ਦੁਲਾ ਭੱਟੀ
ਨਵਾਂ ਕਿਸਾ ਦੁਲਾ ਭੱਟੀ
(ਕ੍ਰਿਤ ਕਵੀ-ਸ: ਕਿਸ਼ਨ ਸਿੰਘ ਆਰਫ)
ਇਕ ਜ਼ਿਲਾ ਲਾਹੌਰ, ਪੰਜਾਬ ਅੰਦਰ ਮਸ਼ਾਹੂਰ ਹੈ ਚੰਦ ਮਿਸਾਲ ਯਾਰੋ। ਬਾਰਾਂ ਕੋਸ ਉਸ ਤੋਂ ਇਕ ਸ਼ਹਿਰ ਆਹਾ ਨਾਂ ਉਸਦਾ ਦੁਲੇ ਦੀ ਬਾਰ ਯਾਰੋ। ਸਾਂਦਲ ਬਾਰ ਭੀ ਉਸਨੂੰ ਆਖਦੇ ਸੀ ਭੱਟੀ ਲੋਕ ਉਸ ਦੇ ਖੁਸ਼ੀ ਨਾਲ ਯਾਰੋ। ਦੁਲਾ ਨਾਮ ਸੀ ਪੁਤ ਫਰੀਦ ਸੰਦਾ ਕੁਛ ਉਸਦਾ ਲਿਖਾ ਮੈਂ ਹਾਲ ਯਾਰੋ। ਕਿੱਸਾ ਉਸਦਾ ਨਾਂ ਕੋਈ ਵੇਖਿਆ ਮੈਂ ਢਾਡੀ ਗਾਂਵਦੇ ਖੂਬ ਸੰਭਾਲ ਯਾਰੋ। ਬਾਪ ਉਹਦਾ ਸੀ ਦੁਲੇ ਦਾ ਰਾਠ ਭਾਰੀ ਨਾਂ ਸੀ ਸ਼ਾਹ ਨੂੰ ਕੁਝ ਦਵਾਲ ਯਾਰੋ। ਆਖਰ ਜ਼ਿਦ ਹੋ ਕੇ ਅਕਬਰ ਬਾਦਸ਼ਾਹ ਨੇ ਫ਼ੌਜ ਚਾਹੜ ਦਿਤੀ ਨੇਕ ਫਾਲ ਯਾਰੋ। ਪਕੜ ਸਾਂਹ ਦੇ ਸਾਹਮਣੇ ਆਨ ਕੀਤੇ ਅਕਬਰ ਪੁਛਦਾ ਰੋਕੀ ਕਿਉਂ ਢਾਲ ਯਾਰੋ। ਬਾਦਸ਼ਾਹ ਤੋਂ ਖੌਫ ਨਾ ਮੂਲ ਕੀਤਾ ਸਖਤ ਸੁਸਤ ਕੀਤੀ ਕੀਲ ਕਾਲ ਯਾਰੋ। ਸੁਣਕੇ ਬਾਦਸ਼ਾਹ ਅੱਗ ਦੇ ਵਾਂਗ ਹੋਇਆ ਗੁਸੇ ਨਾਲ ਚਿਹਰਾ ਲਾਲੋ ਲਾਲ ਯਾਰੋ। ਦਿਤਾ ਤੁਰਤ ਜਲਾਦਾਂ ਨੂੰ ਹੁਕਮ ਉਸ ਨੇ ਨਹੀਂ ਸਮਝਦੇ ਇਹ ਕੋਈ ਚਾਲ ਯਾਰੋ। ਸਿਰ ਕਟਕੇ ਤਨ ਤੋਂ ਦੂਰ ਕੀਤਾ ਪੁਠੀ ਲਾਹਵਣੀ ਇਹਨਾਂ ਦੀ ਖੱਲ ਯਾਰੋ। ਸਿਰ ਨਾਲ ਦਰਵਾਜ਼ੇ ਦੇ ਟੰਗ ਦੇਨੇ ਨਾਲੇ ਖਲ ਭਰਕੇ ਭੂਸੇ ਨਾਲ ਯਾਰੋ। ਕਿਸ਼ਨ ਸਿੰਘ ਨਾਂ ਹੁਕਮ ਵਿਚ ਦੇਰ ਲਗੀ ਐਸਾ ਕੌਣ ਜੋ ਦੇਵਸੀ ਟਾਲ ਯਾਰੋ।
ਦੁਲੇ ਭੱਟੀ ਦਾ ਪੈਦਾ ਹੋਣਾ
ਜਦੋਂ ਮੋਏ ਸੀ ਦੁਲੇ ਦੇ ਬਾਪ ਚਾਚਾ ਮਾਂ ਦੁਲੇ ਦੀ ਸੀ ਹਮਲਦਾਰ[1] ਪਿਆਰੇ। ਲੜਕਾ ਖੂਬਸੂਰਤ ਪਿਛੋਂ ਹੋਇਆ ਪੈਦਾ ਜਦੋਂ ਬੀਤ ਚੁਕੇ ਮਾਂਹ ਚਾਰ ਪਿਆਰੇ। ਘਰ ਰਾਠਾਂ ਦੇ ਰਾਠ ਹੀ ਹੋਣ ਪੈਦਾ ਇਹ ਤਾਂ ਜੰਮਿਆ ਵਾਰ ਐਤਵਾਰ ਪਿਆਰੇ। ਚਿਹਰਾ ਚਮਕਦਾ ਦਮਕਦਾ ਅੱਗ ਵਾਂਗੂ ਅੱਖੀ ਲਾਲ ਹੈਸਨ ਨਸ਼ੇਦਾਰ ਪਿਆਰੇ। ਦਾਦੀ ਦੇਖਕੇ ਸ਼ਕਲ ਨੂੰ ਸਹਿਮ ਗਈ ਐਪਰ ਬੋਲਦੀ ਬੰਨ ਕਰਾਰ ਪਿਆਰੇ। ਨੀ ਮਾਤ ਲੱਧੀ ਇਹ ਮੈਂ ਬਾਤ ਲੱਧੀ ਲਵੇ ਬਾਪ ਦਾ ਖੂਨ ਚਿਤਾਰ ਪਿਆਰੇ। ਓਹਦੇ ਮਥੇ ਦੀ ਜੋਤ ਹੈ ਤੇਜ ਵਾਲੀ ਬੜਾ ਸੂਰਮਾ ਹੋਵੇ ਹੁਸ਼ਿਆਰ ਪਿਆਰੇ। ਲੱਧੀ ਨਾਲ ਖੁਸ਼ੀ ਦਾਈ ਖੁਸ਼ੀ ਕੀਤੀ ਦੇਵੇ ਧਨ ਫਿਰ ਜ਼ਿੰਦ ਤੋਂ ਵਾਰ ਪਿਆਰੇ। ਨਾਲੇ ਹੋਰ ਭੀ ਬਹੁਤ ਖਰਾਤ ਕੀਤੀ ਜਿਹਾ ਇਸ ਦਾ ਕਦਰ ਮਕਦਾਰ ਪਿਆਰੇ। ਫਿਰ ਮਾਂ ਦੁਲਾ ਨਾਮ ਰੱਖ ਦੇਂਦੀ ਚਲੇ ਵਲ ਦਲ ਦਲ ਸੰਦਲ ਬਾਰ ਪਿਆਰੇ। ਅਕਬਰ ਬਾਦਸ਼ਾਹ ਦੇ ਉਸੀ ਰੋਜ਼ ਯਾਰੋ ਪੈਦਾ ਹੋਇਆ ਫਰਜੰਦ ਦਿਲਦਾਰ ਪਿਆਰੇ। ਸੇਖੂ ਨਾਮ ਸ਼ਹਿਜ਼ਾਦੇ ਦਾ ਰਖ ਦਿੰਦੇ ਪੰਡਤ ਦੇਖਕੇ ਗਿਰਦ ਵਿਚਾਰ ਪਿਆਰੇ। ਅਕਬਰ ਪੁਛਦਾ ਫੇਰ ਨਜੂਮੀਆਂ ਨੂੰ ਦਸੋ ਹਾਲ ਹੁਣ ਖੂਬ ਨਿਤਾਰ ਪਿਆਰੇ। ਕਿਸ਼ੇ ਨਾਲ ਉਪਾਏ ਬਲਵਾਨ ਹੋਵੇ ਅਤੇ ਖੂਬ ਡਾਢਾ ਬਲਦਾਰ ਪਿਆਰੇ। ਹੋਵੇ ਸੂਰਮਾ ਡਰੇ ਨਾ ਕਿਸੇ ਪਾਸੋਂ ਬਲੀ ਬਾਲ ਜੈਸਾ ਬਲਕਾਰ ਪਿਆਰੇ। ਕਿਸ਼ਨ ਸਿੰਘ ਦਸੋ ਕੋਈ ਚਾਲ ਐਸੀ ਹੋਏ ਤੀਰ ਜਿਉਂ ਤੇਜ਼ ਤਲਵਾਰ ਪਿਆਰੇ।
ਨਜ਼ੂਮੀਏ ਨੇ ਉਪਾਉ ਲਗਾਣਾ
ਪੰਡਤ ਆਖਦੇ ਖੂਬ ਵਿਚਾਰ ਕਰਕੇ ਪਹਿਲੋਂ ਕਰੀਂ ਤੂੰ ਪੁੰਨ ਤੇ ਦਾਨ ਸ਼ਾਹਾ। ਫੇਰ ਢੂੰਡ ਲੌ ਆਪਣੇ ਰਾਜ ਅੰਦਰ ਕੋਈ ਸੂਰਮਾ ਅਤੇ ਬਲਵਾਨ ਸ਼ਾਹਾ। ਨਾਲੇ ਕੌਮ ਦਾ ਹੋਵੇ ਰਾਜਪੂਤ ਜਿਹੜਾ ਲੜਕਾ ਉਸਦਾ ਸੇਖੋ[2] ਦੇ ਹਾਨ ਸ਼ਾਹਾ। ਉਸਦੀ ਇਸਤ੍ਰੀ ਦਾ ਮਿਲੇ ਦੁਧ ਇਸਨੂੰ ਹੋਵੇ ਪਲ ਕੇ ਖੂਬ ਜਵਾਨ ਸ਼ਾਹਾ। ਹੋਵੇ ਸੂਰਮਾ ਕਿਤੇ ਨਾ ਹਾਰ ਆਵੇ ਕਰੀਂ ਦਿਲ ਦੇ ਵਿਚ ਧਿਆਨ ਸ਼ਾਹਾ। ਇਹੋ ਇਲਮ ਸਾਡੇ ਵਿਚ ਆਂਵਦਾ ਈ ਸੋਈ ਦਸਿਆ ਖੋਲ ਬਿਆਨ ਸ਼ਾਹਾ। ਅਗੇ ਖੁਸ਼ੀ ਹਜ਼ੂਰ ਦੀ ਕਰੋ ਸੋਈ ਅਸਾਂ ਕਹਿਆ ਏਹ ਹਾਲ ਹੈ ਆਨ ਸ਼ਾਹਾ। ਅਕਬਰ ਖੁਸ਼ੀ ਦੇ ਨਾਲ ਇਨਾਮ ਦੇਵੇ ਕਰੇ ਧਨ ਤੇ ਮਾਲ ਕੁਰਬਾਨ ਸ਼ਾਹਾ। ਭੁਖਾ ਨੰਗਾ ਕੰਗਾਲ ਨ ਕੋਈ ਰਿਹਾ ਜਦੋਂ ਹੋਇਆ ਪੈਦਾ ਲਖਤੇ ਜਾਨ ਸ਼ਾਹਾ। ਕਿਸ਼ਨ ਸਿੰਘ ਖੁਸ਼ੀ ਦੇ ਹਾਲ ਲਿਖੇ ਘਰ ਘਰ ਸਜਦੇ ਸੀਸ ਨਿਵਾਨ ਸ਼ਾਹਾ।
ਬਾਦਸ਼ਾਹ ਨੇ ਸੂਰਮੇ ਦਾ ਪਤਾ ਕਰਨਾ ਅਤੇ ਲੱਧੀ ਦਾ ਪਤਾ ਲਗਣਾ
ਜਦੋਂ ਸ਼ਾਹ ਨੇ ਖੂਬ ਪੜਤਾਲ ਕੀਤੀ ਤੁਰਤ ਦਸਦੇ ਨੇ ਕੋਲ ਆ ਸਾਈਂ। ਤੁਸਾਂ ਮਾਰਿਆ ਭਟੀ ਫਰੀਦ ਜੇਹੜਾ ਬੜਾ ਸੂਰਮਾ ਦਿਆਂ ਸੁਣਾ ਸਾਈਂ। ਲੱਧੀ ਇਸਤ੍ਰੀ ਮਰਦ ਮਾਨਿੰਦ ਸ਼ਾਹਾ ਬਲਵਾਨ ਤੇ ਨੇਕ ਸਦਾ ਸਾਈਂ। ਇਸੀ ਵਾਰ ਇਤਵਾਰ ਨੂੰ ਹੋਇਆ ਪੈਦਾ ਲੜਕਾ ਉਸਨੂੰ ਦੇਵਾਂ ਬਤਾ ਸਾਈਂ। ਜਦੋਂ ਦੋਹਾਂ ਦੀ ਇਕ ਪੈਦਾਇਸ਼ ਹੋਈ ਜਾਮੇ ਵਿਚ ਨ ਸ਼ਾਹ ਸਮਾ ਸਾਈਂ। ਏਥੇ ਸਦਨਾ ਹੁਕਮ ਬੇਗਾਨੜਾ ਨਾ ਓਥੇ ਸੇਖੋਂ ਨੂੰ ਦਿਓ ਪੁਚਾ ਸਾਈਂ। ਤੁਰਤ ਪਿੰਡੀ ਲੈ ਚਲੇ ਸੇਖੋਂ ਨੂੰ ਥਾਨੇ ਲੱਧੀ ਦੇ ਦੇਂਵਦੇ ਪਾ ਸਾਈਂ। ਪਿੰਡ ਬਾਦਸ਼ਾਹੀ ਵਾਂਗ ਧਾਮ ਹੋਵੇ ਤੇ ਦਿਤਾ ਸ਼ਾਹ ਨੇ ਇਹ ਫੁਰਮਾ ਸਾਈਂ। ਤੁਰਤ ਸਾਜ ਸਮਾਨ ਗੁਲਾਮ ਜਾਓ ਪਾਓ ਪਿੰਡੀ ਦੇ ਵਿਚ ਠਰਾ ਸਾਈਂ। ਦੋਵੇਂ ਛੋਕਰੇ ਲੱਧੀ ਦਾ ਦੁਧ ਪੀਵਨ ਨਾਲੇ ਦਿਸਦੇ ਵਾਂਗ ਭਰਾ ਸਾਈਂ। ਇਕ ਸਾਲ ਅੰਦਰ ਲਗੇ ਟੁਰਨ ਦੋਵੇਂ ਪਈ ਪਿੰਡੀ ਦੇ ਵਿਚ ਕੁਹਾ ਸਾਈਂ। ਦੂਜੇ ਸਾਲ ਖੇਲਦੇ ਖੇਲ ਦੋਵੇਂ ਖੇਤ ਮਿਟੀ ਦੇ ਲੈਣ ਬਣਾ ਸਾਈਂ। ਦੁਲਾ ਸੇਖੋਂ ਦੀ ਬਣ ਧਕੇਲ ਦੇਵੇ ਦੇਵੇ ਉਸਦੇ ਖੇਤ ਵਿਚ ਪਾ ਸਾਈਂ। ਤੀਜੇ ਸਾਲ ਨੂੰ ਘੋੜੇ ਬਨਾ ਖੇਲਨ ਦੁਲਾ ਸੇਖੋਂ ਨੂੰ ਲਵੇ ਚੜ੍ਹਾ ਸਾਈਂ। ਚੌਥੇ ਸਾਲ ਨੂੰ ਖੇਡਦੇ ਗੇਂਦ ਬੱਲਾ ਦੁਲਾ ਸੇਖੋਂ ਨੂੰ ਲਵੇ ਹਰਾ ਸਾਈਂ। ਵਰੇ ਪੰਜਵੇਂ ਵਿਚ ਮੈਦਾਨ ਦੌੜਨ ਦੁਲਾ ਸੇਖੋਂ ਅਗੇ ਨਿਕਲ ਜਾ ਸਾਈਂ। ਛੇਵੇਂ ਸਾਲ ਨੂੰ ਹੋਏ ਹੁਸ਼ਿਆਰ ਦੋਵੇਂ ਹੋਏ ਮੁੰਡਿਆਂ ਵਿਚ ਸੁਹਾ ਸਾਈਂ। ਸਾਲ ਸਤਵੇਂ ਨੂੰ ਕੁਸ਼ਤੀ ਕਰਨ ਦੋਵੇਂ ਐਪਰ ਸੇਖੋਂ ਨੂੰ ਲਵੇ ਗਰਾ ਸ਼ਾਈਂ। ਸਾਲ ਅਠਵੇਂ ਪਕੜ ਕਮਾਨ ਸੁੰਦਰ ਰਹੇ ਖੂਬ ਹੀ ਤੀਰ ਚਲਾ ਸਾਈਂ। ਪਹਿਲੇ ਤੀਰ ਜੋ ਸੇਖੋਂ ਚਲਾ ਦੇਵੇ ਦੁਲਾ ਉਸ ਥੀਂ ਪਾਰ ਲੰਘਾ ਸਾਈਂ। ਨੌਵੇਂ ਸਾਲ ਨੂੰ ਘੋੜੀਆਂ ਚੜ੍ਹਨ ਲਗੇ ਨਿਤ ਜਾਣ ਬਹਾਰ ਨਾਲ ਚਾ ਸਾਈਂ। ਸੇਖੋ ਡਰਦਾ ਤੇਜ ਨ ਮੂਲ ਕਰਦਾ ਦੁਲਾ ਜਾਂਵਦਾ ਘੋੜਾ ਭਜਾ ਸਾਈਂ। ਸਾਲ ਦਸਵੇਂ ਵਿਚ ਮੈਦਾਨ ਜਾ ਕੇ ਲੈਣ ਖੂਬ ਹੀ ਘੋੜੇ ਦੁੜਾ ਸਾਈਂ। ਵਰੇ ਗਿਆਰਵੇਂ ਜਾਣ ਸ਼ਿਕਾਰ ਕਾਰਨ ਐਪਰ ਨੌਕਰਾ ਸੰਗ ਲੈਜਾ ਸਾਈ। ਸਾਲ ਬਾਰ੍ਹਵੇਂ ਭੇਜ ਵਜ਼ੀਰ ਤਾਈ ਅਕਬਰ ਦੋਹਾਂ ਨੂੰ ਲਏ ਬੁਲਾ ਸਾਈਂ। ਹੋਰ ਖਾਣ ਦੇ ਵਿਚ ਹੁਸ਼ਿਆਰ ਹੋਏ ਐਪਰ ਸਿਖ ਲਏ ਅਦਬ ਅਦਾਬ ਸਾਈਂ। ਬਾਦਸ਼ਾਹ ਨੇ ਹੁਕਮ ਵਜ਼ੀਰ ਦਿਤਾ ਤੰਬੂ ਵਿਚ ਮੈਦਾਨ ਲਵਾ ਸਾਈਂ। ਕਲ ਕੰਮ ਮੈਂ ਦੋਹਾਂ ਦਾ ਵੇਖਨਾ ਏ ਦੇਵੋ ਖੂਬ ਮੈਦਾਨ ਸੁਹਾ ਸਾਈਂ। ਤੁਰਤ ਸਾਰੇ ਕੰਮ ਤਿਆਰ ਹੋਏ ਦੇਵਨ ਝਟ ਕਨਾਤ ਤਨਾ ਸਾਈਂ। ਦੂਜੇ ਰੋਜ ਨੂੰ ਜਲਸਾ ਤਿਆਰ ਹੋਇਆ ਦੇਵਾਂ ਦੋਹਾਂ ਨੂੰ ਖੂਬ ਸਜਾ ਸਾਈਂ। ਕਿਸ਼ਨ ਸਿੰਘ ਫਿਰ ਵਿਚ ਮੈਦਾਨ ਜਾ ਕੇ ਲਿਆ ਦੋਹਾਂ ਨੂੰ ਪਾਸ ਬਠਾ ਸਾਈਂ।
ਬਾਦਸ਼ਾਹ ਦਾ ਇਮਤਿਆਨ ਲੈਣਾ
ਚਿਲਾ ਤੀਰ ਕਮਾਨ ਫੜਾ ਦਿਤੇ ਲੈਣ ਦੋਹਾਂ ਦਾ ਇਮਤਿਹਾਨ ਮੀਆਂ। ਦੋਵੇਂ ਤੀਰ ਦੇ ਰੰਗ ਬਣਾ ਦਿਤੇ ਮਤਾ ਰਹੇ ਨਾ ਕੋਈ ਪਛਾਣ ਮੀਆਂ। ਪਹਿਲਾਂ ਛਡਿਆ ਤੀਰ ਸ਼ਹਿਜ਼ਾਦੜੇ ਨੇ ਫੇਰ ਛਡਦਾ ਦੁਲਾ ਜਵਾਨ ਮੀਆਂ। ਤੀਰ ਦੁਲੇ ਦਾ ਮਿਲਿਆ ਬਹੁਤ ਦੂਰੋਂ ਹਦੋਂ ਦੇਖ ਕੇ ਵਿਚ ਮਕਾਨ ਮੀਆਂ। ਫੇਰ ਇਕ ਨਿਸ਼ਾਨ ਬਣਾ ਦੇਂਦੇ ਵੇਖਣ ਦੋਹਾਂ ਦੇ ਫੇਰ ਨਸ਼ਾਨ ਮੀਆਂ। ਲਗਾ ਤੀਰ ਸ਼ਹਿਜ਼ਾਦੇ ਦਾ ਇਕ ਨਹੀਂ ਸੀ ਦੁਲਾ ਮਾਰਦਾ ਵਿਚ ਮੈਦਾਨ ਮੀਆਂ। ਦਿਲ ਬਾਦਸ਼ਾਹ ਥੋੜਾ ਮਸਤ ਹੋਯਾ ਫੇਰ ਦੇਖਕੇ ਗੇਂਦ ਚੁਗਾਨ ਮੀਆਂ। ਦੁਲਾ ਸੇਖੋ ਨੂੰ ਗੇਦ[3] ਨਾ ਮੂਲ ਦੇਵੇ ਕਰੇ ਧਕਿਆਂ ਦੇ ਨਾਲ ਹੈਰਾਨ ਮੀਆਂ। ਝੂਠ ਬੋਲੇ ਤਾਂ ਜਾਨ ਗਵਾ ਦੇਊਂ ਸਚ ਵਿਚ ਤੂੰ ਜਾਨ ਅਮਾਨ ਮੀਆਂ। ਦੁਧ ਸੇਖੋ ਨੂੰ ਨਹੀਂ ਪਿਲਾਇਆ ਤੂੰ ਮੇਰੇ ਦਿਲ ਦੇ ਵਿਚ ਗੁਮਾਨ ਮੀਆਂ। ਦੁਲਾ ਉਸ ਨੂੰ ਤਨ ਨਾਂ ਲਗਨ ਦੇਂਦਾ ਇਕ ਪਲਕ ਅੰਦਰ ਲਵੇ ਰਾਣ ਮੀਆਂ। ਕਿਸ਼ਨ ਸਿੰਘ ਆਖੇ ਗੁਸੇ ਨਾਲ ਅਕਬਰ ਝੂਠ ਬੋਲੋ ਤਾਂ ਮਾਰਸਾਂ ਜਾਨ ਮੀਆਂ।
ਬਿਆਨ ਕਰਨਾ ਲਧੀ ਦਾ
ਤੇਰੇ ਅਗੇ ਮੈਂ ਅਰਜ ਗੁਜਾਰਨੀ ਹਾਂ ਮੇਰੀ ਬਾਤ ਸੁਣੀ ਕੰਨ ਲਾਕੇ ਜੀ। ਤਨ ਮਨ ਲਾਕੇ ਮੈਂ ਤਾਂ ਪਾਲਿਆ ਹੈ ਨਹੀਂ ਰਖਿਆ ਕੁਛ ਛੁਪਾ ਕੇ ਜੀ। ਇਕ ਇਤਨਾ ਫਰਕ ਮਲੂਮ ਹੋਵੇ ਸਜੀ ਛਾਤੀ ਲਵੇ ਦੁਲਾ ਆਇਕੇ ਜੀ। ਖਬੀ ਛਾਤੀ ਦਾ ਦੁਧ ਸ਼ਹਿਜਾਦੇ ਨੂੰ ਮੈਂ ਤਾਂ ਛਡਦੀ ਕੁਲ ਪਿਲਾਇਕੇ ਜੀ। ਦੁਧ ਘਟ ਨਾ ਫਰਕ ਨਾ ਇਕ ਰੱਤੀ ਸੱਚੀ ਗਲ ਮੈਂ ਕਹੀ ਸੁਣਾਇਕੇ। ਭਾਵੇਂ ਮਾਰ ਤੇ ਛੱਡ ਤੂੰ ਬਾਦਸ਼ਾਹ ਸੱਚ ਦਸਿਆ ਖੋਲ੍ਹ ਖੁਲਾਇਕੇ ਜੀ। ਇਕ ਇਤਨਾ ਮੇਰਾ ਕਸੂਰ ਹੋਯਾ ਨਹੀਂ ਰਖਿਆ ਦੁਲਾ ਹਟਾਇਕੇ ਜੀ। ਕਿਸ਼ਨ ਸਿੰਘ ਨਾਂ ਏਹ ਸੀ ਖਬਰ ਮੈਨੂੰ ਹੋਵੇ ਅਸਰ ਉਸਦਾ ਫਿਰ ਜਾਇਕੇ ਜੀ।
ਬਾਦਸ਼ਾਹ ਦਾ ਕਸੂਰ ਮਾਫ ਕਰਨਾ ਅਤੇ ਦੁਲੇ ਨੂੰ ਪੜ੍ਹਾਉਣ ਲਈ ਕਹਿਣਾ
ਜਾ ਲਧੀਏ ਕੀਤਾ ਮੁਆਫ ਤੈਨੂੰ ਐਪਰ ਦੁਲੇ ਨੂੰ ਖੂਬ ਪੜ੍ਹਾਵਨਾਂ ਏ। ਖੋਟੇ ਲੋਕਾਂ ਦੇ ਵਿਚ ਨਾਂ ਬਹਿਣ ਦੇਣਾ ਖੂਬ ਅਦਬ ਅਦਾਬ ਸਿਖਾਵਨਾ ਏ। ਏਹਦੇ ਬਾਪ ਦਾਦੇ ਜੇਹੇ ਜੜ੍ਹ ਜੇਹੜੇ ਏਹਨਾਂ ਆਪਣੇ ਸੀਸ ਗਵਾਵਣਾ ਏ। ਦੁਲਾ ਇਲਮ ਵਿਚੋਂ ਹੁਸ਼ਿਆਰ ਹੋਵੇ ਫਿਰ ਇਸ ਨੂੰ ਅਸਾਂ ਬੁਲਾਵਣਾ ਏ। ਅਸੀਂ ਇਲਮ ਤੇ ਹੁਨਰ ਨੂੰ ਦੇਖ ਕੇ ਤੇ ਦਰਜਾ ਇਸਨੂੰ ਖੂਬ ਦਲਾਵਣਾ ਏ। ਤਦੋਂ ਪਿੰਡੀਂ ਮੈਂ ਕਰਾਂਗਾ ਮਾਰ ਇਸਨੂੰ ਨਾਲ ਸ਼ਿਕਾਰ ਲੈ ਧਾਵਣਾ ਏ। ਖੁਸ਼ੀ ਨਾਲ ਦੋਵੇਂ ਪਿੰਡੀ ਵਲ ਮੋੜੇ ਦੇਵੇ ਖੂਬ ਸਾਮਾਨ ਦਿਖਾਵਣਾ ਏ। ਕਿਸ਼ਨ ਸਿੰਘ ਆਖਦਾ ਲੱਧੀ ਤਾਈਂ ਪੜ੍ਹਨੇ ਵਿਚ ਮਸੀਤ ਦੇ ਪਾਵਣਾ ਏ।
ਦੁਲੇ ਦਾ ਲੱਧੀ ਨਾਲ ਪਿੰਡੀ ਜਾਣਾ
ਲਧੀ ਸੰਦਲਬਾਰ ਦੇ ਵਿਚ ਜਾਕੇ ਦੁਲੇ ਪੁਤ ਨੂੰ ਇਹ ਫੁਰਮਾਂਵਦੀ ਏ। ਬੱਚਾ ਪੜ੍ਹਨ ਦੇ ਵਲ ਧਿਆਨ ਕਰ ਤੂੰ ਤੈਨੂੰ ਮਤੀ ਇਹ ਆਖ ਸੁਣਾਂਵਦੀ ਏ। ਖੁਸ਼ੀ ਨਾਲ ਜੇ ਦੁਲਾ ਕਬੂਲ ਕਰਦਾ ਲਧੀ ਕਾਜ਼ੀ ਦੇ ਪਾਸ ਲਿਜਾਂਵਦੀ ਏ। ਲੱਧੀ ਕਾਜ਼ੀ ਹੈ ਜਾ ਇਸਲਾਮ ਆਖੇ ਨਾਲੇ ਸ਼ੀਰੀ ਨਜ਼ਰ ਟਿਕਾਂਵਦੀ ਏ। ਕਰੋ ਮੇਹਰਬਾਨੀ ਦਿਓ ਸਬਕ ਇਸਨੂੰ ਏਹ ਆਖਕੇ ਘਰ ਨੂੰ ਜਾਂਵਦੀ ਏ। ਕਿਸ਼ਨ ਸਿੰਘ ਇਹ ਸਬਕ ਪੜ੍ਹਾ ਦਿੰਦੀ ਵਾਰੀ ਦੁਲੇ ਜਵਾਨ ਦੀ ਆਵਦੀ ਏ।
ਨਸੀਹਤ ਕਾਜ਼ੀ
ਕਾਜ਼ੀ ਆਖਦਾ ਦੁਲੇ ਨੂੰ ਸੁਣੀ ਬੱਚਾ ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਨਾ ਹਾਂ। ਦਿਲ ਲਾਕੇ ਇਸਨੂੰ ਯਾਦ ਕਰਨਾ ਤਾਹੀਂ ਅਗੇਂ ਮੈਂ ਫਿਰ ਬਤਾਵਨਾ ਹਾਂ। ਨਿਉਂ ਨਿਉਂ ਖੁਦਾ ਦੀ ਕਰੀਂ ਸੇਵਾ ਇਹ ਸਿਖਿਆ ਤੈਨੂੰ ਸਿਖਾਵਨਾ ਹਾ। ਨੇਕ ਲੜਕੇ ਨੂੰ ਨਿਤ ਪਿਆਰ ਦੇਵਾਂ ਬਦਹਾਲ ਦੀ ਖਲ ਉਡਾਵਨਾ ਹਾਂ। ਨੇਕ ਕੰਮਾਂ ਤੋਂ ਹੁੰਦਾ ਹੈ ਨਾਮ ਰੋਸ਼ਨ ਤਾਹੀਓਂ ਤੈਨੂੰ ਮੈਂ ਇਹ ਸਮਝਾਂਵਦਾ ਹਾਂ। ਇਲਮ ਦਾਰ ਹੋਸੇਂ ਤੂੰ ਦੁਨੀਆਂ ਉਤੇ ਕਰੇਂ ਸੋਈ ਜੋ ਤੈਨੂੰ ਸੁਨਾਵਨਾ ਹਾਂ। ਜੇਹੜਾ ਹੁਕਮ ਤੋਂ ਫੇਰ ਖਿਆਫ ਕਰਦਾ ਮਾਰ ਮਾਰ ਕੇ ਤੀਰ ਬਨਾਵਨਾ ਹਾਂ। ਸੁਣੇ ਹੁਕਮ ਤੇ ਸਬਕ ਨੂੰ ਯਾਦ ਕਰਦਾ ਮੈਂ ਤੇ ਵਾਰਨੇ ਉਸ ਤੋਂ ਜਾਂਵਦਾ ਹਾਂ। ਇਹ ਨਿਤ ਦਾ ਦੁਲਿਆ ਕੰਮ ਤੇਰਾ ਮੈਂ ਤਾਂ ਗੱਧੇ ਨੂੰ ਆਲਮ ਬਨਾਵਨਾ ਹਾਂ। ਕਿਸ਼ਨ ਸਿੰਘ ਦੀ ਆਖਦਾ ਸ਼ੁਕਰ ਕਰ ਤੂੰ ਤੈਨੂੰ ਸਬਕ ਮੈਂ ਸ਼ੁਰੂ ਕਰਾਵਨਾ ਹਾਂ।
ਕਾਜੀ ਨੂੰ ਦੁਲੇ ਦਾ ਕਹਿਣਾ
