ਨੈਣੀਂ ਨੀਂਦ ਨਾ ਆਵੇ
ਨੈਣੀਂ ਨੀਂਦ ਨਾ ਆਵੇ
ਏਸੇ ਕਲਮ ਤੋਂ
ਲੋਕ ਗੀਤ
ਗਾਉਂਦਾ ਪੰਜਾਬ (1959)
ਫੁੱਲਾਂ ਭਰੀ ਚੰਗੇਰ (1979)
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003)
ਖੰਡ ਮਿਸ਼ਰੀ ਦੀਆਂ ਡਲ਼ੀਆਂ (2003)
ਲੋਕ ਕਹਾਣੀਆਂ
ਜ਼ਰੀ ਦਾ ਟੋਟਾ (1957)
ਨੈਣਾਂ ਦੇ ਵਣਜਾਰੇ (1962)
ਭਾਰਤੀ ਲੋਕ ਕਹਾਣੀਆਂ (1991)
ਬਾਤਾਂ ਦੇਸ ਪੰਜਾਬ ਦੀਆਂ (2003)
ਲੋਕ ਬੁਝਾਰਤਾਂ
ਲੋਕ ਬੁਝਾਰਤਾਂ (1956)
ਪੰਜਾਬੀ ਬੁਝਾਰਤਾਂ (1979)
ਧਰਤੀ ਦੀ ਮਹਿਕ (2004)
ਪੰਜਾਬੀ ਸਭਿਆਚਾਰ
ਪੰਜਾਬ ਦੀਆਂ ਲੋਕ ਖੇਡਾਂ (1976)
ਪੰਜਾਬ ਦੇ ਮੇਲੇ ਅਤੇ ਤਿਓਹਾਰ (1995)
ਆਓ ਨੱਚੀਏ (1995)
ਜੀਵਨੀ
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)
ਨਾਟਕ
ਪ੍ਰਾਇਆ ਧੰਨ (1962)
ਬਾਲ ਸਾਹਿਤ
ਜਾਦੂ ਦਾ ਸ਼ੀਸ਼ਾ (1962)
ਕੇਸੂ ਦੇ ਫੁੱਲ (1962)
ਸੋਨੇ ਦਾ ਬੱਕਰਾ (1962)
ਸੰਪਾਦਨਾ
ਬਾਲ ਕਹਾਣੀਆਂ (1992)
ਆਓ ਗਾਈਏ (1992)
ਨੇਕੀ ਦਾ ਫਲ (1995)
ਮਹਾਂਬਲੀ ਰਣਜੀਤ ਸਿੰਘ (1995)
ਅਨੁਵਾਦ
ਵਰਖਾ ਦੀ ਉਡੀਕ (1993)
ਟੋਡਾ ਤੇ ਟਾਹਰ (1994)
ਤਿਤਲੀ ਤੇ ਸੂਰਜਮੁਖੀਆਂ (1994)
ਨੈਣੀਂ ਨੀਂਦ ਨਾ ਆਵੇ
(ਦੋਹੇ, ਮਾਹੀਆ, ਮੁਹੱਬਤਾਂ ਤੇ ਸ਼ਗਨਾਂ ਦੇ ਗੀਤ)
ਸੁਖਦੇਵ ਮਾਦਪੁਰੀ
An image should appear at this position in the text. If you are able to provide it, see Wikisource:Image guidelines and Help:Adding images for guidance. |
ESTD. 1940
ਲਾਹੌਰ ਬੁੱਕ ਸ਼ਾਪ
2-ਲਾਜਪਤ ਰਾਏ ਮਾਰਕੀਟ, ਲੁਧਿਆਣਾ
NAINEEN NIND NA AWE
(An anthology of Punjabi Folk Songs)
by
Sukhdev Madpuri
Smadhi Road, Khanna 141401
Ph: 01628-224704
ਪਹਿਲੀ ਵਾਰ: 2004
ਮੁੱਲ: ਪੇਪਰ ਬੈਕ:120/- ਰੁਪਏ
ਸਜਿਲਦ:150/- ਰੁਪਏ
ਪ੍ਰਕਾਸ਼ਕ:ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ, 2-ਲਾਜਪਤ ਰਾਏ ਮਾਰਕੀਟ, ਨੇੜੇ ਸੁਸਾਇਟੀ ਸਿਨ, ਲੁਧਿਆਣਾ।
ਫੋਨ-2740738 E-Mail:-lahorebookshop40@Rediffmail.com ਲੇਜ਼ਰ ਸੈਟਿੰਗ: ਲਿਟਲ ਫ਼ਿਕਸ, ਕੋਟ ਕਿਸ਼ਨ ਚੰਦ, ਜਲੰਧਰ।
ਫ਼ੋਨ-5095058: ਸਰਤਾਜ ਪ੍ਰਿੰਟਿੰਗ ਪ੍ਰੈਸ, ਜਲੰਧਰ।
