ਜੰਗਨਾਮਾ (1904)
56460ਜੰਗਨਾਮਾ (1904)

ੴ ਸਤਿਗੁਰ ਪ੍ਰਸਾਦਿ॥

ਅਬ ਕਿੱਸਾ ਲੜਾਈ ਸਿੰਘਾਂ ਕੀ ਕ੍ਰਿਤ ਕਵਿ ਸ਼ਾਹਮੁਹੰਮਦ॥


ਅੱਵਲ ਹਮਦ ਜਨਾਬ ਅੱਲਾਹ ਦੀ ਨੂੰ ਜੇਹੜਾ ਕੁਦਰਤੀ ਖੇਲ ਬਣਾਂਵਦਾ ਈ॥ ਚੌਦਾਂ ਤਬਕਾਂ ਦਾ ਨਕਸ਼ ਨਗਾਰ ਕਰਕੇ ਰੰਗ ਰੰਗ ਦੇ ਬਾਗ ਬਨਾਂਵਦਾ ਈ॥ ਰਚੀ ਪਿਛਲੀ ਸਭ ਹੈ ਮੈਟ ਲੈਂਦਾ ਅੱਗੇ ਹੋਰ ਦੀ ਹੋਰ ਵਛਾਂਵਦਾ ਈ।। ਸ਼ਾਹ ਮੁਹੰਮੰਦਾ ਓਸਤੋਂ ਸਦਾ ਡਰੀਏ ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ॥੧॥ ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ ਦਗੇਬਾਜ਼ੀ ਦਾ ਧਾਰਕੇ ਭੇਸ ਮੀਆਂ॥ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਰੇਸ ਮੀਆਂ॥ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ॥ ਸ਼ਾਹ ਮੁਹੰਮਦ ਸਦਾ ਨਾ ਰੂਪ ਦੁਨੀਆਂ ਸਦਾ ਰਹਿਨ ਨਾ ਕਾਲੜੇ ਕੇਸ ਮੀਆਂ॥੨॥ ਇੱਕ ਰੋਜ਼ ਵਟਾਲੇ ਦੇ ਵਿੱਚ ਬੈਠੇ ਚੱਲੀ ਆਨ ਅੰਗ੍ਰੇਜ਼ ਦੀ ਬਾਤ ਭਾਈ॥ ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ॥ ਰਾਜ਼ੀ ਬਾਜ਼ੀ ਰਹੇ ਮੁਸਲਮਾਨ ਹਿੰਦੂ ਸਿਰਾਂ ਦੋਹਾਂ ਦੇ ਉੱਤੇ ਅਫ਼ਾਤ ਆਈ॥ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੀ ਨਹੀਂ ਸੀ ਦੂਸਰੀ ਜ਼ਾਤ ਆਈ॥੩॥ ਏਹ ਜੱਗ ਸਰਾਇ ਮੁਸਾਫ਼ਰਾਂ ਦੀ ਏਥੇ ਜ਼ੋਰ ਵਾਲੇ ਕਈ ਆਇ ਗਏ॥ ਸੱਦਾਦ ਨਮਰੂਦ ਫ਼ਰਔਨ ਜੇਹੇ ਦਾਵਾ ਬੰਨ੍ਹ ਖ਼ੁਦਾਇ ਕਹਾ ਗਏ॥ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਇ ਗਏ॥ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਝੂਠ ਦੇ ਕਈ ਵਜਾਇ ਗਏ॥੪॥ ਮਹਾਂ ਬਲੀ ਰਣਜੀਤ ਸਿੰਘ ਹੋਯਾ ਪੈਦਾ ਨਾਲ ਜ਼ੋਰ ਦੇ ਮੁਲਕ ਨਿਵਾਇ ਗਿਆ॥ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਬੂ ਕਾਂਗੜਾ ਕੋਟ ਨਿਵਾਇ ਗਿਆ॥ ਹੋਰ ਦੇਸ਼ ਲੱਦਾਖ਼ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਇ ਗਿਆ॥ ਸ਼ਾਹ ਮੁਹੰਮਦਾ ਜਾਨ ਪਚਾਸ ਬਰਸਾਂ ਅੱਛਾ ਰੱਜਕੇ ਰਾਜ ਕਮਾਇ ਗਿਆ॥੫। ਜਦੋਂ ਹੋਏ ਸਰਕਾਰ ਦੇ ਸਾਸ ਪੂਰੇ ਜਮਾਂ ਹੋਏ ਨੀ ਸਭ ਸਰਦਾਰ ਮੀਆਂ॥ ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ॥ ਖੜਕ ਸਿੰਘ ਮਹਾਰਾਜ ਨੇ ਆਹ ਮਾਰੀ ਮੋਯਾ ਮੁੱਢ ਕਦੀਮ ਦਾ ਯਾਰ ਮੀਆਂ॥ ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ ਸਾਂਝ ਏਹੋ ਸੀ ਕੌਲ ਕਰਾਰ ਮੀਆਂ॥੬॥ ਮੇਰੇ ਪਾਸ ਬੈਠੇ ਇਨ੍ਹਾਂ ਖ਼ਨ ਕੀਤਾ ਇਹ ਤਾਂ ਗਰਕ ਜਾਵੇ ਦਰਬਾਰ ਮੀਆਂ ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ ਅਸੀ ਮਰਾਂਗੇ ਏਸ ਨੂੰ ਮਾਰ ਮੀਆਂ॥ ਨਾਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ ਏਹਤਾਂ ਮਰਨਗੇ ਸੱਭ ਸਰਦਾਰ ਮੀਆਂ॥ ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ ਖਾਲੀ ਨਹੀਂ ਜਾਣਾਂ ਵਿੱਕਵਾਰ ਮੀਆਂ॥੭॥ਖੜਕ ਸਿੰਘ ਮਹਾਰਾਜ ਹੋਯਾ ਬਹੁਤ ਮਾਂ ਦਾ ਬਰਸ ਇੱਕ ਪਿਛੋਂ ਵੱਸ ਕਾਲ ਹੋਯਾ॥ ਆਈ ਮੌਤ ਨ ਅਟਕਿਆ ਇੱਕ ਘੜੀ ਚੇਤ ਸਿੰਘ ਦੇ ਗ਼ਮ ਦੇ ਨਾਲ ਮੋਯਾ॥ ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਕੇ ਸੁਣ ਕੇ ਜ਼ਰਾ ਗ਼ਮ ਦੇ ਨਾਲ ਨਾ ਮੂਲ ਰੋਯਾ॥ ਸ਼ਾਹ ਮੁਹੰਮਦਾ ਕਈਆਂ ਦੇ ਪਕੜ ਨੇਦਾ ਵਿੱਚ ਕੌਂਸਲ ਦੇ ਕੌਰ ਫ਼ਿਕਰ ਹੋਯਾ॥੮॥ ਖੜਕ ਸਿੰਘ ਮਾਹਾਰਾਜ ਨੂੰ ਚੁਕ ਲਿਆ ਦੇਖੋ ਸਾੜਨੇ ਨੂੰ ਹੁਨ ਲੈ ਚੱਲੇ॥ ਧਰਮਰਾਜ ਨੂੰ ਆਇਕੇ ਖ਼ਬਰ ਹੋਈ ਕੌਰ ਮਾਰਨੇ ਨੂੰ ਓਸ ਦੂਤ ਘੱਲੇ॥ ਮਾਰੋਮਾਰ ਕਰਕੇ ਦੂਤ ਆਇ ਵੜੇ ਜਦੋਂ ਮੌਤ ਦੇ ਹੋਏ ਨੀ ਆਨ ਹੱਲੇ। ਸ਼ਾਹ ਮੁਹੰਮਦਾ ਦੇਖ ਰਜ਼ਾਇ ਉਸਦੀ ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ॥੯॥ ਇਕ ਦੂਤ ਨੇ ਦੇਖਕੇ ਫਿਕਰ ਕੀਤਾ॥ ਪਲਕ ਵਿੱਚ ਦਰਵਾਜੇ ਦੇ ਆਇਆ ਈ॥ ਜੇੜ੍ਹਾ ਧੁਰ ਦਰਗਾਹ ਦਾ ਹੁਕਮ ਆਂਦਾ ਦੇਖੋ ਓਸਨੂੰ ਖੂਬ ਬਜਾਇਆ ਈ॥ ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ ਛੱਜਾ ਢਾਹ ਦੋਹਾਂ ਉੱਤੇ ਪਾਇਆ ਈ॥ ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਯਾ ਕੌਰ ਸਾਹਿਬ ਜੋ ਸਹਿਕਦਾ ਆਇਆ ਈ॥੧੦॥ ਅੱਠ ਪਹਿਰ ਲੁਕ ਇਕੇ ਰੱਖ੍ਯਾ ਨੇ ਦਿਨ ਦੂਜੇ ਰਾਣੀ ਚੰਦ ਕੌਰ ਆਈ॥ ਖੜਕ ਸਿੰਘ ਦਾ ਮੂਲ ਦਰੇਗ਼ ਨਾਹੀ ਕੌਰ ਸਾਹਿਬ ਤਾਂਈਂ ਓਥੇ ਰੋਇ ਆਈ॥ ਹੁਣ ਮੋਯਾ ਤੇ ਕਰੋ ਸਸਕਾਰ ਇਸਦਾ ਏਹ ਤੁਸਾਂ ਕਿਉਂ ਏਤਨੀ ਦੇਰ ਲਾਈ॥ ਸ਼ਾਹ ਮੁਹੰਮਦਾ ਰੋਂਦੀ ਹੈ ਚੰਦ ਕੌਰਾਂ ਜਿਸਦਾ ਮੋਯਾ ਪੁਤ੍ਰ ਸੋਹਣਾ ਸ਼ੇਰ ਸਾਈ॥੧੧॥ ਸ਼ੇਰ ਸਿੰਘ ਨੂੰ ਕਿਸੇ ਖ਼ਬਰ ਦਿਤੀ ਜਿਸਦਾ ਮੋਯਾ ਭਤੀਜਾ ਤੇ ਵੀਰ ਯਾਰੋ॥ ਉਸਨੇ ਤੁਰਤ ਵਟਾਲਿਓਂ ਕੂਚ ਕੀਤਾ ਰਾਤੀਂ ਆਂਵਦਾ ਘਤ ਵਹੀਰ ਯਾਰੋ॥ ਜਦੋਂ ਆਣਕੇ ਹੋਯਾ ਲਾਹੌਰ ਦਾਖਲ ਅੱਖੀਂ ਰੋਇ ਪਲਟਦਾ ਨੀਰ ਯਾਰੋ॥ ਸ਼ਾਹ ਮੁਹੰਮਦਾ ਲੋਕ ਦਿਲਬਰੀ ਕਰਦੇ ਚੰਦ ਕੌਰ ਹੋਈ ਦਿਲਗੀਰ ਯਾਰੋ॥੧੨॥ ਦਿੱਤੇ ਸੰਤ੍ਰੀ ਚਾਰ ਖਲਾਰੇ ਚੋਰੀ ਸ਼ੇਰ ਸਿੰਘ ਅੰਦਰ ਅਜ ਆਵਣਾਂਗੇ॥ ਤੁਰਤ ਫੂਕ ਦਿਓ ਤੁਸੀ ਕਰਾਬੀਨਾਂ ਇੱਕ ਘੜੀ ਵਿੱਚ ਮਾਰ ਮੁਕਾਵਣਾਂ ਜੇ॥ ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ ਅੰਦਰ ਅੱਜ ਜਰੂਰ ਨਹੀਂ ਜਾਵਣਾਂ ਜੇ॥ ਸ਼ਾਹ ਮੁਹੰਮਦਾ ਅਜੇ ਨਹੀਂ ਜੋਰ ਤੇਰਾ ਤੈਨੂੰ ਅਸਾਂ ਹੀ ਅੰਤ ਸਦਾਵਣਾਂ ਜੇ॥੧੩॥ ਚੰਦ ਕੌਰਾਂ ਦੀ ਜੋ ਮੰਦੀ ਨਜ਼ਰ ਦੇਖੀ ਦਗੇਬਾਜੀਆਂ ਹੋਰ ਬਥੇਰੀਆਂ ਨੀ॥ ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ ਬੈਠਾ ਜਾਇਕੇ ਵਿੱਚ ਮੁਕੇਰੀਆਂ ਨੀ॥ ਪਿੱਛੋ ਤਖਤ ਬੈਠੀ ਚਾਣੀ ਚੰਦ ਕੌਰਾਂ ਦੇਂ ਦੇ ਆਨ ਮੁਸਾਹਿਬ ਦਲੇਰੀਆਂ ਨੀ॥ ਸ਼ਾਹ ਮੁਹੰਮਦਾ ਕੌਰ ਨਾ ਜੰਮਨਾਏ ਕਿਲੇ ਕੋਟ ਤੇ ਰੱਯਤਾਂ ਤੇਰੀਆਂ ਨੀ॥੧੪॥ ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ ਸ਼ੇਰ ਸਿੰਘ ਨੂੰ ਕਿਵੇਂ ਸਦਵਾਈਏ ਜੀ॥ ਓਹ ਪੁਤ੍ਰ ਸਰਕਾਰ ਦਾ ਫਤੇ ਜੰਗੀ ਗੱਦੀ ਓਸਨੂੰ ਚਾ ਬਹਾਈਏ ਜੀ॥ ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ ਜਿਸ ਨੂੰ ਕਹੇ ਸੋਫਤੇ ਬੁਲਾਈਏ ਜੀ॥ ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢੋ ਏਸੇ ਵੇਖਤ ਹੀ ਚਾ ਮੰਗਾਈਏ ਜੀ॥੧੫॥ ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖਸਤ ਤੁਰਤ ਜੰਮੂੰਨੂੰ ਹੋਏ ਨੀ ਕੂਚ ਡੇਰੇ॥ ਸ਼ੇਰ ਸਿੰਘ ਤਾਂਈਂ ਲਿਖ ਘੱਲੀ ਅਰਜੀ ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ॥ ਧੌਂਸਾ ਮਾਰਕੇ ਪਹੁੰਚ ਲਾਹੌਰ ਜਲਦੀ ਅਗੋਂ ਆਇ ਮਿਲਸਨ, ਤੈਨੂੰ ਸੱਭ ਡੇਰੇ॥ ਸ਼ਾਹ ਮੁਹੰਮਦਾ ਮਿਲਨਗੇ ਫੇਰ ਅਫ਼ਸਰ ਜਿਸ ਵੇਲੜੇ ਸ਼ਹਿਰ ਦੇ ਗਯੌਂ ਨੇੜੇ॥੧੬॥ ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹਕੇ ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ॥ ਘੋਡੋ ਹਿਣਕਦੇ ਤੇ ਮਾਰ ਵੱਜਦੇ ਨੀ ਧੂੜ ਉੱਡਕੇ ਘਟਾਂ ਹੋ ਚੱਲੀਆਂ ਨੀ॥ ਆਵੇ ਬੁਧੂ ਦੇ ਆਏ ਨੀ ਪਾਸ ਡੇਰੇ ਫ਼ੌਜਾਂ ਲੱਥੀਆਂ ਆਨ ਅਕੱਲੀਆਂ ਨੀ॥ ਸ਼ਾਹ ਮੁਹੰਮਦਾ ਆਨ ਜਾਂ ਤੁਰਤ ਪਹੁੰਚੇ ਗੱਲਾਂ ਸ਼ਹਿਰ ਲਾਹੌਰ ਵਿੱਚ ਚਲੀਆਂ ਨੀ॥੧੭॥ ਸ਼ੇਰ ਸਿੰਘ ਤਾਂ ਬੁੱਧੂ ਦੇ ਆਵਿਓਂ ਜੀ ਕਰ ਤੁਰਮ ਲਾਹੌਰ ਵਲ ਧਾਇਆਈ॥ ਫਲੇ ਪੜਤਲਾਂ ਨੇ ਅੱਗੇ ਪਾੜ ਕੇ ਜੀ ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ॥ ਉਸ ਬਲੀ ਸ਼ਾਹਜ਼ਾਦੇ ਦਾ ਤੇਜ਼ ਭਾਰੀ ਜਿਸ ਕਿਲੇ ਨੂੰ ਮੋਰਚਾ ਲਾਇਆ ਈ॥ ਸ਼ਾਹ ਮੁਹੰਮਦਾ ਵਿੱਚ ਲਾਹੌਰ ਦੇ ਜੀ ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ॥੧੮॥ ਸ਼ੇਰ ਸਿੰਘ ਗੱਦੀ ਉੱਤੇ ਬੈਠਕੇ ਜੀ ਰਾਨੀ ਕੈਦ ਕਰਕੇ ਕਿਲੇ ਵਿੱਚ ਪਾਈ॥ ਘਰ ਬੈਠਿਆਂ ਰੱਬ ਨੇ ਰਾਜ ਦਿੱਤਾ ਦੇਖੋ ਮੱਲ ਬੈਠਾ ਸਾਰੀ ਪਾਤਿਸ਼ਾਹੀ॥ ਬਰਸ ਹੋਯਾ ਜਾਂ ਓਸ ਨੂੰ ਕੈਦ ਅੰਦ੍ਰ ਰਾਣੀ ਦਿਲ ਦੇ ਵਿੱਚ ਜੋ ਜਿੱਚ ਆਹੀ॥ ਸ਼ਾਹ ਮੁਹੰਮਦਾ ਮਾਰਕੇ ਚੰਦ ਕੌਰ ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ॥੧੯॥ ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ॥ ਸੰਧਾਵਾਲੀਆਂ ਦੇ ਦੇਸੋਂ ਪੈਰ ਖਿਸਕੇ ਜਾਕੇ ਪੁੱਛ ਲੈ ਰਾਹ ਪਧਾਣੀਆਂ ਥੀਂ॥ ਮੁੜਕੇ ਫੇਰ ਅਜੀਤ ਸਿੰਘ ਸੰਧਾਵਾਲੀਆ ਲਈ ਬਾਜ਼ੀ ਪੈਦਾ ਹੋਯਾ ਸੀ ਅਸਲ ਸੇਵਾਣੀਆਂ ਥੀਂ॥ ਸ਼ਾਹ ਮੁਹੰਮਦਾ ਜੰਮਿਆਂ ਅਲੀ ਅਕਬਰ ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ॥੨੦॥ ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ॥ ਰਾਜੇ ਸਿੰਘਾਂ ਦਾ ਗਿਲਾ ਮਿਰਾਵਨੇ ਨੂੰ ਨੱਕ ਕੰਨ ਚਾ ਓਨ੍ਹਾਂ ਦਾ ਵੱਢਿਆ ਈ॥ ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ ਉਹਨਾਂ ਅੰਦਰੋਂ ਬਾਹਰ ਚਾ ਕੱਢਿਆ ਈ॥ ਸ਼ਾਹ ਮੁਹੰਮਦਾ ਲਾਹ ਕੇ ਸੱਭ ਜ਼ੇਵਰ ਕਾਲਾ ਮੂੰਹ ਕਰਕੇ ਫੇਰ ਛੱਡਿਆ ਈ॥੨੧॥ ਬਰਸ ਹੋਯਾ ਜਾਂ ਹਾਜ਼ਰੀ ਲੈਨ ਬਦਲੇ ਡੇਰਾ ਸਾਹਿਬ ਲਾਹੌਰ ਲਗਾਂਵਦਾਈ॥ ਅਜੀਤ ਸਿੰਘ ਗੁੱਝੀ ਕਰਾਬੀਨ ਲੈਕੇ ਸ਼ੇਰ ਸਿੰਘ ਨੂੰ ਆਨ ਦਿਖਾਂਵਦਾ ਈ॥ ਸਿਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ ਜਲਦੀ ਨਾਲ ਚਾ ਕਲਾ ਦਬਾਂਵਦਾ ਈ॥ ਸ਼ਾਹ ਮੁਹੰਮਦਾ ਜਿਮੀਂ ਤੇ ਪਿਆ ਤੜਫੇ ਤੇਗ਼ ਮਾਰਕੇ ਸੀਸ ਲੈ ਜਾਂਵਦਾ ਈ॥੨੨॥ ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਯਾ ਅੱਗੇ ਕੌਰ ਜੋ ਹੋਮ ਕਰਾਂਵਦਾ ਈ॥ ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ॥ ਮੈਂ ਤਾਂ ਕਰਾਂਗਾ ਬਾਬੀ ਜੀ ਟਹਿਲ ਤੇਰੀ ਹੱਥ ਜੋੜਕੇ ਸੀਸ ਨਿਵਾਉਂਦਾ ਈ॥ ਸ਼ਾਹ ਮੁਹੰਮਦਾ ਓਸ ਨਾ ਇੱਕ ਮੰਨੀ ਤੇਗ਼ ਮਾਰਕੇ ਸੀਸ ਉਡਾਂਵਦਾ ਈ॥੨੩॥ ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰਕੇ ਜੀ ਸੰਧਾਵਾਲੀਏ ਸ਼ਹਰ ਨੂੰ ਉੱਠ ਧਾਏ॥ ਰਾਜਾ ਮਿਲਿਆ ਤਾਂ ਕਹਿਆ ਅਜੀਤ ਸਿੰਘ ਨੇ ਸ਼ੇਰ ਸਿੰਘ ਨੂੰ ਮਾਰਕੇ ਅਸੀਂ ਆਏ॥ ਗੱਲੀਂ ਲਾਇਕੇ ਕਿਲੇ ਦੇ ਵਿੱਚ ਆਂਦਾ ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ॥ ਕਿੱਥੇ ਮਾਰੀ ਸੀ ਰਾਜਾ ਜੀ ਚੰਦ ਕੌਰਾਂ ਸ਼ਾਹ ਮੁਹੰਮਦਾ ਪੁਛਨਾ ਦੋਹਾਂ ਚਾਏ॥੨੪॥ ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ ਤੁਸਾਂ ਏਹ ਕਿਉਂ ਜੀਂਵਦਾ ਛੱਡਿਆ ਜੇ॥ ਮਗਰੋਂ ਮਹਿਰ ਘਸੀਟਾਂ ਤਾਂ ਬੋਲਿਆ ਈ ਏਹ ਸੁਖਨ ਸਲਾਹ ਦਾ ਕੱਢਿਆ ਜੇ॥ ਇੱਕ ਅੜਦਲੀ ਨੇ ਕਰਾਬੀਨ ਮਾਰੀ ਰੱਸਾ ਆਸ ਉੱਮੈਦ ਦਾ ਵੱਢਿਆ ਜੇ॥ ਸ਼ਾਹ ਮੁਹੰਮਦਾ ਜ਼ਿਮੀ ਤੇ ਪਿਆ ਤੜਫੇ ਦਿਲੀਪ ਸਿੰਘ ਤਾਈਂ ਫੇਰ ਸੱਦਿਆ ਜੇ॥੨੫॥ ਪਹਿਲੇ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ ਪਿੱਛੋਂ ਦਿੱਤੀਆਂ ਚਾਰ ਪ੍ਰਦਖਨਾ ਈ॥ ਤੇਰੇ ਵਾਸਤੇ ਹੋਏ ਨੀ ਸੱਭ ਕਾਰੇ ਅੱਗੇ ਸਾਹਿਬ ਸੱਚੇ ਤੈਨੂੰ ਰੱਖਨਾ ਈਂ॥ ਸਾਨੂੰ ਘੜੀ ਦੀ ਕੁਝ ਉੱਮੈਦ ਨਾਹੀ ਅੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈਂ॥ ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ ਸ਼ਾਹ ਮੁਹੰਮਦਾ ਕਰਾਂਗੇ ਸੱਖਨਾ ਈਂ॥੨੬॥ ਹੀਰਾਸਿੰਘ ਨੂੰ ਰਾਜੇ ਦੀ ਖਬਰ ਹੋਈ ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ॥ ਧੌਂਸਾ ਮਾਰਕੇ ਫੌਜ ਲੈ ਨਾਲ ਸਾਰੀ ਗੁੱਸੇ ਨਾਲ ਓਹ ਸ਼ਹਿਰ ਦੇ ਵਿੱਚ ਵੜਿਆ। ਰਾਜਪੂਤ ਸੀ ਡੋਗਰਾ ਬਹੁਤ ਚੰਗਾ ਸੰਧਾਂਵਾਲੀਆਂ ਦੇ ਨਾਲ ਬਹੁਤ ਲੜਿਆ॥ ਸ਼ਾਹ ਮੁਹੰਮਦਾ ਅਜੀਤ ਸਿੰਘ ਮੋਯਾ ਬੱਧਾ ਲਹਨਾ ਸਿੰਘ ਜੋ ਜੀਂਵਦਾ ਆਨ ਫੜਿਆ॥੨੭॥ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ ਖੰਡਾ ਵਿੱਚ ਮੈਦਾਨ ਵਗਾਇ ਗਏ। ਸ਼ੇਰ ਸਿੰਘ ਨਾ ਕਿਸੈ ਨੂੰ ਵਧਨ ਦੇਂਦਾ ਸਾਰੇ ਮੁਲਕ ਥੀਂ ਕਲਾਮਿਦਾਇਗਏ।ਰਾਜਾ ਕਰਦਾਸੀਮੁਲਖ ਦੀ ਪਾਤਸ਼ਾਹੀ ਪਿੱਛੇ ਰਹਿੰਦਿਆਂ ਨੂੰ ਵਖਤ ਪਾਇ ਗਏ। ਸ਼ਾਹ ਮੁਹੰਮਦਾ ਮਾਰਕੇ ਮੋਏ ਦੋਵੇਂ ਚੰਗੇ ਸੂਰਮੈ ਹੱਥ ਲਗਾਇ ਗਏ॥੨੮॥ ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ ਮੀਰਦਾਦ ਤੁਹਾਨੇ ਦੇ ਸਤਰ ਅੰਦਰ ਮੋਈਆਂ ਰਾਣੀਆਂ ਮਾਰ ਕਟਾਰੀਆਂ ਨੀ।ਸੰਧਾਂਵਾਲੀਆਂ ਜੇਹੀ ਨਾ ਕਿਸੇ ਕੀਤੀ ਤੇਗਾਂਵਿਜ਼ਦਰਬਾਰਦੇਮਾਰੀਆਂਨੀ॥ਸ਼ਾਹਮੁਹੰਮਦਾ ਮੋਏ ਨੀਂ ਬੀਰਹੋਕੇ ਜਾਨਾਂ ਕੀਤੀਆਂ ਨਹੀਂ ਪਿਆਰੀਆਂਨੀ॥੨੯॥ ਪਿੱਛੇ ਆਕੇ ਸਭਨਾਂ ਨੂੰ ਫ਼ਿਕਰਹੋਯਾ ਸੋਚੀਂ ਪਏਨੀ ਸਭ ਸਰਦਾਰ ਮੀਆਂ।ਅੱਗੇਰਾਜ ਆਇਆਹੱਥ ਬੁਰਛਿਆਂ ਦੇ ਪਈ ਖੜਕਦੀ ਨਿੱਤ ਤਲਵਾਰ ਮੀਆਂ। ਗੱਦੀ ਵਾਲਿਆਂ ਨੂੰ ਜੇਹੜੇ ਮਾਰ ਲੈਂਦੇ ਹੋਰ ਕਹੋ ਕਿਸਦੇ ਪਾਣੀ ਹਾਰ ਮੀਆਂ। ਸ਼ਾਹਮੁਹੰਮਦਾ ਧੁਰੋਂ ਤਲਵਾਰ ਵਗਦੀ ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ॥੩੦॥ ਮਹਾਂਬਲੀ ਸਰਦਾਰਜੀ ਪੰਥ ਵਿਚੋਂ ਡਿੱਠੀ ਬਣੀ ਕੁਚੱਲਣੀ ਚਾਲਮੀਆਂ।ਦਿਲ ਅਪਨੇ ਬੈਠ ਵਿਚਾਰ ਕਰਦਾ ਏਥੇ ਕਈਆਂ ਦੇ ਹੋਣਗੇ ਕਾਲ ਮੀਆਂ॥ ਲਹਿਣਾਸਿੰਘਸਰਦਾਰ ਮਜੀਠੀਆ ਸੀ ਵੱਡਾ ਅਕਲ ਦਾ ਕੋਟ ਕਮਾਲਮੀਆਂ ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ ਸੱਭੋ ਛੱਡਕੇ ਦੰਗ ਦਵਾਲ ਮੀਆਂ॥੩੧॥ ਦਲੀਪਸਿੰਘਗੱਦੀਉਤੇਰਹੇਬੈਠਾਹੀਰਾਸਿੰਘ ਜੋ ਰਾਜ ਕਮਾਂਵਦਾ ਈ।ਜੱਲਾ ਓਸਦਾ ਖ਼ਾਸ ਵਜ਼ੀਰ ਹੈ ਸੀ ਖ਼ਾਤਰਤਲੇ ਨਾ ਕਿਸੇ ਨੂੰ ਲਿਆਂਵਦਾਈ॥ ਅੰਦਰ ਬਾਹਰ ਸਰਕਾਰਨੂੰਪਿਆ ਘੂਰੇ ਕਹੇ ਕੁਝ ਤੇ ਕੁਝ ਕਮਾਂਵਦਾਈ ਸ਼ਾਹਮੁਹੰਮਦਾ ਪੰਥ ਨੂੰ ਦੁਖ ਦੇਂਦਾ ਹੀਰਾ ਸਿੰਘਦਾਂ ਨਾਸਕਰਾਂਵਦਾਈ॥੩੨॥ ਸਿੰਘਾਂ ਲਿਖਿਆ ਖ਼ਤ ਸੁਚੇਤਸਿੰਘ ਨੂੰ ਬੁਰਾ ਕਰਨਹਾਰਾ ਜੱਲਾ ਠੀਕ ਸਾਂਈ॥ ਜਲਦੀ ਪਹੁੰਚ ਵਜ਼ੀਰ ਬਨਾ ਲਈਏ ਤੈਨੂੰ ਖ਼ਾਲਸਾ ਪਿਆ ਉਡੀਕਦਾਈ॥ ਅਕਸਰ ਰਾਜ ਪਿਆਰੇਨੀ ਰਾਜਿਆਂਨੂੰ ਹੀਰਾਸਿੰਘ ਤਾਂ ਪੁੱਤ ਸ਼ਰੀਕਦਾਈ। ਸ਼ਾਹਮੁਹੰਮਦਾ ਜੱਲ੍ਹੇਦਾਂ ਨੱਕਵੱਢੋ ਭੱਜ ਜਾਏਗਾ ਮਾਰਿਆ ਲੀਕਦਾਈ॥੩੩॥ ਜਿਸ ਵੇਲੜੇ ਰਾਜੇ ਨੇ ਖਤ ਪੜਿਆ ਜਾਮੇ ਵਿੱਚਨਾ ਮੂਲ ਸਮਾਂਵਦਾਈ ਵਗਾਤੰਗ ਲਾਹੌਰ ਨੂੰ ਅਸਾਂ ਜਾਣਾ ਡੇਰੇ ਕਾਠੀਆਂ ਚ ਪਵਾਉਂਦਾਈ॥ ਮੰਜੀਕਾਕੜੀ ਫੌਜ ਉਤਾਰਕੇ ਜੀ ਬਾਈ ਆਦਮੀ ਨਾਲ ਲੈ ਆਂਵਦਾਈ॥ਸ਼ਾਹਮੁਹੰਮਦਾ ਆਨ ਲਾਹੌਰ ਪਹੁੰਚਾ ਮੀਆਂਮੀਰ ਡੇਰਾ ਵਿੱਚ ਲਾਂਵਦਾਈ॥੩੪॥ਹੀਰਾਸਿੰਘ ਨੂੰ ਰਾਜੇਂਦੀ ਖ਼ਬਰ ਹੋਈ ਤੁਰਤ ਪਲਟਨਾਂ ਸੱਭ ਲਪੇਟੀਆਂ ਨੀ॥ ਸਿੰਘਾਂ ਆਖਿਆ ਰਾਜਾਜੀ ਜਾਓ ਮੁੜਕੇ ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂਨੀ ਸਿੱਖੋ ਜੀਂਵਦਾ ਜਾਨ ਮਹਾਲ ਜੰਮੂ ਤਾੱਨੇ ਦੇਨ ਰਜਪੂਤਾਂ ਦੀਆਂ ਬੇਟੀਆਂਨੀ॥ ਸ਼ਾਹਮੁਹੰਮਦਾ ਆਯਾ ਵਜ਼ੀਰੀ ਲੈਕੇ ਆਖਣਸੱਭ ਪਹਾੜ ਡੁਮੇਟੀਆਂਨੀ॥੩੫॥ ਤੋਪਾਂ ਜੋੜਕੇ ਪਲਟਨਾਂ ਨਾਲਲੈਕੇ ਸੀਖ਼ਾਂ ਚੋਸਕੇ ਤੇ ਹੀਰਾਸਿੰਘ ਚੜਦਾ॥ ਜਦੋਂ ਫੌਜ ਨੇ ਘੱਤਿਆ ਆਨ ਘੇਰਾ ਖੰਡਾਸਾਰਦਾ ਖਿੱਚਕੇ ਹੱਥ ਫੜਦਾ। ਭੀਮਸਿੰਘ ਤੇ ਕੇਸੀਸਿੰਘ ਲਾਵੇਂ ਲੈਕੇ ਦੋਹਾਂ ਨੂੰ ਕਟਕ ਦੇ ਵਿੱਚ ਵੜਦਾ। ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀਂ ਮੱਥੇ ਸਾਮਣੇ ਇਕ ਖੂਬ ਮਰਦਾ ॥੩੬॥ ਸਿੰਘ ਜੱਲ੍ਹੇ ਦੇ ਹੱਥੋਂ ਜੋ ਤੰਗ ਆਏ ਦਿਲਾਂ ਵਿੱਚ ਕਚੀਚੀਆਂ ਖਾਂਵਦੇ ਨੀ॥ਅੱਗੇ ਸੱਤ ਤੇ ਅੱਠਸੀ ਤਲਬ ਪਹਿਲੇ ਬਾਰਾਂਜ਼ੋਰਦੇਨਾਲਕਰਾਂਵਦੇ ਨੀ। ਕਈ ਆਖਦੇ ਦੇਹੋ ਇਨਾਮ ਸਾਨੂੰਲੈਕੇ ਬੁਧਕੀਆਂ ਚਾਗਲ ਪਾਂਵਦੇ ਨੀ॥ਸ਼ਾਹਮੁਹੰਮਦਾ ਟਿੱਕੇ ਦੀਲਾਜਰੱਖੀਪੰਜ ਕੌਂਸਲੀਦਾਬਨਾਂਵਦੇਨੀ॥੩੭॥ਹੋਧਾਹੁਕਮ ਜਾਂ ਬਹੁਤ ਮਹਾਵਤਾਂ ਨੂੰ ਹੌਦੇਸੋਨੇਦੇਹਇਕਸਾਂਵਦੇਨੀ॥