ਦੁਲਾ ਆਖਦਾ ਮੀਆਂ ਜੀ ਅਜ ਮੇਰੀ ਤੁਸਾਂ ਦਸਣਾ ਖੂਬ ਵਿਚਾਰ ਕੇ ਤੇ। ਨਾਮ ਉਜਲਾ ਜਹਾਨ ਵਿਚ ਹੋਵੇ ਰੋਸ਼ਨ ਸੋਈ ਗਲ ਸੁਣ ਦਸੋ ਵਿਚਾਰ ਕੇ ਤੇ। ਕਾਜੀ ਆਖਦਾ ਦੁਲਿਆ ਸਚ ਦਸਾਂ ਕੌਣ ਬਹੇ ਏਥੇ ਧਰਨਾ ਮਾਰਕੇ ਤੇ। ਰਹੇ ਵਿਚ ਜਹਾਨ ਦੇ ਬਹੁਤ ਮੁਦਤ ਜਿਹੜਾ ਫਲਦਾ ਬਣੇ ਨੇਕੇ ਕਾਰ ਕੇ ਤੇ। ਨਾਮ ਬਦੀ ਤੋਂ ਫਲਦਾ ਬਹੁਤ ਛੇਤੀ ਐਪਰ ਜਾਂਵਦੀ ਝਟ ਪਸਾਰ ਕੇ ਤੇ। ਦੁਲੇ ਕੀਤੀ ਵਿਚਾਰ ਇਹ ਦਿਲ ਅੰਦਰ ਕਾਲ ਲਵੇਗਾ ਸਭ ਨੂੰ ਮਾਰਕੇ ਤੇ। ਇਹ ਸੋਚ ਕੇ ਕਾਜੀ ਦੀ ਪਕੜ ਗਰਦਨ ਮਾਰੇ ਜਿਮੀਂ ਦੇ ਨਾਲ ਫਟਕਾਰ ਕੇ ਤੇ। ਤਿੰਨ ਚਾਰ ਵਾਰੀ ਇਹੋ ਹਾਲ ਕੀਤਾ ਕਾਜੀ ਰੋਂਵਦਾ ਤੋਬਾ ਪੁਕਾਰ ਕੇ ਤੇ। ਜਲਦੀ ਨਾਲ ਫਿਰ ਓਹ ਰਵਾਨ ਹੋਇਆ ਓਥੇ ਕਾਜੀ ਨੂੰ ਖੂਬ ਸਵਾਰ ਕੇ ਤੇ। ਫਿਰ ਪਾਸ ਤਰਖਾਣ ਦੇ ਜਾਏ ਦੁਲਾ ਕਹੇ ਓਸਨੂੰ ਇਹ ਕਿਤਾਰ ਕੇ ਤੇ। ਦੇਵੀਂ ਇਕ ਗੁਲੇਲ ਬਣਾ ਮੈਨੂੰ ਕੋਈ ਬਾਂਸ ਅਸਲੀ ਸੁਧਾਰਕੇ ਤੇ। ਕਿਸ਼ਨ ਸਿੰਘ ਗੇਲੇਲ ਤਿਆਰ ਹੋਈ ਫਿਰ ਸਾੜ੍ਹਦਾ ਤੰਦ ਨਿਤਾਰਕੇ ਤੇ।
ਦੁਲੇ ਨੇ ਤਰਖਾਣ ਦੇ ਪਾਸ ਜਾਣਾ-ਕੋਰੜਾ ਛੰਦ।।
ਕੁਟ ਕੇ ਜਾਂ ਕਾਜੀ ਨੂੰ ਸੀ ਦੁਲਾ ਭਜਿਆ। ਜਾਕੇ ਤ੍ਰਖਾਣ ਨਾਲ ਦਿਲਬਰ ਗਜਿਆ। ਝਟ ਮੇਰੀ ਤੂੰ ਇਕ ਗੁਲੇਲ ਜੋੜਦੇ। ਹੋਰ ਸਾਰੇ ਕੰਮ ਤਾਈਂ ਅੱਜ ਛੋਡਦੇ। ਮੈਨੂੰ ਤਾਂ ਗੁਲੇਲ ਦਾ ਹੈ ਬੜਾ ਚਾਉ ਓਏ। ਦਈਂ ਤੂੰ ਸ਼ਤਾਬੀ ਨਹੀਂ ਦੇਰ ਲਾਈ ਓਏ। ਮੈਨੂੰ ਤਾਂ ਸ਼ਤਾਬੀ ਕਾਰੀਗਰਾ ਟੋਰ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡਦੇ। ਭਾਲ ਕੇ ਲਗਾਈਂ ਤੂੰ ਅਸਲੀ ਬਾਂਸ ਓਏ। ਟੁਟੇ ਨਹੀਂ ਕਦੀ ਜੇਹੜੇ ਭਰੇ ਸਾਂਸ ਓਏ। ਐਸੀ ਤਾਂ ਗੁਲੇਲ ਨੂੰ ਸ਼ਤਾਬੀ ਤੋੜ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡ ਦੇ। ਕਾਰੀਗਰਾ ਕੰਮ ਨਹੀਂ ਕਦੇ ਮੁਕਦੇ। ਜਦੋਂ ਤਾਈਂ ਬਦੇ ਦੇ ਨਾ ਦੰਮ ਰੁਕਦੇ। ਕਰਕੇ ਸ਼ਤਾਬੀ ਕੰਮ ਸਾਨੂੰ ਟੋਰ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡਦੇ। ਇਕ ਘੜੀ ਦੁਲਿਆ ਸਬਰ ਕਰ ਓਏ। ਹੋਇ ਕੇ ਉਤਾਨਿਆਂ ਨਾ ਤੂ ਗਲੇ ਪੜ ਓਏ। ਤੇਰੇ ਜਹੇ ਤੋਬਰੇ ਦਾ ਦਮ ਤੋੜਦੇ। ਹੋਰ ਸਾਰੇ ਕੰਮ ਤਾਈਂ ਅਜੇ ਛੋਡਦੇ। ਐਸਾ ਮੈਂ ਲਗਾਕੇ ਦੇਵਾਂ ਦਾ ਓਏ। ਟੁਟੇ ਨਹੀਂ ਦਲਿਆ ਜੋ ਕਈ ਸਾਲ ਉਏ। ਕਿਸ਼ਨ ਸਿੰਘ ਚੋਬਰਾਂ ਨੂੰ ਨਹੀਂ ਮੋੜਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡਦੇ।
ਦੁਲੇ ਨੇ ਮੁੰਡਿਆਂ ਨੂੰ ਨਾਲ ਲਿਜਾ ਕੇ ਔਰਤਾਂ ਦੇ ਘੜ ਤੋੜਨੇ-ਬੈਂਤ॥
ਦੁਲਾ ਫੌਜ ਬਨਾਂਵਦਾ ਮੁਡਿਆਂ ਦੀ ਫਿਰ ਹਥੀਂ ਗੁਲੇਲਾਂ ਫੜਾਂਵਦਾ ਏ। ਜਿਸ ਖੂਹੇ ਤੇ ਔਰਤਾਂ ਭਰਨ ਪਾਣੀ ਵਿਚ ਘੜੇ ਦੇ ਚਾ ਟਿਕਾਂਵਦਾ ਏ। ਜਿਹੜੀ ਘੜਾ ਉਠਾ ਕੇ ਆਂਵਦੀ ਸੀ ਤੁਰਤ ਮਾਰ ਗੁਲੇਲ ਤੁੜਾਂਵਦਾ ਏ। ਕਈ ਰੋਜ ਇਸ ਤੌਰ ਦੇ ਨਾਲ ਦੁਲਾ ਪਣਹਾਰੀਆਂ ਨੂੰ ਖੂਬ ਸਤਾਂਵਦਾ ਏ। ਕੋਈ ਆਵੇ ਨਜਦੀਕ ਨ ਫੜਨ ਖਾਤਰ ਵਾਂਗ ਮਿਰਗ ਦੇ ਛਾਲ ਲਗਾਂਵਦਾ ਏ। ਲੈ ਕੇ ਮੁੰਡਿਆਂ ਨੂੰ ਵੜੇ ਝੱਲ ਅੰਦਰ ਕਈ ਰੋਜ ਨਾ ਪਿੰਡ ਵਿਚ ਆਂਵਦਾ ਏ। ਜਦੋਂ ਪਿੰਡ ਵੜਦਾ ਘੜੇ ਫੋੜਦਾ ਸੀ ਇਸ ਕੰਮ ਤੇ ਬਾਜ ਨਾ ਆਂਵਨਾ ਏ। ਕਦੀ ਪਿੰਡ ਆਵੇ ਕਦੀ ਬਾਹਰ ਜਾਵੇ ਕਈ ਰੋਜ਼ ਇਸ ਤੌਰ ਲੰਘਾਵਦਾ ਏ। ਜਿਸ ਰੋਜ਼ ਓਹ ਪਿੰਡ ਦੇ ਵਿਚ ਆਵੇ ਸ਼ੋਰ ਔਰਤਾਂ ਵਿਚ ਚਾ ਪਾਂਵਦਾ ਏ। ਕਿਸ਼ਨ ਸਿੰਘ ਸਭ ਲੱਧੀ ਦੇ ਕੋਲ ਜਾਵਨ ਜਦੋਂ ਬਹੁਤਾ ਦੁਲਾ ਅਕਾਂਵਦਾ ਏ।
ਕੋਰੜਾ ਛੰਦ- ਪੰਜ ਸਤ ਮੁੰਡੇ ਦੁਲਾ ਅਕਠੇਕਰਦਾ। ਹੋ ੲਕੇ ਅਲਗ ਸੀ ਦਲੀਲ ਕਰਦਾ। ਮਿਲੇ ਮੇਰੇ ਨਾਲ ਜੋ ਤਮਾਸ਼ਾ ਕਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਮਿਟੀ ਲੈ ਕੇ ਚਿਕਨੀ ਬਨਾਵੇਂ ਗੋਲੀਆਂ ਮੁੰਡਿਆਂ ਨੂੰ ਬੋਲਕੇ ਸੁਣਾਵੇ ਬੋਲੀਆਂ। ਬੰਦ ਕਰੇ ਔਰਤਾਂ ਦਾ ਪਾਣੀ ਭਰਨਾ, ਪਿੰਡ ਕੋਲੋਂ ਅਸਾਂ ਮੂਲ ਨਹੀਂ ਡਰਨਾ। ਕੀਤੀਆਂ ਤਿਆਰ ਨੇ ਗੁਲੇਲਾਂ ਮੁੰਡਿਆਂ। ਕਰੇ ਭਲਾ ਕੌਣ ਅਗੇ ਪਿੰਡ ਗੁੰਡਿਆਂ। ਹੋਂਵਦੇ ਤਿਆਰ ਜਦੋਂ ਜੰਗ ਕਰਨਾ, ਪਿੰਡੀ ਕੋਲੋਂ ਅਸਾਂ ਮੂ।ਲ ਨਹੀਂ ਡਰਨਾ। ਔਰਤਾਂ ਨੇ ਭਰਕੇ ਹੋ ਘੜੇ ਚਕ ਲਏ, ਮੁੰਡਿਆਂ ਨੇ ਤੁਰਤ ਨਿਸ਼ਾਨੇ ਤਕ ਲਏ। ਮਾਰਕੇ ਨਿਸ਼ਾਨਾ ਕਰ ਦੇਣ ਝਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਮਾਰਨੇ ਦੇ ਵਾਸਤੇ ਜੋ ਕੋਈ ਆਂਵਦਾ। ਮਾਰਕੇ ਛਲਾਂਗਾਂ ਝਲ ਵਿਚ ਜਾਂਵਦਾ। ਦਿਲ ਵਿਚ ਖੌਫ ਨਹੀਂ ਮੂਲ ਧਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਸਭੇ ਹੋਕੇ ਤੰਗ ਲੱਧੀ ਪਾਸ ਜਾਂਦੀਆਂ, ਦਿਲ ਵਾਲਾ ਹਾਲ ਸਾਰਾ ਜਾ ਸੁਨਾਦੀਆਂ।ਕਿਸ਼ਨ ਸਿੰਘ ਏਸ ਅਜ ਕਲ ਮਰਨਾ। ਪਿੰਡੀ ਕੋਲੋਂ ਅਸਾਂ ਨਹੀਂ ਮੂਲ ਡਰਨਾ।
ਲੱਧੀ ਨੂੰ ਸਭਨਾਂ ਗਾਗਰਾਂ ਦਸਣੀਆਂ
ਸਭੈ ਔਰਤਾਂ ਲੱਧੀ ਦੇ ਕੋਲ ਜਾਕੇ ਆਖਣ ਦੁਲੇ ਨੂੰ ਰਖ ਸਮਝਾਇਕੇ ਨੀ। ਨਹੀਂ ਬਾਦਸ਼ਾਹ ਪਾਸ ਫਰਿਆਦ ਕਰੀਏ ਤੈਨੂੰ ਆਖਿਆ ਅਸੀਂ ਸੁਨਾਇਕੇ ਜੀ। ਅਸੀਂ ਚੁਪ ਬਥੇਰੀਆਂ ਹੋ ਰਹੀਆਂ ਅੰਦਰੋਂ ਉਠੀਆਂ ਬਹੁਤ ਦੁਖਾਇਕੇ ਨੀ। ਅਜੇ ਬੰਦ ਜੇ ਹੋਇਗਾ ਨਹੀਂ ਦੁਲਾ ਅਸੀਂ ਕੂਕਾਂ ਲਾਹੌਰ ਵਿਚ ਜਾਇਕੇ ਨੀ। ਅਜ ਤਕ ਬਥੇਰਾ ਦੇਖ ਰਹੀਆਂ ਸਭ ਬੈਠੀਆ ਘੜੇ ਭੰਨਾ ਇਕੇ ਜੀ। ਜੇ ਤੂ ਜ਼ਿੰਦਗੀ ਦੁਲੇ ਦੀ ਲੋੜਨੀ ਏ ਰਖ ਇਸ ਨੂੰ ਤੂੰ ਲੁਕਾਇਕੇ ਨੀ। ਲੱਧੀ ਸਭ ਅਗੇ ਕਰੇ ਅਰਜ਼ਦਾਰੀ ਨਾਲੇ ਬੋਲਦੀ ਪਾਸ ਬਹਾਇਕੇ ਨੀ। ਕਰੋ ਸਬਰ ਮੈਂ ਦੇਵਸਾਂ ਸਾਰੀਆਂ ਨੂੰ ਘੜੇ ਤਾਂਬੇ ਦੇ ਤੁਰਤ ਬਨਾਇਕੇ ਨੀ। ਗਲਾਂ ਮਿਠੀਆਂ ਨਾਲ ਖੁਸ਼ਹਾਲ ਕਰਕੇ ਸਦੇ ਸਾਰੀਆ ਘਰੀਂ ਮੰਨਾਇਕੇ ਨੀ। ਫਿਰ ਦਏ ਖਰੀਦ ਬਜ਼ਾਰ ਵਿਚੋਂ ਦੇੜੇ[4] ਗਾਗਰਾਂ ਤੁਰਤ ਮੰਗਾਇਕੇ ਨੀ। ਘਰੇ ਮਿਟੀ ਦੇ ਰਖੋ ਨੀ ਸਭ ਘੜੇ ਭਰੋ ਗਾਗਰਾਂ ਨਾਲ ਲਿਜਾਇਕੇ ਨੀ। ਕਿਸ਼ਨ ਸਿੰਘ ਓਹ ਸਬ ਆਨੰਦ ਹੋਈਆਂ ਦਿਲੋਂ ਦਿਲ ਦਾ ਫਿਕਰ ਹਟਾਇਕੋ ਨੀ।
ਲਧੀ ਨ ਸਭਨਾਂ ਨੂੰ ਗਾਗਰਾ ਦੇਣੀਆਂ ਅਤੇ ਦੁਲੇ ਨੇ ਤੋੜ ਦੇਣੀਆਂ
ਕੋਰੜਾ ਛੰਦ॥
ਲੱਧੀ ਦੇਵੇ ਸਭ ਨੂੰ ਨਾਲੇ ਗਾਗਰਾਂ। ਦੁਲੇ ਵਾਲੀ ਹਥ ਭੈਣੋਂ ਵਾਂਗ ਸਗਰਾਂ। ਅਜ ਆਵੇ ਘਰ ਉਹਨੂੰ ਮੈਂ ਸੂਨਾਵਨਾ। ਲੱਧੀ ਕਹੇ ਮੂਲੇ ਨਾ ਲਾਹੌਰ ਜਾਵਨਾ। ਸਭੇ ਲੈਕੇ ਗਾਗਰਾਂ ਘਰਾਂ ਨੂੰ ਜਾਂਦੀਆਂ। ਮਿਟੀ ਦੇ ਘੜੇ ਘਰੀਂ ਜਾ ਟਿਕਾਦੀਆਂ। ਗਾਗਰਾਂ ਦੇ ਨਾਲ ਲੈਕੇ ਪਾਣੀ ਆਵਣਾ। ਲੱਧੀ ਕਹੇ ਮੂਲ ਨਾ ਲਾਹੌਰ ਜਾਵਨਾ ਗਾਗਰਾਂ ਜਾਂ ਦੂਲਾ ਸਭ ਕੋਲ ਦੇਖਦਾ। ਫਿਰ ਇਹ ਦਲੀਲ ਦਿਲ ਵਿਚ ਟੇਕਦਾ। ਕੀਤੀ ਸੀ ਯਾਰਾਂ ਵਲ ਫਿਰ ਧਾਵਨਾਂ। ਲਧੀ ਕਹੇ ਮੂਲ ਨਾ ਲਾਹੋਰ ਜਾਵਨਾਂ ਗਾਨਿਆਂ ਮੈਂ ਜਾਣਾ ਵਾਸਤੇ ਸ਼ਿਕਾਰ ਦੇ। ਘੜ ਦੇਵੇਂ ਮੈਨੂੰ ਤੂੰ ਗੁਲੇਲ ਸਾਰ ਵੇ। ਕਾਰੀਗਰਾ ਮੂਲ ਨਹੀਂ ਦੇਰ ਲਾਵਨਾ। ਲਧੀ ਕਹੇ ਮੂਲ ਨਾ ਲਾਹੌਰ ਜਾਵਨਾ। ਗਾਨਾਂ ਬੈਠਾ ਮੁੜ ਕੱਲਾਂ ਫੂਕਾਂ ਮਾਰਦਾ ਘੁਨ ਕੈ ਕੈ ਸੁਣ ਦੁਲਾ ਦਮ ਝਾੜਦਾ। ਤੁਰਤ ਗੁਲੇਲਾਂ ਦੇ ਢੇਰ ਲਾਵਨਾ। ਲੱਧੀ ਕਹੇ ਮੂਲ ਨਾਂ ਲਾਹੌਰ ਜਾਵਨਾ। ਕਾੜ ਕਾੜ ਦੁਲਾ ਜੇ ਗੁਲੇਲਾਂ ਛਡਦਾ। ਦੂਜੇ ਪਾਰ ਗਾਗਰਾਂ ਵਿਚੋਂ ਦੇ ਕਢਦਾ। ਨੰਦੀ ਦਾ ਕਿਸ਼ਨ ਸਿੰਘ ਬੋਲੀ ਲਾਵਨਾ ਲਧੀ ਕਹੇ ਮੂਲ ਨਾ ਲਾਹੌਰ ਜਾਵਨਾ।
ਦੁਲੇ ਨੇ ਗਾਗਰਾਂ ਨੂੰ ਤੋੜਨਾ ਤੇ ਨੰਦੀ ਮਰਸਣ ਨੇ ਬੋਲੀ ਮਾਰਨੀ
ਦੁਲੇ ਦੇਖੀਆਂ ਗਾਗਰਾਂ ਸਭ ਕੋਲੇਂ ਤੁਰਤੇ ਪਾਸ ਲੁਹਾਰ ਦੇ ਜਾਂਵਦਾ ਏ। ਗੋਲੇ ਸਾਰ ਦੇ ਦਿਓ ਬਣਾ ਮੈਨੂੰ ਸੋਹਣ ਗਾਨੇ ਨੂੰ ਆਖ ਸੁਨਾਵਦਾ ਏ। ਕਾਰੀਗਰ ਸੀ ਲੁਹਾਰ ਬਹੁਤ ਚੰਗਾ ਥੋਹੜੀ ਸਿਫਤ ਮੈਂ ਆਖ ਬਤਾਂਵਦਾ ਏ। ਜਿਸ ਕੰਮ ਨੂੰ ਲਾਵਦੇ ਹਥ ਦੋਵੇਂ ਗੋਯਾ ਨਕਲ ਤੋਂ ਅਸਲ ਹੋ ਜਾਂਵਦਾ ਏ। ਨਾਲੇ ਹਥਾਂ ਦੇ ਸਚੇ ਭਰਾ ਦੋਨੋਂ ਮਥੇ ਵਟ ਭੀ ਕੋਈ ਨਾ ਪਾਂਵਦਾ ਏ। ਛੋਟਾ ਬੜਾ ਜੋ ਉਨਾਂ ਦੇ ਪਾਸ ਜਾਵੇ ਖੁਸ਼ੀ ਹੋਕੇ ਘਰਾਂ ਨੂੰ ਆਂਵਦਾ ਏ। ਗਾਨਾ ਲੋਹੇ ਨੂੰ ਅੱਗ 'ਚ ਰਖ ਦੇਂਦਾ ਦੁਲਾ ਭਗਤੀ ਖੂਬ ਦਿਖਾਲਦਾ ਏ। ਤੁਰਤ ਦੁਲੇ ਦਾ ਕੰਮ ਤਿਆਰ ਕੀਤਾ ਸੋਹਣ ਖੂਬ ਹੀ ਸਟਾਂ ਲਗਾਂਵਦਾ ਏ। ਰਸਤਾ ਮਿਲਦਾ ਜਾ ਪਨਾ ਸਿਆਣਦਾ ਪਾਸ ਆਪਣੀ ਫੌਜ ਬੁਲਾਂਵਦਾ ਏ। ਕਾੜ ਕਾੜ ਹੀ ਕਾੜ ਕੜੱਪ ਪੈਂਦੀ ਜਦੋਂ ਜੋੜ ਗੁਲੇਲ ਚਲਾਂਵਦਾ ਏ। ਸਭ ਗਾਂਗਰਾਂ ਦੇ ਵਿਚੋਂ ਛੇਦ ਕੀਤੇ ਹੋਈ ਪੂਰੀ ਮੁਰਾਦ ਜੋ ਚਾਹਦਾ ਏ। ਨੰਦੀ ਨਾਲ ਮਰਾਸੀ ਦੇ ਆਂਵਦੀ ਸੀ ਓਹਦੇ ਵਲ ਗੁਲੇਲ ਘੁਕਾਂਵਦਾ ਏ। ਬੋਲੀ ਮਾਰ ਕੇ ਨੰਦੀ ਫਨਾਹ ਕਰਦੀ ਸੀਨਾ ਦੁਲੇ ਦਾ ਚਾਕ ਹੋ ਜਾਂਵਦਾ ਏ। ਬਾਪ ਦਾਦੇ ਦਾ ਇਹ ਤੇ ਸੁਰਮਾ ਏ ਕਾਹਨੂੰ ਨਿਤ ਗਰੀਬ ਦੁਖਾਂਵਦਾ ਏ। ਏਥੇ ਜੋਰ ਦਿਖਾਂਵਦਾ ਔਰਤਾਂ ਨੂੰ ਤੈਨੂੰ ਰਤੀ ਹਿਯਾ ਨਾ ਆਂਵਦਾ ਏ। ਤੇਰੇ ਬਾਪ ਤੇ ਦਾਦੇ ਦੀ ਸ਼ਾਹ ਅਕਬਰ ਖਲਾਂ ਪੁਠੀਆਂ ਚਾ ਲੁਹਾਵਦਾ ਏ। ਖੱਲ ਭੋਹ ਨਾਲ ਭਰਾਇਕੇ ਤੇ ਉਤੇ ਹੁਕਮ ਤੇ ਚਾ ਲਟਕਾਂਵਦਾ ਏ। ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ ਉਥੇ ਜੋਰ ਨਾ ਕਾਸ ਨੂੰ ਜਾਂਵਦਾ ਏ। ਬੋਲੀ ਲਾਈ ਜਾਂ ਨੰਦੀ ਨੇ ਕਾਲਜੇ ਨੂੰ ਤੁਰਤ ਲੱਧੀ ਦੇ ਪਾਸ ਨੂੰ ਆਂਵਦਾ ਏ। ਗੁਸੇ ਨਾਲ ਅੱਖੀਂ ਲਾਲੋ ਲਾਲ ਹੋਈਆਂ ਜਾ ਮਾਂ ਨੂੰ ਖੂਬ ਡਰਾਂਵਦਾ ਏ। ਮੈਨੂੰ ਸਚੋ ਹੀ ਸਚ ਤੂੰ ਦਸ ਮਾਤਾ ਨਹੀਂ ਬਕਰੇ ਵਾਂਗ ਕਹਾਂਵਦਾ ਏ। ਮੇਰੇ ਬਾਪ ਦਾਦਾ ਕਿਵੇਂ ਫੌਤ ਹੋਏ ਇਹ ਗਲ ਮੈਂ ਤੈਥੋਂ ਪੁਛਾਂਵਦਾ ਏ। ਇਕ ਰਤੀ ਜੋ ਛੂਠ ਮਲੂਮ ਹੋਵੇ ਛੁਰੀ ਗਲੇ ਤੇ ਤੁਰਤ ਚਲਾਂਵਦਾ। ਕਿਸ਼ਨ ਸਿੰਘ ਤੇ ਦਸ ਸ਼ਿਤਾਬ ਮੈਨੂੰ ਮੇਰਾ ਕਾਲਜਾ ਭੁਜਦਾ ਜਾਂਵਦਾ ਏ।
ਬੋਲੀ ਮਾਰਨਾ ਨੰਦੀ ਮਰਾਸਣ ਦਾ-ਕੋਰੜਾ ਛੰਦ॥
ਯਾਰ ਅਗੇ ਮਰਾਸਨ ਸੀ ਬੋਲੀ ਮਾਰਦੀ। ਮਾਰਕੇ ਤੇ ਬੋਲੀ ਓਹਦੀ ਹਿਕ ਸਾੜਦੀ। ਰੰਨਾਂ ਨਾਲ ਦੁਲਿਆ ਵੇ ਜੰਗ ਲਾ ਲਿਆ। ਬਾਪ ਦਾਦਾ ਤੇਰੇ ਵੀ ਲਾਹੌਰ ਖਾ ਲਿਆ। ਤੈਨੂੰ ਨਹੀਂ ਦੁਲਿਆ ਹਿਯਾ ਆਂਵਦਾ। ਉਠ ਕੇ ਤੇ ਤੂੰ ਰੰਨਾਂ ਨੂੰ ਅਕਾਂਵਦਾ ਵਡਿਆ ਦੇ ਨਾਂ ਨੂੰ ਵੇ ਤੂੰ ਵਟਾ ਲਾ ਲਿਆ। ਬਾਪ ਦਾਦਾ ਤੇਰਾ ਵੇ ਲਾਹੌਰ ਖਾ ਲਿਆ। ਬਾਪ ਦਾਦੇ ਸ਼ਾਹ ਦੇ ਨਾਲ ਫੇਰਾਂ ਚਕੀਆਂ। ਹਾਲਾਂ ਕਈ ਸਾਲ ਦਾ ਸੀ ਘਰ ਰਖੀਆਂ। ਰਾਠਾਂ ਵਾਲਾ ਰਾਹ ਤੂੰ ਦਿਲੋਂ ਭੁਲਾ ਲਿਆ। ਬਾਪ ਦਾਦੇ ਤੇਰੇ ਵੀ ਲਾਹੌਰ ਖਾ ਲਿਆ। ਇਨਾਂ ਦੇ ਤੂੰ ਜੰਮਿਆ ਵੇ ਘਰ ਆਇਕੇ। ਸੂਰਮਾ ਸਦਾਵੇਂ ਰੰਨਾਂ ਨੂੰ ਦੁਖਾਇਕੇ। ਸੂਰਮਾ ਨਾ ਹੋਵਣਾ ਤੈਂ ਕਦੇ ਬਾਲਿਆ। ਬਾਪ ਦਾਦਾ ਤੇਰਾ ਵੇ ਲਾਹੌਰ ਖਾ ਲਿਆ। ਦੁਲਿਆ ਤੈਂ ਰਾਠਾਂ ਨੂੰ ਲਾਈ ਲਾਜ ਵੇ ਔਰਤਾਂ ਦੇ ਉਤੇ ਖੁਲ ਗਿਆ ਬਾਜ ਵੇ। ਦੁਲਿਆ ਵੇ ਤੈਨੂੰ ਸੱਚ ਮੈਂ ਸੁਨਾ ਲਿਆ। ਬਾਪ ਦਾਦਾ ਤੇਰੇ ਵੇ ਲਾਹੌਰ ਖਾ ਲਿਆ। ਸੂਰਮਾ ਸਦਾਵੇਂ ਤੇ ਜੰਗ ਕਰੇਵੇਂ। ਮਾਰੇਂ ਬਾਦਸ਼ਾਹ ਨੂੰ ਆਪ ਮਰੇ ਵੇਂ। ਕਿਸ਼ਨ ਸਿੰਘ ਦਾ ਨਾਮ ਤੂੰ ਦੁਲਾ ਰਖਾ ਲਿਆ। ਬਾਪ ਦਾਦਾ ਤੇਰੇ ਵੇ ਲਾਹੌਰ ਖਾ ਲਿਆ। ਖਿਚਕੇ ਕਟਾਰੀ ਲੱਧੀ ਪਾਸ ਜਾਂਵਦਾ। ਬੋਲ ਕੇ ਜ਼ਬਾਨੋਂ ਫਿਰ ਕਹੇ ਸੁਨਾਵਦਾ। ਝੂਠ ਜੇ ਤੂੰ ਬੋਲੇਂ ਤੇਰਾ ਸਿਰ ਵਢਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਬਾਬਾ ਦਾਦਾ ਦਸ ਮੇਰੇ ਕਿਨ ਮਾਰੇ ਨੀ। ਖੋਲਕੇ ਬਿਆਨ ਦਸ ਮੈਨੂੰ ਸਾਰੇ ਨੀ। ਨਹੀਂ ਤਾਂ ਜਿਮੀਂ ਵਿਚ ਤੈਨੂੰ ਗਡਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਦਸ ਮਾਤਾ ਇਹਨਾਂ ਜੇਹੜੀ ਕੀਤੀ ਕਾਰਾ ਨੀ। ਬੀਤਿਆ ਜੋ ਹਾਲ ਮੈਨੂੰ ਦਸ ਸਾਰਾ ਨੀ। ਨਹੀਂ ਮਾਤਾ ਅਜ ਤੇਰੀ ਮੁਞ ਕੁਟਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਮੈਨੂੰ ਮਾਤਾ ਕਿਸੇ ਨੇ ਹੈ ਬੋਲੀ ਲਾਈ ਨੀ। ਅਗ ਮੇਰੇ ਦਿਲ ਵਿਚ ਬੁਰੀ ਲਾਈ ਨੀ। ਜਨਮ ਹੈ ਮਾਤਾ ਮੇਰੇ ਓਸੇ ਗੜ੍ਹ ਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਦਸੇ ਬਿਨਾਂ ਜਾਨ ਤੇਰੀ ਨਹੀਂ ਬਚਦੀ। ਖੋਲ੍ਹ ਕੇ ਸੁਨਾਵੀਂ ਮੈਨੂੰ ਗਲ ਸਚਦੀ। ਕਦੋਂ ਦਾ ਮੈਂ ਮਾਤਾ ਖੜਾ ਝੋਲੀ ਅਡਦਾ। ਸਚ ਬੋਲੋਂ ਬਾਝ ਨਹੀਂ ਮੂਲ ਛਡਦਾ। ਪੁਤ ਦਿਲ ਦੇਖ ਲਧੀ ਨਾਰ ਰੋਂਵਦੀ। ਦੇਖਕੇ ਕਤਾਰ ਮੰਦੇ ਹਾਲ ਰੋਂਵਦੀ। ਆਖਦੀ ਕਿਸ਼ਨ ਸਿੰਘਾ ਨਾਗ ਖਟਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ।