ਪੰਜਾਬੀਆਂ ਦੀ ਅਜੋਕੀ ਪੀੜ੍ਹੀ ਨੂੰ
ਜੋ
ਆਪਣੇ ਵਿਰਸੇ ਨੂੰ ਭੁੱਲ ਰਹੀ
ਹੈ
ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
ਮੈਂ ਤੈਨੂੰ ਵਰਜਦੀ ਵੀਰਨਾ ਵੇ
ਭੈਣਾਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
ਤਤਕਰਾ
ਮੁੱਢਲੇ ਸ਼ਬਦ | 9 | |
ਦੋ ਸ਼ਬਦ | 13 | |
ਮੁੱਹਬਤਾਂ ਦੀ ਖੁਸ਼ਬੋ | ||
1. ਦੋਹੇ | ||
ਦੋਹਾ ਗੀਤ ਗਿਆਨ ਦਾ | 21 | |
ਮੁਹੱਬਤਾਂ ਦੀ ਮਹਿਕ | 23 | |
ਸੁਣ ਮਿੱਟੀ ਦਿਆ ਦੀਵਿਆ | 36 | |
ਫੁੱਲਾ ਤੇਰੀ ਵੇਲ ਵਧੇ | 42 | |
ਮਾਲ਼ਾ ਤੇਰੀ ਕਾਠ ਦੀ | 45 | |
ਮਾਣਕ ਮੋਤੀ | 48 | |
2. ਮਾਹੀਆ | ||
ਮੈਂ ਤੇਰੀ ਖ਼ੁਸ਼ਬੋ ਮਾਹੀਆ | 53 | |
3. ਪ੍ਰੀਤ ਗਥਾਵਾਂ | ||
ਹੀਰ ਰਾਂਝਾ | 65 | |
ਸੱਸੀ ਪੁੰਨੂੂੰ | 74 | |
ਸੋਹਣੀ ਮਹੀਂਵਾਲ | 81 | |
ਮਿਰਜ਼ਾ ਸਾਹਿਬਾਂ | 86 | |
ਰੋਡਾ ਜਲਾਲੀ | 89 | |
ਸ਼ਗਨਾਂ ਦੇ ਗੀਤ | ||
4. ਸੁਹਾਗ ਤੇ ਘੋੜੀਆਂ | ||
ਘੋੜੀਆਂ | 94 | |
ਸੁਹਾਗ | 106 | |
5. ਸਿੱਠਣੀਆਂ | ||
ਨਾਨਕਿਆਂ ਦੇ ਮੇਲ ਆਇਆ | 126 | |
ਜੰਨ ਦਾ ਸੁਆਗਤ | 129 | |
ਲਾੜਾ ਲਾਡਲਾ ਨੀ | 132 | |
ਕੁੜਮ ਬੈਟਰੀ ਵਰਗਾ | 144 | |
ਕੁੜਮਾ ਜ਼ੋਰੋ ਸਾਡੇ ਆਈ | 148 | |
ਸਤਨਾਜਾ | 152 | |
6. ਆਉਂਦੀਏ ਕੁੜੀਏ ਜਾਂਦੀਏ ਕੁੜੀਏ | ||
ਆਉਂਦੀਏ ਕੁੜੀਏ ਜਾਂਦੀਏ ਕੁੜੀਏ | 158 | |
7. ਹੇਰੇ | ||
ਤੇਰੇ ਨਾਲ ਹੇਰਾ ਕੀ ਲਾਵਾਂ | 170 | |
ਵੀਰਜ ਫੁੱਲ ਗੁਲਾਬ ਦਾ | 172 | |
ਪੈਸਾ ਤਾਂ ਕਰਲੀਂ ਬਾਬਾ ਠੀਕਰੀ | 176 | |
ਭੈਣ ਕਸੀਦੇਦਾਰ | 177 | |
ਉੱਤਰ ਭਾਬੋ ਡੋਲ਼ਿਓ | 179 | |
ਲਾਲਾਂ ਦੀ ਮੈਂ ਲਾਲੜੀ | 180 | |
ਰੁੱਸਿਆ ਹੈ ਭਗਵਾਨ | 182 | |
ਸਿਖਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ | 183 | |
ਖੋਗੀ ਜੀਜਾ ਆਰਸੀ | 185 | |
ਨਵੇਂ ਸਜਨ ਘਰ ਆਏ | 187 |
ਉੱਚੇ ਮਹਿਲੀਂਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉੱਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਬੀਬੀ
ਨੈਣੀਂ ਨੀਂਦ ਨਾ ਆਏ
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਉੱਠ ਵੇ ਬਾਬਲ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਏ