ਖੁਲ੍ਹੇ ਲੇਖ/ਮਜ਼੍ਹਬ
( ੬੬ )
ਮਜ਼ਬ. ਮਜ਼ਬ ਸਭ ਥੀ ਉੱਚਾ, ਸੁੱਚਾ ਤੀਖਣ ਤੇ ਜੀਦਾ ਧਿਆਨ fਪਆਰ ਹੈ। ਇਸ ਅੰਦਰੂਨੀ ਉੱਚੀ ਸੁਰਤ ਦੇ ਖੇਤ ਨੂੰ ਰਸਮਾਂ, ਰਵਾਜਾਂ, ਕਾਨੂੰਨਾਂ, ਪਾਪ, ਪੁੰਨਯ ਦੀਆਂ ਬਹਿਸਾਂ, ਜਗਤ ਦੀ ਉਤਪੱਤੀ ਤੇ ਲੈ ਹੋਣ ਦੀ ਫਿਲਾਸਫੀ ਤੇ ਝਗੜਿਆਂ ਵਿੱਚ ਸੁੱਟ ਕੇ ਕਦੀ ਕੁਛ ਕਹਿਣਾ, ਕਦੀ ਕੁਛ ਕਹਿਣਾ ਤੇ ਮਨ ਘੜਤ ਗੱਲਾਂ ਦੀਆਂ ਕੂੜੀਆਂ ਉਲਝਣਾਂ ਵਿੱਚ ਇਹ ਭੁੱਲ ਜਾਣਾ ਕਿ ਮਜ਼ਬ ਇਕ ਧਿਆਨੀ ਪਿਆਰ ਹੈ, ਸਾਡੇ , ਆਪਣੇ ਨਵੇਂ ਵਲਵਲਿਆਂ ਤੇ ਜਜ਼ਬਿਆਂ ਦਾ ਨਤੀਜਾ ਹੈਹਰ ਕੋਈ ਕਿਸੇ ਨਾ ਕਿਸੀ ਪਿਆਰ ਵਿੱਚ ਰਹਿੰਦਾ, ਜੀਦਾ | ਤੇ ਸਾਸ ਲੈਂਦਾ ਹੈ-ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣਾ ਅੰਦਰ ਦਾ ਮਜ਼ਬ ਅਰਥਾਤ ਪਿਆਰ ਦੀ ਟੇਕ, ਬਣਦਾ ਹੈ। ਇਹ ਟੇਕ ਆਪ-ਮੁਹਾਰੀ ਬਣਦੀ ਹੈ । ਇਹ ਜੇਹੜੀ ਗੱਲ ਹੈ ਨਾਂ, ਕਿ ਫਲਾਣਾ ਹਿੰਦੂ, ਈਸਾਈ, ਮੁਸਲਮਾਨ ਯਾ ਸਿੱਖ ਯਾ ਬਉਧ ਯਾ ਜੈਨ ਹੈ, ਇਕ ਕਥਨੀ ਮਾਤ ਗੱਲ ਹੈ, ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਬਹੁ ਸਾਰਿਆਂ ਨੂੰ ਮਜ਼ਬ ਦੀ ਕੇੜ ਹੀ ਨਾ ਹੋਵੇ । ਸਾਰੀ ਉਮਰ ਕਈ ਨਾਂ ਧਰ ਧਰ ਇਕ ਕਿਸਮ ਦੀ ਮਿੱਟੀ ਲਿਬੜੀ ਜਹਾਲਤ ਦੀ ਬੇਹੋਸ਼ੀ ਜਿਹੀ ਵਿੱਚ ਲੰਘ ਜਾਵੇ । ਮਜ਼ਬ ਤਾਂ ਅੰਦਰ ਗੂੰਜਦਾ ਕੋਈ । ਪ੍ਰਕਾਸ਼ ਵਰਗਾ ਇਸ਼ਕ ਹੈ, ਉਹ ਛੁਪਿਆ ਨਹੀਂ ਰਹਿੰਦਾ,
( ੬੭ )
