ਖੁਲ੍ਹੇ ਲੇਖ/ਆਪਣੇ ਮਨ ਨਾਲ ਗੱਲਾਂ

52613ਖੁਲ੍ਹੇ ਲੇਖ — ਆਪਣੇ ਮਨ ਨਾਲ ਗੱਲਾਂਪੂਰਨ ਸਿੰਘ

( ੧੪੪)

ਆਪਣੇ ਮਨ ਨਾਲ ਗੱਲਾਂ

ਹੁਣ ਤਾਂ ਮੇਰੇ ਤੇ ਮਿਹਰ ਕਰ, ਮੈਨੂੰ ਛੱਡੋ, ਆਪ ਨੇ ਮੈਨੂੰ ਬੜਾ ਭੁਲਾਇਆ| ਆਖਰ ਆਪ ਕੀ ਕਹਿੰਦੇ ਹੋ ? ਜੇ ਮੈਂ ਰੱਬ ਨੂੰ ਆਖਾਂ, ਅਰਦਾਸ ਕਰਾਂ ਕ ਮੈਨੂੰ ਉਨ੍ਹਾਂ ਉਲਝਣਾਂ ਵਿੱਚੋਂ ਕੱਢੇ ਜਿਸ ਵਿੱਚ ਆਪ ਨੇ ਪਾਇਆ ਤਦ ਆਪ ਘੜੀ ਦੀ ਘੜੀ ਟਿਕ ਜਾਂਦੇ ਹੋ। ਕਈ ਵੇਰੀ ਆਪ ਨੇ ਖੂਹ ਵਿੱਚ ਸੁਟਿਆ, ਕਈ ਵੇਰੀ ਅਰਦਾਸ ਕੀਤੀ, ਕਈ ਵੇਰੀ ਰੱਬ ਜੀ ਆਏ, ਉਨਾਂ ਦੇ ਹੱਥ ਚਿੱਕੜ ਨਾਲ ਲਿੱਬੜੇ॥ ਮੈਨੂੰ ਭੁੱਲੇ ਨੂੰ ਕੱਢਿਆ, ਫਾਥੇ ਨੂੰ ਆਜ਼ਾਦ ਕੀਤਾ, ਸੰਕਲਪ ਮੇਰੇ ਅਨੇਕ, ਉਨਾਂ ਸੰਕਲਪਾਂ ਦੀ ਪੂਰਤੀ ਦਾ ਮੀਹ ਪਾਇਆ, ਪਰ ਆਪ ਆਪਣੀਆਂ ਸ਼ੈਤਾਨੀਆਂ, ਸ਼ਰਾਰਤਾਂ ਥੀਂ ਬਾਜ ਨਾ ਆਏ। ਕੀ ਗਯਟੇ ਦੇ ਫਓਸਟ ਵਿਚ ਸ਼ੈਤਾਨ ਦੇ ਰੂਪ ਦੀ ਛਾਯਾ ਆਪਦਾ ਹੀ ਇਕ ਵਟਾਂਦਰਾ ਤਾਂ ਨਹੀਂ॥

ਉਹ ਬਚਪਣ ਹੀ ਚੰਗਾ ਸੀ, ਜਦ ਆਪ ਨਾਲ ਵਾਕਫੀਅਤ ਨਹੀਂ ਹੋਈ ਸੀ। ਚੰਨ ਨੂੰ ਵੇਖ ਕੇ ਘਾਹ ਉੱਪਰ ਪਿਆ ਹੀ ਅੰਗੁਠਾ ਮੂੰਹ ਵਿੱਚ ਪਾਇਆ ਮੈਂ ਹੱਸਦਾ ਸਾਂ। ਦੁੱਖ ਕੀ ਸਨ? ਬੱਸ ਇਕ ਭੁੱਖ, ਜਦ ਭੁੱਖ ਲੱਗਦੀ ਸੀ, ਤਦ ਰੋ ਦਾ ਸਾਂ। ਮਾਂ ਬਿਚਾਰੀ ਮਮਤਾ ਦੀ ਮਾਰੀ ਦੁੱਧ ਪਿਲਾ ਦਿੰਦੀ ਸੀ, ਸਾਫ ਸੁਥਰਾ ਵੀ ਕਰ ਜਾਂਦੀ ਸੀ, ਇਕ ਪੁਰੀ ਸੰਨਿਆਸ ਅਵਸਥਾ ਸੀ, ਆਪਣਾ ਦੇਹ ਅਧੜਾਸ ਕੋਈਨਹੀਂਸੀ॥

( ੧੪੫ )

ਜਦ ਮਾਂ ਦੀ ਕੁੱਛੜ ਥੀਉਤਰ ਆਪਣੇ ਪੈਰੀਂ ਚੱਲਣ

ਲੱਗਾ, ਤਦ ਵੀ ਜਿੰਦਗੀ ਕੋਈ ਵਬਾਲ ਨਹੀਂ ਸੀ ਦਿੱਸਦੀ, ਤੜਾਗੀ ਵਿੱਚ ਨਿੱਕੀਆਂ ਨਿੱਕੀਆਂ ਚਾਂਦੀ ਦੀਆਂ ਘੁੰਘਰੀਆਂ ਲੱਗੀਆਂ ਵਜਦੀਆਂ ਜਾਂਦੀਆਂ ਸਨ, ਜਦ ਮੈਂ ਟੁਰਦਾ ਸੀ ਆਵਾਜ਼ ਸੋਹਣਾ ਲੱਗਦਾ ਸੀ, ਮੈਂ ਦੌੜਦਾ ਸੀ ਖੁਸ਼ ਹੁੰਦਾ ਸੀ, ਦੁਨੀਆਂ ਬਸ ਮੇਰੇ ਆਪਣੇ ਮਚਾਏ ਸ਼ੋਰ ਸੀ, ਮੈਂ ਹੈਰਾਨ ਹੁੰਦਾ ਸਾਂ ਕਿ ਇਹ ਹੋਰ ਲੋਕੀ ਕਿਧਰ ਭੱਜੀ ਫਿਰਦੇ ਹਨ?ਸਭ ਕੁਛ ਤਾਂ ਮੇਰੇ ਕਦਮ ਕਦਮ ਚੱਲਣ ਵਿੱਚ, ਹੱਸਣ ਵਿੱਚ, ਤੇ ਜਮੀਨ ਤੇ ਪੈ ਲੋਟ ਲੋਟ ਕੇ ਖਿੜ ਖਿੜ ਦਿੱਸਣ ਵਿੱਚ ਹੈ

ਸੋ ਬਹਿਸ਼ਤ ਮੇਰਾ ਹਾਲੇ , ਵੀ ਨਹੀਂ ਸੀ ਮੈਥੋਂ ਖੁੱਸਿਆ, ਜੇ ਆਪ ਨੇ ਖਿਸਕਾਣਾ ਆਰੰਭ ਦਿੱਤਾ ਸੀ ਤਾਂ ਵੀ| ਮੈਨੂੰ ਪਤਾ ਨਹੀਂ ਸੀ ਲੱਗਾ|

ਬਾਲਪਣ ਗਿਆ, ਲੜਕਪਣ ਆਯਾ। ਮਾਪਿਆਂ ਨੇ " ਪੜ੍ਹਣ ਪਾਇਆ, ਕਦੀ ਮਸੀਤੇ ਘੱਲਿਆ, ਕਦੀ ਧਰਮਸਾਲੇ,ਅੱਖਰ ਅਣੋਖੇ ਲੱਗੇ, ਤੇ ਮੁੜ ਮੁੜ ਬੋਲ, ਬੋਲ ਮੁੜ ਮੁੜ ਲਿਖ ਲਿਖ ਕੇ, ਮਸੇ ਸਿੰਝਾਤੇ, ਇਕ ਦੁਨੀਆਂ ਸੀ, ਵੱਡਇਕ ਕਿਤਾਬ ਕੋਈ ਸਫੇ ਦੀ ਸਾਈਜ਼ ਦੀ-ਭਾਵੇਂ ਜ਼ਿਲਾ ਹਜਾਰੇ ਦੀ ਮਿਸਲ ਬੰਦੋਬਸਤ ਹੀ ਹੋਵੇਪਈ ਸੀ, ਤੇ ਚਾਈਂ ਚਾਈਂ ਮੈਂ ਕੁਛ ਡਰਦਾ ਡਰਦਾ, ਕੁਛ ਦਲੇਰੀ ਕਰਕੇ, ਖੋਹਲ ਕੇ ਸਿੰਝਾਤੇ ਹਰਫਾਂ ਨੂੰ ਵੇਖਦਾ ਸੀ, ਜਿਸਤਰਾਂ ਲੰਡਨ ਜੈਸੇ ਸ਼ਹਿਰ ਵਿੱਚ ਫਿਰ ਫਿਰ

