ਚੋਣਵੀਂ ਪੰਜਾਬੀ ਵਾਰਤਕ

ਚੋਣਵੀਂ ਪੰਜਾਬੀ ਵਾਰਤਕ
 ਨਵਤੇਜ ਐਮ.ਏ.
57005ਚੋਣਵੀਂ ਪੰਜਾਬੀ ਵਾਰਤਕਨਵਤੇਜ ਐਮ.ਏ.

ਚੋਣਵੀਂ
ਪੰਜਾਬੀ ਵਾਰਤਕ


ਸੰਪਾਦਕ:
ਨਵਤੇਜਐਮ. ਏ.


*
ਪ੍ਰੀਤ ਨਗਰ ਸ਼ਾਪ,
ਪ੍ਰੀਤ ਨਗਰ

ਪਹਿਲੀ ਵਾਰ : ਸਤੰਬਰ ੧੯੫o

੧੧੨੫ ਕਾਪੀਆਂ

*

*

ਪ੍ਰਿੰਟਰ: ਸ੍ਰ: ਗੁਰਬਖ਼ਸ਼ ਸਿੰਘ, ਪ੍ਰੀਤ ਸੈਨਿਕ ਪ੍ਰੈਸ, ਪ੍ਰੀਤ ਨਗਰ

ਪਬਲਿਸ਼ਰ: ਸ੍ਰ: ਗੁਰਬਖ਼ਸ਼ ਸਿੰਘ, ਪ੍ਰੀਤ ਨਗਰ ਸ਼ਾਪ, ਪ੍ਰੀਤ ਨਗਰ



ਸੰਪਾਦਕ ਵਲੋਂ ਧੰਨਵਾਦ

ਮੈਂ ਓਹਨਾਂ ਸਾਰੇ ਲਿਖਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਏਸ ਸੰਗ੍ਰਹਿ ਵਿਚ ਆਪਣੀਆਂ ਲਿਖਤਾਂ ਵਰਤਣ ਦੀ ਪਰਵਾਨਗੀ ਦਿਤੀ ਹੈ।

ਸੰਤੋਖ ਸਿੰਘ ਧੀਰ ਨੇ ਮੈਨੂੰ ਏਸ ਸੰਗ੍ਰਹਿ ਦੇ ਪਰੂਫ਼ ਪੜ੍ਹਨ ਵਿਚ ਬੜੀ ਮਦਦ ਕੀਤੀ ਹੈ, ਮੈਂ ਓਹਨਾਂ ਦਾ ਵੀ ਧੰਨਵਾਦੀ ਹਾਂ।

ਨਵਤੇਜ



ਸੂਚੀ

*

ਬੁਧ ਸਿੰਘ

ਵੀਰ ਸਿੰਘ

ਪੂਰਨ ਸਿੰਘ

ਗੁਰਬਖ਼ਸ਼ ਸਿੰਘ

੭੯

੮੭

ਤੇਜਾ ਸਿੰਘ

ਜੋਧ ਸਿੰਘ

੧੧੮

ਐਸ. ਐਸ. ਚਰਨ ਸਿੰਘ

ਨਾਨਕ ਸਿੰਘ

ਲਾਲ ਸਿੰਘ

੧੩੯

ਸਾਹਿਬ ਸਿੰਘ

ਗੰਡਾ ਸਿੰਘ

ਮੋਹਨ ਸਿੰਘ

੧੭੦

ਸੰਤ ਸਿੰਘ ਸੇਖੋਂ

ਗੋਪਾਲ ਸਿੰਘ

੧੮੬

ਕਰਤਾਰ ਸਿੰਘ ਦੁੱਗਲ

ਸੁਰਿੰਦਰ ਸਿੰਘ ਨਰੂਲਾ

ਅੰਮ੍ਰਿਤਾ ਪ੍ਰੀਤਮ

ਬਲਵੰਤ ਗਾਰਗੀ

ਨਵਤੇਜ

*

ਚੋਣਵੀਂ ਪੰਜਾਬੀ ਵਾਰਤਕ

ਉਪਰਲੀਆਂ ਦੋਵੇਂ ਵੰਨਗੀਆਂ ਤੋਂ ਤੁਸੀਂ ਪੰਜਾਬੀ ਵਾਰਤਕ ਦੀ ਮੁਢਲੀ ਨੁਹਾਰ ਤਕ ਸਕਦੇ ਹੋ।

ਇਸ ਤੋਂ ਮਗਰੋਂ ਪੰਜਾਬੀ ਵਾਰਤਕ ਬੜੇ ਲੰਮੇਂ ਤੇ ਮਹਤਵ-ਪੂਰਨ ਪੰਧ ਟੁਰ ਚੁਕੀ ਹੈ। ਪਛਮੀ ਸਭਿਅਤਾ ਤੇ ਸਾਹਿਤ ਦਾ ਅਸਰ, ਪ੍ਰੈਸ ਤੇ ਅਖ਼ਬਾਰਾਂ ਦਾ ਆਮ ਹੋ ਜਾਣਾ, ਤੇ ਸਮੁਚੀ ਜਨਤਾ ਦੀ ਰਾਜਸੀ ਤੇ ਸਮਾਜੀ ਚੇਤੰਨਤਾ ਦੇ ਵਿਕਾਸ ਨੇ ਪੰਜਾਬੀ ਵਾਰਤਕ ਨੂੰ ਪ੍ਰਫੁਲਤ ਕਰ ਕੇ ਹੁਣ ਦੇ ਪੜਾਂ ਤੇ ਪੁਚਾਇਆ ਹੈ।

