ਪਾਰਸ/੪.
(੪)
ਪਿਉ ਦਾਦੇ ਦੇ ਮਕਾਨ ਦੇ ਦੋ ਹਿੱਸੇ ਕੀਤੇ ਗਏ । ਇਕ ਵਿਚ ਹਰਿਚਰਨ ਰਹਿਣ ਲੱਗਾ ਤੇ ਦੂਜੇ ਵਿਚ ਗੁਰਚਰਨ ਤੇ ਉਹਨਾਂ ਦੀ ਪੁਰਾਣੀ ਮਹਿਰੀ ਪੰਚੂ ਦੀ ਮਾਂ ਗੁਜ਼ਾਰਾ ਕਰਨ ਲੱਗੇ, ਦੂਜੇ ਦਿਨ ਮਹਿਰੀ ਨੇ ਆ ਕੇ ਆਖਿਆ, "ਰਸੋਈ ਦਾ ਸਾਰਾ ਸਾਮਾਨ ਇਕੱਠਾ ਕਰ ਆਈ ਹਾਂ ਬਾਬੂ ਜੀ।"
ਰਸੋਈ ਦਾ ? ਚੰਗਾ ਮੈਂ.........ਆਇਆ........... ਇਹ ਆਖਕੇ ਗੁਰਚਰਨ ਬਾਬੂ ਉਠਣਾ ਹੀ ਚਾਹੁੰਦੇ ਸਨ ਕਿ ਮਹਿਰੀ ਆਖਣ ਲੱਗੀ, “ਕੋਈ ਛੇਤੀ ਨਹੀਂ ਬਾਬੂ ਜੀ ਜ਼ਰਾ ਦਿਨ ਚੜ੍ਹ ਲੈਣ ਦਿਉ। ਏਨੇ ਚਿਰ ਨੂੰ ਤੁਸੀਂ ਬੇਸ਼ੱਕ ਗੰਗਾ ਦਾ ਇਸ਼ਨਾਨ ਕਰ ਆਓ"।
ਚੰਗਾ ਮੈਂ ਜਾਂਦਾ ਹਾਂ । ਇਹ ਆਖ ਕੇ ਗੁਰਚਰਨ ਬਾਬੂ ਅੱਖ ਦੇ ਪਲਕਾਰੇ ਵਿਚ ਗੰਗਾ ਇਸ਼ਨਾਨ ਲਈ ਉਠ ਖੜੇ ਹੋਏ। ਉਹਨਾਂ ਦਾ ਕਹਿਣਾ ਤੇ ਕਰਨਾ ਕਦੇ ਅਡੋ ਅੱਡ ਨਹੀ ਸਨ। ਉਹ ਜੋ ਕੁਝ ਆਖਦੇ ਸਨ ਉਹੋ ਹੀ ਝਟ ਪੱਟ ਕਰ ਲੈਂਦੇ ਸਨ। ਪੰਚੂ ਦੀ ਮਾਂ ਨੂੰ ਪਤਾ ਨਹੀਂ ਕਿਉਂ ਸ਼ੱਕ ਪੈਣ ਲੱਗ ਪਿਆ ਕਿ ਇਹ ਪਹਿਲੇ ਬਾਬੂ ਜੀ ਨਹੀਂ ਰਹੇ।
ਪੰਚੂ ਦੀ ਮਾਂ ਅੰਦਰ ਜਾਕੇ ਜ਼ੋਰ ਜ਼ੋਰ ਦੀ ਦੋਹਾਈ ਦੇਕੇ ਆਖਣ ਲੱਗੀ, 'ਕਦੇ ਭਲਾ ਨਹੀਂ ਹੋਣਾ, ਇਹਨਾਂ ਦਾ ਕਦੇ ਭਲਾ ਨਹੀਂ ਹੋਣਾ, ਇਹ ਦੀ ਸਜ਼ਾ ਇਹਨਾਂ ਨੂੰ ਰੱਬ ਵਲੋਂ ਜ਼ਰੂਰ ਮਿਲੇਗੀ।
