ਪ੍ਰੀਤ ਕਹਾਣੀਆਂ/ਅਬਰਾਹਮ ਲਿੰਕਨ

ਪ੍ਰਦੇਸ
ਅਬਰਾਹਮ ਲਿੰਕਨ

ਮੇਰੀ ਟਾਡ ਜਿੰਨੀ ਹਸੀਨ ਸੀ, ਇਤਨੀ ਹੀ ਮਗਰੂਰ ਵੀ ਸੀ। ਉਸ ਦੀ ਹਰ ਥਾਂ ਕਦਰ ਸੀ, ਹਰ ਨੌਜਵਾਨ ਉਸ ਦੇ ਕਦਮਾਂ ਵਿਚ ਅਖਾਂ ਵਿਛਾਂਦਾ ਸੀ, ਪਰ ਉਸਦੀ ਨਿਗਾਹ ਕਿਸੇ ਪ੍ਰੇਮੀ ਤੇ ਟਿਕ ਦੀ ਹੀ ਨਹੀਂ ਸੀ। ਉਹ ਆਖਿਆ ਕਰਦੀ ਸੀ, ਕਿ "ਪ੍ਰੇਮ ਇਕ ਪਾਗ਼ਲਪਨ ਹੈ, ਬਿਲਕੁਲ ਪਾਗਲ-ਪਨ, ਮੈਨੂੰ ਕਿਸੇ ਨੌਜਵਾਨ ਨਾਲ ਮੁਹੱਬਤ ਨਹੀਂ ਹੋ ਸਕਦੀ।
ਉਹ ਖੁਬਸੂਰਤ ਸੀ, ਤੇ ਇਤਨੀ ਖੁਬਸੂਰਤ ਕਿ ਸੈਂਕੜੇ ਪ੍ਰੇਮੀਆਂ ਨੂੰ ਇਕ ਨਜ਼ਰ ਨਾਲ ਕਦਮਾਂ ਵਿਚ ਸੁਟ ਸਕਦੀ ਸੀ। ਉਸ ਦੇ ਜੀਵਨ ਵਿਚ ੨੧ ਖੁਬਸੂਰਤ ਬਹਾਰਾਂ ਆਈਆਂ ਤੇ ਲੰਘ ਗਈਆਂ, ਪਰ ਕੋਈ ਖੁਸ਼ਕਿਸਮਤ ਉਸ ਨੂੰ ਜਿਤ ਨਾ ਸਕਿਆ।
ਉਸਨੇ ਆਪਣੇ ਮਾਪਿਆਂ ਨੂੰ ਸਾਫ ਕਹਿ ਦਿਤਾ, ਕਿ ਉਹ ਉਸ

ਦੀ ਸ਼ਾਦੀ ਦਾ ਫਿਕਰ ਨਾ ਕਰਨ। ਉਹ ਆਪਣੀ ਮਰਜ਼ੀ ਨਾਲ ਆਪਣੇ ਜੀਵਨ-ਸਾਥੀ ਦੀ ਚੋਣ ਕਰੇਗੀ। ਉਹ ਸਹੇਲੀਆਂ ਨੂੰ ਆਖਿਆ ਕਰਦੀ ਸੀ-"ਮੈਂ ਅਮਰੀਕਾ ਦੇ ਪ੍ਰਧਾਨ ਨਾਲ ਸ਼ਾਦੀ ਕਰਾਂਗੀ, ਇਸ ਤੋਂ ਘਟ ਕਿਸੇ ਨਾਲ ਨਹੀਂ ਪਰ ਉਸਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ | ਇਕ ਦਿਨ ਸ਼ਾਮ ਵੇਲੇ ਜਦ ਅਸਮਾਨ ਤੇ ਬਦਲ ਛਾਏ ਹੋਏ ਸਨ, ਤੇ ਕਾਫੀ ਹਨੇਰਾ ਹੋ ਗਿਆ ਸੀ, ਉਹ ਇਕ ਬਜ਼ਾਰੋਂ ਲੰਘ ਰਹੀ ਸੀ, ਕਿ ਗਲੀ ਦੇ ਮੋੜ ਤੇ ਅਚਾਨਕ ਇਕ ਨੌਜਵਾਨ ਨਾਲ ਉਸ ਦੀ ਟਕਰ ਹੋ ਗਈ। ਉਹ ਡਿਗ ਪਈ। ਨੋਜਵਾਨ ਨੇ ਉਠਾਕੇ ਉਸ ਪਾਸੋਂ ਮੁਆਫੀ ਮੰਗੀ, ਪਰ ਉਸ ਗੁਸੇ ਨਾਲ ਭਰੇ ਹੋਏ ਲਫਜ਼ਾਂ ਵਿਚ ਉਤਰ ਦਿਤਾ-
"ਅੰਨ੍ਹਾ ਏਂ ਤੂੰ?"
