ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਤਲਾਸ਼ ਕਥਾ-ਸ਼ਾਸਤਰ ਦੀ-3



ਤਲਾਸ਼ · ਕਥਾ-ਸ਼ਾਸਤਰ ਦੀ - 3

(ਵਿਧੀ-ਮੂਲਕ ਸਮੱਸਿਆਵਾਂ ਅਤੇ ਸਮਾਧਾਨ)

ਵਿਧੀ ਵਿਗਿਆਨ ਵਿਚ ਖੋਜ ਦੇ ਢੰਗ-ਤਰੀਕੇ, ਖੋਜ ਦੇ ਸੰਦ, ਸ਼ਾਮਗ੍ਰੀ ਇਕੱਠੀ ਕਰਨ ਦੀਆਂ ਵਿਧੀਆਂ, ਲੇਖ-ਰਚਨਾ ਦੇ ਨਿਯਮਾਂ, ਕਾਂ, ਪੁਸਤਕਾਵਲੀ ਦੇਣ ਦੇ ਤਰੀਕੇ ਆਦਿ ਤਾਂ ਆ ਹੀ ਜਾਂਦੇ ਹਨ, ਪਰ ਉਕਤ ਬਾਰੇ ਅਮਲਾਂ ਦੇ ਦੌਰਾਨ ਵੀ ਅਤੇ ਇਹਨਾਂ ਤੋਂ ਪ੍ਰਾਪਤ ਹੁੰਦੇ ਸਿੱਟਿਆਂ ਦੀ ਪੇਸ਼ਕਾਰੀ ਸਮੇਂ ਵੀ ਵਿਧੀ-ਵਿਗਿਆਨ ਦੇ ਪਖੋਂ ਪ੍ਰਾਥਮਿਕ ਮੰਤਕੀ ਅਤੇ ਦਾਰਸ਼ਨਿਕ ਆਧਾਰ ਉਤੇ ਇਕਸਾਰਤਾ ਕਾਇਮ ਰੱਖਣ ਦੀ ਅਤੇ ਅਸੰਗਤੀਆਂ ਤੋਂ ਬਚਣ ਦੀ ਹੁੰਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਧਿਐਨ ਹੇਠਲੇ ਖੇਤਰ ਦੀ ਵਿਸ਼ੇਸ਼ ਪ੍ਰਕਿਰਤੀ ਨੂੰ ਧਿਆਨ ਵਿਚ ਰਖਦਿਆਂ ਖੋਜ ਅਤੇ ਪੇਸ਼ਕਾਰੀ ਨੂੰ ਵੱਧ ਤੋਂ ਵੱਧ ਵਸਤੂਪਰਕ ਰਖਿਆ ਜਾਏ, ਆਤਮਪਰਕ ਰਾਵਾਂ ਅਤੇ ਨਿਰੀਖਣਾਂ ਨੂੰ ਇਸ ਵਿਚ ਨਾ ਲਿਆਂਦਾ ਜਾਏ ਅਤੇ ਸਾਮਾਨੀਕਰਨਾਂ ਦਾ ਆਧਾਰ ਵਧ ਤੋਂ ਵਧ ਵਿਸ਼ਾਲ ਨਿਰੀਖਣਾਂ ਅਤੇ ਤੱਥਾਂ ਨੂੰ ਬਣਾਇਆ ਜਾਏ ਅਤੇ ਇਸ ਗੱਲ ਦਾ ਖ਼ਿਆਲ ਰਖਿਆ ਜਾਵੇ ਕਿ ਇਸ ਤਰ੍ਹਾਂ ਕੱਢੇ ਗਏ ਸਿੱਟੇ ਪ੍ਰੱਤਖ, ਪ੍ਰਮਾਣਿਕ ਅਤੇ ਪੜਤਾਲੇ ਜਾ ਸਕਣ ਵਾਲੇ ਤੱਥਾਂ ਦੀ ਉਲੰਘਣਾ ਨਾ ਕਰਨ।
ਅਸੀਂ ਪਿਛਲੇ ਦੋ ਅਧਿਆਵਾਂ ਵਿਚ ਨਿੱਕੀ ਕਹਾਣੀ ਦਾ ਸ਼ਾਸਤਰ ਘੜਣ ਦੇ ਯਤਨਾਂ ਦੀ ਪੁਣ-ਛਾਣ ਕੀਤੀ ਹੈ। ਇਸ ਪੁਣ-ਛਾਣ ਦੇ ਦੌਰਾਨ ਅਸੀਂ ਵੱਖੋ ਵੱਖਰੇ ਸੂਤਰਾਂ ਨੂੰ ਉਘਾੜਦਿਆਂ ਉਹਨਾਂ ਉਪਰ ਕਿਤੇ ਕਿਤੇ ਆਲੋਚਨਾਤਮਕ ਟਿੱਪਣੀਆਂ ਵੀ ਕੀਤੀਆਂ ਹਨ। ਪਰ ਪਿਛਲੇ ਅਧਿਆਵਾਂ ਵਿਚਲੀਆਂ ਇਹਨਾਂ ਟਿੱਪਣੀਆਂ ਦੀ ਸੀਮਾ ਪ੍ਰਤੱਖ ਮੰਤਕੀ ਅਜੋੜਤਾਵਾਂ ਨੂੰ ਉਘਾੜਣਾ ਜਾਂ ਸਪਸ਼ਟ ਦਿਸਦੇ ਯਥਾਰਥ ਨਾਲੇ ਤਰਾਂ ਦੇ ਬੇਮੇਲ ਹੋਣ ਵੱਲ ਧਿਆਨ ਦੁਆਉਣਾ ਸੀ। ਕਿਉਂਕਿ, ਜਿਵੇਂ ਕਿ ਉਪਰ ਕਿਹਾ ਗਿਆ ਹੈ, ਕਿਸੇ ਵੀ ਲਿਖਤ ਦੀ ਪਹਿਲੀ ਵਿਧੀ-ਵਿਗਿਆਨਕ ਲੋੜ ਇਹ ਹੈ ਕਿ ਉਹ ਮੰਤਕੀ ਅਜੋੜਤਾਵਾ ਤੋਂ ਰਹਿਤ ਹੋਵੇ ਅਤੇ ਪ੍ਰਤੱਖ ਯਥਾਰਥ ਦੀ ਉਲੰਘਣਾ ਨਾ ਕਰਦੀ ਹੋਵੇ, ਖ਼ਾਸ ਕਰਕੇ ਜੋ ਪ੍ਤੱਰਖ ਯਥਾਰਥ ਨੂੰ ਹੀ ਦਲੀਲ ਦਾ ਆਧਾਰ ਬਣਾਇਆ ਗਿਆ ਹੋਵੇ, ਜਿਵੇਂ ਕਿ ਭੁਗੋਲਿਕ ਸਥਿਤੀ ਅਤੇ ਸਾਹਿਤਕ ਵਿਅੰਜਨਾਂ ਵਿਚਕਾਰ ਸੰਬੰਧ ਨਿਸਚਿਤ ਕਰਨ ਵਿਚ। ਇਸ ਤੋਂ ਮਗਰੋਂ ਉਹ ਵਿਧੀ-ਮੂਲਕ ਸਮੱਸਿਆਵਾਂ ਸ਼ੁਰੂ ਹੁੰਦੀਆਂ ਹਨ, ਜਿਹੜੀਆਂ ਹੱਥਲੇ ਵਿਸ਼ੇ ਦੀ ਵਿਸ਼ੇਸ਼ ਪ੍ਰਕਿਰਤੀ ਨਾਲ ਸੰਬੰਧਤ ਹਨ। ਜਿਵੇਂ ਕਿ ਪ੍ਰਤੱਖ ਹੈ, ਸਾਡਾ ਮੰਤਵ ਉਹਨਾਂ ਗੁਣਾਂ ਨੂੰ ਲੱਭਣਾ ਹੈ, ਜਿਹੜੇ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਸਥਾਪਤ ਕਰਦੇ ਹਨ ਅਤੇ ਫਿਰ ਇਸ ਵਿਧਾ ਦਾ ਸਮੁੱਚਾ ਸ਼ਾਸਤਰ ਉਲੀਕਣ ਦਾ ਯਤਨ ਕਰਨਾ ਹੈ। ਇਸ ਪੱਖੋ' ਕਿਸੇ ਸਾਹਿਤਕ ਵਿਧਾ ਦਾ ਸ਼ਾਸਤਰ ਨਿਰੂਪਣ ਵਿਚ ਇਕ ਮਹਤਵਪੂਰਣ ਸਮੱਸਿਆ ਭਾਗ ਅਤੇ ਸਮੁੱਚ ਨੂੰ ਪਛਾਨਣ ਅਤੇ ਉਹਨਾਂ ਵਿਚਲਾ ਅੰਤਰ-ਸੰਬੰਧ ਨਿਰਧਾਰਤ ਕਰਨ ਦੀ ਹੋ ਸਕਦੀ ਹੈ।
ਆਪਣੇ ਹੱਥਲੇ ਵਿਸ਼ੇ ਦੇ ਸੰਬੰਧ ਵਿਚ ਅਸੀਂ ਜਾਣਦੇ ਹਾਂ ਕਿ ਨਿੱਕੀ ਕਹਾਣੀ ਸਾਹਿਤ ਦਾ ਇਕ ਅੰਗ ਹੈ ਅਤੇ ਸਾਹਿਤ ਇਕ ਕਲਾ ਹੈ। ਕੁਦਰਤੀ ਤੌਰ ਉਤੇ ਨਿੱਕੀ ਕਹਾਣੀ ਦਾ ਸ਼ਾਸਤਰੇ ਸੁਹਜ-ਸ਼ਾਸਤਰ ਅਤੇ ਸਾਹਿਤ-ਸ਼ਾਸਤਰ ਨੂੰ ਉਲੰਘ ਨਹੀਂ ਸਕਦਾ, ਸਗੋਂ ਉਹਨਾਂ ਨੂੰ ਮਿਥ ਕੇ ਹੀ ਆਪਣੇ ਸੂਤਰ ਘੜੇਗਾ। ਸੁਹਜ-ਸ਼ਾਸਤਰ ਦੀ ਹੋਂਦ ਹੀ ਇਸ ਗੱਲ ਦੀ ਗਵਾਹੀ ਹੈ ਕਿ ਸਹਜ-ਸਜਣ ਅਤੇ ਸੁਹਜ-ਮਾਨਣ/ਸਮਝਣ/ਵਿਆਖਿਆਉਣ ਦੀ ਪ੍ਰਕਿਰਿਆ ਕੋਈ ਸਰਲ ਸਾਧਾਰਣ ਪ੍ਰਕਿਰਿਆ ਨਹੀਂ। ਰਚਨਾ ਦਾ ਜਾਂ ਰਚਨਾ ਪ੍ਰਿਕਿਰਿਆ ਦਾ ਸਹਿਜ ਜਾਣਾ ਕੋਈ ਕਰ ਤਕ ਅਵਸਥਾ ਨਹੀਂ, ਸਗੋਂ ਅਭਿਆਸ ਅਤੇ ਅਨਭਵ ਦਾ ਸਿੱਟਾ ਹੁੰਦਾ ਹੈ। ਸਹਿਜ ਸਰਲ ਹੋਣਾ ਕਲਾ ਦਾ ਗੁਣੇ ਤਾਂ ਹੋ ਸਕਦਾ ਹੈ ਪ੍ਰਕਿਰਤੀ ਨਹੀਂ।
ਸਾਹਿਤ-ਸ਼ਾਸਤਰ ਦੀ ਪੱਧਰ ਉਤੇ ਪਿਛਲੇ ਅਧਿਆਵਾਂ ਵਿਚ ਉਠਾਏ ਗਏ ਕੁਝ ਨੁਕਤੇ ਅੱਜ ਵੈਸੇ ਵੀ ਮਹਤਵਪੂਰਣ ਨਹੀਂ ਰਹੇ। ਉਦਾਹਰਣ ਵਜੋਂ ਸੁਜਾਨ ਸਿੰਘ ਜਿਸ ਵੇਲੇ ਪਲਾਟ ਉਤੇ ਜ਼ੋਰ ਦੇਂਦਾ ਹੈ ਤਾਂ ਉਹ ਇਸ ਨੂੰ ਘਟਨਾ ਜਾਂ ਘਟਨਾਵਾਂ ਦੇ ਹੋਣ ਅਤੇ ਉਹਨਾਂ ਵਿਚਕਾਰ ਸੰਬੰਧ ਨਾਲ ਜੋੜਦਾ ਹੈ। ਪਰ ਅੱਜ ਪਲਾਟ ਨੂੰ ਇਹਨਾਂ ਸੀਮਿਤ ਅਰਥਾਂ ਵਿਚ ਨਹੀਂ ਸਮਝਿਆ ਜਾਂਦਾ | ਘਟਨਾਵਾਂ ਪਾਤਰਾਂ ਦੇ ਕਾਰਜਾਂ ਦਾ ਸਿੱਟਾ ਹੁੰਦੀਆਂ ਹਨ। ਇਹ ਕਾਰਜ ਪਾਤਰਾਂ ਦੀ ਮਾਨਸਿਕਤਾ ਦੀ ਉਧਜ ਵੀ ਹੁੰਦੇ ਹਨ ਅਤੇ ਉਸ ਨੂੰ ਘੜਦੇ ਵੀ ਹਨ। ਭਾਸ਼ਾ ਕਾਰਜ ਨੂੰ ਸਿਰਫ਼ ਵਰਨਣ ਨਹੀਂ ਕਰਦੀ ਸਗੋਂ ਅਕਸਰ ਆਪ. ਵੀ ਕਾਰਜ ਹੁੰਦੀ ਹੈ। ਇਸ ਤਰਾਂ ਇਹ ਸਾਰਾ ਕੁਝ ਅੰਤਰ-ਸੰਬੰਧਤ ਹੈ। ਇਸੇ ਲਈ ਅੱਜ ਪਲਾਟ ਦਾ | ਮਤਲਬ ਉਸ ਅੰਮੇਵਕ ਸੰਗਠਨ ਤੋਂ ਲਿਆ-ਜਾਂਦਾ-ਹੈ,--ਜਿਸ ਵਿਚ ਇਕ-ਵਿਸ਼ੇਸ਼ ਦਾ ਦਾ ਪ੍ਰਭਾਵ ਪਾਉਣ ਲਈ ਇਹ ਵੱਖੋ ਵੱਖਰੇ ਝੱੜ ਜੋੜੇ ਗਏ-ਹੁੰਦੇ ਹਨ ਅਤੇ ਵੱਖ ਵੱਖਰੀ ਮਾਤਰਾ ਵਿਚ ਉਘਾੜੇ ਜਾਂ ਮੱਧਮ ਰੱਖੇ ਗਏ ਹੁੰਦੇ ਹਨ। ਜਿਸ ਵੇਲੇ ਸੁਜਾਨ ਸਿੰਘ ਪਲਾਟ ਦੇ ਆਪਣੇ ਅਰਥਾਂ ਉਤੇ ਜ਼ੋਰ ਦੇ ਰਿਹਾ ਸੀ, ਉਸ ਵੇਲੇ ਵੀ ਪਲਾਟਾਂ ਨੂੰ ਉਕਤ | "ਰਖਾ ਵਿਚ ਸਮਝਣ ਦਾ ਇਕ ਰੁਝਾਣ ਮੌਜੂਦ ਸੀ। ਦੁੱਗਲ ਅੰਗਰੇਜ਼ੀ ਦਾ ਸ਼ਬਦ 'ਪਲਾਟ 2 ਵਰਤਦਾ, ਸਗੋਂ ਇਸ ਵਾਸਤੇ ਪੰਜਾਬੀ ਦਾ ਸ਼ਬਦ 'ਗੋਦ' ਵਰਤਦਾ ਹੈ। ਜੋ ਕਿ ' ਸਮਾਂ ਪੰਜਾਬੀ ਸਾਹਿਤ-ਆਲੋਚਨਾ ਵਿਚ ਵਰਤਿਆ ਜਾਂਦਾ ਰਿਹਾ ਹੈ। ਦੁੱਗਲ ਇਸ 'ਗੋਦ' ਦੀ ਪਰਿਭਾਸ਼ਾ ਵੀ ਇਹੀ ਦੇਦਾ ਹੈ - 'ਗੋਂਦ ... ਹਰ ਉਸ ਕੋਸ਼ਿਸ਼ ਨੂੰ ਕਿਹਾ ਜਾ ਸਕਦਾ ਹੈ, ਜੋ ਇਕ ਕਹਾਣੀ ਲੇਖਕ ਜਾਂ ਨਾਵਲਿਸਟ ਕਰਦਾ ਹੈ, ਇਕ ਖ਼ਾਸ ਤਰ੍ਹਾਂ ਦਾ ਪ੍ਰਭਾਵ ਆਪਣੇ ਪਾਠਕਾਂ 'ਤੇ ਪੈਦਾ ਕਰਨ ਲਈ।'

ਪਲਾਟ ਉਤੇ ਜ਼ੋਰ ਸੁਜਾਨ ਸਿੰਘ ਦੇ ਕਥਾ-ਸ਼ਾਸਤਰ ਵਿਚ ਇਕ ਇਕ ਮਹੱਤਵਪੂਰਨ ਨੁਕਤਾ ਹੈ।

ਸੰਤ ਸਿੰਘ ਸੇਖੋਂ ਦੇ ਕਥਾ-ਸ਼ਾਸਤਰੀ ਕਥਨ ਪ੍ਰਤੱਖ ਤੌਰ ਉਤੇ ਬੜੇ ਤਾਰਕਿਕ ਅਤੇ ਵਿਗਿਆਨਕ ਲਗਦੇ ਹਨ, ਪਰ ਅਸਲ ਵਿਚ ਇਹ ਐਸੀਆਂ ਭਰਾਂਤੀਆਂ ਦੀ ਜੜ੍ਹ ਹਨ, ਜਿਹੜੀਆਂ ਅਜੇ ਤਕ ਜਿਉਂ ਦੀਆਂ ਤਿਉਂ ਦੁਹਰਾਈਆਂ ਜਾ ਰਹੀਆਂ ਹਨ। ਇਹ ਕਥਨ ਘਟਨਾ ਅਤੇ ਪਾਤਰ ਦੇ ਸੰਕਲਪ ਦੁਆਲੇ ਘੁੰਮਦੇ ਹਨ, ਅਤੇ ਮੁੱਖ ਤੌਰ ਉਤੇ ਨਾਵਲ ਅਤੇ ਨਿੱਕੀ ਕਹਾਣੀ ਵਿਚ ਵਿਧਾ-ਮੂਲਕ ਨਿਖੇੜ ਕਰਨ ਲਈ ਵਰਤੇ ਗਏ ਹਨ।

ਸੇਖੋਂ ਅਨੁਸਾਰ ਘਟਨਾਵਾਂ ਕੁਝ ਮਹੱਤਵਪੂਰਨ ਹੁੰਦੀਆਂ ਹਨ ਅਤੇ ਕੁਝ ਮਹੱਤਵਪੂਰਨ ਨਹੀਂ ਹੁੰਦੀਆਂ। ਇਸ ਤਰ੍ਹਾਂ ਪਾਤਰ ਵੀ ਕੁਝ ਸਾਧਾਰਣ ਹੁੰਦੇ ਹਨ ਅਤੇ ਕੁਝ ਵਿਸ਼ੇਸ਼। ਜਿਹੜੀਆਂ ਘਟਨਾਵਾਂ ਮਹੱਤਵਪੂਰਨ ਨਹੀਂ ਹੁੰਦੀਆਂ, ਉਹ ਨਾਵਲ ਅਤੇ ਇਤਿਹਾਸ ਵਿਚ ਲਿਆਂਦੇ ਜਾਣ ਦੀਆਂ ਹੱਕਦਾਰ ਨਹੀਂ ਹੁੰਦੀਆਂ, ਉਹਨਾਂ ਦੀ ਥਾਂ ਸਿਰਫ਼ ਨਿੱਕੀ ਕਹਾਣੀ ਵਿਚ ਹੀ ਹੈ। ਇਥੇ ਸੇਖੋਂ ਲੋਕਰਾਜ ਨੂੰ ਵੀ ਆਪਣੀ ਧਾਰਨਾ ਦੇ ਹੱਕ ਵਿਚ ਦਲੀਲ ਵਜੋਂ ਭੁਗਤਾਉਂਦਾ ਹੈ। 'ਲੋਕਰਾਜ ਦੇ ਯੁਗ ਵਿਚ ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਂ ਦਾ ਵੀ ਮੁੱਲ ਹੈ। ਇਹ ਮੁੱਲ ਛੋਟੀ ਕਹਾਣੀ ਹੀ ਸਿੱਧ ਕਰ ਸਕਦੀ ਹੈ।' ਛੋਟੀ ਕਹਾਣੀ ਦੇ ਰੂਪ ਧਾਰਨ ਤੋਂ ਪਹਿਲਾਂ ਇਹ ਅਮੁੱਲਾ ਖਜ਼ਾਨਾ ਜ਼ਾਇਆ ਜਾ ਰਿਹਾ ਸੀ, ਜਿਹੜਾ ਹੁਣ ਸਾਂਭਿਆ ਜਾਣ ਲੱਗ ਪਿਆ ਹੈ। ‘ਛੋਟੀ ਕਹਾਣੀ ਦੇ ਪਰਚੱਲਤ ਹੋਣ ਤੋਂ ਪਹਿਲਾਂ ਅਜਿਹੀਆਂ ਘਟਨਾਂ ਆਮ ਤੌਰ 'ਤੇ ਘਟ ਹੀ ਸਾਹਿਤ ਜਾਂ ਸੰਬੰਧਤ ਵਿਚਾਰ ਦਾ ਵਿਸ਼ੇ ਬਣਦੀਆਂ ਸਨ। ਹੁਣ ਅਜਿਹੀਆਂ ਘਟਨਾ ਲਈ ਵੀ ਸਾਹਿਤ ਵਿਚ ਥਾਉਂ ਬਣ ਗਈ ਹੈ ਤੇ ਦੂਜੇ ਪਾਸੇ ਅਸਾਡੀ ਧਿਆਨ ਸ਼ਕਤੀ ਲਈ ਇਕ ਖੁੱਲਾ ਤੇ ਵਿਸ਼ਾਲ ਅਖਾੜਾ ਮਿਲ ਗਿਆ ਹੈ।

ਦੂਜੇ ਪਾਸੇ, ਸੇਖ ਅਨੁਸਾਰ ਮਹਤਵਪੂਰਨ ਵਿਅਕਤੀਆਂ ਅਤੇ ਮਹਤਵਪੂਰਨ ਘਟਨਾਵਾਂ ਲਈ ਸਿਰਫ਼ ਨਾਵਲ ਵਿਚ ਹੀ ਥਾਂ ਹੁੰਦੀ ਹੈ। ਸਗੋਂ ਨਾਵਲ ਤਾਂ ਸਾਧਾਰਣ ਵਿਅਕਤੀ ਨੂੰ ਜਦੋਂ ਚਿਤ੍ਰਦਾ ਹੈ ਤਾਂ ਨਾਇਕ ਦੀ ਪਦਵੀ ਦੇ ਦੇਂਦਾ ਹੈ, ਉਸ ਨੂੰ ਅਸਾਧਾਰਣ ਅਤੇ ਮਹਤਵਪੂਰਨ ਬਣਾ ਦੇਂਦਾ ਹੈ।

ਘਟਨਾ ਅਤੇ ਪਾਤਰ ਬਾਰੇ ਉਪ੍ਰੋਕਤ ਭਾਂਤ ਦੇ ਸੰਕਲਪ ਨੂੰ ਨਾਵਲ ਅਤੇ ਕਹਾਣੀ ਵਿਚ ਵਿਧਾ-ਮੂਲਕ ਨਿਖੇੜ ਕਰਨ ਲੱਗਿਆਂ ਮਗਰਲੇ ਲਗਭਗ ਸਾਰੇ ਵਿਦਵਾਨਾਂ ਨੇ ਆਪਣੀ ਅਪਣੀ ਅਣਮੋਲ ਲੱਭਤ ਵਜੋਂ ਪੇਸ਼ ਕੀਤਾ ਹੈ - ਉਹਨਾਂ ਨੇ ਵੀ ਜਿਹੜੇ ਬਜ਼ੁਰਗ ਦੀ ਪਦਵੀ ਪਾ ਗਏ ਹਨ, ਅਤੇ ਉਹਨਾਂ ਨੇ ਵੀ ਜਿਹੜੇ ਹੁਣ ਬਹੁਤੇ ਜਵਾਨ ਨਹੀਂ ਰਹੇ। ਸਮਾਂ ਬੀਤਣ ਨਾਲ ਮਨੁੱਖ ਦੀ ਸਾਧਾਰਣਤਾ ਅਤੇ ਮਹੱਤਵਹੀਣਤਾ ਦੀ 'ਆਧੁਨਿਕ ਮਨੋਵਿਗਿਆਨ' ਵਲੋਂ ਵੀ ਪੁਸ਼ਟੀ ਕਰਵਾ ਦਿੱਤੀ ਗਈ ਅਤੇ ਉਸ ਦੇ ਛੋਟੇਪਨ ਨੂੰ ਮਨੁੱਖਤਾ ਦੀ ਹੋਂਦ-ਵਿਧੀ ਕਰਾਰ ਦੇ ਦਿੱਤਾ ਗਿਆ। ਡਾ. ਹਰਿਭਜਨ ਸਿੰਘ ਤਕ ਪਹੁੰਚਦਿਆਂ ਤਾਂ ਘਟਨਾ ਅਤੇ ਮਨੁੱਖ ਦਾ ਮਹਤਵਪੂਰਨ ਹੋਣਾ ਨਿੱਕੀ ਕਹਾਣੀ ਲਈ, ਸਗੋਂ ਕਹਾਣੀਕਾਰ ਲਈ ਵੀ, ਤਾਬੂ ਬਣਾ ਦਿਤਾ ਗਿਆ। ਆਪਣੇ ਨਿੱਕੀ ਕਹਾਣੀ ਬਾਰੇ ਲੇਖ ਵਿਚ ਉਸ ਨੇ ਇਸ ਧਾਰਨਾ ਨੂੰ ਇਕ ਤੋਂ ਬਹੁਤੀ ਵਾਰੀ ਤਾਬੂ ਬਣਾ ਕੇ ਪੇਸ਼ ਕੀਤਾ ਹੈ। ਜਿਸ ਮਨੁੱਖ ਨੂੰ ਆਪਣੀ ਸਾਧਾਰਣਤਾ ਉਪਰ ਇਤਕਾਦ ਨਹੀਂ ਅਤੇ ਉਹ ਲੇਖਕ ਹੋਣ ਦੇ ਨਾਤੇ ਇਕ ਵਿਲੱਖਣ ਪੋਜ਼ ਲੈਣਾ ਚਾਹੁੰਦਾ ਹੈ, ਉਹ ਛੋਟੀ ਕਹਾਣੀ ਤੋਂ ਇਲਾਵਾ ਕਿਸੇ ਹੋਰ ਸਾਹਿਤ-ਰੂਪ ਉਪਰ ਹੱਥ ਅਜ਼ਮਾਵੇ...।' ਇਸੇ ਗੱਲ ਨੂੰ ਦੁਹਰਾਉਂਦਿਆਂ ਅੱਗੇ ਚੱਲ ਕੇ ਕਿਹਾ ਗਿਆ ਹੈ - ਕਹਾਣੀਕਾਰ ਨੂੰ ਕੇਵਲ ਇਕ ਸੰਜਮ ਦੀ ਪਾਲਣਾ ਕਰਨੀ ਪੈਂਦੀ ਹੈ ਕਿ ਉਹ ਵਿਅਕਤੀ ਦੀ ਸਮਰੱਥਾ ਤੋਂ ਵਡੇਰਾ ਜਾਂ ਵੱਖ ਹੋਣ ਦਾ ਯਤਨ ਨਾ ਕਰੇ।' ਨਾ ਸਿਰਫ਼ ਵਡੇਰਾ ਹੀ ਸਗੋਂ ਵੱਖਰਾ ਵੀ ਨਾ ਬਣੇ! ਸੋ ਸਾਧਾਰਣਤਾ ਇਕ ਐਸੀ ਸਿੱਕੇਬੰਦ ਇਕਸਾਰਤਾ ਵਰਗੇ ਅਵਸਥਾ ਹੈ, ਜਿਸ ਨੂੰ ਦੂਜੇ ਸਾਧਾਰਣ ਨਾਲੋਂ ਵੱਖਰਾ ਹੋਣਾ ਵੀ ਭੰਗ ਕਰ ਜਾਂਦਾ ਹੈ!

ਉਪ੍ਰੋਕਤ ਸਾਰੇ ਕੁਝ ਵਿਚ ਨੁਕਸ ਕਿਥੇ ਹੈ? ਮਨੁੱਖ ਦੀ ਵਿਸ਼ੇਸ਼ ਅਤੇ ਸਧਾਰਣ ਵਿਚ ਵੰਡ ਕਰਨ ਵਿਚ? ਜਾਂ ਘਟਨਾਵਾਂ ਨੂੰ ਮਹੱਤਵਪੂਰਨ ਅਤੇ ਮਹੱਤਵਹੀਣ ਸਮਝਣ ਵਿਚ? ਜਾਂ ਨਾਵਲ ਅਤੇ ਕਹਾਣੀ ਨੂੰ ਦੋ ਐਸੇ ਖ਼ਾਨੇ ਸਮਝ ਲੈਣ ਵਿਚ ਜਿਨ੍ਹਾਂ ਵਿਚ ਸਾਹਿਤਕਾਰ ਘਟਨਾਵਾਂ ਅਤੇ ਪਾਤਰਾਂ ਨੂੰ ਰੱਖੀ ਜਾਂਦੇ ਹਨ? ਸ਼ਾਇਦ ਇਹਨਾਂ ਸਾਰੀਆਂ ਗੱਲਾਂ ਵਿਚ ਹੀ। ਜਾਂ ਸ਼ਾਇਦ ਇਹਨਾਂ ਵਿਚੋਂ ਕਿਸੇ ਵਿਚ ਵੀ ਨਹੀਂ। ਨੁਕਸ ਅਸਲ ਵਿਚ ਉਸ ਗਲਤ ਧਾਰਨਾ ਵਿਚ ਹੈ, ਜਿਹੜੀ ਇਹਨਾਂ ਸਭ ਵੰਡੀਆਂ ਦੇ ਪਿਛੇ ਕੰਮ ਕਰ ਰਹੀ ਹੈ।

ਨਾਵਲ ਅਤੇ ਨਿੱਕੀ ਕਹਾਣੀ ਇਕ-ਯੁਗ ਦੀ ਪੈਦਾਵਾਰ ਹਨ ਜਿਸ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਆਧੁਨਿਕ ਯੁਗ ਕਿਹਾ ਜਾ ਸਕਦਾ ਹੈ। ਸਿਰਫ਼ ਨਿੱਕੀ ਕਹਾਣੀ ਨਾਵਲ ਨਾਲੋਂ ਪੱਛੜ ਕੇ ਸਾਹਮਣੇ ਆਈ, ਜਦੋਂ ਨਾਵਲ ਪਿੱਛੇ ਕੰਮ ਕਰਦੀ ਧਾਰਨਾ ਵਿਚ ਵਧੇਰੇ ਪੁਖ਼ਤਗੀ ਆ ਚੁੱਕਾ ਸੀ। ਇਹ ਧਾਰਨਾ ਇਹ ਸੀ ਕਿ ਮਨੁੱਖ ਨੂੰ ਰਾ-ਕਿਰਤਕ ਸ਼ਕਤੀਆਂ ਦੇ ਹੱਥਾਂ ਵਿਚ ਕੱਠਪੁਤਲੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਮਨੁੱਖ ਨੂੰ ਮਨੁੱਖ ਵਜੋਂ, ਉਸ ਦੇ ਆਪਣੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਸ ਦੇ ਕਾਰਜਾਂ ਨੂੰ ਉਹਨਾਂ ਦੇ ਕਾਰਨਾਂ ਅਤੇ ਅਸਰਾਂ ਦੇ ਅਮਲ ਵਜੋਂ ਪਛਾਣਿਆ ਜਾਣਾ ਚਾਹੀਦਾ ਹੈ। ਆਪਣੇ ਆਪ ਵਿਚ ਮਨੁੱਖ ਨਾ ਮਹਾਨ ਹੈ, ਨਾ ਸਾਧਾਰਣ, ਨਾ ਲਘੂ ਇਹ ਸਭ ਸਾਪੇਖਕ ਅਵਸਥਾਵਾਂ ਹਨ। ਦੇਖਣ ਵਾਲੀ ਗੱਲ ਸਿਰਫ਼ ਇਹ ਹੈ ਕਿ ਠੋਸ ਪ੍ਰਸਥਿਤੀਆਂ ਵਿਚ ਉਹ ਕਿਵੇਂ ਪੇਸ਼ ਆਉਂਦਾ ਹੈ ਅਤੇ ਕਿਉਂ?

ਮਨੁੱਖਾਂ ਨੂੰ ਮਹਾਨ ਅਤੇ ਸਾਧਾਰਣ ਵਿਚ ਵੰਡ ਕੇ ਦੇਖਣਾ ਮਧਕਾਲੀ ਸੋਚ ਦਾ ਪ੍ਰਗਟਾਵਾ ਹੈ। ਮਨੁੱਖਤਾ ਵਿਚ ਸਿਰਫ਼ ਨਿਰਪੇਖ ਛੋਟਾਪਣ ਦੇਣਾ ਆਧੁਨਿਕਤਾਵਾਦੀ ਸੋਚ ਹੈ। ਜਨਮ-ਜਾਤ ਤੋਂ ਨਾ ਕੋਈ ਮਨੁੱਖ ਛੋਟਾ ਹੈ ਨਾ ਮਹਾਨ। ਉਹ ਸੰਭਾਵਨਾਵਾਂ ਭਰਪੂਰ ਹੈ। ਅਤੇ ਉਚਿਤ ਪ੍ਰਸਥਿਤੀਆਂ ਮਿਲਣ ਉਤੇ ਉਹ ਸੰਭਾਵਨਾਵਾਂ ਨੂੰ ਹੰਢਾਉਂਦਾ ਵੀ ਹੈ। ਇਸੇ ਦਾ ਦੂਜਾ ਪੱਖ ਇਹ ਹੈ ਕਿ ਸਾਧਾਰਣ ਦਿਸਦਾ ਮਨੁੱਖ ਵੀ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਹੈ ਅਤੇ ਮਹਾਨ ਵਿਅਕਤੀ ਵੀ ਘਟੀਆਧਣ ਅਤੇ ਨੀਚਤਾ ਦਿਖਾ ਸਕਦਾ ਹੈ।

ਮਨੁੱਖ ਦਾ ਇਸ ਤਰਾਂ ਦਾ ਸੰਕਲਪ ਨਾਵਲ ਅਤੇ ਕਹਾਣੀ ਦੇ ਪਿੱਛੇ ਕੰਮ ਕਰਦਾ ਹੈ! ਇਹੀ ਸੰਕਲਪ ਲੋਕਰਾਜ ਦੇ ਪਿੱਛੇ ਕੰਮ ਕਰਦਾ ਹੈ। ਲੋਕਰਾਜ ਵਿਚ ਸਾਧਾਰਣ ਵਿਅਕਤੀ ਦੀ ਵੀ ਮਹੱਤਾ ਵਧ ਜਾਂਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕਰਾਜ ਵਿਚ ਸਿਰਫ਼ ਸਾਧਾਰਣ ਅਤੇ ਛੋਟੇ ਵਿਅਕਤੀ ਹੀ ਹੁੰਦੇ ਹਨ, ਜਾਂ ਮਹਾਨ ਵਿਅਕਤੀ ਲੋਕ ਰਾਜ ਲਈ ਕੋਈ ਅਪਵਾਦ ਹਨ। ਨਾ ਹੀ ਇਸ ਦਾ ਮਤਲਬ ਇਹ ਹੈ। ਕਿ ਮਹਾਨ ਵਿਅਕਤੀਆਂ ਦੀ ਮਹਾਨਤਾ ਦੀ ਪੁਣਛਾਣ ਕਰਨਾ ਜਾਂ ਉਹਨਾਂ ਦੀਆਂ ਕਰਨੀਆਂ ਨੂੰ ਸਾਹਿਤ ਦਾ ਅੰਗ ਬਣਾਉਣਾ ਲੋਕਤੰਤਰੀ ਭਾਵਨਾ ਦੇ ਉਲਟ ਹੈ। ਮਹੱਤਵਪੁਰਨ ਗੱਲ ਇਹ ਹੈ ਕਿ ਮਨੁੱਖ ਨੂੰ ਮਨੁੱਖ ਵਜੋਂ ਦੇਖਿਆ ਜਾਏ ਅਤੇ ਉਸ ਦੀ ਮਹਾਨਤਾ ਜਾਂ ਛੋਟੇਪਣ ਨੂੰ ਪ੍ਰਸਥਿਤੀਆਂ ਨਾਲ ਟੱਕਰ ਵਿਚ ਉਸ ਦੀਆਂ ਸੰਭਾਵਨਾਵਾਂ ਜਾਂ ਮਜਬੂਰੀਆਂ ਦੇ ਸਿੱਟੇ ਵਜੋਂ ਸਮਝਿਆ ਜਾਏ, ਜਦ ਕਿ ਉਸ ਦੀਆਂ ਸੰਭਾਵਨਾਵਾਂ ਅਤੇ ਮਜਬੂਰੀਆਂ ਵੀ ਪ੍ਰਸਥਿਤੀਆਂ ਦੀ ਹੀ ਦੇਣ ਹੁੰਦੀਆਂ ਹਨ।

ਗਲਪ ਦੇ ਸੰਬੰਧ ਵਿਚ ਅਜੇ ਤੱਕ ਕਿਸੇ ਐਸੀ ਛਾਨਣੀ ਦਾ ਪਤਾ ਨਹੀਂ ਲੱਗਾ ਜਿਸ ਵਿਚੋਂ ਜਿਹੜੀਆਂ ਘਟਨਾਵਾਂ ਛਣ ਜਾਣ ਉਹ ਨਿੱਕੀ ਕਹਾਣੀ ਲਈ ਵਰਤ ਲਈਆਂ ਜਾਣ, ਜਿਹੜੀਆਂ ਉਪਰ ਰਹਿ ਜਾਣ ਉਹ ਨਾਵਲ ਲਈ ਵਰਤ ਲਈਆਂ ਜਾਣ। ਵਿਅਕਤੀ ਵਾਂਗ ਹੀ ਇਥੇ ਵੀ ਮਹੱਤਾ ਘਟਨਾ ਦੀ ਹੈ। ਉਸ ਦੇ ਨਾਵਲੀ ਜਾਂ ਨਿੱਕੀ ਕਹਾਣੀ ਦੀ ਹੋਣ ਵਿਚ ਨਹੀਂ। ਇਹ ਗੱਲ ਲੇਖਕ ਦੀ ਆਪਣੀ ਕਲਾ-ਕੌਸ਼ਲਤਾ ਨਾਲ ਸੰਬੰਧ ਰਖਦੀ ਹੈ ਕਿ ਉਹ ਕਿਸੇ ਘਟਨਾ ਉਤੇ ਨਾਵਲ ਉਸਾਰ ਸਕਦਾ ਹੈ, ਜਾਂ ਨਿੱਕੀ ਕਹਾਣੀ। ਸੰਖੋਂ ਦੀ ਇਹ ਗੱਲੇ ਹੀ ਸੰਦੇਹ ਭਰ ਹੈ ਕਿ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ। ਜੇ ਚੋਣ ਕਰਨ ਦਾ ਮਸਲਾ ਪੈਦਾ ਹੋਵੇ ਹੀ, ਤਾਂ ਉਹ ਨਿੱਕੀ ਕਹਾਣੀ ਲਈ ਹੋ ਸਕਦਾ ਹੈ, ਕਿਉਂਕਿ ਇਹ ਇਕ ਸੀਮਿਤ ਆਕਾਰ ਵਾਲੀ ਅਕਸਰ ਇਕਹਰੀ ਜਿਹੀ ਰਚਨਾ ਹੁੰਦੀ ਹੈ। ਨਾਵਲ ਦਾ ਆਕਾਰ ਵੱਡਾ ਹੁੰਦਾ ਹੈ, ਬਣਤਰ ਮੁਕਾਬਲਤਨ ਢਿੱਲੀ ਹੁੰਦੀ ਹੈ, ਘਟਨਾਵਾਂ ਉਸ ਵਿਚ ਕਈ ਸਮਾ ਸਕਦੀਆਂ ਹਨ, ਪਾਤਰਾਂ ਦੀਆਂ ਵੀ ਕੋਈ ਕਈ ਪੀੜ੍ਹੀਆਂ ਸਮਾ ਸਕਦੀਆਂ ਹਨ, ਜਿਸ ਕਰਕੇ ਘਟਨਾਵਾਂ ਜਜ਼ਬ ਕਰਨ ਦੀ ਸਮਰੱਥਾ ਨਾਵਲ fਚ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਕਨ ਕ ਨਾਵਲ ਤੋਂ ਬਚ ਰਹੀਆਂ ਘਟਨਾਵਾਂ ਨੂੰ ਸਮਾਉਣ ਲਈ ਨਿੱਕੀ ਕਹਾਣੀ ਦੀ ਸਿਰਜਣਾ ਹੋਈ ਹੈ। ਇਸ ਸਭ ਕੁਝ ਪਿੱਛੇ ਕੰਮ ਕਰ ਰਹੀ ਭਰਾਂਤੀ ਵੀ ਅਸਲ ਵਿਚ ਸਾਹਿਤ-ਸ਼ਾਸਤਰੀ ਕਿਰਤੀ ਰਖਦੀ ਹੈ ਅਤੇ ਗਲਤ ਸਾਹਿਤ-ਸ਼ਾਸਤਰੀ ਸੋਚ ਵਿਚੋਂ ਨਿਕਲੀ ਹੋਈ ਹੈ। ਇਹ ਕਹਿਣਾ ਕਿ ਸਾਧਾਰਣ ਮਨੁੱਖ ਜਦੋਂ ਨਾਵਲ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਵਿਸ਼ੇਸ਼ਤਾ ਪ੍ਰਾਪਤ ਕਰ ਲੈਂਦਾ ਹੈ, ਇਕ ਬੇਬੁਨਿਆਦ ਕਥਨ ਹੈ। ਨਾਵਲ ਵਿਚ ਹੀਰੋ ਜਾਂ ਨਾਇਕ ਦਾ ਮਤਲਬ ਉਹ ਨਹੀਂ ਹੁੰਦਾ ਜੋ ਮਿੱਥ ਜਾਂ ਹੋਰ ਮਧਕਾਲੀ ਸਾਹਿਤ-ਰੂਪਾਂ ਵਿਚ ਹੁੰਦਾ ਹੈ - ਇਕ ਅਸਾਧਾਰਣ ਯੋਧਾ ਜੋ ਪ੍ਰਕਿਰਤੀ ਅਤੇ ਮਨੁੱਖ, ਸਭ ਦੀਆਂ ਤਾਕਤਾਂ ਉਤੇ ਭਾਰੂ ਹੁੰਦਾ ਹੈ, ਜਾਂ ਘਟੋ ਘਟ ਉਹਨਾਂ ਦੀ ਮਿਲਵੀਂ ਤਾਕਤ ਦੀ ਟੱਕਰ ਜ਼ਰੂਰ ਹੁੰਦਾ ਹੈ, ਭਾਵੇਂ ਅਤੇ ਵਿਚ ਹਾਰ ਹੀ ਜਾਏ। ਨਾਵਲ ਵਿੱਚ ਹੀਰੋ ਜਾਂ ਨਾਇਕ ਇਕ ਸਾਹਿਤ-ਸ਼ਾਸਤਰੀ ਸੰਕਲਪ ਹੈ, ਜਿਹੜਾ ਨਾਵਲ, ਦੇ ਸੰਗਠਨ ਵਿਚ ਇਕ ਪਾਤਰ ਦੇ ਸਥਾਨ ਨੂੰ ਨਿਸ਼ਚਤ ਕਰਦਾ ਹੈ। ਉਸ ਪਾਤਰ ਦਾ ਆਪਣੇ ਆਪ ਵਿਚ ਯੋਧਾ ਹੋਣਾ, ਵਿਸ਼ੇਸ਼ ਮਹਾਨਤਾ ਵਾਲਾ ਹੋਣਾ ਜਾਂ ਦਿਖਾਇਆ ਜਾਣਾ ਕੋਈ ਜ਼ਰੂਰੀ ਨਹੀਂ ਹੁੰਦਾ। ਇਸ ਦੇ ਉਲਟ, ਜ਼ਰੂਰੀ ਇਹ ਹੁੰਦਾ ਹੈ ਕਿ ਅਸੀਂ ਉਸ ਨਾਲ ਆਪਣੇ ਵਰਗੇ ਹੀ ਇਕ ਵਿਅਕਤੀ ਹੋਣ ਵਜੋਂ ਸਾਂਝ ਦੇਖ ਸਕੀਏ। ਜੇ ਉਸ ਵਿਚ ਕੁਝ ਅਸਾਧਾਰਣ ਜਾਂ ਵਿਸ਼ੇਸ਼ ਨਜ਼ਰ ਆਉਂਦਾ ਵੀ ਹੋਵੇ ਤਾਂ ਉਹ ਸੰਭਾਵਨਾਵਾਂ ਦੇ ਘੇਰੇ ਤਕ ਸੀਮਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਕਰਾਮਾਤੀ ਹੋ ਨਿਬੜੇਗਾ, ਜੋ ਕਿ ਨਾਵਲੀ ਚੇਤਨਾ ਦਾ ਅੰਗ ਨਹੀਂ ਹੋ ਸਕਦਾ। ਸੰਭਾਵਨਾ ਦੇ ਘੇਰੇ ਤੱਕ ਸੀਮਤ ਅਸਾਧਾਰਣਤਾ ਵਿਅਕਤੀ ਨੂੰ ਅਸਾਧਾਰਣ ਨਹੀਂ ਬਣਾ ਦੇਂਦੀ, ਸਗੋਂ ਇਹ ਇਕੁ ਸਾਹਿਤਕ ਜਗਤ ਹੈ, ਜਿਸ ਦਾ ਆਪਣਾ ਸਾਹਿਤਕ ਪ੍ਰਕਾਰਜ ਹੁੰਦਾ ਹੈ। ਇਹ ਪ੍ਰਕਾਰਜ ਵੀ ਤਿੰਨਾਂ ਪੱਧਰਾਂ ਉਤੇ ਹੋ ਸਕਦਾ ਹੈ - ਸੁਹਜ ਦੇਣ ਦਾ, ਯਥਾਰਥ ਬਾਰੇ ਬਧ ਦੇਣ ਦੇ ਅਤੇ ਆਦਰਸ਼ ਨਿਰੂਪਣ ਦਾ, ਜਿਸ ਨਾਲ ਯਥਾਰਥ ਨੂੰ ਬਦਲਣ ਲਈ ਪ੍ਰੇਰਨਾ ਮਿਲਦੀ ਹੈ। ਹੀਰੋ ਜਾਂ ਨਾਇਕ ਨਾਵਲ ਲਈ ਕੋਈ ਲਾਜ਼ਮੀ ਸ਼ਰਤ ਵੀ ਨਹੀਂ। ਅੰਗਰੇਜ਼ੀ ਵਿਚ ਪਿਛਲੀ ਸਦੀ ਦੇ ਆਰੰਭ ਵਿਚ ਹੀ ਹੀਰੋ ਤੋਂ ਬਿਨਾਂ ਨਾਵਲ ਲਿਖੇ ਜਾਣੇ ਸ਼ੁਰੂ ਹੋ ਗਏ ਸਨ। ਸੁਖਾਂਤ ਜਾਂ ਹਾਸਰਸ ਪ੍ਰਧਾਨ ਨਾਵਲਾਂ ਦੇ ਨਾਇਕ ਜਾਂ ਪਾਤਰ ਗੁਣਾਂ ਦੀ ਵਿਸ਼ੇਸ਼ਤਾ ਨੂੰ ਪੇਸ਼ ਨਹੀਂ ਕਰਦੇ ਸਗੋਂ ਅਕਸਰ ਹੀ ਮਨੁੱਖੀ ਆਚਰਨ ਵਿਚਲੀਆਂ ਅਸੰਗਤੀਆਂ ਨੂੰ ਪੇਸ਼ ਕਰਦੇ ਹਨ, ਜਿਨਾਂ ਉਪਰ ਸਾਨੂੰ ਹਾਸਾ ਆ ਜਾਂਦਾ ਹੈ।

ਨਿੱਕੀ ਕਹਾਣੀ ਵਾਂਗ ਨਾਵਲ ਤੋਂ ਵੀ ਸਾਡੀ ਮੰਗ ਇਹੀ ਹੁੰਦੀ ਹੈ ਕਿ ਉਹ ਯਥਾਰਥ ਘਰ ਦੇ ਅੰਦਰ ਅੰਦਰ ਰਹੇ, ਅਸਾਧਾਰਣਤਾ ਤਕ ਨਾ ਫੈਲੇ। ਇਸ ਲਈ ਪਾਤਰਾਂ ਦੀ ਅਸ਼ ਅਤੇ ਸਾਧਾਰਣ ਵਿਚ ਵੰਡ ਉਧਰ, ਜਾਂ ਘਟਨਾਵਾਂ ਦੀ ਮਹੱਤਵਪੂਰਨ ਅਤੇ ਮਹਤਵਬਾਣੇ ਵਿਚ ਵੰਡ ਉਪਰ ਨਿੱਕੀ ਕਹਾਣੀ ਅਤੇ ਨਾਵਲ ਦੇ ਵਿਧਾ-ਨਿਖੇੜ ਨੂੰ ਆਧਾਰਤ ਪੋਰਨ ਬਲੈਕਲ ਤਰਕਸੰਗਤ ਨਹੀਂ।

