ਮਦਾਰੀ

੧.ਮੀਆਂ ਮਦਾਰੀਆ!
ਤੇਰਾ ਤਮਾਸ਼ਾ,
ਕੀਤਾ ਕਿਸੇ ਨ ਪਸੰਦ।
ਡੌਰੂ ਖੜਕਾ ਕੇ,
ਬੰਸਰੀ ਵਜਾ ਕੇ,
ਲੋਕਾਂ ਨੂੰ ਲੀਤਾ ਤੂੰ ਜੋੜ,
ਅੱਖੀਆਂ ਬਚਾਉਂਦਾ,
ਹੱਥ ਖਿਸਕਾਉਂਦਾ,
ਮਣਕਿਆਂ ਨੂੰ ਦੇਨਾ ਏਂ ਤੋੜ।
ਸੱਚਿਆਂ ਨੂੰ ਝੂਠਿਆਂ
ਝੂਠਿਆਂ ਨੂੰ ਸੱਚਿਆਂ
ਕਰ ਕਰ ਕੇ ਹੁੰਨਾ ਏਂ ਆਨੰਦ।
੨.ਕਦੇ ਔਸ ਬੰਦੇ ਨੂੰ
ਕਦੇ ਐਸ ਬੰਦੇ ਨੂੰ
ਆਪਣਾ ਤੂੰ ਲੈਨਾ ਏਂ ਬਣਾ,
ਥੈਲੇ ਨੂੰ ਫਰੋਲ ਕੇ,
ਝੂਠ ਸੱਚ ਬੋਲ ਕੇ,
ਇੱਕ ਨੂੰ ਤੂੰ ਦੇਨਾ ਏਂ ਜਿਤਾ
ਤੇਰੀਆਂ ਚਲਾਕੀਆਂ,
ਤਾੜ ਲਈਆਂ ਸਾਰਿਆਂ,
ਕਰ ਹੁਣ ਤਮਾਸ਼ੇ ਨੂੰ ਬੰਦ।