"ਹਾਂ ਬਿਲਕੁਲ ਅੰਨ੍ਹਾ" ਆਖ ਕੇ ਨੌਜਵਾਨ ਉਸ ਨੂੰ ਟੇਡੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਆਪਣੇ ਰਾਹ ਪਿਆ।
ਮੇਰੀ ਨੂੰ ਅਜ ਇਕ ਨੌਜਵਾਨ ਪਾਸੋਂ ਸਖਤ ਹਾਰ ਹੋਈ ਸੀ। ਉਹ ਸਾਰੀ ਉਮਰ ਨੌਜਵਾਨ ਦਿਲਾਂ ਨੂੰ ਪੈਰਾਂ ਹੇਠਾਂ ਮਸਲਦੀ ਰਹੀ ਸੀ, ਪਰ ਅੱਜ ਜਿਸ ਨੌਜਵਾਨ ਨਾਲ ਟਕਰ ਹੋਈ ਸੀ, ਉਸਨੇ ਇਸਦੀ ਬਿਲਕੁਲ ਹੀ ਪਰਵਾਹ ਨਹੀਂ ਕੀਤੀ। ਓਹ ਸਦਾ ਤੋਂ ਮਰਦਾਂ ਨੂੰ ਕਮਜ਼ੋਰ ਸਮਝਦੀ ਆਈ ਸੀ, ਪਰ ਅਜ ਉਸ ਨੇ ਆਪਣੇ ਆਪ ਨੂੰ ਅਤ-ਕਮਜ਼ੋਰ ਪਾਇਆ। ਉਸ ਦਾ ਸਾਰਾ ਮਾਨ ਤੇ ਗ਼ਰੂਰ ਮਿਟੀ ਵਿਚ ਮਿਲ ਗਿਆ ਜਾਪਦਾ ਸੀ। ਪੇਮ ਐਕਸਪਰਟਾਂ ਦਾ ਵਿਸ਼ਵਾਸ਼ ਹੈ, ਕਿ ਕਿਸੇ ਦੇ ਪਿਆਰ ਪਿਛੇ ਦੀਵਾਨੇ ਹੋ ਕੇ ਉਸਦੇ ਮਗਰ ਫਿਰਿਆ ਜਾਵੇ, ਤਾਂ ਪ੍ਰੇਮਕਾ ਪ੍ਰੇਮੀ-ਦਿਲ ਮਸਲ ਕੇ ਖੁਸ਼ ਹੁੰਦੀ ਹੈ, ਪਰ ਜੇ ਉਸ ਦੀ ਪ੍ਰਵਾਹ ਨਾ ਕੀਤੀ ਜਾਏ, ਤਾਂ ਉਹਦੇ ਦਿਲ ਨੂੰ ਚੋਟ ਲਗਦੀ ਹੈ, ਤੇ ਉਹ ਆਪਣਾ ਸਭ ਕੁਝ ਪ੍ਰੇਮੀ-ਦਿਲ ਜਿਤਣ ਲਈ ਲਾ ਦੇਂਦੀ ਹੈ। ਮੇਰੀ ਦੀ ਵੀ ਇਹੋ ਹਾਲਤ ਸੀ। ਉਸ ਨੇ ਆਪਣਾ ਸਾਰਾ ਤਾਣ

ਨੌਜਵਾਨ ਦੀ ਤਵੱਜੋ ਖਿਚਣ ਤੇ ਲਾ ਦਿਤਾ। "ਉਹ ਇਨਾਂ ਪਥਰ ਦਿਲ, ਕਿ ਹਸੀਨਾਂ ਨੂੰ ਠੁਕਰਾ ਕੇ ਚੁਪ ਚੁਪੀਤਾ ਨਿਕਲ ਗਿਆ।" ਇਸ ਨਾਲ ਮੇਰੀ ਦੇ ਦਿਲ ਵਿਚ ਪ੍ਰੇਮ-ਚਿੰਗਾਰੀਆਂ ਵਧੇਰੇ ਭਖਣ ਲਗ ਪਈਆਂ।
ਇਹ ਨੌਜਵਾਨ ਕੋਣ ਸੀ?
ਇਹ ਮੇਰੀ ਦਾ ਗੁਆਂਢੀ ਅਬਰਾਹਮ ਲਿੰਕਨ ਸੀ। ਉਸਨੂੰ ਮੇਰੀ ਨਾਲ ਅਥਾਹ ਪਰੇਮ ਸੀ, ਉਹ ਹੁਸੀਨ ਮੇਰੀ ਤੇ ਜਾਨ ਵਾਰਦਾ ਸੀ, ਪਰ ਮਗਰੂਰ ਮੇਰੀ ਪਾਸੋਂ ਕੋਹੀਂ ਦੂਰ ਨਠਦਾ ਸੀ, ਤੇ ਇਹੋ ਚੀਜ਼ ਦੋਹਾਂ ਦੇ ਮੇਲ ਵਿਚ ਵਡੀ ਰੁਕਾਵਟ ਸੀ। ਅਖੀਰ ਇਸਦਾ ਵੀ ਇਕ ਦਿਨ ਹਲ ਨਿਕਲ ਹੀ ਆਇਆ।
ਇਕ ਦਿਨ ਰਾਤ ਨੂੰ ਅਚਾਨਕ ਸ਼ੋਰ ਸ਼ਰਾਬੇ ਨਾਲ ਮੇਰੀ ਦੀ ਜਾਗ ਖੁਲ੍ਹ ਗਈ। ਉਸ ਨੇ ਵੇਖਿਆ ਕਿ ਉਸ ਦੇ ਮਕਾਨ ਨੂੰ ਅਗ ਲਗੀ ਹੋਈ ਹੈ-ਤੇ ਅਗ ਦੀਆਂ ਉਚੀਆਂ ਲਾਟਾਂ ਵਿਚਕਾਰ ਉਹ ਬੜੀ ਮੁਸ਼ਕਲ ਨਾਲ ਘਿਰੀ ਹੋਈ ਹੈ। ਉਸ ਨੇ ਉਚੀ ਉਚੀ ਸ਼ੋਰ ਪਾਇਆ,ਪਰ ਲੋਕੀ ਤਮਾਸ਼ਾ ਵੇਖ ਰਹੇ ਸਨ, ਕਿਸੇ ਨੂੰ ਮੌਤ ਮੁਲ ਲੈਣ ਦੀ ਜੁਰਅਤ ਨਾ ਹੋ ਸਕੀ।
ਇਨੇ ਚਿਰ ਵਿਚ ਲੋਕਾਂ ਕੀ ਵੇਖਿਆ, ਕਿ ਇਕ ਨੌਜਵਾਨ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਪਹੁੜੀ ਰਾਹੀਂ ਕਮਰੇ ਵਿਚ ਜਾ ਪੁਜਾ | ਮੇਰੀ ਦੀ ਜਾਨ ਬਚ ਗਈ, ਪਰ ਉਹ ਆਪ ਮੌਤ ਦੇ ਮੂੰਹ ਵਿਚ ਕਿਤਨੇ ਦਿਨ ਲਟਕਦਾ ਰਿਹਾ।
ਇਹ ਨੌਜਵਾਨ ਅਬਰਾਹਮ ਲਿੰਕਨ ਸੀ?