ਸਾਰਾ ਹਾਲ ਔਰ ਬਾਪ ਦਾਦੇ ਦੇ ਹਥਿਆਰ ਲਧੀ ਨੇ ਦਸਣੇ
ਦਲਾ ਲਧੀ ਨੇ ਟਾਲਿਆ ਬਹੁਤ ਸਾਰਾ ਆਖਰ ਹੋਏ ਲਾਚਾਰ ਬਤਾਇਆ ਈ। ਤੇਰੇ ਬਾਪ ਦਾਦੇ ਬੜੇ ਸੂਰਮੇ ਸਨ ਏਹ ਸ਼ਾਹਾਂ ਨੂੰ ਬਹੁਤ ਸਤਾਇਆ ਈ। ਅਕਬਰ ਸ਼ਾਹ ਨੂੰ ਟਕੇ ਨਾਂ ਦੇਂਵਦੇ ਸਖਤ ਕਲਾਮ ਏਹਨਾਂ ਤਾਈਂ ਏਹਨਾਂ ਨੂੰ ਚਾ ਮਰਵਾਇਆ ਈ ਸਚ ਪੁਠੀਆਂ ਖਲਾਂ ਉਤਾਰਕੇ ਤੇ ਵਿਚ ਫੂਸ ਭਰਾਲ ਭਰਾਇਆ ਈ। ਜੇ ਤੂ ਸੂਰਮਿਆਂ ਕੋਠੀਆਂ ਸਤ ਖੋਹਲੇਂ ਲੱਧੀ ਦਿਲੋਂ ਆਖ ਸੁਣਾਇਆ ਈ। ਲੈ ਲੈ ਚਾਬੀਆਂ ਜਾਏ ਜਵਾਨ ਦੁਲੇ ਪਹਿਲਾ ਜੰਦਰਾ ਤੁਰਤ ਲੁਹਾਇਆ ਈ। ਦੇਖੋ ਚਮਕਦੀ ਸਾਂਗ ਸੀ ਚੰਦ ਵਾਂਗੂ ਉਸਨੇ ਉਸਨੂੰ ਚਾ ਉਨਾਇਆ ਈ। ਲੱਧੀ ਦੇਖ ਕੇ ਆਖਦੀ ਵਾਹ ਬੱਚਾ ਅਜ ਮੈਨੂੰ ਯਕੀਨ ਏਹ ਆਇਆ ਈ। ਬਾਪ ਦਾਦੇ ਦਾ ਵੈਰ ਬੇਸ਼ਕ ਲੈਸੀ ਜਿਸ ਨੇ ਸਾਂਗ ਨੂੰ ਤੁਰਤ ਹੀ ਚਾਇਆ ਈ। ਫਿਰ ਦੂਸਰਾ ਜੰਦਰਾ ਖੋਹਲ ਲੀਤਾ ਟਮਕ ਉਸ ਦੀ ਨਜ਼ਰ ਵਿਚ ਆਇਆ ਈ। ਤੁਰਤ ਗਊ ਦਾ ਦੁਧ ਮੰਗਵਾਇਕੇ ਤੇ ਛਟਾ ਉਸ ਨੂੰ ਤੁਰਤ ਲਗਾਇਆ ਈ। ਧਮਕ ਉਸਦੀ ਜਾਂਵਦੀ ਕੋਸ ਬਾਰਾਂ ਜਦੋਂ ਦੁਲੇ ਨੇ ਖੂਬ ਵਜਾਇਆ ਈ। ਤੇਰੇ ਬਾਪ ਦਾਦਾ ਅਕਬਰ ਮਾਰ ਦਿਤੇ ਤਾਂ ਮੈਂ ਕੁਲ ਸਮਾਨ ਛਪਾਇਆ ਈ। ਦੁਲਾ ਚੋਟ ਲਗਾਂਵਦਾ ਜਦੋਂ ਉਸਨੂੰ ਬਾਰਾਂ ਕੋਸ ਦੇ ਵਿਚ ਸੁਣਾਇਆ ਈ। ਪਈ ਕੰਨ ਆਵਾਜ਼ ਜਾਂ ਬਾਦਸ਼ਾਹ ਦੇ ਕੌਣ ਪਿੰਡ ਵਿਚ ਸੂਰਮਾ ਆਇਆ ਈ। ਸੋਲਾਂ ਸਾਲ ਥੀਂ ਸੁਣੀ ਅਵਾਜ਼ ਨਹੀਂ ਸੀ ਅਜ ਕਿਸ ਨੇ ਇਹ ਵਜਾਇਆ ਈ ਟਮਾ ਟਮ ਹੀ ਟਮਕ ਬਜਾਇਆ ਚਾ ਦਿਲ ਦੁਸ਼ਮਣਾਂ ਦਾ ਖੌਫ ਚਾ ਪਾਇਆ ਈ। ਫਿਰ ਤੀਸਰੀ ਕੋਠੜੀ ਖੋਲ੍ਹ ਦੇਖੇ ਅੰਤ ਨਹੀਂ ਸ਼ਮਸ਼ੀਰਾਂ ਦਾ ਆਇਆ ਈ। ਚੌਥਾ ਖੋਲ੍ਹ ਕੇ ਦੇਖਣਾ ਜਦੋਂ ਦੁਲਾ ਵਿਚ ਢੇਰ ਬੰਦੂਕਾਂ ਦਾ ਪਾਇਆ ਈ। ਜਦੋਂ ਖੋਲ੍ਹਿਆ ਜੰਦਰਾ ਪੰਜਵੇਂ ਦਾ ਬੇਹੱਦ ਪੇਟੀਆਂ ਨਾਲ ਸਹਾਇਆ ਈ। ਵਿਚ ਛੇਵੇਂ ਦੇ ਖੂਬ ਪਸਤੌਲ ਦੇਖੇ ਨਾਲੇ ਢਾਲਾ ਦਾ ਢੇਰ ਲਗਾਇਆ ਈ। ਜਦੋਂ ਜੰਦਰਾ ਖੋਲ੍ਹਿਆ ਸਤਵੇਂ ਦਾ ਓਹਦੇ ਵਿਚ ਬਾਰੂਦ ਟਕਾਇਆ ਈ। ਕਿਸ਼ਨ ਸਿੰਘ ਹੋਇਆ ਬਾਗ ਬਾਗ ਦੁਲਾ ਜਦੋਂ ਕੁਲ ਸੰਮਾਨ ਆਇਆ ਈ।
ਹਾਲ ਦਸਣਾ ਲਧੀ ਨੇ ਦਿਲੋਂ-ਕੋਰੜਾ ਛੰਦਛੰਦ॥
ਸੁਣੀ ਬੱਚਾ ਦੁਲਿਆ ਮੈਂ ਸੱਚ ਆਖਦੀ। ਤੇਰੇ ਕੋਲੋਂ ਜਰਾ ਨਾ ਲੁਕਾ ਰਖਦੀ। ਤੇਰਾ ਬਾਪ ਦਾਦਾ ਅਕਬਰ ਸ਼ਾਹ ਮਾਰੇ ਵੇ ਖਲੜੀ ਭਰਾਏ ਭੂਸ ਮਾਲ ਸਾਰੇ ਵੇ। ਅੱਲਾ ਭੀ ਰੋਕ ਲੈਣਾ ਸੀ ਜ਼ਰੂਰ ਤਾਂ। ਨਿਤ ਸ਼ਾਇਦ ਨਿਹਾਲ ਕਰਦੇ ਕਦੂਰਤਾਂ। ਰਾਠ ਮੇਰੇ ਦੁਲਿਆ ਓਹ ਬੜੇ ਭਾਰੀ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ। ਮਾਰ ਕੇਤੇ ਮਰਾਂ ਓਹ ਸੀ ਨਿਤ ਖਾਂਵਦੇ। ਬਾਦਸ਼ਾਹ ਦੇ ਸੱਦੇ ਕਦੀ ਨਾ ਸੀ ਜਾਂਵਦੇ। ਏਹੋ ਜਹੇ ਕਰਦੇ ਸੀ ਨਿਤ ਕਾਰੇ ਵੇ। ਖਲੜੀ ਭਰਾਏ ਭੂਸ ਨਾਲ ਸਾਰੇ ਵੇ। ਧਾੜੇ ਸੀ ਓਹ ਦੁਲਿਆ ਵੇ ਨਿਤ ਮਾਰਦੇ। ਸੂਰਮੇ ਸੀ ਮੂਲ ਕਦੀ ਨਹੀਂ ਹਾਰਦੇ। ਫੌਜ ਨੇ ਸੀ ਘੇਰਿਆ ਆਏ ਬੰਨੇ ਚਾਰ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ। ਪਕੜ ਕੇ ਤੇ ਲੈ ਗਏ ਵਿਚ ਲਾਹੌਰ ਵੇ। ਓਥੇ ਉਹਨਾਂ ਉਤੇ ਸ਼ਾਹ ਨੇ ਕੀਤਾ ਜੋਰ ਵੇ। ਕਰੋ ਕੋਈ ਮਾਮਲੇ ਦਾ ਤੁਸੀਂ ਚਾਰਾ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ। ਬਾਦਸ਼ਾਹ ਦੇ ਤਾਈਂ ਲਗੇ ਦੇਣ ਗੋਲੀਆਂ। ਜਿਵੇਂ ਕੋਈ ਨੌਕਰਾਂ ਤੇ ਤਾੜੇ ਲਾਲੀਆਂ। ਆਵੇ ਨਾ ਕਿਸ਼ਨ ਸਿੰਘ ਸ਼ਾਹ ਦਰਬਾਰ ਵੇ। ਖਲੜੀ ਭਰਾਏ ਭੂਸ ਨਾਲ ਸਾਰੀ ਵੇ।
ਦੁਲੇ ਨੂੰ ਪੰਜ ਸੌ ਹਥਿਆਰ ਜਵਾਨਾਂ ਨੂੰ ਵੰਡਣੇ ਤੇ ਨਾਨਕਿਆਂ ਦਾ
ਮਾਲ ਖੋਹ ਕੇ ਪਿੰਡ ਵਿਚ ਵਰਤੋਣਾ
ਦੁਲਾ ਕੁਲ ਹਥਿਆਰ ਦੀ ਕਰੇ ਗਿਣਤੀ ਹੋਇਆ ਪੰਜ ਸੌ ਪੂਰਾ ਸ਼ੁਮਾਰ ਯਾਰੋ। ਤੁਰਤ ਪੰਜ ਸੌ ਕੀਤਾ ਜਵਾਨ ਕਠਾ ਭੇਸ ਸੂਰਮੇ ਬਾਂਕੇ ਨਿਤਾਰ ਯਾਰੋ। ਕਰ ਦੇਵੇ ਹਥਿਆਰ, ਤਕਸੀਮ ਸਾਰੇ ਆਪ ਬਣਿਆ ਫੌਜਦਾਰ ਯਾਰੋ। ਪਹਿਲੇ ਮਾਮਿਆਂ ਦੇ ਪਿੰਡ ਵਾਰ ਕਰਸਾਂ ਕਹੇ ਰਾਠਾਂ ਨੂੰ ਏਹ ਪੁਕਾਰ ਯਾਰੋ। ਫੇਰ ਹੁਕਮ ਸੁਣਾਂਵਦਾ ਸਭਨਾਂ ਨੂੰ ਤੁਸੀਂ ਤੁਰਤ ਹੋ ਜਾਓ ਤਿਆਰ ਯਾਰੋ। ਕਲ ਚੁੰਡਰਾਂ ਵਲ ਰਵਾਨ ਹੋਣਾ ਬੁਧਵਾਰ ਹੈ ਸੋਹਣਾ ਵਾਰ ਯਾਰੋ। ਝਟ ਆਇਕੇ ਰਖ ਵਿਚ ਜਮਾਂ ਹੋਣਾ ਫਿਰ ਰਾਤ ਗਈ ਇਕਵਾਰ ਯਾਰੋ। ਕੱਠੇ ਹੋਂਵਦੇ ਆਪਣੇ ਆਪ ਸਾਰੇ ਜਿਸ ਵਕਤ ਦਾ ਸੀ ਇਕਰਾਰ ਯਾਰੋ। ਹੋਏ ਚੁਡਰਾਂ ਨੂੰ ਰਵਾਂ ਸਾਰੇ ਅਗੇ ਲਗਿਆ ਦੁਲਾ ਸਰਦਾਰ ਯਾਰੋ। ਦੁਲਾ ਆਖਦਾ ਸਾਰਿਆਂ ਸੁਣੋ ਭਾਈ ਪਿਛੇ ਹਟਨਾ ਨਹੀਂ ਦਰਕਾਰ ਯਾਰੋ। ਪਹਿਲਾ ਧਾੜਾ ਜੋ ਆਵੇ ਹਥ ਸਾਡੇ ਵੰਡ ਦਿਓ ਨਾ ਰਖਣੀ ਤਾਰ ਯਾਰੋ। ਸਭੇ ਵਲੀ ਦੀ ਬਾਤ ਮਨਜ਼ੂਰ ਕਰਦੇ ਅਸੀਂ ਨੌਕਰ ਤੁਸੀਂ ਸਰਕਾਰ ਯਾਰੋ। ਹਦ ਚੁਡਰਾਂ ਦਾ ਖੰਡਾ ਨਜਰ ਆਯਾ ਅਜ ਏਸਦਾ ਕਰੋ ਸ਼ਕਾਰ ਯਾਰੋ। ਪਹਿਲੇ ਏਸ ਨੂੰ ਹੱਕ ਲੈ ਚਲੀਏ ਜੀ ਚਲ ਲੰਡੀਏ ਸਾਂਦਲ ਬਾਰ ਯਾਰੋ। ਸੰਡਾ ਹਕ ਕੇ ਮੁੜ ਰਵਾਂ ਹੋਏ ਮਾਲੀ ਪਿਟਿਆ ਚੰਦ ਵਾਰ ਯਾਰੋ। ਦੁਲਾ ਵਗ ਲੈ ਗਿਆ ਹੈ ਮਾਲ ਸਾਰਾ ਕਰੇ ਹਾਲ ਹੀ ਹਾਲ ਪੁਕਾਰ ਯਾਰੋ। ਕਈ ਆਖਦੇ ਉਹ ਸਾਡਾ ਭਾਨਜਾ ਹੈ ਕਰਨਾ ਮੂਲ ਨਾ ਓਸ ਤੇ ਵਾਰ ਯਾਰੋ ਕਠਾ ਹੋਂਵਦਾ ਜੁਟ ਮੁਸ਼ਟੰਡਿਆਂ ਦਾ ਕਰਦੇ ਜਾਂਵਦੇ ਮਾਰੋ ਮਾਰ ਯਾਰੋ। ਧਾਂੜੇ ਵੇਖਕੇ ਦੁਲਾ ਖਲੋ ਜਾਂਵਦਾ ਨਾਲੇ ਬੋਲਦਾ ਖੂਬ ਲਲਕਾਰ ਯਾਰੋ। ਐਪਰ ਗੈਰ ਦਾ ਨਹੀਂ ਖਿਆਲ ਕਰਨਾ ਦੁਲਾ ਕਹੇ ਸੂਰਮਾ ਵਿਚਾਰ ਯਾਰੋ। ਜੇ ਵਿਦਾ ਹੋ ਆਏ ਹੋ ਮਾਪਿਆਂ ਤੋਂ ਹੋਣਾ ਜੰਗ ਨੂੰ ਤੁਰਤ ਤਿਆਰ ਯਾਰੋ। ਵੇਖ ਦੁਲੇ ਦੀ ਫੌਜ ਨੂੰ ਹੋਸ਼ ਆਈ ਉਡੇ ਮੁੜੇ ਘਰਾਂ ਨੂੰ ਹੋ ਲਚਾਰ ਯਾਰੋ। ਸਾਰੇ ਬ੍ਰਾਹਮਣਾਂ ਨਾਈ ਮਰਾਸੀਆਂ ਦਾ ਖੇਡ ਵੰਡਦਾ ਹੌਂਸਲਾ ਧਾਰ ਯਾਰੋ। ਇਕ ਇਕ ਸੀ ਦੇਂਵਦਾ ਹੋਰ ਸਭਨਾਂ ਐਪਰ ਜੇਹੜੇ ਲੁਹਾਰ ਨਜਾਰ ਯਾਰੋ। ਜੇਹੜਾ ਦੁਲੇ ਦਾ ਕੰਮ ਸੀ ਝੱਟ ਕਰਦਾ ਉਨ੍ਹਾਂ ਦੇਂਵਦਾ ਚਾਰ ਚਾਰ ਯਾਰੋ। ਸਭ ਖੁਸ਼ੀ ਦੇ ਨਾਲ ਦੁਆ ਕਰਦੇ ਗਏ ਘਰਾਂ ਵਲ ਸਿਧਾਰ ਯਾਰੋ। ਕਿਸ਼ਨ ਸਿੰਘ ਵਿਚ ਪੱਡ ਦੇ ਘਰੋਂ ਘਰੀਂ ਦੁਲੇ ਰਾਠ ਦੀ ਜੈ ਜੈ ਕਾਰ ਯਾਰੋ।
ਅਲੀ ਸੁਦਾਗਰ ਦੇ ਪੰਜ ਸੌ ਘੋੜੇ ਦੁਲੇ ਨੇ ਖੋਹ ਲੈਣੇ ਤੇ ਉਸ ਨੂੰ ਪਿੰਡ ਚੋਂ ਕਢਣਾ
ਅਗੇ ਹੋਰ ਧਾੜਾ ਏਸ ਨੂੰ ਪਿਆ ਆਵੇ; ਜੇਹੜਾ ਘਰੀਂ ਖੁਦਾ ਪੁਚਾਇਆ ਸੀ। ਅਲੀ ਨਾਮ ਸੌਦਾਗਰ ਲਾਹੌਰ ਸੰਦਾ ਘੋੜੇ ਲੈਣ ਕੰਧਾਰ ਨੂੰ ਧਾਇਆ ਸੀ। ਘੋੜੇ ਪੰਜ ਸੌ ਖਰੀਦ ਉਸਨੇ; ਮੋੜਾ ਫੇਰ ਲਾਹੌਰ ਨੂੰ ਪਾਇਆ ਸੀ। ਅਲੀ ਮੰਜ਼ਲ ਤੋਂ ਮੰਜ਼ਲ ਰਵਾਂ ਹੋਇਆ ਕਈ ਰੋਜ਼ ਪਿਛੋਂ ਮੁੜ ਆਇਆ ਸੀ।
ਕਹੇ ਦੁਲੇ ਨੂੰ ਰਾਹ ਦੇਖ ਪਾਇ ਡੇਰਾ ਅਜ ਤੇਰੇ ਪਾਸ ਲਾਯਾ ਸੀ। ਅਜ ਕਰਾਂ ਅਰਾਮ ਬੇਖੌਫ ਏਥੇ; ਮੈਨੂੰ ਪੰਧ ਨੇ ਬਹੁਤ ਸਤਾਇਆ ਸੀ। ਠਗਾਂ ਚੋਰਾਂ ਦਾ ਬਹੁਤ ਸੀ ਖੋਰ ਮੈਨੂੰ ਮੈਂ ਕਿਤੇ ਅਰਾਮ ਨਾ ਪਾਇਆ ਸੀ। ਪਿੰਡ ਜਾਇਕੇ ਖੂਬ ਅਰਾਮ ਕਰੀਏ ਮੈਂ ਸਭ ਨੂੰ ਆਖ ਸੁਣਾਇਆ ਜੀ। ਅਜ ਆਏ ਹਾਂ ਦੁਲਿਆ ਪਾਸ ਤੇਰੇ; ਕੱਲ ਦੁਗਨਾ ਮੰਜ਼ਲ ਕਰਾਇਆ ਸੀ। ਸਾਨੂੰ ਮਾਰ ਥਕਾਨ ਨੇ ਚੂਰ ਕੀਤਾ ਸਾਰੀ ਰਾਤ ਨਾ ਕਿਤੇ ਠਹਿਰਾਯਾ ਸੀ ਦੁਲਾ ਆਖਦਾ ਕਰੋ ਅਰਾਮ ਭਾਈ ਘੋੜਾ ਕੁਲ ਤਬੇਲੇ ਲਵਾਯਾ ਸੀ। ਮੇਰੇ ਸ਼ਹਿਰ ਦੇ ਵਿਚ ਨ ਖੌਫ ਕੋਈ ਚੋਰ ਯਾਰ ਮੈਂ ਕੁਲ ਮੁਕਾਯਾ ਸੀ। ਕੀਤੀ ਖੂਬ ਸੇਵਾ ਤਨੋਂ ਮਨੋਂ ਲਾਕੇ ਨਾਲੇ ਖੂਬ ਮਕਾਨ ਸਜਾਇਆ ਸੀ। ਸਾਰੀ ਰਾਤ ਨਾ ਸੁਤਿਆ ਹੋਸ਼ ਆਈ ਕੁਲ ਰਾਹ ਦਾ ਦੁਖ ਭੁਲਾਇਆ ਸੀ। ਅੱਧੀ ਰਾਤ ਨੂੰ ਦੁਲੇ ਨੇ ਕੱਠ ਕੀਤਾ ਘੋੜਾ ਪੰਜ ਸੌ ਤੁਰਤ ਵੰਡਾਇਆ ਸੀ। ਘਰੀਂ ਜਾ ਘੋੜੇ ਸਭਨਾਂ ਬੰਨ ਲਏ ਅੱਲੀ ਸੁਤਾ ਨਾ ਮੂਲ ਜਗਾਇਆ ਸੀ। ਪਹਿਰ ਨਿਕਲੇ ਅਲੀ ਜਾਗਿਆ ਸੀ ਤਦੋਂ ਦੁਲੇ ਨੂੰ ਪਾਸ ਬੁਲਾਇਆ ਸੀ। ਭਾਈ ਅਸ਼ਾਂ ਨੂੰ ਟੋਰ ਸਿਤਾਬ ਕਰਕੇ ਅਲੀ ਆਖਕੇ ਇਹ ਫੁਰਮਾਇਆ ਸੀ। ਦੁਲਾ ਆਖਦਾ ਇਹ ਕੀ ਬੋਲਿਆਂ ਤੈਂ ਘੋੜੇ ਕਦੋਂ ਤੂੰ ਏਥੇ ਲਿਆਇਆ ਸੀ। ਅਸਾਂ ਟੈਹਲ ਕੀਤੀ ਤੇਰੇ ਦਿਲੋਂ ਲਾਕੇ, ਉਲਟਾ ਸਾਨੂੰ ਤੂੰ ਚੋਰ ਬਨਾਇਆ ਸੀ। ਭਲਾ ਚਾਹੇਂ ਤਾਂ ਉਠ ਕੇ ਜਾ ਏਥੋਂ, ਅਸਾਂ ਤੈਨੂੰ ਇਹ ਆਖ ਸੁਨਾਇਆ ਸੀ। ਅਲੀ ਆਖਦਾ ਕਰਾਂ ਫਰਿਆਦ ਤੇਰੀ, ਮੇਰੇ ਨਾਲ ਤੈਂ ਜ਼ੁਲਮ ਕਮਾਇਆ ਸੀ ਅਕਬਰ ਬਾਦਸ਼ਾਹ ਨੂੰ ਨਹੀਂ ਜਾਨਦਾ ਤੂ, ਬਾਪ ਦਾਦਾ ਜਿਨ ਮਾਰ ਮੁਕਾਇਆ ਸੀ। ਕਿਸ਼ਨ ਸਿੰਘ ਜਾਂ ਏਤਨੀ ਗਲ ਆਖੀ, ਧਕੇ ਮਾਰ ਘਰੋਂ ਕਢਾਯਾ ਸੀ।
ਅਲੀ ਸੁਦਾਗਰ ਨੇ ਦੁਲੇ ਤੇ ਬਾਦਸ਼ਾਹ ਦਾ ਡਰ ਦੇਣਾ- ਕੋਰੜਾ ਛੰਦ
ਅਲੀ ਕਹੇ ਦੁਲਿਆ ਤੂ ਹੋਸ਼ ਕਰ ਓਇ। ਦਿਲ ਵਿਚ ਸ਼ਾਹ ਦਾ ਖਿਆਲ ਕਰ ਓਏ। ਬਾਪ ਦਾਦਾ ਜਿੰਨ ਤੋਰਾ ਹੈਸੀ ਵਢਿਆ ਅਕਬਰ ਸ਼ਾਹ ਨੂੰ ਭੁਲਾਏ ਛਡਿਆ। ਚੰਗੀ ਜੇ ਤੂ ਕਰੇਂ ਸਾਡੇ ਘੋੜੇ ਛੋਡ ਦੇ। ਸਾਜ ਤੇ ਸਮਾਨ ਸਾਰਾ ਸਾਨੂੰ ਮੋੜ ਦੇ। ਹਾਲ ਜੇ ਮੈਂ ਸ਼ਾਹ ਨੂੰ ਸੁਨਾਏ ਛਡਿਆ। ਅਕਬਰ ਸ਼ਾਹ ਤੂੰ ਭੁਲਾਏ ਛਡਿਆ। ਪਹਿਲੇ ਜਿਵੇਂ ਕੀਤੀਆਂ ਸੀ ਖੂਬ ਖਾਤਰਾਂ। ਫੇਰ ਕਿਉਂ ਲਾਈਆਂ ਸਾਡੇ ਉਤੇ ਕਤਾਰਾਂ। ਦਿਲ ਸਾਰਾ ਸਾਡਾ ਤੈਂ ਖਪਾਏ ਛਡਿਆ; ਅਕਬਰ ਸ਼ਾਹ ਨੂੰ ਭੁਲਾਏ ਛਡਿਆ। ਕਿਉਂ ਨਾ ਦੁਲਿਆ ਤੂੰ ਸਾਡੇ ਘੋੜੇ ਮੋੜਦਾ। ਨਾਲ ਬਾਦਸ਼ਾਹ ਦੇ ਤੂ ਮਥਾ ਜੋੜਦਾ। ਅਜ ਕਲ ਜਿਮੀਂ ਵਿਚ ਜਾਸੈਂ ਗਡਿਆ; ਅਕਬਰ ਸ਼ਾਹ ਤੂੰ ਭੁਲਾਏ ਛਡਿਆ। ਬਾਰ ਬਾਰ ਤੇਰੇ ਅਗੇ ਹਥ ਜੋੜਦਾ। ਦੁਲਿਆ ਤੂੰ ਜਾਨ ਜੇ ਭਲਾ ਲੋੜਦਾ। ਕਿਸ਼ਨ ਸਿੰਘ ਤੈਨੂੰ ਮੈਂ ਸੁਨਾਏ ਛਡਿਆ। ਅਕਬਰ ਸ਼ਾਹ ਤੂੰ ਭਲਾਇ ਛਡਿਆ।
ਦੁਲੇ ਦਾ ਜਵਾਬ (ਕੋਰੜਾ ਛੰਦ
ਅਕਬਰ ਬਾਦਸ਼ਾਹ ਤੋਂ ਮੈਂ ਨਹੀਂ ਡਰਦਾ। ਬਦੀਆਂ ਸੁਦਾਗਰਾਂ ਮੈਂ ਨਹੀਂ ਕਰਦਾ। ਸ਼ਾਹ ਨੂੰ ਸੁਨਾਈ ਲਾਹੌਰ ਜਾਇਕੇ। ਫੜੇ ਬਾਦਸ਼ਾਹ ਮੈਨੂੰ ਸ਼ਤਾਬੀ ਆਇਕੇ। ਲਾ ਲੈ ਜੋਰ ਜੇਹੜਾ ਤੇਰੇ ਪਾਸੋਂ ਲਗਦਾ। ਆਖੀ ਦੁਲਾ ਧਾੜਵੀ ਜਹਾਨ ਠਗਦਾ। ਜਾਵੇਂ ਅਜ ਮੇਰੇ ਪਾਸੋਂ ਧਕੇ ਖਾਇਕੇ। ਫੜੇ ਬਾਦਸ਼ਾਹ ਮੈਨੂੰ ਸ਼ਤਾਬੀ ਆਇਕੇ। ਉਠ ਜਾ ਸ਼ਤਾਬੀ ਨਹੀਂ ਸਿਰ ਵਢਦਾ; ਜੀਂਵਦਾ ਮੈਂ ਤੈਨੂੰ ਹੁਣ ਨਹੀਂ ਛਡਦਾ; ਕੈਦ ਤੈਨੂੰ ਕਰਾਂ ਮੈਂ ਜ਼ੰਜੀਰ ਪਾਇਕੇ। ਫੜੇ ਮੈਨੂੰ ਬਾਦਸ਼ਾਹ ਸ਼ਤਾਬੀ ਆਇਕੇ। ਪੰਜ ਸਤ ਕਸਕੇ ਚਪੇੜਾਂ ਮਾਰਦਾ। ਖੜਾ ਏਥੇ ਕਾਸ ਨੂੰ ਦਲੀਲਾਂ ਧਾਰਦਾ। ਜਾ ਤੂੰ ਲਾਹੌਰ ਵਿਚ ਅਜ ਧਾਇਕੇ। ਫੜੇ ਮੈਨੂੰ ਬਾਦਸ਼ਾਹ ਛਤਾਬੀ ਆਇਕੇ। ਸਾਡੇ ਪਾਸ ਸ਼ਾਹ ਦਾ ਤੂੰ ਜੋਰ ਦਸਦਾ। ਜਾਨ ਤੂੰ ਬਚਾ ਕੇ ਏਥੋਂ ਨਹੀਂ ਨਸਦਾ। ਏਹੋ ਗਲ ਤੈਨੂੰ ਆਖਦਾ ਸੁਨਾਇਕੇ। ਫੜੇ ਮੈਨੂੰ ਬਾਦਸ਼ਾਹ ਛਤਾਬੀ ਆਇਕੇ। ਧੱਕੇ ਦੇ ਅਲੀ ਪਿੰਡੀ ਵਿਚੋਂ ਕਢਦਾ। ਵਾਸਤੇ ਜਾਂ ਪਾਏ ਓਹਨੂੰ ਤਦੋਂ ਛਡਦਾ। ਜਾਵੀਂ ਤੂੰ ਕਿਸ਼ਨ ਸਿੰਘ ਪੈਰ ਚਾਇਕੇ। ਫੜੇ ਮੈਨੂੰ ਬਾਦਸ਼ਾਹ ਸ਼ਤਾਬੀ ਆਇਕੇ।
ਅਕਬਰ ਬਾਦਸ਼ਾਹ ਕੋਲ ਅਲੀ ਨੇ ਸ਼ਕਾਇਤ ਕਰਨੀ
ਅਤੇ ਸੇਖ ਨੇ ਸਿਫਾਰਸ਼ ਕਰਨ ਦੁਲੇ ਦੀ
ਅਲੀ ਵਿਚ ਲਾਹੌਰ ਦੇ ਜਾਇਕੇ ਤੇ, ਦੂਰੋਂ ਹਾਲ ਹੀ ਹਾਲ ਪੁਕਾਰਦਾ ਹੈ। ਹਾਇ ਬਾਦਸ਼ਾਹ ਸੁਣੀ ਫਰਿਆਦ ਮੇਰੀ, ਅਲੀ ਪਿਟਦਾ ਮਥਾ ਪਟਕਾਰਦਾ ਹੈ। ਦੁਲਾ ਲੁਟਦਾ ਰਾਹੀਆਂ ਪਾਂਧੀਆਂ ਨੂੰ ਨਾਲੇ ਲੁਟਦਾ ਤੇ ਨਾਲੇ ਮਾਰਦਾ ਹੈ। ਪੈਦਾ ਪਿੰਡ 'ਚ ਆਫਤਾਬ ਹੋਇਆ ਜੇਹੜੇ ਨਿਤ ਹੀ ਖੂਨ ਗੁਜਾਰਦਾ ਹੈ। ਪਿੰਡੀ ਵਿਚ ਓਹ ਬਾਦਸ਼ਾਹ ਹੋਏ ਬੈਠਾ ਦਿਲ ਰਤੀ ਨਾ ਖੌਫ ਸਰਕਾਰ ਦਾ ਹੈ।