ਕਿਸਦਾ ਭਲਾ ਨਹੀਂ ਹੋਣਾ ਤੇ ਕਿਹਨੂੰ ਜ਼ਰੂਰ ਸਜ਼ਾ ਮਿਲੇਗੀ, ਕਿਸੇ ਨੂੰ ਇਸ ਦਾ ਪਤਾ ਲਗੇਗਾ ਤੇ ਨਾ ਹੀ ਕੋਈ ਛੋਟੇ ਬਾਬੂ ਵਲੋਂ ਇਸ ਨਾਲ ਲੜਨ ਨੂੰ ਤਿਆਰ ਹੋਇਆ ਇਸੇ ਤਰ੍ਹਾਂ ਕਈ ਦਿਨ ਲੰਘ ਗਏ। ਗੁਰਚਰਨ ਦੀ ਇਕੋ ਉਲਾਦ ਬਿਮਲ ਚੰਦ੍ਰ ਕੋਈ ਨੇਕ ਉਲਾਦ ਨਹੀ ਇਹਨੂੰ ਉਹ ਚੰਗੀ ਤਰਾਂ ਜਾਣਦੇ ਸਨ। ਕੁਝ ਮਹੀਨੇ ਪਹਿਲਾਂ ਉਹ ਕੁਝ ਘੰਟਿਆਂ ਲਈ ਘਰ ਸੀ ਪਰ ਫੇਰ ਉਹਦੇ ਦਰਸ਼ਨ ਨਹੀਂ ਹੋਏ ਸਨ। ਉਸ ਵਾਰੀ ਬੈਗ ਵਿਚ ਲੁਕਾ ਕੇ ਪਤਾ ਨਹੀਂ ਕੀ ਕੁਝ ਧਰ ਗਿਆ ਸੀ, ਇਹਦੇ ਚਲੇ ਜਾਣ ਤੇ ਪਾਰਸ ਨੂੰ ਸੱਦ ਕੇ ਆਖਿਆ, 'ਵੇਖ ਖਾਂ ਪੁਤ ਭਲਾ ਇਹਦੇ ਵਿਚ ਕੀ ਹੈ ? ਪਾਰਸ ਨੇ ਚੰਗੀ ਤਰਾਂ ਵੇਖ ਚਾਖ ਕੇ ਆਖਿਆ, ਸ਼ਾਇਦ ਕੋਈ ਕਾਗਜ਼ ਹਨ। ਜੇ ਤੁਸੀਂ ਆਖੋ ਤਾਂ ਸਾੜ ਦਿਆਂ ਤਾਇਆ ਜੀ ?
ਗੁਰਚਰਨ ਨੇ ਕਿਹਾ ਸੀ ਜੇ ਕੋਈ ਜ਼ਰੂਰੀ ਹੋਏ ਤਾਂ ?
ਪਾਰਸ ਨੇ ਜਵਾਬ ਦਿੱਤਾ ਸੀ, 'ਜ਼ਰੂਰੀ ਤਾਂ ਹਨ ਪਰ ਪਾਰਸ ਵਾਸਤੇ ਜ਼ਰੂਰੀ ਨਹੀਂ ਕੀ ਫਾਇਦਾ ਹੈ ਇਸ ਬੰਦ ਬਲਾਂ ਨੂੰ ਘਰ ਵਿੱਚ ਰੱਖੀ ਰੱਖਣ ਦਾ ?
ਗੁਰਚਰਨ ਨੇ ਫੇਰ ਰੋਕਿਆ ਸੀ, 'ਬਿਨਾਂ ਚੰਗੀ ਤਰਾਂ ਪਤਾ ਕੀਤਿਆਂ ਨਾਸ ਨਹੀਂ ਕਰਨੇ ਚਾਹੀਦੇ। 'ਏਦਾਂ ਕਿਸੇ ਦਾ ਸੱਤਿਆਨਾਸ ਵੀ ਹੋ ਸਕਦਾ ਹੈ, ਬੇਟਾ ਤੂੰ ਇਹਨਾਂ ਨੂੰ ਕਿਧਰੇ ਲੁਕਾ ਦੇਹ ਫੇਰ ਵੇਖੀ ਜਾਇਗੀ ?
ਇਹ ਗੱਲ ਉਹਨਾਂ ਨੂੰ ਭੁੱਲ ਚੁੱਕੀ ਸੀ, ਅਜ ਸਵੇਰੇ ਗੰਗਾ ਇਸ਼ਨਾਨ ਤੋਂ ਪਿਛੋਂ ਉਹ ਰੋਟੀ ਵਾਸਤੇ ਜਾ ਰਹੇ ਸਨ ਕਿ ਉਹੋ ਬਗ ਲੈ ਕੇ ਪੁਲਸ, ਪਾਰਸ, ਹਰਚਰਨ ਤੇ ਪਿੰਡ ਦੇ ਕਈ ਲੋਕ ਆ ਗਏ।
ਥੋੜੇ ਵਿਚ ਇਹ ਗਲ ਏਦਾਂ ਹੈ ਕਿ ਬਿਮਲ ਕਿਧਰੇ ਡਾਕਾ ਮਾਰ ਕੇ ਨੱਸ ਗਿਆ ਹੈ, ਅਖਬਾਰਾਂ ਵਿਚ ਖਬਰ ਪੜਕੇ ਪਾਰਸ ਨੇ ਇਹ ਖਬਰ ਪੁਲਸ ਨੂੰ ਦੇ ਦਿਤੀ ਹੈ। ਬੈਗ ਹੁਣ ਤਕ ਉਹਦੇ ਕੋਲ ਹੀ ਸੀ।
ਬੇਸ਼ਕ ਬਿਮਲ ਖਰਾਬ ਲੜਕਾ ਹੈ, ਸ਼ਰਾਬ ਦਾ ਹੈ, ਜੂਆ ਖੇਡਦਾ ਹੈ, ਤੇ ਇਸੇ ਤਰ੍ਹਾਂ ਹੋਰ ਵੀ ਉਸ ਵਿਚ ਕਈ ਐਬ ਹਨ। ਕਲਕੱਤੇ ਵਿਚ ਇਕ ਮਾਮੂਲੀ ਜੇਹੀ ਨੌਕਰੀ ਕਰਕੇ ਉਹ ਆਪਣਾ ਝੱਟ ਲੰਘ ਰਿਹਾ ਹੈ। ਉਹ ਡਾਕੂ ਵੀ ਹੈ, ਇਹ ਕਦੇ ਉਸਦੇ ਪਿਉ ਨੂੰ ਸੁਪਨੇ ਵਿਚ ਵੀ ਖਿਆਲ ਨਹੀਂ ਆਇਆ।
ਗੁਰਚਰਨ ਕੁਝ ਚਿਰ ਪਾਰਸ ਦੇ ਮੂੰਹ ਵਲ ਇਕ ਟੱਕ ਦੇਖਦਾ ਰਿਹਾ। ਇਹਦੀਆਂ ਦੋਵੇਂ ਅੱਖਾਂ ਗਿੱਲੀਆਂ ਹੋ ਰਹੀਆਂ ਸਨ, ਕਹਿਣ ਲੱਗਾ, ਜੋ ਕੁਝ ਪਾਰਸ ਨੇ ਆਖਿਆ ਹੈ, ਸਭ ਸੱਚ ਹੈ, ਇਕ ਗੱਲ ਵੀ ਝੂਠ ਨਹੀਂ।'
ਦਰੋਗੇ ਨੇ ਇਕ ਦੋ ਹੋਰ ਗੱਲਾਂ ਪੁਛਕੇ ਪਾਰਸ ਨੂੰ ਛੁਟੀ ਦੇ ਦਿੱਤੀ। ਜਾਂਦਿਆਂ ਹੋਇਆਂ ਉਸਨੇ ਨੀਵਾਂ ਹੋਕੇ ਗੁਰਚਰਨ ਦੇ ਪੈਰਾਂ ਤੇ ਹੱਥ ਲਾਕੇ ਕਿਹਾ, 'ਤੁਸੀਂ ਵਡੇ ਥਾਂ ਹੋ ਪੰਡਤ ਜੀ! ਮੇਰਾ ਕਸੂਰ ਭੁਲ ਜਾਣਾ, ਮੈਂ ਵੀ ਮਜਬੂਰ ਹਾਂ ਇਹਦੇ ਵਰਗਾ ਦੁਖ ਵਾਲਾ ਕੰਮ ਤੋਂ ਪਹਿਲਾ ਕਦੇ ਨਹੀਂ ਕੀਤਾ।'
ਕਈਆਂ ਦਿਨਾਂ ਪਿਛੋਂ ਖਬਰ ਆਈ ਕਿ ਬਿਮਲ ਨੂੰ ਸੱਤ ਸਾਲਾਂ ਦੀ ਕੈਦ ਹੋ ਗਈ ਹੈ। Page ਫਰਮਾ:Custom rule/styles.css has no content.Script error: No such module "Custom rule".