੩ਰਫ਼ ਜੰਮੂੰ ਦੀ ਮੂੰਹ ਮਰੋੜ ਚਲੇ ਸਾਨੂੰ ਆਇਕੇ ਸਿੰਘ ਮਨਾਂਵਦੇਨੀ। ਘੇਰੇ ਅਜਲ ਦੇ ਅਕਲ ਨਾਮੁਲਆਈਬੁਰਾਆਪਨਾਅਪੱਕਰਾਂ ਵਦੇਨੀ॥ ਸ਼ਾਹਮੁਹੰਮਦਾ ਸਿੰਘਲੈ ਮਿਲੇ ਤੋਪਾਂ ਅਗੋਂ ਗੋਲਿਆਂ ਨਾਲ ਉਡਾਂਵਦੇਨੀ॥੩੮॥ ਹੀਰਾਸਿੰਘ ਦੇ ਜੱਲੇ ਨੂੰ ਮਾਰਕੇ ਜੀ ਜਵਾਹਰਸਿੰਘਵਜ਼ੀਰਬਨਾਂਵਦੇਨੀ ਤਰਫਜੰਮੂੰ ਪਹਾੜਦੀ ਹੋ ਦੁਰੇ ਰਾਹੀਂ ਸ਼ੋਰਖ਼ਰੂਦਮਚਾਂਵਦੇਨੀ॥ਓਥੋਂਰਾਜਾਗੁਲਾਬਸਿੰਘ ਬੰਨ੍ਹ ਆਂਦਾ ਕੈਂਠੇ ਫੋਰਲੈਕੇ ਗਲੀਂਪਾਂਵਦੇਨੀ॥ ਸ਼ਾਹਮੁਹੰਮਦਾ ਅਸਾਂਹੁਣਕੜੇਲੈਣੇਜਵਾਹਰਸਿੰਘਨੂੰਆਖਸੁਨਾਂਵਦੇਨੀ॥੩੯॥ ਕਿਹਾ ਬੁਰਛਿਆਂ ਆਨ ਅੰਧੇਰ ਪਾਇਆ ਜੇਹੜਾ ਬਹੇ ਗੱਦੀ ਓਨੂੰ ਮਾਰ ਲੈਂਦੇ॥ ਕੜੇ ਕੰਠੇ ਇਨਾਮ ਰੁਪਏ ਬਾਰਾਂ ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ॥ ਕਈ ਬੁਰੇ ਨੀ ਕਿਲੇ ਦੀ ਲੁੱਟ ਕਰਕੇ ਕਈ ਸ਼ਹਿਰ ਦੇ ਲੁਟ ਬਜ਼ਾਰ ਲੈਂਦੇ॥ ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭਈਏ ਪੈਸਾਤਲਬਦਾ ਨਾਲ ਪੈਜ਼ਾਰ ਲੈਂਦੇ॥ ੪੦॥ ਪਿੱਛੇਇੱਕਸਰਕਾਰਦੇ ਖੇਡ ਵਿਚਲੀ ਪਈ ਨਿੱਤਹੁੰਦੀਮਾਰੋਮਾਰ ਮੀਆਂ॥ ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ ਸਗੋਂ ਕਤਲ ਹੋਏ ਵਾਰੋ ਵਾਰ ਮੀਆਂ॥ ਸਿਰਫੌਜ ਦੇ ਰਹਯਾ ਨਾ ਕੋਈ ਕੁੰਡਾ ਹੋਏ ਸ਼ੁਤਰਜਯੋਂਬਾਝੁਮੁਹਾਰਮੀਆਂ ਸ਼ਾਹ ਮੁਹੰਮਦਾਫਿਰਨਸਰਦਾਰ ਲੁਕਦੇ ਭੂਤ ਮੰਡਲੀ ਹੋਈ ਤਿਆਰ ਮੀਆਂ॥੪੧॥ ਜਵਾਹਰ- ਸਿੰਘ ਦੇ ਉਤੇ ਨੀ ਚੜੇ ਸਾਰੇ ਮੱਥਾ ਖੂਨੀਆਂ ਵਾਂਗਰਵੱਟਿਓਨੇ॥ ਡਰਦਾ ਭਾਂਣਜੇ ਨੂੰ ਲੈਕੇ ਮਿਲਣਆਯਾ ਅੱਗੋਂਨਾਲਸੰਗੀਨਾਂ ਦੇ ਫੱਟਿਓਨੇ॥ ਸੀਖਾਂਨਾਲਉਝੁੰਬਕੇਫੀਲਉੱਤੋਂ ਕੱਢਹੌਦਿਓਂਜ਼ਿਮੀ ਤੇਸੱਟਿਓਨੇ ਸ਼ਾਹ ਮੁਹੰਮਦਾ ਵਾਸਤੇ ਪਾਇ ਰਹ੍ਯਾ ਸਿਰ ਨਾਲ ਤਲਵਾਰ ਦੇ ਕੱਟਿਓਨੇ॥੪੨॥ਮਾਈ ਕੈਦ ਕਨਾਤ ਦੇ ਵਿੱਚ ਕੀਤੀ ਕਿਸ ਨੂੰ ਰੋਇਕੇ ਪਈ ਸੁਨਾਵਨੀ ਹੈਂ॥ ਤੇਰਾ ਕੌਨ ਹਿਮਾਇਤੀ ਸੁਨਨਵਾਲਾ ਜਿਸਨੂੰ ਪਾਇਕੇਵੈਨ ਦਿਖਾਵਨੀ ਹੈਂ॥ ਕੇਹੜੇ ਪਾਤਸ਼ਾਹਦਾ ਬੇਟਾ ਮੋਇਆ ਸਾਥੋਂ ਜੇਹੜੇ ਡੂੰਗੜੇ ਵੈਣ ਤੂੰ ਪਾਵਨੀ ਹੈਂ॥ ਸ਼ਾਹਮੁਹੰਮਦਾ ਦੇਹਇਨਾਮਸਾਨੂੰ ਸਾਡੇ ਜੋਰਤੇ ਰਾਜ ਕਮਾਵਨੀ ਹੈਂ॥੪੩॥੫ਈਝੂਰਦੀ ਹੈ ਰਾਣੀ ਜਿੰਦ ਕੌਰਾਂ ਕਿੱਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ॥ ਮੇਰੇ ਸਾਹਮਣੇ ਕੋਹਿਆ ਵੀਰ ਮੇਰਾ ਜਿਸਦੀਤਾ।ਬਆਲਖਹਜ਼ਾਰਘੋੜੇ॥ਕਿੱਥੋਂ ਕੱਢਾਂ ਮੈਂ ਦੇਸ ਫ਼ਰੰਗੀਆਂ ਦਾ ਕੋਈ ਮਿਲੇਜੋ ਏਨਾਂ ਦਾ ਗਰਬ ਤੋੜੇ॥ਸ਼ਾਹਮੁਹੰਮਦਾ ਓਸਥੋਂ ਜਾਨ ਵਾਰਾਂ ਜੁਵਾਹਰ ਸਿੰਘ ਦਾ ਕੇ ਵੈਰ ਜੋ ਕੋਈ ਮੋੜੇ॥੪੪॥ ਮੈਨੂੰ ਆਨ ਚੁਫੇਰਿਓਂ ਘੂਰਦੇ ਨੀ ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ ਜੱਟੀ ਹੋਵਾਂਤਾਂਕਰਾਂਪੰਜਾਬ ਰੰਡੀਸਾਰੇਦੇਸ ਦੇ ਵਿੱਚ ਚਾ ਤੁਰਨ ਵਾਰਾਂ ਛੱਡਾਂ ਨਹੀਂ ਲਾਹੌਰ ਦੇ ਵੜਨ ਜੋਗੇ ਸਣੇ ਵੱਡਿਆਂ ਅਫਸਰਾਂ ਜਮਾਦਾਰਾਂ॥ ਪਏ ਤੇ ਰੁਲਣਗੇ ਵਿੱਚ ਪਰਦੇਸ ਮੁਰਦੇ ਸ਼ਾਹਮੁਹੰਮਦਾ ਮਾਰਨੀ ਏਸ ਮਾਰਾਂ॥੪੫॥ਜਿਨਾਂ ਮਾਰਿਆਕੋਹਿਕੇ ਵੀਰ ਮੇਰਾ ਮੈ ਤਾਂ ਕਰਾਂਗੀ ਓਨਾਂਦੀਆਂ ਜੰਡੀਆਂ ਨੀ॥ ਧੁੰਮਾਜਾਨ ਵਲਾਇਤੀਂਪੇਸ ਜਾਨਾਂ ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ। ਚੂੜੇ ਲਹਿਣਗੇ ਬਹੁਤ ਸੁਹਾਗਣਾਦੇਨੱਥਚੌਂਕਤੇਵਾਲੀਆਂਝੰਡੀਆਂਨੀ।ਸ਼ਾਹਮੁਹੰਮਦਾ ਪੈਣਗੇ ਵੈਣ ਡੂੰਘੇ ਜਦੋਂ ਬਹਿਣ ਪੰਜਾਬਣਾਰੰਡੀਆਂ ਨੀ।੪੬॥ ਅਰਜ਼ੀ ਲਿਖੀ ਫਰੰਗੀ ਨੂੰ ਕੁੰਜਗੋਸ਼ੇ ਪਹਿਲੇ ਆਪਣਾ ਮੁੱਖ ਅਨੰਦ ਵਾਰੀ॥ ਤੇਰੀ ਵੱਲ ਮੈਂ ਫੌਜ ਨੂੰ ਭੇਜਨੀਆਂ ਖੱਟੇ ਕਰੀਂ ਤੂੰ ਏਨਾਂਦੇਦੰਦਵਾਰੰ॥ਜੇਹੜਾਜ਼ੋਰ ਤੂੰ ਆਪਣਾਸਤ ਲਾਵਾਂਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ ਸ਼ਾਹਮੁਹੰਮਦਾਫੇਰਨਾ ਉਨ ਮੁੜਕੇ ਮੈਨੂੰ ਬੇਤਨੀ ਬਾਤ ਪਸੰਦ ਵਾਰੀ॥੪੭॥ ਪਹਿਲੇਧਾਰ ਦਾ ਮੁਲਖ ਤੂੰ ਮੱਲ ਸਾਡਾ ਆਪੇ ਖਾ ਗੁਸਾ ਤੈਥੋਂ ਆਵਨੀਗੇ॥ ਸੋਈ ਲੜਨਗੇ ਹੋਣ ਬੇਖ਼ਬਰ ਜੇਹੜੇ ਮੱਥਾ ਕਦੀ ਸਰਦਾਰਨਾ ਡਾਹੁਨੀਗੇ॥ ਏਸੇ ਵਾਸਤੇ ਫੌਜ ਮੈਂ ਪਾ ਛੱਡੀ ਕਈ ਭਾਂਜ ਅਚਾਨਕ ਪਾਵਣੀਗੇ॥ ਸ਼ਾਹਮੁਹੰਮਦਾ ਲਾਟ ਜੀ ਕਟਕ ਤੇਰੇ ਮੇਰੇ ਗਲੋਂ ਤਗਾਦੜਾ ਲਾਹੁਣੀਗੇ॥੪੮॥ ਨੰਦਨ ਕੰਪਨੀ ਸਾਹਿਬ ਕਿਤਾਬ ਡਿਠੀ ਇਨਾਂ ਲਾਟਾਂ ਵਿੱਚੋਂ ਕੌਣਲੜੇ ਗਾਜੀ॥ ਜੱਜਲਾਟ ਨੇ ਚੁਕਿਆ ਆਨ ਬੀੜਾ ਅਬੀ ਸਿੱਖ ਸਿਉਂ ਜਾਇਕੇ ਲੜੇਗਾ ਜੀ॥ ਘੰਟੇ ਤੀਨ ਮੈ ਜਾਂ ਲਾਹੌਰ ਮਾਰੂ ਇਸ ਬਾਤ ਮੈਂ ਫ਼ਰਕ ਨਾ ਪੜੇਗਾ ਜੀ॥ ਸ਼ਾਹਮੁਹੰਮਦਾ ਫੱਗਣੋਂ ਤੇਰ੍ਹਵੀਂਨੂੰ ਸਾਹਿਬ ਸ਼ਹਿਰ ਲਹੌਰ ਵਿਚ ਵੜੇਗਾ ਜੀ।॥੪੯॥ਵਜੀਤੁਰਮ ਤੰਬੂਰ ਕਰਨੈਲ ਸ਼ੁਤਰੀ ਤੰਬੂ ਬੈਰਕਾਂ ਨਾਲ ਨਿਸ਼ਾਨਮੀਆਂ ਕੋਤਲਬੱਘੀਆਂਪਾਲਕੀ ਤੋਪਖਾਨੇ ਦੂਰਬੀਨਚੰਗੀ ਸਾਇਬਾਨ ਮੀਆਂ ਚੜਿਆਨੰਦਨੋਂ ਲਾਟ ਉਠਾਇ ਬੀੜਾ ਡੇਰਾ ਪਾਂਵਦਾ ਵਿੱਚ ਮੈਦਾਨਮੀਆਂ॥ ਸ਼ਾਹਮੁਹੰਮਦਾਗੋਰਿਆਂ ਛੇੜਛੇੜੀ ਮੁਲਖ ਪਾਰਦਾ ਮੱਲਿਆ ਆਨ ਮੀਆਂ॥੫੦॥ ਫ਼ਰਾਂਸੀਸਾਂਨੂੰ ਅੰਦਰੋਂ ਹੁਕਮ ਹੋਯਾ ਤੁਸੀਂ ਜਾਓਖਾਂ ਤਰਫ ਕਸ਼ਮੀਰ ਨੂੰਜੀ ਉਨਾਰੱਬ ਦਾ ਵਾਸਤਾ ਪਾਇਆਈਮਾਈਵੜੀਂਨਾਕੁਝਤਕਸੀਰਨੂੰਜੀ॥ ਪਾਰੋਂਮੁਲਕ ਫ਼ਰੰਗੀਆਂ ਮਲਲਿਆਅਸੀਂਮਾਰਾਂਗੇ ਓਸਦੇਪੀਰ ਨੂੰਜੀ ਸ਼ਾਹਮੁਹੰਮਦਾ ਲੜਾਂਗੇ ਹੋਰ ਪਰਿਓਂ ਅਸਾਂ ਡੱਕਣਾਂ ਓਸ ਵਹੀਰਊਜੀ॥੫੧॥ਮਾਈਆਖਿਆ ਸੱਭ ਚੜਜਾਨ ਫੌਜਾਂ ਬੂਹੇ ਸ਼ਹਿਰਦੇਰਹਿਨਨਾਸੱਖਣੇਜੀ।ਮੁਸਲਮਾਨੀਆਂਪੜਤਲਾਂਰਹਿ ਨਏਥੇਘੋੜਚੜੇਨਹੀਂਪਾਸ ਰੱਖਨੇਜੀ। ਕਲਗੀਵਾਲੜੇਮੋਹਰੇ ਹੋਨਅੱਗੇ ਅੱਗੇਹੋਰਗ਼ਰੀਬਨਾਧੱਕਨੇਜੀ।ਸ਼ਾਹਮੁਹੰਮਦਾ ਜਿਨਾਂ ਦੀ ਤਲਬਤੇਰਾਂ ਮਜ਼ੇ ਬਿਨਾਂ ਲੜਾਈਦੇ ਦੱਖਣੇ ਜੀ॥ ੫੨॥ ਸਾਰੇਪੰਥਨੂੰ ਸੱਦਕੇਕਹਿਨਲੱਗੀਮੈਥੋਂ ਗਏ ਖ਼ਜਾਨੇਨਿਖੁਟਵਾਰੀ॥ ਜਮਨਾ ਤੀਕਰ ਪਿਆਹੈ ਦੇਸ ਸੁੰਞਾ ਖਾਓ ਦੇਸ ਫ਼ਰੰਗੀ ਦਾ ਲੁੱਟਵਾਰੀ॥ ਮਾਰੋ ਸ਼ਹਿਰਫਿਰੋਜਪੁਰਲੁਦਿਹਾਣਾ ਸੁਟੋਛਾਵਨੀ ਓਸਦੀ ਪੁੱਟ ਵਾਰੀ॥ਸ਼ਾਹ ਮੁਹੰਮਦਾਲਵੋ ਇਨਾਮਮੈਥੋਂਕੜੇਕੈਂਠੇ ਮੈਂ ਦੇਵਾਂਗੀ ਸੁੱਟਵਾਰੀ॥੫੩॥ ਸਿੰਘਾਂ ਆਖਿਆ ਲੜਾਂਗੇ ਹੋ ਟੋਟੇ ਸਾਨੂੰ ਖਬਰ ਘੱਲੀਂ ਦਿਨੇਰਾਤਮਾਈ॥ ਤੇਰੀ ਨੌਕਰੀ ਵਿਚ ਨਾ ਫ਼ਰਕ ਕਰਸਾਂ ਭਾਵੇਂ ਖੂਹ ਘੱਤੀਂ ਭਾਵੇਂ ਖਾਤਮਾਈ॥ ਸਿੰਘਾਂ ਬੋਲੀਓਮੂਲਨਾਸਹੀਕੀਤਾਕੇ ਕੁਛ ਕਰਨ ਲਗੀ ਸਾਡਾ ਪਾਤ ਮਾਈ॥ ਸ਼ਾਹਮੁਹੰਮਦਾ ਅਜੇ ਨਾ ਜਾਣਿਓ ਨੇ ਖ਼ਾਲੀ ਪਈ ਨਾਂ ਚੌਪੜੀ ਪ੍ਰਾਤ ਮਾਈ॥੫੪॥ ਦਿੱਤੀਮਾਈ ਨੇ ਜਦੋਂ ਦਿਲਬਰੀ ਭਾਰੀ ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ॥ ਸੱਚੇਸਾਹਿਬਦੇਹੱਥ ਨੀ ਸੱਭ ਗੱਲਾਂ ਕਿਸੇਹਾਰਦੇਵੇ ਕਿਸੇ ਜੋਤ ਮੀਆਂ॥ ਇਕ ਲੱਖ ਬੇਟਾ ਸਵਾਲੱਖ ਪੋਤਾ ਰਾਵਣਮਾਰਿਆ ਘਰ ਦੇ ਭੇਤ ਮੀਆਂ। ਸ਼ਾਹ ਮੁਹੰਮਦਾ ਜਾਨਦਾ ਜੱਗ ਸਾਰਾ ਕੇਈ ਸੂਰਮੇਂ ਅਉਂਨਗੇ ਖੇਤ ਮੀਆਂ॥੫੫॥ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾਚਲੋ ਜਾਇ ਫਰੰਗੀਨੂੰ ਮਾਰੀਏਜੀ॥ ਇੱਕ ਵਾਰੀ ਜੇ ਸਾਹਮਣੇ ਹੋਇਸਾਡੇ ਇੱਕ ਘੜੀ ਵਿਚ ਮਾਰ ਉਤਾਰੀਏਜੀ॥ਭਾਈਵੀਰਸਿੰਘ ਜੇਹੇ ਅਸਾਂ ਨਹੀਂ ਛੱਡੇ ਅਸੀਂ ਕਦੀਨਾ ਓਸਥੋਂਹਾਰੀਏਜੀ॥ ਸ਼ਾਹਮੁ ਹੰਮਦਾ ਮਾਰਕੇ ਲੁਦੇਹਾਣਾ ਫੌਜਾਂ ਦਿਲੀਦੇ ਵਿੱਚ ਉਤਾਰੀਏਜੀ॥੫੬॥ ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ ਓਥੋਂ ਲਿਆਵਾਂਗੇ ਦੌਲਤਾਂਬੋਰੀਆਂਨੀ ਪਿੱਛੋਂ ਵੜਾਂਗੇ ਓਹਨਾਂ ਦੇ ਸਤਰਖਾਨੇ ਬੰਨ ਲਿਆਵਾਂਗੇਓਹਨਾਂਦੀਆਂ ਗੋਰੀਆਂਨੀ ਕਾਬਲ ਵਿੱਚਪਠਾਣ ਜਿਉਂ ਅਲੀ ਅਕਬਰ ਮਾਰ ਵਢਕੇ ਕੀਤੀਆਂ ਪੋਰੀਆਂਨੀ॥ ਸ਼ਾਹਮੁਹੰਮਦਾਲਵਾਂਗੇਫੇਰਕੰਠੇ ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ॥੫੭॥ ਝੰਡੇ ਨਿੱਕਲੇ ਬਚਦਾ ਹੁਕਮ ਹੋਯਾ ਅਤੇ ਧਰਮੈਂ ਸਿੰਘ ਦਲੇਰ ਮੀਆਂ। ਚੜੇ ਪੁੱਤ੍ਰ ਸਰਦਾਰਾਂ ਦੇ ਛੈਲ ਬਾਂਕੇ ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ॥ ਚੜ੍ਹੇ ਸੱਭ ਮਝੈਲ ਦ੍ਵਾਬੀਏਜੀ ਜਿਨਾਂਕਿਲੇਨਿਵਾਏਹੈਂ ਢੇਰ ਮੀਆਂ। ਸ਼ਾਹਮੁਹੰਮਦਾ ਚੜ੍ਹੇਜਮੂਰ ਖਾਨੇ ਹੋਯਾ ਹੁਕਮ ਨਾ ਲਾਂਵਦੇ ਦੇਰ ਮੀਆਂ॥੫੮॥ਸ਼ਾਮ ਸਿੰਘ ਸਰਦਾਰਨੇਕੂਚ ਕੀਤਾ ਜੱਲੇਵਾਲੀਏਬਣਤਬਨਾਂਵਦੇਨੀ॥ਆਏ ਹੋਰ ਪਹਾੜ ਦੇ ਸੱਭ ਰਾਜੇ ਜੇੜੇ ਭੋਗਦੇਧਨੀ ਕਹਾਂਵਦੇਨੀ॥ਆਏ ਸੱਭ ਮਝੈਲ ਦੁਆਬੀਏ ਜੀ ਸੰਧਾਵਾਲੀਏਕਾਠੀਆਂਪਾਂਵਦੇਨੀ॥ ਸ਼ਾਹਮੁਹੰਮਦਾ ਚੜੀ ਅਕਾਲ ਰਜਮ ਖੰਡੇ ਮਾਰਦੇ ਇਕਲ ਕਰਾਂਵਦੇਨੀ॥੫੯॥ ਮਜ਼ਹਰ ਅਲੀਤੇ ਮਾਖੇ ਖਾਂ ਕੂਚਕੀਤਾ ਤੋਆਂ ਸ਼ਹਿਰ ਥੀਂ ਬਾਹਰ ਨਿਕਾਲੀਆਂਨੀਬੇੜਾ ਚੜ੍ਹਿਆ ਸੁਲਤਾਨ ਮਹਮੂਦਵਾਲਾਤੋਪਾਂਹੋਰ ਅਮਾਮਸ਼ਾਹ ਵਾਲੀਆਂ ਨੀ॥ ਇਲਾਹੀ ਬਖ਼ਸ਼ਪ ਟੋਲੀ ਨੇ ਮਾਂਜਕੇ ਜੀ ਧੂਪਦੇਇਕੇ ਤਖਤ ਬਹਾਲੀਆਂ ਨੀ ਸ਼ਾਹਮੁਹੰਮਦਾ ਐਸੀਆਂਲੈ ਹੋਈਆਂ ਬਿਜਲੀ ਵਾਂਗ ਜਿਉਂ ਦੇਨਦਿਖਾਲੀਆਂਨੀ॥ ੬੦॥ ਸੁਨਕੇ ਖ਼ਬਰ ਫ਼ਰੰਗੀ ਦੀ ਚੜੇ ਸੱਭੇ ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ। ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ ਇਕ ਦੂਸਰੇ ਦੇ ਅੱਗੇ ਲਗ ਦੂਰੀਆਂ। ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ॥ ਸ਼ਾਹ ਮੁਹੰਮਦਾ ਵਰਜਦੇ ਜਾਂਦਿਆਂ ਨੂੰ ਫੌਜਾਂ ਹੋਮੋਹਾਨੀਆਂ ਕਦੋਂ ਮੁੜੀਆਂ॥੬੧॥ਚੜੇ ਸ਼ਹਿਰਲਾਹੌਰਥੀ ਮਾਰ ਧਉਂਸੇ ਸੱਭੋ ਗਰਬ ਹੰਕਾਰਦੇ ਨਾਲ ਤੁਰਦੇ। ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ ਪੱਤਣ ਲੰਘੇਨੀ ਜਾ ਫੀਰੋਜ਼ਪੁਰ ਦੇ ਅੱਗੇ ਛੇੜਿਆ ਨਹੀਂ ਫਰੰਗੀਆਂ ਨੇ ਦਹਾਂ ਧਿਰਾਂ ਦੇ ਰੁਲਨਗੇ ਬਹੁਤ ਮੁਰਦੇ॥ ਸ਼ਾਹਮੁਹੰਮਦਾ ਭੱਜਨਾਂ ਰਣੋਂ ਭਾਰੀ ਜੁਟੇ ਸੂਰਮੇਂ ਆਖ ਤੂੰ ਕਦੋਂ ਮੁੜਦੇ॥ ੬੨॥ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ ਦਿੱਲੀ ਆਗਰੇ ਹਾਂਸੀਹਸਾਰ ਮੀਆਂ॥ ਬੀਕਾਨੇਰ,ਲਖਨੌਰਭਟਨੇਰ ਜੈਪੁਰ ਪਈਆਂ ਭਾਜੜਾਂ ਜਮਨਾਂ ਤੋਂ ਪਾਰ ਮੀਆਂ॥ ਚੱਲੀਸੱਭ ਪੰਜਾਬ ਦੀ ਬਾਦਸ਼ਾਹੀਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ॥ ਸ਼ਾਹ ਮੁਹੰਮਦਾ ਕਿਸੇ ਨ ਅਟਕਣਾਈ ਸਿੰਘ ਲੈਨਗੇ ਦਿੱਲੀ ਨੂੰ ਮਾਰ ਮੀਆਂ॥੬੩॥ ਅਰਜ਼ੀ ਲਿਖੀ ਫ਼ਰੰਗੀਆਂ ਖ਼ਾਲਸੇ ਨੂੰ ਤੁਸੀਕਾਸਨੂੰਜੰਗਮਚਾਂਵਦੇਹੋ॥ਮਹਾਰਾਜ ਦੇ ਨਾਲ ਸੀ ਨੇਮ ਸਾਡਾ ਤੁਸੀਂ ਸੁਤੀਆਂ ਕਲਾਂ ਜਗ੍ਹਾਂਵਦੇ ਹੋ॥ ਕਈ ਲਾਖ ਰੁਪਈਆ ਲੈ ਜਾਹੋ ਸਾਥੋਂ ਦਿਆਂ ਹੋਰ ਜੋ ਤੁਸੀ ਫਰਮਾਂਵਦੇ ਹੋ॥ਸ਼ਾਹਮੁਹੰਮਦਾ ਅਸਾਂਨਾਮੂਲਲੜਨਾਂਤੁਸੀਏਤਨਾ ਜ਼ੋਰਕਿਉਂਲਾਂਵਦੇਹੋ॥੬੪॥ ਸਿੰਘਾਂਲਿਖਿਆ ਖ਼ਤ ਫ਼ਰੰਗੀਆਂ ਨੂੰ ਤੈਨੂੰ ਮਾਰਾਂਗੇ ਅਸੀਂ ਵੰਗਾਰਕੇ ਜੀ॥ਸਾਨੂੰ ਨਹੀਂ ਰੂਪਯਾ ਦੀ ਲੋੜ ਕਾਈ ਭਾਵੇਂ ਦੇ ਤੂੰ ਢੇਰ ਉਸਾਰਕੇ ਜੀ॥ ਓਹ ਪੰਥ ਤੇਰੇ ਉਤੇ ਆਨ ਚੜਿਆ ਜੇੜਾ ਆਯਾਸੀ ਜੰਮੂੰ ਨੂੰ ਮਾਰਕੇ ਜੀ॥