ਅਗ ਨੇ ਆਪਣੇ ਸ਼ਿਕਾਰ ਨੂੰ ਬਚਾਣ ਵਾਲੇ ਨੌਜਵਾਨ ਤੇ ਅਜਜਿਹਾ ਮਾਰੂ ਹਮਲਾ ਕੀਤਾ ਕਿ ਉਹ ਕਿੰਨੇ ਦਿਨ ਹਸਪਤਾਲ ਵਿਚ ਪਿਆ ਰਿਹਾ। ਸਾਰੇ ਉਸ ਦੀ ਜ਼ਿੰਦਗੀ ਤੋਂ ਨਿਰਾਸ਼ ਹੋ ਬੈਠੇ। ਮੇਰੀ ਨੇ ਇਹ ਸਾਰੇ ਦਿਨ ਤੇ ਰਾਤਾਂ ਅੱਖਾਂ ਵਿਚ ਗੁਜ਼ਾਰੀਆਂ ਸਨ |

ਉਸ ਨੂੰ ਪਲ ਭਰ ਵੀ ਚੈਨ ਨਹੀਂ ਸੀ ਆਉਂਦਾ। ਸਾਰਾ ਦਿਨ ਤੇ ਰਾਤ ਉਹ ਆਪਣੀ ਜਾਨ-ਰਖਿਯਕ ਦੇ ਸਰਹਾਣੇ ਬੈਠੀ, ਅਬਰੂ ਕੇਰਦੀ ਰਹਿੰਦੀ ਸੀ। ਕੁਝ ਦਿਨਾਂ ਪਿਛੋਂ, ਮਰੀਜ਼ ਨੇ ਅਖਾਂ ਖੋਹਲੀਆਂ | ਮੇਰੀ ਦੇ ਗਰਮ ਗਰਮ ਅਥਰੂੰ ਉਸਦੀਆਂ ਅੱਖਾਂ ਵਿਚ ਆ ਡਿਗੇ। ਮੇਰੀ ਨੇ ਅੱਖਾਂ ਪੂੰਝਦਿਆਂ ਕਿਹਾ-"ਹੁਣ ਤੁਹਾਡਾ ਕੀ ਹਾਲ ਹੈ? "ਅਛਾ ਹੈ?। ਆਖ ਕੇ ਉਸ ਨੇ ਫਿਰ, ਅਖਾਂ ਬੰਦ ਕਰ ਲਈਆਂ। ਹੌਲੀ ਹੌਲੀ ਉਸ ਦੀ ਹਾਲਤ ਸੰਭਲਦੀ ਗਈ। ਡਾਕਟਰਾਂ ਕਿਹਾ, ਕਿ ਹੁਣ ਉਸ ਦੀ ਜਾਨ ਖ਼ਤਰੇ ਤੋਂ ਬਾਹਰ ਹੈ, ਤੇ ਸਿਰਫ ਕਮਜ਼ੋਰੀ ਹੀ ਬਾਕੀ ਹੈ।
ਮੇਰੀ ਰੋਜ਼ਾਨਾ ਆਪਣੇ ਪ੍ਰੇਮੀ ਦੀ ਯਾਤਰਾ ਨੂੰ ਆਉਂਦੀ, ਤੇ ਘੰਟਿਆਂ ਬਧੀ ਉਥੇ ਹੀ ਬੈਠੀ ਰਹਿੰਦੀ। ਉਹ ਰੋਜ਼ ਆਪਣੇ ਭੜਕੀਲੇ ਤੇ ਦਿਲ-ਖਿੱਚਵੇਂ ਕਪੜਿਆਂ ਵਿਚ ਉਡਦੀ ਆਉਂਦੀ, ਪਰ ਅਬਰਾਹਮ ਉਸ ਵਲ ਨਿਗਾਹ ਹੀ ਨਾ ਕਰਦਾ, ਤੇ ਸਦਾ ਕਿਤਾਬ ਪੜਣ ਵਿੱਚ ਮਸਤ ਰਹਿੰਦਾ।