( ੧੪੬)

ਜਦ ਕੋਈ ਆਪਣਾ ਜਾਣ ਪਛਾਣ ਮਿਲੇ ਤੇ ਖੁਸ਼ੀ ਹੁੰਦੀ ਹੈ ਹੈ, ਉਵੇਂ ਉਨਾਂ ਹਰਫਾਂ ਦੇ ਜੰਗਲ ਵਿੱਚ ਜਦ ਅਲਫ਼ ਯਾ ਬੇ ਦੇ ਦਰਸ਼ਨ ਹੁੰਦੇ ਸਨ, ਤਦ ਮਾਂ ਤੇ ਪਿਉ ਦੋਹਾਂ ਨੂੰ ਖੁਸ਼ੀ ਵਿੱਚ ਚੀਖਾਂ ਮਾਰੀਦਾ ਸੀ ਕਿ ਉਹ ਅਲਫ ਮਿਲੀ ਉਹ ‘ਬੀ’’ ਮਿਲੀ, ਤੇ ਇਉਂ ਕਿਤਾਬਾਂ ਵਿੱਚ ਬੰਦੇ ਮਿਲਣ ਲਗ ਗਏ। ਇਹ ਸ਼ਹਿਰਾਂ ਵਰਗੀਆਂ ਚੀਜਾਂ ਸਨ, ਪਰ ਭੁੱਲੇ ਕਦੀ ਨਾ ਸੇ, ਮੌਲਵੀ ਜੀ ਸਾਹਿਬ ਘੋੜੇ ਤੇ ਜਾ ਰਹੇ ਹਨ, ਉਹ ਲੰਮੀ ਦਾਹੜੀ, ਸੋਹਣੀ ਪਗੜੀ ਤੇ ਉਹ ਮੌਲਵੀਆਂ ਵਾਲਾ ਵੱਟਿਆ ਜਿਹਾ ਮੁੰਹ ਦਿੱਸ ਪੈਂਦਾ ਸੀ। ਜੇ ਮਾਲੀ। ਕੋਲ ਜਾ ਖਲੋਤੇ ਹਾਂ, ਤਾਂ ਉਸ ਵਿਚਾਰੇ ਕੋਈ ਗੱਲ ਹੀ ਦੱਸੀਤੇ ਸਾਡੀਆਂ ਖੁਸ਼ੀਆਂ ਉਸੇ ਵਿੱਚ ਸਨ, ਓਹ ਪਿਉ ਆਇਆ· ਹੈ ਤੇ ਇਕ ਬੱਲਾ ਤੇ ਗੇਂਦ ਲੈ ਆਇਆ ਹੈ, ਬੱਸ ਦੋਹਾਂ ਰੂਸਾਂ ਦਾ ਰਾਜ ਮਿਲ ਗਿਆ-"ਮਾਂ,ਅਜ ਇਨਸਪੈਕਟਰ ਨੇ ਸਕੁਲ ਆਉਣਾ ਹੈ ਤੇ ਵੱਡੇ ਮਾਸਟਰ ਨੇ ਆਖਿਆ ਹੈ, ਪਗੜੀਆਂ . ਗੁਲਾਬੀ ਹੋਣ, ਕੋਟ ਪੀਲੇ ਹੋਣ ਤੇ ਪਜਾਮੇ ਚਿੱਟੇ ਹੋਣ, ਨਵੀਂ ਜੋਤ ਹੋਵੇ, ਕਿਤਾਬਾਂ ਸਾਰੀਆਂ ਸਾਫ ਹੋਣ, ਸਲੇਟ ਹੋਵੇ, ਸਲੇਟ ਪਿਨਸਲ ਹੋਵੇ” ਮਾਂ ਨੇ ਭੈਣਾਂ ਨੂੰ ਕਿਹਾ, ਗੰਗਾ ਉੱਠੀ, ਲਾਜ ਉੱਠੀ, ਉਨਾਂ ਨੇ ਸਭ ਕਪੜੇ ਬਣਾ ਦਿੱਤੇ, ਬਸਤਾ ਪੂਰਾ ਕਰ ਦਿੱਤਾ| ਗਈ ਗਵਾਚੀ ਚੀਜ਼ਾਂ ਬਾਹਰੋਂ ਮੰਗਾ ਵਿਚਾਰੀਆਂ ਵੀਰ ਨੂੰ ਤੋਰਿਆ ਤੇ ਹੁਣ ਇਹ ਪਤਾਨਹੀਂ ਕਿ ਇਨਸਪੈਕਟਰ ਸਾਹਿਬ ਪੁੱਛਿਆ ਕੀ? ਤੇ ਓਹ ਗੱਲ ਕੀ ਸੀ ਜਿਸ ਲਈ ਸਾਡੇ ਕਪੜਿਆਂ ਤੇ ਬਸਤਿਆਂ ਦੀ ਦੁਨੀਆਂ ਇਉਂ ਮਾਸਟਰ ਸਾਹਿਬ ਨੇ ਉਲਟ ਪੁਲਟ ਕਰਾਈ, ਪਰ ਇੰਨਾ ਯਾਦ ਹੈ ਕਿ ਬੂੰਦੀ ਦੇ ਲੱਡੂ ਪੰਜ ਪੰਜ ਮਿਲੇ ਸਨ ਤੇ ਬਸ ਖੁਸ਼ੀ ਪੂਰੀ ਹੋ ਚੁੱਕੀ ਸੀ। ਸਾਥੀਆਂ ਖਾਣ ਨਾ ਦਿੱਤੇ, ਕਿਸੇ ਗੁੱਸੇ ਹੋਕੇ ਤੇ ਕਿਸੇ ਮਿੱਠੇ ਬਚਨ ਕਹਿ ਕੇ, ਕਿਸੇ ਥੱਪੜ ਮਾਰ ਕੇ, ਕਿਸੇ ਪਗੜੀ ਜਿਹੜੀ ਢਿੱਲੀ ਹੋ ਗਈ ਸੀ, ਚੰਗੀ ਤਰ੍ਹਾਂ ਮੁੜ ਬੰਨ੍ਹ ਕੇ ਸਾਰੇ ਸਾਡੇ ਲੱਡੂ ਮਿਤ੍ਰਾਂ ਨੇ ਉਡਾਏ, ਪਰ ਓਸੇ ਖੁਸ਼ੀ ਵਿੱਚ ਘਰ ਗਏ, ਭੈਣਾਂ ਨੇ ‘ਜੀ ਆਇਆਂ ਨੂੰ' ਕਿਹਾ, ਦਿਨ ਇਉਂ ਲੰਘੇ। ਅੱਧੀ ਰਾਤ ਤਕ ਨਿੱਕੇ ਨਿੱਕੇ ਦੀਵੇ ਬਾਲਕੇ ਪੜ੍ਹਦੇ ਰਹੇ, ਸਵਾਲ ਕੱਢਦੇ ਰਹੇ, ਜਮਾਤਾਂ ਚੜ੍ਹਦੇ ਰਹੇ ਤੇ ਥੋੜੀ ਜਿਹੀ ਕੀਰਤੀ ਆਪਣੇ ਸ਼ਹਿਰ ਵਿੱਚ ਸੀ, ਕਿ ਮੁੰਡਾ ਕਿੰਨਾ ਸੋਹਣਾ ਹੈ ਤੇ ਕਿੰਨਾ ਮਿਹਨਤੀ ਹੈ, ਤੇ ਕੋਈ ਕਹਿੰਦਾ ਸੀ, ਚੁੱਪ ਕਿਉਂ ਹੈ ਤੇ ਕੋਈ ਕਹਿੰਦਾ ਸੀ ਬੜਾ ਸ਼ਰਾਰਤੀ ਹੈ॥