ਕੂੜ ਦਿੱਸਿਆ, ਆਪ ਨੇ “ਗਗਨ ਮੈਂ ਬਾਲ ਆਪਣੀ ( ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ। | ਆਪ ਨੇ ਮਸਜਿਦ ਵਿੱਚ ਕਾਜ਼ੀਆਂ ਨੂੰ ਈਮਾਨ ਦੇ ਕੇਂਦਰ ਥੋਂ ਪਰੇ ਗਏ ਹੋਏ ਦਿੱਸੇ ਤੇ ਉਨਾਂ ਦੀ ਨਿਸ਼ਾ ਕੀਤੀ, ਕਿ ਉਹ ਨਿਮਾਜ ਤੇ ਇਸਲਾਮ ਨਾਲ ਮਖੌਲ ਜਿਹਾ ਕਰ ਰਹੇ ਸਨ । ਆਪ ਨੇ ਮਾਸ ਨਾ ਖਾਣ ਵਾਲੇ ਸੁਚਮਣ ਕਰਨ ਵਾਲੇ ਵੈਸ਼ਨਵਾਂ · ਨੂੰ ਉਨਾਂ ਦਾ ਵਹਿਮ ਦੱਸਿਆ, ਕਿ ਇਹ ਮਜ਼ਬ ਨਹੀਂ ਹੋ ਸੱਕਦਾ, ਮਾਸ ਥੀਂ ਜੰਮੇ, ਮਾਸ ਨਾਲ ਪਲੇ, ਮਾਸ ਦੇ ਬਣੇ, ਅਸੀ ਮਾਸ ਥੀਂ ਕਿਧਰ ਨੱਸ ਸੱਕਦੇ ਹਾਂ ? ਜਨਾਨੀ ਨੂੰ ਗੁਰੂ ਨਾਨਕ ਸਾਹਿਬ ਕਿਹਾ ਹੈ, ਕਿ ਕੱਚਾ ਮਾਸ ਘਰ ਲਿਆਏ, ਅਸੀ ਕਦ ਤਕ ਤੇ ਕਿਥੇ ਤਕ ਤੇ ਕਿੰਝ ਓਸ ਫਿਲਾਸਫੀ ਦੀ ਪਥਰੀਲੀ ਮਣੀ ਮਾਣਕ ਦੀ ਨਿਰਜਿੰਦ ਸੂਚਮਣ ਉੱਪਰ
( ੬੮)
ਮੌਲ ਢੀ-ਤੂੰ ਕੌਣ ਹੈ ? ਗਾਣ ਵਾਲੀ-ਮੈਂ ਤਾਂ ਜੋ ਹਾਂ, ਦੀਹਦੀ ਹਾਂ। ਤੂੰ ਜੋ ਹੈਂ, ਓਹੋ ਹੀ ਹੈਂ? ਅਕਪਟਤਾ, ਮਜ਼ਬ ਜਦ ਲੱਭ ਪਵੇ, ਤਦ ਸਹਿਜ ਸੁਭਾ ਪ੍ਰਾਪਤ ਹੁੰਦੀ ਹੈ, ਜਿਵੇਂ ਇਕ ਯਾਤਰੂ ਆਪਣੇ ਰਾਹ ਟੁਰੀ ਜਾਂਦਾ ਹੈ। ਤਿਵੇਂ ਹੀ ਮਜ਼ਬ ਜਦ ਮਿਲਦਾ ਹੈ ਸਾਨੂੰ ਰਾਹ। ਪਾ ਹੋ ਜਾਂਦਾ ਹੈ, ਅਸੀਂ ਅੱਗੇ ਹੀ ਅੱਗੇ ਪੈਰ ਰੱਖਣ ਤੇ ਮਜਬੂਰ ਹੋ ਜਾਂਦੇ ਹਾਂ। ਇਕ ਵੇਰੀ ਇ ਨੀਲੀ ਘੰਟੀ
( ੬੯ )
ਕਰਨ “ਹਾਏ ਰੱਬਾ ! ਮੈਂ ਨਾ ਉੱਗਾਂ, ਮੈਂ ਨਾ ਉੱਗਾਂ । ਓਹ ' ਭਾਵੇਂ ਆਖਦੀ ਰਹੀ, ਮੈਂ ਨਾ ਉੱਗਾਂ, ਪਰ ਦਿਨ ਬਦਿਨਉਹ ਵਧਦੀ ਰਹੀ । ਮਜ਼ਬ ਤਾਂ ਕੁਛ ਐਸੀ ਚਾਲ ਹੈ, ਜੇ ਅਸੀ ਚਾਹੀਏ ਵੀ ਕਿ ਨਾ ਚਲੀਏ ਉਹ ਚਾਲ ਰੁਕ ਨਹੀਂ ਸੱਕਦੀ, ਸਾਡੀ ਤਰੱਕੀ ਬੰਦ ਨਹੀਂ ਹੋ ਸੱਕਦੀ ॥ ਸਦਕੇ ਨਾਲ ਆਪ-ਮੁਹਾਰਾ ਆ ਜਾਂਦਾ ਹੈ, ਜਦ ਇਕ ਅਭੋਲ ਕੰਨਯਾ ਨੂੰ ਅਸੀ ਮਿਲਦੇ ਹਾਂ ਤੇ ਇਕ ਨੈਨ ਮਟਕੇ ਨਾਲ ਸਾਡੇ ਅਜ਼ਲ ਦੇ ਪਿਆਰ ਪੈ ਜਾਂਦੇ ਹਨ। ਇਕ ਨਿਗਾਹ ਵਿੱਚ ਸਾਨੂੰ ਓਸ ਪਿਆਰ ਵਿੱਚ , ਸਿਦਕ ਆਪ-ਮੁਹਾਰਾ ਆ ਜਾਂਦਾ ਹੈ। ਇਸੇ ਤਰਾਂ ਜਦ ਖੁਹ ਤੇ ਭਰਦੀਆਂ ਪੈਲਸਟੀਨ ਦੀਆਂ ਯੁਵਤੀਆਂ ਈਸਾ ਨੂੰ ਵੇਖਦੀਆਂ ਹਨ ਤੇ ਓਹਦੇ ਵਚਨ ਸੁਣਦੀਆਂ ਹਨ, ਉਨ੍ਹਾਂ ਨੂੰ ਆਪਮੁਹਾਰਾ ਸਿਦਕ, ਯਕੀਨ, ਈਮਾਨ ਓਸ ਮਹਾਂਪੁਰਖ ਪਰ ਆ ਜਾਂਦਾ ਹੈ। ਕੋਈ ਅਕਲ ਦੇ ਸਮਝੌਤੇ ਨਾਲ ਨਹੀਂ, ' ਰੂਹ ਰੂਹ ਨੂੰ ਸਰੀਰਾਂ ਵਿੱਚੋਂ ਛਾਲਾਂ ਮਾਰ ਮਿਲਦੇ ਹਨ ।ਇਹੋ ਜਿਹੇ ਮੇਲੇ, ਸਿਦਕ ਹਨ। ਬਿਨਾ ਇਹੋ ਜਿਹੇ ਗੁਰਮੁਖਾਂਦੇ ਮੇਲਿਆਂ ਅਕਲ ਮਰਦੀ ਨਹੀਂ, ਫੁਰਨੇ ਮਿਟਦੇ ਨਹੀਂ, • ਸ਼ੱਕ ਦੂਰ ਨਹੀਂ ਹੁੰਦੇ, ਭਰਮ ਨਹੀਂ ਜਾਂਦੇ। ਰਾਤ ਬਿਨਾ| ਸੂਰਜ ਦੇ ਉਦਯ ਹੋਣ ਦੇ ਕਥਨੀਆਂ ਤੇ ਸੋਚਾਂ ਨਾਲ ਤਾਂ
( 50 )
ਸਿਮਰਣ ਅਥਵਾ ਯਾਦ ਇਲਾਹੀ ਜੀਵਨ ਰੂਹਾਨੀ ਹੈ । ਜਦੋਂ ਪਿਆਰਾ ਸਾਹਮਣੇ, ਤਦ ਪਿਆਰ ਦੇ ਦਰਸ਼ਨ ਦਾ ਨਸ਼ਾ ਰੋਮ ਰੋਮ ਵਿੱਚ ਵੱਜਦਾ ਹੈ, ਹੱਡੀ ਹੱਡੀ ਵਿੱਚ ਕੁਕ ਹੁੰਦੀ ਹੈ । ਸ਼ਰੀਰਾਂ ਥੀਂ ਉੱਠ ਰੂਹਾਂ ਦੇ ਮੇਲੇ ਹਨ ਤੇ ਸ਼ਰੀਰਾਂ ਦੇ ਵੀ ਮੇਲੇ ਹਨ । ਰੂਹ ਮਿਲੇ ਪਾਛੇ ਸ਼ਰੀਰਾਂ ਦੀ ਛੋਹ ਵੀ ਗਾੜਾ ਏਕਤਾ ਦਾ ਮੇਲਾ ਹੈ ਤੇ ਜੇ ਰੂਹ ਨਾ ਹੀ ਮਿਲੇ ਤਦ ਸ਼ਰੀਰਾਂ ਦੇ ਮੇਲੇ ਕੋਈ ਮੇਲੇ ਨਹੀਂ, ਮਨ ਮਿਲੇ ਦੇ ਮੇਲੇ ਹੁੰਦੇ ਹਨ । ਤਨ ਮਿਲੇ ਦੀਆਂ ਸਦਾ ਬਿਰਹਾਂ ਦੇ ਦਰਦ ਤੇ 'ਮਾਯੂਸੀਆਂ ਹੀ ਹਨ, ਤੇ ਜਦ ਪਿਆਰਾ ਓਹਲੇ ਹੋਵੇ ਤਦ ਓਹਦੀ ਯਾਦ ਹੱਡੀਆਂ ਵਿੱਚ ਗੂੰਜੇ, ਇਹ ਯਾਦ ਸਿਮਰਣ ਪਿਆਰ ਦਾ ਦੂਜਾ ਰਸਰੂਪ ਰੂਪ ਹੈ॥