ਸੁਣੀ ਸ਼ਾਹ ਨੇ ਜਾਂ ਫਰਿਆਦ ਉਸਦੀ ਗੁਸਾ ਦਿਲ ਦੇ ਵਿਚ ਓਹ ਧਾਰਦਾ ਹੈ। ਕੋਲੋਂ ਉਠ ਸ਼ਹਿਜ਼ਾਦੇ ਨੇ ਅਰਜ਼ ਕੀਤੀ ਏਵੇਂ ਕੂੜ ਸ਼ਾਹ ਏਹ ਪਿਆ ਮਾਰਦਾ ਹੈ। ਜਦੋਂ ਸੇਖੋਂ ਦੀ ਸ਼ਾਹ ਨੇ ਗਲ ਸੁਣੀ ਫੇਰ ਦਿਲ ਤੋਂ ਗੁਸੇ ਨੂੰ ਮਾਰਦਾ ਹੈ। ਤਰਫ ਅਲੀ ਦੇ ਕੁਝ ਨ ਗੌਰ ਕੀਤਾ ਦਿਲੋਂ ਸਮਝਿਆ ਝਖ ਏਹ ਮਾਰਦਾ ਹੈ। ਅਲੀ ਵੈਹਣ ਦੇ ਗਮ ਥੀਂ ਹੋਇਆ ਪੀਲਾ ਜਿਵੇਂ ਹੋਂਵਦਾ ਰੰਗ ਵਿਸਾਰ ਦਾ ਹੈ ਕਿਸ਼ਨ ਸਿੰਘ ਕੀ ਕਿਸੇ ਨੂੰ ਦੋਸ ਦੇਣਾ ਧੁਰੋਂ ਲਿਖੀ ਨੂੰ ਕੌਣ ਟਾਲਦਾ ਹੈ।
ਧਨ ਦੀਆਂ ਲਦੀਆਂ ਹੋਈਆਂ ਖਚਰਾਂ ਮੇਦੇ ਸਾਹੂਕਾਰ ਦੀਆਂ ਦੁਲੇ ਨੇ
ਲੁਟ ਲਈਆਂ ਜਰੀ ਵਿਚ ਸੋਰ ਸਚਨਾ
ਸ਼ਾਹੂਕਾਰ ਹੈਸੀ ਲਾਹੌਰ ਅੰਦਰ ਨਿਤ ਕਰੇ ਬਿਉਪਾਰ ਦਾ ਕੰਮ ਬੇਲੀ। ਧੰਨ ਮਾਲ ਦੀ ਕੋਈ ਪਰਵਾਹ ਨਹੀਂ ਕਿਸੀ ਬਾਤ ਦਾ ਰਤੀ ਨਾ ਗਮ ਬੇਲੀ। ਦਿਲ ਵਚ ਨਿਜਾਦ ਇਹ ਧਾਰ ਲੀਤਾ ਲਦੇ ਖਚਰਾਂ ਧਨ ਤੇ ਦਮ ਬੇਲੀ। ਕੀਤੀ ਮੇਦੇ ਨੇ ਇਹ ਦਲੀਲ ਯਾਰੋ ਮੁੜਨਾ ਤਦੋਂ ਜਾਂ ਹੋਵਨ ਤੁਮ ਬੇਲੀ। ਪੈਹਲੀ ਮੰਜ਼ਲ ਨਾ ਦੂਰ ਦੀ ਵਾਟ ਕਰਨੀ ਅਜ ਵਿਚ ਪਿੰਡੀ ਲੈ ਬੇਲੀ। ਪਹਿਲੀ ਰਾਤ ਅਰਾਮ ਦੇ ਨਾਲ ਕਟੀ ਜੇ ਕਦੀ ਨਾ ਹੋਗ ਫਿਰ ਅਮਲ ਬੇਲੀ॥ ਤੁਰੇ ਸ਼ਾਮੀਂ ਤੇ ਰਾਤ ਨੂੰ ਗਏ ਪਿੰਡੀ ਮੇਦਾ ਜਾਂਵਦਾ ਈ ਛਮ ਛਮ ਬੇਲੀ। ਨਾਲੇ ਦਿਲ ਦੇ ਨਾਲ ਮਿਲਾਪ ਕੀਤਾ ਖੁਸ਼ੀ ਹੋਏ ਮਿਲਦੇ ਦਮ ਦਮ ਨਹੀਂ ਬੇਲੀ। ਮੇਦਾ ਆਖਦਾ ਕੱਟਨੀ ਰਾਤ ਏਸੇ ਦੁਲਾ ਬੋਲਦਾ ਜਮ ਜਮ ਬੇਲੀ। ਖਤਰਾ ਖੋਫ ਨਾ ਦਿਲ ਵਿਚ ਕਰਨਾ ਕਿਸੇ ਗਲ ਦਾ ਦਮ ਬੋਲੀ। ਕੀਤੀ ਟਹਿਲ ਤਵਾਜਿਆ ਬਹੁਤ ਸਾਰੀ ਦੇਵੇ ਬਿਸਤਰੇ ਬਹੁਤ ਹੀ ਤੁਮ ਬੇਲੀ। ਸਾਰੇ ਪਏ ਅਰਾਮ ਬੇਖਬਰ ਹੋਕੇ ਦੁਲਾ ਧਨ ਸਾਰਾ ਕਰੇ ਜੰਮ ਬੇਲੀ। ਧਨ ਵਿਚ ਖਜ਼ਾਨੇ ਦੇ ਜਮਾਂ ਕਰੇ ਦੁਲਾ ਹੋ ਗਿਆ ਤੁਰਤ ਬੇ ਗਮ ਬੇਲੀ। ਨਾਲੇ ਖਚਰਾਂ ਕੁਲ ਛਪਾਈਆਂ ਸੀ ਨਿਕਲ ਸਕੇ ਨਾ ਖੋਜ ਪਸਮ ਬੇਲੀ। ਸੁਭਾਸਾਰ ਹੋਈ ਉਠ ਕਹੇ ਮੇਦਾ ਵਾਹ ਦੁਲਿਆ ਨਿਤ ਜਮ ਬੇਲੀ। ਤੇਰੀ ਜਗਾ ਤੇ ਬਹੁਤ ਅਰਾਮ ਕੀਤਾ ਦਿਲੋਂ ਟਾਲ ਕੇ ਕੁਲ ਭਰਮ ਬੇਲੀ। ਹੁਣ ਟੋਰ ਸਾਨੂੰ ਸਾਡਾ ਪੰਧ ਲੰਮਾ ਹੁਣ ਜਰਾਨਾ ਕਰੋ ਸਲਾਮ ਬੇਲੀ। ਦਿਓ ਮਾਲ ਸਾਡਾ ਤੋਰੋ ਖੁਸ਼ੀ ਹੋ ਕੇ ਝਟ ਆਵੇ ਫਿਰਹਮ ਬੇਲੀ। ਜਦੋਂ ਕਢ ਨਫਾ ਮੁੜ ਆਵਾਂਗੇ ਮੁੜ ਪਿੰਡ ਵਿਚ ਬਲਮ ਬੇਲੀ। ਦੁਲਾ ਆਖਦਾ ਟੁਰ ਸ਼ਤਾਬ ਸ਼ਾਹ ਜੀ। ਅਸੀਂ ਰਬ ਦੇ ਮੂਲ ਨ ਥਮ ਬੇਲੀ। ਐਪਰ ਮਾਲ ਕੈਸਾ ਸਾਥੋਂ ਮੰਗਦੇ ਹੋ ਕੇਹੜੇ ਵੇਚੀ ਸੀ ਏਥੋਂ ਗੰਦਮ ਬੇਲੀ। ਜਾਂ ਕੋਈ ਬਹੀ ਹਿਸਾਬ ਦੇ ਨਾਲ ਸਾਡੇ ਜਿਹੜੇ ਲਭੇ ਤੋਂ ਕਰੇ ਤਵੰਮ ਬੇਲੀ ਮੇਦਾ ਆਖਦਾ ਕੂਕ ਕੇ ਲਿਆ ਵੇ ਖਾਹ ਮਾਰ ਜਾਕੇ ਪਵੇ ਕੰਮ ਬੋਲੀ। ਕਰੇਂ ਠੱਗੀਆਂ ਕੰਮ ਹਰਾਮੀਆਂ ਦੇ ਅਕਬਰ ਨਜ਼ਰ ਨਾ ਆਂਵਦਾ ਜਮ ਬੇਲੀ। ਬਾਪ ਦਾਦਿਆਂ ਨਾਲ ਜੋਏਂ ਕੀਤੀ ਨਾਲ ਭੂਸ ਭਰੇ ਤੇਰਾ ਚਮ ਬੇਲੀ। ਮੇਦਾ ਮੁਖ ਥੀ ਬਾਤ ਇਹ ਬੋਲਿਆ ਜਾਂ ਦਾੜ੍ਹੀ ਮੁਛ ਕਟੀ ਇਕ ਦਮ ਬੇਲੀ। ਨਾਲੇ ਆਖਦਾ ਜੋਰ ਲਗਾਇ ਸਾਰਾ ਦਿਲ ਮੂਲ ਨਾਂ ਰਖੇ ਭਰਮ ਬੇਲੀ। ਕਿਸ਼ਨ ਸਿੰਘ ਤੂ ਬੋਲ ਨੂੰ ਕਰ ਪੂਰਾ ਜੇਕਰ ਤੈਨੂੰ ਹੈ ਕੁਝ ਸ਼ਰਮ ਬੇਲੀ। ਮੇਦੇ ਨੇ ਦੁਲੇ ਨੂੰ ਅਕਬਰ ਦਾ ਡਰ ਦੇਣਾ
ਕੋਰੜਾ ਛੰਦ-ਧਨ ਜਦੋਂ ਮੇਦੇ ਦਾ ਸਾਰਾ ਖੋਹ ਲਿਆ। ਪਿੱਟ ਪਿੱਟ ਬੋਦੀਆਂ ਬਥੇਰਾ ਰੋ ਲਇਆ। ਰੋਂਦਾ ਹੈ ਜ਼ਾਰੋ ਜ਼ਾਰ ਹਾਇ ਦੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਦੇ ਧਨ ਮੇਰਾ ਮੈਂ ਬੁਖਾਰੇ ਜਾਵਨਾ। ਕਰਕੇ ਬਿਉਪਾਰ ਫਿਰ ਏਥੇ ਆਵਨਾ। ਪਿੰਡੀ ਆਕੇ ਜਾਣਾ ਮੇਰੇ ਸਿਰ ਝੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਮੇਰੇ ਨਾਲ ਵੈਰ ਤੇਰਾ ਈ ਕਦੋਂ ਕੁ ਦਾ। ਕਢਿਆ ਤੂ ਖਵਰੇ ਜਿਹੜਾ ਈ ਚਰੋਕਣਾ। ਪਿੱਟ ਪਿੱਟ ਅੱਖੀਆਂ ਤੋਂ ਨੀਰ ਡੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ ਕਿਸ ਗਲੋਂ ਦੁਲਿਆ ਤੂੰ ਮੈਨੂੰ ਲੁਟਿਆ। ਹਾਲ ਨਾ ਕਦੇ ਮੈਂ ਤੇਰੇ ਉਤੇ ਸੁਟਿਆ। ਤੇਰੀ ਇਹ ਜਵਾਨੀ ਚੰਗੀ ਕਰੇਂ ਮੇਰਾ ਸਾਰਾ ਧਨ ਮੋੜਦੇ। ਨਹੀਂ ਤੇਰਾ ਕੋੜਮਾ ਕਬੀਲਾ ਰੋੜ੍ਹਦੇ। ਕਾਲ ਦਾ ਨਗਾਰਾ ਤੇ ਸਿਰ ਝੁਲਿਆ। ਅਕਬਰ ਬਾਦਸ਼ਾਹ ਹੈ ਤੇਨੂ ਭੁਲਿਆ। ਕਰਾਂ ਜਾ ਪੁਕਾਰ ਲਾਹੌਰ ਜਾ ਕੇ। ਫੌਜਾਂ ਤੈਨੂ ਹੈ ਤੈਨੂ ਭੁਲਿਆ। ਕਰਾਂ ਦਾ ਪੁਕਾਰ ਮੈਂ ਲਾਹੌਰ ਜਾ ਕੇ। ਫੌਜਾਂ ਤੇਨੂ ਬੰਨ ਲੈਣ ਏਥੇ ਆ ਕੇ। ਨਿਤ ਤੇ ਕਿਸ਼ਨ ਸਿੰਘ ਫਿਰੇ ਡੁਲ੍ਹਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ।
ਜੁਆਬ ਦੁਲੇ ਦਾ ਮੈਦੇ ਨੂੰ (ਕੋਰੜਾ ਛੰਦ)
ਫਰਿਆਦ ਮੇਦੇ ਦੀ ਪਾਸ ਸ਼ਾਹ ਦੇ
ਮੇਦੇ ਪਿਟਦਾ ੨ ਬੋਦਿਆਂ ਨੂੰ ਗਿਆ ਵਿਚ ਦਰਬਾਰ ਸਭ ਖੋਇਕੇ ਤੇ। ਹਾਏ ਸ਼ਾਹ ਮੈਨੂੰ ਦੁਲੇ ਲੁਟ ਲਿਆ ਕੀਤੀ ਹਾਲ ਹੀ ਹਾਲ ਹੈ ਰੋਇਕੇ ਤੇ । ਰਾਤੀ ਕੀਤੀ ਤੁਆਜ਼ਿਆ ਬਹੁਤ ਡਾਢੀ ਅਸੀਂ ਉਠੇ ਸਵੇਰ ਜਾਂ ਸੋਇਕੇ ਤੇ । ਅਸਾਂ ਦਿਤੀਆਂ ਮਾਲ ਜਾਂ ਮੰਗਿਆ ਸੀ ਦਾੜ੍ਹੀ ਮੁਛ ਕਟੀ ਹਥ ਧੋਇਕੇ ਤੇ। ਮੇਰਾ ਹਾਲ ਤੂ ਦੇਖ ਲੈ ਬਾਦਸ਼ਾਹਾ ਅਰਜ ਕਰੇ ਦਰਬਾਰ ਖਲੋਇਕੇ ਤੇ। ਕਿਸ਼ਨ ਸਿੰਘ ਪਰ ਅਲੀ ਦੇ ਵਾਂਗ ਮੇਦਾ ਬੰਨਾ ਦਾਦ ਹਥ ਧੋਇਕੇ ਤੇ।
ਬੇਗਮ ਨੇ ਹਜ਼ ਕਰਨ ਜਾਣਾ ਅਤੇ ਦੁਲੇ ਕੋਲ ਠਹਿਰਨਾ ਅਤੇ ਧਨ ਗੁਵਾ ਦੇਣਾ
ਬੇਗਮ ਬੋਲੀ ਸ਼ਾਹ ਤਾਈਂ ਦੁਨੀਆਂ ਕਾਬੇ ਦੇ ਹੱਜ ਨੂੰ ਜਾਂਵਦੀ ਏ। ਕਰਾਂ ਹੱਜ ਮੈਂ ਭੀ ਨੀਯਤ ਧਰਕੇ ਤੇ ਇਹ ਦਿਲ ਮੇਰੇ ਵਿਚ ਆਂਵਦੀ ਏ। ਅਕਬਰ ਆਖਦਾ ਕੰਮ ਸੁਆਬ ਦਾ ਹੈ ਤੁਰਤ ਕਰਦਾ ਏ ਤਬਾ ਜੋ ਚਾਂਵਦੀ ਏ। ਬੇਗਮ ਸ਼ਾਹ ਦੇ ਨਾਲ ਸਲਾਹ ਕਰਕੇ ਝੱਟ ਕੂਚ ਸਮਾਨ ਕਸਾਂਵਦੀ ਏ। ਖੇਮੇ ਤੰਬੂ ਦੇ ਸਾਜ਼ ਸਮਾਨ ਸਾਰੇ ਊਠਾਂ ਤੇ ਭਾਰ ਲਦਾਂਵਦੀ ਏ। ਹੋਰ ਖੈਰ ਖੈਰਾਤਵੀ ਕਰਨ ਖਾਤਰ ਕਈ ਖਚਰਾਂ ਧਨ ਲੈ ਜਾਂਵਦੀ ਏ। ਬਹੁਤ ਨੌਕਰਾਂ ਚਾਕਰਾਂ ਸੰਗ ਲੈ ਕੇ ਵਕਤ ਸ਼ਾਮ ਦੇ ਵਾਗ ਉਠਾਂਵਦੀ ਏ। ਵਿਚ ਰਾਹ ਦੇ ਨੌਕਰਾਂ ਸਾਰਿਆਂ ਨੂੰ ਪਿੰਡੀ ਰਹਿਣ ਦਾ ਹੁਕਮ ਸੁਣਾਂਵਦੀ ਏ। ਅਜ ਦੁਲੇ ਦੇ ਪਾਸ ਅਰਾਮ ਕਰਨਾ ਏਹ ਬਾਤ ਮੇਰੇ ਮਨ ਭਾਂਵਦੀ ਏ। ਤਿੰਨ ਕੋਸ ਰਹਿਆ ਪਿੰਡੀ ਸ਼ਹਿਰ ਜਦੋਂ ਇਕ ਨਫਰ ਨੂੰ ਅਗੇ ਦੁੜਾਂਵਦੀ ਏ। ਜਾ ਦੁਲੇ ਨੂੰ ਮੇਰਾ ਸਵਾਲ ਕਹਿਣਾ ਬੇਗਮ ਨਫਰ ਨੂੰ ਖੂਬ ਸਮਝਾਂਵਦੀ ਏ। ਆਖੀਂ ਦੁਲੇ ਨੂੰ ਏਥੇ ਮਕਾਮ ਕਰਨਾ ਬੇਗਮ ਕਾਬੇ ਦੇ ਹੱਜ ਨੂੰ ਜਾਂਵਦੀ ਏ। ਕੀਤੀ ਖਬਰ ਜਾਂ ਦੁਲੇ ਨੂੰ ਨਫਰ ਜਾਕੇ ਖੁਸ਼ੀ ਦੁਲੇ ਦੇ ਦਿਲ ਵਿਚ ਆਂਵਦੀ ਏ। ਕਹੇ ਵਾਹ ਧੰਨ ਭਾਗ ਸਾਡੇ ਬੇਗਮ ਕਦਮ ਜਦ ਪਿੰਡ ਵਿਚ ਪਾਂਵਦੀ ਏ। ਇਕ ਜਗਾ ਬਤਾਂਵਦਾ ਨਫਰ ਤਾਈਂ ਸੁੰਦਰ ਖੂਬ ਹੀ ਜੇਹੜੀ ਸਹਾਂਵਦੀ ਏ। ਦੁਲਾ ਆਖਦਾ ਕਰਾਂਗੇ ਅਸੀਂ ਖਾਣਾ ਤੈਨੂੰ ਬੇਗਮ ਕੀ ਹੁਕਮ ਸੁਨਾਂਵਦੀ ਏ। ਨਫਰ ਆਖਦਾ ਲੋੜ, ਮਕਾਨ ਦੀ ਜੇ ਜਾਂਦੀ ਹਜ ਨੂੰ ਆਪਣਾ ਖਾਂਵਦੀ ਏ। ਕੁਲ ਆਪਣੇ ਪਲੇ ਦਾ ਖਰਚ ਕਰਦੀ ਨਾਲੇ ਭੀਖੀਆਂ ਤੁਆਮ ਅਲਾਂਵਦੀ ਏ। ਦੁਲਾ ਆਖਦਾ ਕੰਮ ਸੁਆਬ ਦਾ ਏ ਕਰੇ ਸੋਈ ਜੋ ਰਬ ਭਾਂਵਦੀ ਏ। ਬੇਗਮ ਦੇਖਿਆ ਆਕੇ ਸ਼ਹਿਰ ਪਿੰਡੀ ਰਹੂ ਉਸਦੀ ਖੁਸ਼ ਹੋ ਜਾਂਵਦੀ ਏ। ਸੇਵਾ ਦੁਲੇ ਨੇ ਇਨ੍ਹਾ ਦੀ ਬਹੁਤ ਕੀਤੀ ਬੇਗਮ ਸਦਕੇ ਪਾਸੇ ਬਤਾਂਵਦੀ ਏ। ਰਖਾਂ ਨਿਤ ਮੈਂ ਬੱਚਾ ਪਾਸ ਤੈਨੂੰ ਮੇਰੀ ਤਬਾ ਇਹ ਦਿਲਦੀ ਚਾਂਵਦੀ ਏ। ਥੋਹੜੀ ਦੇਰ ਜਦੋਂ ਬਾਤ ਚੀਤ ਹੋਈ ਦੁਲਾ ਆਖਦਾ ਨੀਂਦ ਅਕਾਂਵਦੀ ਏ। ਬੇਗਮ ਟੋਰਕੇ ਦੁਲੇ ਨੂੰ ਫਿਰ ਪਿਛੋਂ ਸਭ ਨੌਕਰਾਂ ਆਖ ਸੁਨਾਂਵਦੀ ਏ। ਕਰੋ ਸਭ ਅਰਾਮ ਨਾ ਫਿਕਰ ਰੱਤੀ ਏਥੇ ਓਪਰੀ ਚੜ੍ਹ ਨਾ ਆਂਵਦੀ ਏ। ਕਹੇ ਉਸਦੇ ਸਭ ਬੇਵਕਫ ਬੰਨ ਹੋਏ ਨਾਲੇ, ਆਪ ਭੀ ਖੂਬ ਸੌ ਜਾਂਵਦੀ ਏ। ਅਧੀ ਰਾਤ ਨੂੰ ਦੁਲੇ ਦੀ ਫੌਜ ਆਕੇ ਧਨ ਉਸਦਾ ਕੁਲ ਉਠਾਂਵਦੀ ਏ। ਕਿਸ਼ਨ ਸਿੰਘ ਬੇਗਮ ਚਲੀ ਤਰਫ ਮਕੇ ਪਿੰਡੀ ਆਇਕੇ ਮੁੰਡ ਮੰਡਾਵਦੀ ਏ। ਬੇਗਮ ਨੇ ਦੁਲੇ ਨੂੰ ਸਮਝਾਉਣਾ ਫੇਰ ਤਾੜਨਾ
ਜਦੋਂ ਬੇਗਮ ਦਾ ਲੁਟਿਆ ਧਨ ਸਾਰਾ ਤਦੋਂ ਤੋਬਾ ਹੀ ਤੋਬਾ ਪੁਕਾਰਦੀ ਏ। ਦਗਾ ਮਾਂ ਦੇ ਨਾਲ ਨਾ ਕੋਈ ਕਰਦਾ ਸਾਕ ਸੇਖੋਂ ਦਾ ਤੁਧ ਚਿਤਾਰਦੀ ਏ। ਅਸੀਂ ਕਾਬੇ ਦੇ ਹਜ ਨੂੰ ਜਾਂਵਦੇ ਹਾਂ ਸਭ ਭੇਟ ਏਹ ਸਚੇ ਦਰਬਾਰ ਦੀ ਏ। ਤੈਨੂੰ ਲੋੜ ਜੇ ਧਨ ਦੀ ਹੋਵ ਬੱਚਾ ਮੈਥੋਂ ਮੰਗ ਇਹ ਬੋਲ ਉਚਾਰਦੀ ਏ। ਦੁਲਾ ਆਖਦਾ ਭਲੇ ਦਾ ਵਕਤ ਨਾਹੀਂ ਕੀਤੀ ਟੈਹਲ ਤੇ ਤੋਹਮਤਾ ਮਾਰਦੀ ਏ। ਜਦੋਂ ਦੁਲੇ ਨੇ ਸਾਫ ਜਵਾਬ ਦਿਤਾ ਫਿਰ ਹੋ ਗੁਸੇ ਉਹਨੂੰ ਤਾੜਦੀ ਏ।ਕਿਉਂ ਵੇ ਦੁਲਿਆ ਕਾਫਰਾ ਕੁਫਰ ਕਰਦਾ ਕਰੀਂ ਸੋਚ ਏਹ ਮੂਲ ਸਰਕਾਰ ਦੀ ਏ। ਕਿਸ਼ਨ ਸਿੰਘ ਨਾ ਮਿਲੇਗਾ ਕਖ ਮੂਲੇ ਆਵੇ ਫੌਜ ਜਾਂ ਸ਼ਾਹ ਦਰਬਾਰ ਦੀ ਏ। ਦੁਲੇ ਨੇ ਬੇਗਮ ਦੇ ਸਿਰ ਤੇ ਵਾਲ ਮੁੰਨ ਕੇ ਕਢਣਾ
ਜਦੋਂ ਦੁਲੇ ਨੂੰ ਇਤਨੀ ਗਲ ਆਖੀ ਗੁਸਾ ਮੂਲ ਨਾ ਸਕਿਆ ਜਰ ਯਾਰੋ। ਚੇਹਰਾ ਲਾਲ ਤੇ ਵਖੀਆਂ ਮਝ ਰਹੀਆਂ[5] ਸੀਨਾ ਬੇਗਨ ਦਾ ਜਾਂਵਦਾ ਹਿਲ ਯਾਰੋ। ਦੌੜ ਕੈਂਚੀ ਹਥ ਵਿਚ ਲੈ ਕੇ ਗੁਤ ਵਢ ਦਿਤੀ ਵਿਚ ਇਕ ਪਲ ਯਾਰੋ। ਧਕੇ ਦੇਕੇ ਸਭ ਨਿਕਾਲ ਦਿਤੇ ਜਾਵੋ ਜਲਦ ਲਾਹੌਰ ਦੇ ਵਲ ਯਾਰੋ। ਜਾਓ ਸ਼ਾਹ ਨੂੰ ਦਸੋ ਜਾ ਹਾਲ ਸਾਰਾ ਵਾਂਗ ਅਗ ਦੇ ਹੋਵੇ ਜਲ ਬਲ ਯਾਰੋ। ਕਿਸ਼ਨ ਸਿੰਘ ਨੂੰ ਝਟ ਤਿਆਰ ਕਰਕੇ ਦੇਨਾ ਪਿੰਡ ਦੀ ਤਰਫ ਨੂੰ ਘਲ ਯਾਰੋ।
(ਕੋਰੜਾ ਛੰਦ)-ਦੁਲਾ ਕਹੇ ਬੱਚਾ ਬੱਚਾ ਕਾਹਨੂੰ ਬੋਲਦੀ। ਕਾਸ ਨੂੰ ਸੀ ਜਾਨ ਮੇਰੇ ਉਤੋਂ ਘੋਲਦੀ। ਮੇਰਾ ਨਹੀਂ ਸਾਕ ਕੋਈ ਤੇਰੇ ਨਾਲ ਨੀ। ਜਾਕੇ ਸੁਨਾਂਈਂ ਸ਼ਾਹ ਨੂੰ ਸਾਰਾ ਹਾਲ ਨੀ। ਹਜ ਦਾ ਜੀ ਰਸਤਾ ਬਹੁਤ ਦੂਰ ਦਾ। ਤਾਂਹੀ ਦੁਲਾ ਤੇਰਾ ਏਥੇ ਹਜ ਪੂਰਦਾ। ਸਭ ਦੇ ਹੀ ਨਾਮ ਤੇਰਾ ਲਾਵਾਂ ਨਾਲ ਨੀ। ਜਾਕੇ ਸੁਣਾਈਂ ਸ਼ਾਹ ਨੂੰ ਸਾਰਾ ਹਾਲ ਨੀ। ਹੋਰ ਕੋਈ ਤੇਰੇ ਦਿਲ ਬਾਕੀ ਹੋਇ ਨੀ। ਸੋ ਭੀ ਖੋਲਕੇ ਮੈਨੂੰ ਸੁਨਾਏ ਨੀ। ਰਸਤਾ ਸ਼ਤਾਬੀ ਨਹੀਂ ਜਾਕੇ ਭਾਲ ਨੀ। ਜਾਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ ਨੀ। ਖਾਤਰਾਂ ਮੈਂ ਤੇਰੀਆਂ ਨੀ ਖੂਬ ਕੀਤੀਆਂ। ਸ਼ਾਹ ਨੂੰ ਸੁਨਾਈਂ ਸਭੋ ਗਲਾਂ ਬੀਤੀਆਂ ਬੈਠ ਕੇ ਤੂੰ ਏਥੇ ਵੇਲਾ ਨਹੀਂ ਟਾਲ ਨੀ। ਜਾਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ ਨੀ। ਏਥੇ ਬੈਠੀ ਕਾਸਨੂੰ ਗਲਾਂ ਮਾਰਦੀ। ਸ਼ਾਹ ਦਾ ਧਿਆਨ ਦਿਲੋਂ ਧਰਦੀ। ਇਕ ਤੈਨੂੰ ਦਸਦਾ ਮੈਂ ਹੋਰ ਚਾਲ ਨੀ। ਜਾ ਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ ਨੀ ਮੁਨਕੇ ਤੇ ਗੁਤਾਂ ਦੁਲਾ ਹੈ ਸੁਨਾਂਵਦਾ। ਬੇਗਮ ਮੈਂ ਨਿਸ਼ਾਨੀ ਇਤਨੀ ਤੈਨੂੰ ਪਾਉਂਦਾ। ਆਖਦਾ ਕਿਸ਼ਨ ਸਿੰਘ ਲੈ ਜਾ ਨਾਲ ਨੀ। ਜਾਕੇ ਸੁਨਾਈਂ ਸ਼ਾਹ ਨੂੰ ਸਾਰਾ ਹਾਲ। ਬੇਗਮ ਨੇ ਲਾਹੌਰ ਪਹੁੰਚਕੇ ਸਾਰਾ ਹਾਲ ਵਰਤਿਆ ਦਸਨਾ
ਬੇਗਮ ਗਈ ਸੀ ਕਾਬੇ ਦਾ ਹਜ਼ ਕਰਨੇ ਆਈ ਦੁਲੇ ਤੋਂ ਝਾਟਾ ਮਨਾਇਕੇ ਤੇ। ਕੁਲ ਸਾਜ਼ ਸਮਾਨ ਦੇ ਨਾਲ ਚਲ ਅਜ ਆਈ ਹੈ ਸਭ ਗੁਵਾਇਕੇ ਤੇ। ਕੱਲ ਖੁਸ਼ੀ ਮਨਾਇਕੇ ਰਵਾਂ ਹੋਈ ਆਏ ਵੜੀ ਹੈ ਛੁਪ ਛੁਪਾਇਕੇ ਤੇ। ਜਦੋਂ ਜਾਕੇ ਮਹਿਲਾਂ ਦੇ ਵਿਚ ਵੜੀ ਲਵੇ ਸ਼ਾਹ ਨੂੰ ਤੁਰਤ ਬੁਲਾਇਕੇ ਤੇ। ਝਟ ਬਾਦਸ਼ਾਹ ਮਹਿਲਾਂ ਦੇ ਵਿਚ ਆਇਆ ਰੋਵੇ ਖੂਬ ਹੀ ਝਾਟਾ ਦਿਖਾਇਕੇ ਤੇ। ਪੁਛੇ ਬਾਦਸ਼ਾਹ ਹਾਲ ਸ਼ੈਤਾਬ ਦਸੀਂ ਲਵਾਂ ਉਸਦੀ ਖਬਰ ਮੈਂ ਜਾਇਕੇ ਤੇ। ਤੇਰੇ ਨਾਲ ਕੀ ਬੀਤਿਆ ਹਾਲ ਬੇਗਮ ਆਖੀਂ ਕੁਲ ਤੂੰ ਮੈਨੂੰ ਸੁਨਾਇਕੇ ਤੇ। ਬੇਗਮ ਰੋਂਵਦੀ ਤੇ ਨਾਲੇ ਧੋਂਵਦੀ ਸੀ ਹਾਲ ਮੰਦੇ ਮੈਂ ਦਮ ਨੂੰ[6] ਆਇਕੇ ਤੇ। ਦਸ ਹਾਲ ਸ਼ਤਾਬ ਮੈਂ ਕਰਾਂ ਟੋਟੇ ਜਿਸ ਮੋੜਿਆ ਤੈਨੂੰ ਦੁਖਾਇਕੇ ਤੇ। ਬੇਗਮ ਆਖਦੀ ਦੁਲੇ ਦਾ ਹਾਲ ਸਾਰਾ ਮੈਨੂੰ ਪਛ ਨਾ ਹੋਰ ਭੁਲਾਇਕੇ ਤੇ। ਹੋਰ ਧਨ ਮਾਲ ਜੋ ਨਾਲ ਮੇਰੇ ਕੁਲ ਆਈਆਂ ਉਥੇ ਲੁਟਾਇਕੇ ਤੇ। ਕਿਸ਼ਨ ਸਿੰਘਾ ਕੀ ਦੁਲੇ ਦਾ ਹਾਲ ਪੁਛੇ ਫੌਜ ਚਾਹੜਦੇ ਧੁਮ ਧੁਮਾਇਕੇ ਤੇ।
