ਪੰਨਾ:Alochana Magazine April 1962.pdf/33: ਰੀਵਿਜ਼ਨਾਂ ਵਿਚ ਫ਼ਰਕ

ਸਫ਼ੇ ਨੂੰ ਖ਼ਾਲੀ ਕੀਤਾ
ਟੈਗ: Blanking
No edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਅਨੁਵਾਦਕ : ਪ੍ਰੋ: ਗੁਲਵੰਤ ਸਿੰਘ -
ਕਵਿਤਾ ਦਾ ਸਾਮਾਜਿਕ ਯੋਜਨ-ਅਨੁਸ਼ਠਾਨ
(ਸੰਸਾਰ-ਪ੍ਰਸਿੱਧ ਕਵੀ ਅਤੇ ਆਲੋਚਕ T.S. Eliot ਦੇ ਇਕ
ਆਲੋਚਨਾਤਮਕ ਨਿਬੰਧ ਦਾ ਮੂਲ ਅੰਗ੍ਰੇਜ਼ੀ ਵਿਚ ਅਨੁਵਾਦ)
ਇਸ ਨਿਬੰਧ ਦਾ ਸ਼ੀਰਸ਼ਕ ਕੁਛ ਐਸਾ ਹੈ ਕਿ ਵਿਭਿੰਨ ਵਿਅਕਤੀ ਇਸ ਤੋਂ ਭਿੰਨ ਭਿੰਨ ਅਰਥ-ਅਭਯ ਹੁਣ ਕਰ ਸਕਦੇ ਹਨ । ਇਸ ਲਈ ਖਿਮਾਂਯਾਚਨਾ-ਸਹਿਤ ਮੈਂ ਪਹਿਲਾਂ ਹੀ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਇਸ ਤੋਂ ਕੀ ਕੁਛ ਮੁਰਾਦ ਨਹੀਂ ਲੈਂਦਾ ਤਾਕਿ ਫਿਰ ਇਹ ਦਸ ਸਕਾਂ ਕਿ ਵਾਸਤਵ ਵਿੱਚ ਮੇਰਾ ਅਭਿਪ੍ਰਾਯ ਇਸ ਤੋਂ ਕੀ ਹੈ । ਜਦ ਅਸੀਂ ਕਵਿਤਾ ਦੇ ਅਨੁਸ਼ਠਾਨ-ਧਰਮ ਬਾਰੇ ਵਿਚਾਰ-ਚਰਚਾ ਕਰਦੇ ਹਾਂ ਤਾਂ ਅਸੀਂ ਅਕਸਰ ਇਹ ਸਚਦੇ ਹਾਂ ਕਿ ਵਾਸਤਵ ਵਿੱਚ ਇਸ ਨੂੰ ਕੀ ਹੋਣਾ ਚਾਹੀਦਾ ਹੈ, ਅਤੇ ਇਹ ਨਹੀਂ ਸੋਚਦੇ ਕਿ ਇਸ ਨੇ ਹੁਣ ਤਕ ਕੀ ਕਛ ਕੀਤਾ ਹੈ ਅਤੇ ਕੀ ਕੁਛ ਕਰਦੀ ਰਹੀ ਹੈ । ਵਾਸਤਵ ਵਿੱਚ ਇਹ ਇੱਕ ਗੰਭੀਰ ਅੰਤਰ ਹੈ । ਪਰ ਹਾਲ ਦੀ ਘੜੀ ਮੇਰਾ ਇਰਾਦਾ ਇਸ ਵਿਸ਼ਯ ਬਾਰੇ ਵਿਚਾਰ ਕਰਨ ਦਾ ਨਹੀਂ ਕਿ ਕਵਿਤਾ ਨੂੰ ਕੀ ਕਰਨਾ ਚਾਹੀਦਾ ਹੈ । ਉਹ ਵਿਅਕਤੀ ਜੋ ਇਹ ਦਸਦੇ ਹਨ ਕਿ ਕਵਿਤਾ ਨੂੰ ਕੀ ਕਰਨਾ ਚਾਹੀਦਾ ਹੈ-ਵਸ਼ੇਸ਼ਕਰ ਜਦ ਉਹ ਆਪ ਭੀ ਕਵੀ ਹੋਣ--ਤਾਂ ਆਮ ਤੌਰ ਤੇ ਉਨਾਂ ਦੇ ਮਸਤਸ਼ਕ ਵਿੱਚ ਉਸ ਵਿਸ਼ੇਸ਼ ਕਵਿਤਾ ਦਾ ਵਿਚਾਰ-ਆਦਰਸ਼ ਹੁੰਦਾ ਹੈ ਜੋ ਉਹ ਆਪ ਪ੍ਰਸਤੁਤ ਕਰਨਾ ਚਾਹੁੰਦੇ ਹਨ । ਇਹ ਸਦਾ-ਸਰਦਾ ਸੰਭਵ ਹੈ ਕਿ ਅਨਾਗਤ ਵਿੱਚ ਕਵਿਤਾ ਦਾ ਪ੍ਰਯੋਜਨ-ਅਨੁਸ਼ਠਾਨ ਉਸ ਨਾਲੋਂ ਨਿਆਰਾ ਹੋਵੇ, ਜੋ ਅਤੀਤ ਵਿਚ ਰਹਿਆ ਹੈ । ਪਰ ਜੇ ਇਹ ਗੱਲ ਸਹੀ ਹੈ ਤਾਂ ਉਚਿਤ ਹੈ ਕਿ ਪਹਿਲਾਂ ਇਹ ਨਿਸ਼ਚਿਤ ਕਰ ਲੀਤਾ ਜਾਵੇ ਕਿ ਆਖਿਰ ਝੁਤ-ਕਾਲ ਵਿੱਚ (ਇੱਕ ਕਾਲ-ਖੰਡ ਵਿੱਚ ਜਾਂ ਕਿਸੇ ਦੂਸਰੇ ਕਾਲ-ਖੰਡ ਵਿੱਚ; ਇਕ ਭਾਸ਼ਾ ਵਿੱਚ ਜਾਂ ਕਿਸੇ ਦੂਸਰੀ ਭਾਸ਼ਾ ਵਿੱਚ; ਅਤੇ ਨਾਲ ਨਾਲ ਸੰਸਾਰ ਭਰ ਵਿੱਚ) ਇਸ ਦਾ ਪ੍ਰਯੋਜਨ-ਅਨੁਸ਼ਠਾਨ ਕੀ ਰਹਿਆ ਹੈ । ਮੈਂ ਬੜੀ ਆਸਾਨੀ ਨਾਲ ਲਿਖ ਸਕਦਾ ਸੀ ਕਿ ਮੈਂ ਆਪ ਕਵਿਤਾ ਨਾਲ ਕਿਸ ਪ੍ਰਕਾਰ ਦਾ ਪ੍ਰਯੋਗ ਕਰਦਾ ਹਾਂ
39