( ੭੧ )
ਮਜ਼ਬ ਪਿਆਰ ਵਾਂਗ, ਭਾਵ ਵਾਂਗ, ਸ਼ਰੀਰਕ ਦੁਖ, ਸੁਖ, ਸੁਭਾ ਵਾਂਗ, ਜੀਵਨ-ਹਿਲ ਵਾਂਗ, ਜੀਵਨ ਭੁੱਖ ਵਾਂਗ ਸਭ ਨਾਲ ਕਿਸੇ ਨਾ ਕਿਸੇ ਰੂਪ ਅੰਤਰ, ਅੰਸ਼ ਮਾਤ, ਇਕ ਕਸਰ ਇਸ਼ਾਰਿਆਂ ਵਾਂਗ ਸਭ ਪਾਸ ਹੁੰਦਾ ਹੈ ਤੇ ਓਸੇ ਦੇ ਆਸਰੇ ਜੀਵਨ ਲੰਘਦਾ ਹੈ, ਬਿਨਾ ਸਿਮਰਣ, ਨਾਮ,
( ੭੨ )
ਦਯਾ ਆਪਣੇ ਬੱਚਿਆਂ ਲਈ ਤੇ ਬੁੱਧ ਦੇਵ ਦੀ ਦਯਾ ਹਿਰਨੀ · ਦੇ ਬੱਚਿਆਂ ਲਈ, ਦੋਵੇਂ ਕਾਦਰ ਦੀ ਕੁਦਰਤ ਹਨ । ਸ਼ੇਰਨੀ ਦੀ ਜਿੰਦ ਹਿਰਨ ਨੂੰ ਮਾਰ ਕੇ ਖਾਣ ਦੀ ਮਜਬੂਰੀ ਵਿੱਚ ਕੈਦ ਹੈ ਪਰ ਉਸ ਜੇਹਲਖਾਨੇ ਦੀ ਇਕ ਖਿੜਕੀ ਹੈ ਆਪਣੇ ਬੱਚਿਆਂ ਦਾ ਪਿਆਰ, ਉਨ੍ਹਾਂ ਦਾ ਧਿਆਨ, ਸਿਮਰਨ, ਤੇ ਉਸ ਨੂੰ ਭਾਵੇਂ ਕਿੱਥੇ ਚਲੀ ਜਾਵੇ ਆਪਣੇ ਬੱਚੇ ਯਾਦ ਹਨ॥ “ਊਡੇ ਊਡਿ ਆਵੈ ਸੈ ਕੋਸਾ
( ੭੩ )
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥
ਇਹ ਕੁੰਜਾਂ ਜਿਹੜੀਆਂ ਰੁਸ ਦੇ ਠੰਢੇ ਸਾਈਬੇਰੀਆ | ਥਾਂ ਉੱਡ ਕੇ ਪੰਜਾਬ ਵਿੱਚ ਆਉਂਦੀਆਂ ਹਨ, ਸ਼ਾਇਦ ਚੋਗਾਹੀ ਚੁੱਗਣ, ਇਨਾਂ ਸੋਹਣੇ ਉਡਾਰੂ ਮਹਿਮਾਨਾਂ ਲਈ ਉਪਰਲਾ ਵਚਨ ਹੋਇਆ। ਇਹ ਸਿਮਰਣ ਹੈਵਾਨਾਂ, ਪੰਛੀਆਂ, ਮਨੁੱਖਾਂ ਵਿੱਚ ਸਭ ਵਿੱਚ ਪਾਇਆ ਜਾਂਦਾ ਹੈ। ਇਹ ਮਜ਼ਬ ਦਾ ਕੰਮ ਹੈ, ' ਸੁਬਕਤਗੀਨ ਨੂੰ ਜਦ ਹਿਰਨੀ ਘੋੜੇ ਮਗਰ ਆਉਂਦੀ ਉੱਪਰ ਤਰਸ ਆਇਆਤੇ ਉਹਦਾ ਬੱਚਾ ਛੱਡ ਦਿੱਤਾ। ਹੋਰ ਉੱਚੇ ਕਿਸ ਪਿਆਰੇ ਦੇ ਸਮਰਣ ਦੀ ਘੜੀ ਉਸ ਉੱਪਰ ਆਈ, ਉਹਦ | ਉਹੋ ਨਿਮਾਜ਼ ਦੀ ਘੜੀ ਸੀ । ਦਿਨ ਵਿੱਚ ਪੰਜ ਵੇਰੀ ! ਨਹੀਂ ਜੇ ਜੀਵਨ ਵਿੱਚ ਇਕ ਵੇਰ ਵੀ ਨਿਮਾਜ਼ ਇਹੋ ਜਿਹੀ ਪੜ | ਜਾਵੇ ਤੇ ਮਾਸ ਦੀਆਂ ਕੈਦਾਂ ਵਿੱਚ ਪਏ ਬੰਦੇ ਸ਼ੇਰਨੀ ਦੀ ਪਿਆਰ | ਦੀ ਘੜੀ ਵਾਂਗਕਿਸੀ ਖੁੱਲ ਜਾਣ ਵਾਲੀ ਖਿੜਕੀ ਥੀ ਅਜਲ ' ਦੇ ਪਿਆਰ ਦਾ ਝਾਕਾ ਜੇ ਕਦੀ ਆਵੇ ਤਦਸਿਮਰਨ ਦਾ ਸਵਾਦ \ ਬਝ ਦਾ ਹੈ। ਰਾਮਕ੍ਰਿਸ਼ਨ ਪਰਮਹੰਸ ਨੇ ਕਿਧਰੇ ਲਿਖਿਆ ਹੈ, ਜੋ | ਹਰੀ ਦਾ ਨਾਮ ਲੈ ਇਕ ਵੇਰੀ ਵੀ ਜੀਵਨ ਵਿੱਚ ਰੂਹ ਦੇ ਰੋਮਾਂ ਦੇ ਦਰ ਖੁੱਲ ਜਾਣ ਤਾਂ ਅਹੋ ਭਾਗ! ਜਿਹੜਾ ਟੱਬਰ ਟੋਰ ਵਾਲਾ ਬੰਦਾ ਆਪਣੇ ਟੱਬਰ ਦੀ ਪਾਲਣਾ ਕਰ ਰਿਹਾ ਹੈ,ਆਪਾ ਸਹਿਜ
( ੭੪ )
ਅਸੀ ਹੈਰਾਨ ਹਾਂ ਕਿ ਅਲੀ ਜਿਸ ਹਜ਼ਰਤ ਸਾਹਿਬ ਦੇ ਦੀਦਾਰ ਪਹਿਲਾਂ ਕੀਤੇ, ਯਾ ਹੋਰ ਚਾਰ ਯਾਰ ਪਿਆਰੇ। ਜਿਨਾਂ ਓਨਾਂ ਦੇ ਦਰਸ਼ਨ ਕੀਤੇ, ਓਨਾਂ ਲਈ ਇਸਲਾਮ ਕੀ ਅਦਭੁਤ ਪਿਆਰ ਹੋਣਾ ਹੈ? ਖਲੀਫਿਆਂ ਦੇ ਨਿਰਮਾਣ ਜੀਵਨ ਨੂੰ ਤੇ ਉਨਾਂ ਦੀਆਂ ਪਿਆਰ ਵਿੱਚ ਤੜਪਦੇ ਦਿਲਾਂ ਦੀ ਬੇਚੈਨ ਚੰਗਾਰੀਆਂ ਬੀ ਪਤਾ ਲੱਗਦਾ ਹੈ ਕਿ ਉਨਾਂ ਨੂੰ ਇਸਲਾਮ ਦਾ ਕਿੰਨਾ ਰਸ ਆਇਆ ਹੋਣਾ ਹੈ, ਉਸ ਰਸ ਵਿੱਚ ਉਨ੍ਹਾਂ ਆਪਣਾ ਸਭ ਕੁਛ ਵਾਰ ਦਿੱਤਾ| ਵਾਰ ਦੇਣਾ ਗਲਤ ਹੈ, ਉਨਾਂ ਪਾਸ ਉਸ ਰਸ ਵਿੱਚ ਹੋਰ ਸਭ ਕੁਛ ਛੁਟ ਗਿਆ ਜਿਸ ਤਰਾਂ ਗਾੜੀ ਨੀਂਦਰ ਆਵਣ ਪਰ ਸਾਡਾ ਸਰੀਰ ਤੇ ਸਾਡੇ ਪਿਆਰੇ ਸਾਰੇ ਅਸਾਂ ਥੀਂ ਛੁੱਟ ਜਾਂਦੇ ਹਨ, ਜਿਵੇਂ ਮੌਤ ਅਚਾਣਚੱਕ ਆਣ ਪਰ ਸਭ ਸਾਡੀਆਂ ਮਲਕੀਅਤਾਂ ਇਥੇ ਹੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਇਸਲਾਮ ਦੀ
( ੭੫ )
ਇਹ ਜਗਤ ਹਰਿ ਕਾ ਰੂਪ ਹੈ । ਹਰ ਰੂਪ ਨਦਰੀ ਆਇਆ ॥