ਇਸ ਵਿਧਾ-ਨਿਖੇੜ ਦੇ ਯਤਨਾਂ ਦਾ ਇਕ ਹੋਰ ਦਿਸ਼ਾ ਵਿਚ ਵੀ ਪ੍ਰਗਟਾਅ ਹੋਇਆ ਮਲਦਾ ਹੈ। ਕਹਾਣੀ ਦੀ ਸਦੀਵਤਾ ਨੂੰ ਮੰਨਦਿਆਂ, ਇਸ ਦੇ ਸਮੁੱਚੇ ਇਤਿਹਾਸ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ - ਪੁਰਾਣੀ ਕਹਾਣੀ ਅਤੇ ਨਵੀਂ ਕਹਾਣੀ ਵਿਚ। ਇਥੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਕਹਾਣੀ ਤਾਂ ਮਨੁੱਖ ਦੇ ਨਾਲ ਹੀ ਜਨਮੀ ਸੀ। ‘ਜਦੋਂ ਮਨੁੱਖ ਜਾਤੀ ਆਪਣੇ ਸਹਿਜਾਤੀਆਂ ਜਾਂ ਜੀਵ-ਜੰਤੂਆਂ ਨਾਲ ਵੰਨ-ਸੁਵੰਨੇ ਘਟਨਾ ਸੰਬੰਧਾਂ ਵਿਚ ਜੁੜੀ, ਕਹਾਣੀ ਦਾ ਆਰੰਭ ਹੋਇਆ। ਕਹਾਣੀ-ਜੁਗ ਨੂੰ ਭਾਸ਼ਾ-ਜੁਗ ਤੋਂ ਵੀ ਪ੍ਰਾਚੀਨ ਮੰਨਿਆ ਜਾ ਸਕਦਾ ਹੈ। ਅਤੇ ਇਸ ਤੋਂ ਮਗਰੋਂ ਰਿਗਵੇਦ ਤੋਂ ਲੈ ਕੇ ਕਿੱਸਾ, ਵਾਰ ਅਤੇ ਰੋਮਾਂਸ ਤਕ ਸਾਰੇ . ਰੂਪ ਹੀ ਗਿਣਵਾ ਦਿੱਤੇ ਜਾਂਦੇ ਹਨ ਅਤੇ ਫਿਰ ਇਕ ਵੰਡਾ ਸਾਰਾ 'ਪਰ' ਲਾ ਕੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਿੱਕੀ ਕਹਾਣੀ ਆਧੁਨਿਕ ਯੁਗ ਦੀ ਹੀ ਪੈਦਾਵਾਰ ਹੈ।

ਇਸ ਵਿਚ ਸੰਦੇਹ ਵਾਲੀ ਸਿਰਫ਼ ਇਕ ਗੱਲ ਹੈ ਕਿ ਏਨੇ ਵੱਖੋ ਵੱਖਰੇ ਯੁਗਾਂ ਵਿਚ ਹੋਏ ਏਨੇ ਵੱਖੋ ਵੱਖਰੇ ਸਾਹਿਤ-ਰੂਪਾਂ ਨੂੰ 'ਪੁਰਾਣੀ ਕਹਾਣੀ' ਦੇ ਇਕੋ ਨਾਂ ਹੇਠ ਇਕੱਠੇ ਕਰ ਦੇਣਾ ਕਿਥੋਂ ਤਕ ਤਰਕ-ਸੰਗਤ ਹੈ? ਖ਼ਾਸ ਕਰਕੇ ਜੇ ਸਾਂਝ ਸਿਰਫ਼ ਏਨੀ ਹੀ ਨਿਕਲਣੀ ਹੈ ਕਿ ਇਹਨਾਂ ਰੂਪਾਂ ਵਿਚ ਵੀ ਇਕ ਅੰਸ਼ ਕਹਾਣੀ ਦਾ ਹੁੰਦਾ ਸੀ ਅਤੇ ਨਿੱਕੀ ਕਹਾਣੀ ਵੀ ਕਹਾਣੀ ਹੁੰਦੀ ਹੈ? ਇਸ ਤਰ੍ਹਾਂ ਇਹ ਨਿਖੇੜ ਠੋਸ ਨਾ ਰਹਿ ਕੇ ਭਾਵਵਾਚੀ ਰੂਪ ਇਖ਼ਤਿਆਰ ਕਰ ਲੈਂਦਾ ਹੈ, ਜਿਸ ਕਰਕੇ ਡਾ. ਗੋਪਾਲ ਸਿੰਘ ਵਲੋਂ ਆਧੁਨਿਕ ਨਿੱਕੀ ਕਹਾਣੀ ਅਤੇ ਪੁਰਾਣੀ ਨਿੱਕੀ ਕਹਾਣੀ ਵਿਚਕਾਰ ਸਾਰੇ ਅੰਸ਼ਾਂ ਦੀ ਸਾਂਝ ਦੇਖਿਆ ਜਾਣਾ ਵੀ ਓਨਾ ਹੀ ਠੀਕ ਲਗਦਾ ਹੈ, ਜਿੰਨਾ ਬਾਕੀ ਸਾਰਿਆਂ ਵਲੋਂ ਸਾਰੇ ਅੰਗਾਂ ਦਾ ਨਿਖੇੜ ਕੀਤਾ ਜਾਣਾ।

ਹਾਲਾਂ ਕਿ ਇਹ ਕਥਾ-ਸ਼ਾਸਤਰ ਦਾ ਇਕ ਸੰਭਵ ਪਸਾਰ ਹੋ ਸਕਦਾ ਹੈ, ਜਿਸ ਉਤੇ ਚਲਦਿਆਂ ਆਧੁਨਿਕ ਨਿੱਕੀ ਕਹਾਣੀ ਦੇ ਵਿਧਾਗਤ ਲੱਛਣਾਂ ਨੂੰ ਸ਼ਾਇਦ ਨਿਖੇੜਿਆ ਜਾ ਸਕਦਾ ਹੈ। ਪਰ ਇਸ ਲਈ ਜ਼ਰੂਰੀ ਇਹ ਹੈ ਕਿ ਮਿੱਥ, ਗਾਥਾ, ਕਥਾ, ਸਾਖੀ ਆਦਿ ਨੂੰ ਇਕ ਇਕ ਪੁਰਾਣੀ ਕਹਾਣੀ ਦੇ ਖ਼ਾਨੇ ਵਿਚ ਨਾ ਰੱਖ ਕੇ ਆਪੋ ਆਪਣੇ ਯੁਗ ਦੀ ਸੰਵੇਦਨਾ ਨਾਲ ਇਹਨਾਂ ਦਾ ਸੰਬੰਧ ਦੇਖਿਆ ਜਾਵੇ, ਅਤੇ ਇਹ ਨਿਸ਼ਚਿਤ ਕੀਤਾ ਜਾਏ ਕਿ ਇਹ ਯੁਗ-ਸੰਵੇਦਨਾ ਇਹਨਾਂ ਰੂਪਾਂ ਵਿਚਲੇ ਕਹਾਣੀ-ਅੰਸ਼ ਨੂੰ ਡੋਲਣ ਵਿਚ ਕੀ ਭੂਮਿਕਾ ਨਿਭਾ ਰਹੀ ਹੈ। ਇਹਨਾਂ ਵੱਖੋ ਵੱਖਰੇ ਰੂਪਾਂ ਵਿਚ ਕਰਮ-ਵਿਕਾਸ ਦੀ ਕੋਈ ਸਾਂਝੀ ਤਾਰ ਲੱਭੀ ਜਾ ਸਕਦੀ ਹੈ, ਜਿਹੜੀ ਸਾਡੀ ਖੋਜ-ਘਾਲਣਾ ਨੂੰ ਸਿੱਧਾ ਨਿੱਕੀ ਕਹਾਣੀ ਨਾਲ ਲਿਆ ਜੋੜੇ? ਨਿਖੇੜਵੇਂ ਅੰਸ਼ਾਂ ਦੀ ਵੀ ਠੋਸ ਰੂਪ ਵਿਚ ਉਥੇ ਹੀ ਪਛਾਣ ਕੀਤੀ ਜਾ ਸਕਦੀ ਹੈ, ਜਿਥੇ ਸਾਂਝੇ ਅੰਸ਼ ਪ੍ਰਤੱਖ ਹੋਣ, ਅਤੇ ਵੱਖੋ ਵੱਖਰੇ ਯੁੱਗ ਵਿਚ ਇਸ ਸਾਂਝ ਅਤੇ ਨਿਖੇੜ ਦੇ ਬਦਲਦੇ ਵਿਗਸਦੇ ਕ੍ਰਮ ਦਾ ਪਤਾ ਹੋਵੇ। ਨਿਰੀ ਕਹਾਣੀ ਦੀ ਸਾਂਝ ਹੋਣਾ ਆਪਣੇ ਆਪ ਵਿਚ ਕੋਈ ਸਾਂਝ ਨਹੀਂ। ਸਾਂਝ ਅਤੇ ਨਿਖੇੜ ਦੀ ਪਛਾਣ ਯੁਗ-ਸੰਵੇਦਨਾ ਨਾਲ ਜੁੜੇ ਹੋਏ ਬਣਤਰੀ ਅੰਸ਼ਾਂ ਦੀ ਪੱਧਰ ਉਤੇ ਹੋਣੀ ਚਾਹੀਦੀ ਹੈ।

ਅਸੀਂ ਕਿਉਂਕਿ ਪੰਜਾਬੀ ਵਿਚ ਆਧੁਨਿਕ ਨਿੱਕੀ ਕਹਾਣੀ ਦਾ ਉਦਭਵ ਨਿਰੋਲ,ਪੱਛਮੀ ਪ੍ਰਭਾਵ ਨਾਲੇ ਜੋੜਦੇ ਹਾਂ, ਇਸੇ ਲਈ ਉਪ੍ਰੋਕਤ ਭਾਂਤ ਦੀ ਖੋਜ ਦਾ ਪਿੜ ਕੌਮਾਂਤਰੀ 68 ਵੀ ਹੋ ਸਕਦਾ ਹੈ (ਜਿਸ ਵਿਚੋਂ ਕੌਮੀ ਮਨਫ਼ੀ ਨਹੀਂ ਹੁੰਦਾ)। ਪਰ ਇਸ ਧਾਸੇ ਅਜੇ ਯਤਨ ਨਹੀਂ ਹੋਏ, ਹਾਲਾਂ ਕਿ ਇਹਨਾਂ ਯਤਨਾਂ ਦੇ ਫਲਦਾਇਕ ਸਿੱਟੇ ਨਿਕਲਣ ਦੀ ਸੰਭਾਵਨਾ ਪੂਰੀ ਹੈ।

