ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51189ਨਵਾਂ ਜਹਾਨ — ਆਜ਼ਾਦੀ1945ਧਨੀ ਰਾਮ ਚਾਤ੍ਰਿਕ

ਆਜ਼ਾਦੀ.

ਹੁਸਨ,
ਪਦਾਰਥ,
ਮਹਿਲ-ਮੁਨਾਰੇ,

ਮੇਲੇ ਅਤੇ ਨਜ਼ਾਰੇ।


ਦੀਦੇ,
ਖੀਵੇ ਹੋਏ,
ਤਕ ਤਕ-

ਸੁਹਜ ਜਗਤ ਦੇ ਸਾਰੇ।


ਪਰ,
ਜਦ ਤੋਂ,
ਆਜ਼ਾਦ ਜਗਤ ਦੇ,

ਪੈਣ ਲਗੇ ਝਲਕਾਰੇ,


ਇਸ਼ਕ ਤੇਰੇ ਦੇ-
ਚਾ ਦੀਆਂ ਚੀਸਾਂ,
ਸਾਰੇ ਸੁਆਦ ਵਿਸਾਰੇ।

————————