ਅਕਬਰ ਬਾਦਸ਼ਾਹ ਨੇ ਸੇਖੋਂ ਨੂੰ ਬੁਲਾਕੇ ਸ਼ਰਮਿੰਦਾ ਕਰਨਾ ਅਗੋਂ ਸੇਖੋਂ
ਨੇ ਅਰਜ ਕਰਨ ਮੈਂ ਆਪ ਜ਼ਾਇਕੇ ਸਾਰਾ ਹਾਲ ਦੇਖਦਾ ਹਾਂ
ਸੇਖੋਂ ਨੇ ਪਿੰਡਾਂ ਨੂੰ ਜਾਣਾ ਤੇ ਬਾਰ ਵਿਚ ਦੁਲੇ ਨੂੰ ਮਿਲਣਾ
ਸੇਖੋਂ ਨੇ ਦੁਲੇ ਦੀ ਬਹਾਦਰੀ ਦੇਖ ਕੇ ਮੁਆਫ ਕਰਨਾ ਤੇ ਘੋੜੇ ਇਨਾਮ ਦੇਣਾ ਤੇ ਲਾਹੌਰ ਜਾਣ ਲਈ ਕਹਿਣਾ
ਸੇਖੋਂ ਦੁਲੇ ਦੀ ਦੇਖ ਬਹਾਦਰੀ ਨੂੰ ਪੰਝੀ ਦੇਂਵਦਾ ਘੋੜੇ ਇਨਾਮ ਯਾਰੋ। ਨਾਲੇ ਆਖਦਾ ਚਲ ਤੂੰ ਸੰਗ ਮੇਰੇ ਮੇਰੇ ਬਾਦਸ਼ਾਹ ਨੂੰ ਕਰੋ ਸਲਾਮ ਯਾਰੋ। ਸਭ ਤੇਰੇ ਕਸੂਰ ਮੁਆਫ ਹੋਵਨ ਕਰਦਾ ਨੇਕੀ ਮੈਂ ਤੇਰੀ ਬਿਆਨ ਯਾਰੋ। ਬਾਦਸ਼ਾਹ ਨੇ ਕਿਸੇ ਦੀ ਨਹੀਂ ਮੰਨੀ ਜਦੋਂ ਸੁਣਦਾ ਸੀ ਮੇਰੀ ਕਲਾਮ ਯਾਰੋ। ਕੋਈ ਜਾਇਕੇ ਬਦੀ ਦਾ ਕਰੇ ਤੇਰੀ ਤਬ ਰਖਾਂ ਮੈਂ ਨੇਕ ਫਰਜਾਮ ਯਾਰੋ। ਕਿਸ਼ਨ ਸਿੰਘ ਮੈਂ ਸੱਚ ਦਾ ਝੂਠ ਕਰਕੇ ਸਚ ਦਾ ਕਰਦਾ ਸੀ ਤੈਨੂੰ ਇਨਜਾਮ ਯਾਰੋ।
ਸੇਖੋਂ ਨਾਲ ਦੁਲੇ ਨੇ ਲਾਹੌਰ ਆਉਣਾ
ਦੁਲਾ ਪੰਜ ਸੌ ਸੰਗ ਸਵਾਰ ਲੈ ਕੇ ਸੇਖੋਂ ਨਾਲ ਲਾਹੌਰ ਨੂੰ ਆਂਵਦਾ ਈ। ਮੈਂ ਤਾਂ ਸ਼ਾਹ ਨੂੰ ਕਰਾਂ ਸਲਾਮ ਨਾਹੀਂ ਏਹ ਬੋਲਕੇ ਮੁਖੋਂ ਸੁਨਾਂਵਦਾ ਈ। ਸੇਖੋਂ ਆਖਦਾ ਜਿਵੇਂ ਸਲਾਹ ਤੇਰੀ ਤੇਰਾ ਬੋਲ ਮੈਂ ਨਹੀਂ ਭੁਆਂਵਦਾ ਈ। ਜਦੋਂ ਵਿਚ ਲਾਹੌਰ ਦੇ ਆਏ ਵੜੇ ਸੇਖੋਂ ਦੁਲੇ ਨੂੰ ਓਥੇ ਠਹਿਰਾਂਵਦਾ ਈ। ਭਾਈ ਦੁਲਿਆ ਜਰਾ ਸਸਤਾਂ ਜਾਵੀਂ ਮੈਂ ਤਾਂ ਸ਼ਾਹ ਨੂੰ ਖਬਰ ਪੁਚਾਂਵਦਾ ਈ। ਜਾਂ ਪੁਜਾ ਝਟ ਵਜ਼ੀਰ ਤਾਈਂ ਤੈਨੂੰ ਆਦਰ ਨਾਲ ਲਿਜਾਂਵਦਾ ਈ। ਜਾਏ ਸੇਖੋਂ ਨੇ ਬਾਪ ਨੂੰ ਖਬਰ ਕੀਤੀ ਦੁਲਾ ਤੇਰੇ ਸਲਾਮ ਨੂੰ ਆਵਦਾ ਈ। ਭੇਜ ਸ਼ਾਹ ਨੇ ਫਿਰ ਵਜ਼ੀਰ ਦਿਤਾ ਨਾਲੇ ਬੋਲਕੇ ਇਹ ਫੁਰਮਾਂਵਦਾ ਈ। ਜਾਕੇ ਨਾਲ ਤਾਜੀਬ ਲਿਆ ਉਸ ਨੂੰ ਜੇਹੜਾ ਸ਼ੇਖੋਂ ਦਾ ਭਾਈ ਸਦਾਂਵਦਾ ਈ। ਝਟ ਗਿਆ ਵਜੀਰ ਤੇ ਲੈ ਆਇਆ ਦੁਲਾ ਵਿਚ ਦਰਬਾਰ ਦੇ ਆਂਵਦਾ ਈ। ਖੜਾ ਹੋਂਵਦਾ ਸ਼ੇਰ ਦੇ ਵਾਂਗ ਯਾਰੋ ਨਾਲ ਸਾਂਗ ਦੇ ਤੁਰਤ ਭਵਾਂਵਦਾ ਈ। ਨਾਲ ਜ਼ੋਰ ਪੇ ਜ਼ਿਮੀਂ ਤੇ ਮਾਰਦਾ ਉਤੇ ਸੀਸ ਨੂੰ ਝਟ ਝੁਕਾਵਦਾ ਈ। ਇਸ ਹਾਲ ਨੂੰ ਦੇਖ ਕੇ ਕਹੇ ਸੇਖੋਂ ਏਹਨੂੰ ਅਦਬ ਅਦਾਬ ਨਾ ਆਉਂਦਾ ਈ। ਜਦੋਂ ਮਸਤ ਹਾਥੀ ਵਾਂਗ ਜਾ ਖੜਾ ਹੋਇਆ ਦਿਲ ਸਾਰਿਆ ਦੇ ਖੌਫ ਖਾਂਵਦਾ ਈ। ਅਹਿਲਕਾਰਾਂ ਦਾ ਸੀਨਾ ਕੰਬ ਗਿਆ ਨਾਲ ਸ਼ੈਨਤਾਂ ਸ਼ਾਹ ਫਰਮਾਂਵਦਾ ਈ। ਏਥੋਂ ਝੱਬ ਹੀ ਏਹਨੂੰ ਲਜਾਓ ਸੇਖੋਂ ਏਹਦਾ ਰੂਪ ਹੀ ਬੜਾ ਡਰਾਂਵਦਾ ਈ। ਸੇਖੋਂ ਝੱਟ ਹੀ ਰਮਜ ਨੂੰ ਸਮਝ ਜਾਵੇ ਫਿਰ ਦੁਲੇ ਨੂੰ ਇਹ ਸੁਨਾਂਵਦਾ ਈ। ਚਲ ਸੈਹਰ ਦਾ ਸੈਰ ਕਰਾਵਾਂ ਤੈਨੂੰ ਇਹ ਦਿਲ ਮੇਰੇ ਅਜ ਚਾਂਵਦਾ ਈ। ਸੇਖੋਂ ਨਾਲ ਸੀ ਦੁਲਾ ਰਵਾਨ ਹੋਇਆ ਜਦੋਂ ਵਿਚ ਬਜਾਰ ਦੇ ਜਾਂਵਦਾ ਈ। ਕਹੇ ਸੇਖੋਂ ਨੂੰ ਮੁੜਕੇ ਜਾ ਭਾਈ ਮੈਂ ਤਾਂ ਤੇਰੀ ਤਕਲੀਫ ਨਾ ਚਾਂਹਵਦਾ ਈ। ਆਖੇ ਦੁਲੇ ਦੇ ਸੇਖੋਂ ਮੁੜ ਜਾਏ ਪਿਛੋਂ ਦੁਲਾ ਫਿਰ ਰੰਗ ਬਤਾਂਵਦਾ ਈ। ਅਸਾਂ ਭੁਖੇ ਨਾ ਜਾਣਾ ਲਾਹੌਰ ਵਿਚੋਂ ਨਾਲ ਦੋਸਤਾਂ ਮਤਾ ਪਕਾਂਵਦਾ ਈ। ਕਿਸ਼ਨ ਸਿੰਘ ਨਾ ਸੂਰਮਾਂ ਮੂਲ ਟਲਦਾ ਦੇਖੋ ਅਜ ਕੀ ਹਥ ਦੁਖਾਂਵਦਾ ਈ।
ਲੁਟਣਾ ਦੁਲੇ ਨੇ ਹਲਵਾਈਆਂ ਨੂੰ-ਕੋਰੜਾ ਛੰਦ
ਡਰ ਕੇ ਦੁਲੇ ਥੀਂ ਸੇਖੋਂ ਪਿਛਾਂਹ ਜਾਂਵਦਾ। ਸਾਥੀਆਂ ਤੇ ਤਾਈਂ ਦੁਲਾ ਹੈ ਸੁਨਾਂਵਦਾ। ਭੁਖਿਆਂ ਅਸਾਂ ਏਥੋਂ ਨਹੀਂ ਮੂਲ ਜਾਵਣਾ। ਰੋਜ਼ ਨਾ ਲਾਹੌਰ ਵਿਚ ਫੇਰਾ ਪਾਵਣਾ। ਚਲੋ ਹਲਵਾਈਆਂ ਦੇ ਬਜਾਰ ਚਲੀਏ ਚੰਗੀ ਚੰਗੀ ਜਗਾ ਦੇਖੇ ਫੇਰਾ ਪਾ ਲਈਏ। ਕਰੇ ਜੇਹੜਾ ਦਿਲ ਤੁਸਾਂ ਸੋਈ ਖਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਕਰਦੇ ਸਲਾਹ ਸਭੀ ਹੈਸੀ ਜਾਂਵਦੇ । ਝੱਟ ਹਲਵਾਈਆਂ ਦੀ ਤਰਫ ਧਾਂਵਦੇ ਜਾਕੇ ਬਜ਼ਾਰ ਵਿਚ ਸ਼ੋਰ ਪਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਪੀਂਵਦੇ ਸੀ ਦੁਧ ਤੇ ਮਠਆਈ ਖਾਂਵਦੇ। ਬੋਲਦਾ ਜੇ ਕੋਈ ਸੀ ਓਹਨੂੰ ਡਰਾਵਦੇ। ਤੇਗ ਦਾ ਸ਼ਿਤਾਬੀ ਖਿਚ ਲੈ ਬਣਾਵਣਾ। ਰੋਜ ਨਾ ਲਾਹੌਰ ਸ਼ਹਿਰ ਫੇਰਾ ਪਾਵਣਾ। ਥੋਹੜੀ ਘਨੀ ਖਾਂਪੇ ਤੇ ਖਰਾਬ ਕਰਦੇ। ਬਾਦਸ਼ਾਹ ਕੋਲੋਂ ਨਹੀਂ ਮੂਲ ਡਰਦੇ। ਚੱਕ ਕੇ ਤੇ ਬਾਕੀ ਪਲੇ ਵਿਚ ਪਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਖਾਕੇ ਮਿਠਾਈ ਨਾਲੇ ਗਲੇ ਲੜਦੇ। ਬੋਲਦਾ ਜੇ ਕੋਈ ਓਹਨੂੰ ਖੂਬ ਕੁਟਦੇ। ਰੱਜਕੇ ਕਿਸ਼ਨ ਸਿੰਘ ਉਠ ਧਾਵਣਾ। ਰੋਜ਼ ਨਾ ਲਾਹੌਰ ਵਿਚ ਫੇਰਾ ਪਾਵਣਾ।
ਇਕ ਬ੍ਰਾਹਮਣ ਨੇ ਦੁਲੇ ਪਾਸ ਫਰਿਆਦ ਕਰਨੀ ਕਸਾਈਆ ਤੋਂ ਤੰਗ ਆਕੇ
ਫਿਰ ਨਿਕਲ ਬਜ਼ਾਰ ਥੀਂ ਬਾਹਰ ਆਇਆ ਤੁਲਸੀ ਰਾਮ ਬ੍ਰਾਹਮਣ ਨੇ ਘੇਰਿਆ ਸੂ। ਸਾਨੂੰ ਦੁਖੀ ਕਸਾਈਆਂ ਨੇ ਬਹੁਤ ਕੀਤਾ ਸ਼ਾਹ ਫੈਸਲਾ ਨਹੀਂ ਨਬੇੜਿਆ ਸੂ। ਤੇਰਾ ਨਾਮ ਸੁਣ ਕੇ ਅਰਜ ਆਣ ਕੀਤੀ ਸੁਣਦਿਆਂ ਸਾਰ ਦੁਲੇ ਘੋੜਾ ਫੇਰਿਆ ਸੂ। ਦੁਲਾ ਮਾਰ ਤਾੜ ਜਾਇਕੇ ਬਹੁਤ ਕਰਦਾ ਐਪਰ ਕਾਲੀਆਂ ਸਾਹਮਣੇ ਧਰਿਆ ਸੂ। ਨਾਲੇ ਕਢਕੇ ਛੁਰੀਆਂ ਵਖਾਣ ਲਗੇ ਤੇਰਾ ਬਾਪ ਦਾਦਾ ਜਿਵੇਂ ਚੀਰਿਆ ਸੂ। ਖਲਾਂ ਭੂਸ ਦੇ ਨਾਲ ਭਰਾਇਕੇ ਤੇ ਸਿਰ ਕੁਲੇ ਦੇ ਨਾਲ ਨਖੇਰਿਆ ਸੂ। ਬਾਕੀ ਹਡ ਤੇ ਮਾਸ ਸਭ ਕੁਤਿਆਂ ਨੂੰ ਵੇਖੋ ਦੁਖ ਹੀ ਜਾ ਬਖੇਰਿਆ ਸੂ। ਜਦੋਂ ਦੁਲੇ ਨੇ ਇਤਨੀ ਗਲ ਆਖੀ ਘੋੜਾ ਗੁਸੇ ਨਾਲ ਚਮਕੇਰਿਆ ਸੂ। ਛੋਈ ਸਿਰ ਜਾ ਤਨ ਤੋਂ ਜੁਦਾ ਕੀਤੇ ਫਿਰ ਔਰਤਾਂ ਤੇ ਪਲੂ ਫੇਰਿਆ ਸੂ। ਪਾਏ ਰਬ ਦੇ ਵਾਸਤੇ ਕਿਸ਼ਨ ਸਿੰਘਾ ਘੋੜਾ ਫੇਰ ਪਿਛਾਂਹ ਨੂੰ ਫੇਰਿਆ ਸੂ।
ਪਹਿਲੇ ਫਰਿਆਦ ਕਰਨੀ ਕਸਾਈਆਂ ਨੇ।
ਪੰਜ ਸਤ ਹਲਵਾਈ ਸਲਾਹ ਕਰਕੇ ਤੁਰਤ ਬਾਦਸ਼ਾਹ ਸਾਹਮਣੇ ਜਾਂਵਦੇ ਨੇ। ਸਾਡੀ ਦੁਲੇ ਨੇ ਲੁਟ ਦੁਕਾਨ ਲੀਤੀ ਹਥ ਜੋੜ ਕੇ ਅਰਜ਼ ਸੁਣਾਂਵਦੇ ਨੇ। ਕੀਤੀ ਹੀਲ ਹੁਜਤ ਕਿਸੇ ਸਾਹਮਣੇ ਜਾ ਝਟ ਖਿਚ ਤਲਵਾਰ ਦਿਖਾਂਵਦੇ ਨੇ। ਨਾਲੇ ਲਟਿਆ ਤੇ ਨਾਲੇ ਕੁਟਿਆ ਈ ਦਿਲੋਂ ਸ਼ਾਹ ਦਾ ਖੌਫ ਉਡਾਂਵਦੇ ਨੇ। ਬੰਦੋਬਸਤ ਨਾ ਦੁਲੇ ਦਾ ਹੋਂਵਦਾ ਜੇ ਜਾਨ ਸਭ ਦੀ ਉਠ ਗਵਾਂਵਦੇ ਨੇ। ਹਾਲ ਹਾਲ ਹੀ ਹਾਲ ਪੁਕਾਰ ਕੀਤੀ ਕਿਸ਼ਨ ਸਿੰਘ ਨੂੰ ਤੁਰਤ ਭੁਕਾਂਵਦੇ ਨੇ।
ਫਿਰ ਕਸੈਣੀਆਂ ਨੇ ਦਰਬਾਰ ਵਿਚ ਹਾਜ਼ਰ ਹੋ ਕੇ ਫਰਿਆਦ ਕਰਨੀ
ਦੁਲਾ ਪਿੰਡ ਨੂੰ ਤੁਰਤ ਰਵਾਨ ਹੋਇਆ ਸਭ ਰੋਂਵਦੀਆਂ ਤੇ ਕੁਰਲਾਂਦੀਆਂ ਨੇ। ਜ਼ਾਰੋ ਜ਼ਾਰ ਹੀ ਰੋਂਵਦੀਆਂ ਮਾਰ ਨਾਹਰੇ ਨੇ ਪੀਦੀਆਂ ਤੇ ਨਾ ਖਾਂਦੀਆਂ ਨੇ। ਸਰ ਚੱਕ ਕੇ ਤੇ ਸਭ ਨਾਲ ਹੋਈਆਂ ਤੁਰਤ ਵਿਚ ਦਰਬਾਰ ਦੇ ਜਾਂਦੀਆਂ ਨੇ। ਹਾਏ ਹਾਏ ਸਭ ਪੁਕਾਰ ਕੇ ਤੇ ਕੂਕਾਂ ਮਾਰਕੇ ਅਰਜ਼ ਸੁਣਾਂਦੀਆਂ ਨੇ। ਸਾਡੀ ਸੁਣੀ ਫਰਿਆਦ ਤੂੰ ਬਾਦਸ਼ਾਹਾ ਰੋ ਰੋ ਕੇ ਸ਼ੋਰ ਮਚਾਦੀਆਂ ਨੇ। ਸਭੋ, ਪਿਟ ਪਿਟ ਕੇ ਵਾਲ ਸਿਰ ਦੇ ਅਗੇ ਸ਼ਾਹ ਦੇ ਖਾਕ ਸਿਰ ਪਾਂਦੀਆਂ ਨੇ। ਸਿਰ ਸ਼ਾਹ ਦੇ ਸਾਹਮਣੇ ਜਾ ਰਖੇ ਫਿਰ ਖੋਹ ਕੇ ਸਾਰੇ ਵਿਖਾਂਦੀਆਂ ਨੇ। ਅਸੀਂ ਦੁਲੇ ਨੇ ਰੰਡੀਆਂ ਕੀਤੀਆਂ ਹਾਂ ਇਕ ਪਲ ਵਿਚ ਸ਼ਾਹ ਨੂੰ ਆਂਦੀਆਂ ਨੇ। ਨਾਲੇ ਵਾਸਤੇ ਰਬ ਦੇ ਘੱਤਣ ਪਈਆਂ ਹਥ ਜੋੜ ਇਨਸਾਫ ਨੂੰ ਚਾਂਹਦੀਆਂ ਨੇ। ਕਿਸ਼ਨ ਸਿੰਘ ਜਾਂ ਸਿਰਾਂ ਨੂੰ ਬਾਲ ਬੱਚੇ ਗਸ਼ੀ ਖਾਂ ਬੇਹੋਸ਼ ਹੋ ਜਾਂਦੀਆਂ ਨੇ।
ਅਕਬਰ ਬਾਦਸ਼ਾਹ ਨੇ ਇਹ ਜੁਲਮ ਦੇਖਕੇ ਗੁਸੇ ਹੋਣਾ ਸੇਖੋਂ ਨੇ ਝੂਠਾ ਸਾਬਤ ਕਰਨਾ
ਜਦੋਂ ਗੁਸੇ ਨੇ ਆਣਕੇ ਜ਼ੋਰ ਕੀਤਾ ਚਿਹਰਾ ਸ਼ਾਹ ਦਾ ਵਾਂਗ ਅੰਗਿਆਰ ਹੋਇਆ। ਤੁਰਤ ਸੇਖੋਂ ਨੂੰ ਪਾਸ ਬੁਲਾਇਕੇ ਤੇ ਸ਼ਾਹ ਉਸਦੇ ਨਾਲ ਵਿਚਾਰ ਹੋਇਆ। ਜੁਲਮ ਰੋਜ ਕਰਦਾ ਦੁਲਾ ਉਠ ਭਾਰੀ ਤੇਰੀ ਓਸਦੇ ਨਾਲ ਪਿਆਰ ਹੋਇਆ। ਨਿਤਕਰੇ ਸਫਾਰਸ਼ਾਂ ਸੇਖੋਂ ਉਤੋਂ ਸਾਰਾ ਝੂਠ ਤੇਰਾ ਗੁਫਤਾਰ ਹੋਇਆ। ਸੇਖੋਂ ਆਖਦਾ ਨਹੀਂ ਤੂੰ ਬਾਦਸ਼ਾਹ ਇਸ ਭੇਦ ਦਾ ਕੁਲ ਜ਼ਹੂਰ ਹੋਇਆ। ਮੈਦਾ ਖੱਤਰੀ ਭਾਈ ਹਲਵਾਈਆਂ ਦਾ ਇਸ ਬਾਤ ਦਾ ਓਹ ਤਲਬਗਾਰ ਹੋਇਆ। ਅਗੇ ਮਦਤ ਮੈਂ ਦੁਲੇ ਦੀ ਕਰਦਾ ਸੀ ਐਪਰ ਮੇਰਾ ਫਰੇਬ ਬਿਕਾਰ ਹੋਇਆ। ਮੇਰਾ ਚਲਿਆ ਵਸ ਨਾ ਇਕ ਰਤੀ ਸੇਖੋਂ ਉਸਦਾ ਜਾ ਤਲਬਗਾਰ ਹੋਇਆ। ਦੁਲਾ ਉਸਨੂੰ ਆਇਆ ਮਲੂਮ ਹੋਇਆ ਵਿਚ ਜਾਈਆਂ ਦੇ ਏਹ ਕਰਾਰ ਹੋਇਆ। ਹੋਰ ਨਾਰੀ ਗਲ ਜਾ ਕਸਿਆਨੀਆਂ ਦੀ ਜਿਦੇ ਵਾਸਤੇ ਦੂਸਰਾ ਕਾਰ ਹੋਇਆ। ਲਾਓ ਦੁਲੇ ਨੂੰ ਕੋਈ ਅਲਜ਼ਾਮ ਭਾਰਾ ਤਾਹੀਂ ਬਾਬਲਾ ਸ਼ੋਰ ਦਰਬਾਰ ਹੋਇਆ। ਪਰਦਾ ਇਸਦਾ ਫਾਸ਼ ਨਾ ਹੋਇਆਂ ਤਾਂ ਹੀ ਇਨ੍ਹਾਂ ਦੇ ਵਿਚ ਤਕਰਾਰ ਹੋਇਆ। ਭੜਕੀ ਅੱਗ ਜਾਂ ਗੁਸਾ ਬੁਲੰਦ ਹੋਇਆ ਖੰਜਰ ਸੈਦੇ ਦੇ ਹੱਥ ਦੁਧਾਰ ਹੋਇਆ। ਇਕ ਦੂਸਰੇ ਨੂੰ ਕਤਲ ਕੀਤਾ ਏਹਨਾਂ ਬਾਕੀ ਬਚੇ ਜੋ ਸੋਚ ਵਿਚਾਰ ਹੋਇਆ। ਆਖਦੇ ਫਿਰ ਜਾਂ ਸ਼ਾਹ ਨੂੰ ਸੁਣੋ ਭਾਈ ਸਾਡੇ ਵਾਸਤੇ ਵਾਰ ਤਿਆਰ ਹੋਇਆ। ਕਿਸ਼ਨ ਸਿੰਘ ਅਜ ਦੁਲੇ ਦੀ ਖਬਰ ਹੋਈ ਪੂਰਾ ਦੋਹਾਂ ਦਾ ਜਿਹਾ ਇਕਰਾਰ ਹੋਇਆ।
ਯਕੀਨ ਹੋਣਾ ਬਾਦਸ਼ਾਹ ਨੂੰ ਸੇਖੋਂ ਤੇ ਜਮਾਂ ਕਰਨੇ ਹਥਿਆਰ ਕਾਜੀਆਂ ਦੇ ਬੰਦ
ਕਰਨੀਆਂ ਦੁਕਾਨਾਂ ਹਲਵਾਈਆਂ ਦੀਆਂ
ਦਿਲ ਸ਼ਾਹ ਦੇ ਵਿਚ ਯਕੀਨ ਆਇਆ ਸੁਣਕੇ ਸੇਖੋਂ ਦਾ ਕੁਲ ਬਿਆਨ ਯਾਰੋ। ਝਟ ਸਦ ਕੇ,ਫੌਜ ਪੁਲੀਸ ਵਾਲੀ ਦਿਤਾ ਸ਼ਾਹ ਨੇ ਇਹ ਫੁਰਮਾਨ ਯਾਰੋ। ਜਾਕੇ ਵਿਚ ਬਜ਼ਾਰ ਕਸਾਈਆਂ ਦੇ ਜਮਾਂ ਕਰੋ ਹਥਿਆਰ ਇਕ ਥਾਂ ਯਾਰੋ। ਚਾਕੁ ਛੁਰੀ ਭੀ ਇਕ ਨਾ ਰਹਿਣ ਦਿਤੀ ਏਹ ਏਹ ਲੋਕ ਸਾਰੇ ਬੇਈਮਾਨ ਯਾਰੋ। ਨਾਲੇ ਕੁਲ ਬਜ਼ਾਰ ਹਲਵਾਈਆਂ ਦੇ ਬੰਦ ਕਰੇ ਮਹੀਨਾ ਦੁਕਾਨ ਯਾਰੋ। ਹੋਆ ਜ਼ੁਲਮ ਤੇ ਜ਼ੁਲਮ ਹਜ਼ਾਰ ਸ਼ਾਹਾ ਢਾਈਂ ਮਾਰਦੇ ਘਰਾਂ ਨੂੰ ਜਾਣ ਯਾਰੋ। ਜੋਰਾਵਰਾਂ ਦੇ ਅਗੇ ਨਾ ਪੇਸ਼ ਜਾਵੇ ਝੂਠੇ ਸਚਿਆਂ ਤੁਰਤ ਕਰਾਨ ਯਾਰੋ। ਕਿਸ਼ਨ ਸਿੰਘ ਨਾ ਦੋਸ਼ ਸਿਰ ਸੇਖੋਂ ਦੇ ਐਪਰ ਡਾਢੇ ਦੇ ਵਲ ਧਿਆਨ ਯਾਰੋ।
ਬਾਦਸ਼ਾਹ ਨੇ ਬੀਰਬਲ ਨੂੰ ਲੈਕੇ ਆਪ ਪਿੰਡੀ ਜਾਣਾ ਤੇ ਦੁਲੇ ਦਾ ਹਾਲ ਦੇਖਣਾ
ਤੇ ਦਾੜੀ ਮੁਛ ਕਟ ਕੇ ਲਾਹੌਰ ਜਾਣਾ
ਇਕ ਰੋਜ਼ ਬਹਾਨੇ ਸ਼ਕਾਰ ਕਰਕੇ ਸੰਦਲ ਬਾਰ ਨੂੰ ਬਾਦਸ਼ਾਹ ਧਾਂਵਦਾ ਈ। ਬੀਰਬਲ ਵਜੀਰ ਨੂੰ ਨਾਲ ਲੈਕੇ ਹੋਰ ਕਿਸੇ ਨੂੰ ਨਹੀਂ ਸੁਣਾਂਵਦਾ ਈ। ਜਦੋਂ ਪਿੰਡੀ ਦੀ ਹੱਦ ਵਿਚ ਜਾ ਵੜਿਆ ਜੋੜਾ ਹਰਨ ਦਾ ਨਜ਼ਰ ਵਿਚ ਆਂਵਦਾ ਈ। ਸਿਰ ਏਹਨਾ ਦੇ ਸੋਹਣ ਲੰਗੋਟੀਆਂ ਸਨ ਘੋੜੇ ਇਹਨਾਂ ਦੇ ਮਗਰ ਲਗਾਂਵਦਾ ਈ। ਪਿਛੇ ਹਰਨਾਂ ਦੇ ਸਣੇ ਵਜੀਰ ਲਗਾ ਵਿਚ ਦੁਲੇ ਦੇ ਬਾ ਗਏ ਜਾਂਵਦਾ ਈ। ਅਗੋਂ ਦੇਖਕੇ ਮਾਲੀ ਅਵਾਜ ਕਰਦਾ ਮਿਰਗ ਦੁਲੇ ਦਾ ਆਖ ਬਤਾਂਵਦਾ ਈ। ਮਾਲੀ ਦਸਕੇ ਤੈਹ ਨਰ ਨੋਟੀਆਂ ਦਾ ਦੇਖ ਆਬਰੂ ਸੀਸ ਨਿਵਾਂਵਦਾ ਈ। ਏਨੇ ਚਿਰ ਨੂੰ ਦੁਲਾ ਭੀ ਛੇੜ ਘੋੜਾ ਪਿੰਡੋਂ ਤਰਫ ਬਗੀਚੇ ਸਦਾਂਵਦਾ ਈ। ਦੇਖ ਉਸਨੂੰ ਬਾਦਸ਼ਾਹ ਕੰਬ ਗਿਆ ਐਪਰ ਬੀਰਬਲ ਬਨਤ ਬਤਾਂਵਦਾ ਈ । ਮਲਵੋ ਖਬਿਓਂ ਤੁਰਤ ਨਿਕਾਲ ਸੰਦਲ ਉੱਤੇ ਇੱਟ ਦੇ ਹੈਸੀ ਘਸਾਂਵਦਾ ਈ। ਝਟ ਪਟ ਹੀ ਤਿਲਕ ਲਗਾਇਕੇ ਤੇ ਰੂਪ ਭੰਡ ਦਾ ਚਾ ਬਨਾਂਵਦਾ ਈ। ਦੁਲਾ ਬਾਗ ਦੇ ਵਿਚ ਆਨ ਵੜਿਆ ਬੀਰਬਲ ਸੀਸ ਨਵਾਂਵਦਾ ਈ। ਦੁਲਾ ਆਖਦਾ ਬੋਲੋ ਕਬਿਤ ਮੇਰਾ ਬੀਰਬਲ ਸੁਤੀ ਮਟਾਂਵਦਾ ਈ। ਧਨਾਂ ਧੰਨ ਹੀ ਧੰਨ ਹਲਾਇ ਕੇ ਤੇ ਛੰਦ ਬਿੰਦਿਓਂ ਖੂਬ ਸੁਣਾਂਵਦਾ ਈ। ਨਾਲ ਗਏ ਸੀ ਦੁਲੇ ਦੇ ਬਾਪ ਦਾਦੇ ਸਿਫਤ ਉਹਨਾਂ ਦੀ ਬਹੁਤ ਦੁਰਾਂਵਦਾ ਈ। ਦੁਲੇ ਸੁਣੀ ਤਾਰੀਫ ਆਨੰਦ ਹੋਇਆ ਤੁਰਤ ਜਾ ਕੇ ਦਾਨ ਦਲਾਂਵਦਾ ਈ। ਦੋਨੋਂ ਪਾਕੇ ਦਾਨ ਰਵਾਂ ਹੋਏ ਸਚ ਸਦ ਕੇ ਸਾਂਹ ਠਹਿਰਾਂਵਦਾ ਈ। ਕਰਕੇ ਨਾਲ ਵਜ਼ੀਰ ਸਲਾਹ ਏਥੇ ਫਿਰ ਘੋੜੇ ਦੀ ਦੁਮ ਕਟਾਂਵਦਾ ਈ। ਨਾਲੇ ਕੰਨ ਭੀ ਉਸ ਦੇ ਕੱਟ ਦਿਤੇ ਫਿਰ ਪਿਛਾਂਹ ਨੂੰ ਮੋੜ ਬੁਲਾਂਵਦਾ ਈ। ਇਕੀ ਪਲ ਦੇ ਵਿਚ ਪਲੰਗ ਵਾਂਗੂ ਹਾਲ ਦੁਲੇ ਨੂੰ ਜਾ ਦੁਖਾਂਵਦਾ ਈ। ਦੁਲਾ ਦੇਖਕੇ ਘੋੜੇ ਦਾ ਹਾਲ ਐਸਾ ਨਾਲ ਗੁਸੇ ਦੇ ਲਾਲ ਹੋ ਜਾਂਵਦਾ ਈ। ਝਟ ਲਖੀ ਤੇ ਤਾਂਪਰਾ ਪਾਇਕੇ ਤੇ ਉਹਨੂੰ ਹਵਾ ਦੇ ਵਾਂਗ ਉਡਾਂਵਦਾ ਈ। ਹੱਦ ਪੈਸੇ ਖੁਸ਼ੀ ਦੇ ਨਾਲ ਜਾਂਦੇ ਦੁਲਾ ਸ਼ੇਰ ਦੇ ਵਾਂਗ ਘੇਰਾ ਪਾਂਵਦਾ ਈ। ਮਾਰੇ ਖੌਫ ਦੇ ਦੋਨੋਂ ਖਲੋ ਗਏ ਅਗੋਂ ਸਾਂਗ ਨੂੰ ਚਮਕਾਂਵਦਾ ਈ। ਤੁਰਤ ਕਟ ਦੋਹਾਂ ਦੀ ਮੁਛ ਦਾਹੜੀ ਮੂੰਹ ਬੋਲਕੇ ਸਾਂਨ ਲਗਾਂਵਦਾ ਈ। ਕਿਸ਼ਨ ਸਿੰਘ ਮੈਂ ਆਖ ਸੁਣਾਂਵਦਾ ਹਾਂ ਚਾੜ੍ਹ ਫੌਜ ਹਯਾ ਜੇ ਆਂਵਦੀ ਏ।
ਬਾਦਸ਼ਾਹ ਨੂੰ ਲਾਹੌਰ ਜਾ ਕੇ ਦੀਵਾਨ ਕਰਨਾ ਤੈ ਸੇਖੋਂ ਨੂੰ ਬੁਲਾ ਕੇ ਮਾਰਨਾ
ਬਾਦਸ਼ਾਹ ਨੂੰ ਜ਼ਿਮੀਂ ਨ ਵੇਹਲ ਦੇਵੇ ਘੋੜਾ ਛੇੜ ਲਾਹੌਰ ਵਿਚ ਆਇਆ ਈ। ਦੇਵੇ ਹੁਕਮ ਦਰਬਾਰ ਦੇ ਨਾਲ ਗੁਸੇ ਨਾਲੇ ਸੇਖੋਂ ਨੂੰ ਪਾਸ ਬਲਾਇਆ ਈ। ਚਾਬਕ ਆਪਣੇ ਹੱਥ ਵਿਚ ਪਕੜ ਕੇ ਤੇ ਸਾੜ ਸਾੜ ਹੀ ਸਾੜ ਘਨਘਾਰ ਪਾਈ। ਪੰਜ ਸਤ ਜਾਂ ਸੇਖੋਂ ਨੂੰ ਮਾਰੀਆਂ ਨੇ ਓਨਾਂ ਨਾਲ ਹੀ ਨਾਲ ਪੁਕਾਰ ਪਾਈ। ਫਿਰ ਸ਼ਾਹ ਨੇ ਆਖਿਆ ਨਾਲ ਗੁਸੇ ਤੈਨੂੰ ਸ਼ਰਮ ਹਯਾ ਨਾ ਮੂਲ ਆਈ। ਪਹਿਲਾਂ ਲੁਟਿਆ ਅਲੀ ਸੌਦਾਗਰਾਂ ਨੂੰ ਲੁਟ ਪੁਟਕੇ ਪਿਛਾ ਦਲਾਇਆ ਈ। ਸ਼ਾਹੂਕਾਰ ਮੈਂਦਾ ਗਿਆ ਵਣਜ ਕਾਰਨ ਪਿੰਡੀ ਉਸ ਦਾ ਧਨ ਖਪਾਇਆ ਈ। ਇਹਨਾਂ ਆਇਕੇ ਜਾਂ ਫਰਿਆਦ ਕੀਤੀ ਤੂੰ ਦੋਹਾਂ ਨੂੰ ਝੂਠਾ ਠਹਿਰਾਇਆ ਈ। ਤੇਰੀ ਮਾਂ ਦੀ ਉਸਨੇ ਗੁਤ ਮੁਨੀ ਤਾਂ ਭੀ ਸ਼ਰਮ ਤੈਂ ਦਿਲੋਂ ਭੁਲਾਇਆ ਈ। ਬਦੀਆਂ ਸਾਰੀਆਂ ਦਿਲ ਦੀਆਂ ਮੇਨਿਆਂ ਤੇ ਫੇਰ ਉਸ ਨੂੰ ਏਥੇ ਲਿਆਇਆ ਈ। ਆ ਕੇ ਖੜਾ ਦਰਬਾਰ ਵਿਚ ਮਸਤ ਹੋ ਕੇ ਉਸ ਜ਼ਰਾ ਨਾਂ ਸਿਰ ਝੁਕਾਇਆ ਈ। ਜਦੋਂ ਟੋਰਿਆ ਫਿਰ ਦਰਬਾਰ ਵਿਚੋਂ ਸ਼ੋਰ ਵਿਚ ਹਲਵਾਈਆਂ ਪਾਇਆ ਈ। ਫਿਰ ਜਾਇਕੇ ਘਰੇ ਕਸਾਈਆਂ ਦੇ ਘੋੜਾ ਦੁਲੇ ਨੇ ਖੂਬ ਫਰਾਇਆ ਈ। ਤੁਰਤ ਛਵੀ ਕਸਾਈਆਂ ਨੂੰ ਕਤਲ ਕਰਕੇ ਸਾਂਦਲ ਬਾਰ ਨੂੰ ਮੁਖ ਫਰਾਇਆ ਈ। ਹੋਰ ਹੁਣ ਸੋਚ ਬਹਾਨਾ ਕੋਈ ਜੇ ਕਰ ਜਾਨ ਦਾ ਖੌਫ ਤੈਂ ਪਾਇਆ ਈ। ਕਿਸ਼ਨ ਸਿੰਘ ਨੇ ਫਿਰ ਕਰਕੇ ਵਿਦਾ ਮੈਨੂੰ ਮੁਖੋਂ ਬੋਲਕੇ ਇਹ ਫੁਰਮਾਇਆ ਈ।
ਬਾਦਸ਼ਾਹ ਦਾ ਹੁਕਮ ਜੇਹੜਾ ਦੁਲੇ ਨੂੰ ਪਕੜੇਗਾ ਉਸ ਨੂੰ ਇਨਾਮ ਮਿਲੇਗਾ
ਪੀੜਾ ਪਾਨ ਦਾ ਵਿਚ ਦਰਬਾਰ ਧਰਕੇ ਅਕਬਰ ਬਾਦਸ਼ਾਹ ਮੁਖ ਥੀਂ ਬੋਲਦਾ ਹੈ। ਤੇਰਾ ਕਢ ਮਿਆਨੋਂ ਰਖ ਉਤੋਂ ਬੋਲ ਬੋਲਕੇ ਮੁਖ ਥੀਂ ਫੋਲਦਾ ਹੈ। ਕੋਈ ਬੰਨ੍ਹਕੇ ਦੁਲੇ ਨੂੰ ਕਰੋ ਹਾਜਰ ਮਿਲੇ ਖੂਬ ਇਨਾਮ ਅਨਤੋਲ ਦਾ ਹੈ। ਜਿਸ ਨੇ ਦੁਲੇ ਦੀ ਸ਼ਕਲ ਇਕ ਵਾਰ ਡਿਠੀ ਨੀਂਵੀ ਧੋਣ ਕਰਕੇ ਜ਼ਿਮੀਂ ਫੋਲਦਾ ਹੈ। ਜਿਨਾਂ ਦਲੇ ਨੂੰ ਵਿਚ ਬਾਜ਼ਾਰ ਡਿਠਾ ਅਜ ਕਾਲਜਾ ਉਹਨਾਂ ਦਾ ਡੋਲਦਾ ਹੈ। ਕਿਸ਼ਨ ਸਿੰਘ ਨਾ ਤੇਗ ਮਿਆਨ ਕਰੇ ਮੁਖ ਤੇਰਾ ਨਾ ਕੋਈ ਚਿਆਲ ਦਾ ਹੈ।
ਚੜ੍ਹਾਈ ਕਰਨੀ ਮਿਰਜ਼ਾ ਨਿਜ਼ਾਮ ਅਲੁਦੀਨ ਨੇ ਦੁਲੇ ਤੇ
ਜਦੋਂ ਦੁਲਾ ਸੀ ਵਿਚ ਲਾਹੌਰ ਆਇਆ ਮਿਰਜਾ ਨਹੀ ਸੀ ਵਿੱਚ ਦਰਬਾਰ ਬੇਲੀ। ਧਾਵਾ ਗਜਨਵੀ ਦੇ ਉਤੇ ਉਸ ਕੀਤਾ ਲੈ ਕੇ ਫੌਜ ਪਿਆਰੇ ਸੁਵਾਰ ਬੇਲੀ। ਉਸਨੇ ਦੁਲੇ ਦੀ ਸ਼ਕਲ ਨਾ ਦੇਖੀਆ ਸੀ ਤਾਂਹੀ ਕੀਤੀ ਨਾ ਸੋਚ ਵਿਚਾਰ ਬੇਲੀ। ਤੇਗ ਚੁਮ ਮਿਆਨ ਵਿਚ ਡਾਲ ਦਿਤੀ ਬੀੜਾ ਖਾਂਵਦਾ ਹੋ ਹੁਸ਼ਿਆਰ ਬੇਲੀ। ਓਸੇ ਵਕਤ ਸੀ ਫੌਜ ਨਾਲ ਉਸਦੇ ਕੁਲ ਹੋਈ ਹੈ ਸੰਗ ਤਿਆਰ ਬੇਲੀ। ਹੋਰ ਜੰਗ ਦਾ ਕੀਤਾ ਸਾਮਾਨ ਸਾਰਾ ਅਕਬਰ ਬੋਲਦਾ ਈ ਬਾਰ ਬਾਰ ਬੇਲੀ। ਲਿਆਵੇ ਦੁਲੇ ਨੂੰ ਬੰਨ੍ਹ ਕੇ ਪਾਸ ਮੇਰੇ ਗਲ ਵਿਚ ਜੰਜੀਰ ਤੂ ਡਾਰ ਬੇਲੀ। ਸਾਰਾ ਬਾਲ ਬੱਚਾ ਹੋਵੇ ਨਾਲ ਉਸਦਾ ਦੁਲਾ ਸਜਦਾ ਹੋਵੇ ਵਿਚਕਾਰ ਬੇਲੀ। ਲੈ ਕੇ ਜਾਵੀਂ ਤੂ ਫੌਜ ਤੇ ਊਠ ਘੋੜੇ ਦੇਵਾਂ ਕੁਲ ਜੇ ਹੋਵੇ ਦਰਕਾਰ ਬੇਲੀ। ਆਵੇਂ ਪਾਇਕੇ ਫਤਹ ਜੇ ਮਿਰਜ਼ਿਆਂ ਤੂ ਦੇਵੇ ਬਹੁਤ ਇਨਾਮ ਸਰਕਾਰ ਬੇਲੀ। ਹੋਰ ਦੇਸਾਂ ਜਗੀਰ ਤੇ ਮਰਤਬਾ ਮੈਂ ਕੁਲ ਫੌਜ ਦਾ ਕਰਾਂ ਮੁਖਤਾਰ ਬੇਲੀ। ਮਿਰਜਾ ਕੁਲ ਸਾਮਾਨ ਤਿਆਰ ਕਰਕੇ ਰਵਾਂ ਹੋਂਵਦਾ ਰਬ ਚਿਤਾਰ ਬੇਲੀ। ਹੋਰ ਕਈ ਸਰਦਾਰ ਸੀ ਸੰਗ ਉਸ ਦੇ ਉਹਨਾਂ ਨਾਲ ਇਹ ਕਰੇ ਗੁਫਤਾਰ ਬੇਲੀ। ਸਭ ਦੁਲੇ ਦਾ ਕੋੜਮਾਂ ਬੰਨ੍ਹ ਲੈਣਾ ਇਹ ਧਾਰਿਆ ਦਿਲ ਵਿਚ ਧਾਰ ਬੇਲੀ। ਦੇਵੇ ਬਾਦਸ਼ਾਹ ਸਾਨੂੰ ਇਨਾਮ ਭਾਰੇ ਸੁਣਕੇ ਹੋਂਵਦਾ ਖੁਸ਼ੀ ਸਰਦਾਰ ਬੇਲੀ। ਸਾਂਦਲ ਬਾਰ ਦੀ ਹਦ ਵਿਚ ਜਾਇਕੇ ਤੇ ਫੌਜ ਦਿਤੀ ਹੈ ਕਲ ਉਤਾਰ ਬੇਲੀ। ਫਿਰ ਸਭ ਸਰਦਾਰਾਂ ਨੂੰ ਹੁਕਮ ਦਿਤਾ ਪਹਿਰਾ ਲਾ ਦਿਓ ਤਰਫ ਚਾਰ ਬੇਲੀ। ਪਹਿਰੇਦਾਰਾਂ ਨੂੰ ਖੂਬ ਤਾਕੀਫ ਕਰਨੀ ਕਿਸ਼ਨ ਸਿੰਘ ਰਹਿਣ ਖਬਰਦਾਰ ਬੇਲੀ।
ਸੁੰਦਰੀ ਗੁਜਰੀ ਦਾ ਸ਼ਾਹੀ ਫੌਜ’ਚ ਦੁਧ ਵੇਚਣ ਜਾਣਾ ਤੇ ਫਰੇਬ ਦੇ ਕੇ ਮਿਰਜੇ
ਨੂੰ ਜੰਜੀਰਾਂ 'ਚ ਜਕੜਨਾ
ਇਕ ਸੁੰਦਰੀ ਨਾਮ ਦੀ ਗੁਜਰੀ ਸੀ ਵਿਚ ਪਿੰਡ ਦੇ ਬਹੁਤ ਖੌਰ ਸੰਦ ਜਾਨੀ। ਸ਼ਕਲ ਅਕਲ ਦੇ ਵਿਚ ਭਰਪੂਰ ਆਹੀ ਸੁੰਦਰ ਸੋਹਣਾ ਕੱਦ ਬਲੰਦ ਜਾਨੀ। ਦੇਖ ਫੌਜ ਨੂੰ ਵੇਚਣੇ ਦੁਧ ਜਾਂਦੀ ਚਲੇ ਚਾਲ ਜਿਵੇਂ ਅਸਬ ਸਮੁੰਦ ਜਾਨੀ। ਹੰਸ ਮੁਖ ਤੇ ਚੰਦ ਮਿਸਾਲ ਚੇਹਰੇ ਚਿਟੇ ਵਾਂਗ ਬਲੌਰ ਦੇ ਦੰਦ ਜਾਨੀ। ਵਿਚ ਫੌਜ ਦੇ ਜਾ ਅਵਾਜ ਦਿਤੀ ਲਏ ਦੁਧ ਤਾਜਾ ਮਿਠਾ ਕੰਦ ਜਾਨੀ। ਮਿਰਜਾ ਹੋਯਾ ਆਸ਼ਕ ਦੇਖੇ ਉਸਨੂੰ ਸ਼ਕਲ ਸੋਹਣੀ ਹੋਈ ਪਸੰਦ ਜਾਨੀ। ਲਵੇ ਤੰਬੂ ਦੇ ਵਿਚ ਬੁਲਾ ਉਸਨੂੰ ਮੂੰਹੋਂ ਆਖਦਾ ਦਿਲ ਬੰਦ ਜਾਨੀ। ਐਪਰ ਅੱਕਲਾਂ ਔਰਤਾਂ ਚਾਤਰਾਂ ਨੂੰ ਮੇਰੇ ਯਾਰ ਨਾ ਸਕਦੇ ਨਿੰਦ ਜਾਨੀ। ਅੰਦਰ ਤੌਕ ਜੰਜੀਰ ਜੋ ਰਖਿਆ ਸੀ ਪੁਛੇ ਮਿਰਜੇ ਕੋਲੋਂ ਇਹ ਕੀ ਫੰਦ ਜਾਨੀ। ਮਿਰਜਾ ਆਖਦਾ ਦੁਲੇ ਨੂੰ ਪਕੜਕੇ ਤੇ ਵਿਚ ਇਸਦੇ ਕਰਾਂਗੇ ਬੰਦ ਜਾਨੀ। ਇਸ ਤੌਰ ਹੋਸੀ ਬੰਦ ਵਿਚ ਉਸਦੇ ਪੁਛੇ ਸੁੰਦਰੀ ਮੁਖ ਥੀਂ ਜਿੰਦ ਜਾਨੀ। ਮਿਰਜਾ ਦਸਦਾ ਸਿਰ ਤੇ ਪੈਰ ਤਾਕੇ ਉਤੋਂ ਸੁੰਦਰੀ ਮਾਰਦੀ ਜਿੰਦ ਜਾਨੀ। ਪਕੜ ਮਿਰਜੇ ਨੂੰ ਤੰਬੂਓਂ ਬਾਹਰ ਆਈ ਐਸੀ ਗੁਜਰੀ ਸੀ ਅਕਲਮੰਦ ਜਾਨੀ। ਫਿਰ ਲੱਧੀ ਨੂੰ ਦਸਿਆ ਹਾਲ ਸਾਰਾ ਆਏ ਪਕੜਨੇ ਤੇਰਾ ਫਰਜੰਦ ਜਾਨੀ। ਪੁਛ ਮਿਰਜੇ ਦਾ ਓਸ ਤੋਂ ਹਾਲ ਸਾਰਾ ਵੇਲਾ ਸ਼ਾਮ ਦਾ ਲੁਟਕੇ ਚੰਦ ਜਾਨੀ। ਮਿਰਜਾ ਫਜ਼ਰ ਦਾ ਬਾਹਰ ਨਾ ਨਿਕਲਿਆ ਹੈ ਕਰਨ ਸੋਚ ਲਗੇ ਤੇ ਹੋਸ਼ਮੰਦ ਜ਼ਾਨੀ। ਜਦੋਂ ਜਾਕੇ ਵੇਖਿਆ ਵਿਚ ਤੰਬੂ ਮਿਰਜ਼ਾ ਹੋਇਆ ਬਹੁਤ ਸ਼ਰਮਿੰਦਾ ਜਾਨੀ। ਕਿਸ਼ਨ ਸਿੰਘ ਹੋਯਾ ਪਰੇਸ਼ਾਨ ਮਿਰਜਾ ਜਿਵੇਂ ਭਾਲਿਆ ਮ੍ਰਿਗ ਕਮੰਦ ਜਾਨੀ।
ਖਬਰ ਕਰਨੀ ਲਧੀ ਨੇ ਦੁਲੇ ਨੇ ਕਾਜ਼ੀ ਤੇ ਨਜੂਮੀਆਂ ਪਾਸ ਜਾਵਨਾ
ਲਧੀ ਹਾਲ ਸੁਣਕੇ ਗੁਜਰੀ ਤੋਂ ਤੁਰਤ ਦੁਲੇ ਨੂੰ ਜਾ ਜਗਾਂਵਦੀ ਏ। ਆਖੇ ਬਚਿਆ ਸੁਤਿਆਂ ਹੋਸ਼ ਕਰ ਲੌ ਚੜ੍ਹੀ ਫੌਜ ਲਾਹੌਰ ਤੋਂ ਆਂਵਦੀ ਏ। ਤੂ ਜੇ ਬੱਚਿਆ ਬਦੀ ਸੀ ਨਿਤ ਕਰਦਾ ਅਜ ਜਾਨ ਪਈ ਤੇਰੀ ਜਾਂਵਦੀ ਏ। ਹੁਣ ਲਾ ਲੈ ਜੋਰ ਜੇ ਲਗਦਾ ਈ ਮਾਂ ਪੁਤ ਨੂੰ ਆਖ ਸੁਣਾਂਵਦੀ ਏ। ਜਦੋਂ ਉਠ ਕੇ ਦੁਲੇ ਨੇ ਨਜਰ ਕੀਤੀ ਫੌਜ ਉਸਦੀ ਨਜ਼ਰ ਵਿਚ ਆਂਵਦੀ ਏ। ਚਲੋ ਕਾਜੀ ਤੋਂ ਪੁਛੀਏ ਨੇਕ ਸਾਹਤ ਦਿਲ ਦੁਲੇ ਦੇ ਬਾਤ ਇਹ ਭਾਂਵਦੀ ਏ। ਕਾਜੀ ਦੁਲੇ ਤੋਂ ਬਹੁਤ ਬੇਜ਼ਾਰ ਹੋਇਆ ਐਪਰ ਹੋਣੀ ਸਭ ਕੰਮ ਕਰਾਂਵਦੀ ਏ। ਤਿੰਨ ਦਿਨ ਨਾ ਦੁਲਿਆ ਜੰਗ ਕਰਨਾ ਹੋਣੀ ਕਾਜ਼ੀ ਦੇ ਮੂੰਹੋਂ ਕਢਾਂਵਦੀ ਏ। ਫਿਰ ਚਲਿਆ ਦੁਲਾ ਨਜੂਮੀਆਂ ਕੋਲ ਹੋਣੀ ਕਾਜੀ ਨੂੰ ਅਗੋਂ ਪੁਚਾਂਵਦੀ ਏ। ਕਾਜ਼ੀ ਜੋ ਭੀ ਨਜੂਮੀ ਨੂੰ ਆਖਿਆ ਸੀ ਹੋਣੀ ਉਸ ਨੂੰ ਖੂਬ ਪਕਾਂਵਦੀ ਏ। ਜਦੋਂ ਦੁਲਿਆ ਨੇ ਆਕੇ ਪੁਛਿਆ ਸੀ ਪੰਡਤ ਆਖਦਾ ਪੋਥੀ ਬਤਲਾਵਦੀ ਏ। ਤਿੰਨ ਰੋਜ ਸੇ ਦੁਲਿਆ ਟਾਲ ਦੇਵੇਂ ਕਿਸ਼ਨ ਸਿੰਘ ਤਾਈਂ ਆਂਵਦੀ ਏ।
ਰਵਾਨ ਹੋਣਾ ਦੁਲੇ ਦਾ ਚੰਦੜਾ ਨੂੰ ਤਿੰਨ ਰੋਜ ਟਾਲਣ ਵਾਸਤੇ ਅਤੇ ਰਸਤੇ 'ਚ ਲਧੀ ਨੇ ਰੋਕਣਾ
ਦੁਲਾ ਪੰਜ ਸੌ ਸੰਗ ਸਵਾਰ ਲੈਕੇ ਤਰਫ ਨਾਨਕੇ ਦੇ ਪਿੰਡ ਚਲਿਆ ਈ। ਖਬਰ ਲਧੀ ਨੂੰ ਕਿਸੇ ਨੇ ਆਨ ਦਸੀ ਤੁਰਤ ਉਸ ਨੇ ਰਾਹ ਆ ਮਲਿਆ ਈ। ਮਥਾ ਜੋੜਕੇ ਸ਼ਾਹ ਦੇ ਨਾਲ ਬੱਚਾ ਹੁਣ ਕਾਸ ਨੂੰ ਜਾਂਦਾ ਟਲਿਆ ਈ। ਟਬਰ ਤੇਰਾ ਬੰਨ੍ਹ ਲੈ ਜਾਵਣੀਗੇ ਅਕਬਰ ਸ਼ਾਹ ਨੇ ਮਿਰਜੇ ਨੂੰ ਘਲਿਆ ਈ। ਤੇ ਤਾਂ ਸੂਰਮਾ ਨਾਮ ਸਦਾਂਵਦਾ ਸੀ ਦੁਧ ਦਹੀਂ ਦੇ ਨਾਲ ਪਲਿਆ ਈ। ਨਾਮ ਕੈਰਾਂ ਵਿਚ ਮਸ਼ਹੂਰ ਹੋਵੇ ਜੇ ਤੂ ਛਡ ਮੈਦਾਨ ਨੂੰ ਚਲਿਆ ਈ। ਜੇ ਤੂ ਦੁਲਿਆ ਪੁਤ ਫਰੀਦ ਦਾ ਏਂ ਨਹੀਂ ਜਾਵੇਗਾ ਇਥੋਂ ਅਥੱਲਿਆ ਈ। ਯਾ ਜਾਨ ਮੈਦਾਨ ਦੇ ਵਿਚ ਦੇਵੇਂ ਤੈਨੂੰ ਮਾਉਂ ਨੇ ਆਖ ਅਠਾਲਿਆ ਈ। ਸਿਧਾ ਹੋਇਕੇ ਜੰਗ ਵਿਚ ਜਾਨ ਦੇਵੇਂ ਨਾਮ ਓਸਦਾ ਸੂਰਮਾ ਰਲਿਆ ਈ। ਲਧੀ ਜ਼ੋਰ ਲਗਾਂਵਦੀ ਕਿਸ਼ਨ ਸਿੰਘਾ ਐਪਰ ਪਿਛਾਂ ਨੂੰ ਮੂਲ ਨਾ ਵਲਿਆ ਈ।
ਜਾਣਾ ਭੁਲਰਾਂ ਦੁਲੇ ਦੀ ਔਰਤ ਦਾ ਵਾਸਤੇ ਮੋੜਨ ਦੇ ਤੇ ਵਾਪਸ ਨਾ ਔਣਾ ਦੁਲੇ ਦਾ
ਲਧੀ ਜਾਇਕੇ ਆਖਦੀ ਭੁਲਰਾਂ ਨੂੰ ਆਖਾ ਮਾਂ ਦਾ ਪੁੱਤ ਨਾ ਮੰਨਦਾ ਈ। ਜੇਤਿਆ ਅਜ ਦੁਲਾ ਏਥੋਂ ਉਠ ਜਾਏ ਕਲ ਮੁਗ਼ਲ ਬਾਂਧੀ ਸਾਨੂੰ ਬੰਨਦਾ ਈ। ਜਿੜੇਂ ਵਸ ਉਹਨੂੰ ਹੁਣ ਮੋੜ ਲੈ ਤੂ ਕੋਈ ਲਾਕੇ ਵਿਚ ਨੰਗਦਾ ਨੀ। ਜਾ ਕੇ ਭੁਲਰਾਂ ਲਖੀ ਦੀ ਬਾਗ ਪਕੜੋ ਬੋਲੀ ਘਾਰਦੀ ਹੈ ਵਿਚ ਤਨ ਦੇ ਨੀ। ਭਲਾ ਉਹਨਾਂ ਕੀ ਪੂਰੀਆਂ ਪਾਈਆਂ ਸੀ ਜੇਹੜੇ ਔਰਤਾਂ ਦੇ ਘੜੇ ਭੰਨਦੇ ਨੀ। ਜੇਤਿਆਂ ਮਰਦ ਹੈ ਮੁੜ ਕੇ ਡਾਹ ਮੱਥਾ ਜਿਵੇਂ ਟਲੇ ਨਾ ਚੋਰ ਵਿਚ ਸੰਨ੍ਹ ਦੇ ਨੀ। ਕੈਰ ਹੋਕੇ ਪਿਠ ਨਾਂ ਦੇ ਪਿਆਰੇ ਚਾਹੜ ਸਲਾ ਜੋਵਨ ਛਨਦੇ ਨੀ। ਜੇ ਤਾਂ ਦਜਨਾ ਦੇ ਸੁਵਾਰ ਮੈਨੂੰ ਦੇਖ ਹੱਥ ਤੂੰ ਭੁਲਰ ਰੰਨ ਦੇ ਨੀ। ਖਾਲੀ ਹਥ ਜੇ ਸਾਨੂੰ ਛੱਡ ਜਾਵੇਂ ਕੌਣ ਰਹਿਣ ਦੇਵੇ ਵਿਚ ਛੰਦ ਦੇ ਨੀ। ਗਲਾਂ ਸੱਚੀਆਂ ਤੈਨੂੰ ਸੁਣਾਈਆਂ ਮੈਂ ਕਰੇ ਸੋਚ ਜਰਾ ਵਿਚ ਮਨ ਦੇ ਨੀ। ਜੇਤਿਆ ਸੂਰਮਾ ਹਥ ਦਿਖਾਈ ਬੇਲੀ ਮੁਲਲ ਹੋਣ ਦੂਰੇ ਵਾਂਗ ਰੰਨਦੇ ਨੀ। ਡਰਦਾ ਮੁਗਲਾਂ ਤੋਂ ਭੱਜਿਆ ਜਾਂਵਦਾ ਏ ਜਿਵੇਂ ਜਾਨ ਲਾਗੀ ਮੇਰੀ ਭੰਨਦਾ ਨੀ। ਕਿਸ਼ਨ ਸਿੰਘ ਨੂੰ ਭੁਲਰਾਂ ਆਖਦੀ ਸੀ ਅਸੀਂ ਮਰਾਂਗੇ ਬਾਜ ਨਾ ਹਿੰਦ ਦੇ ਨੀ।
ਜਾਣਾ ਦੁਲੇ ਦਾ ਵਿਚ ਨਾਨਕੇ ਪਿੰਡ ਦੇ
ਦੁਲਾ ਭੁਲਰਾਂ ਨੂੰ ਮੋੜਕੇ ਤੇ ਵਿਚ ਚੰਡਰਾਂ ਦਾ ਜਾਕੇ ਵੜਦਾ ਏ। ਜਦੋਂ ਪੰਜ ਸੌ ਨਾਲ ਸਵਾਰ ਲੈਕੇ ਪਾਸ ਮਾਮੇ ਦੇ ਜਾਕੇ ਛਡਦਾ ਏ। ਆਓ ਭਾਨਜੇ ਕਿਥੇ ਨੂੰ ਦੌੜ ਕੀਤੀ ਅਜ ਕਟਕ ਕਿਸਦੇ ਸਿਰ ਚੜ੍ਹਦਾ ਏ। ਅਸੀਂ ਆਏ ਸੀ ਅਜ ਸ਼ਕਾਰ ਕਰਨੇ ਦੇਖੇ ਬਾਤ ਕੈਸੀ ਦੁਲਾ ਸੜਦਾ ਏ। ਮੈਂ ਤਾਂ ਘਨਦਾ ਲਗਿਆ ਸੀ ਚੰਡਰਾਂ ਦਾ ਮੇਰਾ ਕਾਲਜਾ ਤਦੋਂ ਦਾ ਸੜਦਾ ਏ। ਦਿਲ ਆਈ ਦਲੀਲ ਬਖਸ਼ਾਂਵਦੀ ਹੈ ਦੇਖੋ ਮਨੀਆਂ ਠੰਢੀਆਂ ਜੜਦਾ ਹੈ। ਮਾਮਾ ਦੁਲੇ ਦੀ ਇਤਨੀ ਗਲ ਸੁਣਕੇ ਖੂਬ ਜਫੇ ਵਿਚ ਘੁਟਕੇ ਫੜਦਾ ਹੈ। ਨਾਲੇ ਖੂਬ ਸੀ ਏਹਨਾਂ ਦੀ ਟੈਹਲ ਕੀਤੀ ਐਪਰ ਦੁਲੇ ਨੇ ਰਖਿਆ ਪੜਦਾ ਹੈ ਹੁਣ ਪਿਛੇ ਦਾ ਸੁਣੋ ਸਵਾਲ ਯਾਰੋ ਮਿਰਜਾ ਨੌਕਰੀ ਦੇ ਨਾਲ ਲੜਦਾ ਹੈ। ਕਿਸ਼ਨ ਸਿੰਘ ਲੁਟਕੇ ਸ਼ੇਰ ਜਾਵੇ ਕੇਹੜਾ ਫਿਰ ਮੈਦਾਨ ਵਿਚ ਵੜਦਾ ਹੈ।
ਮਿਰਜੇ ਨੇ ਡਰੋਣ ਵਾਸਤੇ ਫੋਕੀਆਂ ਵਾਰਾਂ ਕਰਨੀਆਂ