ਸ਼ਾਹ ਮੁਹੰਮਦਾਸਾਮ ਨੇ ਡਾਹਤੋ ਪਾਂਸੂਰੇ ਕੱਢ ਮੈਦਾਨ ਨਿਤਾਰਕੇਜੀ॥੬੫॥ ਪੈਂਚ ਲਿਖਦੇ ਸਾਰੀਆਂ ਪ ਤਲਾਂ ਦੇ ਸਾਡੀ ਅੱਜ ਹੈ ਵਡੀ ਚਲੰਤ ਮੀਆਂ॥ ਵੀਰਸਿੰਘ ਨੂੰ ਮਾਰਿਆ ਡਾਹ ਤੋਪਾਂ ਨਹੀਂ ਛਡਿਆ ਸਾਧਤੇ ਸੰਤ ਮੀਆਂ ਅਸਾਂ ਮਾਰੇ ਚੌਫੇਰੇ ਦੇ ਕਿਲੇ ਭਾਰੇ ਅਸਾਂ ਮਾਰਿਆਕੁਲੁ ਭਟੰਤ ਮੀਆਂ॥ ਸ਼ਾਹਮੁਹੰਮਦਾ ਗੱਲ ਤਾਂ ਸੋਈ ਹੋਣੀ ਜੇਹੜੀ ਕਰੇਗਾ ਖਾਲਸਾ ਪੰਥ ਮੀਆਂ॥੬੬॥ ਦੂਰਬੀਨ ਅੰਗ੍ਰੇਜ਼ ਨੇ ਹਥ ਲੈਕੇ ਕੀਤਾ ਫੌਜ ਦਾ ਸੱਭ ਸ਼ੁਮਾਰ ਮੀਆਂ॥ ਜਿਨੀ ਥਾਈਂ ਸੀ ਜਮਾ ਜਮੂਰ ਖਾਨੇ ਕੀਤੇ ਸਾਹਬ ਮਾਲੂਮ ਹਜ਼ਾਰ ਮੀਆਂ।ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ ਦੋ ਦੋ ਬੋਤਲਾਂ ਕੈਫਖੁਮਾਰ ਮੀਆਂ॥ ਸ਼ਾਹਮੁਹੰਮਦਾ ਦੀ ਸ਼ਰਾਬ ਗੋਰੇ ਹੋਏ ਜੰਗ ਨੂੰ ਤੁਰਤ ਤਿਆਰ ਮੀਆਂ॥ ੬੭॥ ਇਕ ਪਿੰਡ ਦਾ ਨਾਮ ਜੋ ਮੁਦਕੀਸੀਓਥੇਭਰੀਸੀਪਾਨੀਦੀ ਖੱਡ ਮੀਆਂ॥ ਘੋੜਚੜੇ ਅਕਾਲੀਏ ਨਵੇਂ ਸਾਰੇ ਝੰਡੇ ਦਿਤੇ ਨੀ ਜਾਇਕੇ ਗੱਡ ਮੀਆਂ॥ ਤੋਪਾਂ ਚੱਲੀਆਂ ਕਟਕ ਫ਼ਰੰਗੀਆਂ ਦੇ ਗੋਲੇ ਤੋੜ ਦੇ ਮਾਸ ਤੇ ਹੱਡਮੀਆਂ॥ਸ਼ਾਹਮੁਹੰਮਦਾ ਪਿਛਾਂਨੂੰ ਉੱਠ ਨੱਠੇ ਤੋਪਾਂ ਸੱਭ ਆਏ ਓਥੇ ਛੱਡ ਮੀਆਂ॥੬੮॥ ਡੇਰੇ ਆਨਕੇ ਬੈਠ ਸਲਾਹ ਕਰਦੇ ਐਤਵਾਰ ਅਸੀਂ ਖੰਡਾਫੜਾਂਗੇਜੀ॥ ਤੇਜਾਸਿੰਘਦੀ ਵਡੀ ਉਡੀਕ ਸਾਨੂੰ ਉਸਦੇਆਏ ਬਗ਼ੈਰ ਨਾ ਲੜਾਂਗੇਜੀ॥ ਸਰਫਾ ਜਾਨਦਾ ਨਹੀਂ ਜੇਤਦੋ ਕਰਨਾ ਜਦੋਂ ਵਿੱਚ ਮੈਦਾਨਦੇਵੜਾਂਗੇਜੀ॥ ਸ਼ਾਹ ਮੁਹੰਮਦਾ ਇੱਕਦੂੰ ਇੱਕ ਹੋਵੇ ਡੇਰੇ ਚੱਲ ਫ਼ਰੰਗੀ ਦੇ ਵੜਾਂਗੇ ਜੀ॥ ੬੯॥ਤੇਜਾਸਿੰਘ ਭੀ ਲਸ਼ਕਰੀਂ ਆਨ ਵੜਿ ਆਹੁਦੇਦਾਰ ਸੱਭੇ ਓਥੇਆਂਵਦੇਨੀ॥ਕਰੋਹੁਕਮ ਤੇ ਤੇਗ਼ ਉਠਾਈਏਜੀ ਪਏ ਸਿੰਘ ਕਚੀਚੀਆਂਖਾਂਵਦੇਨੀ॥ ਕੂੰਜਾਂ ਨਜ਼ਰ ਆਈਆਂ ਬਾਜਾਂਭੁਖਿਆਂ ਨੂੰ ਅੱਖੀਂ ਵੇਖਿਆਂ ਚੋਟ ਚਲਾਂਵਦੇ ਨੀ॥ ਸ਼ਾਹਮੁਹੰਮਦਾ ਓਸਤੋਂ ਹੁਕਮ ਲੈਕੇ ਹੱਲਾ ਕਰਨਦੀ ਡੌਲ ਬਨਾਂਵਦੇਨੀ॥੭੦॥ ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ ਤੋਪਾਂ ਚੱਲੀਆਂ ਨੀ ਵਾਂਗ ਤੌਰਿਆਂ ਦੇ ਸਿੰਘਸੂਰਮੇਂ ਆਨ ਮੈਦਾਨ ਲੱਥੇ ਗੰਜ ਲਾਹ ਸੁੱਦੇ ਓਨਾਂ ਗੋਰਿਆਂਦੇ॥ਗੁੰਡੇਲਾਟ ਨੇ ਅੰਤਨੂੰ ਖਾਇ ਗੁੱਸਾ ਫੇਰ ਦਿੱਤੇ ਨੀ ਲੱਖ ਢੰਡੋਰਿਆਂਦੇ॥ ਸ਼ਾਹਮੁਹੰਮਦਾ ਠੰਡ ਬੈਠਾਇ ਨੰਦਨ ਸਿੰਘ ਜਾਨ ਨਾਹੀਂ ਨਾਲ ਜੋਰਿਆਂ ਦੇ॥੭੧॥ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ ਤੁਸੀਂ ਲਾਜ ਅੰਗ੍ਰੇਜ਼ਦੀ ਰਖਣੀ ਜੀ ਸਿੰਘਾਂ ਮਾਰਕੇ ਕਟਕ ਮੁਕਾਇ ਦਿੱਤੇ ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ॥ਨੰਦਨ ਟਾਪੂਆਂ ਵਿੱਚ ਕੁਰਲਾਟ ਪਿਆ ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ॥ ਸ਼ਾਹਮੁਹੰਮਦਾ ਤੁਸੀਂ ਪੰਜਾਬੀਓ ਜੀ ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ॥ ੭੨॥ ਹੋਯਾ ਹੁਕਮ ਅੰਗ੍ਰੇਜ਼ ਦਾ ਤੁਰਤ ਜਲਦੀ ਤੋਪਾਂ ਮਾਰੀਆਂ ਨੀਰਦੇ ਆਇ ਪੱਲੇ ਫੂਕ ਸੁੱਟੀਆਂ ਸਾਰੀਆਂ ਮੇਖਜੀਨਾਂ ਸਿੰਘ ਉੱਡਕੇ ਪੱਤਰਾਹੋਇ ਚੱਲੇ ਛੋਲਦਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਲਈ ਨਹੀ ਮੂਲ ਪੱਲੇ॥੭੩॥ ਓੜਕ ਲਿਆ ਮੈਦਾਨ ਫ਼ਰੰਗੀਆਂ ਨੇ ਸ਼ਾਹ ਮੁਹੰਮਦਾ ਰਣੋ ਨਹੀਂ ਮੂਲ ਹੱਲੇ॥੧੩॥ ਉਧਰ ਆਪ ਫਰੰਗੀ ਨੂੰ ਭਾਂਜ ਆਈ ਦੌੜੇ ਜਾਨ ਗੋਰੇ ਦਿੱਤੀਵੰਡ ਮੀਆਂ॥ ਚਲੇਤੋਪਖਾਨੇ ਸਾਰੇ ਗੋਰਿਆਂ ਦੇ ਮਗਰ ਹੋਈ ਬੰਦੂਕਾਂਦੀ ਝੰਡ ਮੀਆਂ॥੭੪॥ ਕਿਨੇ ਜਾਕੇ ਲਿਆਇਕੇ ਖ਼ਬਰ ਦਿਤੀਨੰਦਨਹੋਇਬੈਠਤੇਰੀ ਰੰਡ ਮੀਆਂ॥ ਸ਼ਾਹਮੁਹੰਮਦਾ ਦੇਖ ਮੈਦਾਨ ਜਾਕੇ ਰੁੱਲਦੀ ਗੋਰਿਆਂਦੀ ਪਈ ਝੰਡ ਮੀਆਂ॥੭੪॥ਪਹਾੜਾਸਿੰਘਸੀਧਾਰਫਰੰਗੀਆਂਦਾ ਸਿੰਘਾਂ ਨਾਲਸੀ ਓਸਦੀ ਗੈਰਸਾਲੀ।ਓਹਤਾਂ ਭੱਜਕੇ ਲਾਟ ਨੂੰ ਜਾਇ ਮਿਲਿਆ ਗੱਲ ਜਾਇ ਦੱਸੀ ਸਾਰੀ ਭੇਤ ਵਾਲੀ॥ ਏਥੋਂ ਹਰਨ ਹੋਗਿਆਹੈਖ਼ਾਲਸਾਜੀ ਚੌਧਾ ਹੱਥਾਂਦੀ ਮਾਰਕੇਜਾਨਛਾਲੀ॥ ਸ਼ਾਹ ਮੁਹੰਮਦਾ ਸਾਥਲੈ ਸਿਲੇਖਾਨੇਛੱਡਗਏਨੀ ਸਿੰਘ ਮੈਦਾਨ ਖ਼ਾਲੀ॥੭੫॥ਮੁੜਕੇਫੇਰਫਰੰਗੀਆਂਜ਼ੋਰ ਦਿੱਤਾਲਾਟਾਂਦਾਰ ਗੋਲੇਜ ਦੋਂ ਆਨਛੁੱਟੇ॥ਉੱਡੀਰਾਲ ਚਾਦਰਾਂਕੜਕੀਆਂਨੀਕੈਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ॥ ਜਦੋਂਡਿੱਠੇ ਨੀਂ ਹੱਥਫ਼ਰੰਗੀਆਂਦੇ ਓਥੇ ਕਈਆਂ ਦੇ ਆਂਨ ਪਰਾਨ ਟੁੱਟੇ॥ ਸ਼ਾਹਮੁਹੰਮਦਾ ਇਕ ਸੌ ਤੇਈ ਤੋਪਾਂ ਤੇਸ਼ੇਖ਼ਾਨੇ ਫਰੰਗੀਆਂ ਆਨ ਲੁੱਟੇ॥੭੬॥ ਜਦੋਂ ਪਿਆ ਹਰਾਸਤੇ ਕਰਨ ਗੱਲਾਂ ਮੁੰਡੇ ਘੋੜ ਚੜੇ ਨਵੇਂ ਛੋਕਰੇਜੀ ਅਧੀ ਰਾਤ ਨੂੰ ਉਠਕੇ ਖਿਸਕ ਤੁਰੀਯੇ ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ॥ਵਾਹੀ ਕਰਦੇ ਤੇ ਰੋਟੀਆਂ ਖ਼ੂਬ ਖਾਂਦੇ ਅਸੀਂ ਕਿਨਾਂ ਦੇ ਹਾਂ ਪੁੱਤ੍ਰਪੋਤਰੇਜੀ ਸ਼ਾਹਮੁਹੰਮਦਾ ਖੂਹ ਤੇ ਮਿਲ ਖ਼ਵਾਲੇ ਅਸੀਂ ਦੱਬ ਕੇ ਲਾਵਾਂਗੇਜੋਤਰੇਜ਼ੀ॥੭੭॥ਜੇਹੜੇਜੀਂਵਦੇ ਰਹੇ ਸੋਪ ਸੋਚੀਂ ਹੋਏ ਭੁੱਖਦੇ ਨਾਲ ਜ਼ਹੀਰ ਮੀਆਂ॥ ਬੁਰੇ ਜਿੰਨ ਹੋਕੇ ਸਾਨੂੰ ਪਏ ਗੋਰੇ ਅਸੀਜਾਨ ਦੇਸਾਂ ਕੋਈਕੀਰਮੀਆਂ॥ਅਸਾਂ ਹਿਤ ਦੇ ਵਾਸਤੇ ਹੱਥ ਪਾਯਾਅੱਗੋਂਡੂਮਨਾ ਛਿੜੇ ਮਖੀਰ ਮੀਆਂ॥ ਸ਼ਾਹਮੁਹੰਮਦਾ ਰਾਹ ਨਾ ਕੋਈ ਲਭੇ ਜਿਥੇ ਚੱਲੀਏ ਘੱਤ ਵਹੀਰ ਮੀਆਂ॥੨੮॥ ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ ਬੇੜੇ ਤੋਪਾਂ ਤੇ ਸੱਬ ਖੁਹਾਇ ਆਏ॥ਛੇੜ ਆਫਤਾਂ ਨੂੰ ਮਗਰਲਾਇਓਨੇ ਸਗੋਂ ਆਪਨਾ ਆਪ ਗਵਾਇ ਆਏ॥ ਖ਼ੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ ਸਗੋਂ ਕੁੰਜੀਆਂ ਹੱਥਫੜਾਇਆਏ॥ ਸ਼ਾਹ ਮੁਹੰਮਦਾ ਕਹਿੰਦੇਨੀ ਲੋਗ ਸਿੰਘਜੀ ਤੁਸੀਂ ਚੰਗੀਆਂ ਪੂਰੀਆਂ ਪਾਇ ਆਏ॥੭੯॥ ਘਰੀਂ ਜਾਇਕੇ ਕਿਸੇ ਆਰਾਮ ਕੀਤਾ ਕਿਸੇ ਰਾਤ ਕਿਸੇ ਦੋਇ ਰਾਤ ਮੀਆਂ॥ ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ॥ ਕਿੱਥੇ ਲੁਕੋਗੇ ਜਾਇਕੇ ਖਾਲਸਾ ਜੀ ਦੱਸੋ ਖੋਲ੍ਹਕੇ ਅਸਲਦੀ ਬਾਤ ਮੀਆਂ॥ ਸ਼ਾਹ ਮੁਹੰਮਦਾ ਫੇਰ ਇਕੱਠ ਕਰੋ ਲੱਗੀ ਚਾਨਨੀ ਹੋਰ ਕਨਾਤ ਮੀਆਂ॥੮੦॥ ਕੰਢੇ ਪਾਰਦੇ ਜਮਾਂ ਜਾ ਹੋਏ ਡੇਰੇ ਇਹ ਤਾਂ ਨੌਕਰੀ ਘਰੀਂ ਨ ਮਿਲਨ ਜਾਣੇ॥ਡੇਰੀਂ ਆਨ ਕੇ ਕਰਨ ਵਿਰਲਾਪ ਪਿਆ ਬੰਨਨ ਭਰਤੀਆਂ ਤੇ ਓਥੇ ਵਿਕਨਦਾਣੇ॥ਛਹੀਕੱਢਕੇ ਮੋਰਚੀਂ ਆਇਬਹਿੰਦੇਡੇਰੀ ਆਇਕੇਫੇਰਪ੍ਰਸਾਦਿਖਾਣੇ॥ਸ਼ਾਹ ਮੁਹੰਮਦਾ ਸੱਭ ਮਲੂਮ ਕੀਤੀ ਕੀਕੂੰ ਹੋਈਸੀ ਦੱਸਖਾਂ ਲੁੱਦੇਹਾਣੇ॥੮੧॥ ਸਰਦਾਰ ਰਣਜੋਧ ਸਿੰਘ ਫ਼ੌਜ ਲੈਕੇ ਮੱਦਤਲਾਡੂਏ ਵਾਲੇ ਦੀ ਚੱਲਿਆਈ॥ ਓਥੇ ਸੱਭ ਕਬੀਲੇ ਸੇ ਕੈਦ ਹੋਏ ਕੋਈ ਲਾਟਫਰੰਗੀ ਨੇ ਘੱਲਿਆਈ॥ ਓਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀਉਸਦਾਜ਼ੋਰ ਨਾ ਕਿਸੇ ਨੇ ਝੱਲਿਆਈ॥ਸ਼ਾਹਮੁਹੰਮਦਾਛਾਵਨੀਫੂਕ ਦਿੱਤੀਵਿੱਚੋਂ ਜੀਉ ਫ਼ਰੰਗੀ ਨਾਹੱਲਿਆਈ॥੮੨॥ਚਾਰਪੜਤਲਾਂਲੈ ਮਈਆਸਿੰਘ ਆਯਾਸਿੰਘ ਆਪ ਏਹੋ ਹਥਿਆਰ ਲੈਂਦੇ।ਇਨਾਂਬਹੁਤਫ਼ਰੰਗੀਦੀ ਫ਼ੌਜ ਮਾਰੀਲੁਟਾਂਭਾਰੀਆਂ ਬਾਝਸ਼ੁਮਾਰਲੈਂਦੇ॥ ਤੋਪਾਂ ਊਠ ਹਾਥੀ ਮਾਲ ਲਾਖ ਘੋੜੇ ਡੇਰੇ ਆਪਨੇ ਸਿੰਘ ਉਤਾਰ ਲੈਂਦੇ॥ਸ਼ਾਹਮੁਹੰਮਦਾ ਸਿੰਘਜੇ ਜ਼ੋਰ ਕਰਦੇ ਭਾਂਵੇ ਲੁਦੇਹਾਣਾਤਦੋਂ ਮਾਰਲੈਂਦੇ॥੮੩॥ ਮਉਜਦੀਨ ਸਰਦਾਰਨੂੰ ਲਿਖੀਅਰਜ਼ੀ ਤੁਸਾਂਤਰਫ਼ਲੁਦੇ ਚੰਗੇ ਸ਼ਾਨ ਦੇ ਜੀ॥ ਦੇਹ ਭੇਜਉਚਾਰਸੱਭਕਾਰਖਾਨੇ ਪਇਓਗੱਜਿਓ ਵਿੱਚ ਮੈਦਾਨ ਦੇ ਜੀ। ਤੈਨੂੰ ਅੱਜ ਹਜ਼ੂਰ ਥੀਂ ਫ਼ਤੇਆਈ ਖ਼ਬਰਾਂ ਆਵਨ ਵਿੱਚ ਜਹਾਨ ਦੇ ਜੀ॥ ਸ਼ਾਹਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ ਸਦਾ ਰੱਖੀਏ ਵਿੱਚ ਧਿਆਨਦੇ ਜੀ॥੮੪॥ਸੱਠਾਂ ਕੋਹਾਂ ਦੀ ਪੰਧ ਸੀ ਲੁਦੇਹਾਣਾ ਰਾਤੋਰਾਤਕੀਤੀ ਕੁੰਡੇਦੌੜਮੀਆਂ॥ਓਹ ਭੀ ਲੁਦਿਆ ਲਾਟ ਨੇ ਆਮਡੇਰਾ ਸੱਭ ਖੋਹਕੇ ਕੀਤੀਆਂ ਚੌੜ ਮੀਆਂ॥ ਅਲੀ ਅਬ ਤਬੇਲੇ ਦੀ ਓਟਭਾਰੀ ਅੱਧਘੜੀ ਲੜਾਈ ਦੀ ਸੌੜ ਮੀਆਂ॥ ਸ਼ਾਹਮੁਹੰਮਦਾ ਸਿੰਘ ਲੁਟਾਇ ਡੇਰੇ ਕਰ ਆਏ ਨੀ ਤ੍ਰੱਤੀਆਂ ਚੌੜ ਮੀਆਂ॥੮੫॥ ਸਿੰਘ ਜੋ ਨਿਕਲਣ ਲੱਗੇ ਪਏ ਔਝੜੇ ਔਝੜੇ ਜਾਂਵਦੇ ਨੀ॥ ਲੁੱਟੇ ਗਏ ਸਾਰੇ ਰਹੀ ਇੱਕ ਕੁੜਤੀ ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ॥ ਅੱਗੋਂ ਲੋਕ ਲੜਾਈ ਦੀ ਗੱਲ ਪੁੱਛਨ ਜੀਭ ਹੋਠਾਂ ਦੀ ਖੋਲ ਦਿਖਾਂਵਦੇਨੀ ਸ਼ਾਹਮੁਹੰਮਦਾ ਆਨਕੇ ਘਰਦਿਆਂਥੋਂ ਨਵੇਂਕੱ ਪੜੇ ਹੋਰ ਸਿਵਾਂਵਦੇਨੀ॥੮੬॥ ਕਹਿੰਦੇ ਜੀਉਂਦੇ ਫੇਰ ਨਾਂ ਕਦੀ ਜਾਣਾਂ ਮੂੰਹ ਨਾ ਲਗਨਾ ਉਸ ਚੰਡਾਲ ਦੇ ਜੀ॥ ਕਿਤੇ ਜਾਇਕੇ ਚਾਰ ਦਿਨ ਕੱਟ ਆਈਏ ਢੂੰਡਨ ਆਉਣਗੇ ਸਾਡੇ ਭੀ ਨਾਲਦੇ ਜੀ॥ ਤੁਸਾਂ ਆਖਿਆ ਮਰਗਿਆ ਲੁਦਿਹਾਨਾ ਅਸੀਂ ਮਰਦੇ ਹਾਂ ਝੁੰਡ ਦੇ ਭਾਲਦੇਜੀ॥ ਸ਼ਾਹਮੁਹੰਮਦਾ ਰਹੇ ਹਥਿਆਰ ਉਥੇ ਲੀੜੇ ਨਹੀਂ ਆਏ ਸਾਡੇ ਨਾਲਦੇ ਜੀ॥ ੮੭ ॥ ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ ਕੋਈ ਅਕਲ ਦਾ ਕਰੋ ਇਲਾਜ ਯਾਰੋ॥ ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ ਪੱਗ ਦਾੜ੍ਹੀਆਂ ਦੀ ਹਥੋਲਾਜ ਯਾਰੋ॥ ਮੁਠ ਮੀਟੀ ਸੀ ਏਸ ਪੰਜਾਬਦੀ ਜੀ ਇਨਾਂ ਖੋਲ੍ਹ ਦਿਤਾ ਅਜ ਪਾਜ ਯਾਰੋ॥ ਸ਼ਾਹਮੁਹੰਮਦਾ ਮਾਰਕੇ ਮਰੋਂ ਏਥੇ ਕਦੀ ਰਾਜ ਨਾ ਹੋਇ ਮੁਹਤਾਜ ਯਾਰੋ॥ ੮੮ ॥ ਤੀਜੀਵਾਰ ਲਲਕਾਰ ਕੇ ਪਏ ਗੋਰੇ ਵੇਲੇ ਗਜ਼ਲ ਦੇ ਹੋਏ ਨੀਂ ਸੂਰ ਮੀਆਂ ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ ਕਾਇਮ ਜੰਗ ਹੋਏ ਜ਼ਰੂਰ ਮੀਆਂ॥ਪਹਿਲਾਂਬਾਂਵਿਓਂਆਨਕੇ ਜ਼ੋਰ ਦਿਤਾ ਪਿਆ ਦਲਾਂ ਦੇ ਵਿੱਚਫ਼ਤੂਰਮੀਆਂ॥ਸ਼ਾਹਮੁਹੰਮਦਾ ਨੱਲਕੇ ਜਾਨ ਕਿਥੇ ਏਥੋਂ ਸ਼ਹਿਰ ਲਾਹੌਰ ਹੈ ਦਰ ਮੀਆਂ॥ ੯॥ ਆਈਆਂ ਪਲਟਨਾਂ ਬੀੜਕੇ ਤੋਪਖ਼ਾਨੇ ਅੱਗੋਂ ਸਿੰਘਾਂ ਨੇ ਪਾਸਣੇ ਮੋੜ ਸੁੱਟੇ॥ ਮੇਵਾਸਿੰਘ ਤੇ ਮਾਖੇਖ਼ਾਂ ਹੋਏ ਸਿੱਧੇ ਹਲੇ ਤਿੰਨ ਫ਼ਰੰਗੀ ਦੇ ਡੋੜ ਸੁੱਟੇ॥ ਸ਼ਾਮਸਿੰਘ ਸਰਦਾਰ ਅਟਾਰੀ ਵਾਲੇ ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁੱਟੇ॥ਸ਼ਾਹਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜਸੁੱਟੇ॥੯੦॥ਪਏ ਬਾਂਵਿਓਂ ਹੋਇਕੇ ਫੇਰ ਧਾਵਾ ਫ਼ਰਾਂਸੀਸ ਤੇ ਜਿੱਥੇ ਸੀ ਚਾਰ ਧਾਰੀ॥ ਕੁੰਡਲ ਪੱਤਿਆ ਵਾਂਗ ਕਮਾਨ ਗੋਸ਼ੇ ਬਨੀ ਆਂਨ ਸਰਦਾਰਾਂਨੂੰ ਬਹੁਤ ਖ਼ੁਆਰੀ॥ ਤੇਜਾ ਸਿੰਘਸਰਦਾਰ ਪੁਲਵੱਢ ਦਿੱਤਾ ਘਰੀਂ ਨੱਸ ਨਾ ਜਾਇ ਏਹਫ਼ੌਜ ਸਾਰੀ ਸ਼ਾਹਮੁਹੰਮਦਾ ਮਰਨ ਸ਼ਹੀਦ ਹੋਕੇ ਅਤੇ ਜਾਨ ਨਾ ਕਰਨਗੇ ਫੇਰ ਪਿਆਰੀ॥੯੧॥ ਜੰਗ ਹਿੰਦ ਪੰਜਾਬ ਦਾ ਹੋਨ ਲੱਗਾ ਦੋਵੇਂ ਪਾਦਸ਼ਾਹੀ ਫੌਜਾਂ ਭਾਰੀਆਂ ਨੀ॥ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੋੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ ਸਣੇ ਆਦਮੀ ਗੋਲੀਆਂ ਨਾਲ ਉੱਡਨ ਹਾਥੀ ਢਾਂਉਦੇ ਸਣੇ ਅੰਬਾਰੀਆਂ ਨੀ॥ ਸ਼ਾਹਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂਨੀ॥੯੨॥ ਕਈ ਸੂਰਮੇਂ ਮਾਰਕੇ ਮੋਏ ਓਥੇ ਜਿਨ੍ਹਾਂ ਹੱਥਕੀਤੇ ਤੇਗਾਂ ਨੰਗੀਆਂਦੇ ਰਹਿੰਦੇ ਘੇਰਕੇ ਵਿੱਚ ਦਰਿਆਉ ਡੋਬੇ ਸ਼ੱਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ॥ ਕਹਿੰਦੇ ਨੌਕਰੀ ਕਾਸਨੂੰ ਅਸਾਂ ਕੀਤੀ ਆਖੇ ਲੱਗਕੇ ਸਾਥੀਆਂ ਸੰਗੀਆਂਦੇ॥ ਸ਼ਾਹ ਮੁਹੰਮਦ ਰੱਬਨਾ ਫੇਰ ਲਿਆਵੇ ਜੁੱਧ ਵਿੱਚ ਜੇਨਾਲ ਫ਼ਰੰਗੀਆਂ ਦੇ॥੯੩॥ ਕੋਈ ਮਾਵਾਂਦੇ ਪੁੱਤ ਨੀ ਮੋਏ ਓਥੇ ਸੀਨੇ ਲੱਗੀਆਂ ਤੇਜ਼ਕਦਾਰੀਆਂਨੀ॥ ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮਰਕੇ ਪਈਆਂ ਰੋਂਦੀਆਂ ਫਿਰਨ ਬਿਚਾਰੀਆਂ ਨੀ॥ ਚੰਗੇ ਜਿਨਾ ਦੇ ਸਿਰਾਂ ਦੇ ਮੋਏ ਵਾਲੀ ਖੁਲੇ ਵਾਲ ਤੇ ਫਿਰਨ ਵਿਚਾਰੀਆਂ ਨੀ॥ ਸ਼ਾਹ ਮੁਹੰਮਦਾ ਬਹੁਤਸ੍ਰਦਾਰਮਾਰੇਪਈਆਂਰਾਜਦੇ ਵਿੱਚਗੁਬਾਰੀਆਂ ਨੀ॥੯੪॥ਲਿਖਿਆਤੁਰਤਪੈਗਾਮਰਾਣੀਜਿੰਦਕੌਰਾਂਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ॥ ਰਹਿੰਦੀ ਫ਼ੌਜ ਦਾ ਕਰੋ ਇਲਾਜ ਕੋਈ ਕਾਬੂ ਤੁਸਾਂ ਬਗ਼ੈਰ ਨਾ ਆਵਣੀ ਜੀ। ਮੇਰੀਜਾਨਦੇਰੱਬ ਜਾਂ ਤੁਸੀਂ ਰਾਖੇ ਪਾਓਵਿੱਚਲਾਹੌਰਦੇਛਾਵਣੀਜੀ॥ਸ਼ਾਹਮੁਹੰਮਦਾ ਅੱਜ ਮੈਂ ਲਿਆ ਬਦਲਾ ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ ॥੯੫॥ ਪੂਲ ਬੱਧਾ ਫ਼ਰੰਗੀਨੇ ਖ਼ਬਰ ਸੁਣਕੇ ਲਾਂਘੇਪਾਏਨੀ ਵਿੱਚ ਪਲਕਾਰਿਆਂ ਦੇ। ਆਏ ਸ਼ਹਿਰ ਲਾਹੌਰ ਨੂੰ ਖ਼ੁਸ਼ੀ ਕਰਦੇ ਵਾਜੇ ਵੱਜਦੇ ਨਾਲਨਗਾਰਿਆਂ ਦੇ। ਅੱਗੋਂ ਸੱਭ ਪਠਾਣਲੇਮਿਲੇ ਨਜ਼ਰਾਂ ਪਿਛੋਂਪੈਂਚਰਹਿੰਦੇ ਮੁਲਖਾਂਸਾਰਿਆਂ ਦੇ।ਸ਼ਾਹ ਮੁਹੰਮਦਾ ਆਨਲੁਹਾਨ ਲਥੇ ਹੱਛੇ ਦੇਸ ਤੇ ਥਾਂਉ ਟਿਕਾਣਿਆਂ ਦੇ॥੯੬॥ ਰਾਜਾ ਗਿਆ ਗੁਲਾਬਸਿੰਘ ਆਪ ਚੜਕੇ ਬਾਹੋਂ ਪਕੜ ਲਾਹੌਰ ਲਿਆਂਵਦਾਈ॥ ਸਾਹਿਬ ਲੋਕ ਜੀ ਅਸਾਂ ਪਰ ਦਯਾ ਕਰਨੀ ਓਹਨਾਂ ਆਪਣਾ ਕੰਮ ਝਨਾਂਵਦਾਈ। ਦਿੱਤੇ ਕੱਢ ਮਲਵਈ ਦੂਈਏਜੀਵਿੱਚੋਂਸਿੰਘਾਂ ਦੀ ਫ਼ੌਜ ਖਿਸਕਾਂਵਦਾਈ ਸ਼ਾਹਮੁਹੰਮਦਾ ਤਰਫ ਪਹਾੜ ਲੈਕੇ ਤੁਰਤ ਜੰਮੂ ਨੂੰ ਕੂਚ ਕਰਾਂਵਦਾਈ॥੯੭॥ ਬਣੇ ਮਾਈਦੇ ਆਨ ਅੰਗ੍ਰੇਜ਼ਰ ਖੇ ਪਾਈ ਛਾਉਨੀ ਵਿੱਚ ਲਾਹੌਰ ਦੇਸੀ। ਰੋਹੀ ਮਾਲਵਾ ਪਾਰਦਾ ਮੁਲਖ ਸਾਰਾ ਠਾਣਾ ਘੱਤਿਆ ਵਿਚ ਫਲੌਰਦੇਜੀ।ਲਿਆ ਸ਼ਹਿਰ ਲਾਹੌਰ ਫ਼ੀਰੋਜ਼ਪੁਰਾ ਜੇੜੇ ਟਕੇਆਵਣਜਿੰਦਕੌਰਦੇਜੀ॥ਸ਼ਾਹਮੁਹੰਮਦਾਕਾਂਗੜਾਮਾਰਬੈਠਾ ਓਹਦੇ ਕੰਮ ਗਏ ਸੱਭੇ ਸੌਰਦੇਜੀ॥ ੯੮॥ ਰਹਿੰਦ ਮੁਲਕ ਫ਼ਰੰਗੀ ਦੇ ਪਿਆ ਪੈਦੇ ਕੀਤਾ ਹੁਕਮ ਫਰੰਗੀਆਂ ਸਾਰਿਆਂਨੇ॥ ਮਾਈ ਫ਼ੌਜ ਨੂੰ ਚਾਇ ਜਬਾਬ ਦਿੱਤਾ ਦਿੱਤੀ ਨੌਕਰੀਛੱਡਵਿਚਾਰਿਆਨੇ॥ ਪਿੱਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ ਬਖ਼ਤਾਵਰਾਂ ਤੇਨੇਕਸਤਾਰਿਆਂਨੇ॥ਸ਼ਾਹਮੁਹੰਮਦਾਏਸਰਾਣੀਜਿੰਦਕੌਰਾਂਤੋੜ ਸੁਟਿਆ ਮੁਲਕ ਉਜਾਰਿਆਂਨੇ॥੯੯॥ ਕੀਤਾ ਅਕਲ ਦਾ ਪੇਚਰਾਣੀ ਜਿੰਦਕੌਰਾਂ ਮੱਥਾ ਦੋਹਾਂ ਪਾਤਸ਼ਾਹੀਆਂਦਾਜੋੜਿਆਹੀ॥ ਗੂਝੀ ਰਮਜ਼ ਕਰਕੇ ਰਹੀ ਆਪ ਸੱਚੀ ਬਦਲਾ ਤੁਰਤ ਭਿਰਾਉਦਾਮੋੜਿਆਹੀ॥ਲਏਤੁਰਤ ਮੁਸਾਹਿਬ ਲਪੇਟਰਾਣੀ ਲਸ਼ਕਰ ਵਿੱਚ ਦਰਿਆਉਦੇ ਰੋੜਿਆਹੀ ਸ਼ਾਹਮੁਹੰਮਦਾ ਕਰੇ ਜਹਾਨ ਗੱਲਾਂ ਓਨ੍ਹਾਂ ਕੁਫ਼ਰ ਮੁਦਈਦਾ ਤੋੜਿਆਹੀ॥੧੦੦॥ ਪਿੱਛੋਂ ਬੈਠਕੇ ਸਿੰਘਾ ਨੂੰ ਅਕਲ ਆਈ ਕੇਹੀ ਚੜੀ ਹੈਂ ਜ਼ਹਿਰ ਤੂੰ ਸਾਣ ਮਾਈ॥ ਕਿਨਾਂ ਖੁੰਦਰਾਂ ਵਿੱਚ ਫਸਾਇਕੇ ਜੀ ਸਾਡੇ ਲਾਹ ਸੁੱਟੇ ਤੂੰਤਾਂ ਘਾਣ ਮਾਈਂ। ਹੱਥ ਧੋਇਕੇ ਮਗਰ ਕਿਉਂ ਪਈ ਸਾਡੇ ਘਰੀਂ ਅਜੇਨਾ ਦੇਨੀਹੈਂ ਜਾਨ ਮਾਈ।ਸ਼ਾਹਮੁਹੰਮਦਾ ਖੋਹ ਹਥਿਆਰ ਬੈਠੇ ਨਾਲ ਕੁੜਤੀਆਂ ਲਏ ਪਛਾਨ ਮਾਈ॥੧੦੧॥ ਹੁੰਦੇ ਆਏਨੀ ਰੰਨਾਂਦੇ ਧੁਰੋਂਕਾਰੇਲੰਕਾ ਵਿੱਚ ਤਾਂ ਰਾਂਵਣ ਕਹਾਇ ਦਿੱਤਾ। ਕੌਰਵਪਾਂਡਵਾਂਨਾਲਕੀਭਲਾਕੀਤਾ ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ॥ ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ। ਸ਼ਾਹਮੁਹੰਮਦਾ ਏਸ ਰਾਣੀ ਜਿੰਦਕੌਰਾਂ ਸਾਰੇ ਦੇਸਦਾ ਫ਼ਰਸ਼ ਉਠਾਇ ਦਿੱਤਾ॥ ੧੦੨॥ ਰੱਬ ਚਾਹੇ ਤਾਂ ਕਰੇਗਾ ਮੇਹਰਬਾਨੀ ਹੋਇਆ ਸਿੰਘਾਂ ਦਾ ਕੰਮ ਆਰਾਸਤਾਈ॥ਵੱਡੀਸਾਂਝਹੈਹਿੰਦੂਆਂ ਮੁਸਲਮਾਨਾਂ ਉਨਾਂਨਾਲ ਨਾ ਕਿਸੇ ਦਾ ਵਾਸਤਾਈ॥ ਓਹਦੇ ਨਾਲ ਨਾ ਬੈਠਕੇ ਗੱਲ ਕਰਨੀ ਖੁਦੀ ਆਪਨੀ ਨਾਲ ਮਹਾਸਤਾਈ॥ ਸ਼ਾਹ ਮੁਹੰਮਦਾ ਦੌਲਤਾਂਜ਼ਮਾਂਕਰਦੀ ਸ਼ਾਹੂਕਾਰਾਂ ਦਾਪੱਤ੍ਰਗੁਮਾਸ਼ਤਾਈ॥੧੦੩॥ ਜੇਹੜੀ ਹੋਈ ਸੋ ਲਈ ਹੈ ਵੇਖ ਅੱਖੀਂ ਅੱਗੇ ਹੋਰ ਕੀ ਬਣਤ ਬਨਾਂਵਣੀਜੀ॥ ਇੱਕ ਘੜੀ ਦੀ ਕੁਝ ਉਮੈਦ ਨਾਹੀ ਕਿਸੈਲਈ ਹਾੜੀ ਕਿਸੇ ਸਾਵਣੀ ਜੀ। ਨਿੱਕੇ ਪੋਚ ਹੁਣ ਬੈਠਕੇ ਕਰਨ ਗੱਲਾਂ ਅਸਾਂ ਡਿੱਠੀ ਫਰੰਗੀ ਦੀ ਛਾਵਨੀ ਜੀ। ਸ਼ਾਹਮੁਹੰਮਦਾ ਨਹੀ ਮਾਲੂਮਸਾਨੂੰ ਅਗੇ ਹੋਰਕੀ ਖੇਡਬਚਾਵਣੀਜੀ॥੧੦੪॥ਸੰਮਤ ਉੱਨੀਸੈਦੂਸਰਾਵਰਤਿਆਸੀਜਦੋਂਹੋਯਾਵਰੰਗੀਦਾਸੰਗਮੀਆਂ ॥ਐਸੀ ਖੂਨਦੀ ਓਹ ਜ਼ਮੀਨ ਪਿਆਸੀ ਹੋਯਾ ਸੁਰਖ ਸ਼ਹਾਬ ਦੇ ਰੰਗ ਮੀਆਂ। ਧਰਤੀ ਵੱਢਕੇ ਧੜ ਦੇ ਬਨੇ ਬੱਦਲ ਜੈਸੇ ਚੜੇ ਆਕਾਸ਼ ਪਹੁੰਛ ਮੀਆਂ ਸ਼ਾਹਮੁਹੰਮਦਾ ਸਿਰਾਂਦੀ ਲਾਇਬਾਜ਼ੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ ॥੧੦੫॥