ਆਪਣੇ ਥੀਂ ਵੱਡਿਆਂ ਦੇ ਸਾਹਮਣੇ ਭਲੇ ਮਾਣਸ ਤੇ ਚੁੱਪ ਤੇ ਆਪਣੇ ਜਿਹੇ ਨਾਲ ਓਹ ਉਧਮ ਮਚਾਣਾ ਕਿ ਬਸ ਧਰਤੀ ਨੂੰ ਉਲਟ ਕੇ ਅਸਮਾਨ ਹੀ ਬਣਾ ਦੇਣਾ ਹੈ। ਮੈਨੂੰ ਚੇਤੇ ਨਹੀਂ ਆਪ ਨਾਲ ਤਦ ਤਕ―ਜਦ ਤਕ ਕਿਤਾਬਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਸਾਂ―ਜਾਣ ਪਹਿਚਾਣ ਨਹੀਂ ਸੀ ਤੇ ਆਪ ਉਨ੍ਹਾਂ ਸ਼ਹਿਰਾਂ ਨੂੰ ਸ਼ਾਇਦ ਕਦੀ ਨਹੀਂ ਗਏ॥

ਮੁਕਦੀ ਗੱਲ "ਜਾ ਕੁਆਰੀ ਤਾ ਚਾਉ ਵੀਆਹੀ ਤਾਂ

(੧੪੮ )

ਮਾਮਲੇ॥

ਪਤਾ ਨਹੀਂ ਆਦਮ ਹਵਾ ਦੀ ਕਹਾਣੀ ਮੇਰੀ ਹੀ ਤਾਂ, ਕਹਾਣੀ ਨਹੀਂ ਤੇ ਉਹ ਭਰਮਾਣ ਵਾਲੇ ਆਪ ਹੀ ਤਾਂ ਨਹੀਂ ਸਾਓ, ਜਿਵੇਂ ਮਾਰਕਟਵੈਨ ਆਪਣੀ ਸੋਹਣੀ ਤੇ ਹਸਾ ਹਸਾ ਮਾਰਣ ਵਾਲੀ ਪੋਥੀ ਵਿੱਚ ਚਿੱਤ ਖਿੱਚਿਆ ਹੈ। ਕਛ ਘਬਰਾਹਟ ਤਦ ਦੀ ਆਰੰਭ ਹੋਈ, ਜਦ ਪਿੱਪਲ ਹੇਠ ਓਹ ਦੇਖੀ ਜਿਹੜੀ ਅੱਗੇ ਵਾਕਫ ਨਹੀਂ ਸੀ। ਓਹ ਹੱਸੀ ਤੇ ਤੁਸਾਂ ਆਖਿਆ ਖਲੋ ਜਾ ਤੇ ਮੈਂ ਖਲੋ ਗਿਆ,ਇਹ ਕੌਣ ਸੀ?” ਮਾਰਕਟਵੈਨ ਦੇ ਆਦਮ ਨੂੰ ਵੀ ਮੇਰੇ ਵਰਗਾ ਘਬਰਾ ਪਿਆ, ਪਰ ਘਬਰਾ ਵਿੱਚ ਦਰਦ ਵੀ। ਸੀ, ਦਰਦੀਣ ਵੀ ਸੀ, ਕੁਛ ਖਿੱਚ ਵੀ ਸੀ, ਜ਼ਾ ਵੀ ਸੀ, ਸਾਦ ਵੀ ਸੀ ਤੇ ਬੰਧਨ ਵੀ ਸੀ, ਬੜੀ ਕੁਛ ਮਿਲਵੀਂ ਜਿਹੀ ਅਵਸਥਾ ਸੀ ਪਰ ਭੈ ਨਹੀਂ ਸੀ। ਉਨਾਂ ਨੈਨਾਂ ਵਿੱਚ ਇਕਰਾਰ ਸੀ , ਕਿ ਜੀਣ ਸੱਚਾ ਉਨਾਂ ਨੈਨਾਂ ਵਿੱਚ ਹੈ, ਮੇਰੇ ਦਿਲ ਦੀ ਧੜਕ ਵਿੱਚ ਜੀਣ ਨਹੀਂ। ਸੋ ਜਦ ਦੇ ਓਹ ਤੱਕੇ, ਤਦ ਦੇ ਪਿੱਛੇ ਪਿੱਛੇ ਰਹਿਣ ਵਾਲੇ ਆਪਣੇ ਪ੍ਰਛਾਵੇਂ ਵਾਂਗ ਆਪ ਪਤਾ ਨਹੀਂ। ਕਿੱਥੋਂ ਉਗਮ ਪਏ ਤੇ ਸਾਡੇ ਨਾਲ ਨਾਲ ਰਹੇ। ਸੋ ਜੋ ਜੋ ਤਸੀ ਕਹੀ ਗਏ, ਅਸੀ ਮੰਨੀ ਗਏ। ਆਪ ਦੇ ਦਿੱਤੇ ਤੇ ਸਿਖਾਏ ਗਿਆਨ ਦਾ ਇਹ ਫਲ ਹੋਇਆ, ਕਿ ਬਚਪਣ ਵਾਲਾ ਸੰਨਿਆਸ ਤੇ ਸਰੀਰ ਦੀ ਬੇਸੁਧ ਦੀ ਪੂਰਣ ਅਵਸਆ

( ੧੪੯)

ਗਈ, ਜਾ ਚੁੱਕੀ ਸੀ, ਬਾਲਪਣ ਦਾ ਸਾਡਾ ਸੰਸਾਰ ਮੁੱਕਾ, ਲੜਕਪਣ ਦੀ ਦੁਨੀਆਂ ਕਿਤਾਬਾਂ ਦੇ ਸ਼ਹਿਰਾਂ, ਮਹਲਾਂ, ਦੇ ਸੈਰ ਹੋ ਚੁੱਕੇ, ਆਪਦੇ ਕਹਿਣੇ ਮੂਜਬ ਆਪੇ ਦੀ ਗਿਆਤ ਹੋਈ, ਸ਼ੀਸ਼ੇ ਵਿੱਚ ਮੁੰਹ ਤੱਕਿਆ, ਅੱਖਾਂ, ਭਰਵੱਟੇ, ਕਪੋਲ, ਹੋਠ ਤੱਕੇ, ਆਪ ਹੀ ਤੱਕੇ, ਆਪ ਹੀ ਹੱਸੇ ਖੁਸ਼ ਹੋਏ, ਡੌਲੇ ਤੱਕੇ, ਕੱਪੜੇ ਪਾਏ, ਪੱਗਾਂ ਬੱਧੀਆਂ, ਜਾਤਾ ਅਸੀ ਵੀ ਕੋਈ ਹਾਂ। ਹੋਏ ਤਾਂ ਹੀ ਨਾ ਓਹ ਪਿੱਪਲ ਹੇਠ ਜਾਂਦੀ ਸੁੰਦਰੀ ਸਾਨੂੰ ਵੇਖ ਹੱਸੀ ਤੇ ਸਾਨੂੰ ਚਾਹਿਆ, ਗਿਆਨ ਆਇਆ ਤੇ ਸਾਡਾ। ਅੰਦਰਲਾ ਸੂਰਗ ਉੱਡ ਗਿਆ| ਹੁਣ ਸੂਰਗ ਉਸ ਸੁੰਦਰੀ

ਦੇ ਨੈਨਾਂ ਵਿੱਚ ਸੀ, ਅੱਗੇ ਅੱਗੇ ਓਹ ਮਗਰ ਮਗਰ ਅਸੀ ਤੇ ਸਾਡੇ ਮਗਰ ਮਗਰ ਤੁਸੀ। ਸਾਰੀ ਉਮਰ ਬੀਤੀ “ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ ” ਪਰ ਨਹੀਂ, ਆਪ ਪਿੱਛਾ ਨਹੀਂ ਛੱਡਦੇ॥

ਜਦ ਬਿਪਤਾ ਆਈ, ਤੁਸਾਂ ਆਖਿਆ ਕਰੋ ਰੱਬ ਨੂੰ| ਯਾਦ, ਤੇ ਆਪ ਉਸ ਵੇਲੇ ਛਾਈ ਮਾਈ ਜਰੂਰ ਹੋ ਗਏ। ਰੱਬ ਜੀ ਤਾਂ, ਇਉਂ ਦਿੱਸਦਾ ਹੈ, ਕਿ ਸਦਾ ਉਡੀਕਵਾਨ ਹਨ,ਕਿ ਕਿਹੜੇ ਵੇਲੇ ਕੋਈ ਬੁਲਾਵੇ ਤੇ ਓਹ ‘‘ਪਾਏ ਪਿਆਦੇ ਧਾਏ। ਸੋ ਬੜਿਆਂ ਬੜਿਆਂ ਜਾਲਾਂ ਵਿੱਚ ਫਸਿਆਂ ਨੂੰ ਮੈਨੂੰ, ਤੇ ਉਸ ਸੁੰਦਰੀ ਨੂੰ ਰੱਬ ਨੇ ਕੱਢਿਆ, ਪਰ ਜਦ ਜਰਾ ਸੁਰਤਿ ਆਈ, ਕੋਈ ਨਾ ਕੋਈ ਸੰਕਲਪ ਸੁਹਣਾ ਰਾਮ ਬਣ ਵਿੱਚ ਆਏ ‘ਸੁਨਹਿਰੀ ਹਿਰਨ ਵਾਂਗ ਆਪ ਨੇ ਆ ਖੜਾ ਕੀਤਾ,