ਮਿਰਜਾ ਪਿੰਡ ਵਿਚ ਫੌਜ ਨੂੰ ਭੇਜਕੇ ਤੇ ਸ਼ਭਕਾਂ ਫੋਕੀਆਂ ਪਹਿਲੇ ਚਲਾਂਵਦਾ ਈ। ਨਾਲੇ ਸਭ ਸਰਦਾਰਾਂ ਨੂੰ ਆਖ ਮੂੰਹੋਂ ਦਿਲ ਓਨ੍ਹਾਂ ਦਾ ਖੂਬ ਠਹਿਰਾਂਵਦਾ ਈ। ਦੁਲਾ ਦੇਖ ਕੇ ਇਸ ਜਲੂਸ ਤਾਈਂ ਦੇਖੋ ਕੈਸਾ ਹੁਣ ਜੰਗ ਨੂੰ ਆਂਵਦਾ ਈ। ਕੀ ਹੈ ਤਾਬ ਜੋ ਸ਼ਾਹ ਦੇ ਨਾਲ ਅੜਦਾ ਵੇਹੀ ਪਾਂਧੀਆਂ ਲੁਟਕੇ ਖਾਂਵਦਾ ਈ। ਚੰਗੀ ਕਰ ਤਾਂ ਅੱਜ ਹੀ ਆਨ ਮਿਲਸੀ ਨਹੀਂ ਤਾਂ ਕੋੜਮਾ ਕੁਲ ਨ ਪਾਂਵਦਾ ਈ। ਅਸੀਂ ਪਹਿਲਾਂ ਤਾਂ ਲੜਾਂਗੇ ਕਿਸ਼ਨ ਸਿੰਘਾ ਬਾਤ ਸਭ ਨੂੰ ਆਖ ਸੁਨਾਂਵਦਾ ਈ।
ਲਧੀ ਨੇ ਗੋਲੀਆਂ ਦੀ ਗੂੰਜ ਸੁਨਕੇ ਵਡੇ ਪੁਤ ਮੇਹਰੂ ਨੂੰ ਸਦਣਾ ਅਤੇ ਤਿਆਰ ਹੋਣਾਂ
ਮੇਹਰੂ ਨੇ ਰੋਜ਼ੇ ਨਾਮ ਘੋੜੇ ਤੇ ਸਵਾਰ ਹੋਣਾ ਤੇ ਬਾਰਾਂ ਪੋਸਤੀਆਂ ਨਾਲ ਮੈਦਾਨ
ਵਿਚ ਆਕੇ ਲੜਨਾ
ਦੂਸਰੀ ਲੜਾਈ ਮੇਹਰੂ ਪੋਸਤੀ ਦੀ
ਮੇਹਰੂ ਨੇ ਵਾਪਸ ਜਾਕੇ ਹਾਲ ਦਸਣਾ ਚਾਰ ਪੋਸਤੀ ਦੇ ਮਰਨ ਦਾ ਤੇ
ਕਹਿਣਾ ਕਿ ਮੈਂ ਕਲ ਜੰਗ ਕਰਨ ਜਾਣਾ ਹੈ।
ਮੇਹਰੂ ਜਾਇਕੇ ਲਧੀ ਨੂੰ ਦਸਦਾ ਹੈ ਸੁਣੀ ਅਜ ਦਾ ਮੇਰਾ ਬਿਆਨ ਮਾਤਾ। ਮੁਗਲ ਅਜ ਭੀ ਜੰਗ ਵਿਚ ਕਈ ਮਾਰੇ ਪਰ ਮੇਰਾ ਭੀ ਹੋਇਆ ਨੁਕਸਾਨ ਮਾਤਾ। ਅਜ ਵਿਚ ਮੈਦਾਨ ਦੇ ਜੰਗ ਕਰਕੇ ਗਈ ਪੋਸਤੀ ਚਾਰ ਦੀ ਜਾਨ ਮਾਤਾ। ਇਸ ਵਾਸਤੇ ਅਜੇ ਉਦਾਸ ਹਾਂ ਮੈਂ ਚੇਹਰਾ ਹੋ ਗਿਆ ਪਰੇਸ਼ਾਨ ਮਾਤਾ। ਕਲ ਜਾਇਕੇ ਜੰਗ ਨਾ ਮੂਲ ਕਰਸਾਂ ਮੈਨੂੰ ਲਭਦਾ ਨਹੀਂ ਪੀਣ ਖਾਣ ਮਾਤਾ। ਦੂਏ ਰੋਜ਼ ਮੈਂ ਮੁਗਲਾਂ ਨੂੰ ਠਗਿਆ ਸੀ ਸਾਰਾ ਲਾਕੇ ਜ਼ੋਰ ਤੇ ਤਾਣ ਮਾਤਾ। ਇਕ ਗਲ ਤੈਨੂੰ ਅਜ ਆਖਦਾ ਹਾਂ ਸੁਣੀ ਇਸਨੂੰ ਲਾਇਕੇ ਕਾਨ ਮਾਤਾ। ਜੰਗ ਵਾਸਤੇ ਕਰੀਂ ਤਿਆਰ ਜਾਕੇ ਬੇਟਾ ਦੁਲੇ ਦਾ ਜੋ ਨੂਰ ਖਾਂ ਮਾਤਾ। ਕਲ ਮੂਲ ਨਾ ਪੈਰ ਰਕਾਬ ਪਾਵਾਂ ਮੇਰੀ ਗਲ ਨੂੰ ਤੂੰ ਸੁਣੀ ਜਾਣ ਮਾਤਾ। ਕਿਸ਼ਨ ਸਿੰਘ ਤੈਨੂੰ ਖਬਰਦਾਰ ਕੀਤਾ ਮਤਾਂ ਕਲ ਨੂੰ ਹੋਵੇਂ ਹੈਰਾਨ ਮਾਤਾ।
ਨੂਰ ਖਾਂ ਦਾ ਰਵਾਨਾ ਹੋਣਾ ਵਸਤੇ ਜੰਗ ਦੇ
ਦਸ ਸਾਲ ਦੀ ਉਮਰ ਸੀ ਨੂਰ ਖਾਂ ਦੀ ਜਦੋਂ ਜੰਗ ਨੂੰ ਕੀਤਾ ਤਿਆਰ ਯਾਰੋ। ਲਕ ਕੱਸਕੇ ਪਹਿਨੇ ਹਥਿਆਰ ਸਾਰੇ ਜਾਵੇ ਲਧੀ ਦੇ ਵਲੋਂ ਸਵਾਰ ਯਾਰੋ। ਅੰਮਾਂ ਦਸ ਮੈਨੂੰ ਕਿਹੜੇ ਤਰਫ ਜਾਵਾਂ ਮੁਗਲ ਮਲਿਆ ਹੈ ਕੇਹੜਾ ਬਾਰ ਯਾਰੋ। ਬਚਾ ਸਦਕੇ ਜਾਵਾਂ ਮੈਂ ਜਾਹ ਵਾਰੀ ਜਾਣਾ ਹੋਇਕੇ ਖੂਬ ਹੁਸ਼ਿਆਰ ਯਾਰੋ। ਡੇਰਾ ਮੁਗਲਾਂ ਤਰਫ ਲਾਹੌਰ ਦੀ ਹੈ ਜਾਵੀਂ ਕਿਤੋਂ ਦੂਸਰੇ ਪਾਰ ਯਾਰੋ। ਤੁਰਤ ਲਧੀ ਨੂੰ ਆਣ ਸਲਾਮ ਕੀਤਾ ਨਾਲੇ ਅੱਲਾ ਮਨ ਚਿਤਾਰ ਯਾਰੋ। ਘੋੜਾ ਛੋੜ ਮੈਦਾਨ ਦੇ ਵਿਚ ਵੜਿਆ ਦੂਰੋਂ ਕਰਦਾ ਸੀ ਮਾਰ ਹੀ ਮਾਰ ਯਾਰੋ। ਕੰਬ ਗਏ ਸੀ ਮੁਗਲ ਸਰਦਾਰ ਸਾਰੇ ਜਦੋਂ ਗਜਿਆ ਖੂਬ ਲਲਕਾਰ ਯਾਰੋ। ਸਾਰੇ ਆਖਦੇ ਸੀ ਦੁਲਾ ਆਇ ਗਿਆ ਖੂਨ ਇਸ ਕੀਤੇ ਬੇਸ਼ੁਮਾਰ ਯਾਰੋ। ਮੁਗਲ ਜਾਨ ਬਚਾਂਵਦੇ ਇਕ ਦੂਜੀ ਕਠੇ ਦਸਦੇ ਨਾਂ ਦੋ ਚਾਰ ਯਾਰੋ। ਬੇਈਮਾਨ ਕਾਜ਼ੀ ਸੀ ਜੋ ਵਿਚ ਪਿੰਡੀ ਕਰਕੇ ਦਿਲ ਦੇ ਵਿਚ ਵਿਚਾਰ ਯਾਰੋ। ਜਾ ਮਿਰਜੇ ਨੂੰ ਝੱਟ ਇਹ ਖਬਰ ਦਿਤੀ ਦੁਲਾ ਪਿੰਡੀਓਂ ਹੋਇਆ ਫਰਾਰ ਯਾਰੋ। ਇਹ ਤਾਂ ਪੁਤ ਹੈ ਦੁਲੇ ਦਾ ਜੰਗ ਕਰਦਾ ਲਓ ਹੌਸਲਾ ਮਨ ਵਿਚ ਧਾਰ ਯਾਰੋ। ਮੈਨੂੰ ਦੁਲੇ ਨੇ ਬਹੁਤ ਹੀ ਦੁਖ ਦਿਤਾ ਇਸ ਵਾਸਤੇ ਕੀਤਾ ਇਜਹਾਰ ਯਾਰੋ। ਸੁਣੀ ਮਿਰਜੇ ਨੇ ਕਾਜੀ ਦੀ ਗਲ ਜਦੋਂ ਚਾਂਗਾਂ ਮਾਰਦਾ ਹੱਥ ਉਲਾਰ ਯਾਰੋ। ਕਈ ਮੁਗਲ ਆਏ ਝੱਟ ਪਾਸ ਜਦੋ ਮਿਰਜੇ ਦੀ ਸੁਣੀ ਪੁਕਾਰ ਯਾਰੋ। ਮਿਰਜਾ ਆਖਦਾ ਦੁਲੇ ਦਾ ਪੁਤ ਹੈ ਤਾਂ ਲਓ ਘੇਰ ਜਲਦੀ ਵਿਚ ਘਾਰ ਯਾਰੋ। ਕਿਸ਼ਨ ਸਿੰਘ ਸੀ ਪਕੜਨਾ ਪਾਏ ਘੇਰਾ ਇਕੱਠੇ ਹੋਕੇ ਕਈ ਸਰਦਾਰ ਯਾਰੋ।
ਮੁਗਲਾਂ ਨੇ ਭੇਦ ਪਾਕੇ ਪਿੰਡੀ ਵਿਚ ਲੁਟਣਾ ਤੇ ਦੁਲੇ ਤੇ ਕੁਟੰਬ ਨੂੰ ਗ੍ਰਿਫ਼ਤਾਰ ਕਰਨਾ
ਜਦੋਂ ਕਾਜ਼ੀ ਨੇ ਦਸਿਆ ਭੇਦ ਸਾਰਾ ਖੁਸ਼ੀ ਮੁਗਲਾਂ ਦੇ ਦਿਲ ਵਿਚ ਆਂਵਦੀ ਏ। ਨਾਲ ਹੌਂਸਲੇ ਦੈ ਇਕ ਪਲ ਅੰਦਰ ਫੌਜ ਆ ਪਿੰਡੀ ਵਲ ਧਾਂਵਦੀ ਏ। ਨਾਹਰੇ ਮਾਰਦੇ ਮਾਰਹੀ ਮਾਰ ਕਰਕੇ ਸਾਰੇ ਸ਼ਹਿਰ ਨੂੰ ਖੂਬ ਲੁਟਾਂਵਦੀ ਏ। ਘਰ ਦੁਲੇ ਦਾ ਖੂਬ ਹੀ ਲੁਟਿਆ ਸੀ ਛਡ ਚੀਜ ਨਾਂ ਜੇਹੜੀ ਦਿਸ ਆਂਵਦੀ ਏ। ਫਿਰ ਬੰਨਿਆ ਦੁਲੇ ਦਾ ਬਾਲ ਬੱਚਾ ਸੁਣਕੇ ਰੋਂਦੀਆਂ ਮੇਹਰ ਨਾ ਆਂਵਦੀ ਏ। ਰੋਂਦੀ ਭੁਲਰਾਂ ਦੁਲੇ ਦੀ ਘਰ ਵਾਲੀ ਨਾਲੇ ਆਪਣਾ ਆਪ ਵੰਜਾਂਵਦੀ ਏ। ਹਾਇ ਵੇ ਲਾੜਿਆਂ ਛੱਡ ਕੇ ਗਿਆ ਕਿਥੇ ਅਜੇ ਜਾਨ ਅਸਾਡੜੀ ਜਾਂਵਦੀ ਏ। ਸਾਡੇ ਭਾਣੇ ਮੋਇਆਂ ਸਮਾਨ ਹੋਇਓ ਵੈਣ ਕਰਨ ਤੋਂ ਲਧੀ ਹਟਾਂਵਦੀ ਏ। ਭੈਣ ਦੁਲੇ ਦੀ ਬਖਤਏ। ਨਾਮ ਜਿਸਦਾ ਰੋ ਰੋ ਜਾਨ ਗਵਾਂਵਦੀ ਏ। ਨਿਜ ਆਈ ਮੈਂ ਵੀਰਨਾਂ ਮਿਲਣ ਤੈਨੂੰ ਬੋਲ ਬੋਲ ਕੇ ਕੂਕ ਸੁਣਾਂਵਦੀ ਏ। ਜੇ ਮੈਂ ਜਾਣਦੀ ਪਿੰਡੀ ਨਾਂ ਪੈਰ ਧਰਤੀ ਢਾਹਾਂ ਮਾਰ ਬੇਹੋਸ਼ ਹੋ ਜਾਂਵਦੀ ਏ। ਲਧੀ ਆਖਦੀ ਬਸ ਕਰ ਬਚੀਏ ਨੀ ਅਗੇ ਹੋਣੀ ਦੇ ਪੇਸ਼ ਨਾਂ ਜਾਂਵਦੀ ਏ। ਕਹੇ ਮਾਉਂ ਮਰਾਂ ਮੈਂ ਜਹਿਰ ਖਾਕੇ ਮੈਨੂੰ ਜ਼ਿੰਦਗੀ ਮੂਲਨਾਂ ਭਾਂਵਦੀ ਏ। ਛੋਟੀ ਬਹਿਨ ਤਾਂ ਬਖਤੋ ਵੀ ਵੈਨ ਕਰਦੀ ਬਾਹਾਂ ਮਾਂ ਦੇ ਗਲ ਵਿਚ ਪਾਂਵਦੀ ਏ। ਹਾਇ ਅੰਮੜੀਏ ਨਿਜ ਜਣੇਦੀਓਂ ਨੀ ਕਿਥੇ ਮੌਤ ਹੁਣ ਜਾਇ ਵਡਾਂਵਦੀ ਏ। ਵੀਰ ਡਰ ਸੁਣੇ ਛਡ ਕੇ ਜਾਇ ਗਿਆ ਸਾਡੀ ਜਿੰਦੜੀ ਧੂ ਹੀ ਖਾਂਵਦੀ ਏ। ਸਾਡਾ ਹਾਲਕੀ ਕਰਨ ਲਾਹੌਰ ਜਾਕੇ ਇਸ ਵਾਸਤੇ ਜਾਨ ਘਬਰਾਂਵਦੀ ਏ। ਵੀਰ ਡੈਨ ਨੂੰ ਛੋਡ ਕੇ ਭੱਜ ਗਿਆ ਤਾਂਹੀਏਂ ਮਾਸ ਸਾਡਾ ਅਜ ਖਾਂਵਦੀ ਏ। ਹਾਇ ਮੁਗਲਾਂ ਤੋਂ ਜਾਨ ਬਚਾ ਸਾਡੀ ਇਹ ਬੋਲ ਕੇ ਬਾਂਹ ਉਠਾਂਵਦੀ ਏ। ਬੇਟੀ ਦੁਲੇ ਦੀ ਨਾਨ ਸਲੀਮੋ ਜਿਸਦਾ ਰੋ ਰੋ ਕੇ ਰੁਖ ਰੁਵਾਂਵਦੀ ਏ। ਹਾਏ ਬਾਬਲਾ ਛੱਡ ਕੇ ਗਿਆ ਕਿਥੇ ਫੌਜ ਬੰਨਕੇ ਸਾਨੂੰ ਲਜਾਂਵਦੀ ਏ। ਝੱਬ ਆਇਕੇ ਲਵੇ ਛੁਡਾਇ ਸਾਨੂੰ ਗੋਯਾ ਸੁਤੇ ਨੂੰ ਪਈ ਜਗਾਂਵਦੀ ਏ। ਸਾਡਾ ਹਾਲ ਕੀ ਹੋਵੇਗਾ ਬਾਬਲਾ ਵੇ ਨੰਗੀ ਤੇਗ ਸਾਨੂੰ ਦਿਖ ਆਂਵਦੀ ਏ। ਬੇਟਾ ਨੂਰ ਖਾਂ ਜੁਦਾ ਸੀ ਕੈਦ ਕੀਤਾ ਓਹਦੀ ਲਧੀ ਨੂੰ ਖਬਰ ਨਾਂ ਆਂਵਦੀ ਏ। ਦਿਲ ਲਧੀ ਦੇ ਵਿਚ ਸੀ ਗਮ ਕਰਦੀ ਐਪਰ ਬੋਲਕੇ ਨਹੀਂ ਸਨਾਂਵਦੀ ਏ॥ ਲਧੀ ਦੇਖਕੇ ਹਾਲ ਕਬੀਲੜੇ ਦਾ ਨਾਲੇ ਹੋਏ ਤੇ ਨਾਲੇ ਬੜਾਂਵਦੀ ਏ। ਏਹਨੂੰ ਜ਼ਿਮੀਂ ਅਸਮਾਨ ਨਾ ਵੇਹਲ ਦੇਵੇ ਜਾਨ ਆਪਣੀ ਪਈ ਗਵਾਂਵਦੀ ਏ। ਕਿਸ਼ਨ ਸਿੰਘ ਚਲ ਮੇਹਰ ਨੂੰ ਖਬਰ ਕਰੀਏ ਇਹ ਆ ਦਿਲ ਮੇਰੇ ਵਿਚ ਆਂਵਦੀ ਏ।
ਖਬਰ ਦੇਣੀ ਮੇਹਰੂ ਪੋਸ਼ਤੀ ਨੂੰ ਤੇ ਉਸਦਾ ਸੁਥਰਾਂ ਬਣਕੇ ਲਧੀ ਕੋਲ ਜਾਣਾ
ਜਦੋਂ ਪਿੰਡ ਨੂੰ ਮਾਰ ਉਜਾੜ ਕੀਤਾ ਖੌਫ ਦੁਲੇ ਦਾ ਸਭ ਉਠਾਇਆ ਈ। ਅਜ ਕਰਾਂਗੇ ਅਸੀਂ ਮੁਕਾਮ ਏਥੇ ਮੁਗਲਾਂ ਮਿਰਜੇ ਨੂੰ ਆਖ ਸਨਾਇਆ ਈ। ਬੜੇ ਮੁਗਲਾਂ ਦੇ ਹੌਂਸਲੇ ਬਹੁਤ ਸਾਰੇ ਡੇਰਾ ਸਿਥ ਦੇ ਵਿਚ ਲਗਾਇਆ ਈ। ਜਦੋਂ ਫਜਰ ਨੂੰ ਫੌਜ ਨੇ ਕੂਚ ਕੀਤਾ ਕਿਸੇ ਮੇਹਰੂ ਨੂੰ ਚਾ ਬਲਾਇਆ ਈ। ਪਿੰਡੀ ਮੁਗਲਾਂ ਨੇ ਲੁਟ ਲਈ ਮੇਹਰੂਆ ਵੇ ਅਤੇ ਤੁਧ ਨੂੰ ਹੋਸ਼ ਭੁਲਾਇਆ ਈ। ਜਦੋਂ ਮੋਹਰੂ ਨੇ ਇਤਨੀ ਗਲ ਸੁਣੀ ਸੁਥਰੇ ਸ਼ਾਹ ਦਾ ਸਾਂਗ ਬਨਾਇਆ ਈ। ਚਾਬੀ ਭੋਰੇ ਦੀ ਲੱਧੀ ਦੇ ਪਾਸ ਆਈ ਜਿਸਦੇ ਵਿਚ ਸੀ ਰੋਜਾ ਲੁਕਾਯਾ ਈ। ਡੰਡੇ ਪਕੜਕੇ ਤੁਰਤ ਤਿਆਰ ਹੋਇਆ ਥੈਲਾ ਬਗਲ ਦੇ ਵਿਚ ਲਟਕਾਇਆ ਈ। ਜਦੋਂ ਮੁਗਲਾਂ ਦੀ ਫੌਜ ਦੇ ਪਾਸ ਜਾਂਦਾ ਪੈਹਰੇਦਾਰ ਨੇ ਅਗੇ ਅਟਕਾਇਆ ਈ। ਨਿਤ ਦਾਨ ਮੈਂ ਲੱਧੀ ਤੋਂ ਮੰਗਦਾ ਹਾਂ ਸੁਥਰੇ ਸ਼ਾਹ ਨੇ ਇਹ ਫੁਰਮਾਇਆ ਈ। ਸੁਥਰਾ ਲੱਧੀ ਤੋਂ ਦਾਨ ਇਕ ਮੰਗਦਾ ਹੈ ਜਾਏ ਮਿਰਜ਼ੇ ਨੂੰ ਇਹ ਬਤਾਯਾ ਈ। ਮਿਰਜਾ ਆਖਦਾ ਉਸ ਨੂੰ ਜਾਨੀ ਦਿਉ ਸੁਥਰਾ ਜਾਏ ਨਾ ਜਦੋਂ ਹਟਾਯਾ ਈ। ਸਦਾ ਕਰਦਾ ਹੈ ਲੱਧੀ ਦੇ ਪਾਸ ਜਾਕੇ ਨਾਲੇ ਰਮਜ ਦੇ ਨਾਲ ਸਮਝਾਇਆ ਈ। ਮਾਤਾ ਦੇਹ ਚਾਬੀ ਇਸ ਕੋਠੜੀ ਦੀ ਰੋਜ ਜਿਸਦੇ ਵਿਚ ਲੁਕਾਇਆ ਈ। ਜਦੋਂ ਚਾਬੀਆਂ ਲਗੀਆਂ ਹਥ ਉਹਦੇ ਝਟ ਪਿਛਾਂਹ ਹੈ ਮੂੰਹ ਭਵਾਇਆ ਈ। ਫਿਰ ਮੇਹਰੂ ਨੇ ਪਿੰਡ ਵਿਚ ਜਾਕੇ ਤਰਤ ਵਿਜੈ ਦਾ ਕੁਫਲ ਖੁਲਇਆ ਈ। ਰੋਜਾ ਮੇਹਰੂ ਦੇ ਵਲ ਧਿਆਨ ਕਰਕੇ ਨਾਲ ਕਰੋਧ ਦੇ ਹੱਨ ਹਨਾਇਆ ਈ। ਜਾਨੋ ਆਖਦਾ ਹੈ ਭੁਖਿਆਂ ਮਾਰ ਮੈਨੂੰ ਅਜ ਜ਼ਹਿਨ ਥੀਂ ਆਨ ਦਿਖਾਇਆ ਈ ਜੇ ਤੂ ਮੇਹਰੂਆ ਮੇਰੇ ਨਜੀਕ ਆਵੇਂ ਤੇਨੂੰ ਜਾਨ ਤੋਂ ਮਾਰ ਮਕਾਇਆ ਈ। ਮੇਹਰੂ ਆਖਦਾ ਵਸ ਨਾ ਕੁਝ ਮੇਰੇ ਸਾਰਾ ਕੋੜਮਾ ਬਨ ਚਲਾਇਆ ਈ। ਮੈਂ ਭੀ ਅਜ ਭੋਰੇ ਵਿਚੋਂ ਨਿਕਲਿਆ ਹਾਂ ਮੈਨੂੰ ਭਖ ਪਿਆਸ ਸਤਾਇਆ ਈ। ਮੰਨ ਵਾਸਤਾ ਰੱਬ ਦਾ ਲਗ ਆਖੇ ਸਾਨੂੰ ਵਕਤ ਨੇ ਆਨ ਦਿਖਾਇਆ ਈ। ਜਦੋਂ ਵਾਸਤਾ ਮੇਹਰੂ ਨੇ ਕੀਤਿਆ ਈ ਪਾਣੀ ਰੋਜੇ ਦੇ ਨੇਤਰੋਂ ਆਇਆ ਈ। ਆਖੇ ਕਸ ਤੂੰ ਜ਼ੀਨ ਸ਼ੈਤਾਬ ਮੇਹਰੂ ਤਦੋਂ ਪਿਠ ਨੂੰ ਖੂਬ ਸੁਕਾਇਆ ਈ। ਮੇਹਰੂ ਕੱਸਕੇ ਜ਼ੀਨ ਸਵਾਰ ਹੋਇਆ ਘੋੜਾ ਫੌਜ ਦੇ ਵਿਚ ਨਚਾਇਆਂ ਈ। ਪਾਇਆ ਫੌਜ ਦੇ ਵਿਚ ਭੁਚਾਲ ਜਾਕੇ ਸਿਰ ਕਈਆਂ ਦਾ ਜਦੋਂ ਕਟਾਇਆ ਈ। ਜਦੋਂ ਫੌਜ ਸਾਰੀ ਓਦੇ ਮਗਰ ਲਗੀ ਮੂੰਹ ਚੰਡਰਾਂ ਨੂੰ ਭੁਵਾਇਆ ਸੀ। ਘੋੜਾ ਚੀਰਕੇ ਚੰਡਰਾਂ ਵਿਚ ਵੜਿਆ ਦਲਾ ਸੁਤਾ ਸੀ ਆਣ ਜਗਾਇਆ ਈ। ਨਾਲੇ ਸੋਚਦਾ ਨਹੀਂ ਸ਼ਤਾਬ ਦਸਾਂ ਬਾਝ ਨਸ਼ੇ ਮੈਂ ਤਾਂ ਧਾਇਆ ਈ। ਦੁਲਾ ਪੁਛਦਾ ਪਿੰਡੀ ਦਾ ਹਾਲ ਕੀ ਏ ਮੇਹਰੂ ਆਖਦਾ ਖੂਬ ਸੁਹਾਇਆ ਈ। ਨਸ਼ੇ ਸਜਰੀ ਲਈ ਸ਼ਰਾਬ ਦੁਲੇ ਨਾਲੇ ਬਕਰਾ ਤੁਰਤ ਕਟਾਇਆ ਈ। ਦੋਨੋਂ ਭਾਈ ਹੀ ਬੈਠਦੇ ਇਕ ਜਗਾ ਨਸ਼ਾ ਮੇਹਰੂ ਨੂੰ ਖੂਬ ਪਲਾਇਆ ਈ। ਜਦੋਂ ਮੇਹਰੂ ਨੂੰ ਨਸ਼ੇ ਨੇ ਜ਼ੋਰ ਕੀਤਾ ਫਿਰ ਦੁਲੇ ਨੂੰ ਤੁਰਤ ਜਗਾਇਆ ਈ। ਪਾਜੀ ਹੋਇ ਕੇ ਦੁਲਿਆ ਭਜ ਆਇਓਂ ਏਥੇ ਆਇਕੇ ਆਪ ਲੁਕਾਇਆ ਈ। ਪਹਿਲੇ ਦੂਸਰੇ ਰੋਜ ਮੈਂ ਜੰਗ ਕੀਤਾ ਬਹੁਤ ਮੁਗਲਾਂ ਨੂੰ ਮਾਰ ਮੁਕਾਇਆ ਈ। ਰੋਜ ਤੀਸਰੇ ਨੂਰ ਖਾਂ ਪੁੱਤ ਤੇਰਾ ਮੂੰਹ ਮੁਗਲਾਂ ਦਾ ਖੂਬ ਭਵਾਇਆ ਈ। ਐਪਰ ਨੂੰ ਖਾਂ ਬੰਨ੍ਹਿਆ ਸਣੇ ਡੇਰੇ ਨਾਲੇ ਸ਼ਹਿਰ ਭੀ ਕੁਲ ਲੁਟਾਇਆ ਈ। ਕਿਸ਼ਨ ਸਿੰਘ ਇਕ ਹੱਲਾ ਮੈਂ ਅਜ ਕੀਤਾ ਬਾਰਾਂ ਵਢਕੇ ਏਥੇ ਮੈਂ ਆਇਆ ਈ।
ਦੁਲੇ ਨੇ ਪਿੰਡੀ ਦੀ ਤਰਫ ਰਵਾਨਾ ਹੋਣਾ।
ਹਾਲ ਮੇਹਰੂ ਦੁਲੇ ਨੂੰ ਦਸਿਆ ਜਾਂ ਤੁਰਤ ਬਕੀ ਤੇ ਚੀਨ ਕਸਾਂਵਦਾ ਈ। ਮਾਮਾ ਉਸਦਾ ਜੰਗ ਨੂੰ ਨਾਲ ਟੁਰਿਆ ਸੰਗ ਕਈ ਅਸਵਾਰ ਝੜਾਂਵਦਾ ਈ। ਨਾਲ ਕਰੋਧ ਦੇ ਚਲਿਆ ਚਡਰਾਂ ਤੋਂ ਇਕ ਪਲ ਅੰਦਰ ਪਿੰਡੀ ਆਂਵਦਾ ਈ। ਦੇਖ ਪਿੰਡੀ ਦਾ ਹਾਲ ਬਰਬਾਦ ਨਾਲ ਲੋਕਾਂ ਨੂੰ ਆਖ ਸੁਨਾਵਦਾ ਈ। ਮੈਂ ਤਾਂ ਧਾਵਾ ਲਾਹੌਰ ਤੇ ਅਜੇ ਕਰਨਾ ਚਲੋ ਸੰਗ ਜਿਸਦਾ ਦਿਲ ਚਾਂਹਵਦਾ ਈ। ਸਭੇ ਪਹਿਨ ਹਥਿਆਰ ਤਿਆਰ ਹੋਏ ਦੁਲਾ ਰਾਹ ਦੇ ਵਿਚ ਠਹਿਰਾਂਵਦਾ ਈ। ਫੌਜ ਉਤਰੀ ਹੋਈ ਮਲੂਮ ਹੋਈ ਦੁਲਾਂ ਲੀਕ ਜਮੀਨ ਤੇ ਪਾਂਵਦਾ ਈ। ਜਿਸ ਨੂੰ ਜਾਨ ਪਿਆਰੀ ਹੈ ਹੋ ਪਿਛੇ ਧਾਵੇ ਮੌਤ ਜੋ ਕਦਮ ਉਠਾਂਵਦਾ ਈ। ਕੰਬ ਦਿਲ ਸਭੇ ਪਿਛਾਂਹ ਹਟ ਜਾਂਦੇ ਲੜਨ ਵਾਲਿਆਂ ਸਾਬ ਲਿਜਾਂਵਦਾ ਈ। ਦਸਾਂ ਹੋਣੀ ਦਾ ਹਾਲ ਮੈਂ ਕਿਸ਼ਨ ਸਿੰਘ ਇਹ ਦਿਲ ਮੇਰੇ ਵਿਚ ਚੜਿਆ ਜਾਂ ਦੁਲਾ ਅਗੋਂ ਹੋਣੀ ਆਂਵਦੀ। ਦੁਲੇ ਲੈ ਕੇ ਨਾਮ ਉਹਦਾ ਸੀ ਬੁਲਾਂਵਦੀ। ਕੰਡਿਆਂ ਦਾ ਮੈਂ ਭਾਰ ਲਾ ਆਇਕੇ। ਦੁਲੇ ਵੇ ਟੋਕਰਾ ਚੁਕਾ ਆਇਕੇ। ਸੁਣ ਕੇ ਭਾਣਜਾ ਦੁਲੇ ਨੇ ਘਲਿਆ। ਜੋਰ ਸੀ ਲਗਾਇਆ ਟੋਕਰਾ ਨਾ ਹਲਿਆ। ਮੋੜਦੀ ਹੈ ਹੋਣੀ ਉਸਨੂੰ ਹਟਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ। ਹੋਣੀ ਕਹੇ ਟੋਕਰਾ ਨਾਂ ਮੂਲ ਹਿਲਦਾ। ਦੁਲਾ ਤਦੋਂ ਲੰਮੀ ਲੰਮੀ ਚਾਲ ਚਲਦਾ। ਆਖਦੀ ਹੈ ਇਸਨੂੰ ਸੁਨਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ। ਦੁਲਾ ਆਖੇ ਜੇ ਮੈਂ ਟੋਕਰਾ ਚੁਕਾਵਸਾਂ। ਹੋਣੀ ਆਖੇ ਸਿਰ ਦੀ ਸ਼ਰਤ ਲਾਏ ਸਾਂ। ਚੁਕਦਾ ਹੈ ਸਿਰ ਦੀ ਸ਼ਰਤ ਲਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ। ਚੋਕਰਾ ਨਾਂ ਲੇ ਜਾਏ ਚੁਕਿਆ। ਸਾਰਾ ਜ਼ੋਰ ਆਪਣਾ ਲਗਾਇ ਥਕਿਆ। ਸਿਰ ਤੇਰਾ ਲਿਆ ਵੇ ਵਢਾਂ ਜਾਇਕੇ। ਦੁਲੇ ਵੇ ਟੋਕਰਾ ਚੁਕਾਈਂ ਆਇਕੇ। ਹੋਣੀ ਮੇਰਾ ਨਾਮ ਤੇਰਾ ਸਿਰ ਕਟਦੀ। ਕੌਲ ਤੇ ਕਰਾਰ ਨੂੰ ਨਾਂ ਮੂਲ ਹਟਦੀ। ਸਭ ਨੂੰ ਕਿਸ਼ਨ ਸਿੰਘ ਛਡਾਂ ਖਾਇਕੇ। ਦੁਲਿਆ ਵੇ ਟੋਕਰਾ ਚਕਾਈਂ ਆਇਕੇ।