ਵੀਹਵੀਂ ਸਦੀ ਵਿਚ ਪੰਜਾਬੀ ਵਾਰਤਕ ਦਾ ਵਿਕਾਸ ਤੁਸੀਂ ਏਸ ਸੰਗ੍ਰਹਿ ਵਿਚ ਦਿਤੀਆਂ ਵੰਨਗੀਆਂ ਤੋਂ ਵੇਖ ਸਕਦੇ ਹੋ। ਏਸ ਸੰਗ੍ਰਹਿ ਵਿਚ ਦਿਤੀਆਂ ਚੋਣਵੀਆਂ ਕਿਰਤਾਂ ਪੰਜਾਬੀ ਵਾਰਤਕ ਦੇ ਨਰੋਏਪਣ, ਇਹਦੇ ਸੁਹਜ, ਤੇ ਇਹਦੇ ਸਰਬ-ਪਖੀ ਹੋਣ ਦੀਆਂ ਸਾਖੀ ਹਨ।

ਆਮ ਤੌਰ ਤੇ ਵਾਰਤਕ ਸੰਗ੍ਰਿਹਾਂ ਵਿਚ ਕਹਾਣੀ, ਨਾਵਲ ਦੇ ਕਾਂਡ, ਤੇ ਸਕੈਚ ਆਦਿ ਨੂੰ ਥਾਂ ਨਹੀਂ ਦਿਤੀ ਜਾਂਦੀ, ਪਰ ਕਿਉਂਕਿ ਮੈਂ ਸਮਝਦਾ ਹਾਂ ਕਿ ਕਲਾ-ਪੂਰਨ ਸਾਹਿਤਕ-ਪ੍ਰਗਟਾਵੇ ਦਾ ਹਰ ਓਹ ਰੂਪ ਹੈ ਜਿਨ੍ਹੰ ਬਾਕਾਇਦਾ ਛੰਦ ਤੇ ਤੁਕਾਂਤ ਦੇ ਖ਼ਿਆਲ ਨਾਲ ਨਾ ਘੜਿਆ ਗਿਆ ਹੋਵੇ ਵਾਰਤਕ ਹੁੰਦਾ ਹੈ, ਏਸ ਲਈ ਮੈਂ ਇਹਨਾਂ ਨੂੰ ਵੀ ਵਾਰਤਕ ਦੇ ਪਿੜ ਵਿਚ ਹੀ ਸ਼ਾਮਲ ਕੀਤਾ ਹੈ। ਇਹ ਸੰਗ੍ਰਹਿ 'ਚੋਣਵੇਂ ਲੇਖਾਂ ਦਾ ਸੰਗ੍ਰਹਿ' ਨਹੀਂ, 'ਚੋਣਵੀਂ ਵਾਰਤਕ' ਦਾ ਸੰਗ੍ਰਹਿ ਹੈ।

ਅਜ ਪੰਜਾਬੀ ਵਾਰਤਕ ਆਪਣੀ ਭਰ ਜਵਾਨੀ ਵਿਚ ਹੈ। ਤੁਸੀਂ ਇਸ ਸੰਗ੍ਰਹਿ ਤੋਂ ਤਕ ਸਕਦੇ ਹੋ ਕਿ ਅਜ ਦੀ ਵਾਰਤਕ ਪੰਜਾਬੀ ਸਾਹਿਤ ਦੇ ਭਵਿਖ ਲਈ ਬੜਾ ਸੁਹਣਾ ਵਿਰਸਾ ਬਣਨ ਯੋਗ ਹੈ।

ਪੰਜਾਬੀ ਵਾਰਤਕ ਦਾ ਭਵਿਖ ਬੜਾ ਇਕਰਾਰਾਂ ਨਾਲ ਦਗਦਾ ਹੈ, ਕਿਉਂਕਿ ਔਣ ਵਾਲੇ ਜੁਗ ਵਿਚ ਲੋਕ- ਬੋਲੀਆਂ ਦੀ ਸਰਦਾਰੀ ਹੋਏਗੀ, ਤੇ ਪੰਜਾਬੀ ਬੜੇ ਮਹਾਨ ਲੋਕਾਂ ਦੀ ਬੋਲੀ ਹੈ।

ਨਵਤੇਜ