( ੧੫o )

ਮੁੜ ਉਹੋ ਹੀ ਗੱਲ, ਉਹੋ ਹੀ ਆਪਦੇ ਚੁਹਲ, ਚੱਲੋ ਭਾਈ ਇਸ ਹਿਰਨ ਨੂੰ ਮਾਰੋ, ਹਜ਼ਾਰਾਂ ਦਲੀਲਾਂ ਆਪ ਨੇ ਸਾਹਮਣੇ ਲਿਆ ਖੜੀਆਂ ਕੀਤੀਆਂ| ਐਸੇ ਦਲਾਂ ਦੇ ਦਲ ਆਏ ਕਿ ਮੁੜ ਕੋਈ ਪੇਸ਼ ਨਾ ਗਈ, ਧਨੁਖ ਤੇ ਤੀਰ ਲੈ ਮੁੜ ਚੱਲੇ ਅਸੀ, ਹਰਨ ਗਿਆ ਅੱਗੇ ਅੱਗੇ, ਤੇ ਅਸੀ ਖਵਾਰ ਹੋਏ ਡੰਗਰਾਂ, ਬੇਲਿਆਂ ਤੇ ਜੂਹਾਂ ਵਿੱਚ, ਹਾਰ ਕੇ ਝਖ ਮਾਰ ਕੇ ਥਕ ਕੇ ਟੁੱਟਕੇ ਸ਼ਾਮਾਂ ਨੂੰ ਘਰ ਆਏ, ਆਪ ਉਸ ਵਕਤ ਫਿਰ ਛਾਈ ਮਾਈ। ਮੁੜ ਸਾਡਾ ਇਕ ਇਕੱਲਾ ਰੱਬ ਮੁੜ ਉਹ ਰੂਹ ਦੀ ਅਰਾਧਨਾ, ਓਏਹਉਸੰਮਲਿ ਥਕੀ ਜੀ ਉਹ ਕਦੇ ਨ ਬੋਲੇ ਕਉਰਾ।ਰੱਬ ਜੀ ਨੂੰ ਜਦ ਅਰਾਧਿਆ ਉਹਠੰਡ, ਉਹੋ ਮਿਠਾਸ, ਉਹੋ ਦਯਾ, ਉਹੋ ਨਰਮੀ, ਉਹੋ ਪਰਉਪਕਾਰ, ਉਹੋ ਤਰਸ, ਉਹ ਜੀਵਨ ਦੀ ਕਣੀ ਦਾ ਮੁੜ ਮੁੜ ਦਾਨ ਅਤੇ ਜਦ ਪ੍ਰਭਾਤ ਦਿਲ ਦੇ ਕਲਸ ਉੱਤੇ ਆਈ, ਸਾਡੇ ਅੰਦਰ ਦੇ ਮੰਦਰ ਦੇ ਕਲਸ ਉਸ ਪ੍ਰਭਜੋਤ ਦਿਵਚ ਸੋਨੇ ਨਾਲ ਚਮਕੇ, ਆਪ ਪੂਜਾ ਦੀ ਘੜੀ ਵੀਨਾਲ ਆਨ ਖੜੇ ਹੋ, ਨਿਤਨਵਾਂ ਸੰਕਲਪ ਰਚ ਕੇ ਸਾਹਮਣੇ ਕੀਤਾ| ਹੁਣ ਕੀ? “ਬੁਰਾ ਸਾਡਾ ਹਾਲ , ਬਣਾਇਆ ਇਨ੍ਹਾਂ ਬਿਦੇਸੀਆਂ।” ਉਮਰਾ ਦਾ ਸੂਰਜ ਢਲ ਗਿਆ ਪਰ ਆਪ ਦੀ ਇਹ ਸੰਕਲਪ ਮਾਯਾ ਨਾ ਮੁੱਕੀ ਪਰ ਨਾ ਮੱਕੀ ਅਜ ਇਹ, ਕਲ ਓਹ, ਕਦੀ ਹਿਮਾਲਾ ਨੂੰ ਚੀਰੋ, ਗੰਗਾ ਲਿਆਵੋ, ਹੁਣ ਇਹਨੂੰ ਸੁਕਾਵੇ, ਹੁਣ ਮੀਂਹ ਦੀ ਲੋੜ ਹੈ, ਨਹੀਂ ਹੁਣ ਧੁਪ ਦੀ ਲੋੜ ਹੈ। ਅਜ ਕੱਪੜਾ ਤੇ ਕਲ ਗਹਿਣਾ

( ੧੫੧)

ਅਜ ਮਕਾਨ ਤੇ ਕਲ ਮੰਦਰ, ਆਖਿਰ ਜਿਵੇਂ ਭਰਥਰੀ ਜੀ ਨੇ ਲਖਿਆ, ਓ ਮਨਾ ਮੇਰਿਆ ਸਾਡਾ ਕੀ ਬਣਾਇਆ ਤਪ ਨ ਤਪੇ ਅਸਾਂ ਨੇ, ਤਪਾਂ ਸਾਨੂੰ ਤਪ ਲਿਆ ਈ॥ ਭੋਗ ਨ ਭੋਗੇ ਅਸਾਂ ਨੇ, ਭੋਗਾਂ ਨੇ ਭਾਗ ਲਿਆ ਈ॥

ਇੱਛਾ ਪੂਰੀਆਂ ਸਾਬੀ, ਇਛਾਵਾਂ ਨੇ ਪੁਰ ਲਿਆ ਈ ਹੁਣ ਕੇਸ ਧੌਲੇ ਹੋ ਗਏ ਹਨ, ਸ਼ਰੀਰ ਝੁਰਲ ਖਾ ਚੁੱਕਾ ਹੈ, ਪਰ ਆਪ ਉਪਸਥਿਤ ਹੈ, ਉਹ ਸ਼ੂਦਰ ਜਿਹੜਾ ਸਾਡੇ ਨਾਲ ਚੰਗੀ ਨਿਭ, ਸਾਡੇ ਸੁਭਾਉ ਦੀ ਤੱਤ ਠੰਡ ਉਚ ਨੀਚ ਸਭ ਕੁਛ ਸਿਹਾ| ਆਪਣੀ ਜਿੰਦ ਜਾਨ ਅਸਾਥੀ ਵਾਰੀ, ਘੋਲ ਘੁਮਾਈ, ਜਦ ਕਦੀ ਬੀਮਾਰ ਹੋਏ ਸਾਰੀਆਂ ਰਾਤਾਂ ਜਾਗੀ, ਸਾਡੀ ਸੇਵਾ ਲਈ ਤਪ ਸਾਧੇ, ਜੋਗ ਕਮਾਏ, ਆਪਣਾ ਸਾਰਾ ਜੀਵਨ ਸਾਡੀ ਖਾਤਰ ਹਲਾਲ ਕਰ ਦਿੱਤਾ। ਉਹ ਤਾਂ ਉਹ ਜੰਗਲ ਵਿੱਚ ਸਿੰਨਆਂ ਲੱਕੜਾਂ ਚੁਣ ਰਹੀ ਹੈ, ਕਿ ਰਾਤ ਦੀ ' ਰੋਟੀ ਪੱਕੇ ਤੇ ਆਪ ਸਾਨੂੰ ਮੁੜ ਕਿਸੀ ਨਵੇਂ ਪਿੱਪਲ ਹੇਠ ਇਕ ਹੋਰ ਖੜੀ ਦੱਸ ਰਹੇ ਹੋ, ਠਕ! ਆਪ ਸੁਫਨੇ ਜਿਹੇ ਵਿੱਚ ਮਰ ਦੀ ਵੇਰ ਸਾਨੂੰ ਚੇਤੇ ਕਰਾ ਰਹੇ ਹੋ ਕਿ ਓਹ ਓ 3 ਸੀ ਤੇ ਉਸ ਵਲ ਮੁੜ ਮੁੜ ਕੇ ਓਹ ਪਰੇ ਖੜਾ ਇਕ ਗੱਭਰੂ ਇਹ ਅਸੀ , ਤੇ ਆਪ ਦੀ ਅਗ ਵਾਨ ਤੇ ਸਲਾਹ ਮਸ਼ਵਰੇ ਵਿੱਚ ਦੇਖੋ ਅਸੀ ਕਿਸ ਮੂੰਹ ਨਾਲ ਆਪਣੇ ਰੱਬ ਦੀ ਦਰਗਾਹ| ਜਾ ਰਹੇ ਹਾਂ| ਆਪ ਜੇ ਕਰ ਨਾ ਕੁਛ ਇਹੋ ਜਿਹਾ ਸਬਕ ਦਿੰਦੇ ਤਦ ਤਾਂ ਪਤਾ ਲੱਗਦਾ ਕਿ ਆਪ ਬੀ ਬੁਢੇ ਹੋ ਚੁਕੇ ਹੋ