ਨੈਣਾਂ ਵਿੱਚ ਵੱਸਦਾ ਹੈ, ਨੈਣ ਖੁੱਲਦੇ ਹਨ, ਤਦ ਓਹੋ , ਛਹਿਬਰ ਲਾਈ ਅਨੁਰਾਗ ਰੂਪ ‘ਫੈਲਿਓ ਅਨੁਰਾਗ’ ਦਿੱਸਦਾ ਹੈ । ਆਪਣਾ ਹੱਡੀ ਮਾਸ ਪਿਆਰਾ ਲੱਗਦਾ ਹੈ, ਸਭ ਜਗਤ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਕਦੀ ਯਾਸ, ਉਦਾਸੀ ਘਿਣਾ, ਨਫਰਤ, ਮਾਯੂਸੀ, ਬੇਉਮੈਦੀ ਪਾਸ ਨਹੀਂ ਫਟ ਕੇ * ਸੱਕਦੀ ॥
( ੭੬ )
“ਟੂਣ ਕਾਮਨ ਕਰਕੇ ਨੀ, ਮੈਂ ਪਿਆਰਾ ਯਾਰ ਮਨਾਵਾਂਗੀ। ਲਾ ਮਕਾਨ ਦੀ ਪੌੜੀ ਉੱਪਰ, ਚੜ ਕੇ ਚੋਲਾ ਗਾਵਾਂਗੀ। ਸੂਰਜ ਅਗਨ ਅਸਦ ਤਾਰੇ, ਮੈਂ ਤਾਂ ਇਹੋ ਜੋਤ ਜਗਾਵਾਂ ਗੀ } ਅਚਰਜਤਾ ਦਾ ਰੰਗ ਨਿੱਤ ਨਵਾਂ ਵਿਸਮਾਦ ਤੇ ਤੀਖਣ। ਪਿਆਰ ਦੀ ਉਨਮਾਦ ਅਵਸਥਾ ਅੰਦਰ ਛਾਂਦੀ ਹੈ॥.. ਮਜ਼ਬ ਮਹਾਂ ਪੁਰਖਾਂ ਦੀ ਦਾਤ ਹੈ “ਏਹੁ ਪਿਰਮ ਪਿਆਲਾ ਖਸਮ ਦਾ,, , ਜੈ ਭਾਵੈ ਤਿਸੁ ਦੇਇ॥ ਜਿਹੜੀ ਦਾਤ ਹੈ, ਜਿਹੜੀ ਕਿਸੇ ਦੀ ਮਿਹਰ ਨੇ ਸਾਡੀ ਝੋਲੀ ਪਾਈ ਹੈ । ਉਹ ਟੋਲ, ਸਾਧਨ, ਆਪਣੀਆਂ ਛਾਲਾਂ ਮਾਰਣ ਨਾਲ ਕਿਸ ਤਰਾਂ ਸਾਨੂੰ ਮਿਲ ਸਕਦੀ ਹੈ ? ਕਿਸੀ ਆਜੜੀ ਦੇ । ਬਕਰੀ ਦੇ ਖੁਰ ਨੂੰ ਮੋਖ ਲੱਗੀ ਹੋਈ ਸੀ, ਬੀਆਬਾਨਾਂ ਵਿੱਚ ਫਿਰਦੀ ਦਾ ਖੁਰ ਪਾਰਸ ਨੂੰ ਲੱਗਾ, ਮੇਖ ਸੋਨੇ ਵਾਂਗ ਚਮਕਣ ਲੱਗ ਗਈ, ਲੱਗਾ ਆਜੜੀ ਅਨੇਕ ਪੱਬਰਾਂ ਵਿੱਚ ਪਾਰਸ ਨੂੰ , ਚੂੰਢਣ, ਸਵਾਏ ਸਾਰੀ ਉਮਰ ਢੂੰਡ ਕਰਦਾ ਪਾਗਲ ਹੋ ਗਿਆ।
( ੭੭ )
ਇਉਂ ਮਜ਼ਬ ਦਾਤ ਹੈ। ਇਕ ਆਵੈਸ਼ ਹੈ, ਇਹ ਸਕੂਲਾਂ ਵਿੱਚ ਪੜਾਯਾ ਨਹੀਂ ਜਾ ਸੱਕਦਾ, ਇਹ ਉਪਦੇਸ਼ਕਾਂ ਦੇ ਵਖਿਆਨਾਂ ਨਾਲ ਸਿਖਾਯਾ ਨਹੀਂ ਜਾ ਸਕਦਾ, ਇਹ ਮੌਲਵੀਆਂ, ਮੌਲਾਣਿਆਂ, ਪਾਦਰੀਆਂ ਤੇ ਭਾਈਆਂ ਦੇ ਮਜ਼ਬੀ ਪੋਥੀਆਂ ਦੀਆਂ ਵਾਜ਼ਾਂ ਨਾਲ ਸਮਝ ਆ ਨਹੀਂ ਸਕਦੀ। ਹਾਰ ਕੇ ਜਦ ਮਨੁੱਖ ਨਹੀਂ ਬਣਾ ਸੱਕਦੇ, ਇਹ ਵਿਚਾਰੋਂ ਹਸਪਤਾਲ ਤੇ ਯਤੀਮਖਾਨੇ ਤੇ ਸਕਲ ਤੇ ਗਿਰਜੇ ਖੋਹਲਣ ਦੀ ਕਰਦੇ ਹਨ। ਈਸਾ ਨੇ ਤਾਂ ਆਪਣਾ ਸੁਨੇਹਾ ਅੱਖ ਦੀ ਮਟਕ ਵਿੱਚ ਬ੍ਰਿਛ ਹੇਠ ਬੈਠਿਆਂ ਦੇ ਦਿੱਤਾ ਤੇ ਇਥੋਂ ਰਾਈਮਜ਼ ਜਿਹੜੇ ਸੋਹਣੇ ਗਿਰਜੇ ਹੁੰਦਿਆਂ ਭਰਾਵਾਂ ਦੀਆਂ ਤੋਪਾਂ ਇਕ ਦੂਜੇ ਨੂੰ ਮਾਰਣ ਲਈ ਚੱਲੀਆਂ ਤੇ ਗਿਰਜੇਨੂੰ ਵੀ ਪਾਰ ਬੁਲਾਯਾ, ਮਜ਼ਬ ਕਿਥੇ ? ਜਦ ਭਰਾ ਭਰਾ ਨਾਲ ਲੜਦੇ ਹਨ ਤੇ ਲੋਕੀ ਆਪਣੇ ਨਵੇਂ ਤੇ ਕਮੀਨੇ ਜਜ਼ਬਿਆਂ ਨੂੰ ਉਲਾਂਭਾ ਨਹੀਂ ਦਿੰਦੇ, ਮਜ਼ਬਾਂ ਨੂੰ ਕੋਸਦੇ ਹਨ। ਮਜ਼ਬ ਤਾਂ ਕਦੀ ਬਹੁਵਚਨ ਹੋ ਹੀ ਨਹੀਂ ਸਕਦਾ, ਮਜ਼ਬ ਤਾਂ ਸਦਾ ਇਕ ਹੈ।
( ੭੮ )
ਕਰਤਾ ਕਰਮ ਸੋਈ ਰਾਜਕ ਰਹੀਮ ਓਈ, ( ਦੁਸਰੋ ਨ ਭੇਦ ਕੋਈ ਭੁਲ ਭੁਮ ਮਾਨਬ॥ ਏਕ ਹੀ ਕੀ ਸੇਵਾ ਸਭ ਹੀ ਕੋ ਗੁਰਦੇਵ ਏਕੋ, ਏਕ ਹੀ ਸਰੂਪ ਸਬੈ ਏਕੇ ਜੋਤ ਜਾਨਬੋ॥ ਦੇਹੁਰਾ ਮਸੀਤ ਸੋਈ ਪੂਜਾ ਔ ਨਿਮਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥ ਮਜ਼ਬਜਿਹੜਾ ਇਨੇ ਪਿਆਰ ਦੇ ਸਮੁੰਦਰ ਸਾਡੇ ਅੰਦਰ ਸੁੱਟਦਾ ਹੈ, “ਮੈਂਉਹ ਹਾਂ ਕਿ ਪਿਆਰ ਦੇ ਸਮੁੰਦਰ ਰੋਹੜਾਂਗਾ ਤੇ ਆਪ ਪਿੱਛੇ ਰਹਾਂਗਾ ।ਉਹ ਮਜ਼ਬ ਜਿਹਦੀਆਂ ਨਿੱਕੀਆਂ ਰੇਸ਼ਮ ਡੋਰੀਆਂ ਵਾਂਗ ਨਿੱਕੀਆਂ ਨਿੱਕੀਆਂ ਸੁਨਹਿਰੀ ਚਮਕਦੀਆਂ ਲਕੀਰਾਂ ਸਾਡੇ ਸਾਧਾਰਣ ਜੀਵਨ ਵਿੱਚ ਵਗਦੀਆਂ ਹਨ ਤੇ ਅਸੀ ਉਨਾਂ ਦੇ ਮੱਧਮ ਜਿਹੇ ਪ੍ਰਕਾਸ਼ ਦੇ ਆਸਰੇ ਜੀਉਂਦੇ ਹਾਂ। ਜੇ ਓਹ ਕਦੀ ਸਾਡੇ ਅੰਦਰ ਵਾਸ ਕਰੇ ਤਦ ਅਸੀ ਤਾਂ ਮਰ ਜਾਂਦੇ ਹਾਂ, ਦੇਵਤੇ ਸਾਡੇ ਮਨ ਤੇ ਸਰੀਰ ਤੇ ਸੁਰਤਿ ਵਿੱਚ ਆਣ ਵੱਸਦੇ ਹਨ। ਧਰਤੀ ਹੋਰ ਹੋ ਜਾਂਦੀ ਹੈ ਉਸ ਮਜ਼ਬ ਦਾ ਨਾਮ ਲੈ ਕੇ ਲੋਕੀ ਲੜਦੇ ਹਨ-ਰੱਬ ਇਕ, ਬਾਣੀ ਇਕ, ਬੰਦਾ ਇਕ ਓਹੋ ਹੀ, ਤੇ ਫਿਰ ਜੰਗ, ਮਜ਼ਬ ਕਿੱਥੇ? ਇਹ ਦਾਤ ਇੰਨ ਅਮੋਲਕ ਹੈ ਕਿ ਇਹਦਾ ਵਿਅਕ ਰਥ ਨਾਮ ਲੈਣਾ ਸ਼ੀਲਤਾ ਤੇ ਸੁਹਿਰਦਤਾ ਦੇ ਵਿਰੁੱਧ ਹੈ॥
( ੭੯ )
ਠੀਕ ਹੈ ਜਾਨਵਰਾਂ ਦੇ ਸਰੀਰ ਥਾਂ ਤਾਂ ਅਸੀਂ ਉੱਡ ਆਏ ਪਰ ਮਨੁੱਖ ਦੀ ਸ਼ਕਲ ਵਿੱਚ ਹਾਲੇ ਅਸੀ ਸ਼ੇਰ, ਕੁੱਤੇ, ਬਘਿਆੜ, ਲੂੰਬੜ ਆਦਿ ਹੀ ਹਾਂ। ਈਸਪ ਦੀਆਂ ਕਹਾਣੀਆਂ ਸਾਡੀ ਫਿਤਰਤ ਦੀਆਂ ਕਹਾਣੀਆਂ ਹਨ, ਹਾਲੇ ਮਜ਼ਬ ਕਿੱਥ? ਪਰ ਇਹ ਜਰੂਰ ਹੈ ਕਿ ਕਦੀ ਕਦੀ ਸਾਡੇ ਵਿੱਚੋਂ ਕੋਈ ਕੋਈ ਮਜ਼ਬ ਅਥਵਾ ਨਾਮ ਦੇ ਦਰਸ਼ਨ ਕਰਦਾ ਹੈ ਤੇ ਉਹ ਫਿਰ ਕਦੀ ਨਹੀਂ ਭੁੱਲਦਾ। ਉਹ ਸਾਡੇ ਵਿੱਚੋਂ ਸਾਧ, ਬੰਦਾ, ਖੁਦਾ, ਪਰਉਪਕਾਰੀ ਹੋ ਜਾਂਦਾ ਹੈ, ਉਹਦੀ ਨਿਗਾਹ ਨਿਹਾਲ ਕਰਦੀ ਹੈ | 'ਠੀਕ ਐਮਰਸਨ ਨੇ ਕਿਹਾ ਕਿ ਤੂੰ ਜਾਣੇਗਾ,ਕਿ ਤੂੰ ' ਬੜਾ ਚੱਲ ਆਯਾ ਹੈਂ, ਰੂਹਾਨੀ ਮੰਜ਼ਲਾਂ ਮਾਰ ਆਯਾ ਹੈਂ,| ਸਦੀਆਂ ਤੂੰ ਚਲਦਾ ਰਿਹਾ ਹੈਂ ਪਰ ਸਦੀਆਂ ਮਗਰੋਂ ਇਕ
( to )
( ੮੧ )
ਮੇਰਾ ਮਨ ਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦੇ ਹਨ।
ਗੁਰਮੁਖਿ ਰੰਗ ਚਲਿਆ ਮੇਰਾ ਮਨੁ ਤਨੁ ਭਿੰਨਾ ॥ਜਨੁ ਨਾਨਕੁ ਮੁਸਕਿ ਝਕੋਲ ਆ ਸਭ ਜਨਮੁ ਧਨ ਧੰਨਾ॥ ਮਜ਼ਬ, ਕਾਇਦੇ, ਇਖਲਾਕ, ਇਹ ਕਰੋ ਇਹ ਨਾ ਕਰੋ ਦੀ ਦੁਨੀਆਂ ਦੀ ਦੁਕਾਨਦਾਰੀ ਦੀਆਂ ਮੂਰਤਬਸ਼ੁਦਾ ਫਹਰਿਸਤਾਂ ਥੋਂ ਪਰੇ ਇਕ ਕਿਸੀ ਅਦਿਸ਼ਟ ਦੀ ਟੇਕ ਵਿੱਚ ਜੁੜੀ ਸੁਰਤਿ
( ੮੨ )