ਇਹਨਾਂ ਯਤਨਾਂ ਦੀ ਗੈਰਹਾਜ਼ਰੀ ਵਿਚ ਸਾਡੇ ਕੋਲ ਵਿਧਾ-ਨਿਖੇੜ ਦਾ ਇਕੋ ਇਕ ਆਧਾਰ ਉਹ ਅੰਸ਼ ਰਹਿ ਜਾਂਦਾ ਹੈ, ਜਿਸ ਉਧਰ ਲਗਭਗ ਸਾਰੇ ਹੀ ਕਹਾਣੀਕਾਰ ਸਿਧਾਂਤਕਾਰਾਂ ਨੇ ਅਤੇ ਆਲੋਚਕ-ਸਿਧਾਂਤਕਾਰਾਂ ਨੇ ਵੀ ਜ਼ੋਰ ਦਿੱਤਾ ਹੈ। ਇਹ ਅੰਸ਼ ਨਿੱਕੀ ਕਹਾਣੀ ਦੇ ਵਸਤ ਨੂੰ ਨਿਰਧਾਰਿਤ ਕਰਦਾ ਹੈ, ਜਿਸ ਵਿਚੋਂ ਉਸ ਦੇ ਰੂਪ ਦੀ ਸੀਮਾ ਨਿਕਲਦੀ ਹੈ। ਸੁਜਾਨ ਸਿੰਘ ਅਨੁਸਾਰ, 'ਕਹਾਣੀ ਕਿਸੇ ਦੇ ਜੀਵਨ ਦੀ ਕਿਸੇ ਖ਼ਾਸ ਮਕਸਦ-ਸਹਿਤ ਘਟਨਾ ਦਾ ਪ੍ਰਕਾਸ਼' ਹੁੰਦੀ ਹੈ। ਸੇਖੋਂ ਅਨੁਸਾਰ ਕਹਾਣੀ ਵਿਚ ਇਕ ਪਾਤਰ ਜਾਂ ਪਾਤਰਾਂ ਦੇ ਛੋਟੇ ਜਹੇ ਟੱਬਰ 'ਤੇ ਇਕ ਘਟਨਾ ਦਾ ਵਰਤਣਾ ਦਰਸਾਇਆ ਜਾਂਦਾ ਹੈ। ਛੋਟੀ ਕਹਾਣੀ ਦਾ ਵਸਤੁ ਬੁਧੀ ਦੀ ਇਕ ਰਮਜ਼, ਇਕ ਇਸ਼ਾਰਾ ਹੁੰਦਾ ਹੈ। ਦੁੱਗਲ ਅਨੁਸਾਰ 'ਕਹਾਣੀ ਪੜ੍ਹ ਕੇ ... ਪਾਠਕ ਨੂੰ ਇੰਝ ਮਹਿਸੂਸ ਹੋਣਾ ਚਾਹੀਦਾ ਹੈ ਕਿ ਸ ਤੌਰ 'ਤੇ ਉਸ ਨੇ ਇਕ ਇਕੱਲੀ ਚੀਜ਼ ਦਾ ਤਜਰਬਾ ਕੀਤਾ ਹੈ, ਕੋਈ ਇਕ ਗੱਲ ਸਾਫ਼ ਹੋ ਜਾਵੇ, ਕਿਸੇ ਇਕ ਅੰਗ 'ਤੇ ਰੌਸ਼ਨੀ ਧਵੋ, ਕਿਸੇ ਇਕ ਵਾਕਿਆ ਦਾ ਵਰਨਣ ਹੋਵੇ। ਮੈਂ ਮੰਨਦਾ ਹਾਂ, ਕਿਸੇ ਇਕ ਨੁਕਤੇ 'ਤੇ ਧਿਆਨ ਰੱਖ ਕੇ ਕਲਾਕਾਰ ਜੋ ਮਰਜ਼ੀ ਸੁ ਕਰੇ, ਜਿਥੇ ਮਰਜ਼ੀ ਸੂ ਜਾਏ, ਜਦੋਂ ਤੱਕ ਉਹ ਪਾਠਕਾਂ ਦੀਆਂ ਨਜ਼ਰਾਂ ਵਿਚ ਇਕ ਇਕੱਲੀ ਚੀਜ਼ ਜਿਸ ਨੂੰ ਉਸ ਸ਼ੁਰੂ ਵਿਚ ਹੱਥ ਪਾਇਆ ਸੀ ਰੱਖ ਸਕਦਾ ਹੈ, ਉਹ ਕਾਮਯਾਬ ਕਹਾਣੀ ਲੇਖਕ ਹੈ।' ਡਾ. ਦੀਵਾਨਾ ਅਨੁਸਾਰ ਕਹਾਣੀ ਤਾਂ ਇੱਕ ਗੱਲ ਦੀ ਗਵਾਹੀ ਭਰਦੀ ਹੈ। ਪ੍ਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ ਅਨੁਸਾਰ 'ਨਿੱਕੀ ਕਹਾਣੀ ਦਾ ਵਿਸ਼ਾ ਪ੍ਰਭਾਵਸ਼ਾਲੀ ਤੇ ਨਾਟਕੀ ਘਟਨਾ ਵਾਲਾ ਹੀ ਹੋ ਸਕਦਾ ਹੈ।

ਇਸ ਤੋਂ ਛੁੱਟ ਪ੍ਰਭਾਵ ਦੀ ਏਕਤਾ ਅਤੇ ਇਕਾਗਰਤਾ ਉਧਰ ਸਭ ਨੇ ਜ਼ੋਰ ਦਿਤਾ ਹੈ।

ਪਰ ਇਸ ਇਕ ਪਾਤਰ, ਜਾਂ ਪਾਤਰਾਂ ਦੇ ਇਕ ਟੱਬਰ, ਇਕ ਘਟਨਾ, ਇਕ ਰਮਜ਼, ਇਕ ਇਸ਼ਾਰੇ, ਇਕੱਲੀ ਚੀਜ਼, ਇਕ ਗੱਲ, ਇਕ ਵਾਕਿਆ ਦਾ ਸਰੂਪ ਕੀ ਹੈ? ਉਦਾਹਰਣ ਵਜੋਂ, ਕੀ ਇਕ ਘਟਨਾ ਜਾਂ ਇਕ ਪਾਤਰ ਦਾ ਕੋਈ ਨਿਰੋਲ ਸਰੁਪ ਹੁੰਦਾ ਹੈ? ਕੀ ਕੋਈ ਐਸੀ ਸਥਿਤੀ ਹੋ ਸਕਦੀ ਹੈ ਕਿ ਸਾਡੇ ਸਾਹਮਣੇ ਸਿਰਫ਼ ਇਕ ਘਟਨਾ ਹੀ ਆਵੇ, ਹੋਰ ਕੁਝ ਨਹੀਂ ? ਇਸ ਤਰਾਂ ਦੀ ਗੱਲ ਦੀ ਸਿਰਫ਼ ਕਲਪਣਾ ਹੀ ਕੀਤੀ ਜਾ ਸਕਦੀ ਹੈ, ਹਕੀਕਤ ਚ ਇਹ ਸੰਭਵ ਨਹੀਂ। 'ਫਟ ਕੇ ਆਪਣਾ ਅਸਲਾ ਦੱਸਣ ਵਾਲੀ ਘਟਨਾ ਵੀ ਆਪਣਾ ਹਨ ਅਤੇ ਅਸਰ ਰੱਖਦੀ ਹੈ ਅਤੇ ਇਹ ਕਾਰਨ ਅਤੇ ਅਸਰ ਵੀ ਆਪਣੇ ਆਪ ਵਿਚ ਘਟਨਾਵਾਂ ਹੀ ਹੋਣਗੇ। ਇਸੇ ਤਰ੍ਹਾਂ ਘਟਨਾ ਨੂੰ ਪਾਤਰ ਨਾਲੋਂ ਅਤੇ ਪਾਤਰ ਨੂੰ ਦੂਜੇ ਪਾਤਰਾਂ ਨਾਲੋਂ ਵੱਖ ਕਰ ਕੇ ਦੇਖਣਾ ਅਸੰਭਵ ਹੈ। ਨਿਰੋਲ ਰੂਪ ਵਿਚ ਪੇਸ਼ ਕੀਤਾ ਗਿਆ ਵਿਚਾਰ ਲੇਖ ਤਾਂ ਬਣ ਜਾਏਗਾ, ਕਹਾਣੀ ਨਹੀਂ। ਕਹਾਣੀ ਬਣਨ ਲਈ ਇਸ ਨੂੰ ਪਾਤਰਾਂ ਅਤੇ ਉਹਨਾਂ ਦੇ ਕਾਰਜਾਂ ਦੇ ਜਾਮੇ ਵਿਚ ਆਉਣਾ ਪਵੇਗਾ। ਇਸੇ ਤਰ੍ਹਾਂ ਨਿਰਾ ਵਾਯੂਮੰਡਲ ਮਨੁੱਖੀ ਪਰਿਪੇਖ ਤੋਂ ਬਿਨਾਂ ਕੋਈ ਅਰਥ ਨਹੀਂ ਰੱਖਦਾ।

ਵੈਸੇ ਵੀ ਜਦੋਂ ਅਸੀਂ ਇਕ ਪਾਤਰ, ਇਕ ਘਟਨਾ ਆਦਿ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਦੀ ਹੋਂਦ ਨੂੰ ਨਿਰਪੇਖ ਬਣਾ ਦੇਦੇ ਹਾਂ। ਇਹ ਨਿਰਪੇਖ, ਸੰਬੰਧ-ਮੁਕਤ ਹੋਏ ਕਿਸੇ ਸ਼ਾਇਰ ਦੀ ਕਲਪਨਾ ਤਾਂ ਹੋ ਸਕਦੀ ਹੈ, ਪਰ ਅਨੁਭਵ ਦਾ ਯਥਾਰਥ ਨਹੀਂ। ਇਸੇ ਲਈ 'ਇਕ' ਉਤੇ ਜ਼ੋਰ ਦੇਂਦਿਆਂ ਹੋਇਆਂ ਵੀ ਇਹੋ ਜਿਹੇ ਕਥਨਾਂ ਦਾ ਆਸਰਾ ਲੈਣਾ ਪੈਂਦਾ ਹੈ ਕਿ ਘਟਨਾ ਇਕ ਤੋਂ ਵਧ ਵੀ ਹੋ ਸਕਦੀ ਹੈ, ਇਕ ਪਾਤਰ ਦੀ ਥਾਂ, ਪਾਤਰਾਂ ਦਾ ਇਕ ਛੋਟਾ ਜਿਹਾ ਟੱਬਰ ਵੀ ਹੋ ਸਕਦਾ ਹੈ, ਆਦਿ।

ਸੋ ਜੇ ਨਿਰਪੇਖ, ਸੰਬੰਧ-ਮੁਕਤ, ਇਕ ਘਟਨਾ, ਇਕ ਪਾਤਰ ਆਦਿ ਦਾ ਕੋਈ ਸਰੂਪ ਨਹੀਂ, ਅਤੇ ਕਿਸੇ ਦੂਜੇ ਨੇ ਨਾਲ ਸ਼ਾਮਲ ਹੋ ਕੇ ਹੀ ਇਹ ਸਰੂਪ ਘੜਣਾ ਹੁੰਦਾ ਹੈ, ਤਾਂ ਫਿਰ ਇਸ 'ਇਕ' ਨੂੰ ਉਘਾੜਣ ਲਈ ਕਿਸੇ ਦੂਜੇ ਦੇ ਦਖ਼ਲ ਦੀ ਸੀਮਾ ਕੀ ਹੈ?

ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਅਸੀਂ ਸਾਹਿਤ ਅਤੇ ਕਲਾ ਦੀ ਮੁੱਢਲੀ ਪਰਿਭਾਸ਼ਾ ਵਲ ਮੁੜ ਸਕਦੇ ਹਾਂ ਕਿ ਇਹ ਬਿੰਬ-ਰੂਪ ਵਿਚ ਯਥਾਰਥ ਦੀ ਰਚਣਈ ਪੁਨਰ ਸਿਰਜਣਾ ਹੈ। ਸਾਹਿਤ ਯਥਾਰਥ ਨਹੀਂ ਹੁੰਦਾ, ਕਲਾਤਮਕ ਬਿੰਬਾਂ ਰਾਹੀਂ ਯਥਾਰਥ ਦੀ ਪੁਨਰ-ਸਿਰਜਣਾ ਹੁੰਦਾ ਹੈ। ਇਸੇ ਤਰ੍ਹਾਂ ਬਿੰਬ ਯਥਾਰਥ ਨਹੀਂ ਹੁੰਦਾ ਸਗੋਂ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬੰਬ ਵਿਚ ਯਥਾਰਥ ਦੇ ਨਾਲ ਨਾਲ ਲੇਖਕ ਦੀ ਕਲਪਨਾ, ਇਸ ਯਥ ਰਥ ਬਾਰੇ ਉਸ ਦਾ ਦ੍ਰਿਸ਼ਟੀਕੋਣ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦੇ ਹਨ।

ਜਿਸ ਵੇਲੇ ਅਸੀਂ ਗਲਪ ਵਿਚ ਬਿੰਬ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਅਰਥ ਵਿਚ ਵਿਸਥਾਰ ਆ ਜਾਂਦਾ ਹੈ। ਪਾਤਰ, ਘਟਨਾ, ਵਿਉਂਤ ਆਦਿ ਸਭ ਬਿੰਬ ਹੁੰਦੇ ਹਨ, ਜਿਨ੍ਹਾਂ ਰਾਹੀਂ ਲੇਖਕੇ ਯਥਾਰਥ ਦੀ ਕਲਾਤਮਕ ਮੁੜ-ਸਿਰਜਣਾ ਕਰਦਾ ਹੈ। ਇਹਨਾਂ ਵਿਚੋਂ ਹਰ ਇਕ ਦੀ ਆਪਣੀ ਸੁਹਜਾਤਮਕ ਵੀ ਅਤੇ ਬੋਧਾਤਮਕ ਵੀ ਕੀਮਤ ਹੁੰਦੀ ਹੈ।