ਹੁਣ ਮਗਰੂਰ ਹੁਸੀਨਾ ਦਾ ਸਬਰ ਪਿਆਲਾ ਵੀ ਨਕੋ ਨਕ ਭਰਿਆ ਜਾ ਚੁੱਕਾ ਸੀ। ਉਸ ਲਈ ਆਪਣੇ ਪ੍ਰੇਮੀ ਵਲ ਹੋਰ ਬੇਪਰਵਾਰੀ ਸਹਾਰੀ ਨਾ ਜਾ ਸਕੀ।
ਇਕ ਦਿਨ ਉਸਨੇ ਬੜੇ ਪਿਆਰ ਨਾਲ ਆਪਣੇ ਪ੍ਰੀਤਮ ਦਾ ਸਿਰ ਦੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਹੋਇਆਂ ਕਿਹਾ
"ਲਿੰਕਨ ਜੀ! ਮੇਰੇ ਨਾਲ ਬੋਲਦੇ ਕਿਉਂ ਨਹੀਂ? ਨਰਾਜ਼ ਹੋ।"
"ਨਹੀਂ ਨਰਾਜ਼ਗੀ ਕੇਹੀ?" ਲਿੰਕਨ ਨੇ ਬੇਪਰਵਾਹੀ ਨਾਲ ਜਵਾਬ ਦਿਤਾ। ਤੇ ਫੇਰ ਚੁੱਪ ਕਿਉਂ ਰਹਿੰਦੇ ਹੋ? ਕੀ ਮੇਰੇ ਨਾਲ ਦੋ ਗਲਾਂ ਕਰਨ ਨਾਲ ਤੁਹਾਡਾ ਕੁਝ ਵਿਗੜ ਜਾਂਦਾ ਹੈ? ਕੀ ਤੁਸੀ ਜਾਣਦੇ ਨਹੀਂ ਕਿ ਤੀਵੀਂ ਦਾ ਦਿਲ ਬੜਾ ਨਾਜ਼ਕ ਹੁੰਦਾ ਹੈ,ਤੇ ਤੁਹਾਡੇ

ਇਸ ਸਲੂਕ ਨਾਲ ਉਸ ਦੇ ਟੁਕੜੇ ਟੁਕੜੇ ਹੋ ਜਾਣ ਦਾ ਡਰ ਹੈ।"
ਅਜ ਉਹ ਪਿਆਰ ਜਜ਼ਬਿਆਂ ਵਿਚ ਰੁੜ੍ਹਦੀ ਪਤਾ ਨਹੀਂ ਕੀ ਕੀ ਆਖ ਗਈ। ਨੌਜਵਾਨ ਨੇ ਨਿਗਾਹ ਕਿਤਾਬ ਤੇ ਰਖਦਿਆਂ ਤੇ ਵਰਕਾ ਉਥੱਲਦਿਆਂ ਜਵਾਬ ਦਿਤਾ:-
"ਮੇਰੀ! ਮੈਂ ਅੰਨ੍ਹਾ ਤੇ ਕਮਜ਼ੋਰ-ਦਿਲ ਹਾਂ।"
ਮੇਰੀ ਦੀਆਂ ਡਾਡਾਂ ਨਿਕਲ ਗਈਆਂ। ਉਹ ਇਹ ਨਾਂ ਸਹਾਰ ਸਕੀ, ਤੇ ਲਿੰਕਨ ਦੇ ਕਦਮਾਂ ਤੇ ਡਿਗ ਪਈ।
ਪਿਆਰੇ! ਮੈਨੂੰ ਮੁਆਫ ਕਰ ਦਿਓ। ਮੈਂ ਗਲਤੀ ਤੇ ਸਾਂ। ਮੈਂ ਆਪਣਾ ਸਭ ਕੁਝ ਆਪ ਦੀ ਭੇਟ ਕਰਦੀ ਹਾਂ।
ਲਿੰਕਨ ਦਾ ਮੁਰਝਾਇਆ ਚਿਹਰਾ ਖਿੜ ਗਿਆ। ਉਸ ਨੇ ਮੇਰੀ ਨੂੰ ਆਪਣੀਆਂ ਬਾਹਵਾਂ ਵਿਚ ਕਸ ਲਿਆ, ਤੇ ਉਸ ਦੇ ਗੁਲਾਬ ਵਰਗੇ ਸੁਰਖ ਚਿਹਰੇ ਨੂੰ ਚੁੰਮਦਿਆਂ ਕਿਹਾ-"ਮੇਰੀ! ਮੈਂ ਤੈਨੂੰ ਦਿਲੋਂ ਚਾਹਦਾ ਸਾਂ। ਪਤਾ ਨਹੀਂ ਕਿੰਨੀਆਂ ਰਾਤਾਂ ਤੇਰੀ ਯਾਦ ਵਿਚ ਜਾਗਦਿਆਂ ਬਿਤਾ ਦਿਤੀਆਂ ਹਨ, ਪਰ ਮੈਂ ਤੈਨੂੰ ਇਕ ਜ਼ਰੂਰੀ ਸਬਕ ਸ਼ਿਖਾਣਾ ਚਾਹੁੰਦਾ ਸੀ।
ਮੇਰੀ ਉਸ ਦੀਆਂ ਬਾਹਵਾਂ ਵਿਚ ਕਸੀ ਹੋਈ ਸਿਸਕੀਆਂ ਲੈ ਰਹੀ ਸੀ, ਤੇ ਲਿੰਕਨ ਦੇ ਦਿਲ ਦੀ ਧੜਕਣ ਸਾਫ ਸੁਣਾਈ ਦੇ ਰਹੀ ਸੀ।
ਨਫ਼ਰਤ ਪਿਆਰ ਵਿਚ ਬਦਲ ਗਈ। ਦੋਵੇਂ ਇਕ ਦੂਜੇ ਵਿਚ ਜਜ਼ਬ ਹੋ ਜਾਣਾ ਚਾਹੁੰਦੇ ਸਨ। ਪਿਆਰ ਵਸ਼ ਹੋ ਕੇ ਉਹ ਕਈ ਕਈ ਘੰਟੇ ਦੁਨੀਆਂ ਨੂੰ ਭੁਲ ਕੇ ਇਕੱਠੇ ਬੈਠੇ ਗਲ ਕਰਦੇ ਰਹਿੰਦੇ॥ ਅਖੀਰ ਦੋਹਾਂ ਦੀ ਸ਼ਾਦੀ ਨਾਲ ਉਹ ਨਾ ਟੁੱਟ ਸਕਣ ਵਾਲੀ ਜ਼ੰਜੀਰ ਵਿਚ ਸਦਾ ਲਈ ਜਕੜ ਦਿਤੇ ਗਏ।
ਹਾਲਾਤ ਬਦਲਦਿਆਂ ਦੇਰ ਨਹੀਂ ਲਗਦੀ-ਲਿੰਕਨ, ਪਿਆਰ ਮੁਹਿੰਮ ਜਿਤਣ ਪਿਛੋਂ ਰਾਜਸੀ ਕੰਮਾਂ ਵਿਚ ਜੁਟ ਪਿਆ। ਉਸ ਦੀਆਂ

ਕੁਰਬਾਨੀਆਂ ਤੇ ਮਿਹਨਤ ਨੇ ਅਮਰੀਕਾ ਦੀ ਹਾਲਤ ਹੀ ਬਦਲ ਦਿਤੀ। ਉਹ ਤਰੱਕੀ ਕਰਦਾ ਕਰਦਾ ਅਖੀਰ ਅਮਰੀਕਾ ਦਾ ਪ੍ਰਧਾਨ ਬਣ ਗਿਆ।
ਪ੍ਰੇਮਕਾ ਦੇ ਉਹ ਸ਼ਬਦ ਇਨ ਬਿਨ ਸਚੇ ਨਿਕਲੇ ਕਿ ਉਹ ਅਮਰੀਕਾ ਦੇ ਪ੍ਰਧਾਨ ਨਾਲ ਸ਼ਾਦੀ ਕਰੇਗੀ, ਹੋਰ ਕਿਸੇ ਨਾਲ ਨਹੀਂ।"