( ੧੫੨)

ਤੇ ਕੁਛ ਹਮਦਰਦੀ ਉਨਾਂ ਨਾਲ ਆਈ, ਜਿਨਾਂ ਨੂੰ ਆਪਨੇ ਇੰਨਾਂ ਬੇ-ਰਹਿਮੀ ਨਾਲ ਕੋਹਿਆ ਹੈ, ਪਰ ਨਹੀਂ ਆਪ ਹਾਲੇ ਵੀ ਕੁਛ ਮੁਸਕਰਾ ਰਹੇ ਹੋ ਅਰ ਆਪ ਲੱਛਣਾਂ ਬਿਤੀ ਨਾਲ ਇਸ਼ਾਰਾ ਕੰਨੀ ਪਾ ਰਹੇ ਹੋ ਕਿ ਕਾਸ਼ ਉਹ ਅਬਲਾ ਸਾਨੂੰ ਪਿਆਰ ਕਰੇ, ਤੇ ਇੰਨੇ ਵਿੱਚ ਹੀ ਮੈਂ ਉਸ ਪਿੱਪਲ ਹੇਠ ਜਾਂਦਾ ਹਾਂ ਤੇ ਆਪਣੀ ਚਿੱਟੀ ਦਾਹੜੀ ਨਾਲ ਉਸ ਸੁੰਦਰੀ , ਨਾਲ ਕੁਛ ਗੱਲਾਂ ਕਰਨਾ ਹੀ ਚਾਹੁੰਦਾ ਹਾਂ ਕਿ ਓਹ ਡਰਕੇ ਨੱਸ ਜਾਂਦੀ ਹੈ ਤੇ ਮੈਂ ਪਿੱਪਲ ਹੇਠ ਬੈਠ ਕੇ ਸੁੰਦਰੀ ਦੇ ਪਿਆਰ ਸੋਹਲੇ ਜੋੜਣ ਲੱਗਦਾ ਹਾਂ। ਮਨ ਜੀ, ਆਦਤਾਂ ਆਪ ਨੇ ਜੇਹੜੀਆਂ ਪਾਈਆਂ ਸੋ ਹੁਣ ਕਿਧਰੇ ਜਾਣ ਨਹੀਂ ਦਿੰਦੀਆਂ,ਛੇੜ ਖਬਾਂ ਸੇ ਚਲੀ ਚਾਏ" ਆਪ ਕਹਿ ਰਹੇ ਹੋ. ਪਿਆਰ ਨਹੀਂ ਤਾਂ ਦੁਸ਼ਮਨੀ ਹੀ ਸਹੀ, ਪਰ ਆਪ ਦਾ ਕੀ ਕਸੂਰ ਹੈ, ਕਸੂਰ ਤਾਂ ਸਾਡਾ ਹੈ ਜੋ ਆਪ ਦੇ ਪਿੱਛੇ ਲੱਗੇ? ਆਪ ਕੋਈ ਬਾਹਰੋਂ ਨਹੀਂ ਆਏ ਸਾਉ। ਮੇਰੇ ਅੰਦਰ ਦੀ ਹੀ ਬੀਮਾਰੀ? ਹੋ, ਸੋ ਇੰਨੀ ਅਵਾਜਾਰੀ ਕਿਸ ਗੱਲ ਦੀ ਸੀ, ਕਿ ਸੰਕਲਪਾਂ ਦੀ ਖੇਹ ਛਾਨਣ ਟੁਰ ਪਏ, ਆਪਣੇ ਰੱਬ ਨੂੰ ਕੱਢ ਦਿੱਤੀ, . ਆਪਾ ਕੁਛ ਜੋਖ ਕੇ ਕੁਛ ਆਪਣੀਆਂ ਅਕਲਾਂ ਨਾਲ , ਸੋਚ ਕੇ ਕੁਛ ਦਾਨਾਈ ਦੀ ਚੋਣਾਂ ਕਰਕੇ ਰੱਬ ਨੂੰ ਭੁਲਾ ਬੈਠੇ। ਭੁਲਾ ਕੇ ਜੇ ਇਤਫਾਕ ਨਾਲ ਕਿਸੀ ਚੰਗੇ ਸਿੱਟੇ ਤੇ ਅੱਪੜ ਪੈਂਦੇ ਤਦ ਵੀ ਕੁਛ ਧਰਾਸ ਹੁੰਦੀ, ਪਰ ਸੰਕਲਪ ਨੂੰ ਜਿਹੜੇ ਇਵੇਂ ਲੁਭਾਇਮਾਨ ਦਿੱਸਦੇ ਸਨ ਜਦ ਹੱਥ ਵਿੱਚ ਫੜੇ ਤਦ ਖੇਹ ਹੋ ਗਏ। ਕਦੀ ਹੋਸ਼ ਨਾ ਆਈ ਤੇ ਜਦ ਸਭ

ਸੋਚਾਂ ਨੂੰ ਤਿਆਗ ਕਰਨ ਦੀ ਕੀਤੀ ਤੇ ਸੰਕਲਪਾਂ ਥੀਂ ਇਕਾਂਤ ਠਾਨੀ, ਤਦ ਹੁਣ ਸੰਕਲਪਾਂ ਨੇ ਹੋਰ ਤੇ ਇਸੇ ਪਾਸੇ ਦੇ ਰੂਪ ਧਾਰੇ, ਚਲੋ ਹਥ ਵਿੱਚ ਕਾਸਾ ਲੈ ਫਕੀਰ ਰਮਤੇ ਬਣੀਏ ਤੇ ਆਪਣੇ ਰੱਬ ਨੂੰ ਰੀਝਾਈਏ:-

“fਸਜਦਾ ਕਰੂੰਗਾ ਤੁਝੇ ਹਾਥ ਧੋ ਕਰ ਦੁਨੀਆਂ ਸੇ।

ਮੈਂ ਵੁਹ ਨਹੀਂ ਕਿ ਯਾਦ ਕਰੂੰ ਬੇਵਜੂ ਤੇਰੀ॥" ਕਈ ਵੇਰੀ ਇਹੋ ਜਿਹੀ ਵਹਿਸ਼ਤ ਛਾਈ ਕਿ ਕੱਪੜੇ ਫਾੜ ਘਰੋਂ ਬਾਹਰੋਂ, ਕੰਮੋਂ ਕਾਜੋਂ, ਬਾਲ ਬੱਚੇ ਥੀਂ ਨੱਸਕੇ ਹੈਵਾਨਾਂ ਵਾਂਗ ਜੰਗਲਾਂ ਵਿੱਚ ਜਾ ਵੱਜੇ ਕਿ ਰੱਬ ਨੂੰ ਟੋਲੀਏ, ਪਰ ਧੋਖੇ ਖਾ ਖਾ ਕੁਛ ਆਪਣੇ ਅਸਲੇ ਦੀ ਸੋ ਲੱਗ ਚੁੱਕੀ ਸੀ ਤੇ ਆਪਣਾ ਪੁਰਾਣਾ ਉਹੋ ਹੀ ਮਨ ਐਸੇ ਗੇਰੂ ਕੱਪੜੇ ਪਾਏ, ਭਸਮ ਰਮਾਏ, ਹੱਥ ਵਿੱਚ ਨੂਠਾ ਲਿਆ, ਸਾਧ ਦੇ ਰੂਪ ਬਰੂ ਪੀਏ ਵਾਂਗ ਸਿਆਣ ਲਿਆ, ਹੱਸਿਆ ਤੇ ਛਾਈਂਂ ਮਾਈਂਂ ਹੋ ਗਿਆ। ਮੁਦਤਾਂ ਲੰਘ ਗਈਆਂ, ਸਿਰ ਤਲੇ ਸੁੱਟ, ਬੈਲ ਵਾਗੂੰ ਹਲ ਅੱਗੇ ਜੁਤ ਟੁਰ ਪਿਆ । ਸੰਕਲਪ ਕੀ ਕਰਨ ' ਗੱਲ ਤਾਂ ਕਿਧਰੇ ਹੋਰਥੇ ਮੁਕਦੀ ਹੈ।। ਪਰ ਕਈ ਮਿਤੁ ਆਏ, ਭਾਈ ਤੂੰ ਚੰਗਾ ਲਿਖਨਾ ਹੈਂ ਤੂੰ ਚੰਗਾ ਬੋਲਨਾ ਹੈਂ, ਤੇਰੀ ਬੜੀ ਲੋੜ ਹੈ, ਬੈਲ ਦੀ ਲੋੜ ਨਹੀਂ। ਘੋੜੇ ਦੀ ਲੋੜ ਹੈ, ਨਾ ਮੁਨਕਰ ਕੀਤੀ, ਆਜਜ਼ੀ ਕੀਤੀ, ਮੈਂ ਕਿਸ ਜੋਗ ਸਭ ਨੂੰ ਕਿਹਾ, ਅੰਦਰੋਂ ਕੁਛ ਖੁਸ਼