ਇਸ ਤਰ੍ਹਾਂ ਸਾਹਿਤਕ ਬੰਬ ਆਪਣੇ ਆਪ ਵਿਚ ਪੂਰਨ ਇਕਾਈ ਹੁੰਦਾ ਹੋਇਆ ਵੀ ਇਕ ਸੰਯੁਕਤ ਹੱਦ ਰੱਖਦਾ ਹੈ। ਇਕ ਪਾਸੇ ਇਹ ਰਚਨਾ ਵਿਚ ਸੁਹਜਾਤਮਕ ਅਤੇ ਬੱਧਾਤਮਕ ਕਾਰਜ ਨਿਭਾਉਂਦਾ ਹੋਇਆ ਲੇਖਕ ਦੀ ਸੁਹਜ-ਦ੍ਰਿਸ਼ਟੀ ਅਤੇ ਸੰਸਾਰ-ਦ੍ਰਿਸ਼ਟੀ ਨਾਲ ਜੁੜਿਆ ਹੁੰਦਾ ਹੈ, ਅਤੇ ਦੂਜੇ ਪਾਸੇ ਇਹ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੋਣ ਕਰਕੇ ਵਿਆਪਕ ਯਥਾਰਥ ਨਾਲ ਅਨੇਕ ਤੰਦਾਂ ਰਾਹੀਂ ਜੁੜਿਆ ਹੁੰਦਾ ਹੈ। ਉਦਾਹਰਣ ਵਜੋਂ ਪਾਤਰ-ਬਿੰਬ ਵਿਚ ਦਿਸਦੇ ਅੰਸ਼ (ਨਾਂ, ਉਮਰ, ਦੁਿੱਖ, ਲਿੰਗ ਧਰਮ ਆਦਿ) ਹੀ ਸ਼ਾਮਲ ਨਹੀਂ ਹੁੰਦੇ, ਸਗੋਂ ਅਣਦਿਸਦੇ ਅੰਸ਼ (ਵਿਸ਼ਵਾਸ਼, ਵਰਮ-ਭਰਮ, ਵਿਰਸਾ, ਮਾਹੌਲ ਆਦਿ) ਵੀ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਘਟਨਾ ਬਿੰਬ ਵਿਚ ਸਿਰਫ਼ ਕਾਰਜ ਅਤੇ ਉਸ ਦਾ ਸਮਾਂ ਤੇ ਸਥਾਨ ਸ਼ਾਮਲ ਨਹੀਂ ਹੁੰਦੇ, ਸਗੋਂ ਉਸ ਦੇ ਕਾਰਨ ਅਤੇ ਅਸਰ ਦੇ ਸੰਕੇਤ ਵੀ ਸ਼ਾਮਲ ਹੁੰਦੇ ਹਨ। ਗਲਪ ਵਿਚ ਵਿਚਾਰ-ਬੰਬ ਵੀ ਨਿਰੋਲ ਕਥਨ ਦੀ ਪੱਧਰ ਉਤੇ ਨਹੀਂ ਹੁੰਦਾ, ਸਗੋਂ ਪਾਤਰਾਂ ਅਤੇ ਘਟਨਾਵਾਂ ਦੇ ਪਿੱਛੇ ਕੰਮ ਕਰ ਦੇ ਮੰਤਕ ਵਜੋਂ ਪੇਸ਼ ਹੁੰਦਾ ਹੈ। (ਬਿੰਬ ਅਰਥਾਉਣ ਬਾਰੇ ਵਿਸਤ੍ਰਿਤ ਗੱਲ ਅਗਲੇ ਕਾਂਡ ਵਿਚ ਕੀਤੀ ਜਾਇਗੀ)।

ਲੇਖਕ ਬਿੰਬ ਵਿਚਲੇ ਅਤਿ ਜ਼ਰੂਰੀ ਤੱਤਾਂ ਵਲ ਸੰਕੇਤ ਕਰ ਦੇਂਦਾ ਹੈ। ਬਾਕੀ ਸਾਰਾ ਕੁਝ ਪਾਠਕ ਨੂੰ ਆਪਣੇ ਨਿਰੀਖਣ, ਤਜ਼ਰਬੇ ਅਤੇ ਕਲਪਨਾ ਵਿਚੋਂ ਪੂਰਨਾ ਪੈਂਦਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਜਣਾ ਦੀ ਪੱਧਰ ਉਤੇ ਵੀ ਅਤੇ ਸਮੀਖਿਆ ਦੀ ਪੱਧਰ ਉਤੇ ਵੀ ਬਿੰਬ ਦੀ ਹੋਂਦ ਇਕਜੁੱਟ ਇਕਾਈ ਵਜੋਂ ਸਥਾਪਤ ਹੋਣੀ ਚਾਹੀਦੀ ਹੈ। ਖੰਡਿਤ ਬਿੰਬ ਸਿਰਜਣਾ ਨੂੰ ਵੀ ਖੰਡਿਤ ਕਰ ਦੇਂਦਾ ਅਤੇ ਉਸ ਦੇ ਪ੍ਰਭਾਵ ਨੂੰ ਵੀ ਖ਼ਤਮ ਕਰ ਦੇਂਦਾ ਹੈ।

ਵਿਧਾ-ਨਿਖੇੜ ਵਿਚ ਮੁਖ ਮਸਲਾ ਨਿੱਕੀ ਕਹਾਣੀ ਨੂੰ ਪੁਰਾਣੀ ਕਹਾਣੀ ਨਾਲੋਂ ਨਿਖੇੜਣ ਦਾ ਨਹੀਂ, ਕਿਉਕਿ ਇਹ ਨਿਖੇੜ ਇਹਨਾਂ ਦੇ ਪਿੱਛੇ ਕੰਮ ਕਰਦੀ ਸਾਹਿਤ ਸੰਵੇਦਨਾ ਅਤੇ ਸੰਸਾਰ-ਦ੍ਰਿਸ਼ਟੀਕਨ ਕਾਰਨ ਸਪਸ਼ਟ ਹੈ, ਜੋ ਕਿ ਵਸਤੂ ਦੀ ਚੋਣ ਅਤੇ ਉਸ ਨੂੰ ਪੇਸ਼ ਕਰਦੀ ਕਲਾ ਦੇ ਸਰੂਪ, ਇਸ ਦੀ ਸਰਲਤਾ ਜਾਂ ਜਟਿਲਤਾ ਨੂੰ ਵੀ ਨਿਰਧਾਰਤ ਕਰਦੇ ਹਨ। ਨਾ ਹੀ ਮੁੱਖ ਮਸਲਾ ਨਿੱਕੀ ਕਹਾਣੀ ਨੂੰ ਨਾਟਕ, ਇਕਾਂਗੀ, ਕਵਿਤਾ ਆਦਿ ਨਾਲੋਂ ਨਿਖੇੜਣ ਦਾ ਹੈ, ਜੋ ਕਿ ਰੂਪਗਤ ਵਿਸ਼ੇਸ਼ਤਾਈਆਂ ਕਾਰਨੇ ਪ੍ਰਤੱਖ ਨਿਖੇੜ ਰਖਦੇ ਹਨ। ਜਿਥੋਂ ਤਕ ਨਿੱਕੀ ਕਹਾਣੀ ਦਾ ਸੰਬੰਧ ਹੈ, ਇਸ ਦੇ ਵਿਧਾ-ਨਿਖੇੜ ਦੀ ਮੁੱਖ ਸਮੱਸਿਆ ਨਾਵਲ ਨਾਲ ਨਿਖੇੜ ਦੀ ਹੈ, ਜਿਥੇ ਕਿ ਕੇਵਲ ਲੰਮਾ ਜਾਂ ਛੋਟਾ ਹੋਣਾ ਇਹ ਨਿਖੇੜ ਸਥਾਪਤ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਪਤਾ ਹੈ ਕਿ ਕਹਾਣੀਆਂ ਵੀ ਲੰਮੀਆਂ ਹੋ ਸਕਦੀ ਹਨ ਅਤੇ ਨਾਵਲ ਵੀ ਛੋਟੇ ਹੋ ਸਕਦੇ ਹਨ।

ਪਿਛਲੇ ਕਾਂਡਾਂ ਵਿਚ ਵੀ ਹੋਰ ਕਈ ਗੱਲਾਂ ਦੇ ਨਾਲ ਨਾਲ ਬਹੁਤੇ ਕਹਾਣੀ-ਲੇਖਕਾਂ ਅਤੇ ਆਲੋਚਕਾਂ ਨੇ ਇਹ ਨਿਖੇੜ ਇਸੇ ਪ੍ਰਕਾਰ ਕੀਤਾ ਹੈ ਕਿ ਨਿੱਕੀ ਕਹਾਣੀ ਇਕ ਪਾਤਰ, ਇਕ ਘਟਨਾ, ਇਕ ਰਮਜ਼, ਇਕੱਲੀ ਚੀਜ਼, ਇਕ ਗੱਲ, ਇਕ ਵਾਕਿਆ ਆਦਿ ਨੂੰ ਪੇਸ਼ ਕਰਦੀ ਹੈ, ਪਰ ਅਸੀਂ ਇਸ ਤਰਾਂ ਦੀ ਪੇਸ਼ਕਾਰੀ ਨੂੰ ਗ਼ੈਰ-ਮੰਤਕੀ ਅਤੇ ਅਣਯਥਾਰਥਕ ਸਮਝਦੇ ਹੋਏ ਇਸ ਨਿਖੇੜ ਨੂੰ ਬਿੰਬ-ਰਪ ਵਜੋਂ ਦੇਖ ਸਕਦੇ ਹਾਂ।

ਨਿੱਕੀ ਕਹਾਣੀ ਇਕ ਬਿੰਬ ਦੀ ਸਰਬੰਗੀ-ਪੇਸ਼ਕਾਰੀ ਦਾ ਨਾਂ ਹੈ। ਇਹ ਬਿੰਬ ਪਾਤਰ-ਬਿੰਬ ਵੀ ਹੋ ਸਕਦਾ ਹੈ, ਘਟਨਾ-ਬਿੰਬ ਵੀ, ਵਿਚਾਰ-ਬਿੰਬ ਵੀ। ਘਟਨਾ-ਬਿੰਬ ਨੂੰ ਪੇਸ਼ ਕਰਦੀ ਕਹਾਣੀ ਦਿਲਚਸਪ ਜ਼ਰੂਰ ਹੋਵੇਗੀ, ਪਰ ਉਸ ਦੀਆਂ ਬਹੁਤੀਆਂ ਪਰਤਾਂ ਨਹੀਂ ਹੋਣਗੀਆਂ, ਜਿਸ ਕਰਕੇ ਇਹ ਸੂਖਮ ਸੁਹਜ-ਸੰਤੁਸ਼ਟੀ ਲਈ ਬਹੁਤਾ ਮਸਾਲਾ ਨਹੀਂ ਮੁਹੱਈਆ ਕਰੇਗੀ। ਵਿਚਾਰ ਅਤੇ ਖ਼ਾਸ ਕਰਕੇ ਪਾਤਰ-ਬਿੰਬ ਦੁਆਲੇ ਉਸਰੀਆਂ ਕਹਾਣੀਆਂ ਬਹੁ-ਪਰਤਵੀ ਹੋਣ ਕਰਕੇ ਸਾਡੇ ਲਈ ਵਧੇਰੇ ਸੁਹਜ-ਸੰਤੁਸ਼ਟੀ ਦਾ ਕਾਰਨ ਬਣਦੀਆਂ ਹਨ।

ਨਾਵਲ ਵਧੇਰੇ ਵਿਸ਼ਾਲ ਖੇਤਰ ਵਿਚ ਵਿਚਰਦਾ ਹੈ। ਇਸ ਵਿਚ ਕਈ ਪਾਤਰ ਮੁਖ ਰੋਲ ਅਦਾ ਕਰ ਸਕਦੇ ਹਨ, ਮੁੱਖ ਥੀਮ ਦੇ ਨਾਲ ਨਾਲ ਉਪ-ਥੀਮਾਂ ਵੀ ਹੋ ਸਕਦੀਆਂ ਹਨ, ਘਟਨਾਵਾਂ ਦੀ ਵੀ ਲੜੀ ਹੋ ਸਕਦੀ ਹੈ, ਜਿਨ੍ਹਾਂ ਦੀ ਇੱਕੋ ਜਿੰਨੀ ਮਹੱਤਾ ਹੋਵੇ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਨਾਵਲ ਸਮਾਜਕ ਯਥਾਰਥ ਦੀ ਮੈਕਰੋ-ਸਟੱਡੀ (ਵੱਡ-ਸਾਰੀ ਅਧਿਐਨ) ਹੈ, ਜਦ ਕਿ ਕਹਾਣੀ ਸਮਾਜਕ ਯਥਾਰਥ ਦੀ ਮਾਈਕਰੋ-ਸਟੱਜੀ ਜਾਂ ਖੁਰਦਬੀਨੀ ਅਧਿਐਨ ਹੈ। ਵਿਗਿਆਨ ਵਿਚ ਇਹ ਦੋਹਾਂ ਤਰਾਂ ਦੇ ਅਧਿਐਨ ਇਕ ਦੂਜੇ ਦੇ ਵਿਰੋਧ ਵਿਚ ਨਹੀਂ ਖੜੌਂਦੇ, ਅਤੇ ਨਾ ਹੀ ਇਕ ਦੀ ਮਹੱਤਾ ਦੂਜੇ ਨਾਲੋਂ ਘੱਟ ਜਾਂ ਵੱਧ ਹੈ। ਸਗੋਂ ਦੋਵੇਂ ਇਕ ਦੂਜੇ ਦੇ ਪੂਰਕ ਹਨ, ਕਿਉਕਿ ਦੋਵੇਂ ਮਿਲਦੇ ਯਥਾਰਥ ਦਾ ਵਖੋ ਵੱਖਰੀ ਪੱਧਰ ਉਤੇ ਅਧਿਐਨ ਕਰਦੇ ਹਨ।

ਲੰਮੀ ਕਹਾਣੀ ਨੂੰ ਵੀ ਛੋਟੇ ਨਾਵਲ ਨਾਲੋਂ ਨਿਖੇੜਨ ਵਾਲੀ ਚੀਜ਼ ਇਹੀ ਹੈ। ਇਕੇ ਬਿੰਬ ਦੀ ਵਿਸਤ੍ਰਿਤ ਪੇਸ਼ਕਾਰੀ ਲੰਮੀ ਕਹਾਣੀ ਹੈ, ਬਹੁਤ ਸਾਰੇ ਬਿੰਬਾਂ ਦਾ ਸੰਖੇਪ ਵਰਨਣ ਛੋਟਾ ਨਾਵਲ ਹੈ। ਦੁੱਗਲ ਦੀ ਕਹਾਣੀ "ਅੰਮੀ ਨੂੰ ਕੀ ਹੋ ਗਿਐ" ਬੁਨਿਆਦੀ ਤੌਰ ਉਤੇ ਕਹਾਣੀ ਹੈ, ਕਿਉਂਕਿ ਇਸ ਵਿਚ ਇਕ ਬਿੰਬ ਉਸਰਦਾ ਹੈ - ਸਰੀਰ-ਵਿਗਿਆਨਕ ਪੱਖ ਤੋਂ ਜ਼ਿੰਦਗੀ ਦੇ ਨਾਜ਼ਕ ਮੋੜ ਉਤੇ ਖੜੀ ਔਰਤ ਦੀ ਮਾਨਸਿਕਤਾ ਦਾ। ਪਰ ਇਸ ਨਾਲੋਂ ਆਕਾਰ ਵਿਚ ਛੋਟੀਆਂ ਅਜੀਤ ਕੌਰ ਦੀਆਂ ਕਹਾਣੀਆਂ ਛਾਲਤ ਔਰਤ, ਪੋਸਟ ਮਾਰਟਮ ਆਦਿ ਛੋਟੇ ਨਾਵਲ ਹੀ ਹਨ, ਕਿਉਂਕਿ ਇਹਨਾਂ ਨੂੰ ਇਕ ਬਿੰਬ ਵਿਚ ਇਕਾਗਰ ਕਰ ਕੇ ਨਹੀਂ ਦੇਖਿਆ ਜਾ ਸਕਦਾ। ਦੁੱਗਲ ਦੀ ਉਪ੍ਰੋਕਤ ਕਹਾਣੀ ਨੂੰ ਨਾਵਲ ਬਨਣ ਲਈ ਜਿਸ ਤਬਦੀਲੀ ਵਿਚੋਂ ਲੰਘਣਾ ਪਿਆ ਹੈ, ਉਹ ਇਹ ਹੈ। ਨਾਵਲ ਅੰਮੀ ਨੂੰ ਕੀ ਹੋ ਗਿਐ ਵਿਚਲੇ ਸਮੁੱਚੇ ਕਾਰਜ ਦੇ ਕਾਰਨਾਂ ਅਤੇ ਅਸਰਾਂ ਦੇ ਪਿੱਛੇ ਮੀਰਾ ਦੀ ਸਿਰਫ਼ ਉਕਤ ਅਵਸਥਾ ਕੰਮ ਨਹੀਂ ਕਰਦੀ, ਸਗੋਂ ਸਮੁੱਚੇ ਸਮਾਜਕ ਯਥਾਰਥ ਪਿੱਛੇ ਕੰਮ ਕਰ ਰਹੀਆਂ ਵੱਖੋ ਵੱਖਰੀਆਂ ਤਾਕਤਾਂ ਕਾਰਜਸ਼ੀਲ ਹੋਈਆਂ ਦਿਖਾਈ ਦੇਂਦੀਆਂ ਹਨ।

ਜੇ ਇਕ ਬਿੰਬ ਦੀ ਸਰਬੰਗੀ ਪੇਸ਼ਕਾਰੀ ਨੂੰ ਕਹਾਣੀ ਦੀ ਪਰਿਭਾਸ਼ਾ ਮੰਨ ਲਿਆ ਜਾਏ, ਤਾਂ ਇਸ ਦੇ ਬਾਕੀ ਰੂਪਗਤ ਲੱਛਣ ਇਸੇ ਇਕ ਦ੍ਰਿਸ਼ਟੀ ਤੋਂ ਦੇਖੇ ਜਾ ਸਕਦੇ ਹਨ। ਹਰ ਕਹਾਣੀ ਆਪਣੀ ਇਸ ਇਕ ਸਮੱਸਿਆ ਦਾ ਸਮਾਧਾਨ ਆਪਣੇ ਨਿਵੇਕਲੇ ਢੰਗ ਨਾਲ ਕਰਦੀ ਹੈ। ਕਹਾਣੀ ਲੋਕ-ਕਥਾ ਵਾਂਗ ਵੀ ਸ਼ੁਰੂ ਹੋ ਸਕਦੀ ਹੈ, ਇਤਿਹਾਸਕ ਚਾਲ ਨਾਲ ਵੀ ਅੱਗੇ ਵਧ ਸਕਦੀ ਹੈ (ਨਿਰਾ ਨਾਟਕੀ ਹੋਣਾ ਜ਼ਰੂਰੀ ਨਹੀਂ), ਧਮਾਕੇ ਵਾਂਗ ਵੀ ਖ਼ਤਮ ਹੋ ਸਕਦੀ ਹੈ, ਪਰ ਜ਼ਰੂਰੀ ਨਹੀਂ। ਚੈਖ਼ੋਵ ਦੀਆਂ ਕਹਾਣੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਤ ਸੁਰ ਕਰ ਕੇ ਮੁੱਕਦੀਆਂ ਹਨ। ਪਰ ਇਸ ਨਾਲ ਚੈਖ਼ਵ ਦੀਆਂ ਕਹਾਣੀਆਂ ਦਾ ਕਲਾਤਮਕ ਮੁੱਲ ਘਟ ਨਹੀਂ ਗਿਆ। ਸ਼ੈਲੀ ਦੀ ਪੱਧਰ ਉਤੇ ਨਿੱਕੀ ਕਹਾਣੀ ਦੇ ਗੁਣ ਹੋਰ ਸਾਹਿਤ-ਰੂਪਾਂ ਨਾਲ ਸਾਂਝੇ ਵੀ ਹੋ ਸਕਦੇ ਹਨ। ਕਈ ਵਾਰੀ ਕਹਾਣੀ ਦਾ ਪਰਿਭਾਸ਼ਕ ਗੁਣ ਇਸ ਦਾ ਅੰਤ-ਮੁਖੀ (End-Oriented) ਹੋਣਾ ਦੱਸਿਆ ਜਾਂਦਾ ਹੈ, ਪਰ ਦਸਤੇਯੋਵਸਕੀ ਦੇ ਬਹੁਤ ਸਾਰੇ ਨਾਵਲ ਵੀ ਅੰਤ-ਮੁਖੀ ਹਨ, ਤਾਂ ਵੀ ਉਹ ਨਿੱਕੀ ਜਾਂ ਲੰਮੀ ਕਹਾਣੀ ਨਹੀਂ ਬਣ ਜਾਂਦੇ।

ਰੂਪ ਹਰ ਕਹਾਣੀ ਨੂੰ ਸਮਝਣ ਦੀ ਕੁੰਜੀ ਹੈ। ਇਸ ਵਿਚ ਮੁੱਖ ਗੱਲ ਇਹ ਹੁੰਦੀ ਹੈ ਕਿ ਇਸ ਵਿਚੋਂ ਉਭਰਦੇ ਇਕ ਬਿੰਬ ਨੂੰ ਪਛਾਣਿਆ ਜਾਏ। ਇਸ ਬਿੰਬ ਦੀ ਸਰਬੰਗੀ ਪੇਸ਼ਕਾਰੀ ਇਸ ਦੀ ਕਲਾ ਦਾ ਮਾਪ ਹੋਵੇ।

ਕਈ ਵਾਰੀ ਕਹਾਣੀਕਾਰ ਆਪਣਾ ਇਕ ਨਿਵੇਕਲਾ ਪੈਟਰਨ ਬਣਾ ਲੈਂਦੇ ਹਨ, ਜਿਵੇਂ ਕਿ ਅਗਲੇ ਲੇਖਾਂ ਵਿਚ ਕਿਤੇ ਕਿਤੇ ਧਿਆਨ ਦੁਆਇਆ ਗਿਆ ਹੈ। ਪਰ ਅਚੇਤ ਜਾਂ ਸੁਚੇਤ ਉਹ ਇਸ ਪੈਟਰਨ ਵਿਚ ਵੀ ਤਬਦੀਲੀਆਂ ਅਤੇ ਤਜ਼ਰਬੇ ਕਰਦੇ ਰਹਿੰਦੇ ਹਨ। ਇਸ ਲਈ ਹਰ ਕਹਾਣੀ ਦੇ ਰੂਪ ਦਾ ਵਿਸ਼ਲੇਸ਼ਣ ਉਸ ਦੇ ਆਪਣੇ ਪ੍ਰਕਾਰਜ ਦੇ ਸੰਦਰਭ ਵਿਚ ਹੀ ਕਰਨਾ ਪਵੇਗਾ।

ਅਗਲੇ ਲੇਖਾਂ ਵਿਚ ਨਿੱਕੀ ਕਹਾਣੀ ਨੂੰ ਵੱਖ ਵੱਖ ਆਂ ਪੱਧਰਾਂ ਉਤੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ - ਵਿਚਾਰ ਦੀ ਪੱਧਰ ਉਤੇ, ਪਾਤਰ ਦੀ ਪੱਧਰ ਉਤੇ, ਪੇਸ਼ ਕੀਤੇ ਗਏ ਯਥਾਰਥ ਦੀ ਪੱਧਰ ਉਤੇ, ਇਕ ਕਹਾਣੀ ਜਾਂ ਕਹਾਣੀ-ਸੰਗ੍ਰਹਿ ਜਾਂ ਸਮੁੱਚੇ ਕਹਾਣੀਕਾਰ ਦੀ ਪੱਧਰ ਉਤੇ। ਪਰ ਸਮੁੱਚੇ ਰੂਪ ਵਿਚ ਯਤਨ ਇਸ ਨੂੰ ਬਿੰਬ-ਰੂਪ ਵਿਚ ਗ੍ਰਹਿਣ ਕਰਨ ਅਤੇ ਇਸ ਦੀ ਸਰਬੰਗਤਾ, ਏਕਤਾ,ਇਕਜੁਟਤਾ ਦੇ ਆਧਾਰ ਉਤੇ ਪਰਖਣ ਦਾ ਕੀਤਾ ਗਿਆ ਹੈ। ਜਿਥੇ ਇਹ ਏਕਤਾਂ ਖੰਡਿਤ ਹੁੰਦੀ ਹੈ, ਉਥੇ ਇਸ ਦਾ ਸੰਭਵ ਕਾਰਨ ਅਤੇ ਰਚਨਾ ਉਧਰ ਇਸ ਦੇ ਅਸਰ ਨੂੰ ਦੇਖਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।