ ਸ਼ਾਹੀ ਮਹੱਲਾਂ ਵਿਚ ਰਹਿਣ ਵਾਲੀਆਂ ਰਾਣੀਆ ਜੀਂਦੀਆਂ ਸੜ ਰਹੀਆਂ ਸਨ, ਉਦੋਂ ਉਹ ਦਰਿਆ ਦੀ ਸੈਰ ਕਰਕੇ ਆਪਣਾ ਮਨ ਪ੍ਰਚਾ ਰਹੀ ਸੀ। ਜੂਲਿਅਸ ਦੀਵਾਨਿਆਂ ਵਾਂਗ ਸਭ ਕੁਝ ਦੇਖ ਰਿਹਾ ਸੀ, ਪਰ ਉਸ ਤੋਂ ਮਾਨੋਂ ਕਿਸੇ ਨੇ ਜਾਦੂ ਕਰ ਦਿਤਾ ਸੀ।
ਅਖ਼ੀਰ ਜੰਗ ਖ਼ਤਮ ਹੋਈ, ਪਰ ਲੋਕ ਇਸ ਹੁਸੀਨ ਨਾਗਣ ਤੋਂ ਡਾਢੇ ਤੰਗ ਆ ਗਏ ਸਨ। ਉਸਦਾ ਭਰਾ ਵੀ ਜਾਣਦਾ ਸੀ ਕਿ ਇਸ ਨਾਲ ਹੋਰ ਵਿਗਾੜ ਪੈਦਾ ਕਰਕੇ ਉਸਦਾ ਸੁਖੀ ਰਹਿਣਾ ਮੁਸ਼ਕਲ ਹੈ। ਅਖੀਰ ਉਹ ਆਪ ਆਇਆ ਤੇ ਕਲੋਪੀਟਰਾ ਨਾਲ ਸਮਝੌਤਾ ਕਰਕੇ ਉਸ ਨੂੰ ਮਿਸਰ ਵਾਪਸ ਲੈ ਗਿਆ, ਜਿਥੇ ਦੋਹਾਂ ਦੀ ਸ਼ਾਦੀ ਹੋ ਗਈ। ਲੋਕਾਂ ਦੀ ਬਗਾਵਤ ਦੇ ਡਰ ਕਾਰਣ ਜੂਲੀਅਸ ਇਹ ਸਭ ਕੁਝ ਦੇਖਦਾ ਹੋਇਆ ਵੀ ਖੂਨ ਦੇ ਅਥਰੂ ਪੀ ਗਿਆ। ਮਿਸਰ ਵਿਚ ਕੁਝ ਦਿਨ ਇਨ੍ਹਾਂ ਦੇ ਚੰਗੇ ਗੁਜ਼ਰੇ, ਪਰ ਸੀਜ਼ਰ ਕਲੋਪੀਟਰਾ ਦੋਨਾ ਦੇ ਦਿਲਾਂ ਵਿਚ ਜਿਹੜੀ ਮੁਹੱਬਤ ਦੀ ਅਗ ਲਗੀ ਹੋਈ ਸੀ ਓਹ ਫਿਰ ਰੰਗ ਲਿਆਈ। ਉਹ ਮਿਸਰ ਤੋਂ ਆਪਣੇ ਪਤੀ-ਭਰਾ ਨੂੰ ਨਾਲ ਰੋਮ ਜਾ ਪੁਜੀ ਤੇ ਫਿਰ ਸੀਜ਼ਰ ਨਾਲ ਪ੍ਰੇਮ-ਸਾਗਰ ਵਿਚ ਤਾਰੀ ਲਾਣ ਲਗ ਪਈ।
ਉਸਨੇ ਅਪਣੇ ਪਤੀ ਨੂੰ ਜ਼ਹਿਰ ਦੇ ਦਿਤਾ ਤੋਂ ਬਿਨਾਂ ਰੋਕ ਟੋਕ ਤੋਂ ਸੀਜ਼ਰ ਨਾਲ ਰੰਗ ਰਲੀਆਂ ਵਿਚ ਸ਼ਾਮਲ ਹੋ ਗਈ। ਅਜੇ ਪਤਾ ਨਹੀਂ ਕਿਤਨੇ ਰਕੀਬ ਆਸ਼ਕਾਂ ਦੇ ਲਹੂ ਨਾਲ ਉਹ ਨਹਾਉਂਦੀ, ਕਿ ਰੋਮ ਵਿਚ ਮੁੜ ਬਗਾਵਤ ਸ਼ੁਰੂ ਹੋ ਗਈ, ਤੇ ਜੂਲਿਅਸ ਮਾਰਿਆ ਗਿਆ ਕਲੋਪੀਟਰਾ ਅਪਣੇ ਪ੍ਰੇਮੀ ਦੀ ਮੌਤ ਦਾ ਦੁਖ ਨਾ ਸਹਾਰ ਸਕੀ ਤੇ ਪਾਗਲਾ ਵਾਂਗ ਜੰਗਲ ਵਲ ਉਠ ਨਠੀ। ਉਸਨੇ ਕਪੜੇ ਲੀਰੋ ਲੀਰ ਕਰ ਦਿਤੇ ਅਧ ਨੰਗੀ ਹਾਲਤ 'ਚਿ ਉਹ ਕਿੰਨਾ ਚਿਰ ਅਵਾਰਿਆਂ ਵਾਂਗ ਜੰਗਲਾ ਰੋਮ ਦੀਆਂ ਗਲੀਆਂ ਵਿਚ ਭੌਂਦੀ ਫਿਰੀ-ਪਰ ਜਦ ਇਸ਼ਕ ਦਾ ਭੂਤ ਸਿਰੋਂ ਲਥਾ, ਤਾਂ ਫਿਰ ਵਾਪਸ ਮਿਸਰ ਆ ਗਈ। ਰੋਮ ਵਿਚ ਜੂਲੀਅਸ ਸੀਜ਼ਰ ਵਿਰੁਧ ਹੋਈ ਬਗਾਵਤ ਦਾ ਲੀਡਰ ਸੀਜ਼ਰ ਦਾ ਇਕ ਮਸ਼ਹੂਰ ਜਰਨੈਲ ਅਨਤੋਨੀ ਸੀ। ਉਹ ਵੀ ਆਪਣਾ ਦਿਲ ਕਲੋਪੀਟਰਾ ਨੂੰ ਦੇ ਬੈਠਾ ਸੀ। ਜੂਲੀਅਸ ਦੀ ਮੌਤ ਨਾਲ ਉਸਦਾ ਮੈਦਾਨ ਹੀ ਸਾਫ ਹੋ ਗਿਆ, ਤਾਂ ਉਸਨੇ ਕਲੋਪੀਟਰਾ ਨੂੰ ਪਿਆਰ ਸੁਨੇਹਾ ਭੇਜਿਆ ਪ੍ਰੇਮਕਾ ਆਪਣੇ ਨਵੇਂ ਪ੍ਰੇਮੀ ਦੀ ਜ਼ਿਆਰਤ ਕਰਨ ਇਕ ਵਡੇ ਜਹਾਜ਼ ਤੇ ਸਵਾਰ ਹੋ ਕੇ ਆਈ। ਅਨਤੋਨੀ ਉਸਦੀ ਮੁੱਹਬਤ ਵਿਚ ਦੀਵਾਨਾ ਹੋ ਉਸ ਨਾਲ ਮਿਸਰ ਜਾ ਪੁਜਾ। ਦੋਵੇਂ ਪ੍ਰੇਮੀ ਹੁਸਨ ਦੇ ਠਾਠਾਂ ਮਾਰਦੇ ਸਾਗਰ ਵਿਚ ਠਿਲ੍ਹ ਪਏ। ਘਰ ਘਰ ਉਨਾਂ ਦੀ ਮੁਹੱਬਤ ਦੇ ਚਰਚੇ ਸ਼ੁਰੂ ਹੋ ਗਏ, ਪਰ ਕੁਦਰਤ ਸ਼ਾਇਦ ਕਲੋਪੀਟਰਾ ਤੋਂ ਬਦਲਾ ਲੈਣ ਤੇ ਤੁਲੀ ਹੋਈ ਸੀ। ਉਹ ਜ਼ਿਆਦਾ ਦੇਰ ਇਸ ਨੂੰ ਮੌਜਾਂ ਮਾਣਦਿਆਂ ਨਹੀਂ ਸੀ ਦੇਖ ਸਕਦੀ। ਅਨਤੋਨੀ ਦਾ ਪਿਆਰ ਕੁਛ ਦੇਰ ਪਿਛੋਂ ਠੰਡਾ ਪੈ ਗਿਆ ਤੇ ਉਸ ਦਾ ਦਿਲ ਕਲੋਪੀਟਰਾ ਤੋਂ ਉਚਾਟ ਹੋ ਕੇ ਹੋਰ ਕਿਸੇ ਨਵ-ਜੋਬਨ ਕਲੀ ਗਿਰਦ ਘੁਮਣ ਲਗਾ। ਉਸਦੀ ਨਵੀਂ ਪ੍ਰੇਮਕਾ ਵਿਕਟੋਰੀਆ ਬੜੀ ਹੁਸੀਨ, ਜੋਬਨ ਮਤੀ ਸੁੰਦਰਤਾ ਦੀ ਮਲਕਾ ਜਾਪਦੀ ਸੀ, ਅਨਤੋਨੀ ਕਲੋਪੀਟਰਾਂ ਦੀ ਢਲ ਚੁਕੀ ਜਵਾਨੀ ਦੀ ਪੂਜਾ ਛਡਕੇ ਵਿਕਟੋਰਿਆ ਦਾ ਪੁਜਾਰੀ ਬਣ ਗਿਆ।
ਕਲੋਪੀਟਰਾ ਸਚੇ ਦਿਲੋਂ ਅਨਤੋਨੀ ਨੂੰ ਚਾਹੁੰਦੀ ਸੀ। ਜਿਸ ਕਾਰਣ ਥੋੜੇ ਦਿਨਾਂ ਮਗਰੋਂ ਉਹ ਫਿਰ ਇਸ ਵਲ ਖਿਚਿਆ ਜਾਣ ਲਗਾ-ਪਰ ਹੁਣ ਉਸ ਦੇ ਦਿਲ ਵਿਚ ਮੁਲਕ-ਗੀਰੀ ਦੇ ਲਾਲਚ ਕਾਰਣ ਪਹਿਲਾਂ ਵਰਗਾ ਪਿਆਰ ਨਹੀਂ ਸੀ ਰਿਹਾ--ਅਨਤੋਨੀ ਨੇ ਬੜੀ ਭਾਰੀ ਫ਼ੌਜ ਲੈ ਕੇ ਰੋਮ ਤੇ ਹਲਾ ਬੋਲਿਆ, ਜਿਸ ਵਿਚ ਉਸਨੂੰ ਭਾਰੀ ਹਾਰ ਹੋਈ। ਕੋਲਪੀਟਰਾ ਨੇ ਅਜ ਤੀਕ ਹਾਰ ਨਹੀਂ ਸੀ ਵੇਖੀ। ਉਸਨੇ ਆਪਣੇ ਹਾਰੇ ਹੋਏ ਪ੍ਰੇਮੀ ਨੂੰ ਸੁਨੇਹਾ ਭੇਜਿਆ ਕਿ ਉਹ ਉਸਦੇ ਮਥੇ ਲਗਣ ਦੀ ਥਾਂ ਮੌਤ ਨਾਲ ਜਫੀ ਪਾਣਾ ਵਧੇਰੇ ਪਸੰਦ ਕਰੇਗੀ।
ਅਨਤੋਨੀ ਨੂੰ ਇਸ ਗਲ ਦਾ ਸਖ਼ਤ ਰੰਜ ਹੋਇਆ। ਇਸ ਦੁਖ ਨੂੰ ਨਾ ਸਹਾਰਣ ਕਰਕੇ ਉਸਦੀ ਦੁਜੇ ਦਿਨ ਹੀ ਮੌਤ ਹੋ ਗਈ।
ਕਿਧਰੇ ਦੂਰ ਬੈਠੇ ਇਕ ਜ਼ਹਿਰੀਲੇ ਸਪ ਨੇ ਇਸ ਹੁਸਨ ਦੀ ਮਲਕਾ ਦੇ ਹੰਕਾਰ ਨੂੰ ਵੇਖ ਕੇ ਫੁੰਕਾਰਾ ਮਾਰਿਆ। ਸ਼ਾਇਦ ਉਹ ਵੀ ਇਸ ਕਾਤਲ ਤੇ ਖੂ਼ਨੀ ਨਾਗਣ ਨੂੰ ਚੁੰਮਣਾ ਚਾਹੁੰਦਾ ਸੀ- ਉਸ ਨੇ ਇਕੋ ਚੁੰਮਣ ਨਾਲ ਇਸਦਾ ਅੰਤ ਕਰ ਦਿਤਾ।
ਇਹ ਸੀ ਇਸ ਦੁਨੀਆਂ ਦੀ ਅਤੁ ਹਸੀਨ ਮਲਕਾਂ ਦਾ ਦਰਦ ਨਾਕ ਅੰਤ।

{{{2}}}