ਮਿਰਜੇ ਨੇ ਸ਼ਾਹ ਨੂੰ ਖਤ ਲਿਖਣਾ
ਨਹੀਂ ਵਿਚ ਲਾਹੌਰ ਦੇ ਗਿਆ ਮਿਰਜ਼ਾ ਸੁਣੋ ਇਸਦਾ ਕੁਛ ਹਵਾਲ ਪਿਆਰੇ। ਲਿਖੇ ਖਤ ਇਕ ਸ਼ਾਹ ਨੂੰ ਮਿਰਜਾ ਦਸਖਤ ਕਰਦਾ ਮੇਹਰੂ ਦੇ ਨਾਲ ਪਿਆਰੇ। ਮੈਨੂੰ ਮਿਲੇ ਜਾਜੀਰ ਇਨਾਮ ਸ਼ਾਹ ਕੰਮ ਕੀਤਾ ਜੋ ਨਿਮਕ ਹਲਾਲ ਪਿਆਰੇ। ਅਕਬਰ ਬਾਦਸ਼ਾਹ ਮੋੜ ਜਵਾਬ ਦਿਤਾ ਦੇਸਾਂ ਬਹੁਤ ਮੈਂ ਧਨ ਤੇ ਮਾਲ ਪਿਆਰੇ ਹੁੰਦੀ ਤਦੋਂ ਜਗੀਰ ਅਤਾਂ ਤੈਨੂੰ ਦੁਲਾ ਹੋਂਵਦਾ ਜੇ ਸੰਗ ਬਿਆਲ ਪਿਆਰੇ। ਜੇ ਤਾਂ ਲੋੜਹੈ ਤੈਨੂੰ ਜਾਗੀਰ ਵਾਲੀ ਲਿਆਈਂ ਦੁਲੇ ਨੂੰ ਢੂੰਡ ਤੇ ਭਾਲ ਪਿਆਰੇ। ਹੋਵੇ ਲੋੜ ਜੇ ਧਨ ਦੀ ਹੋਵੇ ਹਾਜਰ ਆਈ ਲਾਹੌਰ ਫਿਲਹਾਲ ਪਿਆਰੇ। ਮਿਰਜਾ ਬਾਜੀਗਰ ਨਾ ਜਾਂਵਦਾ ਸੀ ਕਿਸ਼ਨ ਸਿੰਘ ਇਹ ਕੀਤੀ ਹੈ ਚਾਲ ਪਿਆਰੇ।
ਪਹਿਲਾਂ ਜੰਗ ਸ਼ੇਰ ਖਾਂ ਦੁਲੇ ਭਾਣਜੇ ਦਾ
ਵੇਲਾ ਸੁਬਾ ਦੇ ਉਠ ਕੇ ਵਜੂ ਸਾਜ ਨਮਾਜ ਗੁਜਾਰਦਾ ਹੈ। ਹੇ ਦੁਲੇ ਨੂੰ ਅਜ ਮੈਂ ਜੰਗ ਕਰਸਾਂ ਲੈਂਦਾ ਨਾਮ ਮੈਂ ਪਾਕ ਗੁਫਾਰ ਦਾ ਹੈ। ਦੁਲਾ ਆਖਦਾ ਵਸਨ ਭਾਨਜੇ ਨੂੰ ਖੁਸ਼ੀ ਰਹੇ ਜੇਹੜਾ ਜੰਗ ਧਾਰਦਾ ਹੈ। ਐਪਰ ਸੰਗ ਨ ਜਾਏ ਕੋਈ ਤੇਰੇ ਹੁਕਮ ਮੁਗਲਾਂ ਦਾ ਜੰਗ ਵਿਚਾਰਦਾ ਹੈ। ਹੇ ਸ਼ੇਰ ਖਾਂ ਫਿਕਰ ਨਾ ਇਕ ਰਤੀ ਜੰਗ ਹੋਵਨਾ ਅਜ ਤਲਵਾਰ ਦਾ ਹੈ। ਛੇੜੇ ਲਤ ਤੇ ਹਨੇ ਹਥ ਰਖੇ ਨਾਲੇ ਰਬ ਦਾ ਨਾਮ ਚਿਤਾਰਦਾ ਹੈ ਘੋੜਾ ਵੜਿਆ ਹਵਾ ਦੇ ਵਾਂਗ ਲੈਕੇ ਜਾਏ ਫੌਜ ਅਗੇ ਲਲਕਾਰਦਾ ਹੈ। ਆਏ ਚਾਰ ਜੁਵਾਨ ਤਿਆਰ ਹੋ ਕੇ ਸ਼ੋਰ ਮਚਦਾ ਮਾਰ ਹੀ ਮਾਰ ਦਾ ਹੈ ਜਦੋਂ ਸ਼ੇਰ ਖਾਂ ਘੋੜੇ ਨੂੰ ਛੇੜਦਾ ਸੀ ਵਾਂਗ ਪਲੰਘ ਪਲੰਘ ਉਹ ਮਾਰਦਾ ਹੈ। ਕਿਸ਼ਨ ਸਿੰਘ ਸ਼ੇਰ ਖਾਂ ਸ਼ੇਰ ਬੱਚਾ ਸਿਰ ਚੌਹਾਂਦੇ ਉਹ ਉਤਾਰਦਾ ਹੈ।
ਦੂਜਾ ਜੰਗ ਦੁਲੇ ਦੇ ਮਾਮੇ ਦਾ
ਦੂਸਰੇ ਦਿਨ ਪਹਿਲਾ ਜੰਗ ਦੁਲੇ ਦੇ ਛੋਟੇ ਭਰਾ ਜਲਾਲ ਖਾਂ ਦਾ ਤੇ ਮਾਰਿਆ ਜਾਣਾ
ਰੋਜ ਤੀਸਰੇ ਉਠ ਸਵੇਰ ਵੇਲੇ ਜੰਗ ਕਰਨ ਜਲਾਲ ਖਾਂ ਚਲਿਆ ਈ। ਪੰਜੇ ਲਾ ਹਥਿਆਰ ਤਿਆਰ ਹੋਯਾ ਤੁਰਤ ਜਾਏ ਮੈਦਾਨ ਨੂੰ ਮਲਿਆ ਈ। ਜਦੋਂ ਦੇਖਿਆ ਮਿਰਜੇ ਜਲਾਲ ਖਾਂ ਨੂੰ ਸਤ ਮੁਗਲਾਂ ਉਠ ਕੇ ਘਲਿਆ ਈ। ਦਿਲ ਵਾਲਾ ਜਵਾਨ ਨਾ ਮੂਲ ਹੁੰਦਾ ਦੇਖ ਮੁਗਲਾਂ ਨੂੰ ਮੂਲ ਨ ਹਲਿਆ ਈ। ਮਾਰੇ ਚਾਰ ਤੇ ਜੰਗ ਸੀ ਖੂਬ ਕੀਤਾ ਧਾਰ ਹੋਂਸਲਾ ਸਭ ਨੂੰ ਠਲਿਆ ਈ। ਐਪਰ ਲੇਖ ਨਸੀਬ ਦਾ ਲਿਖਿਆ ਜੋ ਓਹ ਤਾਂ ਕਿਸੇ ਤੋਂ ਜਾਏ ਨਾ ਟਲਿਆ ਈ। ਜਦੋਂ ਮਿਰਜੇ ਨੇ ਦੂਰੋਂ ਹਵਾਲ ਡਿਠਾ ਹੋਰ ਸੂਰਮੇ ਭੇਜ ਉਥੱਲਿਆ ਈ। ਸਾਰਾ ਦੁਲੇ ਨੇ ਦਗਾ ਮਲੂਮ ਕੀਤਾ ਹਾਲ ਭਾਈ ਦਾ ਦੇਖ ਨ ਝਲਿਆ ਈ। ਤੁਰਤ ਫੌਜ ਨੂੰ ਕਰੇ ਤਿਆਰ ਦੁਲਾ ਗੁਸਾ ਖਾਇਕੇ ਆਪ ਹੀ ਰਲਿਆਈ।ਕਿਸ਼ਨ ਸਿੰਘ ਦੁਲੇ ਨੇ ਹਲਾ ਕੀਤਾ ਜਾਏ ਮੁਗਲਾਂ ਦਾ ਕਾਲਜਾ ਸਲਿਆ ਈ।
ਦੁਲੇ ਦਾ ਫੌਜ ਵਿਚ ਕਤਲੇਆਮ ਕਰਨਾ
ਦੁਲਾ ਪਹੁੰਚਿਆ ਮੁਗਲਾਂ ਦੇ ਪਾਸ ਜਾ ਕੇ ਜਿਵੇਂ ਜੰਵ ਦੀ ਪੈਂਦੀ ਧਾੜ ਲੋਕੋ। ਪਹਿਲੇ ਜਾਏ ਬੰਦੂਕ ਦਾ ਵਾਰ ਕਰਦਾ ਗੋਲੀ ਚਲਦੀ ਸੀ ਸਾੜ ਸਾੜ ਲੋਕੋ। ਗਿਆ ਮੁਕ ਬਾਰੂਦ ਜਾਂ ਪਾਸ ਵਾਲਾ ਫਿਰ ਤੀਰ ਛਡੇ ਕਾੜ ਕਾੜ ਲੋਕਾਂ ਵਾਂਗ ਪਤਿਆਂ ਮੁਗਲ ਉਡਾਏ ਸੁਟੇ ਜ਼ਿਮੀਂ ਉਤੇ ਝਾੜ ਝਾੜ ਲੋਕੋ। ਹੋਏ ਖਾਤਮਾ ਜਾਂ ਤੀਰ ਫੜ ਲਏ ਨੇਜ਼ੇ ਸੀਨਾ ਸੁਟਿਆ ਪਾੜ ਪਾੜ ਲੋਕ। ਜਿਵੇਂ ਬਕਰੀ ਮਿਲੇ ਬਘਿਆੜ ਤਾਈਂ ਕਰੇ ਟੁਕੜੇ ਚਾਰ ਚਾਰ ਲੋਕੋ। ਹਾਲ ਮੰਦਾ ਜਾਂ ਮਿਰਜੇ ਨੂੰ ਨਜਰ ਆਇਆ ਗਾਏ ਪਕੜਦਾ ਲਧੀ ਦੀ ਆੜ ਲੋਕੋ। ਛਾਤੀ ਲਧੀ ਦੀ ਮੂੰਹ ਦੇ ਵਿਚ ਪਕੜੇ ਨਾਲੇ ਰੋਂਦਾ ਹੈ ਜਾਰੋ ਜਾਰ ਲੋਕੋ। ਕਹੇ ਮਾਤਾ ਮੈਂ ਧਰਮ ਦਾ ਪੁਤ ਤੇਰਾ ਰਖੀਂ ਜਾਨ ਮੇਰੀ ਕਰਕੇ ਮਾਰ ਲੋਕੋ। ਦੁਲਾ ਪਹੁੰਚਿਆ ਮਿਰਜੇ ਦੇ ਪਾਸ ਜਾ ਕੇ ਲਧੀ ਰੋਕਦੀ ਵਾਂਗ ਪਹਾੜ ਲੋਕੋ। ਬੱਚਾ ਦੁਲਿਆ ਮਿਰਜਾ ਹੈ ਸ਼ਰਨ ਡਿਗਾ ਕਿਸ਼ਨ ਸਿੰਘ ਨਾ ਕਬਰ ਵਿਚ ਗਾਡ ਲੋਕੋ।
ਲਧੀ ਦੇ ਕਹੇ ਦੁਲੇ ਨੇ ਮਿਰਜ਼ੇ ਨੂੰ ਛਡਣਾ ਤੇ ਮਿਰਜ਼ੇ ਨਾਲ ਲਾਹੌਰ ਵਿਚ ਆਉਣਾ
ਸ਼ਰਨ ਪਿਆ ਨਾ ਮਾਰਨਾ ਦੁਲਿਆ ਵੇ ਲਧੀ ਆਖਦੀ ਹਥ ਉਠਾਇਕੇ ਤੇ ਜਦੋਂ ਮਾਤਾ ਦੇ ਮੁਖ ਥੀਂ ਬਾਤ ਸੁਨੀ ਤਦੋਂ ਜੰਗ ਤੋਂ ਫੌਜ ਹਟਾਇ ਉਥੇ। ਕਹੇ ਫੌਜ ਨੂੰ ਕਰੋ ਅਰਾਮ ਭਾਈ ਤਦੋਂ ਸਭ ਨੇ ਤੰਬੂ ਲਗਾਏ ਉਥੇ। ਐਪਰ ਰੰਜ ਸੀ ਮਾਮੇ ਜਲਾਲ ਖਾਂ ਦਾ ਦੇਵੇ ਲਧੀ ਨੂੰ ਬਾਤ ਬਤਾਏ ਉਥੇ। ਮਾਤਾ ਮਿਰਜੇ ਨੂੰ ਕਦੇ ਨਾਂ ਛਡਦਾ ਮੈਂ ਤੈਂ ਤਾਂ ਉਸ ਨੂੰ ਲਿਆ ਬਚਾਏ ਉਥੇ। ਲਧੀ ਆਖਦੀ ਹੋਣੀ ਨਾ ਮੁੜੇ ਬੱਚਾ ਉਮਰ ਇਸਦੀ ਏਨੀ ਹਾਏ ਉਥੇ। ਬੰਦਾਂ ਛਡੀਆਂ ਖੁਸ਼ੀ ਦੇ ਨਾਲ ਮਿਰਜੇ ਨਾਲੇ ਦਾਵਤਾਂ ਲਵੇ ਕਰਾਏ ਉਥੇ। ਝੂਠਮੂਠ ਦੁਲਾ ਦਨਾ ਭਾਈ ਰਾਤੀਂ ਮਜਲਸਾਂ ਖੂਬ ਸਜਾਏ ਉਥੇ। ਭਾਈ ਦੁਲਿਆ ਸੁਣੀ ਤੂ ਗਲ ਮੇਰੀ ਪਿੰਡੀ ਸਭ ਨੂੰ ਦੋਵੇਂ ਪੁਚਾਏ ਉਥੇ। ਐਪਰ ਚਲ ਤੂ ਨਾਲ ਲਾਹੌਰ ਮੇਰੇ ਦੇਵਾਂ ਸ਼ਾਹ ਸੰਗ ਮਿਲਾਏ ਉਥੇ। ਰਹੇ ਲਧੀ ਤੇ ਮੇਹਰੂ ਹਟਾਏ ਸਾਰੇ ਜ਼ੋਰ ਆਪਣਾ ਕੁਲ ਲਗਾਇ ਓਥੇ। ਐਪਰ ਆਖਦਾ ਦੁਲਾਨਾ ਫਿਕਰ ਕਰਨਾ ਮੇਰਾ ਸੇਖੋ ਹੈ ਧਰਮ ਭਰਾਏ ਓਥੇ। ਫਜਰੇ ਕੋੜਮਾਂ ਪਿੰਡ ਨੂੰ ਟੋਰ ਦਿਤਾ ਆਪ ਜਾਨ ਲਾਹੌਰ ਦੇ ਦਾਏ ਓਥੇ। ਫੌਜ ਵਿਚ ਲਾਹੌਰ ਦੇ ਜਾਇ ਵੜੀ ਮਿਰਜਾ ਦੁੱਲੇ ਨੂੰ ਘੇਰੇ ਲਜਾਏ ਓਥੇਂ।
ਦੁਲੇ ਨੂੰ ਸ਼ਰਾਬ ਪਿਆਕੇ ਬੇਹੋਸ਼ ਕਰਨਾ ਮਿਰਜ਼ੇ ਨੇ ਫਿਰ ਬੰਨ੍ਹ ਕੇ ਜੇਲ੍ਹ ਚ ਸੁਟਣਾ
ਤਿੰਨ ਰੋਜ ਸੀ ਹੋਣੀ ਨੇ ਜਾਨ ਬਖਸ਼ੀ ਸੋਈ ਬੀਤਿਆ ਤੀਸਰਾ ਵਾਰ ਯਾਰੋ। ਵਕਤ ਸ਼ਾਮ ਦੇ ਉਸਨੇ ਭੁਲਰਾਂ ਨੂੰ ਦਿਤਾ ਘਲ ਇਕ ਸਰਦਾਰ ਯਾਰੋ। ਕਰਨੀ ਦੁਲੇ ਦੀ ਅਸਾ ਹੈ ਖੂਬ ਖਾਤਰ ਉਸਦਾ ਹੋਣ ਕਬਾਬ ਤਿਆਰ ਯਾਰੋ। ਖੈਹਲੇ ਤੋੜ ਦਾ ਨਸ਼ਾ ਮੇਰਾ ਜੀ ਕਰਦਾ ਖਾਤਰ ਹੋਏ ਹੁਸ਼ਿਆਰ ਯਾਰੋ। ਇਕ ਖਾਸ ਹੈ ਜੋਰ ਆਂਦਾ ਰਲ ਉਮ ਨੂੰ ਚਿਤਾਰ ਯਾਰੋ। ਵਿਚ ਨਸ਼ੇ ਦੇ ਹੋਰ ਘੋਲ ਦਿਤਾ ਤਾਕੇ ਰਹੇ ਦੁਲੇ ਨੂੰ ਸੁਰਤ ਨਾ ਸਾਰ ਯਾਰੇ। ਜਦੋਂ ਹੋਸ਼ ਤੋਂ ਹੋਵੇ ਬੇਹੋਸ਼ ਦੁਲਾ ਮੈਨੂੰ ਆਏ ਕਰਨਾ ਖਬਰਦਾਰ ਯਾਰੋ। ਹੋਈ ਰਾਤ ਜਾਂ ਖਾਣਾਂ ਤਿਆਰ ਹੋਇਆ ਕਹੇ ਦੁਲੇ ਨੂੰ ਨਾਲ ਪਿਆਰ ਯਾਰੋ। ਮੈਂ ਗਲ ਦੁਲਿਆ ਨਸ਼ਾ ਨਾ ਕਦੀ ਪੀਤਾ ਇਸ ਵਾਸਤੇ ਮੈਂ ਉਜ਼ਰਦਾਰ ਯਾਰੋ। ਐਪਰ ਠਹਿਰਿਆ ਵੀ ਕੁਛ ਲਾਜ਼ਮੀ ਹੈ ਖਾਤਰ ਆਨ ਕੀਤਾ ਖਾਤਰ ਆਨ ਕੀਤਾ ਖਾਤਰ ਯਾਰ ਯਾਰੋ। ਅਰਜ ਮਿਰਜੇ ਨੇ ਕੀਤੀ ਜਾਂ ਬਹੁਤ ਸਾਰੀ ਦੁਲਾ ਸੁਨਦਾ ਹੋਏ ਲ ਲਾਚਾਰ ਯਾਰੋ। ਇਕ ਅਧ ਜਾ ਦੁਲਾ ਚੜਾਏ ਗਿਆ ਹੋਏ ਅਕਲ ਤੇ ਹੋਸ਼ ਫਰਾਰ ਯਾਰੋ। ਛਡ ਨੌਕਰਾਂ ਮਿਰਜ਼ੇ ਨੂੰ ਖਬਰ ਦਿਤੀ ਦੇਵੇਂ ਤੌਕ ਜੰਜੀਰ ਵਿਚ ਡਾਰ ਯਾਰੋ। ਫਿਰ ਰਾਤ ਨੂੰ ਸੁਟਿਆ ਜ਼ੇਹਲਖਾਨੇ ਉਤੇ ਖੜੇ ਕੀਤੇ ਪਹਿਰੇਦਾਰ ਯਾਰੋ। ਤੜਕੇ ਨੂਰ ਦੇ ਦੁਲੇ ਨੂੰ ਹੋਸ਼ ਆਈ ਦੇਖੇ ਉਠਕੇ ਇਹ ਅਸਾਰ ਯਾਰੋ। ਜਦੋਂ ਹੋਣੀ ਨੇ ਆਣਕੇ ਘੇਰ ਲੀਤਾ ਕਰ ਦਿਲ ਦੇ ਵਿਚ ਵਿਚਾਰ ਯਾਰੋ। ਸੁਣਕੇ ਹੋਣੀ ਦੀ ਬਾਤ ਨੂੰ ਆਖਦਾ ਹੈ ਤੇਰਾ ਕੌਲ ਨਾ ਸਕਦਾ ਟਾਰ ਯਾਰੋ। ਐਪਰ ਵੇਰੀ ਦੇ ਹਥੋਂ ਨਹੀਂ ਮਰਨਾ ਦਿਲ ਵਿਚ ਦਲੀਲ ਲਈ ਧਾਰ ਯਾਰੋ। ਹੋਣੀ ਦੁਲੇ ਦਾ ਸੁਣ ਸਵਾਲ ਕਿਹਾ ਮੇਰੇ ਮਹਿਲ ਵਿਚ ਟਕਰ ਮਾਰ ਯਾਰ। ਹੋਣ ਛਡਦੀ ਨਹੀਂ ਹੈ ਕਿਸ਼ਨ ਸਿੰਘਾ ਏਹ ਮੁਝ ਤੇ ਚਾੜੇ ਹੈ ਵਾਰ ਯਾਰੋ।
ਪਹਿਰੇਦਾਰ ਨੂੰ ਦਸ ਕੇ ਦੁਲੇ ਨੇ ਜਾਨ ਦੇਣੀ
ਬਾਦਸ਼ਾਹ ਨੇ ਦੁਲੇ ਦੀ ਮੌਤ ਸੁਣੀ ਅਤੇ ਸੇਖੇਂ ਨੇ ਹੀਰਾ ਚਟਣਾਂ
ਲਾਹੌਰ ਵਿਚ ਲੋਕ ਮਨਾਣਾ ਅਤੇ ਦੋਹਾਂ ਦਾ ਜਨਾਜ਼ਾ ਕਢਕੇ ਕਠਿਆਂ ਦਫਨਾਣਾ
ਅਤੇ ਵਰਲਾਪ ਕਰਨਾ ਦੁਲੇ ਦੀ ਔਰਤ ਦਾ-ਕੋਰੜਾ ਛੰਦ
ਆਈ ਜਦੋਂ ਹੋਸ਼ ਆਖੇ ਹਾਇ ਲਾੜਿਆ। ਸ਼ਾਹਾਂ ਨਾਲ ਵੈਰ ਕਾਹਨੂੰ ਪਾਯਾ ਲਾੜਿਆ। ਇਸ ਦੇ ਵਿਛੋੜੇ ਮੇਗਾ ਸੀਨਾ ਸਾੜਿਆ ਸਾਹਾਂ ਨਾਲ ਵੈਰ ਕਾਹਨੂੰ ਪਾਯਾ ਲਾੜਿਆ। ਜੇ ਮੈਂ ਤੈਨੂੰ ਆਖਦੀ ਸ਼ੀ ਕਦੀ ਸਿਆਣਿਆਂ। ਬਦੀਆਂ ਸ਼ਾਹਾਂ ਦੇ ਨਾਲ ਕਾਹਨੂੰ ਚਾਣੀਆ। ਰਬ ਦਿਤਾ ਅੰਨ ਘਰ ਬੈਠ ਖਾਵਣਾ। ਵੈਰ ਤੁੰ ਸ਼ਾਹਾਂ ਦੇ ਨਾਲ ਨਹੀਂ ਸੀ ਪਾਵਣਾ। ਲਧੀ ਮਾਤਾ ਕਈ ਵਾਰ ਤੇਨੂੰ ਤਾੜਿਆ ਸ਼ਾਹਾਂ ਨਾਲ ਵੈਰ ਕਾਹਨੂੰ ਪਾਇਆ ਲਾੜਿਆ। ਇਤ। ਸੰਪੂਰਨ ਕਸਾ ਦੁਲਾ ਭਟੀ
ਗਿਆਨੀ ਪਰੋਸ, ਚੌਂਕ ਘੰਟਾ ਘਰ ਅੰਮ੍ਰਿਤਸਰ। ਪ੍ਰਿੰਟਰ-ਸ: ਸੰਤੋਖ ਸਿੰਘ।
ਪ੍ਰਾਚੀਨ ਭੋਜ ਪਤੱਰਾਂ ਤੋਂ ਉਤਾਰਾ ਇੰਦਰ ਜਾਲ
ਘਰ ਬੈਠੇ ਹੀ ਸਭਾ ਗੱਲਾਂ ਪੂਰੀਆਂ ਕਰਨੀਆਂ, ਦੂਰ ਦੇਸ਼ ਦੀ ਸੈਰ ਕਰਨੀ,ਪਰੇਮੀ ਦਾ ਆਪਨੂੰ ਮਿਲਣ ਲਈ ਤਰਸਨਾ ਤੇ ਗੁਆਚੀ ਹੋਈ ਚੀਜ਼ ਦਾ ਪਤਾ ਕਰਨਾ, ਅਸਲੀ ਚੋਰ ਨੂੰ ਫੜਨਾ, ਪਰਦੇਸ ਗਏ ਹੋਏ ਨੂੰ ਫੋਰਨ ਇਕ ਚੁਟਕੀ ਨਾਲ ਹੀ ਵਾਪਸ ਬਣਾ ਸ਼ਰਤੀਆ ਪਾਸ ਹੋਣਾ, ਮੁਕਾਬਲਾ ਜਿਤਣਾ, ਬੀਮਾਰ ਨੂੰ ਰਾਜੀ ਕਰਨਾ, ਜ਼ਮੀਨ ਚ ਦਬਿਆ ਹੋਇਆ ਧਨ ਲਭਣਾ, ਜ਼ਮੀਨ ਜਾਇਦਾਦ ਹਾਸਲ ਕਰਨੀ, ਇਸ ਤੋਂ ਇਲਾਵਾ ਘਰ ਬੈਠੇ ਹੀ ਪਰੀਆਂ ਨਾਲ ਗਲਾਂ ਕਰਨੀਆਂ । ਮੂਲ ਕੀ ਇਹ ਸਭ ਗੱਲਾਂ ਤੁਸੀਂ ਅਸਲੀ ਪੁਸਤਕ ਇੰਦਰ ਜਾਲ ਵਿਚੋਂ ਹਾਸ਼ਲ ਕਰ ਸਕਦੇ ਹੋ । ਪੁਸਤਕ ਬੜੀ ਪ੍ਰਾਚੀਨ ਅਸਲੀ ਭੇਜ ਪੱਤਰ ਤੇ ਲਿਖੀ ਹੋਈ ਇਹ ਸਾਨੂੰ ਲੱਭੀ ਸੀ ਜਿਸਦਾ ਉਲਥਾ ਕਰਾ ਕੇ ਤੁਹਾਡੇ ਭਲੇ ਲਈ ਛਾਪੀ ਹੈ, ਖਤਮ ਹੋਣ ਤੇ ਪਛਤਾਉਣਾ ਪਵੇਗਾ। ਮੁਲ ੫) ਰੂਏ ਸਣੇ ਡਾਕ ਖਰਚ।
ਬੰਗਾਲ ਦਾ ਜਾਦੂ ਵੱਡਾ
ਗੁਰਮੁਖੀ ਪੜੇ ਹੋਏ ਸਜਨ ਜਦ ਗੁਰੂ ਜੀ ਦੀ ਜਨਮ ਸਾਖੀ ਪੜਦੇ ਜਾਂ ਸੁਣਦੇ ਸਨ ਤਾ ਉਹ ਖੀ ਪੜ੍ਹਕੇ ਬੰਗਾਲ ਦੇਸ਼ ਵਿਚ ਭਾਈ ਮਰਦਾਨੇ ਨੂੰ ਜਾਦੂਗਰਨੀਆਂ ਨੇ ਛੱਤਰਾ ਬਣਾ ਦਿਤਾ ਅਤੇ ਗੁਰੂ ਮਹਾਰਾਜ ਨੇ ਬਚਾਇਆ ਬੜੇ ਅਸਚਰਜ ਹੁੰਦੇ ਸਨ ਜੋ ਅਸਾਂ ਨੇ ਜੋ ਬੰਗਾਲ ਦਾ ਜਾਦੂ ਛਾਪਵਾਇਆ ਹੈ ਇਸ ਵਿਚ ਜੰਤਰ ਮੰਤਰ ਤੇ ਤੰਤਰ ਜਾਦੂ ਟੂਣੇ ਦਰਜ ਹਨ ਇਸ ਦੁਆਰਾ ਹਰ ਇਕ ਮਨਖੁ ਅਪੁਨੇ ਦਿਲ ਦੀ ਮੁਰਾਦ ਪੂਰੀ ਕਰ ਸਕਦਾ ਹੈ ਅਤੇ ਦੁਸ਼ਮਨ ਵੀ ਅਪਨਾ ਕੰਮ ਸਿਧ ਕਰਵਾ ਸਕਦਾ ਹੈ ਤੇ ਦੂਰ ਦੁਰਾਡੇ ਮਨੁਖ ਨੂੰ ਵੀ ਆਪਣੇ ਵੱਸ ਵਿਚ ਕਰ ਸਕਦਾ ਹੈ। ਮੁਲ ੩) ਰੁਪਏ ਸਣੇ ਡਾਕ ਖਰਚ।
ਖਰਾਦ ਸਿਖਿਆ
ਖਰਾਦ ਦੇ ਕੰਮ ਕਰ ਰਹੇ ਤੇ ਕਰਨ ਵਾਲਿਆਂ ਲਈ ਬੇ-ਮਿਸਾਲ ਕਿਤਾਬ, ਚੂੜੀਆਂ ਦਾ ਹਾਲ ਤੇ ਕਸੇ ਸੁਣ । ਮੁਲ ੫-੭੫
ਮੁਰਗੀ ਖਾਨਾ ੬-੦੦ |
ਵੱਡਾ ਮੁਰਗੀ ਖਾਨਾ ੮-੦੦ |
ਹਰ ਪ੍ਰਕਾਰ ਦੀ ਪੁਸਤਕਾਂ ਮੰਗਾਉਣ ਦਾ ਪਤਾ:-
ਭਾ: ਜਵਾਹਰ ਸਿੰਘ ਕਿਪਾਲ ਸਿੰਘ ਐਂਡ ਕੌo
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
- ↑ ਫ਼ਾਰਸੀ ਵਿੱਚ ਗਰਭਵਤੀ ਲਈ ਸ਼ਬਦ 'ਹਾਮਲਾ' ਤੇ ਕਿਰਿਆ ਦਾਸ਼ਤਨ ਦੇ ਵਰਤਮਾਨ ਰੂਪ 'ਦਾਰ' ਦੇ ਮੇਲ ਤੋਂ ਬਣਿਆ ਸ਼ਬਦ
- ↑ ਪਹਿਲਾਂ ਇਹ ਨਾਂ 'ਸੇਖੂ' ਲਿਖਿਆ ਆਇਆ ਹੈ। ਬਾਅਦ ਵਿੱਚ ਕਈ ਥਾਵਾਂ ਉੱਤੇ ਇਸਨੂੰ 'ਸੇਖੋਂ' ਵੀ ਲਿਖਿਆ ਹੋਇਆ ਹੈ। ਪਰ ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਸ਼ਾਹਮੁਖੀ ਵਿੱਚ ਲਿਖੇ ਵਾਓ (و) ਨੂੰ 'ਓ' ਵੀ ਪੜ੍ਹਿਆ ਜਾ ਸਕਦਾ ਹੈ ਤੇ 'ਊ' ਵੀ।
- ↑ ਗੇਂਦ
- ↑ ਦੂਜੀ ਛਾਪ ਵਿੱਚ 'ਦੇਵੇ' ਲਿਖਿਆ ਹੋਇਆ ਹੈ
- ↑ ਇੱਕ ਹੋਰ ਛਾਪ ਵਿੱਚ "ਅਖੀਆਂ ਮਘ ਰਹੀਆਂ" ਲਿਖਿਆ ਹੋਇਆ ਹੈ।
- ↑ ਦੂਜੀ ਛਾਪ ਵਿੱਚ 'ਮੈਂ ਦਸਾਂ ਤੈਨੂੰ ਆਇਕੇ ਤੇ' ਲਿਖਿਆ ਹੋਇਆ ਹੈ।