(੧੫੪)

ਹੋਇਆ ਕਿ ਹੋਸੀ ਇਹ ਨਿਕੰਮਾ ਜਿਹਾ ਬੁੱਢਾ ਸ਼ਰੀਰ ਭੀ ਆਖਰ ਕਿਸੇ ਜੋਗ ਨਿਕਲਿਆ, ਇਹ ਤਾਂ ਇਨ੍ਹਾਂ ਲੋਕਾਂ ਦਾ ਸੰਕਲਪ ਹੈ, ਸਾਡਾ ਤਾਂ ਨਹੀਂ। ਇਹ ਤਾਂ ਕੋਈ ਵਾਹਿਗੁਰੂ ਦੀ ਹੀ ਮਰਜੀ ਹੈ, ਉਹ ਤਾਂ ਵਕਤ ਟਾਲਿਆ ਪਰ ਲੱਗੇ ਸੋਚਣ ਕੀ ਪੰਜਾਲੀ ਹੁਣ ਗਲੋਂ ਲਾਹ ਹੀ ਦੇਈਏ ਤਦ ਠੀਕ ਹੈ, ਅਕਾਲ ਹੁਕਮ ਇਹ ਹੈ॥

ਪਰ ਫੇਰ ਮਿਹਰ ਹੋਈ ਤੇ ਸਾਹਮਣੇ ਹਸੂੰ ਹਸੂੰ ਕਰਦਾ ਉਹੋ ਆਪਣਾ ਪੁਰਾਣਾ ਮਿਤ੍ਰ ਸਾਖਯਾਤ ਆਪ ਉਨ੍ਹਾਂ ਸਮੂਹਾਂ ਦੇ ਸੰਕਲਪ ਵਿੱਚ ਖੜੇ ਦਿੱਸੇ। ਨਾ ਭਾਈ, ਬਹੁਤ ਲੰਘ ਗਈ ਹੁਣ ਥੋੜ੍ਹੀ ਰਹਿ ਗਈ ਹੈ:-

ਸਾਰੀ ਉਮਰ ਗੁਨਾਹਾਂ ਬੀਤੀ।

ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ। ਤੇ ਹੁਣ ਆਪੇ ਨੇ ਕੀ ਅੱਖੜਖਾਨੀ ਚੁੱਕੀ ਹੈ, ਚਲੋ ਭਾਈ ਧਰਮ ਪ੍ਰਚਾਰ ਕਰੀਏ। ਇਹ ਵੀ ਆਪ ਦੀ ਖੇਡ ਹੈ, ਕਿਉਂ? ਇਹ ਰੱਬ ਦੀ ਮਿਹਰ ਹੈ ਕਿ ਜਦ ਬਾਲਕ ਵਾਂਗ ਰੋਯਾ ਓਹ ਮਾਂ ਵਾਂਗ ਦੌੜ ਕੇ ਆਏ, ਪਿਆਰ ਕੀਤਾ, ਸਾਫ ਸੁਥਰਾ ਕੀਤਾ, ਤਾਂ ਖੀਰ ਪਿਆਲਿਆ, ਲੋਰੀ ਦਿੱਤੀ, ਸਵਾ ਦਿੱਤਾ। ਪਰ ਸਾਡੇ , ਅਮਲ ਤਾਂ ਇਹ ਹਨ ਕਿ ਰੋਜ ਤੋਬਾ ਤੇ ਰੋਜ ਯਾਰੀ, ਹੇ ਰੱਬਾ! ਜੇ ਐਤਕੀ ਬਚਾ ਲਵੇਂ ਤੇ ਸਦਾ ਫਿਰ ਤੇਰੀ ਨੌਕਰੀ ਕਰਨੀ। ਜੇ ਇਸ ਔੜਕੋਂਂ ਕੱਢ ਲਵੇਂ ਤੇ ਤੇਰੇ ਬੂਹੇ ਤੇ, ਬੁਹਾਰੀ ਸਦਾ ਦੇਵਾਂਗਾ। ਹੇ ਰੱਬ! ਜੇ ਮੇਰੇ ਇਸਤੀ ਹੁਣ ਵੱਲ ਕਰ ਦੇਂ ਤਦ ਮੈਂ ਆਪਣਾ ਸਾਰਾ ਜੀਵਨ ਤੇਰੇ ਵਿਹੜੇ ਵਿੱਚ ਗੁਜਾਰਾਂ ਗਾ। ਰੱਬ ਜੀ! ਜੇ ਇਸ ਸ਼ਰਮਸਾਰੀ ਬਦਨਾਮੀ ਥੀਂ ਬਚਾਵੇਂ, ਜੇ ਇਸ ਵੇਰੀ ਮੇਰਾ ਪਰਦਾ ਢੱਕ ਦੇਵੇਂ, ਮੈਂ ਇਕ ਅਯਾਣੀ ਇਸਤ੍ਰੀ ਨੂੰ ਜਿਸ ਮੇਰੇ ਤੇ ਭਰੋਸਾ ਕੀਤਾ ਉਸ ਕੀ ਧੋਖਾ ਦਿੱਤਾ ਹੈ। ਪਿਆਰ ਦੇ ਥਾਂ ਮੈਂ ਉਸ ਨਾਲ ਧ੍ਰੋਹ ਕਮਾਇਆ ਹੈ, ਤੇ ਹੁਣ ਲੋਕੀ ਕੀ ਆਖਣਗੇ ਜੇ ਮੇਰਾ ਪਾਜ ਖੁਲ੍ਹ ਗਿਆ। ਮੇਰੇ ਬਾਲ ਬੱਚੇ ਕੀ ਆਖਣਗੇ, ਜੇ ਮੈਂ ਚੁਰਾਹੇ ਵਿੱਚ ਖੜਾ ਕਰ ਦਿੱਤਾ, ਤੇ ਸਾਰਾ ਸ਼ਹਿਰ ਮੇਰੇ ਪਰ ਥੁੱਕੇਗਾ। ਹੇ ਰੱਬਾ! ਮੇਰੇ ਇਸ ਕਰਮ ਉੱਪਰ ਆਪਣੀ ਚਾਦਰ ਦੇਹ, ਮੇਰੀ ਲਾਜ ਰੱਖ, ਇਹ ਭੇਤ ਮੇਰਾ ਕਿਸੀ ਨੂੰ ਨਾ ਪਤਾ ਲੱਗੇ॥

ਜੇ ਇਹ ਕਰਾਮਾਤ ਕਰੋ ਤਦ ਮੈਂ ਫਿਰ ਕਦੀ ਨਾ ਮੁਖ ਮੋੜਸਾਂ, ਹੇ ਰੱਬਾ! ਮੈਂ ਇਕਰਾਰ ਕਰ ਬੈਠਾ ਹਾਂ। ਜੋ ਪੂਰਾ ਨਾ ਕਰਾਂ ਤਦ ਮੈਨੂੰ ਤੇ ਸਾਰੇ ਮੇਰੇ ਪਲੇ ਲੱਗਿਆਂ ਨੂੰ ਦੁੱਖ ਹੁੰਦਾ ਰਹੇ। ਇਹ ਕਰਾਮਾਤ ਕਰੋ, ਮੇਰਾ ਇਹ ਇਕਰਾਰ ਪੂਰਾ ਕਰ ਦਿਓ, ਇਹ ਹੁੰਡੀ ਜਰੂਰ ਤਰ ਜਾਏ, ਤੇ ਫਿਰ ਮੈਂ ਜੇ ਕਾਫਰ ਹੋਵਾਂ ਤਦ ਮੈਨੂੰ ਕੋਈ ਥਾਂ ਢੋਈ ਨਾ ਦੇਵੋ। ਹੇ ਰੱਬਾ! ਬਿਗੜੀ ਮੈਥੀਂ ਤੁਸੀ ਸੰਵਾਰ ਦਿਓ, ਤੇਰਾ ਜੂ ਹੋਇਆ, ਆਪ ਦੇ ਨਾਮ ਬਿਰਦ ਦੀ ਖਾਤਰ ਮੇਰੀ ਰੱਖ ਵਿਖਾਵੋ॥

ਹੇ ਰੱਬਾ! ਇਹ ਸੰਕਲਪ ਬੱਸ ਆਖਰੀ ਹੈ, ਇਹ ਪੂਰਣ ਹੋਵੇ ਤਦ ਮੈਂ ਸਦਾ ਆਪ ਦੀ ਚਰਣ ਧੂੜ ਵਿੱਚ ਨਿਵਾਸ ਕਰਾਂ ਗਾ, ਇਉਂ ਹੀ ਸਾਰੀ ਉਮਰ ਲੰਘ ਗਈ। ਰੱਬ ਨੇ ਹਰ ਵੇਲੇ ਸਭ ਕੁਛ ਕੀਤਾ। ਸ਼ਰਮ, ਸ਼ਾਨ, ਇੱਜ਼ਤ, ਸਭ ਕੁਛ ਹੱਥ ਦੇ ਰੱਖਿਆ, ਪਾਪ ਬਖਸ਼ੇ ਗੁਨਾਹਾਂ ਉੱਪਰ ਪਰਦੇ ਪਾਏ। ਦੁਸ਼ਮਨਾਂ ਨੂੰ ਟਾਲਿਆ, ਦੁੱਖਾਂ ਨੂੰ ਪਰੇ ਕੀਤਾ, ਰੱਬ ਨੇ ਸਭ ਕੁਛ ਕੀਤਾ, ਜੋ ਕੀਤਾ ਰੱਬ ਨੇ ਕੀਤਾ। ਮੈਂ ਪਾਮਰ ਪਾਸੋਂ ਕੁਛ ਵੀ ਨਾ ਹੋ ਸੱਕਿਆ। ਸਾਰੀ ਉਮਰ ਪਿੱਛੋਂ ਉਹ ਕੁੱਤੇ ਦਾ ਕੁੱਤਾ, ਉਹੋ ਹੀ ਭੁੱਖ ਟੁਕੜ ਦੀ, ਉਹੋ ਹੀ ਭੁੱਖ ਭੋਗ ਦੀ, ਉਹ ਹੀ ਲਾਲਸਾ ਚੋਰੀ ਦੀ, ਯਾਰੀ ਦੀ, ਉਹੋ ਹੀ ਆਦਤਾਂ, ਆਪਨੂੰ ਵੱਡਾ, ਦੂਜੇ ਨੂੰ ਨੀਵਾਂ ਸਮਝਣ ਦੀਆਂ, ਉਹੋ ਹੀ ਜੋ ਕੁਛ ਪਹਿਲੇ ਦਿਨ, ਜਦ ਥੀਂ ਸਵਰਗ ਥੀਂ ਉਥਾਨ ਸੀ, ਹੁਣ ਤਕ ਹੈ । ਹੁਣ ਅਜ ਜਦ ਇਹ ਲਿਖ ਰਿਹਾ ਹਾਂ, ਸ਼ਾਮ ਦਾ ਵੇਲਾ ਹੈ, ਮੀਂਹ ਆਪਣਾ ਤੇਜ਼ ਛੜਾਕਾ ਦੇ ਕੇ ਹਟਿਆ ਹੈ । ਕਾਲੇ ਬੱਦਲ ਹਾਲੇ ਅਸਮਾਨ ਵਿੱਚ ਫਿਰ ਰਹੇ ਹਨ ਤੇ ਸੂਰਜ ਨੇ ਪੱਛਮ ਵਿੱਚ ਇੰਨੀ ਗੂਹੜੀ ਲਾਲੀ ਦੀ ਛਟਾ ਕੀਤੀ ਹੈ ਕਿ ਅਖ ਵੇਖਕੇ ਹੈਰਾਨ ਹੈ ਕਿ ਇਕ ਦੁਨੀਆਂ ਵਿੱਚ ਕਿਸ ਤਰਾਂ ਲਾਲ ਗੁਲਾਬਾਂ ਦੇ ਖਿੜੇ ਫੁੱਲਾਂ ਦੇ ਹੜ੍ਹ ਆ ਗਏ । ਸੋਹਣੀ ਏਕਾਂਤ ਹੈ, ਏਕਾਂਤ ਨਹੀਂ ਬਦਲ ਹਨ। ਨ੍ਹਾਤੇ ਧੋਤੇ ਬ੍ਰਿਛ ਕੋਈ ਕੋਈ ਇਉਂ ਖੜੇ ਹਨ ਜਿਵੇਂ ਕ੍ਰਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ । ਅਨੇਕਾਂ ਘਾਹ ਦੇ ਬੂਟੇ ਆਪਣੇ ਪ੍ਰਾਪਤ ਫੁੱਲਾਂ ਨੂੰ ਹਵਾ ਵਿੱਚ ਉਛਾਲ ਰਹੇ ਹਨ॥

ਸੂਰਜ ਨੇ ਆਪਣੇ ਲਾਲ ਫੁਲਵਾੜੀ ਦੀ ਮਹਿਮਾ ਬੜੇ ਉੱਚੀ ਸੁਰ ਦੇ ਰਾਗ ਦੀ ਤਰਾਂ ਇਕ ਅਲਾਪ ਰੂਪ ਵਿੱਚ ( ੧੫੭ )

ਸਜਾਈ ਹੈ । ਇਹ ਏਕਾਂਤ ਨਹੀਂ, ਬੜੀ ਗਹਿਮਾ ਗਹਿਮ ਹੈ ਤੇ ਇਹ ਸਭ ਕੁਛ ਵੇਖ ਕੇ ਮੈਂ ਕਿਹਾ-ਹੇ ਮਨ ਜੀ! ਤੁਸੀ ਜੇ ਉੱਚੇ ਉਪਦੇਸ਼ ਕਰਣ ਚੜ੍ਹ੍ਹਣ ਦੀ ਅਜ ਵੀ ਮੱਤ ਦਿੰਦੇ ਸੌ । ਇਹ ਦੱਸੋ ਸੂਰਜ ਤੇ ਆਪਣੇ ਦਿਲ ਦੇ ਪੋਸਤ ਵਰਗੇ ਲਾਲ ਫੁੱਲਾਂ ਨਾਲ ਅਕਾਸ਼ ਸੁਹਣੱਪ ਨਾਲ ਭਰ ਦੇਵੇ ਅਰ ਮੇਰੇ ਪਾਸ ਅਜ ਇਕ ਕੰਵਲ ਵੀ ਖਿਲਿਆ ਨਾ ਹੋਵੇ, ਮੇਰੇ ਦਿਲ ਦੇ ਮੰਦਰ ਦਾ ਦੀਵਾ ਭੀ ਬੁਝਿਆ ਹੋਵੇ ਮੈਨੂੰ ਸੰਕਲਪ ਉੱਠਣ ਕਿ ਚਲੋ ਉਪਦੇਸ਼ ਕਰੀਏ, ਭਾਵੇਂ ਆਪ ਏਕਾਂਤ ਇਸ ਵੱਲੋਂ ਨੂੰ ਇਕਾਂਤ ਮੰਨਦੇ ਇਕ ਵਹਿਮ ਜਿਹੇ ਵਿੱਚ ਆਪਣੇ ਦਿਲ ਨੂੰ ਮਿਤ੍ਰਾਂ ਦੇ ਮਿਲਣ ਗਿਲਣ ਦੇ ਸ਼ੋਕ ਵਿੱਚ ਹੋਵਾਂ ॥

ਓਹ ਓਹੋ ! ਇਹ ਵੀ ਆਪਦਾ ਸੰਕਲਪ ਹੀ ਹੈ, ਮੈਂ ਨਿਕਾਰਾ ਕੀ ਤੇ ਉਪਦੇਸ਼ ਕੀ ? ਪੱਥਰ ਕਿਥੇ ਤੇ ਹੀਰਾ ਬਾਦਸ਼ਾਹਾਂ ਦੇ ਤਾਜਾਂ ਵਿੱਚ ਲੱਗਣ ਵਾਲਾ ਕਿਥੇ ? ਓਹ ਮੈਂ, ਜਿਹੜਾ ਕਿਸੀ ਨਾਲ ਇਕ ਮਿੱਠੀ ਸਰਲ-ਸਾਦਾ ਮਿਤ੍ਰਤਾ ਨਾਲ ਨਾ ਨਿਭ ਸਕਿਆ ! ਸਦਾ ਆਪਣੇ ਸੁਖ ਲਈ ਦੂਜਿਆਂ ਨੂੰ ਦੁੱਖ ਦਿੰਦਾ ਰਿਹਾ, ਆਪਣੇ ਵਹਿਮ ਮਗਰ ਲੱਗ ਕੇ ਦੂਜਿਆਂ ਦੀ ਆਜ਼ਾਦੀ ਖੋਂਹਦਾ ਰਿਹਾ, ਮੈਂ ਜੇ ਆਪ ਥੀਂ ਬਚਕੇ ਹੁਣ ਵੀ ਬਚਸਾਂ ਤਦ ਓਹ ਸੱਚਾ ਪਾਤਸ਼ਾਹ ਮਾਫ ਕਰ ਦੇਵੇਗਾ, ਉਥੇ ਤਾਂ ਸਦਾ ਮਿਹਰਾਂ ਬਖਸ਼ਸ਼ਾਂ ਬਖਸ਼ਸ਼ਾਂ ਹੀ ਹਨ, ਗੱਲ ਇੰਨੀ ਹੀ ਹੈ ਕਿ : ( ੧੫੮ )

ਸੰਕਲ੫ ਚੰਗੇ ਬੁਰੇ ਅੰਦਰ ਦੇ ਮੰਦਰ ਸ੍ਵਰਗਾਂ ਥੀਂ ਮੱਲੋ-ਮੱਲੀ ਉਥਾਨ ਕਰਦੇ ਹਨ ਬਾਹਰ ਲਿਆ ਸੁੱਟਦੇ ਹਨ, ਤੇ ਬਸ ਕਿਰਕਟ ਦੀ ਖੇਡ ਵਾਲੀ ਗੱਲ ਹੈ ਕਿ ਸਜਨਾਂ ਸੈਟਰ ਥੀਂ ਜਰਾ ਬਾਹਰ ਹੋਯਾ ਤੇ ਮੋਯਾ। ਇਉਂ ਸਾਰੀ ਉਮਰ ਮਰ ਮਰ ਕੇ ਵੀ ਹਾਲੇ ਜਿੰਦਗੀ ਦੀ ਸੋਝੀ ਨਹੀਂ ਹੋਈ, ਰੱਬ ਪਾਸ ਖੜਾ ਹੈ ਤੇ ਹੌਥ ਵਿੱਚ ਤਾਕਤ ਨਹੀਂ ਕਿ ਆਪਣਾ ਬੂਹਾ ਹੀ ਚਾ ਖੋਹਲਾਂ । ਜੀਭ ਹਿਲਦੀ ਨਹੀ, ਕਿ ਆਖਾਂ ਆਓ ਇਸ ਨਿਮਾਣੀ ਝੁਗੀ ਢੱਠੀ, ਬੇਹਾਲ ਹੋਈ ਝੁੱਗੀ ਵਿੱਚ ਚਰਣ ਪਾਓ ॥

ਸੋ ਹੈ ਭਾਵੇਂ ਬੁਢੇਪੇ ਦੀ ਗੱਲ, ਪਰ ਸੱਚ ਇਹ ਹੈ ਕਿ ਬੈਲ ਬਣੀਏ ਪੰਜਾਲੀ ਪਾਈਏ । ਹੂੰ ਵੀ ਦ ਦਾ ਹੂੰ, ਜਿਧਰ ਖਸਮ ਦੀ ਰਜਾ ਉਧਰ ਹਾਲੀਆਂ ਹਲ ਵਾਹਣਾ ॥

ਮਨ ਜੀ ! ਆਪ ਵੀ ਨਿੱਸਲ ਹੋ ਬਹਿ ਜਾਓ । ਇਹ ਘੋੜ ਦੌੜ ਛੱਡੋ, ਬਲਦ ਦੇ ਰੂਪ ਵਿਚ ਜੀਵਨ ਹੈ, ਬਾਕੀ ਤਾਂ ਨਿਰੀ ਮੌਤ ਜੇ । ਜਿਹੜੀ ਖੁਸ਼ੀ ਹੈ ਓਹ ਪੀੜਾ ਹੈ, ਜਿਹੜੀ ਕਾਮਯਾਬੀ ਹੈ ਓਹ ਸੱਚ ਥੀਂ ਵਿਛੋੜਾ ਹੈ । ਜਿਹੜੀ ਤਰੱਕੀ ਹੈ, ਓਹ ਹੀਰਾ ਰੂਹ ਦਾ ਮੁੜ ਪੱਥਰ ਹੋ ਜਾਣਾ ਹੈ ॥

ਸੱਚ ਪੁੱਛੋ, ਤਦ ਕਿਸ ਕਰਕੇ ਆਪ ਸਦਾ ਅਨੇਕ ਰੰਗ ਦੇ ਫੰਗ ਮੇਰੀ ਪਗੜੀ ਉੱਤੇ ਲਟਕਾਂਦੇ ਰਹੇ ਹੋ। ਅੰਦਰ ਵੜ ਕੇ ਅਜ ਤੱਕਿਆ ਜੇ। ਦਿਲ ਵਿੱਚ ਇਕ ਕਲੀ ਵੀ ਖਿੜੀ ਹੋਈ ਨਹੀਂ, ਕੀ ਇਹ ਜੀਵਨ ਹੈ ?  (੧੫੯)

ਫੁੱਲਾਂ ਦੇ ਗੀਤ ਗਾਉਣੇ ਤੇ ਆਪਣੇ ਅੰਦਰ ਦੇ ਨੰਦਨ ਬਣ ਵਿੱਚ ਸ਼ੂਨ੍ਯ ਹੋਣੇ, ਬੱਸ ਹੁਣ ਮੋਇਆਂ ਨੂੰ ਕਿਉਂ ਛੇੜਦੇ ਹੋ । ਅਜ ੪੯ ਸਾਲ ਵਿੱਚੋਂ ੧੨ ਸਾਲ ਯਾ ੧੫ ਸਾਲ ਕੱਢ ਦਿਓ । ੩੫ ਸਾਲ ਜੇ ਸੰਕਲਪਾਂ ਦੇ ਮਗਰ ਲੱਗਿਆਂ ਕੁਛ ਨਹੀਂ ਬਣਿਆ, ਜੇ ਬਣਿਆ ਹੈ ਤਦ ਉਨ੍ਹਾਂ ਹੀ ਵਿਗਾੜਿਆ ਹੈ । ਕਿਸੇ ਨਾਲ ਆਖਰ ਨਾ ਨਿਭੀ, ਕੀ ਬਣਿਆ, ਸੋ ਹੁਣ ਮਰ ਜਾਓ ਮਤੇ ਮਰ ਕੇ ਕੁਛ ਸਿੱਧ ਹੋਵੇ । ਸਿੱਧ ਨਾ ਹੋਵੇ ਹੁਣ ਅਗੋਂ ਖੇਹ ਤਾਂ ਨਾ ਛਾਣੀਏ, ਘੱਟਾ ਤਾਂ ਮੂੰਹ ਤੇ ਨਾ ਪਵੇ, ਸੂਰਜ ਨੂੰ ਤੱਕੀਏ, ਚੰਨ ਨਾਲ ਹੱਸੀਏ, ਮਤੇ ਸਾਡੇ ਦਿਲ ਦਾ ਚੰਨ ਆਪ ਹੀ ਚੜ੍ਹ ਪਵੇ, ਸਾਡੀ ਵੀ ਈਦ ਦਾ ਦਿਨ ਆਵੇ ਤੇ ਓਹ ਮੌਤ ਸੁਭਾਗੀ ਹੋਵੇ ਜੇ ਸ਼ਰੀਰ ਦੇ ਤੁੜਣ ਉੱਤੇ ਆਪਣੇ ਗੁੰਮੇ ਸ੍ਵਰਗ ਨੂੰ ਮੁੜ ਪ੍ਰਾਪਤ ਹੋ ਸੱਕੀਏ ॥